ਬਿਲਾਵਲੁ ਮਹਲਾ ੫ ॥
bilaaval mahalaa 5 | Ang 804
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਸਗਲ ਮਨੋਰਥ ਪਾਈਅਹਿ ਮੀਤਾ ॥
sagal manorath paaeeeh meetaa | Ang 804
Sant Singh KhalsaAll desires are fulfilled, O my friend,
Manmohan SinghO my friend, all thine desires shall be fulfilled,
Manmohan Singh (Punjabi)ਹੇ ਮੇਰੇ ਮਿੱਤਰ ਤੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਣਗੀਆਂ,
Fareedkot Teekaਹੇ ਪ੍ਯਾਰੇ! ਤਬ ਸਗਲ ਮਨੋਰਥ ਪ੍ਰਾਪਤ ਹੋਤੇ ਹੈਂ॥
Prof. Sahib Singhਹੇ ਮਿੱਤਰ! (ਪਰਮਾਤਮਾ ਨਾਲ ਜੁੜ ਕੇ) ਮਨ ਦੀਆਂ ਸਾਰੀਆਂ ਮੁਰਾਦਾਂ ਹਾਸਲ ਕਰ ਲਈਦੀਆਂ ਹਨ।ਪਦ ਅਰਥ ਪਾਈਅਹਿ = {ਕਰਮ ਵਾਚ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ} ਪਾ ਲਈਦੇ ਹਨ। ਮੀਤਾ = ਹੇ ਮਿੱਤਰ! ਲਾਈਐ = ਲਾਣਾ ਚਾਹੀਦਾ ਹੈ।
SikhNet (Spanish)Todos los deseos se han cumplido, oh mi amigo.
ਚਰਨ ਕਮਲ ਸਿਉ ਲਾਈਐ ਚੀਤਾ ॥੧॥
charan kamal siau laaeeai cheetaa |1| Ang 805
Sant Singh Khalsalovingly centering your consciousness on the Lord's Lotus Feet. ||1||
Manmohan Singhby fixing thy attention on the Lord's lotus feet.
Manmohan Singh (Punjabi)ਆਪਣੀ ਬਿਰਤੀ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੋੜਨ ਦੁਆਰਾ।
Fareedkot Teekaਜਬ ਤੇਰੇ ਚਰਨ ਕਮਲੋਂ ਸਿਉਂ ਚਿਤ ਕਉ ਲਗਾਈਤਾ ਹੈ॥੧॥
Prof. Sahib Singh(ਤਾਂਤੇ) ਪਰਮਾਤਮਾ ਦੇ ਕਉਲ ਫੁੱਲ (ਵਰਗੇ ਕੋਮਲ) ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ ॥੧॥
SikhNet (Spanish)Amorosamente, centrando tu conciencia en lo Pies de Loto del Señor. (1)
ਹਉ ਬਲਿਹਾਰੀ; ਜੋ ਪ੍ਰਭੂ ਧਿਆਵਤ ॥
hau balihaaree; jo prabhoo dhiaavat | Ang 805
Sant Singh KhalsaI am a sacrifice to those who meditate on God.
Manmohan SinghI am a sacrifice unto him, who meditates on his Lord.
Manmohan Singh (Punjabi)ਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਹੇ ਪ੍ਰਭੂ! ਜੋ ਤੇਰੇ ਨਾਮ ਕੋ ਧਿਆਵਤੇ ਹੈਂ ਤਿਨਾਂ ਪਰ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ।ਪਦ ਅਰਥ ਹਉ = ਮੈਂ।
SikhNet (Spanish)Ofrezco mi ser en sacrificio a quienes meditan en Dios;
ਜਲਨਿ ਬੁਝੈ; ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥
jalan bujhai; har har gun gaavat |1| rahaau | Ang 805
Sant Singh KhalsaThe fire of desire is quenched, singing the Glorious Praises of the Lord, Har, Har. ||1||Pause||
Manmohan SinghSinging the Lord God's praise, the fire is quenched. Pause.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਅੱਗ ਬੁਝ ਜਾਂਦੀ ਹੈ। ਠਹਿਰਾਉ।
Fareedkot Teekaਹੇ ਹਰੀ! ਜੋ ਤੇਰੇ ਗੁਣਾਂ ਕੋ ਹਰ ਪ੍ਰਕਾਰ ਸੇ ਗਾਯਨ ਕਰਤੇ ਹੈਂ, ਤਿਨ ਕੀ ਸੰਪੂਰਨ ਜਲਨਤਾ ਬੁਝ ਜਾਤੀ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਮਾਇਆ ਦੀ ਤ੍ਰਿਸ਼ਨਾ ਅੱਗ ਦੀ) ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਜਲਨਿ = ਸੜਨ। ਗਾਵਤ = ਗਾਂਦਿਆਂ ॥੧॥ ਰਹਾਉ ॥
SikhNet (Spanish)su fuego interno es extinguido cantando la Alabanza del Señor, Jar, Jar (1-Pausa)
ਸਫਲ ਜਨਮੁ ਹੋਵਤ ਵਡਭਾਗੀ ॥
safal janam hovat vaddabhaagee | Ang 805
Sant Singh KhalsaOne's life become fruitful and rewarding, by great good fortune.
Manmohan SinghIn the galaxy of the saints, love for the Lord is enshrined.
Manmohan Singh (Punjabi)ਸਤਿ ਸੰਗਤ ਅੰਦਰ ਪ੍ਰਭੂ ਦੇ ਨਾਲ ਪਿਰਹੜੀ ਪੈ ਜਾਂਦੀ ਹੈ।
Fareedkot Teekaਤਿਨ ਬਡਭਾਗੀਓਂ ਕਾ ਜਨਮ ਸਫਲ ਹੋਤਾ ਹੈ॥
Prof. Sahib Singhਹੇ ਭਾਈ! ਉਹਨਾਂ ਵਡਭਾਗੀਆਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,ਪਦ ਅਰਥ ਸਫਲ = ਕਾਮਯਾਬ।
SikhNet (Spanish)Bendita es su vida, fructífero su nacimiento,
ਸਾਧਸੰਗਿ ਰਾਮਹਿ ਲਿਵ ਲਾਗੀ ॥੨॥
saadhasang raameh liv laagee |2| Ang 805
Sant Singh KhalsaIn the Saadh Sangat, the Company of the Holy, enshrine love for the Lord. ||2||
Manmohan SinghBy the great good luck, man's life becomes fruitful.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਇਨਸਾਨ ਦਾ ਜੀਵਨ ਫਲਦਾਇਕ ਹੁੰਦਾ ਹੈ।
Fareedkot Teekaਹੇ ਰਾਮ! ਜਿਨੋਂ ਕੀ ਸਤਿਸੰਗ ਦ੍ਵਾਰੇ ਤੇਰੇ ਮੇਂ ਬ੍ਰਿਤੀ ਲਾਗੀ ਹੈ॥੨॥
Prof. Sahib Singhਗੁਰੂ ਦੀ ਸੰਗਤਿ ਵਿਚ ਟਿਕ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ ॥੨॥ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰਾਮਹਿ = ਰਾਮ ਵਿਚ। ਲਿਵ = ਸੁਰਤ ॥੨॥
SikhNet (Spanish)pues asociándose con los Santos uno está entonado en el Señor. (2)
ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥
mat pat dhan sukh sehaj anandaa | Ang 805
Sant Singh KhalsaWisdom, honor, wealth, peace and celestial bliss are attained,
Manmohan SinghOne attains wisdom, honour, wealth, peace and celestial bliss,
Manmohan Singh (Punjabi)ਆਦਮੀ ਸਿਆਣਪ, ਇੱਜ਼ਤ-ਆਬਰੂ, ਦੌਲਤ, ਆਰਾਮ, ਅਤੇ ਬੈਕੁੰਠੀ ਖੁਸ਼ੀ ਨੂੰ ਪਾ ਲੈਂਦਾ ਹੈ,
Fareedkot Teeka(ਪਤਿ) ਪ੍ਰਤਿਸਟਾ, (ਮਤਿ) ਬੁਧੀ, (ਧਨੁ) ਈਸ੍ਵਰਜ ਸੁਖ ਇਸਤ੍ਰੀ ਪੁਤ੍ਰਾਦਿਕੋਂ ਕੇ, (ਸਹਜ) ਸਰੂਪ ਕਾ ਆਨੰਦ ਵਾ ਸੁਭਾਵਕ ਹੀ ਸੰਪੂਰਨ ਸੁਖ ਆਨੰਦ ਪ੍ਰਾਪਤ ਇਹੀ ਹੈ॥
Prof. Sahib Singhਹੇ ਭਾਈ! (ਸੁਰਤ ਪ੍ਰਭੂ ਵਿਚ ਜੋੜ ਕੇ ਲੋਕ ਪਰਲੋਕ ਵਿਚ) ਇੱਜ਼ਤ (ਮਿਲਦੀ ਹੈ), ਆਤਮਕ ਅਡੋਲਤਾ ਦੇ ਸੁਖ-ਆਨੰਦ ਦਾ ਧਨ ਪ੍ਰਾਪਤ ਹੁੰਦਾ ਹੈ।ਪਦ ਅਰਥ ਪਤਿ = ਇੱਜ਼ਤ। ਸਹਜ = ਆਤਮਕ ਅਡੋਲਤਾ।
SikhNet (Spanish)Él es bendecido con intelecto, honor, riquezas, dicha, paz y Éxtasis;
ਇਕ ਨਿਮਖ. ਨ ਵਿਸਰਹੁ; ਪਰਮਾਨੰਦਾ ॥੩॥
eik nimakh. na visarahu; paramaanandaa |3| Ang 805
Sant Singh KhalsaIf one does not forget the Lord of supreme bliss, even for an instant. ||3||
Manmohan Singhby not forgetting God, the Supreme joy, even for a moment.
Manmohan Singh (Punjabi)ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾਉਣ ਦੁਆਰਾ।
Fareedkot Teekaਹੇ ਪਰਮਾਨੰਦ ਸਰੂਪ! ਜੋ ਤੇਰਾ ਨਾਮੁ ਇਕ ਖਿਨ ਮਾਤ੍ਰ ਭੀ ਰਿਦੇ ਸੇ ਨ ਵਿਸਰੇ॥੩॥
Prof. Sahib Singhਸਭ ਤੋਂ ਉੱਚੇ ਆਨੰਦ ਦੇ ਮਾਲਕ-ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁਲਾਵੋ! (ਨਾਮ ਦੀ ਬਰਕਤ ਨਾਲ) ਮਤਿ ਉੱਚੀ ਹੋ ਜਾਂਦੀ ਹੈ ॥੩॥ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਵਿਸਰਹੁ = ਭੁਲਾਵੋ। ਪਰਮਾਨੰਦਾ = ਸਭ ਤੋਂ ਉੱਚੇ ਆਨੰਦ ਦਾ ਮਾਲਕ-ਪ੍ਰਭੂ {ਪਰਮ-ਆਨੰਦ} ॥੩॥
SikhNet (Spanish)no abandona a su Señor ni siquiera con el parpadeo de sus ojos. (3)
ਹਰਿ ਦਰਸਨ ਕੀ; ਮਨਿ ਪਿਆਸ ਘਨੇਰੀ ॥
har darasan kee; man piaas ghaneree | Ang 805
Sant Singh KhalsaMy mind is so very thirsty for the Blessed Vision of the Lord's Darshan.
Manmohan SinghFor the Lord's sight my mind very thirsty.
Manmohan Singh (Punjabi)ਸੁਆਮੀ ਦੇ ਦੀਦਾਰ ਲਈ ਮੇਰੇ ਚਿੱਤ ਅੰਦਰ ਬਹੁਤੀ ਤਰੇਹ ਹੈ।
Fareedkot Teekaਹੇ ਹਰਿ! ਤੇਰੇ ਦਰਸਨ ਕਰਨੇ ਕੀ (ਪਿਆਸ) ਇਛਾ ਮੇਰੇ ਰਿਦੇ ਮੇਂ ਬਹੁਤ ਹੀ ਲਾਗ ਰਹੀ ਹੈ॥
Prof. Sahib Singhਹੇ ਹਰੀ! ਮੇਰੇ ਮਨ ਵਿਚ ਤੇਰਾ ਦਰਸਨ ਕਰਨ ਦੀ ਬੜੀ ਤਾਂਘ ਹੈ (ਮੇਰੀ ਇਹ ਤਾਂਘ ਪੂਰੀ ਕਰ)।ਪਦ ਅਰਥ ਮਨਿ = ਮਨ ਵਿਚ। ਘਨੇਰੀ = ਬਹੁਤ।
SikhNet (Spanish)Tengo una inmensa añoranza por la Visión del Señor.
ਭਨਤਿ ਨਾਨਕ; ਸਰਣਿ ਪ੍ਰਭ ਤੇਰੀ ॥੪॥੮॥੧੩॥
bhanat naanak; saran prabh teree |4|8|13| Ang 805
Sant Singh KhalsaPrays Nanak, O God, I seek Your Sanctuary. ||4||8||13||
Manmohan SinghSays Nanak, O God, I seek nothing but Thy protection.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਵਾਹਿਗੁਰੂ! ਮੈਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਤੇਰੀ ਸਰਨ ਕੋ ਪ੍ਰਾਪਤ ਭਯਾ ਹੂੰ॥੮॥੧੩॥☬ਪੁਨਾ: ਬੇਨਤੀ ਸਹਤ ਗੁਣ ਬਰਨਨ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ॥੪॥੮॥੧੩॥ਪਦ ਅਰਥ ਭਨਤਿ = ਆਖਦਾ ਹੈ। ਪ੍ਰਭ = ਹੇ ਪ੍ਰਭੂ! ॥੪॥੮॥੧੩॥
SikhNet (Spanish)Nanak reza, oh Dios, busco solamente Tu Refugio. (4-8-13)