ਪਉੜੀ ॥
paurree | Ang 1094
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੂ ਅਗਮ ਦਇਆਲੁ ਬੇਅੰਤੁ; ਤੇਰੀ ਕੀਮਤਿ. ਕਹੈ ਕਉਣੁ ॥
too agam deaal beant; teree keemat. kahai kaun | Ang 1094
Sant Singh KhalsaYou are inaccessible, merciful and infinite; who can estimate Your worth?
Manmohan SinghThou are Unapproachable, Compassionate and Infinite Lord. Who can appraise Thy worth?
Manmohan Singh (Punjabi)ਤੂੰ ਪਹੁੰਚ ਤੋਂ ਪਰੇ, ਮਇਆਵਾਨ ਅਤੇ ਅਨੰਤ ਪ੍ਰਭੂ ਹੈਂ। ਤੇਰਾ ਮੁਲ ਕੌਣ ਪਾ ਸਕਦਾ ਹੈ।
Fareedkot Teekaਤੂੰ ਅਗਮ ਔ ਦਇਆ ਕਾ ਘਰ ਅਰ ਬਿਅੰਤ ਹੈ, ਐਸਾ ਕੌਣ ਹੈ, ਜੋ ਤੇਰੀ ਕੀਮਤ ਕਹੇ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ ਦਇਆਲ ਤੇ ਬੇਅੰਤ ਹੈਂ, ਕੋਈ ਜੀਵ ਤੇਰਾ ਮੁੱਲ ਨਹੀਂ ਪਾ ਸਕਦਾ।ਪਦ ਅਰਥ ਅਗਮ = ਅਪਹੁੰਚ।
SikhNet (Spanish)Oh Dios Insondable, Compasivo e Infinito, ¿quién Te puede evaluar?
ਤੁਧੁ ਸਿਰਜਿਆ ਸਭੁ ਸੰਸਾਰੁ; ਤੂ ਨਾਇਕੁ ਸਗਲ ਭਉਣ ॥
tudh sirajiaa sabh sansaar; too naaeik sagal bhaun | Ang 1094
Sant Singh KhalsaYou created the entire universe; You are the Master of all the worlds.
Manmohan SinghThou has created the whole universe and Thou are the Master of all the worlds.
Manmohan Singh (Punjabi)ਤੂੰ ਸਾਰੇ ਆਲਮ ਨੂੰ ਰਚਿਆ ਹੈ ਅਤੇ ਤੂੰ ਸਾਰਿਆਂ ਜਹਾਨਾਂ ਦਾ ਮਾਲਕ ਹੈਂ।
Fareedkot Teekaਤੈਨੇ ਸਾਰਾ ਸੰਸਾਰ ਰਚਿਆ ਹੈ, ਤੂੰਹੀ ਸਗਲ ਭੌਣੋਂ ਕਾ ਸੁਆਮੀ ਹੈਂ॥
Prof. Sahib Singhਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਤੇ ਸਾਰੇ ਭਵਨਾਂ ਦਾ ਤੂੰ ਹੀ ਮਾਲਕ ਹੈਂ।ਪਦ ਅਰਥ ਸਿਰਜਿਆ = ਪੈਦਾ ਕੀਤਾ। ਨਾਇਕੁ = ਮਾਲਕ। ਸਗਲ ਭਉਣ = ਸਾਰੇ ਭਵਨਾਂ ਦਾ।
SikhNet (Spanish)Has creado el Universo Entero y eres el Rey de todos los mundos.
ਤੇਰੀ ਕੁਦਰਤਿ. ਕੋਇ, ਨ ਜਾਣੈ; ਮੇਰੇ ਠਾਕੁਰ ਸਗਲ ਰਉਣ ॥
teree kudarat. koe, na jaanai; mere tthaakur sagal raun | Ang 1094
Sant Singh KhalsaNo one knows Your creative power, O my all-pervading Lord and Master.
Manmohan SinghNo one knows Thine Omnipotence, O my All pervading Lord.
Manmohan Singh (Punjabi)ਤੇਰੀ ਅਪਾਰ ਸ਼ਕਤੀ ਨੂੰ ਕੋਈ ਨਹੀਂ ਜਾਣਦਾ, ਹੇ ਮੈਂਡੇ ਸਰਬ-ਵਿਆਪਕ ਸੁਆਮੀ!
Fareedkot Teekaਤੇਰੀ ਸਕਤੀ ਕੋਈ ਨਹੀਂ ਜਾਨਤਾ ਹੈ, ਮੇਰੇ ਠਾਕੁਰ ਤੂੰ ਸਾਰੇ ਰਵਿਆ ਹੂਆ ਹੈਂ॥
Prof. Sahib Singhਹੇ ਮੇਰੇ ਸਰਬ-ਵਿਆਪਕ ਮਾਲਕ! ਕੋਈ ਜੀਵ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ।ਪਦ ਅਰਥ ਸਗਲ ਰਉਣ = ਹੇ ਸਰਬ ਵਿਆਪਕ! ਜਗ
SikhNet (Spanish)Nadie conoce la extensión de Tu Poder y Majestuosidad, oh Maestro Todo Prevaleciente.
ਤੁਧੁ ਅਪੜਿ ਕੋਇ. ਨ ਸਕੈ; ਤੂ ਅਬਿਨਾਸੀ ਜਗ ਉਧਰਣ ॥
tudh aparr koe. na sakai; too abinaasee jag udharan | Ang 1094
Sant Singh KhalsaNo one can equal You; You are imperishable and eternal, the Savior of the world.
Manmohan SinghNo one can equal Thee, Thou are the Imperishable Lord, the Emancipator of the world.
Manmohan Singh (Punjabi)ਕੋਈ ਜਣਾ ਤੇਰੀ ਬਰਾਬਰੀ ਨਹੀਂ ਕਰ ਸਕਦਾ, ਤੂੰ ਗਜਤ ਨੂੰ ਤਾਰਣ ਵਾਲਾ ਨਾਸ-ਰਹਿਤ ਸੁਆਮੀ ਹੈਂ।
Fareedkot Teekaਤੁਝ ਕਉ ਕੋਈ ਨਹੀਂ ਪਹੁੰਚ ਸਕਤਾ, ਤੂੰ ਆਪ ਅਬਨਾਸੀ ਹੈਂ ਔ ਜੀਵੋਂ ਕੇ ਉਧਾਰਨੇਹਾਰਾ ਹੈ॥
Prof. Sahib Singhਹੇ ਜਗਤ ਉੱਧਾਰਣ ਵਾਲੇ ਅਬਿਨਾਸੀ ਪ੍ਰਭੂ! ਕੋਈ ਜੀਵ ਤੇਰੀ ਬਰਾਬਰੀ ਨਹੀਂ ਕਰ ਸਕਦਾ।ਪਦ ਅਰਥ ਉਧਰਣ = ਜਗਤ ਦਾ ਬੇੜਾ ਪਾਰ ਕਰਨ ਵਾਲਾ।
SikhNet (Spanish)Nadie Te puede igualar, eres el Señor Eterno, Emancipador de todos.
ਤੁਧੁ ਥਾਪੇ ਚਾਰੇ ਜੁਗ; ਤੂ ਕਰਤਾ ਸਗਲ ਧਰਣ ॥
tudh thaape chaare jug; too karataa sagal dharan | Ang 1095
Sant Singh KhalsaYou established the four ages; You are the Creator of all worlds.
Manmohan SinghThou has established the four ages and Thou are the Creator of all the earths.
Manmohan Singh (Punjabi)ਤੂੰ ਚਾਰੇ ਯੁੱਗ ਅਸਥਾਪਨ ਕੀਤੇ ਹਨ ਅਤੇ ਤੂੰ ਸਾਰੀਆਂ ਧਰਤੀਆਂ ਦਾ ਰਚਣਹਾਰ ਹੈਂ।
Fareedkot Teekaਤੈਨੇ ਚਾਰੇ ਜੁਗ ਅਸਥਾਪਨ ਕੀਏ ਹੈਂ, ਤੂੰਹੀ ਸਾਰੀ ਧਰਤੀ ਕਾ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਜੁੱਗ ਤੇਰੇ ਹੀ ਬਣਾਏ ਹੋਏ ਹਨ (ਸਮਾ ਬਣਾਣ ਵਾਲਾ ਤੇ ਸਮੇ ਦੀ ਵੰਡ ਕਰਨ ਵਾਲਾ ਤੂੰ ਹੀ ਹੈਂ)।ਪਦ ਅਰਥ ਧਰਣੀ = ਧਰਤੀਆਂ।
SikhNet (Spanish)Has establecido las cuatro épocas y creado el mundo entero.
ਤੁਧੁ ਆਵਣ ਜਾਣਾ ਕੀਆ; ਤੁਧੁ ਲੇਪੁ. ਨ ਲਗੈ ਤ੍ਰਿਣ ॥
tudh aavan jaanaa keea; tudh lep. na lagai trin | Ang 1095
Sant Singh KhalsaYou created the comings and goings of reincarnation; not even a particle of filth sticks to You.
Manmohan SinghThou has created coming and going and not even an iota of filth attaches of Thee.
Manmohan Singh (Punjabi)ਤੂੰ ਆਉਣਾ ਤੇ ਜਾਣਾ ਰਚਿਆ ਹੈ ਅਤੇ ਤੈਨੂੰ ਭੋਰਾ ਭੀ ਮੈਲ ਨਹੀਂ ਚਿਮੜਦੀ।
Fareedkot Teekaਸੰਸਾਰ ਕਾ ਆਵਣ ਜਾਣਾ ਤੈਨੇ ਹੀ ਕੀਆ ਹੈ, ਤੇਰੇ ਕੋ ਤ੍ਰਿਣ ਮਾਤ੍ਰ ਭੀ ਲੇਪੁ ਨਹੀਂ ਲਾਗਤਾ॥
Prof. Sahib Singh(ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੈ, (ਜਨਮ ਮਰਨ ਦੇ ਗੇੜ ਦਾ) ਰਤਾ ਭੀ ਪ੍ਰਭਾਵ ਤੇਰੇ ਉਤੇ ਨਹੀਂ ਪੈਂਦਾ।ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ। ਲੇਪੁ = ਅਸਰ, ਪ੍ਰਭਾਵ। ਤ੍ਰਿਣ = ਤੀਲੇ ਜਿਤਨਾ ਭੀ।
SikhNet (Spanish)Tú Mismo creaste las idas y venidas, pero sin que Te afecten.
ਜਿਸੁ ਹੋਵਹਿ ਆਪਿ ਦਇਆਲੁ; ਤਿਸੁ ਲਾਵਹਿ ਸਤਿਗੁਰ ਚਰਣ ॥
jis hoveh aap deaal; tis laaveh satigur charan | Ang 1095
Sant Singh KhalsaAs you are merciful, You attach us to the Feet of the True Guru.
Manmohan SinghTo whomsoever Thou Thyself are compassionate, Him Thou attach to the True Guru's feet.
Manmohan Singh (Punjabi)ਜਿਸ ਉਤੇ ਤੂੰ ਖ਼ੁਦ ਮਿਹਰਬਾਨ ਹੁੰਦਾ ਹੈਂ, ਉਸ ਨੂੰ ਤੂੰ ਸੱਚੇ ਗੁਰਾਂ ਦੇ ਚਰਨਾਂ ਨਾਲ ਜੋੜ ਦਿੰਦਾ ਹੈਂ।
Fareedkot Teekaਜਿਸ ਪਰ ਤੂੰ ਆਪ ਦਇਆਲ ਹੋਤਾ ਹੈਂ ਤਿਸ ਕੋ ਸਤਿਗੁਰੋਂ ਕੇ ਚਰਣੋਂ ਮੇਂ ਲਗਾਵਤਾ ਹੈਂ॥
Prof. Sahib Singhਹੇ ਪ੍ਰਭੂ! ਜਿਸ ਜੀਵ ਉਤੇ ਤੂੰ ਦਿਆਲ ਹੁੰਦਾ ਹੈਂ ਉਸ ਨੂੰ ਗੁਰੂ ਦੀ ਚਰਨੀਂ ਲਾਂਦਾ ਹੈਂ,
SikhNet (Spanish)Sí, a quien sea que le muestras Tu Compasión, lo inspiras a postrarse a los Pies del Guru.
ਤੂ ਹੋਰਤੁ ਉਪਾਇ. ਨ ਲਭਹੀ; ਅਬਿਨਾਸੀ ਸ੍ਰਿਸਟਿ ਕਰਣ ॥੨॥
too horat upaae. na labhahee; abinaasee srisatt karan |2| Ang 1095
Sant Singh KhalsaYou cannot be found by any other efforts; You are the eternal, imperishable Creator of the Universe. ||2||
Manmohan SinghBy any other effort, Thou are found not Thou are the Imperishable Creator of the world.
Manmohan Singh (Punjabi)ਕਿਸੇ ਹੋਰਸ ਉਪਰਾਲੇ ਦੁਆਰਾ ਤੂੰ ਨਹੀਂ ਲੱਝਦਾ। ਤੂੰ ਸੰਸਾਰ ਦਾ ਨਾਸ-ਰਹਿਤ ਸਿਰਜਣਹਾਰ ਹੈਂ।
Fareedkot Teekaਹੇ ਅਬਿਨਾਸੀ ਸ੍ਰਿਸਟੀ ਕੇ ਕਾਰਣਹਾਰ! ਤੂੰ ਹੋਰ ਉਪਾਇ ਕਰ ਨਹੀਂ ਪ੍ਰਾਪਤ ਹੋਤਾ ਹੈ, ਭਾਵ ਗੁਰ ਉੁਪਦੇਸ ਸੇ ਹੀ ਮਿਲਤਾ ਹੈਂ॥੨॥
Prof. Sahib Singh(ਕਿਉਂਕਿ) ਹੇ ਸ੍ਰਿਸ਼ਟੀ-ਕਰਤਾ ਅਬਿਨਾਸ਼ੀ ਪ੍ਰਭੂ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕਿਸੇ ਭੀ ਉਪਾਵ ਨਾਲ ਤੂੰ ਮਿਲ ਨਹੀਂ ਸਕਦਾ ॥੨॥ਪਦ ਅਰਥ ਹੋਰਤੁ = ਹੋਰ ਦੀ ਰਾਹੀਂ। ਉਪਾਇ = ਉਪਾਵ ਦੀ ਰਾਹੀਂ। ਹੋਰਤੁ ਉਪਾਇ = ਕਿਸੇ ਹੋਰ ਉਪਾਵ ਦੀ ਰਾਹੀਂ ॥੨॥
SikhNet (Spanish)No eres revelado de ninguna otra forma, oh Señor Eterno, oh Creador del Universo. (2)