ੴ

ਸਿੱਖਬਾਣੀ · SikhBani

ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥

jetaa sabad surat dhun tetee jetaa roop kaaeaa teree
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 350 · 11 lines
Translations

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਜੇਤਾ ਸਬਦੁ. ਸੁਰਤਿ ਧੁਨਿ ਤੇਤੀ; ਜੇਤਾ ਰੂਪੁ ਕਾਇਆ ਤੇਰੀ ॥

jetaa sabad. surat dhun tetee; jetaa roop kaaeaa teree |

Sant Singh KhalsaAs much as the Shabad is in the mind, so much is Your melody; as much as the form of the universe is, so much is Your body, Lord.
Manmohan SinghAs much is the sound in the mind, that much is Thy tune, O God, and all the forms are Thy body.
Manmohan Singh (Punjabi)ਜਿੰਨੀ ਆਵਾਜ਼ ਮਨ ਵਿੱਚ ਹੈ, ਓਨਾਂ ਹੀ ਤੇਰਾ ਤਰਾਨਾ ਹੈ, ਹੇ ਵਾਹਿਗੁਰੂ! ਤੇ ਸਾਰੇ ਸਰੂਪ ਤੇਰਾ ਹੀ ਸਰੀਰ ਹਨ।
Fareedkot Teekaਬੇਨਤੀ: ਹੇ ਹਰੀ! ਜਿਤਨਾ (ਸਬਦੁ) ਬੇਦ ਹੈ ਔਰ (ਸੁਰਤਿ) ਗ੍ਯਾਤ ਹੈ ਧੁਨਿ ਬਾਣੀ ਹੈ, ਜਿਤਨਾ ਸ੍ਵਰੂਪ ਹੈ ਜਿਤਨੀ ਦੇਹ ਹੈ ਤਿਤਨੀ ਸਭ ਤੇਰੀ ਹੀ ਸਮੱਗਰੀ ਹੈ॥
Prof. Sahib Singh(ਹੇ ਪ੍ਰਭੂ!) (ਜਗਤ ਵਿਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕ੍ਰਿਆ ਹੈ), ਇਹ ਸਾਰੀ ਤੇਰੀ ਹੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਵਿਸਥਾਰ ਹੈ)।

ਪਦ ਅਰਥ ਜੇਤਾ = ਜਿਤਨਾ ਹੀ (ਭਾਵ, ਇਹ ਸਾਰਾ)। ਸਬਦੁ = ਆਵਾਜ਼, ਬੋਲਣਾ। ਸੁਰਤਿ = ਸੁਣਨਾ। ਧੁਨਿ = ਜੀਵਨ-ਰੌ। ਧੁਨਿ ਤੇਤੀ = ਤੇਤੀ (ਤੇਰੀ) ਧੁਨਿ, ਇਹ ਸਾਰੀ ਤੇਰੀ ਹੀ ਜੀਵਨ-ਰੌ ਹੈ। ਰੂਪੁ = ਦਿੱਸਦਾ ਆਕਾਰ। ਕਾਇਆ = ਸਰੀਰ।

SikhNet (Spanish)Mientras el Shabd permanezca en la mente, así será Tu Melodía, así como es la forma del Universo, así es Tu Cuerpo, oh Señor.

ਤੂੰ ਆਪੇ ਰਸਨਾ. ਆਪੇ ਬਸਨਾ; ਅਵਰੁ ਨ ਦੂਜਾ ਕਹਉ ਮਾਈ ॥੧॥

toon aape rasanaa. aape basanaa; avar na doojaa khau maaee |1|

Sant Singh KhalsaYou Yourself are the tongue, and You Yourself are the nose. Do not speak of any other, O my mother. ||1||
Manmohan SinghThou Thyself art the tongue and Thyself the nose, O Lord. Talk not of any other, O my mother.
Manmohan Singh (Punjabi)ਤੂੰ ਆਪ ਜੀਭਾ ਹੈ ਅਤੇ ਆਪ ਹੀ ਨੱਕ, ਹੇ ਸੁਆਮੀ। ਕਿਸੇ ਹੋਰਸ ਦੀ ਗੱਲ ਹੀ ਨਾਂ ਕਰ, ਹੇ ਮੇਰੀ ਮਾਤਾ।
Fareedkot Teekaਹੇ ਪਰਮਾਤਮਾ! ਰਸਨਾ ਰੂਪੀ ਭੀ ਤੂੰ ਆਪ ਹੀ ਹੈਂ ਅਰ ਜਗ੍ਯਾਸੂਓਂ ਕੀ ਰਸਨਾ ਕੇ ਊਪਰ ਨਾਮ ਰੂਪ ਹੋ ਕਰ ਬਾਸਾ ਭੀ ਤੂੰ ਹੀਂ ਕਰਤਾ ਹੈਂ। ਹੇ (ਮਾਈ) ਮਾਯਾ ਪਤਿ ਅਕਾਲ ਪੁਰਖ! ਤੇਰੇ ਸੇ ਬਿਨਾਂ ਔਰ ਕੋਈ ਦੂਸਰਾ ਨਹੀਂ ਕਹਾ ਜਾਤਾ ਹੈ॥੧॥
Prof. Sahib Singh(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ। ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ (ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ) ॥੧॥

ਪਦ ਅਰਥ ਰਸਨਾ = ਰਸ ਲੈਣ ਵਾਲਾ। ਆਪੇ = ਆਪ ਹੀ। ਬਸਨਾ = ਜ਼ਿੰਦਗੀ। ਕਹਉ = ਕਹਉਂ, ਮੈਂ ਆਖ ਸਕਾਂ। ਮਾਈ = ਹੇ ਮਾਂ! ॥੧॥

SikhNet (Spanish)Tú Mismo eres la lengua, y Tú Mismo eres la nariz, no hables de nadie más, oh mi madre. (1)

ਸਾਹਿਬੁ ਮੇਰਾ ਏਕੋ ਹੈ ॥

saahib meraa eko hai |

Sant Singh KhalsaMy Lord and Master is One;
Manmohan SinghMy Lord is but one.
Manmohan Singh (Punjabi)ਮੈਡਾਂ ਸੁਆਮੀ ਕੇਵਲ ਇੱਕ ਹੈ।
Fareedkot Teekaਹੇ ਮੇਰੇ ਸਾਹਿਬ! ਤੂੰ ਏਕ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ,

ਪਦ ਅਰਥ ਏਕੋ = ਇਕ ਹੀ, ਸਿਰਫ਼।

SikhNet (Spanish)Mi Señor y Maestro es Uno,

ਏਕੋ ਹੈ ਭਾਈ; ਏਕੋ ਹੈ ॥੧॥ ਰਹਾਉ ॥

eko hai bhaaee; eko hai |1| rahaau |

Sant Singh KhalsaHe is the One and Only; O Siblings of Destiny, He is the One alone. ||1||Pause||
Manmohan SinghHe is one alone, O brother. He is one in one. Pause.
Manmohan Singh (Punjabi)ਉਹ ਸਰਫ ਇਕੱਲਾ ਹੀ ਆਪਣੇ ਆਪ ਵਰਗਾ ਹੈ, ਹੇ ਵੀਰ, ਇੱਕੋ ਇਕ ਹੀ ਹੈ ਉਹ। ਠਹਿਰਾਉ।
Fareedkot Teekaਤੂੰ ਏਕ ਹੈਂ ਏਕ ਹੈਂ ਅਰਥਾਤ ਤੀਨੋਂ ਕਾਲੋਂ ਮੇਂ ਅਦੁਤੀ ਹੈਂ (ਭਾਈ) ਭਾਉਤਾ ਹੈਂ॥੧॥ ਰਹਾਉ ॥
Prof. Sahib Singhਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ॥੧॥ ਰਹਾਉ ॥
SikhNet (Spanish)Él es el Uno y el Único, oh Hermanos del Destino, Él es el Uno Solo. (1-Pausa)

ਆਪੇ ਮਾਰੇ ਆਪੇ ਛੋਡੈ; ਆਪੇ ਲੇਵੈ ਦੇਇ ॥

aape maare aape chhoddai; aape levai dee |

Sant Singh KhalsaHe Himself kills, and He Himself emancipates; He Himself gives and takes.
Manmohan SinghHe Himself annihilates and Himself releases. He of Himself takes and of Himself gives.
Manmohan Singh (Punjabi)ਉਹ ਖੁਦ ਮਲੀਆਮੇਟ ਕਰਦਾ ਹੈ। ਖੁਦ ਹੀ ਆਜ਼ਾਦ ਕਰਦਾ ਹੈ। ਉਹ ਆਪ ਲੈਂਦਾ ਹੈ ਅਤੇ ਆਪ ਹੀ ਦਿੰਦਾ ਹੈ।
Fareedkot Teekaਆਪ ਹੀ ਮਾਰਤਾ ਹੈ ਆਪ ਹੀ ਦਯਾ ਕਰ ਛੋਡ ਦੇਤਾ ਹੈ, ਆਪ ਹੀ ਸਭ ਕੁਛ ਹਰਿ ਲੇਤਾ ਹੈ ਆਪ ਹੀ ਸਭ ਕੁਛ ਦੇ ਦੇਤਾ ਹੈ॥
Prof. Sahib Singhਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ (ਜਿੰਦ) ਲੈ ਲੈਂਦਾ ਹੈ ਆਪ ਹੀ (ਜਿੰਦ) ਦੇਂਦਾ ਹੈ।
SikhNet (Spanish)Él Mismo mata, Él Mismo emancipa Él Mismo da y quita,

ਆਪੇ ਵੇਖੈ. ਆਪੇ ਵਿਗਸੈ; ਆਪੇ ਨਦਰਿ ਕਰੇਇ ॥੨॥

aape vekhai. aape vigasai; aape nadar karee |2|

Sant Singh KhalsaHe Himself beholds, and He Himself rejoices; He Himself bestows His Glance of Grace. ||2||
Manmohan SinghHe Himself beholds and Himself rejoices. He Himself casts His merciful glance.
Manmohan Singh (Punjabi)ਉਹ ਖੁਦ ਦੇਖਦਾ ਹੈ ਅਤੇ ਖੁਦ ਹੀ ਖੁਸ਼ ਹੁੰਦਾ ਹੈ। ਉਹ ਆਪੇ ਹੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
Fareedkot Teekaਆਪ ਹੀ ਸੁਭਾਸੁਭ ਕਰਮ ਸਭ ਕੇ ਦੇਖਤਾ ਹੈ ਆਪ ਹੀ ਬਿਗਸਤਾ ਹੈ, ਆਪ ਹੀ ਕ੍ਰਿਪਾ ਕੀ ਦ੍ਰਿਸਟ ਕਰਤਾ ਹੈ॥੨॥
Prof. Sahib Singhਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੁੰਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ ॥੨॥

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਵਿਗਸੈ = ਖ਼ੁਸ਼ ਹੁੰਦਾ ਹੈ ॥੨॥

SikhNet (Spanish)Él Mismo observa y Él Mismo se Regocija, Él Mismo confiere Su Mirada de Gracia. (2)

ਜੋ ਕਿਛੁ ਕਰਣਾ. ਸੋ ਕਰਿ ਰਹਿਆ; ਅਵਰੁ. ਨ ਕਰਣਾ ਜਾਈ ॥

jo kichh karanaa. so kar rahiaa; avar. na karanaa jaaee |

Sant Singh KhalsaWhatever He is to do, that is what He is doing. No one else can do anything.
Manmohan SinghWhatever He is to do, that He is doing. None else can do anything.
Manmohan Singh (Punjabi)ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ।
Fareedkot Teekaਹੇ ਵਾਹਗੁਰੂ! ਤੈਨੇ ਜੋ ਕੁਛ ਕਰਨਾ ਥਾ, ਸੋ ਕਰ ਰਹਾ ਹੈਂ, ਅਵਰ ਕੁਛ ਕਿਸੀ ਤੇ ਕਰਾ ਨਹੀਂ ਜਾਤਾ ਹੈ॥
Prof. Sahib Singh(ਜਗਤ ਵਿਚ) ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ (ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਪਾਸੋਂ) ਕੁਝ ਕੀਤਾ ਨਹੀਂ ਜਾ ਸਕਦਾ।

ਪਦ ਅਰਥ ਨ ਕਰਣਾ ਜਾਈ = ਕੀਤਾ ਨਹੀਂ ਜਾ ਸਕਦਾ।

SikhNet (Spanish)Lo que se requiere que Él haga eso es lo que Él está haciendo, nadie más puede hacer nada,

ਜੈਸਾ ਵਰਤੈ. ਤੈਸੋ ਕਹੀਐ; ਸਭ ਤੇਰੀ ਵਡਿਆਈ ॥੩॥

jaisaa varatai. taiso kaheeai; sabh teree vaddiaaee |3|

Sant Singh KhalsaAs He projects Himself, so do we describe Him; this is all Your Glorious Greatness, Lord. ||3||
Manmohan SinghAs He acts, so do I describe Him. All greatness is Thine, O Lord.
Manmohan Singh (Punjabi)ਜਿਸ ਤਰ੍ਹਾਂ ਉਹ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਉਸ ਨੂੰ ਵਰਨਣ ਕਰਦਾ ਹਾਂ। ਸਾਰੀ ਵਿਸ਼ਾਲਤਾ ਤੈਡੀਂ ਹੀ ਹੈ, ਹੇ ਸਾਹਿਬ!
Fareedkot Teekaਜੈਸੇ ਜੀਵੋਂ ਪਰ ਹੁਕਮ ਬਰਤਤਾ ਹੈ ਤੈਸਾ ਹੀ ਕਹਾ ਜਾਤਾ ਹੈ ਏਹ ਸਭ ਵਡਿਆਈ ਤੇਰੀ ਹੈ॥੩॥
Prof. Sahib Singhਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। (ਹੇ ਪ੍ਰਭੂ!) ਇਹ ਜੋ ਕੁਝ ਦਿੱਸ ਰਿਹਾ ਹੈ ਤੇਰੀ ਹੀ ਬਜ਼ੁਰਗੀ (ਦਾ ਪ੍ਰਕਾਸ਼) ਹੈ ॥੩॥

ਪਦ ਅਰਥ ਵਰਤੈ = ਕਾਰ ਚਲਾਂਦਾ ਹੈ। ਤੈਸੋ ਕਹੀਐ = ਉਹੋ ਜਿਹਾ ਉਸ ਦਾ ਨਾਮ ਰੱਖਿਆ ਜਾਂਦਾ ਹੈ ॥੩॥

SikhNet (Spanish)Así como Él se proyecta a Sí Mismo, así es como Lo describimos, esta es toda Tu Gloriosa Grandeza, oh Señor. (3)

ਕਲਿ ਕਲਵਾਲੀ, ਮਾਇਆ ਮਦੁ ਮੀਠਾ; ਮਨੁ ਮਤਵਾਲਾ, ਪੀਵਤੁ ਰਹੈ ॥

kal kalavaalee, maaeaa mad meetthaa; man matavaalaa, peevat rahai |

Sant Singh KhalsaThe Dark Age of Kali Yuga is the bottle of wine; Maya is the sweet wine, and the intoxicated mind continues to drink it in.
Manmohan SinghThe Dark-age is the wine-vessel. Mammon is the sweet wine and the intoxicated mind continues to drink it.
Manmohan Singh (Punjabi)ਕਲਜੁਗ ਸ਼ਰਾਬ ਦੀ ਮੱਟੀ ਹੈ। ਸੰਸਾਰੀ ਪਦਾਰਥ ਮਿੱਠੀ ਸ਼ਰਾਬ ਹਨ, ਅਤੇ ਖੀਵਾ ਮਨੂਆ ਇਸ ਨੂੰ ਪੀਈ ਜਾਂਦਾ ਹੈ।
Fareedkot Teeka(ਕਲਿ) ਕਲਜੁਗ ਕੀ ਕਿਰਿਆ ਕਲਹ ਵਾਲੀ ਹੈ, ਵਾ (ਕਲਵਾਲੀ) ਸ਼ਰਾਬ ਕੀ ਮਟੀ ਹੈ, ਵਾ ਕਲਾਲਿਨ ਹੈ। ਮਾਯਾ ਰੂਪ ਜੋ ਮਦਰਾ ਹੈ ਤਿਸ ਕੋ ਮਨ ਸ਼ਰਾਬੀ ਮਸਤ ਹੂਆ ਮੀਠਾ ਜਾਨ ਕਰ ਪੀਤਾ ਰਹਿਤਾ ਹੈ॥
Prof. Sahib Singhਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ; ਸ਼ਰਾਬੀ ਆ ਕੇ ਨਿੱਤ ਪੀਂਦਾ ਰਹਿੰਦਾ ਹੈ ਤਿਵੇਂ ਜਗਤ ਵਿਚ ਕਲਿਜੁਗੀ ਸੁਭਾਉ ਹੈ (ਉਸ ਦੇ ਅਸਰ ਹੇਠ) ਮਾਇਆ ਮਿੱਠੀ ਲੱਗ ਰਹੀ ਹੈ, ਤੇ ਜੀਵਾਂ ਦਾ ਮਨ (ਮਾਇਆ ਵਿਚ) ਮਸਤ ਹੋ ਰਿਹਾ ਹੈ-

ਪਦ ਅਰਥ ਕਲਿ = ਕਲਿਜੁਗੀ ਸੁਭਾਉ। ਕਲਵਾਲੀ = ਕਲਾਲਨ, ਸ਼ਰਾਬ ਵੇਚਣ ਵਾਲੀ। ਮਦੁ = ਸ਼ਰਾਬ। ਮਤਵਾਲਾ = ਮਸਤ।

SikhNet (Spanish)La Era oscura de Kali Yug, es la botella de vino, Maya es el vino dulce, y la mente intoxicada continúa bebiendo de él,

ਆਪੇ ਰੂਪ ਕਰੇ ਬਹੁ ਭਾਂਤੀਂ; ਨਾਨਕੁ ਬਪੁੜਾ. ਏਵ ਕਹੈ ॥੪॥੫॥

aape roop kare bahu bhaanteen; naanak bapurraa. ev kahai |4|5|

Sant Singh KhalsaHe Himself assumes all sorts of forms; thus poor Nanak speaks. ||4||5||
Manmohan SinghThe Lord Himself assumes many kinds of forms. The Poor Nanak says like this.
Manmohan Singh (Punjabi)ਪ੍ਰਭੂ ਖੁਦ ਅਨੇਕਾਂ ਕਿਸਮਾਂ ਦੇ ਸਰੂਪ ਧਾਰਣ ਕਰਦਾ ਹੈ। ਗਰੀਬੜਾ ਨਾਨਕ ਇਸ ਤਰ੍ਹਾਂ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਬਪੁੜਾ) ਗਰੀਬ ਤੋ ਏਹੀ ਕਹਤਾ ਹੂੰ, ਤੂੰ ਆਪ ਹੀ ਬਹੁਤ ਭਾਂਤ ਕੇ ਰੂਪ ਕਰਤਾ ਹੈਂ॥੪॥੫॥☬ਅਬ ਗੁਰਮੁਖੋਂ ਕੀ ਨ੍ਰਿਤ੍ਯ ਕਹਿਤੇ ਹੈਂ:
Prof. Sahib Singhਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਹੀ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ॥੪॥੫॥

ਪਦ ਅਰਥ ਬਹੁ ਭਾਂਤੀਂ = ਕਈ ਕਿਸਮਾਂ ਦੇ। {ਨੋਟ: ਪਹਿਲੀ ਤੁਕ ਦਾ ਲਫ਼ਜ਼ 'ਰੂਪੁ' ਇਕ-ਵਚਨ ਹੈ, ਅਖ਼ੀਰਲੀ ਤੁਕ ਦਾ ਲਫ਼ਜ਼ 'ਰੂਪ' ਬਹੁ-ਵਚਨ ਹੈ}। ਬਪੁੜਾ = ਵਿਚਾਰਾ, ਆਜਿਜ਼। ਏਵ = ਇਸ ਤਰ੍ਹਾਂ ॥੪॥੫॥

SikhNet (Spanish)Él Mismo asume todo tipo de formas, así habla el Humilde Nanak. (4-5)
Answers quote the Granth verbatim with Ang citations. AI commentary is not Gurbani and not a religious ruling.