ੴ

ਸਿੱਖਬਾਣੀ · SikhBani

ਤਾਲ ਮਦੀਰੇ ਘਟ ਕੇ ਘਾਟ ॥

taal madeere ghatt ke ghaatt
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 349, 350 · 19 lines
Translations

ਆਸਾ ਮਹਲਾ ੧ ॥

aasaa mahalaa 1 | Ang 349

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਤਾਲ ਮਦੀਰੇ; ਘਟ ਕੇ ਘਾਟ ॥

taal madeere; ghatt ke ghaatt | Ang 349

Sant Singh KhalsaThe urges of the heart are like cymbals and ankle-bells;
Manmohan SinghThe mind's impulses are like cymbals and ankle-bells,
Manmohan Singh (Punjabi)ਮਨ ਦੇ ਸੰਕਲਪ ਛੈਣੇ ਅਤੇ ਘੁੰਗਰੂਆਂ ਦੀ ਮਾਨੰਦ ਹਨ,
Fareedkot Teekaਆਸਾ ਤ੍ਰਿਸ੍ਨਾ ਰੂਪ ਕੰਸੀਆਂ ਅਰੁ (ਮਦੀਰੇ) ਰਾਗ ਦ੍ਵੈਸ ਰੂਪ ਛੈਨੇ ਸੰਸਾਰ ਜੀਵੋਂ ਕੇ (ਘਟ) ਅੰਤਸਕਰਣ ਕੇ (ਘਾਟ) ਸਥਾਨ ਮੇਂ ਵਾਜ ਰਹੇ ਹੈਂ ਅਰਥਾਤ ਪ੍ਰਗਟ ਰਹੇ ਹੈਂ॥
Prof. Sahib Singh(ਮਨੁੱਖ ਦੇ) ਮਨ ਦੇ ਸੰਕਲਪ ਵਿਕਲਪ (ਮਾਨੋ) ਛੈਣੇ ਤੇ ਪੈਰਾਂ ਦੇ ਘੁੰਘਰੂ ਹਨ,

ਪਦ ਅਰਥ ਤਾਲ = ਛੈਣੇ। ਮਦੀਰੇ = ਘੁੰਘਰੂ, ਝਾਂਝਰਾਂ। ਘਟ = ਹਿਰਦਾ। ਘਾਟ = ਰਸਤਾ। ਘਟ ਕੇ ਘਾਟ = ਮਨ ਦੇ ਰਸਤੇ, ਸੰਕਲਪ ਵਿਕਲਪ।

SikhNet (Spanish)Las urgencias del corazón son como timbales y campanitas de tobillo,

ਦੋਲਕ ਦੁਨੀਆ; ਵਾਜਹਿ ਵਾਜ ॥

dolak duneea; vaajeh vaaj | Ang 349

Sant Singh Khalsathe drum of the world resounds with the beat.
Manmohan Singhand with them, continually thumps the drum of the world.
Manmohan Singh (Punjabi)ਅਤੇ ਉਨ੍ਹਾਂ ਦੇ ਨਾਲ ਸੰਸਾਰ ਦਾ ਢੋਲ ਇਕ ਰਸ ਵੱਜ ਰਿਹਾ ਹੈ।
Fareedkot Teeka(ਦੋਲਕ) ਦ੍ਵੈਤ ਰੂਪ ਢੋਲਕ ਇਤਿਯਾਦਿ ਬਾਜੇ ਬਜ ਰਹੇ ਹੈਂ॥
Prof. Sahib Singhਦੁਨੀਆ ਦਾ ਮੋਹ ਢੋਲਕੀ ਹੈ-ਇਹ ਵਾਜੇ ਵੱਜ ਰਹੇ ਹਨ,

ਪਦ ਅਰਥ ਦੋਲਕ = ਢੋਲਕੀ। ਦੁਨੀਆ = ਦੁਨੀਆ ਦਾ ਮੋਹ। ਵਾਜਹਿ = ਵੱਜ ਰਹੇ ਹਨ। ਵਾਜ = ਵਾਜੇ, ਸਾਜ। ਨਾਰਦੁ = ਮਨ।

SikhNet (Spanish)el tambor del mundo resuena con su golpe.

ਨਾਰਦੁ ਨਾਚੈ; ਕਲਿ ਕਾ ਭਾਉ ॥

naarad naachai; kal kaa bhaau | Ang 349

Sant Singh KhalsaNaarad dances to the tune of the Dark Age of Kali Yuga;
Manmohan SinghThe hermits like Narad dance under the influence of the Dark-age.
Manmohan Singh (Punjabi)ਨਾਰਦ ਵਰਗੇ ਰਿਸ਼ੀ, ਕਲਜੁਗ ਦੇ ਪਰਭਾਵ ਹੇਠਾਂ ਨੱਚ ਰਹੇ ਹਨ।
Fareedkot Teeka(ਨਾਰਦੁ) ਮਨ ਜੋ ਚੰਚਲ ਹੈ, ਸੋ ਸੰਕਲਪ ਬਿਕਲਪ ਨਾਚ ਕਰ ਰਹਾ ਹੈ। (ਕਲਿ ਕਾ ਭਾਉ) ਯੇਹ ਕਲਜੁਗ ਕਾ, ਵਾ ਅਵਿਦ੍ਯਾ ਕਾ ਪਰਭਾਉ ਹੈ॥
Prof. Sahib Singhਤੇ (ਪ੍ਰਭੂ ਦੇ ਨਾਮ ਤੋਂ ਸੁੰਞਾ) ਮਨ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ। (ਇਸ ਨੂੰ ਕਹੀਦਾ ਹੈ) ਕਲਿਜੁਗ ਦਾ ਪ੍ਰਭਾਵ।

ਪਦ ਅਰਥ ਕਲਿ = ਕਲਿਜੁਗ। ਭਾਉ = ਪ੍ਰਭਾਉ।

SikhNet (Spanish)Naarad danza al son de la Era oscura de Kali Yug,

ਜਤੀ ਸਤੀ; ਕਹ ਰਾਖਹਿ ਪਾਉ ॥੧॥

jatee satee; keh raakheh paau |1| Ang 349

Sant Singh Khalsawhere can the celibates and the men of truth place their feet? ||1||
Manmohan SinghWhere can men of continence and truth place their feet?
Manmohan Singh (Punjabi)ਪ੍ਰਹੇਜ਼ਗਾਰ ਅਤੇ ਸੱਚੇ ਬੰਦੇ ਆਪਣੇ ਪੈਰ ਕਿੱਥੇ ਰੱਖਣ?
Fareedkot Teekaਇਸ ਜੁਗ ਮੇਂ ਜਤੀ ਸਤੀ ਜੋ ਹੈ, ਸੋ (ਕਹ) ਕਹਾਂ ਪੈਰੁ ਰਾਖੈ, ਅਰਥਾਤ ਕਲਜੁਗ ਮੇਂ ਜਤ ਸਤ ਕਾ ਪ੍ਰਚਾਰ ਕਮ ਹੈ॥੧॥
Prof. Sahib Singhਜਤ ਸਤ ਨੂੰ ਸੰਸਾਰ ਵਿਚ ਕਿਤੇ ਥਾਂ ਨਹੀਂ ਰਿਹਾ ॥੧॥

ਪਦ ਅਰਥ ਕਹ = ਕਿਥੇ? ਪਾਉ = ਪੈਰ। ਜਤੀ...ਪਾਉ = ਜਤੀ ਸਤੀ ਕਿਥੇ ਪੈਰ ਰੱਖਣ? ਜਤ ਸਤ ਨੂੰ ਸੰਸਾਰ ਵਿਚ ਥਾਂ ਨਹੀਂ ਰਿਹਾ ॥੧॥

SikhNet (Spanish)¿en donde pueden los seres de Verdad y los célibes posar sus pies? (1)

ਨਾਨਕ; ਨਾਮ ਵਿਟਹੁ ਕੁਰਬਾਣੁ ॥

naanak; naam vittahu kurabaan | Ang 349

Sant Singh KhalsaNanak is a sacrifice to the Naam, the Name of the Lord.
Manmohan SinghUnto the Lord's Name, O Nanak, I am a sacrifice.
Manmohan Singh (Punjabi)ਸਾਈਂ ਦੇ ਨਾਮ ਉਤੋਂ ਨਾਨਕ ਘੋਲੀ ਵੰਞਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਹਮ ਤੋ ਤਿਸ ਕੇ ਨਾਮ ਕੇ ਊਪਰੋਂ ਬਲਿਹਾਰੁ ਜਾਤੇ ਹੈਂ॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਸਦਕੇ ਹੋ।

ਪਦ ਅਰਥ ਨਾਨਕ = ਹੇ ਨਾਨਕ! ਵਿਟਹੁ = ਤੋਂ।

SikhNet (Spanish)Nanak ofrece su ser en sacrificio al Naam, el Naam, el Nombre del Señor.

ਅੰਧੀ ਦੁਨੀਆ; ਸਾਹਿਬੁ ਜਾਣੁ ॥੧॥ ਰਹਾਉ ॥

andhee duneea; saahib jaan |1| rahaau | Ang 349

Sant Singh KhalsaThe world is blind; our Lord and Master is All-seeing. ||1||Pause||
Manmohan SinghBlind is the world and all-seeing is the Lord. Pause.
Manmohan Singh (Punjabi)ਅੰਨ੍ਹਾ ਹੈ ਸੰਸਾਰ ਅਤੇ ਸਭ ਕੁਛ ਜਾਨਣਹਾਰ ਹੈ ਸੁਆਮੀ। ਠਹਿਰਾਉ।
Fareedkot Teekaਹੇ ਅੰਧੀ ਬੁਧੀ ਵਾਲੇ ਦੁਨੀਆਂ ਕੇ ਲੋਕੋ! ਤੁਮ ਸਾਹਿਬ ਕੋ ਜਾਣੋ॥੧॥ ਰਹਾਉ ॥
Prof. Sahib Singh(ਨਾਮ ਤੋਂ ਬਿਨਾ) ਦੁਨੀਆ (ਮਾਇਆ ਵਿਚ) ਅੰਨ੍ਹੀ ਹੋ ਰਹੀ ਹੈ, ਇਕ ਮਾਲਕ ਪ੍ਰਭੂ ਆਪ ਹੀ ਸੁਜਾਖਾ ਹੈ (ਉਸ ਦੀ ਸਰਨ ਪਿਆਂ ਹੀ ਜ਼ਿੰਦਗੀ ਦਾ ਸਹੀ ਰਸਤਾ ਦਿੱਸ ਸਕਦਾ ਹੈ) ॥੧॥ ਰਹਾਉ ॥

ਪਦ ਅਰਥ ਅੰਧੀ = ਅੰਨ੍ਹੀ। ਜਾਣੁ = ਸੁਜਾਣ, ਸੁਜਾਖਾ ॥੧॥ ਰਹਾਉ ॥

SikhNet (Spanish)El mundo está ciego, nuestro Señor y Maestro es Omnipresente. (1.Pausa)

ਗੁਰੂ ਪਾਸਹੁ; ਫਿਰਿ ਚੇਲਾ ਖਾਇ ॥

guroo paasahu; fir chelaa khaae | Ang 349

Sant Singh KhalsaThe disciple feeds on the Guru;
Manmohan SinghThe disciple, rather, feeds on his Master,
Manmohan Singh (Punjabi)ਮੁਰਸ਼ਦ ਪਾਸੋਂ ਸਗੋਂ, ਮੁਰੀਦ ਖਾਂਦਾ ਹੈ,
Fareedkot Teekaਕਲਿ ਕੇ ਗੁਰ ਸਿਖ ਐਸੇ ਹੈਂ ਕਿ ਗੁਰੋਂ ਕੇ ਪਾਸ ਸੇ ਲੇ ਕਰ ਚੇਲਾ ਪਦਾਰਥ ਖਾਤਾ ਹੈ॥
Prof. Sahib Singh(ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਹੁਣ) ਸਗੋਂ ਚੇਲਾ ਹੀ ਗੁਰੂ ਤੋਂ ਉਦਰ-ਪੂਰਨਾ ਕਰਦਾ ਹੈ,

ਪਦ ਅਰਥ ਪਾਸਹੁ = ਤੋਂ। ਫਿਰਿ = ਉਲਟਾ, ਸਗੋਂ। ਖਾਇ = ਖਾਂਦਾ ਹੈ।

SikhNet (Spanish)El discípulo se alimenta del Guru,

ਤਾਮਿ ਪਰੀਤਿ; ਵਸੈ ਘਰਿ ਆਇ ॥

taam pareet; vasai ghar aae | Ang 349

Sant Singh Khalsaout of love for bread, he comes to dwell in his home.
Manmohan Singhand for the love of bread comes to dwell in his home.
Manmohan Singh (Punjabi)ਅਤੇ ਟੁੱਕਰ ਦੇ ਪਿਆਰ ਦੀ ਖ਼ਾਤਰ ਉਸ ਦੇ ਗ੍ਰਹਿ ਵਿੱਚ ਆ ਰਹਿੰਦਾ ਹੈ।
Fareedkot Teeka(ਤਾਮਿ ਪਰੀਤਿ) ਭੋਜਨ ਕੀ ਪ੍ਰੀਤਿ ਕਰ ਕੇ ਗੁਰ ਗ੍ਰਿਹ ਮੇਂ ਬਾਸਾ ਕਰਤਾ ਹੈ॥
Prof. Sahib Singhਰੋਟੀ ਦੀ ਖ਼ਾਤਰ ਹੀ ਚੇਲਾ ਆ ਬਣਦਾ ਹੈ।

ਪਦ ਅਰਥ ਤਾਮਿ = ਤੁਆਮ, ਰੋਟੀ। ਘਰਿ = ਘਰ ਵਿਚ, ਗੁਰੂ ਦੇ ਘਰ ਵਿਚ। ਵਸੈ ਘਰਿ ਆਇ = (ਗੁਰੂ ਦੇ) ਘਰ ਵਿਚ ਆ ਵੱਸਦਾ ਹੈ, ਗੁਰੂ ਦਾ ਚੇਲਾ ਆ ਬਣਦਾ ਹੈ।

SikhNet (Spanish)por Amor al Pan, Él viene a habitar en Su Hogar.

ਜੇ ਸਉ ਵਰ੍ਹਿਆ; ਜੀਵਣ ਖਾਣੁ ॥

je sau varhiaa; jeevan khaan | Ang 350

Sant Singh KhalsaIf one were to live and eat for hundreds of years,
Manmohan SinghIf man were to live and eat hundreds of years,
Manmohan Singh (Punjabi)ਜੇਕਰ ਬੰਦਾ ਸੈਂਕੜੇ ਬਰਸ ਜੀਉਂਦਾ ਅਤੇ ਖਾਂਦਾ ਰਹੇ,
Fareedkot Teekaਜੇ ਸੈਕੜੋਂ ਬਰਸ ਜੀਵੇ ਔਰ ਭੋਜਨ ਖਾਵੇ ਪਰੰਤੂ ਸਭ ਨਿਸਫਲ ਹੈ॥
Prof. Sahib Singh(ਇਸ ਹਾਲਤ ਵਿਚ) ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ (ਤਾਂ ਭੀ ਇਹ ਉਮਰ ਵਿਅਰਥ ਹੀ ਸਮਝੋ)।
SikhNet (Spanish)Si uno comiera y bebiera por cien años,

ਖਸਮ ਪਛਾਣੈ; ਸੋ ਦਿਨੁ ਪਰਵਾਣੁ ॥੨॥

khasam pachhaanai; so din paravaan |2| Ang 350

Sant Singh Khalsathat day alone would be auspicious, when he recognizes his Lord and Master. ||2||
Manmohan Singhthat day alone would be acceptable when he recognises the Lord.
Manmohan Singh (Punjabi)ਕੇਵਲ ਉਹੀ ਦਿਹਾੜਾ ਕਬੂਲ ਪਵੇਗਾ, ਜਦ ਉਹ ਸੁਆਮੀ ਨੂੰ ਸਿੰਆਣਦਾ ਹੈ।
Fareedkot Teekaਜਿਸ ਦਿਨ (ਖਸਮ) ਸ੍ਵਾਮੀ ਵਾਹਿਗੁਰੂ ਕੋ ਪਛਾਨੈ, ਪ੍ਰਮਾਣ ਸੋਈ ਏਕ ਦਿਨ ਪੜੇਗਾ ਅਰਥਾਤ ਸਫਲ ਹੋਵੈਗਾ॥੨॥
Prof. Sahib Singh(ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ ॥੨॥

ਪਦ ਅਰਥ ਪਰਵਾਣੁ = ਕਬੂਲ, ਭਾਗਾਂ ਵਾਲਾ ॥੨॥

SikhNet (Spanish)ese día sería auspicioso si reconociera a su Señor y Maestro. (2)

ਦਰਸਨਿ ਦੇਖਿਐ; ਦਇਆ ਨ ਹੋਇ ॥

darasan dekhiai; deaa na hoe | Ang 350

Sant Singh KhalsaBeholding the sight of the petitioner, compassion is not aroused.
Manmohan SinghCompassion is not excited by beholding the sight of the petitioner.
Manmohan Singh (Punjabi)ਬੇਨਤੀ ਕਰਨ ਵਾਲੇ ਦਾ ਦੀਦਾਰ ਵੇਖਣ ਦੁਆਰਾ ਤਰਸ ਨਹੀਂ ਆਉਂਦਾ।
Fareedkot Teekaਸਿਖ ਕੇ ਦਰਸਨ ਦੇਖਨੇ ਹੀ ਸੇ ਗੁਰੂ ਕੇ ਮਨ ਮੇਂ ਦ੍ਯਾ ਨਹੀਂ ਹੋਤੀ ਹੈ॥
Prof. Sahib Singhਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ। (ਕਿਉਂਕਿ ਸੰਬੰਧ ਹੀ ਮਾਇਆ ਦਾ ਬਣ ਰਿਹਾ ਹੈ),

ਪਦ ਅਰਥ ਦਰਸਨਿ = ਦਰਸਨ ਦੀ ਰਾਹੀਂ। ਦਰਸਨਿ ਦੇਖਿਐ = ਦਰਸਨ ਕਰਨ ਨਾਲ, ਇਕ ਦੂਜੇ ਨੂੰ ਵੇਖ ਕੇ।

SikhNet (Spanish)Teniendo la visión del que pide, la Compasión no surge,

ਲਏ ਦਿਤੇ ਵਿਣੁ; ਰਹੈ ਨ ਕੋਇ ॥

le dite vin; rahai na koe | Ang 350

Sant Singh KhalsaNo one lives without give and take.
Manmohan SinghThere is no one, who receives or bribes not.
Manmohan Singh (Punjabi)ਐਹੋ ਜੇਹਾ ਕੋਈ ਨਹੀਂ ਜੋ ਵੱਢੀ ਲੈਦਾ ਜਾਂ ਦਿੰਦਾ ਨਹੀਂ।
Fareedkot Teekaਲਏ ਬਿਨਾ ਭੇਟਾ ਗੁਰ, ਦਏ ਬਿਨਾਂ ਸਰੇਪਾਉ ਸਿਖ ਦੋਨੋ ਮੇਂ ਸੇ ਕੋਈ ਨਹੀਂ ਰਹਤਾ ॥
Prof. Sahib Singhਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ।

ਪਦ ਅਰਥ ਲਏ ਦਿਤੇ ਵਿਣੁ = ਮਾਇਆ ਲੈਣ ਦੇਣ ਤੋਂ ਬਿਨਾ, ਰਿਸ਼ਵਤ ਤੋਂ ਬਿਨਾ।

SikhNet (Spanish)nadie vive sin dar ni tomar.

ਰਾਜਾ ਨਿਆਉ ਕਰੇ; ਹਥਿ ਹੋਇ ॥

raajaa niaau kare; hath hoe | Ang 350

Sant Singh KhalsaThe king administers justice only if his palm is greased.
Manmohan SinghThe King administers justice only if his palm is greased,
Manmohan Singh (Punjabi)ਪਾਤਿਸ਼ਾਹ ਓਦੋ ਇਨਸਾਫ ਕਰਦਾ ਹੈ, ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ,
Fareedkot Teekaਰਾਜਾ ਭੀ ਕਲਿ ਕਾ ਨ੍ਯਾਉ ਉਸ ਕਾ ਕਰਤਾ ਹੈ ਜਿਸ (ਹਥਿ), ਭਾਵ ਪਾਸ ਪਦਾਰਥ ਹੋਤਾ ਹੈ॥
Prof. Sahib Singh(ਇਥੋਂ ਤਕ ਕਿ) ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਦੇਣ ਲਈ (ਸਵਾਲੀ ਦੇ) ਹੱਥ ਪੱਲੇ ਮਾਇਆ ਹੋਵੇ।

ਪਦ ਅਰਥ ਨਿਆਉ = ਇਨਸਾਫ਼। ਹਥਿ ਹੋਇ = ਹੱਥ ਵਿਚ ਹੋਵੇ, ਕੁਝ ਦੇਣ ਨੂੰ ਪੱਲੇ ਹੋਵੇ।

SikhNet (Spanish)El rey administra justicia sólo si la palma de su mano es engrasada,

ਕਹੈ ਖੁਦਾਇ; ਨ ਮਾਨੈ ਕੋਇ ॥੩॥

kahai khudaae; na maanai koe |3| Ang 350

Sant Singh KhalsaNo one is moved by the Name of God. ||3||
Manmohan Singhand in the name of God none is moved.
Manmohan Singh (Punjabi)ਅਤੇ ਰੱਬ ਦੇ ਨਾਮ ਦੇ ਵਾਸਤੇ ਉਹ ਪਸੀਜਦਾ ਨਹੀਂ।
Fareedkot Teekaਜੇ ਕਰ ਕਹੇ ਕਿ ਖੁਦਾਇ ਕੇ ਵਾਸਤੇ ਮੇਰਾ ਨ੍ਯਾਉਂ ਕਰੋ ਤੋ ਕੋਈ ਨਹੀਂ ਮਾਨਤਾ॥੩॥
Prof. Sahib Singhਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ॥੩॥

ਪਦ ਅਰਥ ਕਹੈ ਖੁਦਾਇ = ਜੇ ਕੋਈ ਰੱਬ ਦਾ ਵਾਸਤਾ ਪਾਏ ॥੩॥

SikhNet (Spanish)nadie es movido por el Nombre de Dios. (3)

ਮਾਣਸ ਮੂਰਤਿ; ਨਾਨਕੁ ਨਾਮੁ ॥

maanas moorat; naanak naam | Ang 350

Sant Singh KhalsaO Nanak, they are human beings in form and name only;
Manmohan SinghNanak says that men are men only in shape and name.
Manmohan Singh (Punjabi)ਨਾਨਕ, ਆਦਮੀ ਕੇਵਲ ਸ਼ਕਲ ਅਤੇ ਨਾਮ ਵਿੱਚ ਹੀ ਆਦਮੀ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਨੁਖ ਕੀ ਮੂਰਤੀ ਤੋ ਨਾਮ ਮਾਤ੍ਰ ਹੈ॥
Prof. Sahib Singhਨਾਨਕ (ਆਖਦਾ ਹੈ-ਵੇਖਣ ਨੂੰ ਹੀ) ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ,

ਪਦ ਅਰਥ ਮਾਣਸ ਮੂਰਤਿ = ਮਨੁੱਖ ਦੀ ਸ਼ਕਲ ਹੈ। ਨਾਨਕੁ = ਨਾਨਕ (ਆਖਦਾ ਹੈ)। ਨਾਮੁ = ਨਾਮ-ਮਾਤ੍ਰ।

SikhNet (Spanish)Oh, dice Nanak, son seres humanos sólo de forma y nombre

ਕਰਣੀ ਕੁਤਾ; ਦਰਿ ਫੁਰਮਾਨੁ ॥

karanee kutaa; dar furamaan | Ang 350

Sant Singh Khalsaby their deeds they are dogs - this is the Command of the Lord's Court.
Manmohan SinghIn deeds they are dogs; this is the command of the Lord's court.
Manmohan Singh (Punjabi)ਅਮਲਾਂ ਵਿੱਚ ਉਹ ਕੁੱਤੇ ਹਨ। ਪ੍ਰਭੂ ਦੀ ਦਰਗਾਹ ਦਾ ਇਹ ਹੁਕਮ ਹੈ।
Fareedkot Teekaਅਕਾਲ ਪੁਰਖ ਦੇ ਦ੍ਵਾਰੇ ਸੇ ਐਸਾ ਹੀ (ਫੁਰਮਾਨੁ) ਹੁਕਮ ਹੈ ਕਿ ਜੀਵ ਕਰਨੀ ਕਰ ਕੁਤਾ ਹੋ ਰਹਾ ਹੈ, ਭਾਵ ਦ੍ਵਾਰੇ ੨ ਫਿਰਤਾ ਹੈ॥
Prof. Sahib Singhਪਰ ਆਚਰਨ ਵਿਚ ਮਨੁੱਖ (ਉਹ) ਕੁੱਤਾ ਹੈ ਜੋ (ਮਾਲਕ ਦੇ) ਦਰ ਤੇ (ਰੋਟੀ ਦੀ ਖ਼ਾਤਰ) ਹੁਕਮ (ਮੰਨ ਰਿਹਾ ਹੈ)।

ਪਦ ਅਰਥ ਕਰਣੀ = ਕਰਣੀ ਵਿਚ, ਆਚਰਨ ਵਿਚ। ਦਰਿ = (ਮਾਲਕ ਦੇ) ਦਰ ਤੇ। ਫੁਰਮਾਨੁ = ਹੁਕਮ।

SikhNet (Spanish)pero sus acciones son las de un perro, este es el Comando de la Corte del Señor,

ਗੁਰ ਪਰਸਾਦਿ; ਜਾਣੈ ਮਿਹਮਾਨੁ ॥

gur parasaad; jaanai mihamaan | Ang 350

Sant Singh KhalsaBy Guru's Grace, if one sees himself as a guest in this world,
Manmohan SinghBy Guru's grace, if man deems himself a guest in this world,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੇਕਰ ਬੰਦਾ ਇਸ ਜਹਾਨ ਅੰਦਰ ਆਪਣੇ ਆਪ ਨੂੰ ਪ੍ਰਾਹੁਣਾ ਜਾਣ ਲਵੇ,
Fareedkot Teekaਗੁਰੋਂ ਕੀ ਕ੍ਰਿਪਾ ਸੇ ਜੇ ਕਰ ਅਪਨੇ ਕੋ ਸੰਸਾਰ ਮੇਂ (ਮਿਹਮਾਨੁ) ਪਰਾਹੁਣਾ ਜਾਣੇ; ਅਰਥਾਤ ਮੁਸਾਫਰ ਵਤ ਨਿਰਮੋਹ ਹੋ ਕਰ ਅਸੰਗ ਰਹੇ॥
Prof. Sahib Singhਜੇ ਗੁਰੂ ਦੀ ਮਿਹਰ ਨਾਲ (ਸੰਸਾਰ ਵਿਚ ਆਪਣੇ ਆਪ ਨੂੰ) ਪਰਾਹੁਣਾ ਸਮਝੇ (ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ,
SikhNet (Spanish)por la Gracia del Guru, si uno se ve a sí mismo como invitado en el mundo,

ਤਾ ਕਿਛੁ; ਦਰਗਹ ਪਾਵੈ ਮਾਨੁ ॥੪॥੪॥

taa kichh; daragah paavai maan |4|4| Ang 350

Sant Singh Khalsathen he gains honor in the Court of the Lord. ||4||4||
Manmohan Singhthen does he acquire some honour in God's court.
Manmohan Singh (Punjabi)ਤਦ ਉਹ ਰੱਬ ਦੇ ਦਰਬਾਰ ਅੰਦਰ ਕੁਝ ਇੱਜ਼ਤ ਪਾ ਲੈਂਦਾ ਹੈ।
Fareedkot Teekaਤੌ ਕੁਛ ਅਕਾਲ ਪੁਰਖ ਕੇ (ਦਰਗਹ) ਦਰਬਾਰ ਮੇਂ ਜੀਵ ਸਨਮਾਨ ਪਾਵੈ॥੪॥੪॥
Prof. Sahib Singhਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ॥੪॥੪॥
SikhNet (Spanish)ganará Honor en la Corte del Señor. (4-4)
Answers quote the Granth verbatim with Ang citations. AI commentary is not Gurbani and not a religious ruling.