ਦੇਵਗੰਧਾਰੀ ਮਹਲਾ ੫ ॥
devagandhaaree mahalaa 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਅਪੁਨੇ ਹਰਿ ਪਹਿ; ਬਿਨਤੀ ਕਹੀਐ ॥
apune har peh; binatee kaheeai |
Sant Singh KhalsaOffer your prayer to your Lord.
Manmohan SinghSay thou thy prayer to thy God.
Manmohan Singh (Punjabi)ਤੂੰ ਆਪਣੀ ਅਰਦਾਸ ਆਪਣੇ ਵਾਹਿਗੁਰੂ ਕੋਲ ਆਖ!
Fareedkot Teekaਹੇ ਭਾਈ! ਅਪਨੇ ਹਰੀ ਪਾਸ ਬਿਨਤੀ ਕਰੀਏ॥
Prof. Sahib Singhਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ।ਪਦ ਅਰਥ ਪਹਿ = ਪਾਸ, ਕੋਲ। ਕਹੀਐ = ਕਹਣੀ ਚਾਹੀਦੀ ਹੈ।
SikhNet (Spanish)Haz la Plegaria a tu Señor solamente;
ਚਾਰਿ ਪਦਾਰਥ ਅਨਦ ਮੰਗਲ ਨਿਧਿ; ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥
chaar padaarath anad mangal nidh; sookh sehaj sidh laheeai |1| rahaau |
Sant Singh KhalsaYou shall obtain the four blessings, and the treasures of bliss, pleasure, peace, poise and the spiritual powers of the Siddhas. ||1||Pause||
Manmohan SinghThus shalt thou obtain four cardinal boons, treasures of peace and pleasure, celestial bliss and supernatural powers. Pause.
Manmohan Singh (Punjabi)ਇਸ ਤਰ੍ਹਾਂ ਤੈਨੂੰ ਚਾਰ ਵੱਡੀਆਂ ਦਾਤਾਂ (ਧਰਮ, ਅਰਬ, ਕਾਮ, ਮੋਖ) ਆਰਾਮ ਅਤੇ ਖੁਸ਼ੀ ਦਾ ਖਜਾਨਾ ਬੈਕੁੰਠੀ ਪ੍ਰਸੰਨਤਾ ਅਤੇ ਕਰਾਮਾਤੀ ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ। ਠਹਿਰਾਉ।
Fareedkot Teekaਧਰਮਾਦਿ ਚਾਰੇ ਪਦਾਰਥ ਅਰ ਅਨਦ ਆਤਮ ਸੁਖ (ਮੰਗਲ) ਉਤਸਵ ਕੀ ਨਿਧੀਆਂ ਅਸਨ ਬਿਸਨ ਆਦਿ ਅਰ ਅਣਮਾਦਿ ਸਿਧੀਓਂ ਕੋ ਪ੍ਰਾਪਤਿ ਕਰੀਐ॥੧॥ ਰਹਾਉ ॥
Prof. Sahib Singhਇੰਜ ਇਹ ਚਾਰੇ ਪਦਾਰਥ (ਧਰਮ, ਅਰਥ, ਕਾਮ, ਮੋਖ), ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ ਤੇ ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਨਿਧਿ = ਖ਼ਜ਼ਾਨੇ। ਸਹਜ = ਆਤਮਕ ਅਡੋਲਤਾ। ਸਿਧਿ = ਕਰਾਮਾਤੀ ਤਾਕਤ ॥੧॥ ਰਹਾਉ ॥
SikhNet (Spanish)él te bendecirá con las cuatro Bienaventuranzas para disfrutar en vida de espiritualidad, riqueza o prosperidad, disfrute de los gozos sensuales y de la emancipación final que es la Liberación del Alma en las futuras transmigraciones. También te bendice con Éxtasis, con Tesoros, Bondades, Poderes Milagrosos y con Equilibrio en tu mente. (1-Pausa)
ਮਾਨੁ ਤਿਆਗਿ. ਹਰਿ ਚਰਨੀ ਲਾਗਉ; ਤਿਸੁ ਪ੍ਰਭ ਅੰਚਲੁ ਗਹੀਐ ॥
maan tiaag. har charanee laagau; tis prabh anchal gaheeai |
Sant Singh KhalsaRenounce your self-conceit, and grasp hold of the Guru's feet; hold tight to the hem of God's robe.
Manmohan SinghShed thou thy self-conceit, fall at the God's feet and hold fast to that Lord's skirt.
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ ਛੱਡ ਦੇ, ਵਾਹਿਗੁਰੂ ਦੇ ਪੈਰਾਂ ਉਤੇ ਢਹਿ ਪਉ ਤੇ ਉਸ ਸਾਹਿਬ ਦਾ ਪੱਲਾ ਘੁੱਟ ਕੇ ਪਕੜ ਲੈ।
Fareedkot Teekaਹੇ ਭਾਈ! ਮਾਨ ਕੋ ਤਿਆਗ ਕਰ ਕੇ ਹਰਿ ਕੇ ਚਰਨੋਂ ਮੇਂ ਲਗੋ ਔਰ ਤਿਸ ਪ੍ਰਭੂ ਕਾ ਪੱਲਾ ਪਕੜੀਏ॥
Prof. Sahib Singhਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ। ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ।ਪਦ ਅਰਥ ਮਾਨੁ = ਅਹੰਕਾਰ। ਤਿਆਗਿ = ਛੱਡ ਕੇ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਅੰਚਲੁ = ਪੱਲਾ। ਗਹੀਐ = ਫੜਨਾ ਚਾਹੀਦਾ ਹੈ।
SikhNet (Spanish)Abandono mi ego, me postro a los Pies del Señor y me aferro a Su Túnica.
ਆਂਚ. ਨ ਲਾਗੈ, ਅਗਨਿ ਸਾਗਰ ਤੇ; ਸਰਨਿ ਸੁਆਮੀ ਕੀ ਅਹੀਐ ॥੧॥
aanch. na laagai, agan saagar te; saran suaamee kee aheeai |1|
Sant Singh KhalsaThe heat of the ocean of fire does not affect one who longs for the Lord and Master's Sanctuary. ||1||
Manmohan SinghThe heat of the ocean of fire affects not him who longs for the Lord's protection.
Manmohan Singh (Punjabi)ਅੱਗ ਦੇ ਸਮੁੰਦਰ ਦੀ ਗਰਮੀ ਉਸ ਨੂੰ ਨਹੀਂ ਪਹੁੰਚਦੀ, ਜੋ ਸਾਹਿਬ ਦੀ ਓਟ ਦੀ ਚਾਹਨਾ ਕਰਦਾ ਹੈ।
Fareedkot Teekaਤਬ ਐਸੇ ਸੁਆਮੀ ਕੀ ਸਰਨ (ਅਹੀਐ) ਚਾਹਨੇ ਕਰ ਕੇ (ਅਗਨਿ ਸਾਗਰ), ਭਾਵ ਨਰਕੋਂ ਕੀ ਵਾ ਅਗਨੀ ਕੇ ਸਮੁੰਦਰ ਸੰਸਾਰ ਕੀ (ਆਂਚ) ਤਾਵਨੀ ਨਹੀਂ ਲਗਤੀ ਹੈ॥੧॥
Prof. Sahib Singh(ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ ਜੇ ਮਾਲਕ-ਪ੍ਰਭੂ ਦੀ ਸਰਨ ਮੰਗੀਏ ॥੧॥ਪਦ ਅਰਥ ਆਂਚ = ਸੇਕ। ਸਾਗਰ = ਸਮੁੰਦਰ। ਤੇ = ਤੋਂ। ਅਹੀਐ = ਤਾਂਘ ਕਰਨੀ ਚਾਹੀਦੀ ਹੈ ॥੧॥
SikhNet (Spanish)Mientras busco el Refugio del Maestro, el mar de fuego no me toca. (1)
ਕੋਟਿ ਪਰਾਧ ਮਹਾ ਅਕ੍ਰਿਤਘਨ; ਬਹੁਰਿ ਬਹੁਰਿ ਪ੍ਰਭ ਸਹੀਐ ॥
kott paraadh mahaa akritaghan; bahur bahur prabh saheeai |
Sant Singh KhalsaAgain and again, God puts up with the millions of sins of the supremely ungrateful ones.
Manmohan SinghAgain and again, the Lord puts up with the millions of sins of the supremely ungrateful ones.
Manmohan Singh (Punjabi)ਸੁਆਮੀ ਪਰਮ ਨਾਸ਼ੁਕਰਿਆਂ ਦੇ ਕ੍ਰੋੜਾਂ ਹੀ ਪਾਪਾਂ ਨੂੰ ਬਾਰੰਬਾਰ ਬਰਦਾਸ਼ਤ ਕਰਦਾ ਹੈ।
Fareedkot Teekaਹਮਾਰਾ ਪ੍ਰਭੂ ਬਾਰੰਬਾਰ ਕੇ ਕ੍ਰੋੜੋਂ ਅਪਰਾਧ ਅਰ ਮਹਾਂ ਕ੍ਰਿਤਘਨਤਾਈਓਂ ਕੇ (ਸਹੀਐ) ਸਹਾਰਤਾ ਹੈ॥
Prof. Sahib Singhਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕ੍ਰੋੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ।ਪਦ ਅਰਥ ਕੋਟਿ = ਕ੍ਰੋੜਾਂ। ਅਕ੍ਰਿਤਘਨ = ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲੇ, ਨਾਸ਼ੁਕਰੇ {कृतध्न}। ਬਹੁਰਿ = ਮੁੜ, ਫਿਰ। ਸਹੀਐ = ਸਹਾਰਦਾ ਹੈ, ਜਰਦਾ ਹੈ।
SikhNet (Spanish)Tal es la Tolerancia Infinita del Señor, que sufre y aguanta millones de insultos y blasfemias de los desgraciados y malagradecidos.
ਕਰੁਣਾ ਮੈ ਪੂਰਨ ਪਰਮੇਸੁਰ; ਨਾਨਕ ਤਿਸੁ ਸਰਨਹੀਐ ॥੨॥੧੭॥
karunaa mai pooran paramesur; naanak tis saranaheeai |2|17|
Sant Singh KhalsaThe embodiment of mercy, the Perfect Transcendent Lord - Nanak longs for His Sanctuary. ||2||17||
Manmohan SinghNanak longs for the protection of that Perfect Lord, the embodiment of mercy.
Manmohan Singh (Punjabi)ਨਾਨਕ, ਉਸ ਕਿਰਪਾ ਸਰੂਪ ਪੂਰੇ ਪ੍ਰਭੂ ਦੀ ਪਨਾਹ ਦੀ ਤਾਂਘ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬਤ੍ਰ ਪੂਰਨ ਕਰਣਾ ਮੇਂ ਰੂਪ ਜੋ ਪਰਮੇਸ੍ਵਰ ਹੈ ਤਿਸ ਕੀ (ਸਰਨ ਹੀਐ) ਸਰਨ ਹਿਰਦ੍ਯ ਵਿਖੇ ਧਾਰਨ ਕਰੀਏ॥੨॥੧੭॥
Prof. Sahib Singhਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀ ਸਰਨ ਪੈਣਾ ਚਾਹੀਦਾ ਹੈ ॥੨॥੧੭॥ਪਦ ਅਰਥ ਕਰੁਣਾਮੈ = ਤਰਸ-ਰਰੂਪ। ਕਰੁਣਾ = ਤਰਸ ॥੨॥੧੭॥
SikhNet (Spanish)El Señor Perfecto es Compasivo y Nanak sólo busca Su Refugio. (2-17)