ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਧੀਰਉ; ਦੇਖਿ ਤੁਮੑਾਰੇ ਰੰਗਾ ॥
dheerau; dekh tumaare rangaa |
Sant Singh KhalsaI am reassured, gazing upon Your wondrous play.
Manmohan SinghSeeing Thine wondrous plays I have grown fortitudinous.
Manmohan Singh (Punjabi)ਤੇਰੇ ਅਦਭੁਤ ਖੇਲ, ਦੇਖ ਕੇ ਮੈਂ ਧੀਰਜਵਾਨ ਹੋ ਗਿਆ ਹੈ।
Fareedkot Teekaਹੇ ਹਰੀ! ਤੁਮਾਰੇ ਰੰਗਾਂ ਕਉ ਦੇਖ ਕਰ ਮੈਂ (ਧੀਰਉ) ਧੀਰਜ ਕੋ ਪ੍ਰਾਪਤਿ ਭਯਾ ਹੂੰ॥
Prof. Sahib Singhਹੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਵੇਖ ਵੇਖ ਕੇ ਮੈਨੂੰ (ਭੀ) ਹੌਸਲਾ ਬਣ ਰਿਹਾ ਹੈ (ਕਿ ਤੂੰ ਮੇਰੀ ਭੀ ਸਹਾਇਤਾ ਕਰੇਂਗਾ)।ਪਦ ਅਰਥ ਧੀਰਉ = ਧੀਰਉਂ, ਮੈਂ ਧੀਰਜ ਫੜਦਾ ਹਾਂ, ਮੇਰੇ ਮਨ ਨੂੰ ਧੀਰਜ ਆ ਜਾਂਦੀ ਹੈ। ਦੇਖਿ = ਵੇਖ ਕੇ। ਰੰਗਾ = ਕੌਤਕ, ਚੋਜ।
SikhNet (Spanish)Viendo Tu Obra Maravillosa, oh Señor, estoy en Paz
ਤੁਹੀ ਸੁਆਮੀ ਅੰਤਰਜਾਮੀ; ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥
tuhee suaamee antarajaamee; toohee vaseh saadh kai sangaa |1| rahaau |
Sant Singh KhalsaYou are my Lord and Master, the Inner-knower, the Searcher of hearts; You dwell with the Holy Saints. ||1||Pause||
Manmohan SinghThou art my Lord and the Knower of hearts, and Thou abidest with the saints. Pause.
Manmohan Singh (Punjabi)ਤੂੰ ਮੇਰਾ ਸਾਹਿਬ ਦੇ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਤੂੰ ਹੀ ਸੰਤਾਂ ਦੇ ਨਾਲ ਵਸਦਾ ਹੈ। ਠਹਿਰਾਉ।
Fareedkot Teekaਤੂਹੀ ਅੰਤਰ ਕੇ ਜਾਨਣੇਹਾਰਾ ਸੁਆਮੀ ਹੈਂ, ਔਰ ਤੂਹੀ ਸਾਧੋਂ ਕੇ ਸੰਗ ਸਦਾ ਨਿਵਾਸ ਕਰਤਾ ਹੈਂ॥੧॥ ਰਹਾਉ ॥☬ਸੋ ਰੰਗ ਆਗੇ ਕਹਤੇ ਹੈਂ:
Prof. Sahib Singhਤੂੰ ਹੀ (ਸਾਡਾ) ਮਾਲਕ ਹੈਂ, ਤੂੰ ਹੀ ਸਾਡੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ (ਹਰੇਕ) ਸਾਧੂ-ਜਨ ਦੇ ਨਾਲ ਵੱਸਦਾ ਹੈਂ ॥੧॥ ਰਹਾਉ ॥ਪਦ ਅਰਥ ਸੁਆਮੀ = ਮਾਲਕ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਵਸਹਿ = ਵੱਸਦਾ ਹੈਂ। ਕੈ ਸੰਗਾ = ਦੇ ਨਾਲ ॥੧॥ ਰਹਾਉ ॥
SikhNet (Spanish)pues eres mi Maestro, el Conocedor Interno, Quien habita siempre con Sus Santos. (1-Pausa)
ਖਿਨ ਮਹਿ ਥਾਪਿ ਨਿਵਾਜੇ ਠਾਕੁਰ; ਨੀਚ ਕੀਟ ਤੇ. ਕਰਹਿ ਰਾਜੰਗਾ ॥੧॥
khin meh thaap nivaaje tthaakur; neech keett te. kareh raajangaa |1|
Sant Singh KhalsaIn an instant, our Lord and Master establishes and exalts. From a lowly worm, He creates a king. ||1||
Manmohan SinghIn instant, the Lord establishes and glorifies. From a low worm, He makes man a King.
Manmohan Singh (Punjabi)ਇਕ ਮੁਹਤ ਵਿੱਚ ਸਾਈਂ ਅਸਥਾਪਨ ਕਰਦਾ ਤੇ ਮਾਣ ਬਖਸ਼ਦਾ ਹੈ। ਇਕ ਨੀਵੇਂ ਕੀੜੇ ਤੋਂ ਉਹ ਬੰਦੇ ਨੂੰ ਰਾਜਾ ਬਣਾ ਦਿੰਦਾ ਹੈ।
Fareedkot Teekaਹੇ ਠਾਕੁਰ! ਤੂੰ ਖਿਨ ਬੀਚ ਗਰੀਬ ਕੋ ਭਲੇ ਅਸਥਾਨ ਮੇਂ ਅਸਥਾਪਨ ਕਰ ਕੇ (ਨਿਵਾਜੇ) ਵਡਿਆਇ ਦੇਤਾ ਹੈਂ, ਪੁਨਾ ਨੀਚ ਕੀੜੇ ਕਉ (ਰਾਜੰਗਾ) ਕਰ ਦੇਤਾ ਹੈਂ॥੧॥ ਯਥਾ-☬"ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ॥" (ਬਿ: ਮ:੯)
Prof. Sahib Singhਹੇ ਮਾਲਕ! ਤੂੰ ਨੀਵੇਂ ਕੀੜਿਆਂ (ਵਰਗੇ ਨਾਚੀਜ਼ ਬੰਦਿਆਂ) ਨੂੰ ਰਾਜੇ ਬਣਾ ਦੇਂਦਾ ਹੈਂ। ਤੂੰ ਇਕ ਖਿਨ ਵਿਚ ਹੀ (ਨੀਵਿਆਂ ਨੂੰ) ਥਾਪਣਾ ਦੇ ਕੇ ਮਾਣ-ਆਦਰ ਵਾਲੇ ਬਣਾ ਦਿੱਤਾ ॥੧॥ਪਦ ਅਰਥ ਥਾਪਿ = ਥਾਪਨਾ ਦੇ ਕੇ। ਨਿਵਾਜੇ = ਮਾਣ-ਆਦਰ ਵਾਲੇ ਬਣਾ ਦਿੱਤੇ। ਠਾਕੁਰ = ਹੇ ਠਾਕੁਰ! ਕੀਟ ਤੇ = ਕੀੜੇ ਤੋਂ। ਕਰਹਿ = ਤੂੰ ਕਰ ਦੇਂਦਾ ਹੈਂ। ਰਾਜੰਗਾ = ਰਾਜੈ ॥੧॥
SikhNet (Spanish)El Señor establece y bendice espontáneamente, y a un mugre gusano lo convierte en rey. (1)
ਕਬਹੂ. ਨ ਬਿਸਰੈ ਹੀਏ ਮੋਰੇ ਤੇ; ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥
kabahoo. na bisarai hee more te; naanak daas ihee daan mangaa |2|15|101|
Sant Singh KhalsaMay I never forget You from my heart; slave Nanak prays for this blessing. ||2||15||101||
Manmohan SinghWithin my mind may, I not ever forget Thee, O my Master. Slave Nanak prays for this boon alone.
Manmohan Singh (Punjabi)ਆਪਣੇ ਮਨ ਅੰਦਰ ਮੈਂ ਤੈਨੂੰ ਕਦੀ ਭੀ ਨਾਂ ਭੁੱਲਾਂ, ਹੇ ਮੇਰੇ ਮਾਲਕ! ਗੋਲਾ ਨਾਨਕ ਕੇਵਲ ਇਸ ਦਾਤ ਦੀ ਹੀ ਯਾਚਨਾ ਕਰਦਾ ਹੈ।
Fareedkot Teekaਤਾਂ ਤੇ ਹੇ ਵਾਹਿਗੁਰੂ! ਤੇਰਾ ਨਾਮ ਮੇਰੇ ਰਿਦੇ ਤੇ ਕਬੀ ਨ ਵਿਸਰੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਤੇਰੇ ਪਾਸੋਂ ਇਹੀ ਦਾਨ ਮਾਂਗਤੇ ਹੈਂ॥੨॥੧੫॥੧੦੧॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ, ਤੇਰਾ ਨਾਮ) ਮੇਰੇ ਹਿਰਦੇ ਤੋਂ ਕਦੇ ਭੀ ਨਾਹ ਭੁੱਲੇ। (ਤੇਰੇ ਦਰ ਤੋਂ) ਮੈਂ ਖ਼ੈਰ ਮੰਗਦਾ ਹਾਂ ॥੨॥੧੫॥੧੦੧॥ਪਦ ਅਰਥ ਕਬ ਹੂ = ਕਦੇ ਭੀ। ਹੀਏ ਤੇ = ਹਿਰਦੇ ਤੋਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ ॥੨॥੧੫॥੧੦੧॥
SikhNet (Spanish)Que mi mente nunca Te abandone, ¡oh mi Dios! Esta es la única Bendición que busco de Ti.(2-15-101)