ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਰਤਨਾ ਪਾਰਖੁ ਜੋ ਹੋਵੈ; ਸੁ ਰਤਨਾ ਕਰੇ ਵੀਚਾਰੁ ॥
ratanaa paarakh jo hovai; su ratanaa kare veechaar |
Sant Singh KhalsaHe is the Assayer of jewels; He contemplates the jewel.
Manmohan SinghWho is the assayer of the Name jewel, he alone reflects upon the Name jewel.
Manmohan Singh (Punjabi)ਜੋ ਨਾਮ ਦੇ ਜਵੇਹਰ ਦਾ ਪਾਰਖੂ ਹੈ, ਕੇਵਲ ਓਹੀ ਨਾਮ ਦੇ ਜਵੇਹਰ ਦਾ ਆਰਾਧਨ ਕਰਦਾ ਹੈ।
Fareedkot Teekaਜੋ ਰਤਨੋਂ ਕੇ ਪਰਖਨੇ ਹਾਰਾ ਹੋਤਾ ਹੈ, ਸੋ ਰਤਨੋਂ ਕਾ ਬੀਚਾਰ ਕਰਤਾ ਹੈ॥
Prof. Sahib Singhਜੋ ਮਨੁੱਖ ਰਤਨਾਂ ਦੀ ਕਦਰ ਜਾਣਦਾ ਹੈ, ਉਹੀ ਰਤਨਾਂ ਦੀ ਸੋਚ ਵਿਚਾਰ ਕਰਦਾ ਹੈ।ਪਦ ਅਰਥ ਪਾਰਖੁ = ਕਦਰ ਜਾਣਨ ਵਾਲਾ।
SikhNet (Spanish)Aquél que conoce el Valor de la Joya del Nombre del Señor medita en Él.
ਰਤਨਾ ਸਾਰ. ਨ ਜਾਣਈ; ਅਗਿਆਨੀ ਅੰਧੁ ਅੰਧਾਰੁ ॥
ratanaa saar. na jaanee; agiaanee andh andhaar |
Sant Singh KhalsaHe is ignorant and totally blind - he does not appreciate the value of the jewel.
Manmohan SinghSpiritually ignorant and totally blind man knows not the worth of the Name jewel.
Manmohan Singh (Punjabi)ਰੂਹਾਨੀ ਤੌਰ ਤੇ ਬੇਸਮਝ ਅਤੇ ਪਰਮ ਅੰਨ੍ਹਾ ਬੰਦਾ ਨਾਮ ਦੇ ਜਵੇਹਰ ਦੀ ਕਦਰ ਨੂੰ ਨਹੀਂ ਜਾਣਦਾ।
Fareedkot Teekaਜੋ ਅੰਧਾ ਅਗਿਆਨੀ ਅੰਧਾਰ ਮੇਂ ਪੜਾ ਹੈ, ਸੋ ਰਤਨੋਂ ਕੀ ਸਾਰ ਨਹੀਂ ਜਾਨਤਾ ਹੈ॥
Prof. Sahib Singhਪਰ ਅੰਨ੍ਹਾ ਤੇ ਅਗਿਆਨੀ ਬੰਦਾ ਰਤਨਾਂ ਦੀ ਕਦਰ ਨਹੀਂ ਪਾ ਸਕਦਾ।ਪਦ ਅਰਥ ਸਾਰ = ਕਦਰ।
SikhNet (Spanish)Pero muchos, envueltos en una ignorancia impenetrable, no vislumbran Su Valor.
ਰਤਨੁ ਗੁਰੂ ਕਾ ਸਬਦੁ ਹੈ; ਬੂਝੈ ਬੂਝਣਹਾਰੁ ॥
ratan guroo kaa sabad hai; boojhai boojhanahaar |
Sant Singh KhalsaThe Jewel is the Word of the Guru's Shabad; the Knower alone knows it.
Manmohan SinghThe jewel is the Gurbani and the knower alone knows its worth.
Manmohan Singh (Punjabi)ਜਵੇਹਰ ਗੁਰਾਂ ਦੀ ਬਾਣੀ ਹੈ। ਕੇਵਲ ਜਾਣਕਾਰ ਹੀ ਇਸ ਦੀ ਕਦਰ ਨੂੰ ਜਾਣਦਾ ਹੈ।
Fareedkot Teekaਗੁਰੋਂ ਕਾ ਸਬਦ ਰਤਨ ਰੂਪ ਹੈ, ਤਿਸ ਕੋ ਬੂਝਨੇਹਾਰਾ, ਭਾਵ ਅਧਕਾਰੀ ਹੀ ਬੂਝਤਾ ਹੈ॥
Prof. Sahib Singhਕੋਈ ਸੂਝ ਵਾਲਾ ਮਨੁੱਖ ਸਮਝਦਾ ਹੈ ਕਿ (ਅਸਲ) ਰਤਨ ਸਤਿਗੁਰੂ ਦਾ ਸ਼ਬਦ ਹੈ।ਪਦ ਅਰਥ ਬੂਝਣਹਾਰੁ = ਸੂਝ ਵਾਲਾ।
SikhNet (Spanish)El hombre en ego se enorgullece de sí mismo y nace para morir una y otra vez.
ਮੂਰਖ ਆਪੁ ਗਣਾਇਦੇ; ਮਰਿ ਜੰਮਹਿ ਹੋਇ ਖੁਆਰੁ ॥
moorakh aap ganaaeide; mar jameh hoe khuaar |
Sant Singh KhalsaThe fools take pride in themselves, and are ruined in birth and death.
Manmohan SinghThe fools pride on their self and they are distressed in coming and going.
Manmohan Singh (Punjabi)ਬੇਵਕੂਫ ਆਪਣੇ ਆਪ ਤੇ ਹੰਕਾਰ ਕਰਦੇ ਹਨ, ਉਹ ਆਵਾਗਉਣ ਅੰਦਰ ਦੁੱਖੀ ਹੁੰਦੇ ਹਨ।
Fareedkot Teekaਅਹੰਕਾਰ ਕਰ ਕੇ ਮੂਰਖ ਅਪਨੇ ਆਪ ਕੋ ਗਿਨਾਉਤੇ ਹੈਂ, ਇਸੀ ਕਰ ਕੇ ਮਰਤੇ ਜਨਮਤੇ ਖੁਆਰ ਹੋਤੇ ਹੈਂ॥
Prof. Sahib Singhਪਰ, ਮੂਰਖ ਬੰਦੇ (ਗੁਰ-ਸ਼ਬਦ ਨੂੰ ਸਮਝਣ ਦੇ ਥਾਂ) ਆਪਣੇ ਆਪ ਨੂੰ ਵੱਡਾ ਜਤਾਉਂਦੇ ਹਨ ਤੇ ਖ਼ੁਆਰ ਹੋ ਹੋ ਕੇ ਮਰਦੇ ਜੰਮਦੇ ਰਹਿੰਦੇ ਹਨ।ਪਦ ਅਰਥ ਆਪੁ = ਆਪਣੇ ਆਪ ਨੂੰ। ਹੋਇ ਖੁਆਰੁ = ਖ਼ੁਆਰ ਹੋ ਹੋ ਕੇ।
SikhNet (Spanish)Dice Nanak, sólo aquél que ama al Señor por la Gracia del Guru,
ਨਾਨਕ. ਰਤਨਾ ਸੋ ਲਹੈ; ਜਿਸੁ ਗੁਰਮੁਖਿ ਲਗੈ ਪਿਆਰੁ ॥
naanak. ratanaa so lahai; jis guramukh lagai piaar |
Sant Singh KhalsaO Nanak, he alone obtains the jewel, who, as Gurmukh, enshrines love for it.
Manmohan SinghNanak, he alone obtains the Name jewel, who enshrines affection for the Exalted Guru.
Manmohan Singh (Punjabi)ਨਾਨਕ ਕੇਵਲ ਉਹੀ ਨਾਮ ਦੇ ਹੀਰੇ ਨੂੰ ਪਰਾਪਤ ਕਰਦਾ ਹੈ ਜੋ ਮੁੱਖੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਗੁਰੋਂ ਦ੍ਵਾਰੇ ਪ੍ਯਾਰ ਲਗਤਾ ਹੈ, ਸੋ ਇਨ ਬੈਰਾਗ ਬਬੇਕਾਦਿ ਰਤਨੋਂ ਕੋ ਪਾਉਤਾ ਹੈ॥
Prof. Sahib Singhਹੇ ਨਾਨਕ! ਉਹੀ ਮਨੁੱਖ (ਗੁਰ-ਸ਼ਬਦ ਰੂਪ) ਰਤਨਾਂ ਨੂੰ ਹਾਸਲ ਕਰਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ (ਗੁਰ-ਸ਼ਬਦ ਦੀ) ਲਗਨ ਲੱਗਦੀ ਹੈ।ਪਦ ਅਰਥ ਲਹੈ = ਲੱਭਦਾ ਹੈ, ਪ੍ਰਾਪਤ ਕਰਦਾ ਹੈ।
SikhNet (Spanish)obtiene la Joya del Nombre del Señor.
ਸਦਾ ਸਦਾ ਨਾਮੁ ਉਚਰੈ; ਹਰਿ ਨਾਮੋ ਨਿਤ ਬਿਉਹਾਰੁ ॥
sadaa sadaa naam ucharai; har naamo nit biauhaar |
Sant Singh KhalsaChanting the Naam, the Name of the Lord, forever and ever, make the Name of the Lord your daily occupation.
Manmohan SinghEver, ever in utters God's Name and in God's Name he daily deals.
Manmohan Singh (Punjabi)ਹਮੇਸ਼ਾ, ਹਮੇਸ਼ਾਂ ਉਹ ਹਰੀ ਨਾਮ ਦਾ ਉਚਾਰਨ ਕਰਦਾ ਹੈ ਅਤੇ ਵਾਹਿਗੁਰੂ ਦਾ ਨਾਮ ਹੀ ਉਸ ਦਾ ਰੋਜ਼ ਦਾ ਵਿਹਾਰ ਹੈ।
Fareedkot Teekaਨਿਤ ਨਿਤ ਹਰਿ ਨਾਮ ਕਾ ਉਚਾਰਨ ਕਰਤਾ ਹੈ ਔਰ ਨਿਤ ਹੀ ਹਰਿ ਨਾਮ ਕਾ ਬਿ੍ਯੋਹਾਰ, ਭਾਵ ਉਪਦੇਸ਼ ਕਰਤਾ ਹੈ॥
Prof. Sahib Singhਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਜਪਣਾ ਹੀ ਉਸ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ।
SikhNet (Spanish)Entonces Lo recita siempre y su trato se da sólo con el Nombre.
ਕ੍ਰਿਪਾ ਕਰੇ ਜੇ ਆਪਣੀ; ਤਾ ਹਰਿ ਰਖਾ ਉਰ ਧਾਰਿ ॥੧॥
kripaa kare je aapanee; taa har rakhaa ur dhaar |1|
Sant Singh KhalsaIf the Lord shows His Mercy, then I keep Him enshrined within my heart. ||1||
Manmohan SinghIf God shows His mercy, then alone can I keep Him enshrined within my mind.
Manmohan Singh (Punjabi)ਜੇਕਰ ਵਾਹਿਗੁਰੂ ਆਪਣੀ ਰਹਿਮਤ ਧਾਰੇ, ਤਦ ਹੀ ਮੈਂ ਉਸ ਨੂੰ ਆਪਣੇ ਰਿਦੇ ਵਿੱਚ ਟਿਕਾਈ ਰੱਖ ਸਕਦਾ ਹਾਂ।
Fareedkot Teekaਜੇ ਹਰੀ ਅਪਨੀ ਕ੍ਰਿਪਾ ਕਰੇ ਤਾਂ ਮੈਂ ਤਿਸ ਹਰਿ ਕੇ ਨਾਮ ਕੋ ਉਰ ਮੇਂ ਧਾਰਨ ਕਰ ਰਖਾਂ॥੧॥
Prof. Sahib Singhਜੇ ਪਰਮਾਤਮਾ ਆਪਣੀ ਮੇਹਰ ਕਰੇ, ਤਾਂ ਮੈਂ ਭੀ ਉਸ ਦਾ ਨਾਮ ਹਿਰਦੇ ਵਿਚ ਪਰੋ ਰੱਖਾਂ ॥੧॥ਪਦ ਅਰਥ ਰਖਾ = ਮੈਂ ਰੱਖਾਂ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ ॥੧॥
SikhNet (Spanish)Cuando el Señor así nos bendice, enaltecemos al Guru en la mente. (1)