ੴ

ਸਿੱਖਬਾਣੀ · SikhBani

ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ ॥

kabeer ddagamag kiaa kareh kahaa ddulaaveh jeeo
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1364 · 2 lines
Translations

ਕਬੀਰ. ਡਗਮਗ ਕਿਆ ਕਰਹਿ; ਕਹਾ ਡੁਲਾਵਹਿ ਜੀਉ ॥

kabeer. ddagamag kiaa kareh; kahaa ddulaaveh jeeo |

Sant Singh KhalsaKabeer, why do you stumble? Why does your soul waver?
Manmohan SinghKabir, why waver thou and let thy mind vacillate?
Manmohan Singh (Punjabi)ਕਬੀਰ ਤੂੰ ਡਿਕਡੋਲੇ ਕਿਉਂ ਖਾਂਦਾ ਹੈ? ਤੂੰ ਆਪਣੇ ਮਨ ਨੂੰ ਕਿਉਂ ਥਿੜਕਣ ਦਿੰਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਡਾਂਵਾਂਡੋਲਨਾ ਵਾ ਟੇਢੇ ਮਾਰਗ ਮੇਂ ਚਲਣਾ ਕਿਉਂ ਕਰਤਾ ਹੈਂ ਔਰ ਕਿਉਂ ਅਪਨੇ (ਜੀਉ) ਰਿਦੇ ਕੌ ਡੋਲਾਵਤਾ ਹੈਂ, ਭਾਵ ਯੇਹ ਵਾਹਿਗੁਰੂ ਕੇ ਜਾਪ ਸੇ ਚਿਤ ਕੋ ਡੋਲਾ ਕਰ ਦ੍ਵੈਤ ਮਾਰਗ ਮੇਂ ਕਿਉਂ ਪ੍ਰਵਿਰਤ ਹੋਤਾ ਹੈਂ?
Prof. Sahib Singhਹੇ ਕਬੀਰ! (ਸੁਖ ਦੀ ਖ਼ਾਤਰ ਪਰਮਾਤਮਾ ਨੂੰ ਬਿਸਾਰ ਕੇ) ਹੋਰ ਕੇਹੜੇ ਪਾਸੇ ਮਨ ਨੂੰ ਭਟਕਾ ਰਿਹਾ ਹੈਂ? (ਪਰਮਾਤਮਾ ਦੀ ਯਾਦ ਵਲੋਂ) ਕਿਉਂ ਜਕੋ-ਤਕੇ ਕਰਦਾ ਹੈਂ?

ਪਦ ਅਰਥ ਕਿਆ ਡਗਮਗ ਕਰਹਿ = ਤੂੰ ਕਿਉਂ ਡੋਲਦਾ ਹੈਂ? ਤੂੰ ਕਿਉਂ ਜਕੋ = ਤਕੇ ਕਰਦਾ ਹੈਂ? ਪ੍ਰਭੂ ਦੀ ਭਗਤੀ ਤੋਂ ਤੂੰ ਕਿਉਂ ਜੀ ਚੁਰਾਂਦਾ ਹੈਂ? ਕਹਾ = ਹੋਰ ਕਿਥੇ? ਪ੍ਰਭੂ ਤੋਂ ਬਿਨਾਂ ਹੋਰ ਕੇਹੜੇ ਥਾਂ? ਜੀਉ = ਜਿੰਦ, ਮਨ।

SikhNet (Spanish)¿Por qué te tambaleas y tu Alma vacila? Él es el Señor de todas las comodidades

ਸਰਬ ਸੂਖ ਕੋ ਨਾਇਕੋ; ਰਾਮ ਨਾਮ ਰਸੁ ਪੀਉ ॥੩॥

sarab sookh ko naaeiko; raam naam ras peeo |3|

Sant Singh KhalsaHe is the Lord of all comforts and peace; drink in the Sublime Essence of the Lord's Name. ||3||
Manmohan SinghThe Lord is the Master of all comforts, so, quaff thou, the essence of His Name.
Manmohan Singh (Punjabi)ਸੁਆਮੀ ਸਾਰਿਆਂ ਆਰਾਮਾਂ ਦਾ ਮਾਲਕ ਹੈ, ਇਸ ਲਈ ਤੂੰ ਉਸ ਦੇ ਜੋਹਰ ਨੂੰ ਪਾਨ ਕਰ।
Fareedkot Teekaਤਾਂ ਤੇ ਸਰਬ ਸੁਖੋਂ ਕਾ ਜੋ (ਨਾਇਕੋ) ਸ੍ਵਾਮੀ ਰਾਮ ਹੈ, ਤਿਸੀ ਕੇ ਨਾਮ ਅੰਮ੍ਰਿਤ ਰਸ ਕੋ ਪਾਨ ਕਰ, ਭਾਵ ਯੇਹ ਨਾਮ ਕੇ ਜਪਨੇ ਕਰ ਕੇ ਹੀ ਤੇਰੀ ਕਲ੍ਯਾਨ ਹੋਇਗੀ॥੩॥☬ਨਾਮ ਬਿਨਾਂ ਪਦਾਰਥੋਂ ਕੀ ਨਿਸਫਲਤਾ ਉਚਾਰਨ ਕਰਤੇ ਹੈਂ:
Prof. Sahib Singhਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਇਹ ਨਾਮ ਹੀ ਸਾਰੇ ਸੁਖਾਂ ਦਾ ਪ੍ਰੇਰਕ ਹੈ (ਸਾਰੇ ਸੁਖ ਪਰਮਾਤਮਾ ਆਪ ਹੀ ਦੇਣ-ਜੋਗਾ ਹੈ) ॥੩॥

ਪਦ ਅਰਥ ਨਾਇਕੋ = ਮਾਲਕ ॥੩॥

SikhNet (Spanish)y de la Paz, bebe ahora de la Esencia del Nombre del Señor.(3)
Answers quote the Granth verbatim with Ang citations. AI commentary is not Gurbani and not a religious ruling.