ੴ

ਸਿੱਖਬਾਣੀ · SikhBani

ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥

too karataa sabh kichh jaanadaa sabh jeea tumaare
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 589 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਕਰਤਾ ਸਭੁ ਕਿਛੁ ਜਾਣਦਾ; ਸਭਿ ਜੀਅ ਤੁਮਾਰੇ ॥

too karataa sabh kichh jaanadaa; sabh jeea tumaare |

Sant Singh KhalsaYou, O Creator, know all things; all beings belong to You.
Manmohan SinghThou, O Creator, knowest everything and all the living beings are Thine.
Manmohan Singh (Punjabi)ਤੂੰ ਹੇ ਸਿਰਜਣਹਾਰ! ਸਾਰਾ ਕੁਝ ਜਾਣਦਾ ਹੈ। ਸਾਰੇ ਪ੍ਰਾਣਧਾਰੀ ਤੈਂਡੇ ਹੀ ਹਨ।
Fareedkot Teekaਹੇ ਕਰਤਾ ਪੁਰਖ! ਤੂੰ ਸਭ ਕਿਛ ਜਾਨਤਾ ਹੈਂ, ਸਭ ਜੀਵ ਤੇਰੇ ਹੀ ਹੈਂ॥
Prof. Sahib Singhਹੇ ਸਿਰਜਣਹਾਰ! ਤੂੰ ਸਭ ਕੁਝ ਜਾਣਦਾ ਹੈਂ ਤੇ ਸਾਰੇ ਜੀਵ ਤੇਰੇ ਹਨ।

ਪਦ ਅਰਥ ਸਭੁ ਕਿਛੁ = (ਜੀਵਾਂ ਦੇ ਦਿਲ ਦੀ) ਹਰੇਕ ਗੱਲ।

SikhNet (Spanish)Oh Señor Creador, Tú conoces todo y todo pertenece a Ti.

ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ; ਕਿਆ ਜੰਤ ਵਿਚਾਰੇ ॥

jis too bhaavai tis too mel laihi; kiaa jant vichaare |

Sant Singh KhalsaThose who are pleasing to You, You unite with Yourself; what can the poor creatures do?
Manmohan SinghHe whom Thou likest, him, thou unitest with Thyself O Lord. What can the poor creatures do?
Manmohan Singh (Punjabi)ਜਿਸ ਨੂੰ ਤੂੰ ਚਾਹੁੰਦਾ ਹੈ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ, ਹੇ ਸਿਰਜਣਹਾਰ! ਗਰੀਬ ਜੀਵ ਜੰਤੂ ਕੀ ਕਰ ਸਕਦੇ ਹਨ?
Fareedkot Teekaਇਨ ਜੰਤੋਂ ਕੇ ਕਿਆ ਬਸ ਹੈ, ਜਿਸ ਕੋ ਤੂੰ ਚਾਹਤਾ ਹੈਂ ਤਿਸ ਕੋ ਤੂੰ ਮਿਲਾਇ ਲੇਤਾ ਹੈਂ॥
Prof. Sahib Singhਜੀਆਂ ਵਿਚਾਰਿਆਂ ਦੇ ਕੀਹ ਵੱਸ ਹੈ? ਜੋ ਤੈਨੂੰ ਭਾਉਂਦਾ ਹੈ ਉਸ ਨੂੰ ਤੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ।

ਪਦ ਅਰਥ ਭਾਵੈ = ਚਾਹੇਂ।

SikhNet (Spanish)Aquél a quien bendices, lo unes con Tu Ser; ¿qué puede hacer por sí mismo la pobre criatura?

ਤੂ ਕਰਣ ਕਾਰਣ ਸਮਰਥੁ ਹੈ; ਸਚੁ ਸਿਰਜਣਹਾਰੇ ॥

too karan kaaran samarath hai; sach sirajanahaare |

Sant Singh KhalsaYou are all-powerful, the Cause of causes, the True Creator Lord.
Manmohan SinghThou, O True Creator, art Omnipotent to do all the deeds.
Manmohan Singh (Punjabi)ਤੂੰ ਹੇ ਸੱਚੇ ਕਰਤਾਰ! ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈਂ।
Fareedkot Teekaਹੇ ਸਚੇ ਸਿਰਜਣਹਾਰੇ! ਤੁਹੀਂ ਕਰਣ ਕਾਰਣ ਸਮਰਥ ਹੈਂ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਕਰਤਾਰ! ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ।

ਪਦ ਅਰਥ ਕਰਣ = ਜਗਤ। ਕਾਰਣ = ਮੂਲ, ਕਰਨ ਵਾਲਾ।

SikhNet (Spanish)Eres nuestro Señor Creador, Todopoderoso, Verdadero, la Causa de causas.

ਜਿਸੁ ਤੂ ਮੇਲਹਿ ਪਿਆਰਿਆ, ਸੋ ਤੁਧੁ ਮਿਲੈ; ਗੁਰਮੁਖਿ ਵੀਚਾਰੇ ॥

jis too meleh piaariaa, so tudh milai; guramukh veechaare |

Sant Singh KhalsaOnly those unite with you, Beloved Lord, whom you approve and who meditate on Guru's Word.
Manmohan SinghHe, whom Thou unitest, O Beloved unites with Thee, by meditating on Thee. through the Guru.
Manmohan Singh (Punjabi)ਜੀਹਨੂੰ ਤੂੰ ਮਿਲਾਉਂਦਾ ਹੈ, ਹੇ ਪ੍ਰੀਤਮਾ! ਹੇ ਪ੍ਰੀਤਮਾਂ! ਉਹ ਗੁਰਾਂ ਦੇ ਰਾਹੀਂ ਤੇਰਾ ਆਰਾਧਨ ਕਰਕੇ ਤੈਨੂੰ ਮਿਲ ਪੈਂਦਾ ਹੈ।
Fareedkot Teekaਜਿਸ ਕੋ ਤੂੰ ਮੇਲਤਾ ਹੈਂ ਹੇ ਪਿਆਰਿਆ! ਸੋਈ ਤੈਨੂੰ ਮਿਲਤਾ ਹੈ, ਐਸੇ ਗੁਰਮੁਖ ਬੀਚਾਰਤੇ ਹੈਂ॥
Prof. Sahib Singhਹੇ ਪਿਆਰੇ! ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹ ਗੁਰੂ ਦੇ (ਸ਼ਬਦ) ਦੀ ਰਾਹੀਂ ਤੇਰੇ ਗੁਣਾਂ ਦੀ ਵਿਚਾਰ ਕਰ ਕੇ ਤੈਨੂੰ ਮਿਲ ਪੈਂਦਾ ਹੈ।
SikhNet (Spanish)Aquél a quien escoges, meditando, se vuelve uno Contigo a través de la Palabra del Shabd del Guru.

ਹਉ ਬਲਿਹਾਰੀ ਸਤਿਗੁਰ ਆਪਣੇ; ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥

hau balihaaree satigur aapane; jin meraa har alakh lakhaare |8|

Sant Singh KhalsaI am a sacrifice to my True Guru, who has allowed me to see my unseen Lord. ||8||
Manmohan SinghI am a sacrifice unto my true Guru, who has made me discern my undiscernible Lord.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਹਾਂ, ਜਿਨ੍ਹਾ ਨੇ ਮੈਨੂੰ ਮੇਰਾ ਅਦ੍ਰਿਸ਼ਟ ਸੁਆਮੀ ਵਿਖਾਲ ਦਿੱਤਾ ਹੈ।
Fareedkot Teekaਮੈਂ ਅਪਨੇ ਗੁਰੋਂ ਪਰ ਸੇ ਬਲਿਹਾਰ ਜਾਤਾ ਹੂੰ, ਜਿਨੋਂ ਨੇ ਤੂੰ ਮੇਰਾ ਅਲਖ ਪ੍ਰਭੂ ਹਰੀ ਲਖਾਇਆ ਹੈ॥੮॥
Prof. Sahib Singhਮੈਂ ਪਿਆਰੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਅਦ੍ਰਿਸ਼ਟ ਪਰਮਾਤਮਾ ਦੀ ਸੋਝੀ ਪਾ ਦਿੱਤੀ ਹੈ ॥੮॥

ਪਦ ਅਰਥ ਅਲਖੁ = ਅਦ੍ਰਿਸ਼ਟ ॥੮॥

SikhNet (Spanish)Me postro reverente ante el Guru, Quien me hizo sabio en mi Señor Insondable. (8)
Answers quote the Granth verbatim with Ang citations. AI commentary is not Gurbani and not a religious ruling.