ਉਸਤਤਿ ਮਨ ਮਹਿ; ਕਰਿ ਨਿਰੰਕਾਰ ॥
ausatat man meh; kar nirankaar |
Sant Singh KhalsaPraise the Formless Lord in your mind.
Manmohan SinghUtter the praise of the Formless One in thy heart.
Manmohan Singh (Punjabi)ਆਪਣੇ ਦਿਲ ਅੰਦਰ ਆਕਾਰ-ਰਹਤਿ ਪੁਰਖ ਦਾ ਜੱਸ ਉਚਾਰਣ ਕਰ।
Fareedkot Teekaਹੇ ਭਾਈ! ਮਨ ਕੇ ਬੀਚ ਤਿਸ ਨਿਰੰਕਾਰ ਕੀ ਹੀ ਉਸਤਤੀ ਕਰੁ॥
Prof. Sahib Singhਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ।ਪਦ ਅਰਥ ਉਸਤਤਿ = ਵਡਿਆਈ, ਸਿਫ਼ਤਿ-ਸਾਲਾਹ।
SikhNet (Spanish)Permite que tu mente recite las Alabanzas del Señor; oh mente mía,
ਕਰਿ ਮਨ ਮੇਰੇ; ਸਤਿ ਬਿਉਹਾਰ ॥
kar man mere; sat biauhaar |
Sant Singh KhalsaO my mind, make this your true occupation.
Manmohan SinghMy soul, practise thou the works of righteousness.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸੱਚਾਈ ਦਾ ਕਾਰ ਵਿਹਾਰ ਅਖਤਿਆਰ ਕਰ।
Fareedkot Teekaਪਨਾ ਹੇ ਮੇਰੇ (ਮਨ) ਪਿਆਰੇ! ਸੰਤ ਕਾ ਹੀ ਵਾ (ਸਤਿ) ਸ੍ਰੇਸਟ ਬਿਵਹਾਰ ਕਰ॥
Prof. Sahib Singhਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।ਪਦ ਅਰਥ ਸਤਿ = ਸੱਚਾ। ਬਿਉਹਾਰ = ਵਿਹਾਰ।
SikhNet (Spanish)reconoce que esta Práctica te beneficiará por siempre.
ਨਿਰਮਲ ਰਸਨਾ; ਅੰਮ੍ਰਿਤੁ ਪੀਉ ॥
niramal rasanaa; amrit peeo |
Sant Singh KhalsaLet your tongue become pure, drinking in the Ambrosial Nectar.
Manmohan SinghBy drinking the Name Nectar thy tongue will become pure,
Manmohan Singh (Punjabi)ਨਾਮ ਦਾ ਆਬਿ-ਹਿਯਾਤ ਪਾਨ ਕਰਨ ਨਾਲ ਤੇਰੀ ਜੀਭ ਪਵਿੱਤ੍ਰ ਹੋ ਜਾਏਗੀ,
Fareedkot Teekaਰਸਨਾ ਸੇ ਨਿਰਮਲ ਨਾਮ ਅੰਮ੍ਰਿਤ ਕੋ ਪਾਨ ਕਰ॥
Prof. Sahib Singhਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ,ਪਦ ਅਰਥ ਰਸਨਾ = ਜੀਭ ਨਾਲ।
SikhNet (Spanish)Deja que tus labios saboreen únicamente el Néctar del Nombre
ਸਦਾ ਸੁਹੇਲਾ; ਕਰਿ ਲੇਹਿ ਜੀਉ ॥
sadaa suhelaa; kar lehi jeeo |
Sant Singh KhalsaYour soul shall be forever peaceful.
Manmohan Singhand thou shalt render thy soul ever comfortable.
Manmohan Singh (Punjabi)ਅਤੇ ਤੂੰ ਆਪਣੀ ਆਤਮਾ ਨੂੰ ਹਮੇਸ਼ਾਂ ਲਈ ਸੁਖਾਲੀ ਬਣਾ ਲਵੇਗਾ।
Fareedkot Teekaਤਿਸ ਜਾਪ ਕਰ ਅਪਨਾ ਜੀਵ ਸਦਾ ਸੁਖੀ ਕਰ ਲੇਹੁ॥
Prof. Sahib Singh(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ।ਪਦ ਅਰਥ ਸੁਹੇਲਾ = ਸੌਖਾ, ਸੁਖੀ। ਜੀਉ = ਜਿੰਦ।
SikhNet (Spanish)y así encontrará Paz tu Alma.
ਨੈਨਹੁ ਪੇਖੁ; ਠਾਕੁਰ ਕਾ ਰੰਗੁ ॥
nainahu pekh; tthaakur kaa rang |
Sant Singh KhalsaWith your eyes, see the wondrous play of your Lord and Master.
Manmohan SinghWith thine eyes see the wondrous play of the Lord.
Manmohan Singh (Punjabi)ਆਪਣੀਆਂ ਅੱਖਾਂ ਨਾਲ ਸੁਆਮੀ ਦਾ ਕਉਤਕ ਦੇਖ।
Fareedkot Teekaਨੇਤ੍ਰਹੁ ਕਰ ਕੇ ਤਿਸ ਠਾਕੁਰ ਕੈ ਰੰਗ ਕੋ ਦੇਖ॥
Prof. Sahib Singhਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ,ਪਦ ਅਰਥ ਨੈਨਹੁ = ਅੱਖਾਂ ਨਾਲ। ਰੰਗੁ = ਤਮਾਸ਼ਾ, ਖੇਲ।
SikhNet (Spanish)Percibe con ojos atentos el Juego del Señor y no te distraigas con los demás,
ਸਾਧਸੰਗਿ; ਬਿਨਸੈ ਸਭ ਸੰਗੁ ॥
saadhasang; binasai sabh sang |
Sant Singh KhalsaIn the Company of the Holy, all other associations vanish.
Manmohan SinghBy associating with the saints congregation, all other associations vanish.
Manmohan Singh (Punjabi)ਸਤਿਸੰਗਤ ਨਾਲ ਮਿਲਣ ਦੁਆਰਾ ਹੋਰ ਸਾਰੇ ਮੇਲ-ਮਿਲਾਪ ਅਲੋਪ ਹੋ ਜਾਂਦੇ ਹਨ।
Fareedkot Teekaਪੁਨਾ ਸੰਤੋਂ ਕਾ ਸੰਗ ਕਰ ਜਿਸ ਸਤਸੰਗ ਸੇ ਖੋਟਾ ਸੰਗ ਸਭ ਬਿਨਸ ਜਾਤਾ ਹੈ॥
Prof. Sahib Singhਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ।ਪਦ ਅਰਥ ਸਾਧ ਸੰਗਿ = ਸਾਧਾਂ ਦੀ ਸੰਗਤਿ ਵਿਚ। ਸਭ ਸੰਗੁ = ਹੋਰ ਸਭ ਸੰਗ, ਹੋਰ ਸਭ ਦਾ ਸੰਗ, ਹੋਰ ਸਭ ਦਾ ਮੋਹ।
SikhNet (Spanish)para que puedas encontrarte con los Santos.
ਚਰਨ ਚਲਉ; ਮਾਰਗਿ ਗੋਬਿੰਦ ॥
charan chlau; maarag gobind |
Sant Singh KhalsaWith your feet, walk in the Way of the Lord.
Manmohan SinghWith thy feet walk the way of the World-Lord.
Manmohan Singh (Punjabi)ਆਪਣੇ ਪੈਰਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੇ ਰਸਤੇ ਤੁਰ।
Fareedkot Teekaਚਰਨੋਂ ਕਰ ਕੇ ਗੋਬਿੰਦ ਕੇ ਮਾਰਗ ਮੇਂ ਚਲੋ॥
Prof. Sahib Singhਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ।ਪਦ ਅਰਥ ਚਲਉ = ਚਲੋ। ਮਾਰਗਿ = ਰਸਤੇ ਤੇ।
SikhNet (Spanish)Deja que tus pies te conduzcan por el Camino del Señor,
ਮਿਟਹਿ ਪਾਪ; ਜਪੀਐ ਹਰਿ ਬਿੰਦ ॥
mitteh paap; japeeai har bind |
Sant Singh KhalsaSins are washed away, chanting the Lord's Name, even for a moment.
Manmohan SinghBy contemplating over God, even for a moment, the sins are washed off.
Manmohan Singh (Punjabi)ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਪਾਪ ਧੋਤੇ ਜਾਂਦੇ ਹਨ।
Fareedkot Teekaਤਿਸ ਹਰੀ ਕੇ ਨਾਮ ਕੋ (ਬਿੰਦ) ਕਿੰਚਤ ਮਾਤ੍ਰ ਭੀ ਜਪਣੇ ਸੇ ਪਾਪ ਮਿਟ ਜਾਤੇ ਹੈਂ॥
Prof. Sahib Singhਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ।ਪਦ ਅਰਥ ਬਿੰਦ = ਰਤਾ ਭਰ, ਥੋੜਾ ਚਿਰ।
SikhNet (Spanish)porque si logras meditar en Él, aunque sea por un instante, todas tus faltas serán absueltas.
ਕਰ ਹਰਿ ਕਰਮ; ਸ੍ਰਵਨਿ ਹਰਿ ਕਥਾ ॥
kar har karam; sravan har kathaa |
Sant Singh KhalsaSo do the Lord's Work, and listen to the Lord's Sermon.
Manmohan SinghPerform God's service and hear God's discourse.
Manmohan Singh (Punjabi)ਰੱਬ ਦੀ ਟਹਿਲ ਕਮਾ ਅਤੇ ਰੱਬ ਦੀ ਹੀ ਵਾਰਤਾ ਸੁਣ।
Fareedkot Teekaਪੁਨਾ ਹਾਥੋਂ ਕਰ ਹਰੀ ਨਮਿਤ ਕਰਮ ਕਰ, ਜੋ ਹਰਿ ਕੀਆਂ ਕਥਾ ਹੈਂ ਤਿਨੋਂ ਕੋ ਤੂੰ ਸ੍ਰਵਨ ਕਰ॥
Prof. Sahib Singhਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ);ਪਦ ਅਰਥ ਕਰ = ਹੱਥਾਂ ਨਾਲ। ਕਰਮ = ਕੰਮ। ਸ੍ਰਵਨਿ = ਕੰਨਾਂ ਨਾਲ।
SikhNet (Spanish)Haz con tus manos Su Trabajo y escucha con tus oídos Su Palabra,
ਹਰਿ ਦਰਗਹ ਨਾਨਕ; ਊਜਲ ਮਥਾ ॥੨॥
har daragah naanak; aoojal mathaa |2|
Sant Singh KhalsaIn the Lord's Court, O Nanak, your face shall be radiant. ||2||
Manmohan SinghLike this thy countenance shall be bright in God's court, O Nanak.
Manmohan Singh (Punjabi)ਇਸ ਤਰ੍ਹਾਂ ਤੇਰਾ ਚਿਹਰਾ, ਰੱਬ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਤੇ ਤੇਰਾ ਮਸਤਕ ਹਰੀ ਕੀ ਦਰਹਗਾਹਿ ਮੇਂ ਉਜਲ ਹੋਇਗਾ॥੨॥
Prof. Sahib Singh(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥
SikhNet (Spanish)así, dice Nanak, tu rostro brillará de hermosura en la Corte del Señor.(2)