ੴ

ਸਿੱਖਬਾਣੀ · SikhBani

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥

aap savaareh mai mileh mai miliaa sukh hoe
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382 · 2 lines
Translations

ਆਪੁ ਸਵਾਰਹਿ. ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥

aap savaareh. mai mileh; mai miliaa sukh hoe |

Sant Singh KhalsaGod says, "If you reform yourself, you shall meet me, and meeting me, you shall be at peace.
Manmohan SinghSays the Lord, "If O man, thou reform thyself, thou shall meet me.
Manmohan Singh (Punjabi)ਸੁਆਮੀ ਆਖਦਾ ਹੈ, "ਜੇਕਰ ਤੂੰ ਹੇ ਬੰਦੇ! ਆਪਣੇ ਆਪ ਨੂੰ ਸੁਧਾਰ ਲਵੇ, ਤੂੰ ਮੈਨੂੰ ਮਿਲ ਪਵੇਂਗਾ।
Fareedkot Teekaਜੇ ਤੂੰ ਅਪਣੇ ਆਪ ਕੋ ਸਵਾਰੈ ਤਬ ਤੂੰ ਮੁਝ ਕੋ ਮਿਲੈ ਔਰ ਜਬ ਮੈਂ ਤੁਝ ਕੋ ਮਿਲਿਆ ਤਬ ਤੇਰੇ ਕੋ ਸੁਖ ਹੋਵੈਗਾ॥
Prof. Sahib Singhਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ (ਦੁਨੀਆ ਦੇ ਪਦਾਰਥਾਂ ਵਿਚ ਨਹੀਂ)।

ਪਦ ਅਰਥ ਆਪੁ = ਆਪਣੇ ਆਪ ਨੂੰ। ਮੈ = ਮੈਨੂੰ।

SikhNet (Spanish)Dios dice, si reformas tu ser, me encontrarás y estarás en Paz,

ਫਰੀਦਾ. ਜੇ ਤੂ, ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥੯੫॥

fareedaa. je too, meraa hoe raheh; sabh jag teraa hoe |95|

Sant Singh KhalsaO Fareed, if you will be mine, the whole world will be yours." ||95||
Manmohan Singhand if you belong to me, the whole world shall belong to thee", says Farid.
Manmohan Singh (Punjabi)ਫਰੀਦ! ਜੇਕਰ ਤੂੰ ਮੈਡਾ ਬਣਿਆ ਰਹੇ ਤਾਂ ਸਾਰਾ ਜਹਾਨ ਤੈਡਾ ਥੀ ਵੰਞੇਗਾ।
Fareedkot Teekaਤਾਂ ਤੇ ਹੇ ਫਰੀਦ! ਜੇ ਕਰ ਕੇ ਤੂੰ ਮੇਰਾ ਦਾਸ ਹੋਇ ਰਹੇਂਗਾ ਤਬ ਸੰਪੂਰਨ ਜਗਤ ਤੇਰਾ ਦਾਸ ਹੋ ਜਾਵੇਗਾ॥੯੫॥☬ਸਰੀਰ ਕੀ ਅਨਿਸਥਿਰਤਾ ਮੇਂ ਦੋ ਦ੍ਰਿਸ਼ਟਾਂਤ ਉਚਾਰਨ ਕਰਤੇ ਹੈਂ:
Prof. Sahib Singhਹੇ ਫਰੀਦ! ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏਂ, ਤਾਂ) ਸਾਰਾ ਜਗਤ ਤੇਰਾ ਬਣ ਜਾਏਗਾ (ਭਾਵ, ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ) ॥੯੫॥

* ਨੋਟ: ਮੌਤ ਦੀ ਢਾਹ ਲੱਗੀ ਹੋਈ ਵੇਖ ਕੇ ਜਦੋਂ ਫਰੀਦ ਨੇ ਆਤਮਕ ਜੀਵਨ ਵੱਲ ਧਿਆਨ ਮਾਰਿਆ ਤਾਂ ਰੱਬ ਵਲੋਂ ਇਹ ਧੀਰਜ ਮਿਲੀ।

SikhNet (Spanish)o dice Farid, si eres mío, el mundo entero será tuyo. (95)
Answers quote the Granth verbatim with Ang citations. AI commentary is not Gurbani and not a religious ruling.