ੴ

ਸਿੱਖਬਾਣੀ · SikhBani

ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ ॥

maaeaa rang birang karat bhram moh kai koop gubaar pario hai
Guru Arjan Dev Ji ਗੁਰੂ ਅਰਜਨ ਦੇਵ ਜੀ · Svaiyay Sri Mukhbak Mehl 5 · Ang 1388 · 6 lines
Translations

ਮਾਇਆ ਰੰਗ, ਬਿਰੰਗ ਕਰਤ ਭ੍ਰਮ; ਮੋਹ ਕੈ ਕੂਪਿ, ਗੁਬਾਰਿ ਪਰਿਓ ਹੈ ॥

maaeaa rang, birang karat bhram; moh kai koop, gubaar pario hai |

Sant Singh KhalsaThe pleasures of Maya shall fade away. In doubt, the mortal falls into the deep dark pit of emotional attachment.
Manmohan SinghThe pleasure of worldly valuables fades off. Through doubt, the mortal falls into dark well of worldly love.
Manmohan Singh (Punjabi)ਸੰਸਾਰੀ ਪਦਾਰਥਾ ਦੀ ਖੁਸ਼ੀ ਉਡ ਪੁਡ ਜਾਂਦੀ ਹੈ। ਸੰਦੇਹ ਦੇ ਰਾਹੀਂ, ਪ੍ਰਾਣੀ ਸੰਸਾਰੀ ਮਮਤਾ ਦੇ ਅਨ੍ਹੇਰੇ ਖੂਹ ਵਿੱਚ ਡਿਗ ਪੈਦਾ ਹੈ।
Fareedkot Teekaਪਰਮੇਸਰ ਤੇ ਬਿਰੰਗ ਕਰਨੇਹਾਰਾ ਜਿਸ ਮਾਯਾ ਕਾ (ਰੰਗ) ਪ੍ਰੇਮ ਹੈ ਤਿਸ ਮਾਯਾ ਕੇ ਪ੍ਰੇਮ ਸੇ ਇਹ ਜੀਵ ਭ੍ਰਮ ਕਰ ਕੇ ਮੋਹਿ ਰੂਪੀ (ਗੁਬਾਰ) ਅੰਧੇਰੇ ਕੂਏਂ ਮੇਂ ਪੜ ਰਹਿਆ ਹੈ॥
Prof. Sahib Singhਭੁਲੇਖੇ ਤੇ ਮੋਹ ਦੇ ਕਾਰਨ (ਜਿਸ ਮਾਇਆ ਦੇ) ਹਨੇਰੇ ਖੂਹ ਵਿਚ ਤੂੰ ਪਿਆ ਹੋਇਆ ਹੈਂ, (ਉਹ) ਮਾਇਆ ਕਈ ਰੰਗਾਂ ਦੇ ਕੌਤਕ ਕਰਦੀ ਹੈ।

ਪਦ ਅਰਥ ਭ੍ਰਮ ਮੋਹ ਕੈ = ਭੁਲੇਖੇ ਤੇ ਮੋਹ ਦੇ ਕਾਰਨ। ਕੂਪਿ = ਖੂਹ ਵਿਚ। ਗੁਬਾਰਿ ਕੂਪਿ = ਅੰਨ੍ਹੇ ਖੂਹ ਵਿਚ। ਪਰਿਓ ਹੈ = ਤੂੰ ਪਿਆ ਹੋਇਆ ਹੈਂ।

SikhNet (Spanish)Los placeres de Maya desvanecerán, en la duda el mortal cae en el profundo y oscuro pozo del apego emocional

ਏਤਾ ਗਬੁ. ਅਕਾਸਿ, ਨ ਮਾਵਤ; ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥

etaa gab. akaas, na maavat; bisattaa ast krim udar bhario hai |

Sant Singh KhalsaHe is so proud, even the sky cannot contain him. His belly is filled with manure, bones and worms.
Manmohan SinghHe prides so such, that he can be contained not even in the sky. His belly is filled with ordure, bones and worms.
Manmohan Singh (Punjabi)ਉਹ ਐਨ ਹੰਕਾਰ ਕਰਦਾ ਹੈ ਕਿ ਉਹ ਅਸਮਾਨ ਵਿੱਚ ਭੀ ਨਿਊ ਨਹੀਂ ਸਕਦਾ। ਉਸ ਦਾ ਪੇਟ ਗੰਦਗੀ, ਹੱਡੀਆਂ ਅਤੇ ਕੀੜਿਆਂ ਨਾਲ ਪਰੀਪੂਰਨ ਹੈ।
Fareedkot Teekaਤਿਸੀ ਤੇ ਏਤਾ (ਗਬੁ) ਨਾਗ ਭਾਸ਼ਾ ਮੇਂ ਗਰਬ ਕੋ ਕਹਿਤੇ ਹੈਂ ਅਰਥਾਤ ਏਤਾ ਹੰਕਾਰ ਕਰਤਾ ਹੈ, ਜੋ ਅਕਾਸ ਮੇਂ ਭੀ ਸਮਾਵਤਾ ਨਹੀਂ ਹੈ, ਭਾਵ ਸਭ ਸੇ ਅਪਨੇ ਕੋ ਅਧਿਕ ਜਾਨਤਾ ਹੈ। ਔਰ ਇੰਦ੍ਰਾਦਿਕੋਂ ਕੋ ਭੀ ਤੁਛ ਜਾਨਤਾ ਹੈ ਔਰ ਵਿਸਟਾ ਅਰ (ਅਸਤ) ਹਾਡ ਔ ਕਿਰਮੋਂ ਕਰ ਕੇ ਇਸ ਜੀਵ ਕਾ ਉਦਰ ਭਰਾ ਹੂਆ ਹੈ॥
Prof. Sahib Singh(ਤੈਨੂੰ) ਇਤਨਾ ਅਹੰਕਾਰ ਹੈ ਕਿ ਅਸਮਾਨ ਤਾਈਂ ਨਹੀਂ (ਤੂੰ) ਮਿਉਂਦਾ। (ਪਰ ਤੇਰੀ ਹਸਤੀ ਤਾਂ ਇਹੀ ਕੁਝ ਹੈ ਨਾ ਕਿ ਤੇਰਾ) ਢਿੱਡ ਵਿਸ਼ਟਾ, ਹੱਡੀਆਂ ਤੇ ਕੀੜਿਆਂ ਨਾਲ ਭਰਿਆ ਹੋਇਆ ਹੈ।

ਪਦ ਅਰਥ ਗਬੁ = ਗਰਬ, ਅਹੰਕਾਰ। ਅਕਾਸਿ = ਆਸਮਾਨ ਤਾਈਂ। ਨ ਮਾਵਤ = ਨਹੀਂ ਮਿਉਂਦਾ। ਅਸ੍ਤ = ਹੱਡੀਆਂ। ਕ੍ਰਿਮਿ = ਕੀੜੇ। ਉਦਰੁ = ਢਿੱਡ।

SikhNet (Spanish)y vive tan orgulloso que ni el cielo lo puede contener, su vientre está lleno de excremento, huesos y gusanos.

ਦਹ ਦਿਸ ਧਾਇ ਮਹਾ ਬਿਖਿਆ ਕਉ; ਪਰ ਧਨ ਛੀਨਿ, ਅਗਿਆਨ ਹਰਿਓ ਹੈ ॥

deh dis dhaae mahaa bikhiaa kau; par dhan chheen, agiaan hario hai |

Sant Singh KhalsaHe runs around in the ten directions, for the sake of the great poison of corruption. He steals the wealth of others, and in the end, he is destroyed by his own ignorance.
Manmohan SinghFor the sake of great poison, he runs in ten directions, snatches others wealth and is ultimately destroyed by ignorance.
Manmohan Singh (Punjabi)ਪਰਮ ਜ਼ਹਿਰ ਦੇ ਲਈ ਉਹ, ਉਹ ਦਸੀ ਪਾਸੀ ਦੌੜਦਾ ਹੈ, ਹੋਰਨਾ ਦੀ ਦੌਲਤ ਖਸਦਾ ਹੈ ਅਤੇ ਅੰਤ ਨੂੰ ਬੇਸਮਝੀ ਉਸ ਨੂੰ ਤਬਾਹ ਕਰ ਦੇਦੀ ਹੈ।
Fareedkot Teekaਦਸੋ ਦਿਸਾ ਮੇਂ ਮਹਾਂ ਵਿਸ਼ਿਅਹੁੰ ਕੇ ਵਾਸਤੇ ਧਾਇਕਰ ਪਰਾਏ ਧਨ ਕੋ ਛੀਨ ਲੇਤਾ ਹੈ ਇਸੀ ਤੇ ਇਸ ਕੇ ਅਗਿਆਨ ਨੇ ਗਿਆਨ ਕੋ ਹਰ ਲੀਆ ਹੈ॥
Prof. Sahib Singhਤੂੰ ਮਾਇਆ ਦੀ ਖ਼ਾਤਰ ਦਸੀਂ ਪਾਸੀਂ ਦੌੜਦਾ ਹੈਂ, ਪਰਾਇਆ ਧਨ ਖੋਂਹਦਾ ਹੈਂ, ਤੈਨੂੰ ਅਗਿਆਨ ਨੇ ਠੱਗ ਲਿਆ ਹੈ।

ਪਦ ਅਰਥ ਦਹਦਿਸ = ਦਸੀਂ ਪਾਸੀਂ। ਧਾਇ = ਦੌੜ ਦੌੜ ਕੇ। ਮਹਾ ਬਿਖਿਆ ਕਉ = ਬੜੀ ਵਿਹੁਲੀ ਮਾਇਆ ਦਾ ਖ਼ਾਤਰ। ਛੀਨਿ = ਖੋਹ ਕੇ। ਅਗਿਆਨ = ਮੂਰਖਤਾ। ਹਰਿਓ = ਠੱਗੀਆ ਹੋਇਆ।

SikhNet (Spanish)Él corre en las diez direcciones, buscando el gran veneno de la corrupción, se roba los bienes de otro y al final es destruido por su propia ignorancia.

ਜੋਬਨ ਬੀਤਿ. ਜਰਾ ਰੋਗਿ ਗ੍ਰਸਿਓ; ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥

joban beet. jaraa rog grasio; jamadootan ddan mirat mario hai |

Sant Singh KhalsaHis youth passes away, the illnesses of old age seize him, and the Messenger of Death punishes him; such is the death he dies.
Manmohan SinghHis youth passes away, the ailment of old age seizes him, the death's myrimdon punishes him and he dies an ignoble death.
Manmohan Singh (Punjabi)ਉਸ ਦੀ ਜੁਆਨੀ ਗੁਜਰ ਜਾਂਦੀ ਹੈ, ਬੁਢੇਪੇ ਦੀ ਬੀਮਾਰੀ ਉਸ ਨੂੰ ਪਕੜ ਲੈਂਦੀ ਹੈ, ਮੌਤ ਦਾ ਦੂਤ ਉਸ ਨੂੰ ਸਜਾ ਦਿੰਦਾ ਹੈ ਅਤੇ ਉਹ ਮੰਦੀ ਮੋਤੇ ਮਰ ਜਾਂਦਾ ਹੈ।
Fareedkot Teekaਇਨ ਵਿਕਾਰੋਂ ਮੇਂ ਜੋਬਨ ਅਵਸਥਾ ਬੀਤ ਗਈ ਔ ਜਬ ਜਰਾ ਰੂਪੀ ਰੋਗ ਨੇ ਗ੍ਰਸ ਲੀਆ, ਭਾਵ ਬ੍ਰਿਧ ਅਵਸਥਾ ਪ੍ਰਾਪਤਿ ਭਈ ਤਬ ਮ੍ਰਿਤ ਕਾਲ ਮੇਂ ਜਮਦੂਤੋਂ ਨੇ ਇਸ ਜੀਵ ਕੇ ਸਿਰ ਪਰ ਅਪਨਾ ਡੰਡਾ ਮਾਰਿਆ ਹੈ॥
Prof. Sahib Singh(ਤੇਰੀ) ਜੁਆਨੀ ਬੀਤ ਗਈ ਹੈ; ਬੁਢੇਪੇ-ਰੂਪ ਰੋਗ ਨੇ (ਤੈਨੂੰ) ਆ ਘੇਰਿਆ ਹੈ; (ਤੂੰ ਅਜੇਹੀ) ਮੌਤੇ ਮੁਇਆ ਹੈਂ (ਜਿੱਥੇ) ਤੈਨੂੰ ਜਮਦੂਤਾਂ ਦਾ ਡੰਨ ਭਰਨਾ ਪਏਗਾ।

ਪਦ ਅਰਥ ਜਰਾ = ਬੁਢੇਪਾ। ਰੋਗਿ = ਰੋਗ ਨੇ। ਮਿਰਤੁ = ਮੌਤ।

SikhNet (Spanish)Su juventud transcurre y la enfermedad de la vejez lo atrapa y lo enfrenta con mensajero de la muerte,

ਅਨਿਕ ਜੋਨਿ ਸੰਕਟ, ਨਰਕ ਭੁੰਚਤ; ਸਾਸਨ ਦੂਖ ਗਰਤਿ ਗਰਿਓ ਹੈ ॥

anik jon sankatt, narak bhunchat; saasan dookh garat gario hai |

Sant Singh KhalsaHe suffers the agony of hell in countless incarnations; he rots away in the pit of pain and condemnation.
Manmohan SinghHe suffers agony in the hell of many existences and putrefies in the pit of the pain of censure of the death's minister.
Manmohan Singh (Punjabi)ਉਹ ਘਨੇਰੀਆਂ ਜੂਨੀਆਂ ਦੇ ਜਹੰਨਮ ਅੰਦਰ ਕਸ਼ਟ ਭੋਗਦਾ ਹੈ ਅਤੇ ਮੌਤ ਦੇ ਦੂਤ ਦੀ ਤਾੜਨਾ ਦੀ ਪੀੜ ਦੇ ਟੋਏ ਅੰਦਰ ਗਲ ਸੜ ਜਾਂਦਾ ਹੈ।
Fareedkot Teekaਅਨੇਕ ਜੋਨੀਓਂ ਮੇਂ ਨਰਕੋਂ ਕੇ (ਸੰਕਟ) ਕਸ਼ਟੋਂ ਕੋ ਭੋਗਤਾ ਹੈ ਔ ਜਮਦੂਤੋਂ ਕੀ (ਸਾਸਨ) ਤਾੜਨਾ ਕਰ ਦੁਖੋਂ ਕੋ ਪਾਵਤਾ ਹੂਆ ਗਰਭ ਰੂਪੀ ਟੋਏ ਮੇਂ ਪੜਾ ਹੂਆ ਗਲਤਾ ਹੈ॥
Prof. Sahib Singhਤੂੰ ਅਨੇਕਾਂ ਜੂਨਾਂ ਦੇ ਕਸ਼ਟ ਤੇ ਨਰਕ ਭੋਗਦਾ ਹੈਂ, ਜਮਾਂ ਦੀ ਤਾੜਨਾ ਦੇ ਦੁੱਖਾਂ ਦੇ ਟੋਏ ਵਿਚ ਗਲ ਰਿਹਾ ਹੈਂ।

ਪਦ ਅਰਥ ਸੰਕਟ = ਕਲੇਸ਼, ਦੁੱਖ। ਭੁੰਚਤ = ਤੂੰ ਭੋਗਦਾ ਹੈਂ। ਸਾਸਨ = (ਜਮਾਂ ਦੀ) ਤਾੜਨਾ। ਦੂਖ ਗਰਤਿ = ਦੁੱਖਾਂ ਦੇ ਟੋਏ ਵਿਚ। ਗਰਿਓ ਹੈ = ਤੂੰ ਗਲ ਰਿਹਾ ਹੈਂ।

SikhNet (Spanish)tal es la muerte que él enfrenta. Sufre una agonía infernal a través de incontables encarnaciones y se pudre en el pozo del dolor; en su propia culpabilidad él se condena a sí mismo.

ਪ੍ਰੇਮ ਭਗਤਿ. ਉਧਰਹਿ ਸੇ ਨਾਨਕ; ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥

prem bhagat. udhareh se naanak; kar kirapaa sant aap kario hai |8|

Sant Singh KhalsaO Nanak, those whom the Saint mercifully takes as his own, are carried across by their loving devotional worship. ||8||
Manmohan SinghO Nanak, they alone, whom the saint mercifully makes his own, ferry across through the Lord's loving worship.
Manmohan Singh (Punjabi)ਹੇ ਨਾਨਕ! ਜਿਨ੍ਹਾਂ ਨੂੰ ਮਿਹਰ ਧਾਰ ਕੇ ਸਾਧੂ ਨਿੱਜ ਦੇ ਬਣਾ ਲੈਂਦਾ ਹੈ, ਕੇਵਲ ਉਨ੍ਹਾਂ ਦਾ ਹੀ ਪ੍ਰਭੂ ਦੀ ਪਿਆਰੀ ਉਪਾਸ਼ਨਾ ਰਾਹੀਂ ਪਾਰ ਉਤਾਰਾ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਕੇ ਸੰਤੋਂ ਨੇ ਕ੍ਰਿਪਾ ਕਰ ਕੇ ਅਪਨਾ ਰੂਪ ਕਰ ਲੀਆ ਹੈ, ਸੋ ਜਨ ਪ੍ਰੇਮਾਭਗਤੀ ਕਰ ਕੇ ਇਸ (ਗਰਤਿ) ਟੋਏ ਵਿਚੋਂ ਨਿਕਸਤੇ ਹੈਂ, ਭਾਵ ਜਨਮ ਮਰਨ ਸੇ ਰਹਿਤ ਹੋਤੇ ਹੈਂ॥੮॥
Prof. Sahib Singhਹੇ ਨਾਨਕ! ਉਹ ਮਨੁੱਖ ਪ੍ਰੇਮ-ਭਗਤੀ ਦੀ ਬਰਕਤਿ ਨਾਲ ਪਾਰ ਲੰਘ ਗਏ ਹਨ, ਜਿਨ੍ਹਾਂ ਨੂੰ (ਹਰੀ ਨੇ) ਮਿਹਰ ਕਰ ਕੇ ਆਪ ਸੰਤ ਬਣਾ ਲਿਆ ਹੈ ॥੮॥

ਪਦ ਅਰਥ ਉਧਰਹਿ = ਪਾਰ ਉਤਰ ਜਾਂਦੇ ਹਨ, ਤਰ ਜਾਂਦੇ ਹਨ। ਸੇ = ਉਹ ਬੰਦੇ ॥੮॥

SikhNet (Spanish)Oh, dice Nanak, a quienes el Santo los hace Suyos por Su Misericordia, son llevados a través por su amorosa Alabanza de Devoción. (8)
Answers quote the Granth verbatim with Ang citations. AI commentary is not Gurbani and not a religious ruling.