ੴ

ਸਿੱਖਬਾਣੀ · SikhBani

ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥

bikh bohithaa laadiaa deea samund manjhaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1009, 1010 · 27 lines
Translations

ਮਾਰੂ ਮਹਲਾ ੧ ॥

maaroo mahalaa 1 | Ang 1009

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਬਿਖੁ ਬੋਹਿਥਾ ਲਾਦਿਆ; ਦੀਆ ਸਮੁੰਦ ਮੰਝਾਰਿ ॥

bikh bohithaa laadiaa; deea samund manjhaar | Ang 1009

Sant Singh KhalsaThe boat is loaded with sin and corruption, and launched into the sea.
Manmohan SinghLoaded with sins, the ship is launched in the sea.
Manmohan Singh (Punjabi)ਪਾਪਾਂ ਨਾਲ ਲੱਦਿਆ ਹੋਇਆ ਜਹਾਜ਼ ਸਮੁੰਦਰ ਵਿੱਚ ਠੇਲ੍ਹ ਦਿਤਾ ਜਾਂਦਾ ਹੈ।
Fareedkot Teekaਮਨ ਜਹਾਜ ਮੇਂ ਵਿਖੇ ਵਾਸਨਾ ਰੂਪ ਜਹਿਰ ਲਾਦਿਆ ਹੈ ਔ ਸੰਸਾਰ ਸਮੁੰਦਰ ਮੇਂ ਪਾਇ ਦੀਆ ਹੈ॥
Prof. Sahib Singhਜਗਤ ਨੇ ਆਪਣੀ ਜ਼ਿੰਦਗੀ ਦਾ ਬੇੜਾ ਮਾਇਆ ਦੇ ਜ਼ਹਿਰ ਨਾਲ ਲੱਦਿਆ ਹੋਇਆ ਹੈ, ਤੇ ਇਸ ਨੂੰ ਸੰਸਾਰ-ਸਮੁੰਦਰ ਵਿਚ ਠੇਲ੍ਹ ਦਿੱਤਾ ਹੋਇਆ ਹੈ।

ਪਦ ਅਰਥ ਬੋਹਿਥਾ = ਜਹਾਜ਼, ਬੇੜਾ। ਦੀਆ = ਠੇਲ੍ਹ ਦਿੱਤਾ। ਮੰਝਾਰਿ = ਵਿਚ।

SikhNet (Spanish)Uno carga el barco de la vida, de puras faltas y errores, y se embarca hacia el terrible mar de las existencias materiales.

ਕੰਧੀ ਦਿਸਿ. ਨ ਆਵਈ; ਨਾ ਉਰਵਾਰੁ. ਨ ਪਾਰੁ ॥

kandhee dis. na aavee; naa uravaar. na paar | Ang 1009

Sant Singh KhalsaThe shore cannot be seen on this side, nor on the shore beyond.
Manmohan SinghThe shore is seen not. Neither the this end, nor the yonder one.
Manmohan Singh (Punjabi)ਕੰਢਾ ਦਿਸਦਾ ਹੀ ਨਹੀਂ। ਨਾਂ ਉਰਨਾ ਕਿਨਾਰਾ ਨਾਂ ਹੀ ਪਰਲਾ।
Fareedkot Teekaਜਿਸ ਸਮੁੰਦਰ ਕਾ ਕਿਨਾਰਾ ਦਿਸਨੇ ਮੇਂ ਨਹੀਂ ਆਵਤਾ ਔ ਨਾ ਉਰਾਰ ਅਰੁ ਨ ਪਾਰ ਜਾਣਿਆ ਜਾਤਾ ਹੈ॥
Prof. Sahib Singh(ਸੰਸਾਰ ਦਾ) ਕੰਢਾ ਦਿੱਸਦਾ ਨਹੀਂ, ਨਾਹ ਉਰਲਾ ਕੰਢਾ ਨਾਹ ਪਾਰਲਾ।

ਪਦ ਅਰਥ ਕੰਧੀ = ਕੰਢਾ। ਉਰਵਾਰੁ = ਉਰਲਾ ਕੰਢਾ। ਵੰਝੀ = ਵੰਝ।

SikhNet (Spanish)Y mira uno no logra ver la otra rivera, ni el puerto de salida.

ਵੰਝੀ ਹਾਥਿ ਨ ਖੇਵਟੂ; ਜਲੁ ਸਾਗਰੁ ਅਸਰਾਲੁ ॥੧॥

vanjhee haath na khevattoo; jal saagar asaraal |1| Ang 1009

Sant Singh KhalsaThere are no oars, nor any boatmen, to cross over the terrifying world-ocean. ||1||
Manmohan SinghOars and oarsman, one comes not upon to cross the dreadful sea water.
Manmohan Singh (Punjabi)ਡਰਾਉਣੇ ਸਮੁੰਦਰ ਦੇ ਪਾਣੀ ਤੋਂ ਪਾਰ ਹੋਂਦ ਲਈ ਬੰਦੇ ਨੂੰ ਕਦੇ ਚਪੂ ਤੇ ਮਲਾਹ ਹੱਥ ਨਹੀਂ ਲਗਦਾ।
Fareedkot Teekaਅਸਥੂਲ ਕਰਮ ਵੰਝੋਂ ਕਰਿ ਹਾਥਿ ਨਹੀਂ ਆਵਤੀ ਔ ਖੇਵਟ ਕਰਮ ਕਾਂਡੀ ਗੁਰੂ ਸਹਾਇਤਾ ਨਹੀਂ ਕਰ ਸਕਤਾ। ਪੁਨਾ ਜਲ ਜੋ ਪੰਚ ਵਿਸੇ ਰੂਪ ਹੈਂ, ਸੋ (ਸਾਗਰ) ਸਹਿਤ ਜਹਿਰ ਕੇ ਹੈਂ। ਭਾਵ ਸੰਸਾਰ ਕੇ ਸੁਖ ਦੁਖ ਮਿਸਰਤ ਹੈ, ਤਥਾ ਕਾਲ ਰੂਪ ਅਜਗਰ ਇਸ ਸਮੁੰਦਰ ਮੇਂ ਮੁਖ ਪਸਾਰੀ ਬੈਠਾ ਹੈ॥੧॥
Prof. Sahib Singhਨਾਹ ਹੀ (ਮੁਸਾਫ਼ਿਰ ਦੇ) ਹੱਥ ਵਿਚ ਵੰਝ ਹੈ, ਨਾਹ (ਬੇੜੇ ਨੂੰ ਚਲਾਣ ਵਾਲਾ ਕੋਈ) ਮਲਾਹ ਹੈ। (ਜਿਸ ਸਮੁੰਦਰ ਵਿਚੋਂ ਜਹਾਜ਼ ਲੰਘ ਰਿਹਾ ਹੈ ਉਹ) ਸਮੁੰਦਰ ਭਿਆਨਕ ਹੈ (ਉਸ ਦਾ ਠਾਠਾਂ ਮਾਰਦਾ) ਪਾਣੀ ਡਰਾਉਣਾ ਹੈ ॥੧॥

ਪਦ ਅਰਥ ਹਾਥਿ = ਹੱਥ ਵਿਚ। ਖੇਵਟੂ = ਮਲਾਹ। ਅਸਰਾਲੁ = ਭਿਆਨਕ ॥੧॥

SikhNet (Spanish)Tormentoso es ese mar, pero no hay barquero, ni remos para llevar la barca hasta la otra orilla.(1)

ਬਾਬਾ. ਜਗੁ ਫਾਥਾ ਮਹਾ ਜਾਲਿ ॥

baabaa. jag faathaa mahaa jaal | Ang 1009

Sant Singh KhalsaO Baba, the world is caught in the great noose.
Manmohan SinghO father, the world is ensnared in the great noose.
Manmohan Singh (Punjabi)ਹੇ ਪਿਤਾ! ਸੰਸਾਰ ਇਕ ਮਹਾਨ ਕੁੜਿਕੀ ਅੰਦਰ ਫੱਸਿਆ ਹੋਇਆ ਹੈ।
Fareedkot Teekaਹੇ ਭਾਈ! ਇਹੁ ਜੀਵ ਮੋਹ ਰੂਪ ਮਹਾ ਜਾਲ ਮੇਂ ਫਾਥਾ ਹੋਇਆ ਹੈ॥
Prof. Sahib Singhਹੇ ਭਾਈ! ਜਗਤ (ਮਾਇਆ-ਮੋਹ ਦੇ) ਬੜੇ ਵੱਡੇ ਜਾਲ ਵਿਚ ਫਸਿਆ ਹੋਇਆ ਹੈ।

ਪਦ ਅਰਥ ਬਾਬਾ = ਹੇ ਭਾਈ! ਜਾਲਿ = ਜਾਲ ਵਿਚ।

SikhNet (Spanish)Oh amigo, el mundo entero está traicioneramente embaucado en el vicio.

ਗੁਰ ਪਰਸਾਦੀ ਉਬਰੇ; ਸਚਾ ਨਾਮੁ ਸਮਾਲਿ ॥੧॥ ਰਹਾਉ ॥

gur parasaadee ubare; sachaa naam samaal |1| rahaau | Ang 1009

Sant Singh KhalsaBy Guru's Grace, they are saved, contemplating the True Name. ||1||Pause||
Manmohan SinghContemplating the True Name through the Guru's grace, one is emancipated. Pause.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ ਸੱਚੇ ਨਾਮ ਦਾ ਆਰਾਧਨ ਕਰਕੇ, ਇਨਸਾਨ ਮੁਕਤ ਥੀ ਵੰਝਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜੋ ਸਚਾ ਨਾਮੁ ਇਹੁ ਜੀਉ ਸੰਮਾਲੇ, ਤਉ ਮੋਹ ਰੂਪ ਜਾਲ ਤੇ ਬਚੇ॥੧॥ ਰਹਾਉ ॥
Prof. Sahib Singh(ਇਸ ਜਾਲ ਵਿਚੋਂ) ਜੀਊਂਦੇ ਉਹ ਨਿਕਲਦੇ ਹਨ ਜੋ ਗੁਰੂ ਦੀ ਮੇਹਰ ਨਾਲ ਸਦਾ-ਥਿਰ ਪਰਮਾਤਮਾ ਦਾ ਨਾਮ ਸੰਭਾਲਦੇ ਹਨ ॥੧॥ ਰਹਾਉ ॥

ਪਦ ਅਰਥ ਪਰਸਾਦੀ = ਕਿਰਪਾ ਨਾਲ। ਸਮਾਲਿ = ਸੰਭਾਲ ਕੇ ॥੧॥ ਰਹਾਉ ॥

SikhNet (Spanish)Es a través del la Gracia del Guru que uno es emancipado, alabando el Verdadero Nombre del Señor. (1-Pausa)

ਸਤਿਗੁਰੂ ਹੈ ਬੋਹਿਥਾ; ਸਬਦਿ ਲੰਘਾਵਣਹਾਰੁ ॥

satiguroo hai bohithaa; sabad langhaavanahaar | Ang 1009

Sant Singh KhalsaThe True Guru is the boat; the Word of the Shabad will carry them across.
Manmohan SinghThe True Guru is the ship and True Name the oars to ferry the mortal across the world-ocean.
Manmohan Singh (Punjabi)ਪ੍ਰਾਣੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਸੱਚੇ ਗੁਰਦੇਵ ਜੀ ਜਹਾਜ਼ ਤੇ ਸੱਚਾ ਨਾਮ ਚਪੂ ਹਨ।
Fareedkot Teekaਸਤਿਗੁਰੋਂ ਪਾਸ ਸੰਸਾਰ ਸਮੁੰਦਰ ਸੇ ਪਾਰ ਲੰਘਾਵਨੇਹਾਰਾ ਗ੍ਯਾਨ ਰੂਪ ਜਹਾਜ ਹੈ॥
Prof. Sahib Singhਗੁਰੂ ਜਹਾਜ਼ ਹੈ, ਗੁਰੂ ਆਪਣੇ ਸ਼ਬਦ ਦੀ ਰਾਹੀਂ (ਜੀਵ-ਮੁਸਾਫ਼ਿਰਾਂ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾਣ ਦੇ ਸਮਰੱਥ ਹੈ।

ਪਦ ਅਰਥ ਸਬਦਿ = ਸ਼ਬਦ ਵਿਚ (ਜੋੜ ਕੇ)।

SikhNet (Spanish)El Guru Verdadero es el Barquero y la Palabra son los Remos, para llevarlo a uno hasta la otra rivera,

ਤਿਥੈ. ਪਵਣੁ ਨ ਪਾਵਕੋ; ਨਾ ਜਲੁ. ਨਾ ਆਕਾਰੁ ॥

tithai. pavan na paavako; naa jal. naa aakaar | Ang 1009

Sant Singh KhalsaThere is neither wind nor fire, neither water nor form there.
Manmohan SinghWhere there is neither wind, nor fire, no water and nor form;
Manmohan Singh (Punjabi)ਓਥੇ ਨਾਂ ਹਵਾ ਹੈ ਨਾਂ ਅੱਗ, ਨਾਂ ਪਾਣੀ ਅਤੇ ਨਾਂ ਹੀ ਕੋਈ ਸਰੂਪ।
Fareedkot Teekaਜਹਾਂ ਗੁਰੂ ਪਹੁੰਚਾਵਤੇ ਹੈਂ ਤਹਾਂ ਪਵਨ ਆਦਿ ਪ੍ਰਪੰਚ ਕਾ ਅਭਾਵ ਹੈ॥
Prof. Sahib Singh(ਗੁਰੂ ਜਿਸ ਥਾਂ ਜਿਸ ਆਤਮਕ ਅਵਸਥਾ ਵਿਚ ਅਪੜਾ ਦੇਂਦਾ ਹੈ) ਉਥੇ ਨਾਹ ਹਵਾ ਨਾਹ ਅੱਗ ਨਾਹ ਪਾਣੀ ਨਾਹ ਇਹ ਸਭ ਕੁਝ ਜੋ ਦਿੱਸ ਰਿਹਾ ਹੈ (ਕੋਈ ਜ਼ੋਰ ਨਹੀਂ ਪਾ ਸਕਦਾ)।

ਪਦ ਅਰਥ ਤਿਥੈ = ਉਸ ਆਤਮਕ ਅਵਸਥਾ ਵਿਚ, ਉਸ ਥਾਂ। ਪਾਵਕੋ = ਅੱਗ। ਆਕਾਰੁ = (ਦਿੱਸਦਾ) ਜਗਤ।

SikhNet (Spanish)en donde no hay viento, ni fuego, ni agua, ni formas de ninguna especie.

ਤਿਥੈ. ਸਚਾ ਸਚਿ ਨਾਇ; ਭਵਜਲ ਤਾਰਣਹਾਰੁ ॥੨॥

tithai. sachaa sach naae; bhavajal taaranahaar |2| Ang 1009

Sant Singh KhalsaThe True Name of the True Lord is there; it carries them across the terrifying world-ocean. ||2||
Manmohan SinghThere abides the True Lord's True Name, which ferries the mortal across the aweful ocean.
Manmohan Singh (Punjabi)ਓਥੇ ਸੱਚੇ ਸੁਆਮੀ ਦਾ ਸੱਚਾ ਨਾਮ ਵਸਦਾ ਹੈ, ਜੋ ਪ੍ਰਾਣੀ ਨੂੰ ਭੈਦਾਇਕ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ।
Fareedkot Teekaਤਿਥੇ ਸਚੇ ਵਾਹਿਗੁਰੂ ਕਾ ਸਚਾ ਨਾਮ ਸਹਾਇਕ ਹੋਤਾ ਹੈ, ਸੋਈ ਭਵਜਲ ਸੰਸਾਰ ਸੇ ਤਾਰਨਹਾਰਾ ਹੈ॥੨॥
Prof. Sahib Singhਉਸ ਅਵਸਥਾ ਵਿਚ ਅੱਪੜਿਆ ਜੀਵ ਸਦਾ-ਥਿਰ ਪ੍ਰਭੂ (ਨਾਲ ਇਕ-ਮਿਕ ਹੁੰਦਾ ਹੈ), ਉਸ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ ਜੋ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈ ॥੨॥

ਪਦ ਅਰਥ ਨਾਇ = ਨਾਮ ਵਿਚ। ਸਚਿ ਨਾਇ = ਸਦਾ-ਥਿਰ ਨਾਮ ਵਿਚ (ਜੋੜ ਕੇ) ॥੨॥

SikhNet (Spanish)Ahí habita nuestro Señor Verdadero, dispensando el Nombre Verdadero, el Cual nos lleva a través.(2)

ਗੁਰਮੁਖਿ ਲੰਘੇ. ਸੇ ਪਾਰਿ ਪਏ; ਸਚੇ ਸਿਉ ਲਿਵ ਲਾਇ ॥

guramukh langhe. se paar pe; sache siau liv laae | Ang 1009

Sant Singh KhalsaThe Gurmukhs reach the shore beyond, lovingly focusing on the True Lord.
Manmohan SinghBy Guru's grace, they enshrine love for the True Lord, reach the yonder shore and are emancipated;
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਨ੍ਹਾਂ ਦਾ ਸੱਚੇ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ, ਉਹ ਪਰਲੇ ਕਿਨਾਰੇ ਪੁਜ ਜਾਂਦੇ ਹਨ ਤੇ ਮੁਕਤ ਥੀ ਵੰਝਦੇ ਹਨ।
Fareedkot Teekaਗੁਰੋਂ ਦੁਆਰੇ ਸਚੇ ਨਾਮ ਸਾਥ ਜਿਨੋਂ ਨੇ ਬਿਰਤੀ ਲਗਾਈ ਹੈ, ਸੋ ਪੁਰਸ ਸੰਸਾਰ ਸਮੁੰਦ੍ਰ ਸੇ ਲੰਘ ਕੇ ਪਾਰ ਪਏ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਇਸ ਸਮੁੰਦਰ ਵਿਚੋਂ) ਲੰਘਦੇ ਹਨ, ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਪਾਰਲੇ ਕੰਢੇ ਜਾ ਪਹੁੰਚਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Los que fueron guiados por el Guru, entonados en el Uno Verdadero, llegaron hasta la otra orilla,

ਆਵਾ ਗਉਣੁ ਨਿਵਾਰਿਆ; ਜੋਤੀ ਜੋਤਿ ਮਿਲਾਇ ॥

aavaa gaun nivaariaa; jotee jot milaae | Ang 1009

Sant Singh KhalsaTheir comings and goings are ended, and their light merges into the Light.
Manmohan SinghTheir comings and goings end and their light unites with the Supreme Light.
Manmohan Singh (Punjabi)ਉਨ੍ਹਾਂ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਉਨ੍ਹਾਂ ਦਾ ਨੁਰ ਪਰਮ ਨੂਰ ਨਾਲ ਮਿਲ ਜਾਂਦਾ ਹੈ।
Fareedkot Teekaਤਿਨੋਂ ਨੇ ਜਨਮ ਮਰਨ ਨਿਵਾਰਿਆ ਹੈ ਔਰ ਜੋਤੀ ਮੇਂ ਤਿਨੋਂ ਨੇ ਅਪਨੀ ਜੋਤ ਮਿਲਾਈ ਹੈ॥
Prof. Sahib Singh(ਗੁਰੂ) ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।

ਪਦ ਅਰਥ ਆਵਾਗਉਣੁ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਨਿਵਾਰਿਆ = ਦੂਰ ਕਰ ਦਿੱਤਾ।

SikhNet (Spanish)y se sobrepusieron a sus idas y venidas cuando su Alma se inmergió en el Alma Universal.

ਗੁਰਮਤੀ ਸਹਜੁ ਊਪਜੈ; ਸਚੇ ਰਹੈ ਸਮਾਇ ॥੩॥

guramatee sehaj aoopajai; sache rahai samaae |3| Ang 1009

Sant Singh KhalsaFollowing the Guru's Teachings, intuitive peace wells up within them, and they remain merged in the True Lord. ||3||
Manmohan SinghBy Guru's instruction, poise wells up in them and they remain merged in the True One.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਨ੍ਹਾਂ ਦੇ ਅੰਦਰ ਅਡੋਲਤਾ ਉਤਪੰਨ ਹੋ ਜਾਂਦੀ ਹੈ ਤੇ ਉਹ ਸਤਿਪੁਰਖ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਗੁਰਮਤੀਆਂ ਕੋ (ਸਹਜੁ) ਗ੍ਯਾਨ ਉਪਜਤਾ ਹੈ। ਜਿਨ ਕੋ ਉਪਜਿਆ ਹੈ ਵਹੁ ਸਚੇ ਪਰਮੇਸੁਰ ਮੇਂ ਸਮਾਇ ਰਹੇ ਹੈਂ॥੩॥☬ਦ੍ਰਿਸਟਾਂਤ ਕਰ ਮਨ ਕੀਆਂ ਵਾਸਨਾਂ ਕੀ ਨਿਵਿਰਤੀ ਦੁਰਵਿਗ੍ਯ ਜਨਾਵਤੇ ਹੈਂ:
Prof. Sahib Singhਗੁਰੂ ਦੀ ਸਿੱਖਿਆ ਲੈ ਕੇ ਜਿਸ ਮਨੁੱਖ ਦੇ ਅੰਦਰ ਅਡੋਲ ਆਤਮਕ ਅਵਸਥਾ ਪੈਦਾ ਹੁੰਦੀ ਹੈ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੩॥

ਪਦ ਅਰਥ ਸਹਜੁ = ਅਡੋਲ ਆਤਮਕ ਅਵਸਥਾ ॥੩॥

SikhNet (Spanish)Sí, a través de la Sabiduría del Guru, el Equilibrio se edifica en el interior, y uno se inmerge en la Verdad.(3)

ਸਪੁ ਪਿੜਾਈ ਪਾਈਐ; ਬਿਖੁ ਅੰਤਰਿ ਮਨਿ ਰੋਸੁ ॥

sap pirraaee paaeeai; bikh antar man ros | Ang 1009

Sant Singh KhalsaThe snake may be locked in a basket, but it is still poisonous, and the anger within its mind remains.
Manmohan SinghIf the snake be locked in a basket, its poison and mind's rage goes not.
Manmohan Singh (Punjabi)ਜੇਕਰ ਸਰਪ ਨੂੰ ਪਟਾਰੀ ਵਿੱਚ ਬੰਦ ਕਰ ਦਈਏ, ਇਸ ਦੀ ਜਹਿਰ ਅਤੇ ਚਿੱਤ ਦਾ ਗੁਸਾ ਦੂਰ ਨਹੀਂ ਹੁੰਦਾ।
Fareedkot Teekaਜੇਕਰ ਸਰਪ ਕੋ (ਪਿੜਾਈ) ਪਟਾਰੀ ਮੇਂ ਪਾਈਏ, ਸਰਪ ਕੇ ਅੰਤਰ ਤੌ ਬਿਖ ਹੈ ਇਸੀ ਪ੍ਰਕਾਰ ਭੇਖ ਪਟਾਰੀ ਮੇਂ ਪੜੇ ਮਨ ਕੇ ਅੰਤਰ ਗੁਸਾ ਰਹਿਤਾ ਹੈ। ਸਰਪ ਮੰਤ੍ਰ ਕਰਿ ਜਹਿਰ ਤਿਆਗਤਾ ਹੈ, ਤੈਸੇ ਮਨ ਕੋ ਗੁਰਮੰਤ੍ਰ ਸੁਧ ਕਰਤਾ ਹੈ॥
Prof. Sahib Singhਜੇ ਸੱਪ ਨੂੰ ਪਟਾਰੀ ਵਿਚ ਪਾ ਦੇਈਏ ਤਾਂ ਉਸ ਦਾ ਜ਼ਹਿਰ ਉਸ ਦੇ ਅੰਦਰ ਹੀ ਟਿਕਿਆ ਰਹਿੰਦਾ ਹੈ (ਦੂਜਿਆਂ ਨੂੰ ਡੰਗ ਮਾਰਨ ਲਈ) ਗੁੱਸਾ ਭੀ ਉਸ ਦੇ ਮਨ ਵਿਚ ਮੌਜੂਦ ਰਹਿੰਦਾ ਹੈ (ਮਨੁੱਖ ਦਾ ਮਨ, ਮਾਨੋ, ਸੱਪ ਹੈ।

ਪਦ ਅਰਥ ਪਿੜਾਈ = ਪਟਾਰੀ ਵਿਚ। ਮਨਿ = ਮਨ ਵਿਚ। ਰੋਸੁ = ਕ੍ਰੋਧ।

SikhNet (Spanish)Si uno encierra a la serpiente de la mente en la canasta, con todo y veneno,

ਪੂਰਬਿ ਲਿਖਿਆ ਪਾਈਐ; ਕਿਸ ਨੋ ਦੀਜੈ ਦੋਸੁ ॥

poorab likhiaa paaeeai; kis no deejai dos | Ang 1009

Sant Singh KhalsaOne obtains what is pre-ordained; why does he blame others?
Manmohan SinghMan obtains what is pre-destined for him, Why does he blame others?
Manmohan Singh (Punjabi)ਇਨਸਾਨ ਨੂੰ ਉਹੋ ਕੁਛ ਮਿਲਦਾ ਹੈ, ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ। ਉਹ ਹੋਰਨਾਂ ਤੇ ਇਲਜ਼ਾਮ ਕਿਉਂ ਲਾਉਂਦਾ ਹੈ?
Fareedkot Teekaਜੋ ਪੂਰਬ ਕਰਮ ਲਿਖਿਆ ਹੈ ਤਿਸ ਅਨੁਸਾਰ ਹੀ ਤਾਮਸੀ ਸੁਭਾਇ ਜਹਿਰ ਵਾਲਾ ਪਾਈਤਾ, ਭਾਵ ਪ੍ਰਾਪਤਿ ਹੋਤਾ ਹੈ, ਦੋਸ ਕਿਸ ਕੋ ਦੇਣਾਂ ਹੈ॥
Prof. Sahib Singhਕਿਸੇ ਧਾਰਮਿਕ ਭੇਸ ਨਾਲ ਮਨ ਦਾ ਮੰਦਾ ਸੁਭਾਉ ਬਦਲ ਨਹੀਂ ਸਕਦਾ), ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਸੰਗ੍ਰਹਿ ਦਾ ਫਲ ਭੋਗਣਾ ਹੀ ਪੈਂਦਾ ਹੈ, ਕਿਸੇ ਜੀਵ ਨੂੰ (ਉਸ ਦੀ ਕਿਸੇ ਕੀਤੀ ਬੁਰਾਈ ਬਾਰੇ) ਦੋਸ ਨਹੀਂ ਦਿੱਤਾ ਜਾ ਸਕਦਾ।

ਪਦ ਅਰਥ ਦੀਜੈ = ਦਿੱਤਾ ਜਾਏ।

SikhNet (Spanish)pero recibe sólo lo que estaba escrito en su destino gracias a su pasado, no puede culpar a nadie por esto, no, a nadie.

ਗੁਰਮੁਖਿ ਗਾਰੜੁ ਜੇ ਸੁਣੇ; ਮੰਨੇ ਨਾਉ ਸੰਤੋਸੁ ॥੪॥

guramukh gaararr je sune; mane naau santos |4| Ang 1009

Sant Singh KhalsaIf one, as Gurmukh, hears and believes in the Name, the charm against poison, his mind becomes content. ||4||
Manmohan SinghIf he hears the supreme Guru's charm, believing in the Name his soul becomes contented.
Manmohan Singh (Punjabi)ਜੇਕਰ ਉਹ ਮੁਖੀ ਗੁਰਾਂ ਦੇ ਮੰਤ੍ਰ ਨੂੰ ਸੁਣ ਲਵੇ ਤਾਂ ਨਾਮ ਤੇ ਭਰੋਸਾ ਧਾਰ, ਉਸ ਦੀ ਆਤਮਾ ਸੰਤੁਸ਼ਟ ਥੀ ਵੰਝਦੀ ਹੈ।
Fareedkot Teekaਜੇ ਗੁਰੋਂ ਦੁਆਰਾ ਗਾਰੜ ਮੰਤ੍ਰ ਅਰਥਾਤ ਉਪਦੇਸ਼ ਸੁਣੇ, ਪੁਨਾ ਨਾਮ ਕੋ ਮਨਨ ਕਰ ਕੇ ਔ ਸੰਤੋਖ ਕੋ ਪਾਵੈ ਤੌ ਜਹਿਰ ਤਿਆਗਤਾ ਹੈ॥੪॥
Prof. Sahib Singhਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਨ-ਸੱਪ ਨੂੰ ਵੱਸ ਕਰਨ ਵਾਲਾ) ਗਾਰੜ ਮੰਤਰ (ਗੁਰੂ ਤੋਂ) ਸੁਣ ਲਏ, ਪਰਮਾਤਮਾ ਦਾ ਨਾਮ ਸੁਣਨ ਦੀ ਗੇਝ ਪਾ ਲਏ ਤਾਂ ਉਸ ਦੇ ਅੰਦਰ ਸ਼ਾਂਤੀ ਠੰਢ ਪੈਦਾ ਹੋ ਜਾਂਦੀ ਹੈ ॥੪॥

ਪਦ ਅਰਥ ਗਾਰੜੁ = (ਸੱਪ ਦੇ ਜ਼ਹਿਰ ਨੂੰ ਦੂਰ ਕਰਨ ਵਾਲਾ) ਗਾਰੜ ਮੰਤਰ। ਸੰਤੋਸੁ = ਸੰਤੋਖ, ਆਤਮਕ ਠੰਢ, ਸ਼ਾਂਤੀ ॥੪॥

SikhNet (Spanish)Y si por la Gracia del Guru uno escucha Su Mantra, a la serpiente de la mente le es suprimido el veneno, con ese Antídoto y creyendo en el Nombre, a uno le es dada la Paz.(4)

ਮਾਗਰਮਛੁ ਫਹਾਈਐ; ਕੁੰਡੀ ਜਾਲੁ ਵਤਾਇ ॥

maagaramachh fahaaeeai; kunddee jaal vataae | Ang 1009

Sant Singh KhalsaThe crocodile is caught by the hook and line;
Manmohan SinghThe crocodile is caught by throwing the hooked noose.
Manmohan Singh (Punjabi)ਕੰਡਿਆਲੀ ਫਾਹੀ ਸੁਟ ਕੇ ਮਗਰਮਛ ਫੜਿਆ ਜਾਂਦਾ ਹੈ।
Fareedkot Teekaਜੈਸੇ ਕੁੰਡੀ ਵਾ ਜਾਲ ਜਲ ਮੇਂ (ਵਤਾਇ) ਫਿਰਾਇ ਕਰ (ਮਾਗਰ) ਵੱਡਾ ਮਛੁ ਫਸਾਈਤਾ ਹੈ॥
Prof. Sahib Singh(ਦਰਿਆ ਵਿਚ) ਜਾਲ ਪਾ ਕੇ ਕੁੰਡੀ ਨਾਲ ਮਗਰਮੱਛ ਫਸਾ ਲਈਦਾ ਹੈ,

ਪਦ ਅਰਥ ਫਹਾਈਐ = ਫਸਾ ਲਈਦਾ ਹੈ। ਵਤਾਇ = ਪਾ ਕੇ।

SikhNet (Spanish)El cocodrilo es atrapado con el palo y la cuerda, así como lo es el hombre de pensamiento vicioso, él sufre intensamente y sin cesar.

ਦੁਰਮਤਿ ਫਾਥਾ ਫਾਹੀਐ; ਫਿਰਿ ਫਿਰਿ ਪਛੋਤਾਇ ॥

duramat faathaa faaheeai; fir fir pachhotaae | Ang 1009

Sant Singh Khalsacaught in the trap of evil-mindedness, he regrets and repents, again and again.
Manmohan SinghEntangled in the trap, through evil understanding he repents over and over again.
Manmohan Singh (Punjabi)ਖੋਟੀ-ਸਮਝ ਦੇ ਰਾਹੀਂ ਫ਼ਾਹੀ ਅੰਦਰ ਫਸਿਆ ਹੋਇਆ ਉਹ ਮੁੜ ਮੁੜ ਕੇ ਅਫ਼ਸੋਸ ਕਰਦਾ ਹੈ।
Fareedkot Teekaਤੈਸੇ ਦੁਰਮਤ ਰੂਪ ਫਾਹੀ ਕਰ ਕੇ ਫਾਥਾ ਹੂਆ ਹੰਕਾਰੀ ਜੀਉ ਬਾਰੰਬਾਰ ਪਸਚਾਤਾਪ ਹੀ ਕਰਤਾ ਹੈ॥
Prof. Sahib Singhਤਿਵੇਂ ਭੈੜੀ ਮੱਤ ਵਿਚ ਫਸਿਆ ਜੀਵ ਮਾਇਆ ਦੇ ਮੋਹ ਵਿਚ ਕਾਬੂ ਆ ਜਾਂਦਾ ਹੈ (ਵਿਕਾਰ ਕਰਦਾ ਹੈ ਤੇ) ਮੁੜ ਮੁੜ ਪਛੁਤਾਂਦਾ (ਭੀ) ਹੈ।

ਪਦ ਅਰਥ ਫਾਥਾ = ਫਸਿਆ ਹੋਇਆ। ਫਾਹੀਐ = ਫਸ ਜਾਂਦਾ ਹੈ।

SikhNet (Spanish)Uno no conoce el propósito de la vida y de la muerte,

ਜੰਮਣ ਮਰਣੁ. ਨ ਸੁਝਈ; ਕਿਰਤੁ. ਨ ਮੇਟਿਆ ਜਾਇ ॥੫॥

jaman maran. na sujhee; kirat. na mettiaa jaae |5| Ang 1009

Sant Singh KhalsaHe does not understand birth and death; the inscription of one's past actions cannot be erased. ||5||
Manmohan SinghOne realises not the pang of birth and death, The writ of past deeds can be erased not.
Manmohan Singh (Punjabi)ਇਨਸਾਨ ਜੰਮਣ ਤੇ ਮਰਨ ਦੇ ਮਹਾਨ ਕਸ਼ਟ ਨੂੰ ਅਨੁਭਵ ਨਹੀਂ ਕਰਦਾ। ਪੂਰਬਲੇ ਕਰਮ ਦਾ ਲੇਖ ਮੇਸਿਆ ਨਹੀਂ ਜਾ ਸਕਦਾ।
Fareedkot Teekaਜੰਮਣ ਔ ਮਰਣ ਇਸ ਜੀਵ ਕੋ ਨਹੀਂ ਸੂਝਤਾ, ਪੁਨਾ ਜੋ ਪੂਰਬ ਕਰਮ ਕੀਆ ਹੂਆ ਹੈ, ਸੋ ਮੇਟਿਆ ਭੀ ਨਹੀਂ ਜਾਤਾ॥੫॥
Prof. Sahib Singhਉਸ ਨੂੰ ਇਹ ਸੁੱਝਦਾ ਹੀ ਨਹੀਂ ਕਿ (ਇਹਨਾਂ ਵਿਕਾਰਾਂ ਦੇ ਕਾਰਨ) ਜਨਮ ਮਰਨ ਦਾ ਗੇੜ ਵਿਆਪੇਗਾ। (ਪਰ ਉਸ ਦੇ ਭੀ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਜੀਵ ਦੇ ਮਨ ਵਿਚ ਮੌਜੂਦ ਰਹਿੰਦਾ ਹੈ) ਮਿਟਾਇਆ ਨਹੀਂ ਜਾ ਸਕਦਾ ॥੫॥

ਪਦ ਅਰਥ ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੫॥

SikhNet (Spanish)pues no puede borrar el escrito de sus pasadas acciones.(5)

ਹਉਮੈ ਬਿਖੁ ਪਾਇ ਜਗਤੁ ਉਪਾਇਆ; ਸਬਦੁ ਵਸੈ ਬਿਖੁ ਜਾਇ ॥

haumai bikh paae jagat upaaeaa; sabad vasai bikh jaae | Ang 1009

Sant Singh KhalsaInjecting the poison of egotism, the world was created; with the Shabad enshrined within, the poison is eliminated.
Manmohan SinghInjecting the poison or pride, the Creator has created the world, By enshrining the Name within, one is purged of the poison.
Manmohan Singh (Punjabi)ਹੰਕਾਰ ਦੀ ਜ਼ਹਿਰ ਅੰਦਰ ਪਾ ਕੇ ਸਿਰਜਣਹਾਰ ਨੇ ਸੰਸਾਰ ਸਿਰਜਿਆ ਹੈ। ਨਾਮ ਨੂੰ ਅੰਦਰ ਟਿਕਾਉਣ ਦੁਆਰਾ ਜ਼ਹਿਰ ਦੂਰ ਹੋ ਜਾਂਦੀ ਹੈ।
Fareedkot Teekaਪ੍ਰਿਥਮ ਇਸ ਜੀਵ ਕੋ ਉਪਾਇਆ ਹੈ ਪੁਨਾ ਹੰਤਾ, ਮਮਤਾ, ਬਿਖ ਪਾਇ ਦਈ ਹੈ। ਜੇ ਗੁਰੋਂ ਕਾ ਉਪਦੇਸ਼ ਮਨ ਮੇਂ ਬਸੇ ਤੌ ਇਹੁ ਬਿਖ ਜਾਤੀ ਹੈ॥
Prof. Sahib Singhਕਰਤਾਰ ਨੇ ਜੀਵਾਂ ਦੇ ਅੰਦਰ ਹਉਮੈ ਦਾ ਜ਼ਹਿਰ ਪਾ ਕੇ ਜਗਤ ਪੈਦਾ ਕਰ ਦਿੱਤਾ ਹੈ। ਜਿਸ ਜੀਵ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਇਹ ਜ਼ਹਿਰ ਦੂਰ ਹੋ ਜਾਂਦਾ ਹੈ।

ਪਦ ਅਰਥ ਬਿਖੁ = ਜ਼ਹਿਰ। ਜਾਇ = ਦੂਰ ਹੋ ਜਾਂਦਾ ਹੈ।

SikhNet (Spanish)El Señor creó al mundo y también lo infectó con la maldad del ego negativo.

ਜਰਾ ਜੋਹਿ. ਨ ਸਕਈ; ਸਚਿ ਰਹੈ ਲਿਵ ਲਾਇ ॥

jaraa johi. na sakee; sach rahai liv laae | Ang 1009

Sant Singh KhalsaOld age cannot torment one who remains lovingly absorbed in the True Lord.
Manmohan SinghThen old age can annoy him Not; for he remains absorbed in the True Lord's love.
Manmohan Singh (Punjabi)ਤਦ ਬਿਰਧ ਅਵਸਥਾ ਉਸ ਨੂੰ ਦੁਖ ਨਹੀਂ ਦੇ ਸਕਦੀ ਕਿਉਂਕਿ ਉਹ ਸੱਚੇ ਸਾਈਂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਸਚ ਮੇਂ ਲਿਵ ਕੋ ਲਗਾਇ ਰਹੇ ਹੈਂ ਤਿਨ ਕੋ ਤੌ ਏਹੁ ਬਿਖ ਜਰਾ ਮਾਤ੍ਰ ਭੀ ਜੋਹਿ ਨਹੀਂ ਸਕਤੀ, ਭਾਵ ਹੰਤਾ, ਮਮਤਾ ਤਿਨ ਕੀ ਦੂਰ ਹੋ ਗਈ ਹੈ॥
Prof. Sahib Singh(ਉਹ ਇਕ ਐਸੀ ਆਤਮਕ ਅਵਸਥਾ ਤੇ ਪਹੁੰਚਦਾ ਹੈ ਜਿਸ ਨੂੰ) ਬੁਢੇਪਾ ਪੋਹ ਨਹੀਂ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਜਰਾ = ਬੁਢੇਪਾ। ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)Nuestra mente es purgada sólo si uno enaltece la Palabra en la mente.

ਜੀਵਨ ਮੁਕਤੁ. ਸੋ ਆਖੀਐ; ਜਿਸੁ ਵਿਚਹੁ ਹਉਮੈ ਜਾਇ ॥੬॥

jeevan mukat. so aakheeai; jis vichahu haumai jaae |6| Ang 1009

Sant Singh KhalsaHe alone is called Jivan-Mikta, liberated while yet alive, from within whom egotism is eradicated. ||6||
Manmohan SinghHe alone is said to be emancipated in life, from within whom ego is stilled.
Manmohan Singh (Punjabi)ਕੇਵਲ ਉਹ ਹੀ ਜੀਉਂਦੇ ਜੀ ਮੋਖ਼ਸ਼ ਹੋਇਆ ਕਿਹਾ ਜਾਂਦਾ ਹੈ ਜਿਸ ਦੇ ਅੰਦਰੋਂ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਸੋ ਜੀਵਤੇ ਹੀ ਮੁਕਤ ਰੂਪ ਕਹੀਤੇ ਹੈਂ ਜਿਨ ਕੇ ਬੀਚ ਸੇਂ ਹਉਮੈਂ ਗਈ ਹੈ॥੬॥
Prof. Sahib Singhਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਹਿ ਸਕੀਦਾ ਹੈ ਕਿ ਉਹ ਸੰਸਾਰਕ ਜੀਵਨ ਜੀਊਂਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ ॥੬॥

ਪਦ ਅਰਥ ਮੁਕਤੁ = ਵਿਕਾਰਾਂ ਤੋਂ ਆਜ਼ਾਦ ॥੬॥

SikhNet (Spanish)La edad no nos devora, si uno está entonado en el Uno Verdadero, pero sólo será liberado mientras vivo, el Yivan Mukta, en cuyo interior el egoísmo ha sido erradicado. (6)

ਧੰਧੈ ਧਾਵਤ ਜਗੁ ਬਾਧਿਆ; ਨਾ ਬੂਝੈ ਵੀਚਾਰੁ ॥

dhandhai dhaavat jag baadhiaa; naa boojhai veechaar | Ang 1010

Sant Singh KhalsaThe world is chasing after worldly affairs; caught and bound, it does not understand contemplative meditation.
Manmohan SinghThe world runs after worldly affairs and so is ensnared in the trap. The Lord's meditation, it realises not.
Manmohan Singh (Punjabi)ਸੰਸਾਰ, ਸੰਸਾਰੀ ਵਿਹਾਰਾਂ ਮਗਰ ਭੱਜਾ ਫਿਰਦਾ ਹੈ ਅਤੇ ਇਸ ਲਈ ਫਾਹੀ ਅੰਦਰ ਫਜ ਜਾਂਦਾ ਹੈ। ਸਾਈਂ ਦੇ ਸਿਮਰਨ ਨੂੰ ਇਹ ਅਨੁਭਵ ਨਹੀਂ ਕਰਦਾ।
Fareedkot Teekaਇਹੁ ਜੀਵ ਧੰਧਿਓਂ ਮੇਂ ਧਾਵਤਾ ਹੂਆ ਹੰਤਾ ਹੀ ਨੇ ਬਾਂਧਿਆ ਹੂਆ ਹੈ, ਇਹੁ ਬਿਚਾਰ ਕੇ ਨਹੀਂ ਸਮਝਤਾ॥
Prof. Sahib Singhਦੁਨੀਆ ਦੇ ਕਾਰ-ਵਿਹਾਰ ਵਿਚ ਦੌੜ-ਭੱਜ ਕਰਦਾ ਕਰਦਾ ਮਨੁੱਖ ਮਾਇਆ ਦੇ ਮੋਹ ਵਿਚ ਬੱਝ ਜਾਂਦਾ ਹੈ, ਉਹ (ਇਸ ਵਿਚੋਂ ਨਿਕਲਣ ਦੀ ਕੋਈ) ਸੋਚ ਸੋਚ ਹੀ ਨਹੀਂ ਸਕਦਾ।

ਪਦ ਅਰਥ ਧੰਧੈ = ਧੰਧੇ ਵਿਚ।

SikhNet (Spanish)El mundo está envuelto en la contienda y ha perdido su poder de meditación.

ਜੰਮਣ ਮਰਣੁ ਵਿਸਾਰਿਆ; ਮਨਮੁਖ ਮੁਗਧੁ ਗਵਾਰੁ ॥

jaman maran visaariaa; manamukh mugadh gavaar | Ang 1010

Sant Singh KhalsaThe foolish, ignorant, self-willed manmukh has forgotten birth and death.
Manmohan SinghThe foolish, ignorant apostate forgets the pang of birth and death.
Manmohan Singh (Punjabi)ਮੂਰਖ, ਬੇਸਮਝ ਅਧਰਮੀ ਜੰਮਣ ਤੇ ਮਰਣ ਦੀ ਅਧਿਕ ਪੀੜਾ ਨੂੰ ਭੁਲਾ ਦਿੰਦਾ ਹੈ।
Fareedkot Teekaਇਸੀ ਸੇ ਇਸ ਜੀਵ ਨੇ ਜਨਮ ਮਰਨ ਕਾ ਕਸਟ ਬਿਸਾਰਿਆ ਹੂਆ ਹੈ, ਮਨਮੁਖਤਾ ਕਰ ਕੇ ਏਹੁ ਅਤੀ ਮੂਰਖ ਹੋ ਰਹਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਜੇਹਾ ਮੂਰਖ ਤੇ ਬੁੱਧੂ ਬਣ ਜਾਂਦਾ ਹੈ ਕਿ ਉਹ ਜਨਮ ਮਰਨ ਦਾ ਗੇੜ ਭੁਲਾ ਹੀ ਬੈਠਦਾ ਹੈ।

ਪਦ ਅਰਥ ਮੁਗਧੁ = ਮੂਰਖ।

SikhNet (Spanish)El arrogante Manmukj se olvida del propósito del nacimiento y de la muerte.

ਗੁਰਿ ਰਾਖੇ. ਸੇ ਉਬਰੇ; ਸਚਾ ਸਬਦੁ ਵੀਚਾਰਿ ॥੭॥

gur raakhe. se ubare; sachaa sabad veechaar |7| Ang 1010

Sant Singh KhalsaThose whom the Guru has protected are saved, contemplating the True Word of the Shabad. ||7||
Manmohan SinghThey, whom the Guru saves are emancipated by contemplating the True Name.
Manmohan Singh (Punjabi)ਜਿਨ੍ਹਾਂ ਦੀ ਗੁਰੂ ਰੱਖਿਆ ਕਰਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤ ਹੋ ਜਾਂਦੇ ਹਨ।
Fareedkot Teekaਜੋ ਗੁਰੋਂ ਨੇ ਰਾਖੇ ਹੈਂ, ਸੋ ਸਚਾ ਉਪਦੇਸ ਬਿਚਾਰ ਕਰ ਬਚੇ ਹੈਂ॥੭॥
Prof. Sahib Singhਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ, ਉਹ ਸੱਚੇ ਸ਼ਬਦ ਨੂੰ ਸੋਚ-ਮੰਡਲ ਵਿਚ ਵਸਾ ਕੇ (ਮੋਹ ਦੀ ਜੇਵੜੀ ਵਿਚੋਂ) ਬਚ ਨਿਕਲੇ ॥੭॥

ਪਦ ਅਰਥ ਗੁਰਿ = ਗੁਰੂ ਨੇ। ਵੀਚਾਰਿ = ਵਿਚਾਰ ਕੇ। {ਨੋਟ: ਲਫ਼ਜ਼ 'ਵੀਚਾਰੁ' ਅਤੇ 'ਵੀਚਾਰਿ' ਦਾ ਫ਼ਰਕ ਚੇਤੇ ਰਖਣ-ਯੋਗ ਹੈ} ॥੭॥

SikhNet (Spanish)A los que el Guru protege y salva, meditan en la Palabra Verdadera del Shabd.(7)

ਸੂਹਟੁ ਪਿੰਜਰਿ ਪ੍ਰੇਮ ਕੈ; ਬੋਲੈ ਬੋਲਣਹਾਰੁ ॥

soohatt pinjar prem kai; bolai bolanahaar | Ang 1010

Sant Singh KhalsaIn the cage of divine love, the parrot, speaks.
Manmohan SinghIn the cage of Divine love, parrot, the utterer, utters the Lord's praise.
Manmohan Singh (Punjabi)ਰੱਬੀ ਪਿਆਰ ਦੇ ਪਿੰਜਰੇ ਵਿੱਚ ਬੋਲਣ ਵਾਲਾ, ਤੋਤਾ ਸੁਆਮੀ ਦੀ ਕੀਰਤੀ ਬੋਲਦਾ ਹੈ।
Fareedkot Teekaਜੋ ਗ੍ਯਾਨੀ ਰੂਪ ਤੋਤਾ ਪ੍ਰੇਮ ਕੇ ਪਿੰਜਰੇ ਮੇਂ ਇਸਥਿਤ ਹੂਆ (ਬੋਲਣਹਾਰੁ) ਪਰਮੇਸੁਰ ਕੋ ਬੋਲਤਾ ਹੈ॥
Prof. Sahib Singh(ਤੋਤਾ ਆਪਣੇ ਮਾਲਕ ਦੇ ਪਿੰਜਰੇ ਵਿਚ ਪੈ ਕੇ ਉਹੀ ਬੋਲੀ ਬੋਲਦਾ ਹੈ ਜੋ ਮਾਲਕ ਸਿਖਾਂਦਾ ਹੈ, ਮਾਲਕ ਉਹ ਬੋਲੀ ਸੁਣ ਕੇ ਤੋਤੇ ਉਤੇ ਖ਼ੁਸ਼ ਹੁੰਦਾ ਹੈ) ਜੇਹੜਾ ਜੀਵ-ਤੋਤਾ ਪ੍ਰਭੂ ਦੇ ਪ੍ਰੇਮ ਦੇ ਪਿੰਜਰੇ ਵਿਚ ਪੈ ਕੇ ਉਹ ਬੋਲ ਬੋਲਦਾ ਹੈ ਜੋ ਇਸ ਦੇ ਅੰਦਰ ਬੋਲਣਹਾਰ ਪ੍ਰਭੂ ਨੂੰ ਪਸੰਦ ਹੈ,

ਪਦ ਅਰਥ ਸੂਹਟੁ = ਤੋਤਾ। ਪਿੰਜਰਿ = ਪਿੰਜਰੇ ਵਿਚ।

SikhNet (Spanish)En la cueva del amor, el pájaro de la mente recita las palabras de Amor,

ਸਚੁ ਚੁਗੈ. ਅੰਮ੍ਰਿਤੁ ਪੀਐ; ਉਡੈ ਤ ਏਕਾ ਵਾਰ ॥

sach chugai. amrit peeai; uddai ta ekaa vaar | Ang 1010

Sant Singh KhalsaIt pecks at the Truth, and drinks in the Ambrosial Nectar; it flies away, only once.
Manmohan SinghIt pecks at truth, quaffs Nectar and flies out but once and returns not.
Manmohan Singh (Punjabi)ਇਹ ਸੱਚ ਨੂੰ ਚੁਗਦਾ ਹੈ, ਸੁਧਾਰਸ ਪਾਨ ਕਰਦਾ ਹੈ ਅਤੇ ਕੇਵਲ ਇਕ ਵਾਰੀ ਹੀ ਉਡਦਾ ਤੇ ਮੁੜ ਕੇ ਨਹੀਂ ਆਉਂਦਾ।
Fareedkot Teekaਸਚ ਰੂਪ ਗੁਣੋਂ ਕੀ ਚੋਗ ਚੁਗਤਾ ਹੈ ਔ ਨਾਮ ਅੰਮ੍ਰਿਤ ਕੋ ਪੀਵਤਾ ਹੈ। (ਉਡੈ ਤੇ ਏਕਾ ਵਾਰੁ) ਦੇਹ ਕੋ ਏਕ ਬਾਰ ਤਿਆਗ ਕੈ ਜਾਤਾ ਹੈ, ਭਾਵ ਸੇ ਪੁਨਾ ਜਨਮ ਨਹੀਂ ਧਾਰਤਾ॥☬ਜੇ ਕਹੇ ਇਸ ਕਾ ਸਾਧਨੁ ਕੌਨੁ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਾਂ ਉਹ ਜੀਵ-ਤੋਤਾ ਸਦਾ-ਥਿਰ ਨਾਮ ਦੀ ਚੋਗ ਚੁਗਦਾ ਹੈ ਨਾਮ-ਅੰਮ੍ਰਿਤ ਪੀਂਦਾ ਹੈ। (ਸਰੀਰ-ਪਿੰਜਰੇ ਨੂੰ ਸਦਾ ਲਈ) ਇਕੋ ਵਾਰੀ ਹੀ ਤਿਆਗ ਜਾਂਦਾ ਹੈ (ਮੁੜ ਮੁੜ ਜਨਮ ਮਰਨ ਵਿਚ ਨਹੀਂ ਪੈਦਾ)।

ਪਦ ਅਰਥ ਪੀਐ = ਪੀਂਦਾ ਹੈ।

SikhNet (Spanish)picotea de la Verdad y chupa del Néctar, pero cuando emprende el vuelo, ya no regresa.

ਗੁਰਿ ਮਿਲਿਐ. ਖਸਮੁ ਪਛਾਣੀਐ; ਕਹੁ ਨਾਨਕ. ਮੋਖ ਦੁਆਰੁ ॥੮॥੨॥

gur miliai. khasam pachhaaneeai; kahu naanak. mokh duaar |8|2| Ang 1010

Sant Singh KhalsaMeeting with the Guru, one recognizes his Lord and Master; says Nanak, he finds the gate of liberation. ||8||2||
Manmohan SinghSays Nanak, meeting with the Guru, the Spouse is recognised and the door of salvation is obtained.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨਾਲ ਮਿਲਣ ਦੁਆਰਾ ਕੰਤ ਸਿਝਾਣਿਆ ਜਾਂਦਾ ਹੈ ਅਤੇ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕੇ ਮਿਲਨੇ ਸੇ ਮੋਖ ਦੁਵਾਰਾ ਗ੍ਯਾਨ ਪਾਇਆ ਹੈ ਤਿਨੋਂ ਕੋ (ਖਸਮੁ) ਪਰਮੇਸਰ ਕੀ ਪਹਿਚਾਨ ਹੋਤੀ ਹੈ॥੮॥੨॥☬ਪਰਮੇਸਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜੇ ਗੁਰੂ ਮਿਲ ਪਏ ਤਾਂ ਖਸਮ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ, ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮੋਖ = ਵਿਕਾਰਾਂ ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ ॥੮॥੨॥

SikhNet (Spanish)Sí, por la Gracia del Guru, Dios es revelado y mira, las Puertas de la Emancipación se abren para ti.(8-2)
Answers quote the Granth verbatim with Ang citations. AI commentary is not Gurbani and not a religious ruling.