ੴ

ਸਿੱਖਬਾਣੀ · SikhBani

ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ॥

gun samooh fal sagal manorath pooran hoee aas hamaaree
Guru Arjan Dev Ji ਗੁਰੂ ਅਰਜਨ ਦੇਵ ਜੀ · Svaiyay Sri Mukhbak Mehl 5 · Ang 1388, 1389 · 6 lines
Translations

ਗੁਣ ਸਮੂਹ ਫਲ ਸਗਲ ਮਨੋਰਥ; ਪੂਰਨ ਹੋਈ ਆਸ ਹਮਾਰੀ ॥

gun samooh fal sagal manorath; pooran hoee aas hamaaree | Ang 1388

Sant Singh KhalsaAll virtues are obtained, all fruits and rewards, and the desires of the mind; my hopes have been totally fulfilled.
Manmohan SinghI am blessed with all virtues, all boons and my mind's desires and hopes too have been fulfilled.
Manmohan Singh (Punjabi)ਮੈਨੂੰ ਸਾਰੀਆਂ ਨੇਕੀਆਂ, ਸਾਰੀਆਂ ਮੁਰਾਦਾ ਅਤੇ ਚਿੱਤ-ਚਾਹਨਾ ਪਰਾਪਤ ਹੋ ਗਈਆਂ ਹਨ ਅਤੇ ਮੇਰੀਆਂ ਊਮੈਦਾਂ ਭੀ ਪੂਰੀਆਂ ਹੋ ਗਈਆਂ ਹਨ।
Fareedkot Teekaਗੁਣੋਂ ਕੇ ਸਮੂਹ ਔ ਧਰਮ, ਅਰਥ, ਕਾਮ, ਮੋਖ ਆਦੀ ਚਾਰੋਂ ਫਲ ਔਰ ਸੰਪੂਰਨ ਮਨੋਰਥ ਪ੍ਰਾਪਤਿ ਭਏ ਹੈਂ ਔਰ ਜਿਸ ਨਾਮ ਕੇ ਜਪਨੇ ਸੇ ਸਰਬ ਆਸਾ ਹਮਾਰੀ ਪੂਰਨ ਭਈ ਹੈ॥
Prof. Sahib Singh(ਹਰੀ ਦੇ ਨਾਮ ਨੂੰ ਸਿਮਰਨ ਨਾਲ) ਸਾਡੀ ਆਸ ਪੂਰੀ ਹੋ ਗਈ ਹੈ, ਸਾਰੇ ਗੁਣ ਤੇ ਸਾਰੇ ਮਨੋਰਥਾਂ ਦੇ ਫਲ ਪ੍ਰਾਪਤ ਹੋ ਗਏ ਹਨ।

ਪਦ ਅਰਥ ਗੁਣ ਸਮੂਹ = ਸਾਰੇ ਗੁਣ। ਫਲ ਸਗਲ ਮਨੋਰਥ = ਸਾਰੇ ਮਨੋਰਥਾਂ ਦੇ ਫਲ।

SikhNet (Spanish)Todas las Virtudes son obtenidas, los frutos y recompensas y los deseos de la mente, mis esperanzas se han cumplido totalmente.

ਅਉਖਧ ਮੰਤ੍ਰ ਤੰਤ੍ਰ. ਪਰ ਦੁਖ ਹਰ; ਸਰਬ ਰੋਗ ਖੰਡਣ, ਗੁਣਕਾਰੀ ॥

aaukhadh mantr tantr. par dukh har; sarab rog khanddan, gunakaaree | Ang 1388

Sant Singh KhalsaThe Medicine, the Mantra, the Magic Charm, will cure all illnesses and totally take away all pain.
Manmohan SinghThe medicine and spell of the Lord's Name is efficacious to eradicate all ailments and it wholly removes the pain.
Manmohan Singh (Punjabi)ਪ੍ਰਭੂ ਦੇ ਨਾਮ ਦੀ ਦਵਾਈ ਅਤੇ ਜਾਦੂ ਟੂਣਾ ਸਾਰੀਆਂ ਬੀਮਾਰੀਆਂ ਨੂੰ ਜੜੋਂ ਪੁਟਣ ਲਈ ਲਾਭਦਾਇਕ ਹੈ ਅਤੇ ਪੀੜ ਨੂੰ ਪੂਰੀ ਤਰ੍ਹਾਂ ਰਫਾ ਕਰ ਦਿੰਦਾ ਹੈ।
Fareedkot Teekaਪੁਨਾ ਸੋ ਹਰੀ ਕਾ ਨਾਮ ਸਰਬ ਰੋਗੋਂ ਕੇ ਖੰਡਨ ਕਰਨੇ ਕੋ ਅਉਸ਼ਧ ਰੂਪ ਹੈ ਔਰ (ਪਰ) ਵਿਸ਼ੇਸ਼ ਕਰ ਕੇ ਦੁਖੋਂ ਕੇ ਹਰਨੇ ਕੋ ਸਮਰਥ ਹੈ ਅਰ ਪਰਮ ਮੰਤ੍ਰ ਔ ਤੰਤ੍ਰ ਰੂਪ ਗੁਣਕਾਰੀ ਹੈ॥
Prof. Sahib Singhਪਰਾਏ ਦੁੱਖ ਦੂਰ ਕਰਨ ਲਈ (ਇਹ ਨਾਮ) ਅਉਖਧੀ ਰੂਪ ਹੈ, ਮੰਤ੍ਰ-ਰੂਪ ਹੈ, ਨਾਮ ਸਾਰੇ ਰੋਗਾਂ ਦੇ ਨਾਸ ਕਰਨ ਵਾਲਾ ਹੈ ਤੇ ਗੁਣ ਪੈਦਾ ਕਰਨ ਵਾਲਾ ਹੈ।

ਪਦ ਅਰਥ ਅਉਖਧ = ਦਵਾਈ, ਜੜੀ-ਬੂਟੀ। ਪਰ ਦੁਖ ਹਰ = ਪਰਾਏ ਦੁੱਖ ਦੂਰ ਕਰਨ ਵਾਲਾ। ਖੰਡਣ = ਨਾਸ ਕਰਨ ਵਾਲਾ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ।

SikhNet (Spanish)La Medicina, el Mantra, el Encanto Mágico va a curar toda enfermedad y quitar todo dolor.

ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ; ਬਿਨਸਿ ਜਾਹਿ. ਹਰਿ ਨਾਮੁ ਉਚਾਰੀ ॥

kaam krodh mad matasar trisanaa; binas jaeh. har naam uchaaree | Ang 1389

Sant Singh KhalsaLust, anger, egotism, jealousy and desire are eliminated by chanting the Name of the Lord.
Manmohan SinghReciting the Lord's Name, lust, wrath, ego, jealousy and craving are eradicated.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਵਿਸ਼ੇਭੋਗ, ਗੁੱਸਾ, ਹੰਕਾਰ ਈਰਖਾ ਅਤੇ ਖਾਹਿਸ਼ ਨਾਸ ਹੋ ਜਾਂਦੇ ਹਨ।
Fareedkot Teekaਕਾਮ ਔ ਕ੍ਰੋਧ, (ਮਦ) ਹੰਕਾਰ, (ਮਤਸਰ) ਈਰਖਾ, ਤ੍ਰਿਸਨਾ ਆਦੀ ਸੰਪੂਰਨ ਵਿਕਾਰ ਜਿਸ ਹਰੀ ਕਾ ਨਾਮ ਉਚਾਰਨ ਕਰਨੇ ਸੇ ਬਿਨਸ ਜਾਤੇ ਹੈਂ॥
Prof. Sahib Singhਹਰੀ-ਨਾਮ ਨੂੰ ਸਿਮਰਿਆਂ ਕਾਮ, ਕ੍ਰੋਧ, ਅਹੰਕਾਰ, ਈਰਖਾ ਤੇ ਤ੍ਰਿਸ਼ਨਾ-ਇਹ ਸਭ ਨਾਸ ਹੋ ਜਾਂਦੇ ਹਨ।

ਪਦ ਅਰਥ ਮਦ = ਅਹੰਕਾਰ। ਮਤਸਰ = ਈਰਖਾ। ਬਿਨਸਿ ਜਾਹਿ = ਨਾਸ ਹੋ ਜਾਂਦੇ ਹਨ। ਉਚਾਰੀ = ਸਿਮਰਨ ਨਾਲ, ਉਚਾਰਿ।

SikhNet (Spanish)Lujuria, enojo, egoísmo, celos, deseos, son eliminados cantando el Nombre del Señor,

ਇਸਨਾਨ ਦਾਨ ਤਾਪਨ ਸੁਚਿ ਕਿਰਿਆ; ਚਰਣ ਕਮਲ ਹਿਰਦੈ ਪ੍ਰਭ ਧਾਰੀ ॥

eisanaan daan taapan such kiriaa; charan kamal hiradai prabh dhaaree | Ang 1389

Sant Singh KhalsaThe merits of cleansing baths, charity, penance, purity and good deeds, are obtained by enshrining the Lotus Feet of God within the heart.
Manmohan SinghThe enshrining of the Lord's lotus feet in the mind bestows the merit of ablution, charity, penance, piety and good actions.
Manmohan Singh (Punjabi)ਪ੍ਰਭੂ ਦੇ ਕੰਵਲ ਪੈਰਾਂ ਦਾ ਮਨ ਅੰਦਰ ਟਿਕਾਉਣਾ ਮਜਨ, ਪੁੰਨ-ਦਾਨ, ਤਪੱਸਿਆ, ਪਵਿੱਤਰਤਾ ਅਤੇ ਚੰਗੇ ਅਮਲਾ ਦਾ ਫਲ ਪਰਦਾਨ ਕਰਦਾ ਹੈ।
Fareedkot Teekaਇਸ਼ਨਾਨ ਔ ਦਾਨ, (ਤਾਪਨ) ਤਪ ਕਰਨਾ, (ਸੁਚ) ਪਵਿਤ੍ਰਤਾ ਕਰ ਕੇ (ਕਿਰਿਆ) ਪੂਜਾ ਆਦੀ ਸ਼ੁਭ ਕਰਮੋਂ ਕਾ ਮੂਲ ਇਹੀ ਹੈ, ਜੋ ਤਿਸ ਪ੍ਰਭੂ ਕੇ ਚਰਨ ਕਮਲੋਂ ਕੀ ਪ੍ਰੀਤੀ ਰਿਦੇ ਮੇਂ ਧਾਰੀ ਹੈ॥
Prof. Sahib Singh(ਤੀਰਥਾਂ ਦੇ) ਇਸ਼ਨਾਨ ਕਰਨੇ, (ਓਥੇ) ਦਾਨ ਕਰਨੇ, ਤਪ ਸਾਧਣੇ ਤੇ ਸਰੀਰਕ ਸੁੱਚ ਦੇ ਕਰਮ-(ਇਹਨਾਂ ਸਭਨਾਂ ਦੀ ਥਾਂ) ਅਸਾਂ ਪ੍ਰਭੂ ਦੇ ਚਰਨ ਹਿਰਦੇ ਵਿਚ ਧਾਰ ਲਏ ਹਨ।

ਪਦ ਅਰਥ ਤਾਪਨ = ਤਪ ਸਾਧਣੇ। ਸੁਚਿ ਕਿਰਿਆ = ਸਰੀਰਕ ਸੁੱਚ ਰੱਖਣ ਵਾਲੇ ਸਾਧਨ। ਚਰਣ ਕਮਲ = ਹਰੀ ਦੇ ਕਮਲਾਂ ਵਰਗੇ ਸੋਹਣੇ ਪੈਰ।

SikhNet (Spanish)los méritos por abluciones, caridades, penitencias, purificaciones y buenas acciones, son obtenidas enalteciendo los Pies de Loto de Dios en nuestro corazón.

ਸਾਜਨ ਮੀਤ. ਸਖਾ ਹਰਿ ਬੰਧਪ; ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ॥

saajan meet. sakhaa har bandhap; jeea dhaan prabh praan adhaaree | Ang 1389

Sant Singh KhalsaThe Lord is my Friend, my Very Best Friend, Companion and Relative. God is the Sustenance of the soul, the Support of the breath of life.
Manmohan SinghThe Lord God is my friend, intimate, mate and kinsman, He is the sustenance of my soul and the mainstay of my vital-breath.
Manmohan Singh (Punjabi)ਸੁਆਮੀ ਵਾਹਿਗੁਰੂ ਮੇਰਾ ਦੋਸਤ, ਮਿੱਤ੍ਰ ਸਾਥੀ ਅਤੇ ਸਨਬੰਧੀ ਹੈ। ਉਹ ਮੇਰੀ ਆਤਮਾ ਦੀ ਖੁਰਾਕ ਅਤੇ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਸਾਜਨ ਔ ਅਤੀ ਪਿਆਰਾ ਮਿਤ੍ਰ ਔ ਸਖਾ ਆਦੀ (ਬੰਧਪ) ਸਬੰਧੀ ਏਕ ਹਰੀ ਹੈ, ਜੀਅ ਔ ਪ੍ਰਾਣੋਂ ਕਾ ਆਸਰਾ ਔ (ਧਾਨ) ਅੰਨਿਆਦਿਕੋਂ ਕਾ ਦਾਤਾ ਹੈ॥
Prof. Sahib Singhਹਰੀ ਸਾਡਾ ਸੱਜਣ ਹੈ, ਮਿੱਤ੍ਰ ਹੈ, ਸਖਾ ਤੇ ਸੰਬੰਧੀ ਹੈ; ਸਾਡੀ ਜ਼ਿੰਦਗੀ ਦਾ ਆਸਰਾ ਹੈ ਤੇ ਪ੍ਰਾਣਾਂ ਦਾ ਆਧਾਰ ਹੈ।

ਪਦ ਅਰਥ ਜੀਅ ਧਾਨ = ਜ਼ਿੰਦਗੀ ਦਾ ਆਸਰਾ, ਜਿੰਦ ਦਾ ਸੋਮਾ। ਪ੍ਰਾਨ ਅਧਾਰੀ = ਪ੍ਰਾਣਾਂ ਦਾ ਅਧਾਰ।

SikhNet (Spanish)El Señor es mi Amigo, mi mejor Amigo, Compañero y Pariente, es el Sustento del Alma, el Soporte de la respiración de la vida.

ਓਟ ਗਹੀ ਸੁਆਮੀ ਸਮਰਥਹ; ਨਾਨਕ ਦਾਸ. ਸਦਾ ਬਲਿਹਾਰੀ ॥੯॥

ott gahee suaamee samarathah; naanak daas. sadaa balihaaree |9| Ang 1389

Sant Singh KhalsaI have grasped the Shelter and Support of my All-powerful Lord and Master; slave Nanak is forever a sacrifice to Him. ||9||
Manmohan SinghI have sought the protection of the Omnipotent Lord. Slave Nanak is ever a sacrifice unto Him.
Manmohan Singh (Punjabi)ਮੈਂ ਸਰਬ-ਸ਼ਕਤੀਵਾਨ ਪ੍ਰਭੂ ਦੀ ਪਨਾਹ ਲਈ ਹੈ। ਗੋਲਾ ਨਾਨਕ ਉਸ ਉਤੋਂ ਹਮੇਸ਼ਾਂ ਹੀ ਘੋਲੀ ਵੰਞਦਾ ਹੈ।
Fareedkot Teekaਐਸੇ ਸਮਰਥ ਸ੍ਵਾਮੀ ਕੀ ਓਟ ਗ੍ਰਹਿਣ ਕਰੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਹਰੀ ਪਰ ਸਦਾ ਬਲਿਹਾਰੀ ਜਾਤੇ ਹੈਂ॥੯॥
Prof. Sahib Singhਅਸਾਂ ਸਮਰੱਥ ਮਾਲਕ ਦੀ ਓਟ ਪਕੜੀ ਹੈ, ਨਾਨਕ (ਉਸ ਦਾ) ਦਾਸ ਉਸ ਤੋਂ ਸਦਾ ਸਦਕੇ ਹੈ ॥੯॥

ਪਦ ਅਰਥ ਗਹੀ = ਪਕੜੀ ਹੈ। ਸੁਆਮੀ ਸਮਰਥਹ = ਸਮਰਥ ਮਾਲਕ ਦੀ ॥੯॥

SikhNet (Spanish)He llegado al Refugio del Soporte de mi Señor Maestro, Todopoderoso. El Esclavo Nanak ofrece su vida para siempre en sacrificio a Él. (9)
Answers quote the Granth verbatim with Ang citations. AI commentary is not Gurbani and not a religious ruling.