ਦੇਵਗੰਧਾਰੀ ੫ ॥
devagandhaaree 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਗੁਰ ਕੇ ਚਰਨ; ਰਿਦੈ ਪਰਵੇਸਾ ॥
gur ke charan; ridai paravesaa |
Sant Singh KhalsaPlace the Guru's feet within your heart,
Manmohan SinghBy placing Guru's Feet within the mind,
Manmohan Singh (Punjabi)ਗੁਰਾਂ ਦੇ ਪੈਰਾਂ ਅੰਤਰ ਆਤਮੇ ਟਿਕਾਉਣ ਦੁਆਰਾ,
Fareedkot Teekaਜਬ ਸੇ ਗੁਰੋਂ ਕੇ ਚਰਨੋਂ ਕਾ ਪ੍ਰੇਮ ਹਿਰਦ੍ਯ ਮੇਂ ਪਰਵੇਸ ਕਰਤਾ ਭਇਆ॥
Prof. Sahib Singh(ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੇ ਚਰਨ ਟਿਕ ਜਾਂਦੇ ਹਨ,ਪਦ ਅਰਥ ਰਿਦੈ = ਹਿਰਦੇ ਵਿਚ।
SikhNet (Spanish)Aquél en cuyo corazón se alaban los Pies del Guru,
ਰੋਗ ਸੋਗ ਸਭਿ ਦੂਖ ਬਿਨਾਸੇ; ਉਤਰੇ ਸਗਲ ਕਲੇਸਾ ॥੧॥ ਰਹਾਉ ॥
rog sog sabh dookh binaase; utare sagal kalesaa |1| rahaau |
Sant Singh Khalsaand all illness, sorrow and pain shall be dispelled; all suffering shall come to an end. ||1||Pause||
Manmohan Singhailments, sorrows and all the agonies are dispelled. And all the sufferings are ended. Pause.
Manmohan Singh (Punjabi)ਬੀਮਾਰੀਆਂ, ਸ਼ੋਕ ਅਤੇ ਸਮੂਹ ਪੀੜਾਂ ਨਵਿਰਤ ਹੋ ਜਾਂਦੀਆਂ ਹਨ ਅਤੇ ਸਾਰੇ ਦੁੱਖੜੇ ਮੁੱਕ ਜਾਂਦੇ ਹਨ। ਠਹਿਰਾਉ।
Fareedkot Teekaਸਭ ਪਰਕਾਰੋਂ ਕੇ ਰੋਗ ਔ ਸੋਗ ਤਥਾ ਸਭੀ ਦੁਖ ਦੂਰ ਹੂਏ ਹੈਂ ਔਰ ਪਾਂਚ ਪ੍ਰਕਾਰ ਕੇ ਕਲੇਸ ਭੀ ਉੱਤ੍ਰ ਗਏ ਹੈਂ॥੧॥ ਰਹਾਉ ॥
Prof. Sahib Singhਉਸ ਮਨੁੱਖ ਦੇ ਸਾਰੇ ਰੋਗ ਸਾਰੇ ਗ਼ਮ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਸੋਗ = ਚਿੰਤਾ-ਫ਼ਿਕਰ, ਗ਼ਮ। ਸਭਿ = ਸਾਰੇ। ਕਲੇਸਾ = ਦੁੱਖ ॥੧॥ ਰਹਾਉ ॥
SikhNet (Spanish)sus penas y aflicciones se esfuman. Los errores acumulados a través de las encarnaciones son borrados
ਜਨਮ ਜਨਮ ਕੇ ਕਿਲਬਿਖ ਨਾਸਹਿ; ਕੋਟਿ ਮਜਨ ਇਸਨਾਨਾ ॥
janam janam ke kilabikh naaseh; kott majan isanaanaa |
Sant Singh KhalsaThe sins of countless incarnations are erased, as if one has taken purifying baths at millions of sacred shrines.
Manmohan SinghThere by the sins of many births are eradicated and one obtains the merit of millions of baths and ablutions at the shrines.
Manmohan Singh (Punjabi)ਉਸ ਦੁਆਰਾ ਅਨੇਕਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ ਅਤੇ ਤੀਰਥਾਂ ਉਤੇ ਕ੍ਰੋੜਾਂ ਹੀ ਨ੍ਹਾਉਣ ਤੇ ਟੁੱਭੇ ਲਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਨਮ ਜਨਮਾਤ੍ਰੋਂ ਕੇ ਪਾਪ ਨਾਸ ਹੋ ਗਏ ਹੈਂ ਅਰੁ ਕ੍ਰੋੜੋਂ ਹੀ ਤੀਰਥੋਂ ਕੇ (ਮਜਨ) ਪੁਰਬੋਂ ਕਾ ਇਸਨਾਨ ਹੋ ਗ੍ਯਾ ਹੈ॥
Prof. Sahib Singh(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ, (ਗੁਰੂ ਦੇ ਚਰਨ ਹਿਰਦੇ ਵਿਚ ਵਸਾਣਾ ਹੀ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਹੈ, ਕ੍ਰੋੜਾਂ ਤੀਰਥਾਂ ਦੇ ਜਲ ਵਿਚ ਚੁੱਭੀ ਹੈ।ਪਦ ਅਰਥ ਕਿਲਵਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ। ਕੋਟਿ = ਕ੍ਰੋੜਾਂ। ਮਜਨ = ਚੁੱਭੀ।
SikhNet (Spanish)y obtiene el mérito de millones de abluciones.
ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ; ਲਾਗੋ ਸਹਜਿ ਧਿਆਨਾ ॥੧॥
naam nidhaan gaavat gun gobind; laago sehaj dhiaanaa |1|
Sant Singh KhalsaThe treasure of the Naam, the Name of the Lord, is obtained by singing the Glorious Praises of the Lord of the Universe, and centering one's mind in meditation on Him. ||1||
Manmohan SinghBy singing the praise of Lord, the Name's ocean, man's attention is easily fixed on Him.
Manmohan Singh (Punjabi)ਨਾਮ ਦੇ ਖਜਾਨੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਇਨਸਾਨ ਦੀ ਬਿਰਤੀ ਸੁਖੈਨ ਹੀ ਉਸ ਵਿੱਚ ਜੁੜ ਜਾਂਦੀ ਹੈ।
Fareedkot Teekaਨਾਮੁ (ਨਿਧਾਨ) ਖਜਾਨਾ ਪ੍ਰਾਪਤਿ ਹੂਆ ਹੈ ਅਰੁ ਗੋਬਿੰਦ ਕੇ ਗੁਨ ਗਾਨ ਕਰਨੇ ਸੇ ਸਹਜ ਪਦ ਮੇਂ ਧ੍ਯਾਨ ਲਗ ਗ੍ਯਾ ਹੈ॥੧॥
Prof. Sahib Singh(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਗੋਬਿੰਦ ਦੇ ਗੁਣ ਗਾਂਦਿਆਂ ਗਾਂਦਿਆਂ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ, ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ ॥੧॥ਪਦ ਅਰਥ ਨਿਧਾਨੁ = ਖ਼ਜ਼ਾਨਾ। ਸਹਜਿ = ਆਤਮਕ ਅਡੋਲਤਾ ਵਿਚ ॥੧॥
SikhNet (Spanish)Con la mente entonada en el Señor y en Perfecta Armonía, canta la Alabanza del Dios Todopoderoso. (1)
ਕਰਿ ਕਿਰਪਾ ਅਪੁਨਾ ਦਾਸੁ ਕੀਨੋ; ਬੰਧਨ ਤੋਰਿ ਨਿਰਾਰੇ ॥
kar kirapaa apunaa daas keeno; bandhan tor niraare |
Sant Singh KhalsaShowing His Mercy, the Lord has made me His slave; breaking my bonds, He has saved me.
Manmohan SinghShowing mercy, the Lord has make me His slave and, snapping my bonds, He has liberated me.
Manmohan Singh (Punjabi)ਰਹਿਮਤ ਧਾਰ ਕੇ, ਪ੍ਰਭੂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਮੇਰੀਆਂ ਬੇੜੀਆਂ ਕੱਟ ਕੇ ਮੈਨੂੰ ਆਜਾਦ ਕਰ ਦਿੱਤਾ ਹੈ।
Fareedkot Teekaਪਰਮੇਸ੍ਵਰ ਨੇ ਕ੍ਰਿਪਾ ਕਰ ਕੇ ਅਪਨਾ ਦਾਸ ਕਰ ਲੀਆ ਹੈ ਅਬ ਹਮੇਸ ਕੇ ਬੰਧਨ ਤੋੜ ਕਰ ਨਿਰਾਲੇ ਹੋ ਗਏ ਹੈਂ॥
Prof. Sahib Singhਪਰਮਾਤਮਾ ਮੇਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਤੋੜ ਕੇ ਉਸ ਨੂੰ ਮਾਇਆ ਦੇ ਮੋਹ ਤੋਂ ਨਿਰਲੇਪ ਕਰ ਲੈਂਦਾ ਹੈ।ਪਦ ਅਰਥ ਕੀਨੋ = ਬਣਾ ਲਿਆ। ਤੋਰਿ = ਤੋੜ ਕੇ। ਨਿਰਾਰੇ = (ਮਾਇਆ ਦੇ ਮੋਹ ਤੋਂ) ਵੱਖਰਾ (ਕਰ ਲਿਆ)।
SikhNet (Spanish)En Su Misericordia el Señor lo vuelve Su Esclavo y lo libera de todas sus amarras.
ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ; ਨਾਨਕ ਦਾਸ ਬਲਿਹਾਰੇ ॥੨॥੧੮॥ ਛਕੇ ੩ ॥
jap jap naam jeevaa teree baanee; naanak daas balihaare |2|18| chhake 3 |
Sant Singh KhalsaI live by chanting and meditating on the Naam, and the Bani of Your Word; slave Nanak is a sacrifice to You. ||2||18|| Third Set of Six||
Manmohan SinghI live By continuously repeating Thy Name and Gurbani. Servant Nanak is a sacrifice unto thee, O Lord.
Manmohan Singh (Punjabi)ਤੈਂਡੇ ਨਾਮ ਅਤੇ ਗੁਰਬਾਣੀ ਦਾ ਲਗਾਤਾਰ ਉਚਾਰਣ ਕਰਨ ਦੁਆਰਾ ਮੈਂ ਜੀਊਦਾਂ ਹਾਂ। ਦਾਸ ਨਾਨਕ ਤੇਰੇ ਉਤੋਂ ਕੁਰਬਾਨ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਕਾਲ ਪੁਰਖ ਕੇ ਨਾਮ ਕੋ ਜਪ ਜਪ ਕਰ ਜੀਵਤਾ ਹੂੰ ਅਰੁ ਮੇਰ ਤੇਰ ਕੀ ਬਾਣੀ ਛੋਡ ਕਰ ਮੈਂ ਦਾਸ ਤਿਸ ਕੇ ਬਲਿਹਾਰੇ ਜਾਤਾ ਹੂੰ; ਵਾ ਮੈਂ ਐਸੇ ਬੇਨਤੀ ਕਰਤਾ ਹੂੰ, ਹੇ ਪਰਮੇਸ੍ਵਰ! ਨਾਮ ਜਾਪ ਰੂਪ ਤੇਰੀ ਬਾਣੀ ਕੋ ਜਪ ਜਪ ਕਰ ਜੀਵਤਾ ਹੂੰ ਅਰੁ ਮੈਂ ਦਾਸੁ ਤੇਰੇ ਊਪਰ ਬਲਿਹਾਰੇ ਹੋਤਾ ਹੂੰ॥੨॥੧੮॥☬ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰ ਕੇ ਤੇਰਾ ਨਾਮ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੧੮॥ ਛੇ ਛੇ ਸ਼ਬਦਾਂ ਦੇ ਤਿੰਨ ਸੰਗ੍ਰਹਿ॥ਪਦ ਅਰਥ ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਬਲਿਹਾਰੇ = ਕੁਰਬਾਨ ॥੨॥੧੮॥ ਛਕੇ = ਛੇ ਸ਼ਬਦਾਂ ਦੇ ਸੰਗ੍ਰਹ।
SikhNet (Spanish)Nanak vive contemplando Tu Palabra, oh Señor, y ofrece para siempre su ser en sacrificio a Ti. (2-18) Tercera Parte de Seis.