ੴ

ਸਿੱਖਬਾਣੀ · SikhBani

Ang 350

Sri Guru Granth Sahib · Raag Aasaa · 4 shabads, 50 lines
Translations
Shabad Guru Nanak Dev Ji Raag Aasaa continued from Ang 349

ਜੇ ਸਉ ਵਰ੍ਹਿਆ; ਜੀਵਣ ਖਾਣੁ ॥

je sau varhiaa; jeevan khaan |

Sant Singh KhalsaIf one were to live and eat for hundreds of years,
Manmohan SinghIf man were to live and eat hundreds of years,
Manmohan Singh (Punjabi)ਜੇਕਰ ਬੰਦਾ ਸੈਂਕੜੇ ਬਰਸ ਜੀਉਂਦਾ ਅਤੇ ਖਾਂਦਾ ਰਹੇ,
Fareedkot Teekaਜੇ ਸੈਕੜੋਂ ਬਰਸ ਜੀਵੇ ਔਰ ਭੋਜਨ ਖਾਵੇ ਪਰੰਤੂ ਸਭ ਨਿਸਫਲ ਹੈ॥
Prof. Sahib Singh(ਇਸ ਹਾਲਤ ਵਿਚ) ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ (ਤਾਂ ਭੀ ਇਹ ਉਮਰ ਵਿਅਰਥ ਹੀ ਸਮਝੋ)।
SikhNet (Spanish)Si uno comiera y bebiera por cien años,

ਖਸਮ ਪਛਾਣੈ; ਸੋ ਦਿਨੁ ਪਰਵਾਣੁ ॥੨॥

khasam pachhaanai; so din paravaan |2|

Sant Singh Khalsathat day alone would be auspicious, when he recognizes his Lord and Master. ||2||
Manmohan Singhthat day alone would be acceptable when he recognises the Lord.
Manmohan Singh (Punjabi)ਕੇਵਲ ਉਹੀ ਦਿਹਾੜਾ ਕਬੂਲ ਪਵੇਗਾ, ਜਦ ਉਹ ਸੁਆਮੀ ਨੂੰ ਸਿੰਆਣਦਾ ਹੈ।
Fareedkot Teekaਜਿਸ ਦਿਨ (ਖਸਮ) ਸ੍ਵਾਮੀ ਵਾਹਿਗੁਰੂ ਕੋ ਪਛਾਨੈ, ਪ੍ਰਮਾਣ ਸੋਈ ਏਕ ਦਿਨ ਪੜੇਗਾ ਅਰਥਾਤ ਸਫਲ ਹੋਵੈਗਾ॥੨॥
Prof. Sahib Singh(ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ ॥੨॥

ਪਦ ਅਰਥ ਪਰਵਾਣੁ = ਕਬੂਲ, ਭਾਗਾਂ ਵਾਲਾ ॥੨॥

SikhNet (Spanish)ese día sería auspicioso si reconociera a su Señor y Maestro. (2)

ਦਰਸਨਿ ਦੇਖਿਐ; ਦਇਆ ਨ ਹੋਇ ॥

darasan dekhiai; deaa na hoe |

Sant Singh KhalsaBeholding the sight of the petitioner, compassion is not aroused.
Manmohan SinghCompassion is not excited by beholding the sight of the petitioner.
Manmohan Singh (Punjabi)ਬੇਨਤੀ ਕਰਨ ਵਾਲੇ ਦਾ ਦੀਦਾਰ ਵੇਖਣ ਦੁਆਰਾ ਤਰਸ ਨਹੀਂ ਆਉਂਦਾ।
Fareedkot Teekaਸਿਖ ਕੇ ਦਰਸਨ ਦੇਖਨੇ ਹੀ ਸੇ ਗੁਰੂ ਕੇ ਮਨ ਮੇਂ ਦ੍ਯਾ ਨਹੀਂ ਹੋਤੀ ਹੈ॥
Prof. Sahib Singhਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ। (ਕਿਉਂਕਿ ਸੰਬੰਧ ਹੀ ਮਾਇਆ ਦਾ ਬਣ ਰਿਹਾ ਹੈ),

ਪਦ ਅਰਥ ਦਰਸਨਿ = ਦਰਸਨ ਦੀ ਰਾਹੀਂ। ਦਰਸਨਿ ਦੇਖਿਐ = ਦਰਸਨ ਕਰਨ ਨਾਲ, ਇਕ ਦੂਜੇ ਨੂੰ ਵੇਖ ਕੇ।

SikhNet (Spanish)Teniendo la visión del que pide, la Compasión no surge,

ਲਏ ਦਿਤੇ ਵਿਣੁ; ਰਹੈ ਨ ਕੋਇ ॥

le dite vin; rahai na koe |

Sant Singh KhalsaNo one lives without give and take.
Manmohan SinghThere is no one, who receives or bribes not.
Manmohan Singh (Punjabi)ਐਹੋ ਜੇਹਾ ਕੋਈ ਨਹੀਂ ਜੋ ਵੱਢੀ ਲੈਦਾ ਜਾਂ ਦਿੰਦਾ ਨਹੀਂ।
Fareedkot Teekaਲਏ ਬਿਨਾ ਭੇਟਾ ਗੁਰ, ਦਏ ਬਿਨਾਂ ਸਰੇਪਾਉ ਸਿਖ ਦੋਨੋ ਮੇਂ ਸੇ ਕੋਈ ਨਹੀਂ ਰਹਤਾ ॥
Prof. Sahib Singhਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ।

ਪਦ ਅਰਥ ਲਏ ਦਿਤੇ ਵਿਣੁ = ਮਾਇਆ ਲੈਣ ਦੇਣ ਤੋਂ ਬਿਨਾ, ਰਿਸ਼ਵਤ ਤੋਂ ਬਿਨਾ।

SikhNet (Spanish)nadie vive sin dar ni tomar.

ਰਾਜਾ ਨਿਆਉ ਕਰੇ; ਹਥਿ ਹੋਇ ॥

raajaa niaau kare; hath hoe |

Sant Singh KhalsaThe king administers justice only if his palm is greased.
Manmohan SinghThe King administers justice only if his palm is greased,
Manmohan Singh (Punjabi)ਪਾਤਿਸ਼ਾਹ ਓਦੋ ਇਨਸਾਫ ਕਰਦਾ ਹੈ, ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ,
Fareedkot Teekaਰਾਜਾ ਭੀ ਕਲਿ ਕਾ ਨ੍ਯਾਉ ਉਸ ਕਾ ਕਰਤਾ ਹੈ ਜਿਸ (ਹਥਿ), ਭਾਵ ਪਾਸ ਪਦਾਰਥ ਹੋਤਾ ਹੈ॥
Prof. Sahib Singh(ਇਥੋਂ ਤਕ ਕਿ) ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਦੇਣ ਲਈ (ਸਵਾਲੀ ਦੇ) ਹੱਥ ਪੱਲੇ ਮਾਇਆ ਹੋਵੇ।

ਪਦ ਅਰਥ ਨਿਆਉ = ਇਨਸਾਫ਼। ਹਥਿ ਹੋਇ = ਹੱਥ ਵਿਚ ਹੋਵੇ, ਕੁਝ ਦੇਣ ਨੂੰ ਪੱਲੇ ਹੋਵੇ।

SikhNet (Spanish)El rey administra justicia sólo si la palma de su mano es engrasada,

ਕਹੈ ਖੁਦਾਇ; ਨ ਮਾਨੈ ਕੋਇ ॥੩॥

kahai khudaae; na maanai koe |3|

Sant Singh KhalsaNo one is moved by the Name of God. ||3||
Manmohan Singhand in the name of God none is moved.
Manmohan Singh (Punjabi)ਅਤੇ ਰੱਬ ਦੇ ਨਾਮ ਦੇ ਵਾਸਤੇ ਉਹ ਪਸੀਜਦਾ ਨਹੀਂ।
Fareedkot Teekaਜੇ ਕਰ ਕਹੇ ਕਿ ਖੁਦਾਇ ਕੇ ਵਾਸਤੇ ਮੇਰਾ ਨ੍ਯਾਉਂ ਕਰੋ ਤੋ ਕੋਈ ਨਹੀਂ ਮਾਨਤਾ॥੩॥
Prof. Sahib Singhਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ॥੩॥

ਪਦ ਅਰਥ ਕਹੈ ਖੁਦਾਇ = ਜੇ ਕੋਈ ਰੱਬ ਦਾ ਵਾਸਤਾ ਪਾਏ ॥੩॥

SikhNet (Spanish)nadie es movido por el Nombre de Dios. (3)

ਮਾਣਸ ਮੂਰਤਿ; ਨਾਨਕੁ ਨਾਮੁ ॥

maanas moorat; naanak naam |

Sant Singh KhalsaO Nanak, they are human beings in form and name only;
Manmohan SinghNanak says that men are men only in shape and name.
Manmohan Singh (Punjabi)ਨਾਨਕ, ਆਦਮੀ ਕੇਵਲ ਸ਼ਕਲ ਅਤੇ ਨਾਮ ਵਿੱਚ ਹੀ ਆਦਮੀ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਨੁਖ ਕੀ ਮੂਰਤੀ ਤੋ ਨਾਮ ਮਾਤ੍ਰ ਹੈ॥
Prof. Sahib Singhਨਾਨਕ (ਆਖਦਾ ਹੈ-ਵੇਖਣ ਨੂੰ ਹੀ) ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ,

ਪਦ ਅਰਥ ਮਾਣਸ ਮੂਰਤਿ = ਮਨੁੱਖ ਦੀ ਸ਼ਕਲ ਹੈ। ਨਾਨਕੁ = ਨਾਨਕ (ਆਖਦਾ ਹੈ)। ਨਾਮੁ = ਨਾਮ-ਮਾਤ੍ਰ।

SikhNet (Spanish)Oh, dice Nanak, son seres humanos sólo de forma y nombre

ਕਰਣੀ ਕੁਤਾ; ਦਰਿ ਫੁਰਮਾਨੁ ॥

karanee kutaa; dar furamaan |

Sant Singh Khalsaby their deeds they are dogs - this is the Command of the Lord's Court.
Manmohan SinghIn deeds they are dogs; this is the command of the Lord's court.
Manmohan Singh (Punjabi)ਅਮਲਾਂ ਵਿੱਚ ਉਹ ਕੁੱਤੇ ਹਨ। ਪ੍ਰਭੂ ਦੀ ਦਰਗਾਹ ਦਾ ਇਹ ਹੁਕਮ ਹੈ।
Fareedkot Teekaਅਕਾਲ ਪੁਰਖ ਦੇ ਦ੍ਵਾਰੇ ਸੇ ਐਸਾ ਹੀ (ਫੁਰਮਾਨੁ) ਹੁਕਮ ਹੈ ਕਿ ਜੀਵ ਕਰਨੀ ਕਰ ਕੁਤਾ ਹੋ ਰਹਾ ਹੈ, ਭਾਵ ਦ੍ਵਾਰੇ ੨ ਫਿਰਤਾ ਹੈ॥
Prof. Sahib Singhਪਰ ਆਚਰਨ ਵਿਚ ਮਨੁੱਖ (ਉਹ) ਕੁੱਤਾ ਹੈ ਜੋ (ਮਾਲਕ ਦੇ) ਦਰ ਤੇ (ਰੋਟੀ ਦੀ ਖ਼ਾਤਰ) ਹੁਕਮ (ਮੰਨ ਰਿਹਾ ਹੈ)।

ਪਦ ਅਰਥ ਕਰਣੀ = ਕਰਣੀ ਵਿਚ, ਆਚਰਨ ਵਿਚ। ਦਰਿ = (ਮਾਲਕ ਦੇ) ਦਰ ਤੇ। ਫੁਰਮਾਨੁ = ਹੁਕਮ।

SikhNet (Spanish)pero sus acciones son las de un perro, este es el Comando de la Corte del Señor,

ਗੁਰ ਪਰਸਾਦਿ; ਜਾਣੈ ਮਿਹਮਾਨੁ ॥

gur parasaad; jaanai mihamaan |

Sant Singh KhalsaBy Guru's Grace, if one sees himself as a guest in this world,
Manmohan SinghBy Guru's grace, if man deems himself a guest in this world,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੇਕਰ ਬੰਦਾ ਇਸ ਜਹਾਨ ਅੰਦਰ ਆਪਣੇ ਆਪ ਨੂੰ ਪ੍ਰਾਹੁਣਾ ਜਾਣ ਲਵੇ,
Fareedkot Teekaਗੁਰੋਂ ਕੀ ਕ੍ਰਿਪਾ ਸੇ ਜੇ ਕਰ ਅਪਨੇ ਕੋ ਸੰਸਾਰ ਮੇਂ (ਮਿਹਮਾਨੁ) ਪਰਾਹੁਣਾ ਜਾਣੇ; ਅਰਥਾਤ ਮੁਸਾਫਰ ਵਤ ਨਿਰਮੋਹ ਹੋ ਕਰ ਅਸੰਗ ਰਹੇ॥
Prof. Sahib Singhਜੇ ਗੁਰੂ ਦੀ ਮਿਹਰ ਨਾਲ (ਸੰਸਾਰ ਵਿਚ ਆਪਣੇ ਆਪ ਨੂੰ) ਪਰਾਹੁਣਾ ਸਮਝੇ (ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ,
SikhNet (Spanish)por la Gracia del Guru, si uno se ve a sí mismo como invitado en el mundo,

ਤਾ ਕਿਛੁ; ਦਰਗਹ ਪਾਵੈ ਮਾਨੁ ॥੪॥੪॥

taa kichh; daragah paavai maan |4|4|

Sant Singh Khalsathen he gains honor in the Court of the Lord. ||4||4||
Manmohan Singhthen does he acquire some honour in God's court.
Manmohan Singh (Punjabi)ਤਦ ਉਹ ਰੱਬ ਦੇ ਦਰਬਾਰ ਅੰਦਰ ਕੁਝ ਇੱਜ਼ਤ ਪਾ ਲੈਂਦਾ ਹੈ।
Fareedkot Teekaਤੌ ਕੁਛ ਅਕਾਲ ਪੁਰਖ ਕੇ (ਦਰਗਹ) ਦਰਬਾਰ ਮੇਂ ਜੀਵ ਸਨਮਾਨ ਪਾਵੈ॥੪॥੪॥
Prof. Sahib Singhਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ॥੪॥੪॥
SikhNet (Spanish)ganará Honor en la Corte del Señor. (4-4)

Open this shabad (19 lines, Angs 349-350) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਜੇਤਾ ਸਬਦੁ. ਸੁਰਤਿ ਧੁਨਿ ਤੇਤੀ; ਜੇਤਾ ਰੂਪੁ ਕਾਇਆ ਤੇਰੀ ॥

jetaa sabad. surat dhun tetee; jetaa roop kaaeaa teree |

Sant Singh KhalsaAs much as the Shabad is in the mind, so much is Your melody; as much as the form of the universe is, so much is Your body, Lord.
Manmohan SinghAs much is the sound in the mind, that much is Thy tune, O God, and all the forms are Thy body.
Manmohan Singh (Punjabi)ਜਿੰਨੀ ਆਵਾਜ਼ ਮਨ ਵਿੱਚ ਹੈ, ਓਨਾਂ ਹੀ ਤੇਰਾ ਤਰਾਨਾ ਹੈ, ਹੇ ਵਾਹਿਗੁਰੂ! ਤੇ ਸਾਰੇ ਸਰੂਪ ਤੇਰਾ ਹੀ ਸਰੀਰ ਹਨ।
Fareedkot Teekaਬੇਨਤੀ: ਹੇ ਹਰੀ! ਜਿਤਨਾ (ਸਬਦੁ) ਬੇਦ ਹੈ ਔਰ (ਸੁਰਤਿ) ਗ੍ਯਾਤ ਹੈ ਧੁਨਿ ਬਾਣੀ ਹੈ, ਜਿਤਨਾ ਸ੍ਵਰੂਪ ਹੈ ਜਿਤਨੀ ਦੇਹ ਹੈ ਤਿਤਨੀ ਸਭ ਤੇਰੀ ਹੀ ਸਮੱਗਰੀ ਹੈ॥
Prof. Sahib Singh(ਹੇ ਪ੍ਰਭੂ!) (ਜਗਤ ਵਿਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕ੍ਰਿਆ ਹੈ), ਇਹ ਸਾਰੀ ਤੇਰੀ ਹੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਵਿਸਥਾਰ ਹੈ)।

ਪਦ ਅਰਥ ਜੇਤਾ = ਜਿਤਨਾ ਹੀ (ਭਾਵ, ਇਹ ਸਾਰਾ)। ਸਬਦੁ = ਆਵਾਜ਼, ਬੋਲਣਾ। ਸੁਰਤਿ = ਸੁਣਨਾ। ਧੁਨਿ = ਜੀਵਨ-ਰੌ। ਧੁਨਿ ਤੇਤੀ = ਤੇਤੀ (ਤੇਰੀ) ਧੁਨਿ, ਇਹ ਸਾਰੀ ਤੇਰੀ ਹੀ ਜੀਵਨ-ਰੌ ਹੈ। ਰੂਪੁ = ਦਿੱਸਦਾ ਆਕਾਰ। ਕਾਇਆ = ਸਰੀਰ।

SikhNet (Spanish)Mientras el Shabd permanezca en la mente, así será Tu Melodía, así como es la forma del Universo, así es Tu Cuerpo, oh Señor.

ਤੂੰ ਆਪੇ ਰਸਨਾ. ਆਪੇ ਬਸਨਾ; ਅਵਰੁ ਨ ਦੂਜਾ ਕਹਉ ਮਾਈ ॥੧॥

toon aape rasanaa. aape basanaa; avar na doojaa khau maaee |1|

Sant Singh KhalsaYou Yourself are the tongue, and You Yourself are the nose. Do not speak of any other, O my mother. ||1||
Manmohan SinghThou Thyself art the tongue and Thyself the nose, O Lord. Talk not of any other, O my mother.
Manmohan Singh (Punjabi)ਤੂੰ ਆਪ ਜੀਭਾ ਹੈ ਅਤੇ ਆਪ ਹੀ ਨੱਕ, ਹੇ ਸੁਆਮੀ। ਕਿਸੇ ਹੋਰਸ ਦੀ ਗੱਲ ਹੀ ਨਾਂ ਕਰ, ਹੇ ਮੇਰੀ ਮਾਤਾ।
Fareedkot Teekaਹੇ ਪਰਮਾਤਮਾ! ਰਸਨਾ ਰੂਪੀ ਭੀ ਤੂੰ ਆਪ ਹੀ ਹੈਂ ਅਰ ਜਗ੍ਯਾਸੂਓਂ ਕੀ ਰਸਨਾ ਕੇ ਊਪਰ ਨਾਮ ਰੂਪ ਹੋ ਕਰ ਬਾਸਾ ਭੀ ਤੂੰ ਹੀਂ ਕਰਤਾ ਹੈਂ। ਹੇ (ਮਾਈ) ਮਾਯਾ ਪਤਿ ਅਕਾਲ ਪੁਰਖ! ਤੇਰੇ ਸੇ ਬਿਨਾਂ ਔਰ ਕੋਈ ਦੂਸਰਾ ਨਹੀਂ ਕਹਾ ਜਾਤਾ ਹੈ॥੧॥
Prof. Sahib Singh(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ। ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ (ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ) ॥੧॥

ਪਦ ਅਰਥ ਰਸਨਾ = ਰਸ ਲੈਣ ਵਾਲਾ। ਆਪੇ = ਆਪ ਹੀ। ਬਸਨਾ = ਜ਼ਿੰਦਗੀ। ਕਹਉ = ਕਹਉਂ, ਮੈਂ ਆਖ ਸਕਾਂ। ਮਾਈ = ਹੇ ਮਾਂ! ॥੧॥

SikhNet (Spanish)Tú Mismo eres la lengua, y Tú Mismo eres la nariz, no hables de nadie más, oh mi madre. (1)

ਸਾਹਿਬੁ ਮੇਰਾ ਏਕੋ ਹੈ ॥

saahib meraa eko hai |

Sant Singh KhalsaMy Lord and Master is One;
Manmohan SinghMy Lord is but one.
Manmohan Singh (Punjabi)ਮੈਡਾਂ ਸੁਆਮੀ ਕੇਵਲ ਇੱਕ ਹੈ।
Fareedkot Teekaਹੇ ਮੇਰੇ ਸਾਹਿਬ! ਤੂੰ ਏਕ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ,

ਪਦ ਅਰਥ ਏਕੋ = ਇਕ ਹੀ, ਸਿਰਫ਼।

SikhNet (Spanish)Mi Señor y Maestro es Uno,

ਏਕੋ ਹੈ ਭਾਈ; ਏਕੋ ਹੈ ॥੧॥ ਰਹਾਉ ॥

eko hai bhaaee; eko hai |1| rahaau |

Sant Singh KhalsaHe is the One and Only; O Siblings of Destiny, He is the One alone. ||1||Pause||
Manmohan SinghHe is one alone, O brother. He is one in one. Pause.
Manmohan Singh (Punjabi)ਉਹ ਸਰਫ ਇਕੱਲਾ ਹੀ ਆਪਣੇ ਆਪ ਵਰਗਾ ਹੈ, ਹੇ ਵੀਰ, ਇੱਕੋ ਇਕ ਹੀ ਹੈ ਉਹ। ਠਹਿਰਾਉ।
Fareedkot Teekaਤੂੰ ਏਕ ਹੈਂ ਏਕ ਹੈਂ ਅਰਥਾਤ ਤੀਨੋਂ ਕਾਲੋਂ ਮੇਂ ਅਦੁਤੀ ਹੈਂ (ਭਾਈ) ਭਾਉਤਾ ਹੈਂ॥੧॥ ਰਹਾਉ ॥
Prof. Sahib Singhਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ॥੧॥ ਰਹਾਉ ॥
SikhNet (Spanish)Él es el Uno y el Único, oh Hermanos del Destino, Él es el Uno Solo. (1-Pausa)

ਆਪੇ ਮਾਰੇ ਆਪੇ ਛੋਡੈ; ਆਪੇ ਲੇਵੈ ਦੇਇ ॥

aape maare aape chhoddai; aape levai dee |

Sant Singh KhalsaHe Himself kills, and He Himself emancipates; He Himself gives and takes.
Manmohan SinghHe Himself annihilates and Himself releases. He of Himself takes and of Himself gives.
Manmohan Singh (Punjabi)ਉਹ ਖੁਦ ਮਲੀਆਮੇਟ ਕਰਦਾ ਹੈ। ਖੁਦ ਹੀ ਆਜ਼ਾਦ ਕਰਦਾ ਹੈ। ਉਹ ਆਪ ਲੈਂਦਾ ਹੈ ਅਤੇ ਆਪ ਹੀ ਦਿੰਦਾ ਹੈ।
Fareedkot Teekaਆਪ ਹੀ ਮਾਰਤਾ ਹੈ ਆਪ ਹੀ ਦਯਾ ਕਰ ਛੋਡ ਦੇਤਾ ਹੈ, ਆਪ ਹੀ ਸਭ ਕੁਛ ਹਰਿ ਲੇਤਾ ਹੈ ਆਪ ਹੀ ਸਭ ਕੁਛ ਦੇ ਦੇਤਾ ਹੈ॥
Prof. Sahib Singhਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ (ਜਿੰਦ) ਲੈ ਲੈਂਦਾ ਹੈ ਆਪ ਹੀ (ਜਿੰਦ) ਦੇਂਦਾ ਹੈ।
SikhNet (Spanish)Él Mismo mata, Él Mismo emancipa Él Mismo da y quita,

ਆਪੇ ਵੇਖੈ. ਆਪੇ ਵਿਗਸੈ; ਆਪੇ ਨਦਰਿ ਕਰੇਇ ॥੨॥

aape vekhai. aape vigasai; aape nadar karee |2|

Sant Singh KhalsaHe Himself beholds, and He Himself rejoices; He Himself bestows His Glance of Grace. ||2||
Manmohan SinghHe Himself beholds and Himself rejoices. He Himself casts His merciful glance.
Manmohan Singh (Punjabi)ਉਹ ਖੁਦ ਦੇਖਦਾ ਹੈ ਅਤੇ ਖੁਦ ਹੀ ਖੁਸ਼ ਹੁੰਦਾ ਹੈ। ਉਹ ਆਪੇ ਹੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
Fareedkot Teekaਆਪ ਹੀ ਸੁਭਾਸੁਭ ਕਰਮ ਸਭ ਕੇ ਦੇਖਤਾ ਹੈ ਆਪ ਹੀ ਬਿਗਸਤਾ ਹੈ, ਆਪ ਹੀ ਕ੍ਰਿਪਾ ਕੀ ਦ੍ਰਿਸਟ ਕਰਤਾ ਹੈ॥੨॥
Prof. Sahib Singhਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੁੰਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ ॥੨॥

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਵਿਗਸੈ = ਖ਼ੁਸ਼ ਹੁੰਦਾ ਹੈ ॥੨॥

SikhNet (Spanish)Él Mismo observa y Él Mismo se Regocija, Él Mismo confiere Su Mirada de Gracia. (2)

ਜੋ ਕਿਛੁ ਕਰਣਾ. ਸੋ ਕਰਿ ਰਹਿਆ; ਅਵਰੁ. ਨ ਕਰਣਾ ਜਾਈ ॥

jo kichh karanaa. so kar rahiaa; avar. na karanaa jaaee |

Sant Singh KhalsaWhatever He is to do, that is what He is doing. No one else can do anything.
Manmohan SinghWhatever He is to do, that He is doing. None else can do anything.
Manmohan Singh (Punjabi)ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ।
Fareedkot Teekaਹੇ ਵਾਹਗੁਰੂ! ਤੈਨੇ ਜੋ ਕੁਛ ਕਰਨਾ ਥਾ, ਸੋ ਕਰ ਰਹਾ ਹੈਂ, ਅਵਰ ਕੁਛ ਕਿਸੀ ਤੇ ਕਰਾ ਨਹੀਂ ਜਾਤਾ ਹੈ॥
Prof. Sahib Singh(ਜਗਤ ਵਿਚ) ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ (ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਪਾਸੋਂ) ਕੁਝ ਕੀਤਾ ਨਹੀਂ ਜਾ ਸਕਦਾ।

ਪਦ ਅਰਥ ਨ ਕਰਣਾ ਜਾਈ = ਕੀਤਾ ਨਹੀਂ ਜਾ ਸਕਦਾ।

SikhNet (Spanish)Lo que se requiere que Él haga eso es lo que Él está haciendo, nadie más puede hacer nada,

ਜੈਸਾ ਵਰਤੈ. ਤੈਸੋ ਕਹੀਐ; ਸਭ ਤੇਰੀ ਵਡਿਆਈ ॥੩॥

jaisaa varatai. taiso kaheeai; sabh teree vaddiaaee |3|

Sant Singh KhalsaAs He projects Himself, so do we describe Him; this is all Your Glorious Greatness, Lord. ||3||
Manmohan SinghAs He acts, so do I describe Him. All greatness is Thine, O Lord.
Manmohan Singh (Punjabi)ਜਿਸ ਤਰ੍ਹਾਂ ਉਹ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਉਸ ਨੂੰ ਵਰਨਣ ਕਰਦਾ ਹਾਂ। ਸਾਰੀ ਵਿਸ਼ਾਲਤਾ ਤੈਡੀਂ ਹੀ ਹੈ, ਹੇ ਸਾਹਿਬ!
Fareedkot Teekaਜੈਸੇ ਜੀਵੋਂ ਪਰ ਹੁਕਮ ਬਰਤਤਾ ਹੈ ਤੈਸਾ ਹੀ ਕਹਾ ਜਾਤਾ ਹੈ ਏਹ ਸਭ ਵਡਿਆਈ ਤੇਰੀ ਹੈ॥੩॥
Prof. Sahib Singhਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। (ਹੇ ਪ੍ਰਭੂ!) ਇਹ ਜੋ ਕੁਝ ਦਿੱਸ ਰਿਹਾ ਹੈ ਤੇਰੀ ਹੀ ਬਜ਼ੁਰਗੀ (ਦਾ ਪ੍ਰਕਾਸ਼) ਹੈ ॥੩॥

ਪਦ ਅਰਥ ਵਰਤੈ = ਕਾਰ ਚਲਾਂਦਾ ਹੈ। ਤੈਸੋ ਕਹੀਐ = ਉਹੋ ਜਿਹਾ ਉਸ ਦਾ ਨਾਮ ਰੱਖਿਆ ਜਾਂਦਾ ਹੈ ॥੩॥

SikhNet (Spanish)Así como Él se proyecta a Sí Mismo, así es como Lo describimos, esta es toda Tu Gloriosa Grandeza, oh Señor. (3)

ਕਲਿ ਕਲਵਾਲੀ, ਮਾਇਆ ਮਦੁ ਮੀਠਾ; ਮਨੁ ਮਤਵਾਲਾ, ਪੀਵਤੁ ਰਹੈ ॥

kal kalavaalee, maaeaa mad meetthaa; man matavaalaa, peevat rahai |

Sant Singh KhalsaThe Dark Age of Kali Yuga is the bottle of wine; Maya is the sweet wine, and the intoxicated mind continues to drink it in.
Manmohan SinghThe Dark-age is the wine-vessel. Mammon is the sweet wine and the intoxicated mind continues to drink it.
Manmohan Singh (Punjabi)ਕਲਜੁਗ ਸ਼ਰਾਬ ਦੀ ਮੱਟੀ ਹੈ। ਸੰਸਾਰੀ ਪਦਾਰਥ ਮਿੱਠੀ ਸ਼ਰਾਬ ਹਨ, ਅਤੇ ਖੀਵਾ ਮਨੂਆ ਇਸ ਨੂੰ ਪੀਈ ਜਾਂਦਾ ਹੈ।
Fareedkot Teeka(ਕਲਿ) ਕਲਜੁਗ ਕੀ ਕਿਰਿਆ ਕਲਹ ਵਾਲੀ ਹੈ, ਵਾ (ਕਲਵਾਲੀ) ਸ਼ਰਾਬ ਕੀ ਮਟੀ ਹੈ, ਵਾ ਕਲਾਲਿਨ ਹੈ। ਮਾਯਾ ਰੂਪ ਜੋ ਮਦਰਾ ਹੈ ਤਿਸ ਕੋ ਮਨ ਸ਼ਰਾਬੀ ਮਸਤ ਹੂਆ ਮੀਠਾ ਜਾਨ ਕਰ ਪੀਤਾ ਰਹਿਤਾ ਹੈ॥
Prof. Sahib Singhਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ; ਸ਼ਰਾਬੀ ਆ ਕੇ ਨਿੱਤ ਪੀਂਦਾ ਰਹਿੰਦਾ ਹੈ ਤਿਵੇਂ ਜਗਤ ਵਿਚ ਕਲਿਜੁਗੀ ਸੁਭਾਉ ਹੈ (ਉਸ ਦੇ ਅਸਰ ਹੇਠ) ਮਾਇਆ ਮਿੱਠੀ ਲੱਗ ਰਹੀ ਹੈ, ਤੇ ਜੀਵਾਂ ਦਾ ਮਨ (ਮਾਇਆ ਵਿਚ) ਮਸਤ ਹੋ ਰਿਹਾ ਹੈ-

ਪਦ ਅਰਥ ਕਲਿ = ਕਲਿਜੁਗੀ ਸੁਭਾਉ। ਕਲਵਾਲੀ = ਕਲਾਲਨ, ਸ਼ਰਾਬ ਵੇਚਣ ਵਾਲੀ। ਮਦੁ = ਸ਼ਰਾਬ। ਮਤਵਾਲਾ = ਮਸਤ।

SikhNet (Spanish)La Era oscura de Kali Yug, es la botella de vino, Maya es el vino dulce, y la mente intoxicada continúa bebiendo de él,

ਆਪੇ ਰੂਪ ਕਰੇ ਬਹੁ ਭਾਂਤੀਂ; ਨਾਨਕੁ ਬਪੁੜਾ. ਏਵ ਕਹੈ ॥੪॥੫॥

aape roop kare bahu bhaanteen; naanak bapurraa. ev kahai |4|5|

Sant Singh KhalsaHe Himself assumes all sorts of forms; thus poor Nanak speaks. ||4||5||
Manmohan SinghThe Lord Himself assumes many kinds of forms. The Poor Nanak says like this.
Manmohan Singh (Punjabi)ਪ੍ਰਭੂ ਖੁਦ ਅਨੇਕਾਂ ਕਿਸਮਾਂ ਦੇ ਸਰੂਪ ਧਾਰਣ ਕਰਦਾ ਹੈ। ਗਰੀਬੜਾ ਨਾਨਕ ਇਸ ਤਰ੍ਹਾਂ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਬਪੁੜਾ) ਗਰੀਬ ਤੋ ਏਹੀ ਕਹਤਾ ਹੂੰ, ਤੂੰ ਆਪ ਹੀ ਬਹੁਤ ਭਾਂਤ ਕੇ ਰੂਪ ਕਰਤਾ ਹੈਂ॥੪॥੫॥☬ਅਬ ਗੁਰਮੁਖੋਂ ਕੀ ਨ੍ਰਿਤ੍ਯ ਕਹਿਤੇ ਹੈਂ:
Prof. Sahib Singhਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਹੀ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ॥੪॥੫॥

ਪਦ ਅਰਥ ਬਹੁ ਭਾਂਤੀਂ = ਕਈ ਕਿਸਮਾਂ ਦੇ। {ਨੋਟ: ਪਹਿਲੀ ਤੁਕ ਦਾ ਲਫ਼ਜ਼ 'ਰੂਪੁ' ਇਕ-ਵਚਨ ਹੈ, ਅਖ਼ੀਰਲੀ ਤੁਕ ਦਾ ਲਫ਼ਜ਼ 'ਰੂਪ' ਬਹੁ-ਵਚਨ ਹੈ}। ਬਪੁੜਾ = ਵਿਚਾਰਾ, ਆਜਿਜ਼। ਏਵ = ਇਸ ਤਰ੍ਹਾਂ ॥੪॥੫॥

SikhNet (Spanish)Él Mismo asume todo tipo de formas, así habla el Humilde Nanak. (4-5)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਵਾਜਾ ਮਤਿ; ਪਖਾਵਜੁ ਭਾਉ ॥

vaajaa mat; pakhaavaj bhaau |

Sant Singh KhalsaMake your intellect your instrument, and love your tambourine;
Manmohan SinghMake intellect thy organ and love thy tambourine.
Manmohan Singh (Punjabi)ਅਕਲ ਨੂੰ ਆਪਣਾ ਵਾਜਾ ਅਤੇ ਪ੍ਰੀਤ ਨੂੰ ਆਪਣੀ ਜੋੜੀ ਬਣਾ।
Fareedkot Teekaਬੁਧੀ ਕੀ ਜੋ ਉਤਮਤਾ ਹੈ ਯਹੀ ਪਖਾਵਜ ਰੂਪ ਵਾਜਾ ਹੈ, ਭਾਉ ਜੋ ਪ੍ਰੇਮ ਹੈ, ਸੋ ਪਖਾਵਜ ਕਾ ਬਜਈਆ ਹੈ॥
Prof. Sahib Singhਜਿਸ ਮਨੁੱਖ ਨੇ ਸ੍ਰੇਸ਼ਟ ਬੁੱਧਿ ਨੂੰ ਵਾਜਾ ਬਣਾਇਆ ਹੈ, ਪ੍ਰਭੂ-ਪਿਆਰ ਨੂੰ ਜੋੜੀ ਬਣਾਇਆ ਹੈ,

ਪਦ ਅਰਥ ਮਤਿ = ਸ੍ਰੇਸ਼ਟ ਬੁੱਧਿ। ਪਖਾਵਜੁ = ਜੋੜੀ, ਤਬਲਾ। ਭਾਉ = ਪ੍ਰੇਮ।

SikhNet (Spanish)Haz del intelecto el instrumento, del amor, tu tambora,

ਹੋਇ ਅਨੰਦੁ; ਸਦਾ ਮਨਿ ਚਾਉ ॥

hoe anand; sadaa man chaau |

Sant Singh Khalsathus bliss and lasting pleasure shall be produced in your mind.
Manmohan SinghBy these joy and buoyant pleasure are ever produced in the mind.
Manmohan Singh (Punjabi)ਇਨ੍ਹਾਂ ਦੁਆਰਾ ਚਿੱਤ ਅੰਦਰ ਖੁਸ਼ੀ ਤੇ ਸਦੀਵੀ ਉਮਾਹ ਪੈਦਾ ਹੁੰਦਾ ਹੈ।
Fareedkot Teekaਐਸੇ ਬਾਜੇ ਕਰ ਸਦਾ ਹੀ ਮਨ ਮੇਂ (ਚਾਉ) ਉਤਸਾਹ ਅਰ ਅਨੰਦ ਹੋਤਾ ਹੈ॥
Prof. Sahib Singh(ਇਹਨਾਂ ਸਾਜਾਂ ਦੇ ਵੱਜਣ ਨਾਲ, ਸ੍ਰੇਸ਼ਟ ਬੁੱਧਿ ਤੇ ਪ੍ਰਭੂ-ਪਿਆਰ ਦੀ ਬਰਕਤਿ ਨਾਲ) ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਮਨ ਵਿਚ ਉਤਸ਼ਾਹ ਰਹਿੰਦਾ ਹੈ।

ਪਦ ਅਰਥ ਅਨੰਦੁ = ਆਤਮਕ ਸੁਖ। ਮਨਿ = ਮਨ ਵਿਚ।

SikhNet (Spanish)así el Éxtasis y el Placer Inagotable serán producidos en tu mente.

ਏਹਾ ਭਗਤਿ; ਏਹੋ ਤਪ ਤਾਉ ॥

ehaa bhagat; eho tap taau |

Sant Singh KhalsaThis is devotional worship, and this is the practice of penance.
Manmohan SinghThis is the devotional service and this the practice of penance.
Manmohan Singh (Punjabi)ਇਹ ਹੈ ਪ੍ਰੇਮਮਈ ਸੇਵਾ ਅਤੇ ਏਹੀ ਤਪੱਸਿਆ ਦੀ ਸਾਧਣਾ।
Fareedkot Teekaਏਹੀ ਭਗਤੀ ਅਰ ਏਹੀ ਤਪ ਕਾ (ਤਾਉ) ਤਪਨਾ ਹੈ॥
Prof. Sahib Singhਅਸਲ ਭਗਤੀ ਇਹੀ ਹੈ, ਤੇ ਇਹੀ ਹੈ ਮਹਾਨ ਤਪ। ਇਸ ਆਤਮਕ ਆਨੰਦ ਵਿਚ ਟਿਕੇ ਰਹਿ ਕੇ ਸਦਾ ਜੀਵਨ-ਰਸਤੇ ਉਤੇ ਤੁਰੋ।

ਪਦ ਅਰਥ ਭਗਤਿ = ਰਾਸ ਪਾਣੀ। ਤਪ ਤਾਉ = ਤਪ ਦਾ ਤਪਣਾ। {ਨੋਟ: 'ਏਹਾ' ਅਤੇ 'ਏਹੋ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਏਹਾ' ਵਿਸ਼ੇਸ਼ਣ ਇਸਤ੍ਰੀ-ਲਿੰਗ ਹੈ, 'ਇਹੋ' ਵਿਸ਼ੇਸ਼ਣ ਪੁਲਿੰਗ ਹੈ}।

SikhNet (Spanish)Esto es el Servicio Devocional y es la práctica de penitencias,

ਇਤੁ ਰੰਗਿ ਨਾਚਹੁ; ਰਖਿ ਰਖਿ ਪਾਉ ॥੧॥

eit rang naachahu; rakh rakh paau |1|

Sant Singh KhalsaSo dance in this love, and keep the beat with your feet. ||1||
Manmohan SinghIn this love, dance thou, beating time with thine feet.
Manmohan Singh (Punjabi)ਇਸ ਪਿਆਰ ਅੰਦਰ ਤੂੰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਨਿਰਤਕਾਰੀ ਕਰ।
Fareedkot Teekaਇਸ ਪ੍ਰੇਮ ਕਰ (ਰਖਿ ਰਖਿ) ਵਿਚਾਰ ਕੀ ਜੁਗਤੀਓਂ ਮੇਂ ਬੁਧਿ ਰੂਪ ਪਾਉ ਰਖ ਰਖ ਕਰ ਨਾਚਹੁ॥੧॥
Prof. Sahib Singhਬੱਸ! ਇਹ ਨਾਚ ਨੱਚੋ (ਰਾਸਾਂ ਵਿਚ ਨਾਚ ਨੱਚ ਕੇ ਉਸ ਨੂੰ ਕ੍ਰਿਸ਼ਨ-ਭਗਤੀ ਸਮਝਣਾ ਭੁਲੇਖਾ ਹੈ) ॥੧॥

ਪਦ ਅਰਥ ਇਤੁ = ਇਸ ਵਿਚ। ਇਤੁ ਰੰਗਿ = ਇਸ ਰੰਗ ਵਿਚ, ਇਸ ਮੌਜ ਵਿਚ। ਰਖਿ ਰਖਿ ਪਾਉ = ਪੈਰ ਰੱਖ ਰੱਖ ਕੇ, ਜੀਵਨ-ਰਾਹ ਤੇ ਤੁਰ ਤੁਰ ਕੇ ॥੧॥

SikhNet (Spanish)baila entonces al ritmo de este Amor y conserva lo mejor a tus pies. (1)

ਪੂਰੇ ਤਾਲ; ਜਾਣੈ ਸਾਲਾਹ ॥

poore taal; jaanai saalaah |

Sant Singh KhalsaKnow that the perfect beat is the Praise of the Lord;
Manmohan SinghDeem the praise of the Lord as thy beating time.
Manmohan Singh (Punjabi)ਸੁਆਮੀ ਦੀ ਸਿਫ਼ਤ-ਸ਼ਲਾਘਾ ਨੂੰ ਆਪਣੀ ਤਾਲ ਸੁਰ ਬੰਨ੍ਹਣੀ ਸਮਝ,
Fareedkot Teekaਪਰਮੇਸ੍ਵਰ ਕੋ ਸਾਲਾਹਿ ਜਾਨੈ, ਏਹੀ ਤਾਲ ਕਾ ਪੂਰਾ ਰਖਨਾ ਹੈ॥
Prof. Sahib Singhਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਜਾਣਦਾ ਹੈ ਉਹ (ਜੀਵਨ-ਨਾਚ ਵਿਚ) ਤਾਲ-ਸਿਰ ਨੱਚਦਾ ਹੈ (ਜੀਵਨ ਦੀਆਂ ਸਹੀ ਲੀਹਾਂ ਤੇ ਤੁਰਦਾ ਹੈ)।

ਪਦ ਅਰਥ ਪੂਰੇ ਤਾਲ = ਤਾਲ ਪੂਰਦਾ ਹੈ, ਤਾਲ-ਸਿਰ ਨੱਚਦਾ ਹੈ। ਸਾਲਾਹ = ਪਰਮਾਤਮਾ ਦੀ ਸਿਫ਼ਤਿ-ਸਾਲਾਹ।

SikhNet (Spanish)Aprende que el mejor ritmo es la Alabanza del Señor,

ਹੋਰੁ ਨਚਣਾ; ਖੁਸੀਆ ਮਨ ਮਾਹ ॥੧॥ ਰਹਾਉ ॥

hor nachanaa; khuseea man maah |1| rahaau |

Sant Singh Khalsaother dances produce only temporary pleasure in the mind. ||1||Pause||
Manmohan SinghOther dances produces sensuous pleasure in the mind. Pause.
Manmohan Singh (Punjabi)ਹੋਰ ਨਾਚ ਚਿੱਤ ਅੰਦਰ ਭੋਗ ਬਿਲਾਸ ਪੈਦਾ ਕਰਦੇ ਹਨ। ਠਹਿਰਾਉ।
Fareedkot Teekaਔਰ ਵਾਹਗੁਰੂ ਕੀ ਉਸਤਤੀ ਬਿਨਾ ਜੋ ਨਾਚਨਾ ਹੈ, ਸੋ ਮਨ ਕੀ ਖੁਸ਼ੀਆਂ ਕਰ ਨਾਚਨਾ ਹੈ॥੧॥ ਰਹਾਉ ॥
Prof. Sahib Singh(ਰਾਸ ਆਦਿਕਾਂ ਵਿਚ ਕ੍ਰਿਸ਼ਨ-ਮੂਰਤੀ ਅੱਗੇ ਇਹ) ਹੋਰ ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖ਼ੁਸ਼ੀਆਂ ਹਨ, ਮਨ ਦੇ ਚਾਉ ਹਨ (ਇਹ ਭਗਤੀ ਨਹੀਂ, ਇਹ ਤਾਂ ਮਨ ਦੇ ਨਚਾਏ ਨੱਚਣਾ ਹੈ) ॥੧॥ ਰਹਾਉ ॥

ਪਦ ਅਰਥ ਮਨ ਮਾਹ = ਮਨ ਦੇ ਉਮਾਹ, ਮਨ ਦੇ ਚਾਉ ॥੧॥ ਰਹਾਉ ॥

SikhNet (Spanish)las demás danzas producen sólo placer temporal a la mente. (1-Pausa)

ਸਤੁ ਸੰਤੋਖੁ; ਵਜਹਿ ਦੁਇ ਤਾਲ ॥

sat santokh; vajeh due taal |

Sant Singh KhalsaPlay the two cymbals of truth and contentment.
Manmohan SinghPlay truth and contentment as thine pair of cymbals.
Manmohan Singh (Punjabi)ਆਪਣੇ ਛੈਣਿਆਂ ਦੀ ਜੋੜੀ ਵਜੋਂ ਸੱਚ ਅਤੇ ਸਬਰ-ਸਿਦਕ ਦੀ ਕਮਾਈ ਕਰ।
Fareedkot Teekaਸਤ ਸੰਤੋਖ ਦੋਨੋਂ ਕੰਸੀਓਂ ਰੂਪ ਬਾਜੇ ਬਜਤੇ ਹੈਂ॥
Prof. Sahib Singh(ਖ਼ਲਕਤ ਦੀ) ਸੇਵਾ, ਸੰਤੋਖ (ਵਾਲਾ ਜੀਵਨ)-ਇਹ ਦੋਵੇਂ ਛੈਣੇ ਵੱਜਣ,

ਪਦ ਅਰਥ ਸਤੁ = ਦਾਨ, ਸੇਵਾ। ਤਾਲ = ਛੈਣੇ।

SikhNet (Spanish)Toca los dos címbalos de la Verdad y del Contentamiento,

ਪੈਰੀ ਵਾਜਾ; ਸਦਾ ਨਿਹਾਲ ॥

pairee vaajaa; sadaa nihaal |

Sant Singh KhalsaLet your ankle bells be the lasting Vision of the Lord.
Manmohan SinghMake the perpetual vision of the Lord thy ankle bells.
Manmohan Singh (Punjabi)ਸਾਹਿਬ ਦੇ ਸਦੀਵੀ ਦੀਦਾਰ ਨੂੰ ਆਪਣੇ ਪੈਰਾਂ ਦੇ ਘੁੰਗਰੂ ਬਣਾ।
Fareedkot Teekaਵਾਹਗੁਰੂ ਕੋ ਸ੍ਰਬਤ੍ਰ ਮੇਂ ਪੂਰਨ (ਨਿਹਾਲ) ਦੇਖਨਾ ਯਹੀ ਪੈਰੋਂ ਮੇਂ ਬਾਜਨੇ ਵਾਲੇ ਘੁੰਘਰੂ ਪਹਨੇ ਹੈਂ॥
Prof. Sahib Singhਸਦਾ ਖਿੜੇ-ਮਿੱਥੇ ਰਹਿਣਾ-ਇਹ ਪੈਰੀਂ ਘੁੰਘਰੂ (ਵੱਜਣ);

ਪਦ ਅਰਥ ਪੈਰੀ ਵਾਜਾ = ਘੁੰਘਰੂ। ਨਿਹਾਲ = ਪ੍ਰਸੰਨ।

SikhNet (Spanish)deja que tus campanillas del tobillo sean la Visión más duradera del Señor.

ਰਾਗੁ ਨਾਦੁ; ਨਹੀ ਦੂਜਾ ਭਾਉ ॥

raag naad; nahee doojaa bhaau |

Sant Singh KhalsaLet your harmony and music be the elimination of duality.
Manmohan SinghLet the stilling of duality be thy music and song.
Manmohan Singh (Punjabi)ਦਵੈਤ-ਭਾਵ ਦੇ ਮਾਰਨ ਨੂੰ ਆਪਣਾ ਤਰਾਨਾ ਤੇ ਗੀਤ ਸਮਝ।
Fareedkot Teekaਦ੍ਵੈਤ ਭਾਉ ਨ ਫੁਰੈ, ਯਹੀ ਰਾਗ ਕਾ (ਨਾਦੁ) ਸੁਰ ਕਰੈ॥
Prof. Sahib Singh(ਪ੍ਰਭੂ-ਪਿਆਰ ਤੋਂ ਬਿਨਾ) ਕੋਈ ਹੋਰ ਲਗਨ ਨ ਹੋਵੇ-ਇਹ (ਹਰ ਵੇਲੇ ਅੰਦਰ) ਰਾਗ ਤੇ ਅਲਾਪ (ਹੁੰਦਾ ਰਹੇ)।

ਪਦ ਅਰਥ ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।

SikhNet (Spanish)Deja que tu armonía y tu melodía sean la eliminación de la dualidad

ਇਤੁ ਰੰਗਿ ਨਾਚਹੁ; ਰਖਿ ਰਖਿ ਪਾਉ ॥੨॥

eit rang naachahu; rakh rakh paau |2|

Sant Singh KhalsaSo dance in this love, and keep the beat with your feet. ||2||
Manmohan SinghIn such an affection, dance thou by beating time with thy feet.
Manmohan Singh (Punjabi)ਐਹੋ ਜੇਹੇ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
Fareedkot Teekaਇਤ ਰੰਗ ਪਾਉ ਰਖਿ ਰਖਿ ਨਾਚਹੁ॥੨॥
Prof. Sahib Singh(ਹੇ ਭਾਈ!) ਇਸ ਆਤਮਕ ਆਨੰਦ ਵਿਚ ਟਿਕੋ, ਇਸ ਜੀਵਨ-ਰਸਤੇ ਤੁਰੋ। ਬੱਸ! ਇਹ ਨਾਚ ਨੱਚੋ (ਭਾਵ, ਇਸ ਤਰ੍ਹਾਂ ਦੇ ਜੀਵਨ ਦਾ ਆਤਮਕ ਹੁਲਾਰਾ ਮਾਣੋ) ॥੨॥
SikhNet (Spanish)y así baila en este Amor y conserva el ritmo con tus pies. (2)

ਭਉ ਫੇਰੀ; ਹੋਵੈ ਮਨ ਚੀਤਿ ॥

bhau feree; hovai man cheet |

Sant Singh KhalsaLet the fear of God within your heart and mind be your spinning dance,
Manmohan SinghMake the fear of Lord in thy heart and mind, thy gyrations,
Manmohan Singh (Punjabi)ਮਨ ਵਿੱਚ ਆਪਣੇ ਸੁਆਮੀ ਦੇ ਡਰ ਨੂੰ ਚੱਕਰ ਕਟਣੇ ਬਣਾ,
Fareedkot Teekaਮਨ ਮੇਂ ਵਾਹਗੁਰੂ ਕਾ ਭਾਉ ਯਾਦ ਰਖਣਾ, ਜੀਵ ਯਹੀ ਫੇਰੀ ਕਰੈ॥
Prof. Sahib Singhਨਾਚ ਦੀ ਇਹ ਭੁਆਟਣੀ ਹੋਵੇ ਕਿ ਪ੍ਰਭੂ ਦਾ ਡਰ ਅਦਬ ਮਨ-ਚਿਤ ਵਿਚ ਟਿਕਿਆ ਰਹੇ

ਪਦ ਅਰਥ ਫੇਰੀ = ਭੁਆਟਣੀ। ਚੀਤਿ = ਚਿਤ ਵਿਚ।

SikhNet (Spanish)Deja que el Temor Reverencial de Dios en tu corazón sea las vueltas de la danza,

ਬਹਦਿਆ ਉਠਦਿਆ; ਨੀਤਾ ਨੀਤਿ ॥

bahadiaa utthadiaa; neetaa neet |

Sant Singh Khalsaand keep up, whether sitting or standing.
Manmohan Singhwhether sitting or standing and for ever.
Manmohan Singh (Punjabi)ਬੈਠਦਿਆਂ ਅਤੇ ਖਲੋਦਿਆਂ ਤੇ ਸਦਾ ਲਈ।
Fareedkot Teekaਬੈਠਤੇ ਉਠਤੇ (ਨੀਤਾ ਨੀਤਿ) ਨਿਤ੍ਯੰਪ੍ਰਤੀ॥
Prof. Sahib Singhਉਠਦਿਆਂ ਬੈਠਦਿਆਂ ਸਦਾ ਹਰ ਵੇਲੇ (ਪ੍ਰਭੂ ਦਾ ਡਰ ਮਨ ਵਿਚ ਬਣਿਆ ਰਹੇ)

ਪਦ ਅਰਥ ਨੀਤਾ ਨੀਤ = ਨਿੱਤ ਨਿੱਤ, ਸਦਾ ਹੀ।

SikhNet (Spanish)y ya sea sentado o parado, continúa.

ਲੇਟਣਿ ਲੇਟਿ; ਜਾਣੈ ਤਨੁ ਸੁਆਹੁ ॥

lettan lett; jaanai tan suaahu |

Sant Singh KhalsaTo roll around in the dust is to know that the body is only ashes.
Manmohan SinghTo roll in the dust is to know the body as ashes.
Manmohan Singh (Punjabi)ਸਰੀਰ ਨੂੰ ਭਸਮ ਜਾਨਣਾ ਹੀ ਮਿੱਟੀ ਵਿੱਚ ਰੁਲਣਾ ਹੈ।
Fareedkot Teekaਸਰੀਰ ਕੋ ਨਾਸਵੰਤ ਭਸਮ ਰੂਪ ਜਾਨਨਾ, ਯਹੀ ਨਾਚਤੇ ਨਾਚਤੇ ਲੇਟ ਜਾਨਾ ਕਰੈ॥
Prof. Sahib Singhਆਪਣੇ ਸਰੀਰ ਨੂੰ ਮਨੁਖ ਨਾਸਵੰਤ ਸਮਝੇ-ਇਹ ਲੇਟ ਕੇ ਨਿਰਤਕਾਰੀ ਹੋਵੇ।

ਪਦ ਅਰਥ ਲੇਟਣਿ = ਲੇਟਣੀ, ਲੰਮੇ ਪੈ ਕੇ ਨਾਚ। ਲੇਟਿ = ਲੇਟ ਕੇ। ਸੁਆਹ = ਨਾਸਵੰਤ, (ਸੁਆਹ ਵਾਂਗ)।

SikhNet (Spanish)Revolcarse en el polvo es saber que el cuerpo es sólo ceniza,

ਇਤੁ ਰੰਗਿ ਨਾਚਹੁ; ਰਖਿ ਰਖਿ ਪਾਉ ॥੩॥

eit rang naachahu; rakh rakh paau |3|

Sant Singh KhalsaSo dance in this love, and keep the beat with your feet. ||3||
Manmohan SinghIn such an affection, dance thou by beating time with thine feet.
Manmohan Singh (Punjabi)ਐਹੋ ਜਹੇ ਪ੍ਰੇਮ ਅੰਦਰ, ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
Fareedkot Teekaਇਸ ਪ੍ਰਕਾਰ ਬੁਧੀ ਰੂਪੀ ਪੈਰ ਕੋ ਵਿਚਾਰ ਮੇਂ ਰਖ ਕਰ ਨਾਚਹੁ॥੩॥
Prof. Sahib Singh(ਹੇ ਭਾਈ!) ਇਸ ਆਨੰਦ ਵਿਚ ਟਿਕੇ ਰਹੋ; ਇਹ ਜੀਵਨ ਜੀਵੋ। ਬੱਸ! ਇਹ ਨਾਚ ਨੱਚੋ (ਇਹ ਆਤਮਕ ਹੁਲਾਰਾ ਮਾਣੋ) ॥੩॥
SikhNet (Spanish)baila entonces en este Amor y conserva el ritmo con tus pies. (3)

ਸਿਖ ਸਭਾ; ਦੀਖਿਆ ਕਾ ਭਾਉ ॥

sikh sabhaa; deekhiaa kaa bhaau |

Sant Singh KhalsaKeep the company of the disciples, the students who love the teachings.
Manmohan SinghThy audience should be the disciples, who enshrine love for instruction.
Manmohan Singh (Punjabi)ਉਪਦੇਸ਼ ਨੂੰ ਪਿਆਰ ਕਰਨ ਵਾਲੇ ਚੇਲੇ ਤੇਰੀ ਮੰਡਲੀ ਹੋਵੇ।
Fareedkot Teekaਜਿਨ ਕੋ (ਦੀਖਿਆ) ਗੁਰ ਉਪਦੇਸ਼ ਮੇਂ ਪ੍ਰੇਮ ਹੈ, ਤਿਨ ਸਿਖੋਂ ਕੀ ਇਸ ਨਾਚ ਕੀ ਸਭਾ ਕਰੈ॥
Prof. Sahib Singhਸਤਸੰਗ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ (ਆਪਣੇ ਅੰਦਰ ਪੈਦਾ ਕਰਨਾ);

ਪਦ ਅਰਥ ਸਿਖ ਸਭਾ = ਸਤਸੰਗ। ਦੀਖਿਆ = ਗੁਰੂ ਦਾ ਉਪਦੇਸ਼। ਭਾਉ = ਪਿਆਰ।

SikhNet (Spanish)Conserva la compañía de los discípulos que aman las Enseñanzas

ਗੁਰਮੁਖਿ ਸੁਣਣਾ. ਸਾਚਾ ਨਾਉ ॥

guramukh sunanaa. saachaa naau |

Sant Singh KhalsaAs Gurmukh, listen to the True Name.
Manmohan SinghFrom the Guru, hear thou the True Name.
Manmohan Singh (Punjabi)ਗੁਰਾਂ ਦੇ ਪਾਸੋਂ ਤੂੰ ਸਤਿਨਾਮ ਨੂੰ ਸ੍ਰਵਣ ਕਰ।
Fareedkot Teekaਗੁਰਮੁਖ ਹੋ ਕਰ ਸਚੇ ਨਾਮ ਕਾ ਸ੍ਰਵਣ ਕਰੋ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟੱਲ ਨਾਮ ਸੁਣਦੇ ਰਹਿਣਾ;

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ।

SikhNet (Spanish)y como Gurmukh escucha el Nombre Verdadero,

ਨਾਨਕ; ਆਖਣੁ ਵੇਰਾ ਵੇਰ ॥

naanak; aakhan veraa ver |

Sant Singh KhalsaO Nanak, chant it, over and over again.
Manmohan SinghNanak, again and again repeat thou the Name of the Master.
Manmohan Singh (Punjabi)ਨਾਨਕ, ਤੂੰ ਬਾਰੰਬਾਰ ਮਾਲਕ ਦੇ ਨਾਮ ਦਾ ਉਚਾਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਾਰੰਬਾਰ ਵਾਹਗੁਰੂ ਨਾਮ ਉਚਾਰਣ ਕਰੋ॥
Prof. Sahib Singhਪਰਮਾਤਮਾ ਦਾ ਨਾਮ ਮੁੜ ਮੁੜ ਜਪਣਾ-

ਪਦ ਅਰਥ ਆਖਣੁ = (ਨਾਮ) ਜਪਣਾ। ਵੇਰਾ ਵੇਰ = ਮੁੜ ਮੁੜ।

SikhNet (Spanish)oh, dice Nanak, cántalo una y otra y otra vez.

ਇਤੁ ਰੰਗਿ ਨਾਚਹੁ; ਰਖਿ ਰਖਿ ਪੈਰ ॥੪॥੬॥

eit rang naachahu; rakh rakh pair |4|6|

Sant Singh KhalsaSo dance in this love, and keep the beat with your feet. ||4||6||
Manmohan SinghIn this live dance thou by beating time with thy feet.
Manmohan Singh (Punjabi)ਇਸ ਪ੍ਰੀਤ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
Fareedkot Teekaਇਸ ਪ੍ਰਕਾਰ ਨਿਰਤ ਕਰੋ ਔਰ ਝੂਠੀ ਨ੍ਰਿਤ੍ਯ ਦੇਖਨੇ ਕਿਆ ਜਾਨਾ ਹੈ॥੪॥੬॥☬ਕਿਸੀ ਨੇ ਪਰਮੇਸਰ ਕੋ ਕੰਸ ਛੇਦੀ ਕਹਾ। ਤਿਸ ਐਸੀ ਉਕਤ ਕੋ ਤੁਛ ਅਰ ਪਰਮੇਸ੍ਵਰ ਕੋ ਬਿਅੰਤ ਜਨਾਵਤੇ ਹੂਏ ਸਨਮੁਖ ਬੇਨਤੀ ਰੂਪ ਉਸਤਤੀ ਕਰਤੇ ਹੈਂ:
Prof. Sahib Singhਇਸ ਰੰਗ ਵਿਚ, ਹੇ ਨਾਨਕ! ਟਿਕੋ, ਇਸ ਜੀਵਨ-ਰਸਤੇ ਵਿਚ ਪੈਰ ਧਰੋ। ਬੱਸ! ਇਹ ਨਾਚ ਨੱਚੋ (ਇਹ ਜੀਵਨ-ਆਨੰਦ ਮਾਣੋ) ॥੪॥੬॥
SikhNet (Spanish)Baila entonces en este Amor, y conserva el ritmo con tus pies. (4-6)

Open this shabad →

Shabad Guru Nanak Dev Ji Raag Aasaa continues on Ang 351

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਪਉਣੁ ਉਪਾਇ ਧਰੀ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ ॥

paun upaae dharee sabh dharatee; jal aganee kaa bandh keea |

Sant Singh KhalsaHe created the air, and He supports the whole world; he bound water and fire together.
Manmohan SinghHaving created the air the Lord supported the whole earth and bound water and fire together into a system.
Manmohan Singh (Punjabi)ਹਵਾ ਨੂੰ ਪੈਦਾ ਕਰਕੇ ਸਾਈਂ ਨੇ ਸਾਰੀ ਜ਼ਮੀਨ ਨੂੰ ਅਸਥਾਪਨ ਕੀਤਾ ਅਤੇ ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨ੍ਹਿਆ।
Fareedkot Teekaਪ੍ਰਿਥਮ ਪਉਣ ਕੋ ਉਤਪੰਨ ਕਰ ਫਿਰ ਧਰਤੀ ਅਰ ਜਲ ਅਰ ਅਗਨੀ ਇਨ ਉਪਲਖਤ ਅਕਾਸ ਸੁ ਜਾਣ ਲੈਣਾ,(ਬੰਧੁ ਕੀਆ); ਭਾਵ ਪੰਚ ਤਤ ਜੋ ਏਹ ਪਰਸਪਰ ਵਿਰੋਧੀ ਹੈਂ, ਇਨ ਏਕ ਏਕ ਕੇ ਪਾਂਚ ੨ ਭਾਗ ਕਰ ੨੫ ਕੀਏ ਔਰ ਆਪਸ ਮੇਂ ਮਿਲਾਇ ਕਰ ਇਨੋਂ ਦ੍ਵਾਰੇ ਸਭ ਸ੍ਰਿਸਟੀ ਉਤਪਤਿ ਕਰ ਰਖੀ॥
Prof. Sahib Singhਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ-ਰਚਨਾ ਕੀਤੀ। ਰਚਨਹਾਰ ਪ੍ਰਭੂ ਦੀ ਇਹ ਇਕ ਅਸਚਰਜ ਲੀਲਾ ਹੈ, ਜਿਸ ਤੋਂ ਦਿੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿਚ ਹੀ ਉਸ ਦੀ ਵਡਿਆਈ ਸਮਝਣੀ ਭੁੱਲ ਹੈ)।

ਪਦ ਅਰਥ ਪਉਣੁ = ਹਵਾ। ਉਪਾਇ = ਉਪਾਈ, ਪੈਦਾ ਕੀਤੀ। ਧਰੀ = ਟਿਕਾਈ। ਬੰਧੁ = ਮੇਲ।

SikhNet (Spanish)Él creó el aire, da soporte al mundo entero, puso el agua y el fuego juntos.

ਅੰਧੁਲੈ ਦਹਸਿਰਿ ਮੂੰਡੁ ਕਟਾਇਆ; ਰਾਵਣੁ ਮਾਰਿ ਕਿਆ ਵਡਾ ਭਇਆ ॥੧॥

andhulai dahasir moondd kattaaeaa; raavan maar kiaa vaddaa bheaa |1|

Sant Singh KhalsaThe blind, ten-headed Raavan had his heads cut off, but what greatness was obtained by killing him? ||1||
Manmohan SinghThe ten-headed blind Ravan had his head cut off, but what greatness was obtained by slaying him?
Manmohan Singh (Punjabi)ਦਸਾਂ ਸੀਸਾਂ ਵਾਲੇ ਅੰਨ੍ਹੇ ਰਾਵਣ ਨੇ ਆਪਣੇ ਸੀਸ ਕਟਵਾ ਲਏ, ਪ੍ਰੰਤੂ, ਉਸ ਨੂੰ ਮਾਰਨ ਦੁਆਰਾ ਕਿਹੜੀ ਵਡਿਆਈ ਪਾ ਲਈ?
Fareedkot Teeka(ਅੰਧੁਲੈ) ਅਗਿਆਨੀ ਦਸ ਸਿਰ ਵਾਲੇ ਰਾਵਨ ਨੇ ਸਤ੍ਰੂ ਭਾਉ ਕਰ ਕੇ ਜੇ ਕਰ ਆਪਨੇ ਸਿਰੋਂ ਕੋ ਤੇਰੇ ਸੇ ਕਟਾਇ ਲੀਆ, ਤੋ ਹੇ ਪ੍ਰਭੂ! ਰਾਵਣ ਕੇ ਮਾਰਣੇ ਕਰ ਕ੍ਯਾ ਤੂੰ ਵਡਾ ਹੋ ਗ੍ਯਾ, ਭਾਵ ਇਹ ਕਿ ਯਹ ਕਛੁ ਅਸਚਰਜ ਕਰਮ ਨਹੀਂ ਹੈ॥੧॥
Prof. Sahib Singhਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ (ਮੂਰਖਪਣ ਵਿਚ) ਸਹੇੜੀ, ਪਰਮਾਤਮਾ (ਨਿਰਾ ਉਸ ਮੂਰਖ) ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ॥੧॥

ਪਦ ਅਰਥ ਦਹਸਿਰਿ = ਦਹਸਿਰ ਨੇ, ਰਾਵਣ ਨੇ। ਅੰਧੁਲੈ = ਅੰਨ੍ਹੇ ਨੇ, ਮੂਰਖ ਨੇ। ਮੂੰਡੁ = ਸਿਰ। ਮਾਰਿ = ਮਾਰ ਕੇ। ਕਿਆ ਵਡਾ ਭਇਆ = ਵੱਡਾ ਨਹੀਂ ਹੋ ਗਿਆ ॥੧॥

SikhNet (Spanish)Cortaron las diez cabezas de Ravan, la serpiente ciega, pero ¿qué grandeza obtuvieron al matarla? (1)

ਕਿਆ ਉਪਮਾ ਤੇਰੀ; ਆਖੀ ਜਾਇ ॥

kiaa upamaa teree; aakhee jaae |

Sant Singh KhalsaWhat Glories of Yours can be chanted?
Manmohan SinghWhat glory of Thine, O Lord, can be uttered?
Manmohan Singh (Punjabi)ਤੇਰੀ ਕਿਹੜੀ ਕਿਹੜੀ ਪ੍ਰਭਤਾ, ਹੈ ਸੁਆਮੀ, ਕਹੀ ਜਾ ਸਕਦੀ ਹੈ?
Fareedkot Teekaਹੇ ਅਕਾਲ ਪੁਰਖ! ਤੇਰੀ ਉਸਤਤ ਕਿਆ ਕਹੀ ਜਾਇ॥
Prof. Sahib Singh(ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਉਪਮਾ = ਵਡਿਆਈ।

SikhNet (Spanish)¿Cuáles de Tus Glorias puede uno entonar?

ਤੂੰ ਸਰਬੇ ਪੂਰਿ ਰਹਿਆ; ਲਿਵ ਲਾਇ ॥੧॥ ਰਹਾਉ ॥

toon sarabe poor rahiaa; liv laae |1| rahaau |

Sant Singh KhalsaYou are totally pervading everywhere; You love and cherish all. ||1||Pause||
Manmohan SinghThou art fully pervading every where and bearest love to Thine creatures. Pause.
Manmohan Singh (Punjabi)ਤੂੰ ਹਰ ਥਾਂ ਪਰੀਪੂਰਨ ਹੋ ਰਿਹਾ ਹੈਂ ਅਤੇ ਆਪਣੇ ਜੀਵ ਜੰਤੂਆਂ ਨੂੰ ਪਿਆਰ ਕਰਦਾ ਹੈ। ਠਹਿਰਾਉ।
Fareedkot Teeka(ਲਿਵ) ਬ੍ਰਿਤੀ ਲਗਾਇ ਕਰ ਦੇਖੀਏ ਤੋ ਤੂੰ ਸਰਬ ਮੇਂ ਪੂਰਨ ਹੋ ਰਹਾ ਹੈ॥੧॥ ਰਹਾਉ ॥
Prof. Sahib Singhਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ॥੧॥ ਰਹਾਉ ॥

ਪਦ ਅਰਥ ਲਿਵ ਲਾਇ = ਵਿਆਪਕ ਹੋ ਕੇ ॥੧॥ ਰਹਾਉ ॥

SikhNet (Spanish)Prevaleces en todas partes, amas y aprecias a todos. (1-Pausa)

ਜੀਅ ਉਪਾਇ ਜੁਗਤਿ ਹਥਿ ਕੀਨੀ; ਕਾਲੀ ਨਥਿ ਕਿਆ ਵਡਾ ਭਇਆ ॥

jeea upaae jugat hath keenee; kaalee nath kiaa vaddaa bheaa |

Sant Singh KhalsaYou created all beings, and You hold the world in Your Hands; what greatness is it to put a ring in the nose of the black cobra, as Krishna did?
Manmohan SinghO Lord, when Thou has created the beings and holdest in Thy hand Their destiny, it is no greatness to put a ring in the nose of black cobra (as done by Lord Krishna.)
Manmohan Singh (Punjabi)ਜੀਵਾਂ ਨੂੰ ਪੈਦਾ ਕਰ ਕੇ ਤੂੰ ਉਨ੍ਹਾਂ ਦੀ ਰਹਿਣੀ ਬਹਿਣੀ ਆਪਣੇ ਹੱਥ ਵਿੱਚ ਘੁੱਟ ਕੇ ਫੜੀ ਹੋਈ ਹੈ। ਕਾਲੇ ਸਰਪ ਦੇ ਨੱਕ-ਨਕੇਲ ਪਾ ਕੇ, ਕਿਹੜੀ ਮਹਾਨਤਾ ਪ੍ਰਾਪਤ ਕਰ ਲਈ?
Fareedkot Teekaਜਿਤਨੇ ਜੀਵ ਹੈਂ ਸਭ ਕੋ ਆਪ ਉਤਪੰਨ ਕਰ ਤਿਨ ਕੇ ਖਾਨ ਪਾਨ ਕੀ ਜੁਗਤ ਅਪਨੇ ਹਾਥ ਮੇਂ ਰਾਖੀ ਹੈ। ਸੋ ਐਸਾ ਸਮਰਥ ਹੋ ਕਰ ਏਕ ਕਾਲੀ ਨਾਗ ਕੋ ਨਾਥ ਕਰ ਕਿਆ ਤੂੰ ਕੁਛ ਬੜਾ ਹੋ ਗਿਆ, ਅਰਥਾਤ ਯਹ ਕੁਛ ਅਸਚਰਜ ਨਹੀਂ ਹੂਆ॥
Prof. Sahib Singh(ਹੇ ਅਕਾਲ ਪੁਰਖ!) ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, (ਸਭ ਨੂੰ ਨੱਥਿਆ ਹੋਇਆ ਹੈ) ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ।

ਪਦ ਅਰਥ ਹਥਿ ਕੀਨੀ = ਆਪਣੇ ਹੱਥ ਵਿਚ ਕੀਤੀ ਹੋਈ ਹੈ। ਨਥਿ = ਨੱਥ ਕੇ, ਵੱਸ ਵਿਚ ਕਰ ਕੇ।

SikhNet (Spanish)Has creado a todos los seres y sostienes al mundo en Tus Manos, ¿Qué grandeza hay en poner un anillo en la nariz de la cobra negra como hizo Krishna?

ਕਿਸੁ ਤੂੰ ਪੁਰਖੁ. ਜੋਰੂ ਕਉਣ ਕਹੀਐ; ਸਰਬ ਨਿਰੰਤਰਿ ਰਵਿ ਰਹਿਆ ॥੨॥

kis toon purakh. joroo kaun kaheeai; sarab nirantar rav rahiaa |2|

Sant Singh KhalsaWhose Husband are You? Who is Your wife? You are subtly diffused and pervading in all. ||2||
Manmohan SinghWhose Husband art Thou? Who is said to be Thy wife? Thou art uniformly contained amongst all.
Manmohan Singh (Punjabi)ਤੂੰ ਕੀਹਦਾ ਖ਼ਸਮ ਹੈਂ? ਕਿਹੜੀ ਤੇਰੀ ਪਤਨੀ ਆਖੀ ਜਾਣੀ ਹੈ? ਤੂੰ ਸਾਰਿਆਂ ਵਿੱਚ ਇਕਰਸ ਰਮ ਰਿਹਾ ਹੈਂ।
Fareedkot Teekaਜੋ ਸਰਬ ਮੇਂ ਨਿਰੰਤਰ ਰਮਣ ਕਰ ਰਹਾ ਹੈਂ, ਸੋ ਤੂੰ ਕਿਸ ਕਾ ਪੁਰਖ ਹੈਂ ਔਰ ਕੌਨ ਤੇਰੀ ਇਸਤ੍ਰੀ ਕਹਤੀ ਹੈ। ਏਹ ਕੈਸੇ ਕਹਾ ਜਾਇ; ਵਾ ਕਿਸ ਪ੍ਰਕਾਰ ਤੂੰ ਪੁਰਖ ਕਹਾ ਜਾਵੈ ਅਰ (ਜੋਰੂ) ਇਸਤ੍ਰੀ ਕੈਸੇ ਕਹਾ ਜਾਇ, ਕਿਉਂਕਿ ਤੂੰ ਨਿਰੰਤਰ ਸਰਬ ਮੇਂ ਬਿਆਪ ਰਹਾ ਹੈਂ॥੨॥
Prof. Sahib Singhਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ ॥੨॥

ਪਦ ਅਰਥ ਕਿਸੁ = ਕਿਸ (ਇਸਤ੍ਰੀ) ਦਾ? ਪੁਰਖੁ = ਖਸਮ। ਜੋਰੂ ਕਉਣ = ਕਉਣ ਤੇਰੀ ਇਸਤ੍ਰੀ? ਨਿਰੰਤਰਿ = {ਨਿਰ-ਅੰਤਰਿ। ਅੰਤਰੁ = ਵਿੱਥ} ਬਿਨਾ ਵਿੱਥ ਦੇ, ਇਕ-ਰਸ ॥੨॥

SikhNet (Spanish)¿Marido de Quién eres? ¿Quién es Tu Esposa? Estás Difundido y compenetras todo sutilmente. (2)

ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥

naal kuttanb saath varadaataa; brahamaa bhaalan srisatt geaa |

Sant Singh KhalsaBrahma, the bestower of blessings, entered the stem of the lotus, with his relatives, to find the extent of the universe.
Manmohan SinghBrahma, the grantor of boons with his progeny went into the lotus tube to ascertain the world's extent.
Manmohan Singh (Punjabi)ਮੁਰਾਦਾਂ ਬਖ਼ਸ਼ਣ ਵਾਲਾ ਬ੍ਰਹਮਾ ਆਪਣੇ ਪ੍ਰਵਾਰ ਸਮੇਤ ਦੁਨੀਆਂ ਦਾ ਵਿਸਥਾਰ ਮਲੂਮ ਕਰਨ ਲਈ ਕੰਵਲ ਦੀ ਨਲਕੀ ਅੰਦਰ ਗਿਆ।
Fareedkot Teekaਹੇ ਬਰਦਾਤਾ ਅਕਾਲ ਪੁਰਖ! ਤੇਰੀ ਨਾਭੀ ਕੇ ਸਾਥ ਜੋ ਕਮਲ ਕੀ ਨਾਲਿ ਲਗ ਰਹੀ ਹੈ ਏਹੀ ਹੈ ਕੁਟੰਬ। ਜਿਸ ਕਾ ਐਸਾ ਬ੍ਰਹਮਾ ਅਪਨੀ (ਸ੍ਰਿਸਟਿ) ਉਤਪਤੀ ਕੋ (ਭਾਲਣ) ਖੋਜਣ ਵਾਸਤੇ ਕਿ ਮੇਂ ਕਹਾਂ ਸੇ ਹੂਆ ਹੂੰ ਤਿਸ ਕਮਲ ਕੀ ਨਾਲੀ ਮੇਂ ਕਈ ਜੁਗ ਪ੍ਰਮਾਣ ਚਲਾ ਗਿਆ॥
Prof. Sahib Singh(ਕਹਿੰਦੇ ਹਨ ਕਿ ਜੇਹੜਾ) ਬ੍ਰਹਮਾ ਕੌਲ ਦੀ ਨਾਲ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ ਹਮਾਇਤੀ ਸੀ, ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ,

ਪਦ ਅਰਥ ਨਾਲਿ = ਕੌਲ-ਫੁੱਲ ਦੀ ਨਾਲੀ। ਕੁਟੰਬੁ = ਪਰਵਾਰ, {कुटुम्बिनी = ਮਾਂ, ਕੁਟੰਬਿਨੀ} ਮਾਂ, ਜਨਨੀ। ਸਾਥਿ = ਨਾਲ, ਕੋਲ। ਵਰਦਾਤਾ = ਵਰ ਦੇਣ ਵਾਲਾ, ਵਿਸ਼ਨੂੰ।

SikhNet (Spanish)Brahma, el dador de bendiciones, penetró en el tallo del Loto con sus parientes para encontrar la extensión del Universo,

ਆਗੈ. ਅੰਤੁ ਨ ਪਾਇਓ, ਤਾ ਕਾ; ਕੰਸੁ ਛੇਦਿ. ਕਿਆ ਵਡਾ ਭਇਆ ॥੩॥

aagai. ant na paaeo, taa kaa; kans chhed. kiaa vaddaa bheaa |3|

Sant Singh KhalsaProceeding on, he could not find its limits; what glory was obtained by killing Kansa, the king? ||3||
Manmohan SinghProceeding further, he could not find the limit thereof. What glory was obtained by killing Kans, the King?
Manmohan Singh (Punjabi)ਅੱਗੇ ਜਾ ਕੇ ਉਸ ਨੂੰ ਉਸ ਦੇ ਓੜਕ ਦਾ ਪਤਾ ਨਾਂ ਲੱਗਾ। ਕੰਸ ਨੂੰ ਮਾਰ ਕੇ ਕੀ ਪ੍ਰਭਤਾ ਪ੍ਰਾਪਤ ਕੀਤੀ?
Fareedkot Teekaਪਰੰਤੂ ਆਗੇ (ਤਾ ਕਾ) ਤਿਸ ਕਾ ਅਰਥਾਤ ਨਾਲੀ ਕੇ ਮੂਲ ਰੂਪ ਆਪ ਕਾ ਅੰਤ ਨ ਪਾਇਆ। ਤਿਸ ਤੈਨੇ ਜੋ ਕੰਸ ਕੋ (ਛੇਦਿ) ਮਾਰ ਦੀਆ ਤੋ ਕਿਆ ਅਸਚਰਜ ਕਰਮ ਕੀਆ॥੩॥
Prof. Sahib Singh(ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ) ਪਰ ਅੰਤ ਨ ਲੱਭ ਸਕਿਆ। (ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ) ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? (ਇਹ ਤਾਂ ਉਸ ਦੇ ਅੱਗੇ ਸਾਧਾਰਨ ਜਿਹੀ ਗੱਲ ਹੈ) ॥੩॥

ਪਦ ਅਰਥ ਕੰਸੁ = ਰਾਜਾ ਉਗ੍ਰਸੈਨ ਦਾ ਪੁੱਤਰ, ਕ੍ਰਿਸ਼ਨ ਜੀ ਦਾ ਮਾਮਾ। ਇਸ ਨੂੰ ਕ੍ਰਿਸ਼ਨ ਜੀ ਨੇ ਮਾਰ ਕੇ ਉਗ੍ਰਸੈਨ ਨੂੰ ਮੁੜ ਰਾਜ ਦਿੱਤਾ ਸੀ ॥੩॥

SikhNet (Spanish)pero no la pudo encontrar. ¿Qué gloria fue obtenida matando a Kansa, el rey? (3)

ਰਤਨ ਉਪਾਇ ਧਰੇ, ਖੀਰੁ ਮਥਿਆ; ਹੋਰਿ ਭਖਲਾਏ, ਜਿ ਅਸੀ ਕੀਆ ॥

ratan upaae dhare, kheer mathiaa; hor bhakhalaae, ji asee keea |

Sant Singh KhalsaThe jewels were produced and brought forth by churning the ocean of milk. The other gods proclaimed We are the ones who did this!
Manmohan SinghThe Ocean of milk was churned and the gems were produced and brought forth. The gods and demons indignantly roared, "We have done this".
Manmohan Singh (Punjabi)ਦੁਧ ਦਾ ਸਮੁੰਦਰ ਰਿੜਕਿਆਂ ਗਿਆ ਅਤੇ ਅਮੋਲਕ ਪਦਾਰਥ ਪੈਦਾ ਕਰਕੇ ਬਾਹਰ ਕਢੇ ਗਏ। ਦੇਵਤੇ ਤੇ ਦੈਂਤ ਹੋਰ ਗੁੱਸੇ ਵਿੱਚ ਗੱਜ ਉਠੇ ਕਿ "ਅਸਾਂ ਨੇ ਇਹ ਕੀਤਾ ਹੈ।"
Fareedkot Teekaਆਪ ਨੇ ਖੀਰ ਸਮੁੰਦ੍ਰ ਮਥ ਕਰ ਰਤਨੋਂ ਕੋ ਉਤਪੰਨ ਕੀਆ, (ਹੋਰਿ ਭਖਲਾਏ ਜਿ ਅਸੀ ਕੀਆ) ਸੁਰੋਂ ਸੇ (ਹੋਰ) ਭਿੰਨ ਜੋ ਅਸੁਰ ਥੇ, ਸੋ (ਭਖਲਾਏ) ਤਪੇ ਕਹਨੇ ਲਗੇ ਕਿ ਹਮ ਨੇ ਮਥਨ ਕੀਆ ਹੈ ਇਸ ਰਤਨ ਕੋ ਹਮ ਲੇਂਗੇ ਇਸ ਕੋ ਹਮ ਲੇਂਗੇ। ਇਸੀ ਬਿਬਾਦ ਮੇਂ ਦੇਵ ਅਸੁਰ ਸੰਗ੍ਰਾਮ ਹੂਆ॥
Prof. Sahib Singh(ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ) ਸਮੁੰਦਰ ਰਿੜਕਿਆ ਤੇ (ਉਸ ਵਿਚੋਂ) ਚੌਦਾਂ ਰਤਨ ਕੱਢੇ, (ਵੰਡਣ ਵੇਲੇ ਉਹ ਦੋਵੇਂ ਧੜੇ) ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ, ਅਸਾਂ ਕੱਢੇ ਹਨ (ਆਪਣੇ ਵਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ) ਇਕ ਇਕ ਕਰ ਕੇ ਵੰਡ ਦਿੱਤੇ,

ਪਦ ਅਰਥ ਉਪਾਇ ਧਰੇ = ਪੈਦਾ ਕੀਤੇ। ਖੀਰੁ = ਸਮੁੰਦਰ। ਮਥਿਆ = ਰਿੜਕਿਆ। (ਪੁਰਾਣਾਂ ਦੀ ਕਥਾ ਹੈ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ, ਉਸ ਵਿਚੋਂ ੧੪ ਰਤਨ ਨਿਕਲੇ। ਵੰਡਣ ਵੇਲੇ ਝਗੜਾ ਪੈ ਗਿਆ। ਵਿਸ਼ਨੂੰ ਨੇ ਇਹ ਝਗੜਾ ਨਿਬੇੜਨ ਲਈ ਮੋਹਨੀ ਅਵਤਾਰ ਧਾਰਿਆ ਤੇ ਰਤਨ ਇਕ ਇਕ ਕਰ ਕੇ ਵੰਡ ਦਿੱਤੇ)। ਹੋਰਿ = ਦੈਂਤ ਤੇ ਦੇਵਤੇ। ਭਖਲਾਏ = ਕ੍ਰੋਧ ਵਿਚ ਆ ਕੇ ਬੋਲਣ ਲੱਗੇ। ਜਿ = ਕਿ। ਅਸੀ ਕੀਆ = ਅਸਾਂ (ਰਤਨ ਸਮੁੰਦਰ ਵਿਚੋਂ) ਕੱਢੇ ਹਨ।

SikhNet (Spanish)Las Joyas fueron producidas y sacadas batiendo el Océano de Leche, los otros dioses proclaman que fueron ellos quienes lo hicieron.

Open this shabad (11 lines, Angs 350-351) →

Ang 350 of 1430