ੴ

ਸਿੱਖਬਾਣੀ · SikhBani

Ang 1009

Sri Guru Granth Sahib · Raag Maaroo · 2 shabads, 42 lines
Translations
Shabad Guru Nanak Dev Ji Raag Maaroo continued from Ang 1008

ਹਰਿ ਪੜੀਐ ਹਰਿ ਬੁਝੀਐ; ਗੁਰਮਤੀ ਨਾਮਿ ਉਧਾਰਾ ॥

har parreeai har bujheeai; guramatee naam udhaaraa |

Sant Singh KhalsaStudy the Lord's Name, and understand the Lord's Name; follow the Guru's Teachings, and through the Naam, you shall be saved.
Manmohan SinghBy Gurus instruction utter and realise thou the Lord's Name. It is through the Name that thou shall be emancipated.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਪ੍ਰਭੂ ਦੇ ਨਾਮ ਨੂੰ ਉਚਾਰ ਅਤੇ ਅਨੁਭਵ ਕਰ। ਨਾਮ ਦੇ ਰਾਹੀਂ ਹੀ ਤੇਰੀ ਕਲਿਆਣ ਹੋਵੇਗੀ।
Fareedkot Teekaਹੇ ਹਰੀ! ਗੁਰੋਂ ਕੀ ਸਿਖਿਆ ਕਰ ਜੌ ਤੇਰੇ ਨਾਮ ਕੋ ਪੜੀਐ ਔ ਹੇ ਹਰੀ! ਤੇਰੇ ਸਰੂਪ ਕੋ ਸਮਝੀਏ, ਤੌ ਹੇ (ਨਾਮਿ) ਪਰਮੇਸਰ! ਤੂੰ ਉਧਾਰ ਲੇਤਾ ਹੈਂ॥
Prof. Sahib Singhਪਰਮਾਤਮਾ ਦਾ ਨਾਮ (ਹੀ) ਪੜ੍ਹਨਾ ਚਾਹੀਦਾ ਹੈ ਨਾਮ ਹੀ ਸਮਝਣਾ ਚਾਹੀਦਾ ਹੈ, ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ (ਪਾਪਾਂ ਤੋਂ) ਬਚਾਉ ਹੁੰਦਾ ਹੈ।

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਉਧਾਰਾ = (ਪਾਪਾਂ ਤੋਂ) ਬਚਾਉ।

SikhNet (Spanish)Estudia el Nombre del Señor y entiéndelo, sigue las Enseñanzas del Guru.

ਗੁਰਿ ਪੂਰੈ. ਪੂਰੀ ਮਤਿ ਹੈ; ਪੂਰੈ ਸਬਦਿ ਬੀਚਾਰਾ ॥

gur poorai. pooree mat hai; poorai sabad beechaaraa |

Sant Singh KhalsaPerfect are the Teachings of the Perfect Guru; contemplate the Perfect Word of the Shabad.
Manmohan SinghPerfect is the understanding of the Perfect Guru and through the Perfect Guru, the Lord is meditated upon.
Manmohan Singh (Punjabi)ਪੂਰਨ ਹੈ ਸਮਝ ਪੂਰਨ ਗੁਰਾਂ ਦੀ। ਪੂਰਨ ਗੁਰਾਂ ਦੇ ਰਾਹੀਂ ਹੀ ਸਾਹਿਬ ਸਿਮਰਿਆ ਜਾਂਦਾ ਹੈ।
Fareedkot Teekaਗੁਰ ਪੂਰੇ ਦੁਆਰਾ ਜਿਸ ਕੋ ਪੂਰੀ ਮਤਿ ਪ੍ਰਾਪਤਿ ਹੂਈ ਹੈ ਤਿਸ ਨੇ ਪੂਰੇ ਉਪਦੇਸ ਕੇ ਸਿਧਾਂਤ ਕਾ ਬੀਚਾਰ ਕੀਆ ਹੈ॥
Prof. Sahib Singhਇਹ ਪੂਰੀ ਮੱਤ ਤੇ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੀ ਰਾਹੀਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਮਿਲਦੀ ਹੈ,

ਪਦ ਅਰਥ ਗੁਰਿ = ਗੁਰਿ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਾ = ਸ੍ਰੇਸ਼ਟ ਵਿਚਾਰ।

SikhNet (Spanish)A través del Naam, serás salvado, pues Perfecta es la Sabiduría del Guru, medita en la Palabra Perfecta del Shabd.

ਅਠਸਠਿ ਤੀਰਥ ਹਰਿ ਨਾਮੁ ਹੈ; ਕਿਲਵਿਖ ਕਾਟਣਹਾਰਾ ॥੨॥

atthasatth teerath har naam hai; kilavikh kaattanahaaraa |2|

Sant Singh KhalsaThe Lord's Name is the sixty-eight sacred shrines of pilgrimage, and the Eradicator of sins. ||2||
Manmohan SinghGod's Name is the sixty-eight holies and the destroyer of sins.
Manmohan Singh (Punjabi)ਵਾਹਿਗੁਰੂ ਨਾਮ ਅਠਾਹਟ ਧਰਮ ਅਸਥਾਨ ਅਤੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ।
Fareedkot Teekaਹੇ ਹਰੀ! ਪਾਪੋਂ ਕੇ ਕਾਟਣੇਹਾਰਾ ਜੋ ਤੁਮਾਰਾ ਨਾਮ ਹੈ, ਸੋਈ ਅਠਾਹਠ ਤੀਰਥ ਰੂਪ ਹੈ॥੨॥
Prof. Sahib Singhਕਿ ਪਰਮਾਤਮਾ ਦਾ ਨਾਮ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਤੇ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ ॥੨॥

ਪਦ ਅਰਥ ਕਿਲਵਿਖ = ਪਾਪ ॥੨॥

SikhNet (Spanish)El Nombre de Dios contiene a los sesenta y ocho santuarios de peregrinos, es el Erradicador de los errores.(2)

ਜਲੁ ਬਿਲੋਵੈ. ਜਲੁ ਮਥੈ; ਤਤੁ ਲੋੜੈ ਅੰਧੁ ਅਗਿਆਨਾ ॥

jal bilovai. jal mathai; tat lorrai andh agiaanaa |

Sant Singh KhalsaThe blind ignorant mortal stirs the water and churns the water, wishing to obtain butter.
Manmohan SinghThe blind, ignorant man stirs water and water he churns and seeks to find butter.
Manmohan Singh (Punjabi)ਅੰਨ੍ਹਾਂ, ਬੇਸਮਝ ਬੰਦਾ ਪਾਣੀ ਨੂੰ ਹਿਲਾਉਂਦਾ ਹੈ ਅਤੇ ਪਾਣੀ ਨੂੰ ਹੀ ਉਹ ਰਿੜਕਦਾ ਹੈ ਅਤੇ ਮੱਖਣਕਢਣਾ ਚਾਹੁੰਦਾ ਹੈ।
Fareedkot Teekaਜੋ ਸਕਾਂਮ ਕਰਮ ਕਰਤਾ ਹੈ, ਸੋ ਜਲ ਕੋ ਰਿੜਕਤਾ ਹੈ; ਪੁਨਾ ਬਾਰੰਬਾਰ ਜੋ ਸਕਾਂਮ ਕਰਮ ਕਰਤਾ ਹੈ, ਸੋ ਜਲ ਕੋ ਮਥਤਾ ਹੈ। ਔ ਅਗ੍ਯਾਨੀ ਅੰਧੁ ਫਲੁ ਤਿਨ ਕਾ ਸਾਰ ਰੂਪ ਮੋਖ ਚਾਹੁਤਾ ਹੈ॥
Prof. Sahib Singhਜੇਹੜਾ ਮਨੁੱਖ ਪਾਣੀ ਰਿੜਕਦਾ ਹੈ, (ਸਦਾ) ਪਾਣੀ (ਹੀ) ਰਿੜਕਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ, ਉਹ (ਅਕਲੋਂ) ਅੰਨ੍ਹਾ ਹੈ ਉਹ ਅਗਿਆਨੀ ਹੈ।

ਪਦ ਅਰਥ ਬਿਲੋਵੈ = ਰਿੜਕਦਾ ਹੈ। ਮਥੈ = ਮਥਦਾ ਹੈ। ਤਤੁ = ਮੱਖਣ, ਸ੍ਰੇਸ਼ਟ ਵਸਤ। ਅੰਧੁ = ਅੰਨ੍ਹਾ ਮਨੁੱਖ।

SikhNet (Spanish)El tonto ciego, bate el agua pensando encontrar la Esencia Real de la Sabiduría,

ਗੁਰਮਤੀ. ਦਧਿ ਮਥੀਐ; ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥

guramatee. dadh matheeai; amrit paaeeai naam nidhaanaa |

Sant Singh KhalsaFollowing the Guru's Teachings, one churns the cream, and the treasure of the Ambrosial Naam is obtained.
Manmohan SinghChurning curd by Guru's instruction, the treasure of the ambrosial Name is found.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਦਹੀ ਰਿੜਕਣ ਨਾਲ ਅੰਮ੍ਰਿਤਮਈ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ।
Fareedkot Teekaਜੋ ਗੁਰ ਸਿਖ੍ਯਾਕਰਿ ਨਿਸਕਾਮ ਕਰਮ ਰੂਪ ਵਾ ਸਤਿ ਅਸਤ ਕਾ ਬੀਚਾਰ ਰੂਪ ਦਹੀਂ ਮਥੀਐ, ਤੌ ਨਾਮ ਅੰਮ੍ਰਿਤ ਜੋ ਨਿਧੀ ਕਾ ਘਰ ਹੈ ਤਿਸ ਕੋ ਪਾਈਤਾ ਹੈ॥
Prof. Sahib Singhਜੇ ਦਹੀਂ ਰਿੜਕੀਏ ਤਾਂ ਮੱਖਣ ਲੱਭਦਾ ਹੈ (ਇਸੇ ਤਰ੍ਹਾਂ) ਜੇ ਗੁਰੂ ਦੀ ਮੱਤ ਲਈਏ ਤਾਂ ਪ੍ਰਭੂ ਦਾ ਨਾਮ ਮਿਲਦਾ ਹੈ ਜੋ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ।

ਪਦ ਅਰਥ ਦਧਿ = ਦਹੀਂ। ਮਥੀਐ = ਰਿੜਕੀਏ। ਨਿਧਾਨਾ = ਖ਼ਜ਼ਾਨਾ (ਸਭ ਪਦਾਰਥਾਂ ਦਾ)।

SikhNet (Spanish)pero sólo batiendo la crema de la Palabra del Guru, uno obtiene el Naam Ambrosial.

ਮਨਮੁਖ. ਤਤੁ, ਨ ਜਾਣਨੀ; ਪਸੂ ਮਾਹਿ ਸਮਾਨਾ ॥੩॥

manamukh. tat, na jaananee; pasoo maeh samaanaa |3|

Sant Singh KhalsaThe self-willed manmukh is a beast; he does not know the essence of reality that is contained within himself. ||3||
Manmohan SinghThe infidel beast realises not the quintessence that is contained in him.
Manmohan Singh (Punjabi)ਅਧਰਮੀ ਡੰਗਰ ਉਸ ਜੌਹਰ ਨੂੰ ਅਨੂਭਵ ਨਹੀਂ ਕਰਦਾ ਜੋ ਉਸ ਦੇ ਅੰਦਰ ਸਮਾਇਆ ਹੋਇਆ ਹੈ।
Fareedkot Teekaਮਨਮੁਖਤਾ ਕਰ ਕੇ ਸਾਰ ਰੂਪ ਕੋ ਨਹੀਂ ਜਾਨਤੇ, ਇਨ ਪਸੂ ਜੀਵੋਂ ਕੇ ਰਿਦੇ ਬੀਚ ਹੀ ਸਮਾਇਆ ਹੂਆ ਹੈ; ਵਾ ਪਸੂਓਂ ਮੇਂ ਮਿਲ ਰਹਾ ਹੈ; ਵਾ ਪਸੂਓਂ ਮੇਂ ਸਮਾਨ ਪਸੂ ਜੈਸੇ ਗਧਾ ਹੈ॥੩॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਹਰਨ ਵਾਲੇ ਮਨੁੱਖ ਇਸ ਭੇਤ ਨੂੰ ਨਹੀਂ ਸਮਝਦੇ, ਉਹ ਪਸ਼ੂ-ਬ੍ਰਿਤੀ ਵਿਚ ਟਿਕੇ ਰਹਿੰਦੇ ਹਨ ॥੩॥

ਪਦ ਅਰਥ ਜਾਣਨੀ = ਜਾਣਨਿ, ਜਾਣਦੇ ਹਨ। ਪਸੂ = ਪਸ਼ੂ-ਸੁਭਾਵ ॥੩॥

SikhNet (Spanish)Mira, el arrogante Manmukj no conoce la Quintaescencia, pues se identifica a sí mismo con la naturaleza animal. (3)

ਹਉਮੈ ਮੇਰਾ ਮਰੀ ਮਰੁ; ਮਰਿ ਜੰਮੈ ਵਾਰੋ ਵਾਰ ॥

haumai meraa maree mar; mar jamai vaaro vaar |

Sant Singh KhalsaDying in egotism and self-conceit, one dies, and dies again, only to be reincarnated over and over again.
Manmohan SinghHe, who dies the death of egotism and egoism, continues to come and go, again and again.
Manmohan Singh (Punjabi)ਜੋ ਹੰਕਾਰ ਅਤੇ ਅਪਣੱਤ ਦੀ ਮੌਤੇ ਮਰਦਾ ਹੈ। ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਹੰਤਾ ਮਮਤਾ ਧਾਰਨੇ ਸੇ (ਮਰੀ) ਮ੍ਰਿਤੂ ਕਰ ਮਰਤਾ ਹੈ। ਪੁਨਾ ਐਸਾ ਮਰਤਾ ਹੈ ਕਿ ਬਾਰੰਬਾਰ ਜਨਮਤਾ ਮਰਤਾ ਹੀ ਰਹਿਤਾ ਹੈ॥
Prof. Sahib Singhਹਉਮੈ ਤੇ ਮਮਤਾ ਨਿਰੀ ਆਤਮਕ ਮੌਤ ਹੈ, ਇਸ ਆਤਮਕ ਮੌਤੇ ਮਰ ਕੇ ਜੀਵ ਮੁੜ ਮੁੜ ਜੰਮਦਾ ਮਰਦਾ ਹੈ।

ਪਦ ਅਰਥ ਮਰੀ = (ਆਤਮਕ) ਮੌਤ। ਮਰੁ = ਮੌਤ। ਵਾਰੋ ਵਾਰ = ਮੁੜ ਮੁੜ।

SikhNet (Spanish)Aquél que es destruido por su ego negativo, muere para renacer y morir otra vez,

ਗੁਰ ਕੈ ਸਬਦੇ. ਜੇ ਮਰੈ; ਫਿਰਿ ਮਰੈ ਨ. ਦੂਜੀ ਵਾਰ ॥

gur kai sabade. je marai; fir marai na. doojee vaar |

Sant Singh KhalsaBut when he dies in the Word of the Guru's Shabad, then he does not die, ever again.
Manmohan SinghBut when man dies by Guru's word, he dies not again, a second time.
Manmohan Singh (Punjabi)ਪ੍ਰੰਤੂ ਜਦ ਬੰਦਾ ਗੁਰਾਂ ਦੇ ਉਪਦੇਸ਼ ਦੁ ਆਰਾ ਮਰ ਜਾਂਦਾ ਹੈ, ਉਹ ਮੁੜ ਕੇ ਦੂਸਰੀ ਦਫਾ ਨਹੀਂ ਮਰਦਾ।
Fareedkot Teekaਜੌ ਗੁਰੋਂ ਕੇ ਉਪਦੇਸ਼ ਸਾਥ ਜੀਵ ਭਾਵ ਸੇ ਮਰੇ ਤੌ ਦੂਜੀ ਬਾਰ ਫੇਰ ਨਹੀਂ ਮਰਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਹਉਮੈ ਤੇ ਮਮਤਾ ਵਲੋਂ) ਸਦਾ ਲਈ ਤਰਕ ਕਰ ਲਏ ਤਾਂ ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ।

ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ। ਮਰੈ = (ਆਪਾ-ਭਾਵ ਵਲੋਂ) ਮਰਦਾ ਹੈ। ਨ ਮਰੈ = 'ਹਉਮੈ' ਦੀ ਮੌਤ ਨਹੀਂ ਮਰਦਾ।

SikhNet (Spanish)pero aquél que se inmerge en la Palabra del Guru, ya no muere más.

ਗੁਰਮਤੀ ਜਗਜੀਵਨੁ ਮਨਿ ਵਸੈ; ਸਭਿ ਕੁਲ ਉਧਾਰਣਹਾਰ ॥੪॥

guramatee jagajeevan man vasai; sabh kul udhaaranahaar |4|

Sant Singh KhalsaWhen he follows the Guru's Teachings, and enshrines the Lord, the Life of the World, within his mind, he redeems all his generations. ||4||
Manmohan SinghIf man enshrines God, the life of the world in his mind, through Guru's instruction, he saves his entire lineage.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਜੇਕਰ ਬੰਦਾ ਜਗਤ ਦੀ ਜਿੰਦਜਾਨ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਵੇ, ਤਾਂ ਉਹ ਆਪਣੀ ਸਮੂਹ ਵੰਸ਼ ਨੂੰ ਭੀ ਤਾਰ ਲੈਂਦਾ ਹੈ।
Fareedkot Teekaਹੇ (ਜਗ ਜੀਵਨੁ) ਪਰਮੇਸਰ! ਤੂੰ ਜਿਨ ਗੁਰਮਤੀਓਂ ਕੇ ਮਨ ਮੇਂ ਬਸਤਾ ਹੈਂ ਵਹੁ ਸੰਪੂਰਨ ਕੁਲੋਂ ਕੇ ਉਧਾਰਨਹਾਰੇ ਹੂਏ ਹੈਂ॥੪॥
Prof. Sahib Singhਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਜਗਤ ਦਾ ਜੀਵਨ ਪਰਮਾਤਮਾ ਵੱਸ ਪੈਂਦਾ ਹੈ (ਆਪ ਤਾਂ ਤਰਦਾ ਹੀ ਹੈ) ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਆਤਮਕ ਮੌਤ ਤੋਂ ਬਚਾ ਲੈਂਦਾ ਹੈ ॥੪॥

ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ ਪ੍ਰਭੂ। ਮਨਿ = (ਜਿਸ ਦੇ) ਮਨ ਵਿਚ। ਸਭਿ = ਸਾਰੇ ॥੪॥

SikhNet (Spanish)Si uno alaba al Señor de la vida en la mente, a través de la Palabra del Guru, uno emancipa a sus generaciones.(4)

ਸਚਾ ਵਖਰੁ ਨਾਮੁ ਹੈ; ਸਚਾ ਵਾਪਾਰਾ ॥

sachaa vakhar naam hai; sachaa vaapaaraa |

Sant Singh KhalsaThe Naam, the Name of the Lord, is the true object, the true commodity.
Manmohan SinghThe Lord's Name is the true merchandise and true is its trade.
Manmohan Singh (Punjabi)ਪ੍ਰਭੂ ਦਾ ਨਾਮ ਸੱਚਾ ਸੌਦਾ ਸੂਤ ਹੈ ਅਤੇ ਸੱਚਾ ਹੈ ਇਸ ਦਾ ਵਣਜ।
Fareedkot Teekaਹੇ ਹਰੀ! ਸਚਾ ਸੌਦਾ ਤੌ ਤੇਰਾ ਨਾਮ ਹੈ ਔ ਵਪਾਰ ਭੀ ਸਚਾ ਹੈ॥
Prof. Sahib Singh(ਜੀਵ-ਵਣਜਾਰਾ ਜਗਤ-ਹੱਟ ਵਿਚ ਵਪਾਰ ਕਰਨ ਆਇਆ ਹੈ) ਸਦਾ ਕਾਇਮ ਰਹਿਣ ਵਾਲਾ (ਕਦੇ ਨਾਸ ਨਾਹ ਹੋਣ ਵਾਲਾ) ਸੌਦਾ ਪਰਮਾਤਮਾ ਦਾ ਨਾਮ (ਹੀ) ਹੈ, ਇਹੀ ਐਸਾ ਵਪਾਰ ਹੈ ਜੋ ਸਦਾ-ਥਿਰ ਰਹਿੰਦਾ ਹੈ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)El Nombre del señor es la Mercancía Verdadera, su comercio también es Verdadero.

ਲਾਹਾ ਨਾਮੁ ਸੰਸਾਰਿ ਹੈ; ਗੁਰਮਤੀ ਵੀਚਾਰਾ ॥

laahaa naam sansaar hai; guramatee veechaaraa |

Sant Singh KhalsaThe Naam is the only true profit in this world. Follow the Guru's Teachings, and contemplate it.
Manmohan SinghThe Name is the only profit in this world, deliberate over it under the Guru's instruction.
Manmohan Singh (Punjabi)ਇਸ ਜਗਤ ਅੰਦਰ ਕੇਵਲ ਨਾਮ ਹੀ ਮੁਨਾਫ਼ਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਤੂੰ ਇਸ ਦਾ ਆਰਾਧਨ ਕਰ।
Fareedkot Teekaਜੋ ਜਪਨਾ ਜਪਾਉਨਾ ਹੈ ਇਸ ਸੰਸਾਰ ਮੇਂ ਨਾਮ ਕਾ ਹੀ ਲਾਭ ਹੈ। ਪਰੰਤੂ ਗੁਰੋਂ ਕੀ ਸਿਖ੍ਯਾ ਦੁਆਰਾ ਬੀਚਾਰਿਆ ਜਾਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਮੱਤ ਲੈ ਕੇ ਇਹ ਸੂਝ ਆ ਜਾਂਦੀ ਹੈ ਉਹ ਜਗਤ (-ਹੱਟ) ਵਿਚ ਨਾਮ (ਦੀ) ਖੱਟੀ ਖੱਟਦਾ ਹੈ।

ਪਦ ਅਰਥ ਲਾਹਾ = ਖੱਟੀ। ਸੰਸਾਰਿ = ਸੰਸਾਰ ਵਿਚ। ਵੀਚਾਰਾ = ਸੂਝ।

SikhNet (Spanish)Sí, si uno reflexiona en la Palabra del Guru, uno cosecha la utilidad del Nombre del Señor en este mismo mundo.

ਦੂਜੈ ਭਾਇ ਕਾਰ ਕਮਾਵਣੀ; ਨਿਤ ਤੋਟਾ ਸੈਸਾਰਾ ॥੫॥

doojai bhaae kaar kamaavanee; nit tottaa saisaaraa |5|

Sant Singh KhalsaTo work in the love of duality, brings constant loss in this world. ||5||
Manmohan SinghTo perform service for the love of mammon, is ever to suffer loss in this world.
Manmohan Singh (Punjabi)ਮਾਇਆ ਦੇ ਮੋਹ ਦੀ ਖ਼ਾਤਰ ਕੰਮ ਕਰਨਾ ਇਸ ਜਹਾਨ ਅੰਦਰ ਸਦਾ ਹੀ ਘਾਟਾ ਉਠਾਉਣਾ ਹੈ।
Fareedkot Teekaਜੋ ਦ੍ਵੈਤ ਭਾਇ ਸਾਥ ਕਰ ਕਮਾਵਣੀ ਕਰਤੇ ਹੈਂ, ਭਾਵ ਜੋ ਸਕਾਮ ਕਰਮ ਹੈਂ, ਤਿਨ ਕੋ ਸੰਸਾਰ ਮੇਂ ਨਿਤ ਤੋਟਾ ਹੀ ਹੋਤਾ ਹੈ॥੫॥
Prof. Sahib Singhਪਰ ਜੇ ਮਾਇਆ ਦੇ ਪਿਆਰ ਵਿਚ ਹੀ (ਸਦਾ) ਕਿਰਤ-ਕਾਰ ਕੀਤੀ ਜਾਏ, ਤਾਂ ਸੰਸਾਰ ਵਿਚ (ਆਤਮਕ ਜੀਵਨ ਦੀ ਪੂੰਜੀ ਨੂੰ) ਘਾਟਾ ਹੀ ਘਾਟਾ ਪੈਂਦਾ ਹੈ ॥੫॥

ਪਦ ਅਰਥ ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਪ੍ਰੇਮ ਵਿਚ। ਤੋਟਾ = ਘਾਟਾ (ਆਤਮਕ ਜੀਵਨ ਵਿਚ) ॥੫॥

SikhNet (Spanish)Pero si uno devota su ser en el otro, uno pierde y pierde cada vez más.(5)

ਸਾਚੀ ਸੰਗਤਿ ਥਾਨੁ ਸਚੁ; ਸਚੇ ਘਰ ਬਾਰਾ ॥

saachee sangat thaan sach; sache ghar baaraa |

Sant Singh KhalsaTrue is one's association, true is one's place,
Manmohan SinghTrue is man's association, true his seat, true his heart and home,
Manmohan Singh (Punjabi)ਸੱਚੀ ਹੈ ਇਨਸਾਨ ਦੀ ਊਠਕ ਬੈਠਕ, ਸੱਚਾ ਉਸ ਦਾ ਟਿਕਾਣਾ, ਸੱਚਾ ਉਸ ਦਾ ਝੁੱਗਾ ਝਾਹਾ,
Fareedkot Teekaਸੰਤੋਂ ਕੀ ਸੰਗਤ ਭੀ ਸਾਚੀ ਹੈ ਸੰਤੋਂ ਕਾ ਅਸਥਾਨੁ ਭੀ ਸਚਾ ਹੈ, ਘਰ ਗੋਲਕ ਇੰਦ੍ਰੇਂ ਕੇ ਸਚੇ ਹੈਂ ਔ (ਬਾਰਾ) ਮੁਖ ਭੀ ਸਚਾ ਹੈ॥
Prof. Sahib Singhਉਸ ਦੀ ਸੰਗਤ ਪਵਿਤ੍ਰ, ਉਸ ਦਾ ਰਿਹੈਸ਼ੀ ਥਾਂ ਪਵਿਤ੍ਰ, ਉਸ ਦੇ ਘਰ ਬਾਰ ਪਵਿਤ੍ਰ ਹਨ।

ਪਦ ਅਰਥ ਸਚੀ = ਸਦਾ ਇਕ-ਰਸ ਰਹਿਣ ਵਾਲੀ, ਉਕਾਈ ਨ ਖਾਣ ਵਾਲੀ।

SikhNet (Spanish)Verdadera es nuestra asociación, Verdad es el recinto, Verdad es el hogar.

ਸਚਾ ਭੋਜਨੁ ਭਾਉ ਸਚੁ; ਸਚੁ ਨਾਮੁ ਅਧਾਰਾ ॥

sachaa bhojan bhaau sach; sach naam adhaaraa |

Sant Singh KhalsaAnd true is one's hearth and home, when one has the support of the Naam.
Manmohan Singhtrue his food and true his love, if he has the True Name's support.
Manmohan Singh (Punjabi)ਸੱਚੀ ਉਸ ਦੀ ਖ਼ੁਰਾਕ ਅਤੇ ਸੱਚਾ ਉਸ ਦਾ ਪਿਆਰ, ਜੇਕਰ ਉਸ ਨੂੰ ਸੱਚੇ ਨਾਮ ਦਾ ਆਸਰਾ ਹੈ।
Fareedkot Teekaਸਚੇ ਨਾਮ ਕਾ ਜਿਨਾਂ ਆਸਰਾ ਲੀਆ ਹੈ ਏਹੁ ਸਭ ਬਾਤ ਤਿਨ ਕੀ ਸਚੀ ਹੈ॥
Prof. Sahib Singhਪਰਮਾਤਮਾ ਦਾ ਸਦਾ-ਥਿਰ ਨਾਮ ਪਰਮਾਤਮਾ ਦਾ ਸਦਾ-ਥਿਰ ਪ੍ਰੇਮ ਉਸ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ ਉਸ ਦੇ ਆਤਮਕ ਜੀਵਨ ਦੀ ਸਦਾ-ਟਿਕਵੀਂ ਖ਼ੁਰਾਕ ਬਣ ਜਾਂਦਾ ਹੈ।

ਪਦ ਅਰਥ ਭਾਉ = ਪ੍ਰੇਮ। ਆਧਾਰਾ = ਆਸਰਾ।

SikhNet (Spanish)Verdad es el alimento, Verdad es el amor de uno si uno se apoya en el Nombre Verdadero,

ਸਚੀ ਬਾਣੀ ਸੰਤੋਖਿਆ; ਸਚਾ ਸਬਦੁ ਵੀਚਾਰਾ ॥੬॥

sachee baanee santokhiaa; sachaa sabad veechaaraa |6|

Sant Singh KhalsaContemplating the True Word of the Guru's Bani, and the True Word of the Shabad, one becomes content. ||6||
Manmohan SinghPondering over the true Gurbani and the True Name, he remains satiated.
Manmohan Singh (Punjabi)ਸੱਚੀ ਗੁਰਬਾਣੀ ਅਤੇ ਸੱਚੇ ਨਾਮ ਦਾ ਧਿਆਨ ਧਾਰਨ ਦੁਆਰਾ ਉਹ ਸੰਤੁਸ਼ਟ ਹੋਇਆ ਰਹਿੰਦਾ ਹੈ।
Fareedkot Teekaਤਿਨ ਕੀ ਬਾਣੀ ਸਚੀ ਹੈ, ਉਨ ਕਾ ਮਨ ਸਚੇ ਉਪਦੇਸ ਕੋ ਬੀਚਾਰ ਕਰ ਕੇ ਸੰਤੋਖ ਕੋ ਪ੍ਰਾਪਤਿ ਹੂਆ ਹੈ॥੬॥
Prof. Sahib Singhਉਹ ਮਨੁੱਖ ਸਦਾ-ਥਿਰ ਬਾਣੀ ਦੀ ਰਾਹੀਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ ॥੬॥

ਪਦ ਅਰਥ ਬਾਣੀ = ਬਾਣੀ ਦੀ ਰਾਹੀਂ। ਸੰਤੋਖਿਆ = (ਜੋ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ ॥੬॥

SikhNet (Spanish)si uno es confortado por la Palabra Verdadera y habita siempre en Ella. (6)

ਰਸ ਭੋਗਣ ਪਾਤਿਸਾਹੀਆ; ਦੁਖ ਸੁਖ ਸੰਘਾਰਾ ॥

ras bhogan paatisaaheea; dukh sukh sanghaaraa |

Sant Singh KhalsaEnjoying princely pleasures, one shall be destroyed in pain and pleasure.
Manmohan SinghEnjoying royal revelries, one is destroyed by pain and pleasure.
Manmohan Singh (Punjabi)ਸ਼ਾਹੀ ਰੰਗਰਲੀਆਂ ਮਾਣਨ ਦੁਆਰਾ ਇਨਸਾਨ ਗ਼ਮੀ ਅਤੇ ਖ਼ੁਸ਼ੀ ਅੰਦਰ ਤਬਾਹ ਹੋ ਜਾਂਦਾ ਹੈ।
Fareedkot Teekaਜੋ ਪਾਤਸ਼ਾਹੀਆਂ ਕੇ ਰਸੋਂ ਕੋ ਭੋਗਣਾ ਹੈ ਤਿਨੋਂ ਕਰ ਸੁਖ ਦੁਖ ਮੇਂ ਜੀਵੋਂ ਕਾ ਸੰਘਾਰ ਹੋਤਾ ਹੈ॥
Prof. Sahib Singhਪਰ ਦੁਨੀਆ ਦੇ ਰਸ ਮਾਣਨ ਨਾਲ, ਦੁਨੀਆ ਦੀਆਂ ਪਾਤਿਸ਼ਾਹੀਆਂ ਨਾਲ (ਮਨੁੱਖ ਨੂੰ) ਦੁਖ ਸੁਖ ਵਿਆਪਦੇ ਰਹਿੰਦੇ ਹਨ।

ਪਦ ਅਰਥ ਸੰਘਾਰਾ = ਵਿਆਪਦੇ ਹਨ।

SikhNet (Spanish)Si uno decide desfrutar de las delicias de este mundo, uno será destruido por el dolor y el placer.

ਮੋਟਾ ਨਾਉ ਧਰਾਈਐ; ਗਲਿ ਅਉਗਣ ਭਾਰਾ ॥

mottaa naau dharaaeeai; gal aaugan bhaaraa |

Sant Singh KhalsaAdopting a name of greatness, one strings heavy sins around his neck.
Manmohan SinghAssuming big Name, heinous sins cling to the mortal's neck.
Manmohan Singh (Punjabi)ਵਡਾ ਨਾਮ ਇਖ਼ਤਿਆਰ ਕਰਨ ਦੁਆਰਾ, ਬੱਜਰ ਪਾਪ ਪ੍ਰਾਣੀ ਦੇ ਗਲ ਨੂੰ ਚਿਮੜਦੇ ਹਨ।
Fareedkot Teekaਵੱਡਾ ਨਾਮ ਧਰਾਇ ਲਈਏ, ਔਗੁਨ ਕਰੀਏ, ਤੋ ਗਲ ਮੇਂ ਭਾਰਾ ਫਾਹਾ ਪੜਤਾ ਹੈ॥
Prof. Sahib Singhਜੇ (ਦੁਨੀਆ ਦੇ ਵਡੱਪਣ ਦੇ ਕਾਰਨ ਆਪਣਾ) ਵੱਡਾ ਨਾਮ ਭੀ ਰਖਾ ਲਈਏ, ਤਾਂ ਭੀ ਸਗੋਂ ਗਲ ਵਿਚ ਔਗੁਣਾਂ ਦੇ ਭਾਰ ਬੱਝ ਪੈਂਦੇ ਹਨ (ਜਿਨ੍ਹਾਂ ਕਰਕੇ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਦਾ ਹੀ ਹੈ)।

ਪਦ ਅਰਥ ਮੋਟਾ = ਵੱਡਾ। ਗਲਿ = ਗਲ ਵਿਚ।

SikhNet (Spanish)Sí, si uno ha tratado de darse a conocer como un ser grandioso, cargará el collar del error.

ਮਾਣਸ ਦਾਤਿ. ਨ ਹੋਵਈ; ਤੂ ਦਾਤਾ ਸਾਰਾ ॥੭॥

maanas daat. na hovee; too daataa saaraa |7|

Sant Singh KhalsaMankind cannot give gifts; You alone are the Giver of everything. ||7||
Manmohan SinghMan is potent to give no gifts. Thou alone are the Beneficient Lord of everything.
Manmohan Singh (Punjabi)ਆਦਮੀ ਕੋਈ ਬਖ਼ਸ਼ੀਸ਼ ਦੇਣ ਜੋਗਾ ਨਹੀਂ। ਹਰ ਵਸਤੂ ਦਾ ਕੇਵਲ ਤੂੰ ਹੀ ਦਾਤਾਰ ਸੁਆਮੀ ਹੈਂ।
Fareedkot Teekaਮਾਨੁਖ ਸੇ ਤੌ ਕੋਈ ਦਾਤ ਨਹੀਂ ਹੋ ਸਕਤੀ ਅਰੁ ਮਨ ਬਾਂਛਤ ਕਾ ਸਾਰਾ ਸਰਬ ਪ੍ਰਕਾਰ ਕਾ ਦਾਤਾ ਤੂੰ ਹੀ ਹੈਂ॥੭॥
Prof. Sahib Singhਹੇ ਪ੍ਰਭੂ! ਤੂੰ ਵੱਡਾ ਦਾਤਾ ਹੈਂ (ਸਭ ਦਾਤਾਂ ਦੇਂਦਾ ਹੈਂ), ਪਰ ਤੇਰੀਆਂ (ਮਾਇਕ) ਦਾਤਾਂ ਨਾਲ ਮਨੁੱਖਾਂ ਦੀ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ ॥੭॥

ਪਦ ਅਰਥ ਸਾਰਾ = ਸ੍ਰੇਸ਼ਟ ॥੭॥

SikhNet (Spanish)Oh Dios, el ser humano no le puede hacer favores a otro, sólo Tú eres nuestro Dios Inmaculado y Bondadoso.(7)

ਅਗਮ ਅਗੋਚਰੁ ਤੂ ਧਣੀ; ਅਵਿਗਤੁ ਅਪਾਰਾ ॥

agam agochar too dhanee; avigat apaaraa |

Sant Singh KhalsaYou are inaccessible and unfathomable; O Lord, You are imperishable and infinite.
Manmohan SinghThou O Master, are Unapproachable, Imperishable and infinite.
Manmohan Singh (Punjabi)ਤੂੰ ਹੇ ਮਾਲਕ! ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚਰਾ, ਅਬਿਨਾਸ਼ੀ ਅਤੇ ਬੇਅੰਤ ਹੈਂ।
Fareedkot Teekaਮਨ ਸੇ ਅਗਮ ਹੈਂ ਪੁਨਾ ਇੰਦ੍ਰੀਓਂ ਸੇ ਅਵਿਸੇ ਹੈਂ ਤਥਾ ਤੂੰ ਸਭ ਕਾ ਧਨੀ ਹੈਂ। ਐ ਤੇਰੀ ਗਤੀ ਕੋਈ ਨਹੀਂ ਪਾਇ ਸਕਤਾ, ਇਸੀ ਸੇ ਤੂੰ ਅਪਾਰ ਕਹੀਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਗਮ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ, ਤੂੰ ਸਭ ਪਦਾਰਥਾਂ ਦਾ ਮਾਲਕ ਹੈਂ, ਤੂੰ ਅਦ੍ਰਿਸ਼ਟ ਹੈਂ, ਤੂੰ ਬੇਅੰਤ ਹੈਂ।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਧਣੀ = ਮਾਲਕ। ਅਵਿਗਤੁ = {अव्यत्तत्र्} ਅਦ੍ਰਿਸ਼ਟ। ਅਪਾਰਾ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ।

SikhNet (Spanish)Oh Señor, Insondable, Imperceptible y Eterno eres Tú.

ਗੁਰਸਬਦੀ ਦਰੁ ਜੋਈਐ; ਮੁਕਤੇ ਭੰਡਾਰਾ ॥

gurasabadee dar joeeai; mukate bhanddaaraa |

Sant Singh KhalsaThrough the Word of the Guru's Shabad, seeking at the Lord's Door, one finds the treasure of liberation.
Manmohan SinghSearching the Lord's door, by Guru's instruction, the mortal comes upon the treasure of salvation.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੇ ਬੂਹੇ ਨੂੰ ਭਾਲਣ ਨਾਲ ਇਨਸਾਨ ਮੋਖ਼ਸ਼ ਦੇ ਖ਼ਜਾਨੇ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਤੇਰੇ ਕੋ (ਦਰੁ) ਅੰਦਰ ਹੀ ਦੇਖੀਤਾ ਹੈ। ਤੂੰ ਕੈਸਾ ਹੈਂ? (ਮੁਕਤੇ) ਬਹੁਤੇ ਸੁਖੋਂ ਕਾ ਭੰਡਾਰਾ ਹੈਂ॥
Prof. Sahib Singhਜੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰਾ ਦਰਵਾਜ਼ਾ ਭਾਲੀਏ ਤਾਂ (ਤੇਰੇ ਦਰ ਤੋਂ ਨਾਮ ਦਾ ਉਹ) ਖ਼ਜ਼ਾਨਾ ਮਿਲਦਾ ਹੈ ਜੋ (ਮਾਇਆ ਦੇ ਮੋਹ ਵਲੋਂ) ਖ਼ਲਾਸੀ ਦੇਂਦਾ ਹੈ।

ਪਦ ਅਰਥ ਦਰੁ = ਦਰਵਾਜ਼ਾ। ਜੋਈਐ = ਢੂੰਢੀਏ। ਮੁਕਤੇ = ਵਿਕਾਰਾਂ ਤੋਂ ਖ਼ਲਾਸੀ।

SikhNet (Spanish)Sí, si uno busca en la Puerta del Señor a través de la Palabra del Shabd del Guru, uno encuentra el Tesoro del Naam, el Nombre del Señor, que lo libera.

ਨਾਨਕ. ਮੇਲੁ ਨ ਚੂਕਈ; ਸਾਚੇ ਵਾਪਾਰਾ ॥੮॥੧॥

naanak. mel na chookee; saache vaapaaraa |8|1|

Sant Singh KhalsaO Nanak, this union is not broken, if one deals in the merchandise of Truth. ||8||1||
Manmohan SinghNanak, by dealing in the True Name, man's union with the Lord breaks not.
Manmohan Singh (Punjabi)ਨਾਨਕ ਸੱਚੇ ਨਾਮ ਦਾ ਵਣਜ ਕਰਨ ਦੁਆਰਾ ਸੁਆਮੀ ਨਾਲੋਂ ਇਨਸਾਨ ਦਾ ਮਲਾਮ ਟੁਟਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਾਚੇ ਨਾਮ ਕਾ ਬ੍ਯਾਪਾਰ ਕੀਆ ਹੈ, ਤਿਨ ਕਾ ਹੇ ਪਰਮੇਸਰ! ਤੇਰੇ ਸੇ ਮੇਲ ਨਹੀਂ ਚੂਕਤਾ ਅਰਥਾਤ ਦੂਰ ਨਹੀਂ ਹੋਤਾ॥੮॥੧॥
Prof. Sahib Singhਹੇ ਨਾਨਕ! (ਨਾਮ ਦਾ ਵਪਾਰ) ਸਦਾ-ਥਿਰ ਰਹਿਣ ਵਾਲਾ ਵਪਾਰ ਹੈ (ਇਸ ਵਪਾਰ ਦੀ ਬਰਕਤਿ ਨਾਲ ਜੀਵ-ਵਣਜਾਰੇ ਦਾ ਪਰਮਾਤਮਾ-ਸ਼ਾਹ ਨਾਲੋਂ ਕਦੇ) ਮਿਲਾਪ ਮੁੱਕਦਾ ਨਹੀਂ ॥੮॥੧॥

ਪਦ ਅਰਥ ਚੂਕਈ = ਮੁੱਕਦਾ ॥੮॥੧॥

SikhNet (Spanish)Dice Nanak, si uno comercia con la Verdad, Irrompible se vuelve la Unión de uno con Dios.(8-1)

Open this shabad (28 lines, Angs 1008-1009) →

Shabad Guru Nanak Dev Ji Raag Maaroo continues on Ang 1010

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਬਿਖੁ ਬੋਹਿਥਾ ਲਾਦਿਆ; ਦੀਆ ਸਮੁੰਦ ਮੰਝਾਰਿ ॥

bikh bohithaa laadiaa; deea samund manjhaar |

Sant Singh KhalsaThe boat is loaded with sin and corruption, and launched into the sea.
Manmohan SinghLoaded with sins, the ship is launched in the sea.
Manmohan Singh (Punjabi)ਪਾਪਾਂ ਨਾਲ ਲੱਦਿਆ ਹੋਇਆ ਜਹਾਜ਼ ਸਮੁੰਦਰ ਵਿੱਚ ਠੇਲ੍ਹ ਦਿਤਾ ਜਾਂਦਾ ਹੈ।
Fareedkot Teekaਮਨ ਜਹਾਜ ਮੇਂ ਵਿਖੇ ਵਾਸਨਾ ਰੂਪ ਜਹਿਰ ਲਾਦਿਆ ਹੈ ਔ ਸੰਸਾਰ ਸਮੁੰਦਰ ਮੇਂ ਪਾਇ ਦੀਆ ਹੈ॥
Prof. Sahib Singhਜਗਤ ਨੇ ਆਪਣੀ ਜ਼ਿੰਦਗੀ ਦਾ ਬੇੜਾ ਮਾਇਆ ਦੇ ਜ਼ਹਿਰ ਨਾਲ ਲੱਦਿਆ ਹੋਇਆ ਹੈ, ਤੇ ਇਸ ਨੂੰ ਸੰਸਾਰ-ਸਮੁੰਦਰ ਵਿਚ ਠੇਲ੍ਹ ਦਿੱਤਾ ਹੋਇਆ ਹੈ।

ਪਦ ਅਰਥ ਬੋਹਿਥਾ = ਜਹਾਜ਼, ਬੇੜਾ। ਦੀਆ = ਠੇਲ੍ਹ ਦਿੱਤਾ। ਮੰਝਾਰਿ = ਵਿਚ।

SikhNet (Spanish)Uno carga el barco de la vida, de puras faltas y errores, y se embarca hacia el terrible mar de las existencias materiales.

ਕੰਧੀ ਦਿਸਿ. ਨ ਆਵਈ; ਨਾ ਉਰਵਾਰੁ. ਨ ਪਾਰੁ ॥

kandhee dis. na aavee; naa uravaar. na paar |

Sant Singh KhalsaThe shore cannot be seen on this side, nor on the shore beyond.
Manmohan SinghThe shore is seen not. Neither the this end, nor the yonder one.
Manmohan Singh (Punjabi)ਕੰਢਾ ਦਿਸਦਾ ਹੀ ਨਹੀਂ। ਨਾਂ ਉਰਨਾ ਕਿਨਾਰਾ ਨਾਂ ਹੀ ਪਰਲਾ।
Fareedkot Teekaਜਿਸ ਸਮੁੰਦਰ ਕਾ ਕਿਨਾਰਾ ਦਿਸਨੇ ਮੇਂ ਨਹੀਂ ਆਵਤਾ ਔ ਨਾ ਉਰਾਰ ਅਰੁ ਨ ਪਾਰ ਜਾਣਿਆ ਜਾਤਾ ਹੈ॥
Prof. Sahib Singh(ਸੰਸਾਰ ਦਾ) ਕੰਢਾ ਦਿੱਸਦਾ ਨਹੀਂ, ਨਾਹ ਉਰਲਾ ਕੰਢਾ ਨਾਹ ਪਾਰਲਾ।

ਪਦ ਅਰਥ ਕੰਧੀ = ਕੰਢਾ। ਉਰਵਾਰੁ = ਉਰਲਾ ਕੰਢਾ। ਵੰਝੀ = ਵੰਝ।

SikhNet (Spanish)Y mira uno no logra ver la otra rivera, ni el puerto de salida.

ਵੰਝੀ ਹਾਥਿ ਨ ਖੇਵਟੂ; ਜਲੁ ਸਾਗਰੁ ਅਸਰਾਲੁ ॥੧॥

vanjhee haath na khevattoo; jal saagar asaraal |1|

Sant Singh KhalsaThere are no oars, nor any boatmen, to cross over the terrifying world-ocean. ||1||
Manmohan SinghOars and oarsman, one comes not upon to cross the dreadful sea water.
Manmohan Singh (Punjabi)ਡਰਾਉਣੇ ਸਮੁੰਦਰ ਦੇ ਪਾਣੀ ਤੋਂ ਪਾਰ ਹੋਂਦ ਲਈ ਬੰਦੇ ਨੂੰ ਕਦੇ ਚਪੂ ਤੇ ਮਲਾਹ ਹੱਥ ਨਹੀਂ ਲਗਦਾ।
Fareedkot Teekaਅਸਥੂਲ ਕਰਮ ਵੰਝੋਂ ਕਰਿ ਹਾਥਿ ਨਹੀਂ ਆਵਤੀ ਔ ਖੇਵਟ ਕਰਮ ਕਾਂਡੀ ਗੁਰੂ ਸਹਾਇਤਾ ਨਹੀਂ ਕਰ ਸਕਤਾ। ਪੁਨਾ ਜਲ ਜੋ ਪੰਚ ਵਿਸੇ ਰੂਪ ਹੈਂ, ਸੋ (ਸਾਗਰ) ਸਹਿਤ ਜਹਿਰ ਕੇ ਹੈਂ। ਭਾਵ ਸੰਸਾਰ ਕੇ ਸੁਖ ਦੁਖ ਮਿਸਰਤ ਹੈ, ਤਥਾ ਕਾਲ ਰੂਪ ਅਜਗਰ ਇਸ ਸਮੁੰਦਰ ਮੇਂ ਮੁਖ ਪਸਾਰੀ ਬੈਠਾ ਹੈ॥੧॥
Prof. Sahib Singhਨਾਹ ਹੀ (ਮੁਸਾਫ਼ਿਰ ਦੇ) ਹੱਥ ਵਿਚ ਵੰਝ ਹੈ, ਨਾਹ (ਬੇੜੇ ਨੂੰ ਚਲਾਣ ਵਾਲਾ ਕੋਈ) ਮਲਾਹ ਹੈ। (ਜਿਸ ਸਮੁੰਦਰ ਵਿਚੋਂ ਜਹਾਜ਼ ਲੰਘ ਰਿਹਾ ਹੈ ਉਹ) ਸਮੁੰਦਰ ਭਿਆਨਕ ਹੈ (ਉਸ ਦਾ ਠਾਠਾਂ ਮਾਰਦਾ) ਪਾਣੀ ਡਰਾਉਣਾ ਹੈ ॥੧॥

ਪਦ ਅਰਥ ਹਾਥਿ = ਹੱਥ ਵਿਚ। ਖੇਵਟੂ = ਮਲਾਹ। ਅਸਰਾਲੁ = ਭਿਆਨਕ ॥੧॥

SikhNet (Spanish)Tormentoso es ese mar, pero no hay barquero, ni remos para llevar la barca hasta la otra orilla.(1)

ਬਾਬਾ. ਜਗੁ ਫਾਥਾ ਮਹਾ ਜਾਲਿ ॥

baabaa. jag faathaa mahaa jaal |

Sant Singh KhalsaO Baba, the world is caught in the great noose.
Manmohan SinghO father, the world is ensnared in the great noose.
Manmohan Singh (Punjabi)ਹੇ ਪਿਤਾ! ਸੰਸਾਰ ਇਕ ਮਹਾਨ ਕੁੜਿਕੀ ਅੰਦਰ ਫੱਸਿਆ ਹੋਇਆ ਹੈ।
Fareedkot Teekaਹੇ ਭਾਈ! ਇਹੁ ਜੀਵ ਮੋਹ ਰੂਪ ਮਹਾ ਜਾਲ ਮੇਂ ਫਾਥਾ ਹੋਇਆ ਹੈ॥
Prof. Sahib Singhਹੇ ਭਾਈ! ਜਗਤ (ਮਾਇਆ-ਮੋਹ ਦੇ) ਬੜੇ ਵੱਡੇ ਜਾਲ ਵਿਚ ਫਸਿਆ ਹੋਇਆ ਹੈ।

ਪਦ ਅਰਥ ਬਾਬਾ = ਹੇ ਭਾਈ! ਜਾਲਿ = ਜਾਲ ਵਿਚ।

SikhNet (Spanish)Oh amigo, el mundo entero está traicioneramente embaucado en el vicio.

ਗੁਰ ਪਰਸਾਦੀ ਉਬਰੇ; ਸਚਾ ਨਾਮੁ ਸਮਾਲਿ ॥੧॥ ਰਹਾਉ ॥

gur parasaadee ubare; sachaa naam samaal |1| rahaau |

Sant Singh KhalsaBy Guru's Grace, they are saved, contemplating the True Name. ||1||Pause||
Manmohan SinghContemplating the True Name through the Guru's grace, one is emancipated. Pause.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ ਸੱਚੇ ਨਾਮ ਦਾ ਆਰਾਧਨ ਕਰਕੇ, ਇਨਸਾਨ ਮੁਕਤ ਥੀ ਵੰਝਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜੋ ਸਚਾ ਨਾਮੁ ਇਹੁ ਜੀਉ ਸੰਮਾਲੇ, ਤਉ ਮੋਹ ਰੂਪ ਜਾਲ ਤੇ ਬਚੇ॥੧॥ ਰਹਾਉ ॥
Prof. Sahib Singh(ਇਸ ਜਾਲ ਵਿਚੋਂ) ਜੀਊਂਦੇ ਉਹ ਨਿਕਲਦੇ ਹਨ ਜੋ ਗੁਰੂ ਦੀ ਮੇਹਰ ਨਾਲ ਸਦਾ-ਥਿਰ ਪਰਮਾਤਮਾ ਦਾ ਨਾਮ ਸੰਭਾਲਦੇ ਹਨ ॥੧॥ ਰਹਾਉ ॥

ਪਦ ਅਰਥ ਪਰਸਾਦੀ = ਕਿਰਪਾ ਨਾਲ। ਸਮਾਲਿ = ਸੰਭਾਲ ਕੇ ॥੧॥ ਰਹਾਉ ॥

SikhNet (Spanish)Es a través del la Gracia del Guru que uno es emancipado, alabando el Verdadero Nombre del Señor. (1-Pausa)

ਸਤਿਗੁਰੂ ਹੈ ਬੋਹਿਥਾ; ਸਬਦਿ ਲੰਘਾਵਣਹਾਰੁ ॥

satiguroo hai bohithaa; sabad langhaavanahaar |

Sant Singh KhalsaThe True Guru is the boat; the Word of the Shabad will carry them across.
Manmohan SinghThe True Guru is the ship and True Name the oars to ferry the mortal across the world-ocean.
Manmohan Singh (Punjabi)ਪ੍ਰਾਣੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਸੱਚੇ ਗੁਰਦੇਵ ਜੀ ਜਹਾਜ਼ ਤੇ ਸੱਚਾ ਨਾਮ ਚਪੂ ਹਨ।
Fareedkot Teekaਸਤਿਗੁਰੋਂ ਪਾਸ ਸੰਸਾਰ ਸਮੁੰਦਰ ਸੇ ਪਾਰ ਲੰਘਾਵਨੇਹਾਰਾ ਗ੍ਯਾਨ ਰੂਪ ਜਹਾਜ ਹੈ॥
Prof. Sahib Singhਗੁਰੂ ਜਹਾਜ਼ ਹੈ, ਗੁਰੂ ਆਪਣੇ ਸ਼ਬਦ ਦੀ ਰਾਹੀਂ (ਜੀਵ-ਮੁਸਾਫ਼ਿਰਾਂ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾਣ ਦੇ ਸਮਰੱਥ ਹੈ।

ਪਦ ਅਰਥ ਸਬਦਿ = ਸ਼ਬਦ ਵਿਚ (ਜੋੜ ਕੇ)।

SikhNet (Spanish)El Guru Verdadero es el Barquero y la Palabra son los Remos, para llevarlo a uno hasta la otra rivera,

ਤਿਥੈ. ਪਵਣੁ ਨ ਪਾਵਕੋ; ਨਾ ਜਲੁ. ਨਾ ਆਕਾਰੁ ॥

tithai. pavan na paavako; naa jal. naa aakaar |

Sant Singh KhalsaThere is neither wind nor fire, neither water nor form there.
Manmohan SinghWhere there is neither wind, nor fire, no water and nor form;
Manmohan Singh (Punjabi)ਓਥੇ ਨਾਂ ਹਵਾ ਹੈ ਨਾਂ ਅੱਗ, ਨਾਂ ਪਾਣੀ ਅਤੇ ਨਾਂ ਹੀ ਕੋਈ ਸਰੂਪ।
Fareedkot Teekaਜਹਾਂ ਗੁਰੂ ਪਹੁੰਚਾਵਤੇ ਹੈਂ ਤਹਾਂ ਪਵਨ ਆਦਿ ਪ੍ਰਪੰਚ ਕਾ ਅਭਾਵ ਹੈ॥
Prof. Sahib Singh(ਗੁਰੂ ਜਿਸ ਥਾਂ ਜਿਸ ਆਤਮਕ ਅਵਸਥਾ ਵਿਚ ਅਪੜਾ ਦੇਂਦਾ ਹੈ) ਉਥੇ ਨਾਹ ਹਵਾ ਨਾਹ ਅੱਗ ਨਾਹ ਪਾਣੀ ਨਾਹ ਇਹ ਸਭ ਕੁਝ ਜੋ ਦਿੱਸ ਰਿਹਾ ਹੈ (ਕੋਈ ਜ਼ੋਰ ਨਹੀਂ ਪਾ ਸਕਦਾ)।

ਪਦ ਅਰਥ ਤਿਥੈ = ਉਸ ਆਤਮਕ ਅਵਸਥਾ ਵਿਚ, ਉਸ ਥਾਂ। ਪਾਵਕੋ = ਅੱਗ। ਆਕਾਰੁ = (ਦਿੱਸਦਾ) ਜਗਤ।

SikhNet (Spanish)en donde no hay viento, ni fuego, ni agua, ni formas de ninguna especie.

ਤਿਥੈ. ਸਚਾ ਸਚਿ ਨਾਇ; ਭਵਜਲ ਤਾਰਣਹਾਰੁ ॥੨॥

tithai. sachaa sach naae; bhavajal taaranahaar |2|

Sant Singh KhalsaThe True Name of the True Lord is there; it carries them across the terrifying world-ocean. ||2||
Manmohan SinghThere abides the True Lord's True Name, which ferries the mortal across the aweful ocean.
Manmohan Singh (Punjabi)ਓਥੇ ਸੱਚੇ ਸੁਆਮੀ ਦਾ ਸੱਚਾ ਨਾਮ ਵਸਦਾ ਹੈ, ਜੋ ਪ੍ਰਾਣੀ ਨੂੰ ਭੈਦਾਇਕ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ।
Fareedkot Teekaਤਿਥੇ ਸਚੇ ਵਾਹਿਗੁਰੂ ਕਾ ਸਚਾ ਨਾਮ ਸਹਾਇਕ ਹੋਤਾ ਹੈ, ਸੋਈ ਭਵਜਲ ਸੰਸਾਰ ਸੇ ਤਾਰਨਹਾਰਾ ਹੈ॥੨॥
Prof. Sahib Singhਉਸ ਅਵਸਥਾ ਵਿਚ ਅੱਪੜਿਆ ਜੀਵ ਸਦਾ-ਥਿਰ ਪ੍ਰਭੂ (ਨਾਲ ਇਕ-ਮਿਕ ਹੁੰਦਾ ਹੈ), ਉਸ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ ਜੋ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈ ॥੨॥

ਪਦ ਅਰਥ ਨਾਇ = ਨਾਮ ਵਿਚ। ਸਚਿ ਨਾਇ = ਸਦਾ-ਥਿਰ ਨਾਮ ਵਿਚ (ਜੋੜ ਕੇ) ॥੨॥

SikhNet (Spanish)Ahí habita nuestro Señor Verdadero, dispensando el Nombre Verdadero, el Cual nos lleva a través.(2)

ਗੁਰਮੁਖਿ ਲੰਘੇ. ਸੇ ਪਾਰਿ ਪਏ; ਸਚੇ ਸਿਉ ਲਿਵ ਲਾਇ ॥

guramukh langhe. se paar pe; sache siau liv laae |

Sant Singh KhalsaThe Gurmukhs reach the shore beyond, lovingly focusing on the True Lord.
Manmohan SinghBy Guru's grace, they enshrine love for the True Lord, reach the yonder shore and are emancipated;
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਨ੍ਹਾਂ ਦਾ ਸੱਚੇ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ, ਉਹ ਪਰਲੇ ਕਿਨਾਰੇ ਪੁਜ ਜਾਂਦੇ ਹਨ ਤੇ ਮੁਕਤ ਥੀ ਵੰਝਦੇ ਹਨ।
Fareedkot Teekaਗੁਰੋਂ ਦੁਆਰੇ ਸਚੇ ਨਾਮ ਸਾਥ ਜਿਨੋਂ ਨੇ ਬਿਰਤੀ ਲਗਾਈ ਹੈ, ਸੋ ਪੁਰਸ ਸੰਸਾਰ ਸਮੁੰਦ੍ਰ ਸੇ ਲੰਘ ਕੇ ਪਾਰ ਪਏ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਇਸ ਸਮੁੰਦਰ ਵਿਚੋਂ) ਲੰਘਦੇ ਹਨ, ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਪਾਰਲੇ ਕੰਢੇ ਜਾ ਪਹੁੰਚਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Los que fueron guiados por el Guru, entonados en el Uno Verdadero, llegaron hasta la otra orilla,

ਆਵਾ ਗਉਣੁ ਨਿਵਾਰਿਆ; ਜੋਤੀ ਜੋਤਿ ਮਿਲਾਇ ॥

aavaa gaun nivaariaa; jotee jot milaae |

Sant Singh KhalsaTheir comings and goings are ended, and their light merges into the Light.
Manmohan SinghTheir comings and goings end and their light unites with the Supreme Light.
Manmohan Singh (Punjabi)ਉਨ੍ਹਾਂ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਉਨ੍ਹਾਂ ਦਾ ਨੁਰ ਪਰਮ ਨੂਰ ਨਾਲ ਮਿਲ ਜਾਂਦਾ ਹੈ।
Fareedkot Teekaਤਿਨੋਂ ਨੇ ਜਨਮ ਮਰਨ ਨਿਵਾਰਿਆ ਹੈ ਔਰ ਜੋਤੀ ਮੇਂ ਤਿਨੋਂ ਨੇ ਅਪਨੀ ਜੋਤ ਮਿਲਾਈ ਹੈ॥
Prof. Sahib Singh(ਗੁਰੂ) ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।

ਪਦ ਅਰਥ ਆਵਾਗਉਣੁ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਨਿਵਾਰਿਆ = ਦੂਰ ਕਰ ਦਿੱਤਾ।

SikhNet (Spanish)y se sobrepusieron a sus idas y venidas cuando su Alma se inmergió en el Alma Universal.

ਗੁਰਮਤੀ ਸਹਜੁ ਊਪਜੈ; ਸਚੇ ਰਹੈ ਸਮਾਇ ॥੩॥

guramatee sehaj aoopajai; sache rahai samaae |3|

Sant Singh KhalsaFollowing the Guru's Teachings, intuitive peace wells up within them, and they remain merged in the True Lord. ||3||
Manmohan SinghBy Guru's instruction, poise wells up in them and they remain merged in the True One.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਨ੍ਹਾਂ ਦੇ ਅੰਦਰ ਅਡੋਲਤਾ ਉਤਪੰਨ ਹੋ ਜਾਂਦੀ ਹੈ ਤੇ ਉਹ ਸਤਿਪੁਰਖ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਗੁਰਮਤੀਆਂ ਕੋ (ਸਹਜੁ) ਗ੍ਯਾਨ ਉਪਜਤਾ ਹੈ। ਜਿਨ ਕੋ ਉਪਜਿਆ ਹੈ ਵਹੁ ਸਚੇ ਪਰਮੇਸੁਰ ਮੇਂ ਸਮਾਇ ਰਹੇ ਹੈਂ॥੩॥☬ਦ੍ਰਿਸਟਾਂਤ ਕਰ ਮਨ ਕੀਆਂ ਵਾਸਨਾਂ ਕੀ ਨਿਵਿਰਤੀ ਦੁਰਵਿਗ੍ਯ ਜਨਾਵਤੇ ਹੈਂ:
Prof. Sahib Singhਗੁਰੂ ਦੀ ਸਿੱਖਿਆ ਲੈ ਕੇ ਜਿਸ ਮਨੁੱਖ ਦੇ ਅੰਦਰ ਅਡੋਲ ਆਤਮਕ ਅਵਸਥਾ ਪੈਦਾ ਹੁੰਦੀ ਹੈ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੩॥

ਪਦ ਅਰਥ ਸਹਜੁ = ਅਡੋਲ ਆਤਮਕ ਅਵਸਥਾ ॥੩॥

SikhNet (Spanish)Sí, a través de la Sabiduría del Guru, el Equilibrio se edifica en el interior, y uno se inmerge en la Verdad.(3)

ਸਪੁ ਪਿੜਾਈ ਪਾਈਐ; ਬਿਖੁ ਅੰਤਰਿ ਮਨਿ ਰੋਸੁ ॥

sap pirraaee paaeeai; bikh antar man ros |

Sant Singh KhalsaThe snake may be locked in a basket, but it is still poisonous, and the anger within its mind remains.
Manmohan SinghIf the snake be locked in a basket, its poison and mind's rage goes not.
Manmohan Singh (Punjabi)ਜੇਕਰ ਸਰਪ ਨੂੰ ਪਟਾਰੀ ਵਿੱਚ ਬੰਦ ਕਰ ਦਈਏ, ਇਸ ਦੀ ਜਹਿਰ ਅਤੇ ਚਿੱਤ ਦਾ ਗੁਸਾ ਦੂਰ ਨਹੀਂ ਹੁੰਦਾ।
Fareedkot Teekaਜੇਕਰ ਸਰਪ ਕੋ (ਪਿੜਾਈ) ਪਟਾਰੀ ਮੇਂ ਪਾਈਏ, ਸਰਪ ਕੇ ਅੰਤਰ ਤੌ ਬਿਖ ਹੈ ਇਸੀ ਪ੍ਰਕਾਰ ਭੇਖ ਪਟਾਰੀ ਮੇਂ ਪੜੇ ਮਨ ਕੇ ਅੰਤਰ ਗੁਸਾ ਰਹਿਤਾ ਹੈ। ਸਰਪ ਮੰਤ੍ਰ ਕਰਿ ਜਹਿਰ ਤਿਆਗਤਾ ਹੈ, ਤੈਸੇ ਮਨ ਕੋ ਗੁਰਮੰਤ੍ਰ ਸੁਧ ਕਰਤਾ ਹੈ॥
Prof. Sahib Singhਜੇ ਸੱਪ ਨੂੰ ਪਟਾਰੀ ਵਿਚ ਪਾ ਦੇਈਏ ਤਾਂ ਉਸ ਦਾ ਜ਼ਹਿਰ ਉਸ ਦੇ ਅੰਦਰ ਹੀ ਟਿਕਿਆ ਰਹਿੰਦਾ ਹੈ (ਦੂਜਿਆਂ ਨੂੰ ਡੰਗ ਮਾਰਨ ਲਈ) ਗੁੱਸਾ ਭੀ ਉਸ ਦੇ ਮਨ ਵਿਚ ਮੌਜੂਦ ਰਹਿੰਦਾ ਹੈ (ਮਨੁੱਖ ਦਾ ਮਨ, ਮਾਨੋ, ਸੱਪ ਹੈ।

ਪਦ ਅਰਥ ਪਿੜਾਈ = ਪਟਾਰੀ ਵਿਚ। ਮਨਿ = ਮਨ ਵਿਚ। ਰੋਸੁ = ਕ੍ਰੋਧ।

SikhNet (Spanish)Si uno encierra a la serpiente de la mente en la canasta, con todo y veneno,

ਪੂਰਬਿ ਲਿਖਿਆ ਪਾਈਐ; ਕਿਸ ਨੋ ਦੀਜੈ ਦੋਸੁ ॥

poorab likhiaa paaeeai; kis no deejai dos |

Sant Singh KhalsaOne obtains what is pre-ordained; why does he blame others?
Manmohan SinghMan obtains what is pre-destined for him, Why does he blame others?
Manmohan Singh (Punjabi)ਇਨਸਾਨ ਨੂੰ ਉਹੋ ਕੁਛ ਮਿਲਦਾ ਹੈ, ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ। ਉਹ ਹੋਰਨਾਂ ਤੇ ਇਲਜ਼ਾਮ ਕਿਉਂ ਲਾਉਂਦਾ ਹੈ?
Fareedkot Teekaਜੋ ਪੂਰਬ ਕਰਮ ਲਿਖਿਆ ਹੈ ਤਿਸ ਅਨੁਸਾਰ ਹੀ ਤਾਮਸੀ ਸੁਭਾਇ ਜਹਿਰ ਵਾਲਾ ਪਾਈਤਾ, ਭਾਵ ਪ੍ਰਾਪਤਿ ਹੋਤਾ ਹੈ, ਦੋਸ ਕਿਸ ਕੋ ਦੇਣਾਂ ਹੈ॥
Prof. Sahib Singhਕਿਸੇ ਧਾਰਮਿਕ ਭੇਸ ਨਾਲ ਮਨ ਦਾ ਮੰਦਾ ਸੁਭਾਉ ਬਦਲ ਨਹੀਂ ਸਕਦਾ), ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਸੰਗ੍ਰਹਿ ਦਾ ਫਲ ਭੋਗਣਾ ਹੀ ਪੈਂਦਾ ਹੈ, ਕਿਸੇ ਜੀਵ ਨੂੰ (ਉਸ ਦੀ ਕਿਸੇ ਕੀਤੀ ਬੁਰਾਈ ਬਾਰੇ) ਦੋਸ ਨਹੀਂ ਦਿੱਤਾ ਜਾ ਸਕਦਾ।

ਪਦ ਅਰਥ ਦੀਜੈ = ਦਿੱਤਾ ਜਾਏ।

SikhNet (Spanish)pero recibe sólo lo que estaba escrito en su destino gracias a su pasado, no puede culpar a nadie por esto, no, a nadie.

ਗੁਰਮੁਖਿ ਗਾਰੜੁ ਜੇ ਸੁਣੇ; ਮੰਨੇ ਨਾਉ ਸੰਤੋਸੁ ॥੪॥

guramukh gaararr je sune; mane naau santos |4|

Sant Singh KhalsaIf one, as Gurmukh, hears and believes in the Name, the charm against poison, his mind becomes content. ||4||
Manmohan SinghIf he hears the supreme Guru's charm, believing in the Name his soul becomes contented.
Manmohan Singh (Punjabi)ਜੇਕਰ ਉਹ ਮੁਖੀ ਗੁਰਾਂ ਦੇ ਮੰਤ੍ਰ ਨੂੰ ਸੁਣ ਲਵੇ ਤਾਂ ਨਾਮ ਤੇ ਭਰੋਸਾ ਧਾਰ, ਉਸ ਦੀ ਆਤਮਾ ਸੰਤੁਸ਼ਟ ਥੀ ਵੰਝਦੀ ਹੈ।
Fareedkot Teekaਜੇ ਗੁਰੋਂ ਦੁਆਰਾ ਗਾਰੜ ਮੰਤ੍ਰ ਅਰਥਾਤ ਉਪਦੇਸ਼ ਸੁਣੇ, ਪੁਨਾ ਨਾਮ ਕੋ ਮਨਨ ਕਰ ਕੇ ਔ ਸੰਤੋਖ ਕੋ ਪਾਵੈ ਤੌ ਜਹਿਰ ਤਿਆਗਤਾ ਹੈ॥੪॥
Prof. Sahib Singhਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਨ-ਸੱਪ ਨੂੰ ਵੱਸ ਕਰਨ ਵਾਲਾ) ਗਾਰੜ ਮੰਤਰ (ਗੁਰੂ ਤੋਂ) ਸੁਣ ਲਏ, ਪਰਮਾਤਮਾ ਦਾ ਨਾਮ ਸੁਣਨ ਦੀ ਗੇਝ ਪਾ ਲਏ ਤਾਂ ਉਸ ਦੇ ਅੰਦਰ ਸ਼ਾਂਤੀ ਠੰਢ ਪੈਦਾ ਹੋ ਜਾਂਦੀ ਹੈ ॥੪॥

ਪਦ ਅਰਥ ਗਾਰੜੁ = (ਸੱਪ ਦੇ ਜ਼ਹਿਰ ਨੂੰ ਦੂਰ ਕਰਨ ਵਾਲਾ) ਗਾਰੜ ਮੰਤਰ। ਸੰਤੋਸੁ = ਸੰਤੋਖ, ਆਤਮਕ ਠੰਢ, ਸ਼ਾਂਤੀ ॥੪॥

SikhNet (Spanish)Y si por la Gracia del Guru uno escucha Su Mantra, a la serpiente de la mente le es suprimido el veneno, con ese Antídoto y creyendo en el Nombre, a uno le es dada la Paz.(4)

ਮਾਗਰਮਛੁ ਫਹਾਈਐ; ਕੁੰਡੀ ਜਾਲੁ ਵਤਾਇ ॥

maagaramachh fahaaeeai; kunddee jaal vataae |

Sant Singh KhalsaThe crocodile is caught by the hook and line;
Manmohan SinghThe crocodile is caught by throwing the hooked noose.
Manmohan Singh (Punjabi)ਕੰਡਿਆਲੀ ਫਾਹੀ ਸੁਟ ਕੇ ਮਗਰਮਛ ਫੜਿਆ ਜਾਂਦਾ ਹੈ।
Fareedkot Teekaਜੈਸੇ ਕੁੰਡੀ ਵਾ ਜਾਲ ਜਲ ਮੇਂ (ਵਤਾਇ) ਫਿਰਾਇ ਕਰ (ਮਾਗਰ) ਵੱਡਾ ਮਛੁ ਫਸਾਈਤਾ ਹੈ॥
Prof. Sahib Singh(ਦਰਿਆ ਵਿਚ) ਜਾਲ ਪਾ ਕੇ ਕੁੰਡੀ ਨਾਲ ਮਗਰਮੱਛ ਫਸਾ ਲਈਦਾ ਹੈ,

ਪਦ ਅਰਥ ਫਹਾਈਐ = ਫਸਾ ਲਈਦਾ ਹੈ। ਵਤਾਇ = ਪਾ ਕੇ।

SikhNet (Spanish)El cocodrilo es atrapado con el palo y la cuerda, así como lo es el hombre de pensamiento vicioso, él sufre intensamente y sin cesar.

ਦੁਰਮਤਿ ਫਾਥਾ ਫਾਹੀਐ; ਫਿਰਿ ਫਿਰਿ ਪਛੋਤਾਇ ॥

duramat faathaa faaheeai; fir fir pachhotaae |

Sant Singh Khalsacaught in the trap of evil-mindedness, he regrets and repents, again and again.
Manmohan SinghEntangled in the trap, through evil understanding he repents over and over again.
Manmohan Singh (Punjabi)ਖੋਟੀ-ਸਮਝ ਦੇ ਰਾਹੀਂ ਫ਼ਾਹੀ ਅੰਦਰ ਫਸਿਆ ਹੋਇਆ ਉਹ ਮੁੜ ਮੁੜ ਕੇ ਅਫ਼ਸੋਸ ਕਰਦਾ ਹੈ।
Fareedkot Teekaਤੈਸੇ ਦੁਰਮਤ ਰੂਪ ਫਾਹੀ ਕਰ ਕੇ ਫਾਥਾ ਹੂਆ ਹੰਕਾਰੀ ਜੀਉ ਬਾਰੰਬਾਰ ਪਸਚਾਤਾਪ ਹੀ ਕਰਤਾ ਹੈ॥
Prof. Sahib Singhਤਿਵੇਂ ਭੈੜੀ ਮੱਤ ਵਿਚ ਫਸਿਆ ਜੀਵ ਮਾਇਆ ਦੇ ਮੋਹ ਵਿਚ ਕਾਬੂ ਆ ਜਾਂਦਾ ਹੈ (ਵਿਕਾਰ ਕਰਦਾ ਹੈ ਤੇ) ਮੁੜ ਮੁੜ ਪਛੁਤਾਂਦਾ (ਭੀ) ਹੈ।

ਪਦ ਅਰਥ ਫਾਥਾ = ਫਸਿਆ ਹੋਇਆ। ਫਾਹੀਐ = ਫਸ ਜਾਂਦਾ ਹੈ।

SikhNet (Spanish)Uno no conoce el propósito de la vida y de la muerte,

ਜੰਮਣ ਮਰਣੁ. ਨ ਸੁਝਈ; ਕਿਰਤੁ. ਨ ਮੇਟਿਆ ਜਾਇ ॥੫॥

jaman maran. na sujhee; kirat. na mettiaa jaae |5|

Sant Singh KhalsaHe does not understand birth and death; the inscription of one's past actions cannot be erased. ||5||
Manmohan SinghOne realises not the pang of birth and death, The writ of past deeds can be erased not.
Manmohan Singh (Punjabi)ਇਨਸਾਨ ਜੰਮਣ ਤੇ ਮਰਨ ਦੇ ਮਹਾਨ ਕਸ਼ਟ ਨੂੰ ਅਨੁਭਵ ਨਹੀਂ ਕਰਦਾ। ਪੂਰਬਲੇ ਕਰਮ ਦਾ ਲੇਖ ਮੇਸਿਆ ਨਹੀਂ ਜਾ ਸਕਦਾ।
Fareedkot Teekaਜੰਮਣ ਔ ਮਰਣ ਇਸ ਜੀਵ ਕੋ ਨਹੀਂ ਸੂਝਤਾ, ਪੁਨਾ ਜੋ ਪੂਰਬ ਕਰਮ ਕੀਆ ਹੂਆ ਹੈ, ਸੋ ਮੇਟਿਆ ਭੀ ਨਹੀਂ ਜਾਤਾ॥੫॥
Prof. Sahib Singhਉਸ ਨੂੰ ਇਹ ਸੁੱਝਦਾ ਹੀ ਨਹੀਂ ਕਿ (ਇਹਨਾਂ ਵਿਕਾਰਾਂ ਦੇ ਕਾਰਨ) ਜਨਮ ਮਰਨ ਦਾ ਗੇੜ ਵਿਆਪੇਗਾ। (ਪਰ ਉਸ ਦੇ ਭੀ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਜੀਵ ਦੇ ਮਨ ਵਿਚ ਮੌਜੂਦ ਰਹਿੰਦਾ ਹੈ) ਮਿਟਾਇਆ ਨਹੀਂ ਜਾ ਸਕਦਾ ॥੫॥

ਪਦ ਅਰਥ ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੫॥

SikhNet (Spanish)pues no puede borrar el escrito de sus pasadas acciones.(5)

ਹਉਮੈ ਬਿਖੁ ਪਾਇ ਜਗਤੁ ਉਪਾਇਆ; ਸਬਦੁ ਵਸੈ ਬਿਖੁ ਜਾਇ ॥

haumai bikh paae jagat upaaeaa; sabad vasai bikh jaae |

Sant Singh KhalsaInjecting the poison of egotism, the world was created; with the Shabad enshrined within, the poison is eliminated.
Manmohan SinghInjecting the poison or pride, the Creator has created the world, By enshrining the Name within, one is purged of the poison.
Manmohan Singh (Punjabi)ਹੰਕਾਰ ਦੀ ਜ਼ਹਿਰ ਅੰਦਰ ਪਾ ਕੇ ਸਿਰਜਣਹਾਰ ਨੇ ਸੰਸਾਰ ਸਿਰਜਿਆ ਹੈ। ਨਾਮ ਨੂੰ ਅੰਦਰ ਟਿਕਾਉਣ ਦੁਆਰਾ ਜ਼ਹਿਰ ਦੂਰ ਹੋ ਜਾਂਦੀ ਹੈ।
Fareedkot Teekaਪ੍ਰਿਥਮ ਇਸ ਜੀਵ ਕੋ ਉਪਾਇਆ ਹੈ ਪੁਨਾ ਹੰਤਾ, ਮਮਤਾ, ਬਿਖ ਪਾਇ ਦਈ ਹੈ। ਜੇ ਗੁਰੋਂ ਕਾ ਉਪਦੇਸ਼ ਮਨ ਮੇਂ ਬਸੇ ਤੌ ਇਹੁ ਬਿਖ ਜਾਤੀ ਹੈ॥
Prof. Sahib Singhਕਰਤਾਰ ਨੇ ਜੀਵਾਂ ਦੇ ਅੰਦਰ ਹਉਮੈ ਦਾ ਜ਼ਹਿਰ ਪਾ ਕੇ ਜਗਤ ਪੈਦਾ ਕਰ ਦਿੱਤਾ ਹੈ। ਜਿਸ ਜੀਵ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਇਹ ਜ਼ਹਿਰ ਦੂਰ ਹੋ ਜਾਂਦਾ ਹੈ।

ਪਦ ਅਰਥ ਬਿਖੁ = ਜ਼ਹਿਰ। ਜਾਇ = ਦੂਰ ਹੋ ਜਾਂਦਾ ਹੈ।

SikhNet (Spanish)El Señor creó al mundo y también lo infectó con la maldad del ego negativo.

ਜਰਾ ਜੋਹਿ. ਨ ਸਕਈ; ਸਚਿ ਰਹੈ ਲਿਵ ਲਾਇ ॥

jaraa johi. na sakee; sach rahai liv laae |

Sant Singh KhalsaOld age cannot torment one who remains lovingly absorbed in the True Lord.
Manmohan SinghThen old age can annoy him Not; for he remains absorbed in the True Lord's love.
Manmohan Singh (Punjabi)ਤਦ ਬਿਰਧ ਅਵਸਥਾ ਉਸ ਨੂੰ ਦੁਖ ਨਹੀਂ ਦੇ ਸਕਦੀ ਕਿਉਂਕਿ ਉਹ ਸੱਚੇ ਸਾਈਂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਸਚ ਮੇਂ ਲਿਵ ਕੋ ਲਗਾਇ ਰਹੇ ਹੈਂ ਤਿਨ ਕੋ ਤੌ ਏਹੁ ਬਿਖ ਜਰਾ ਮਾਤ੍ਰ ਭੀ ਜੋਹਿ ਨਹੀਂ ਸਕਤੀ, ਭਾਵ ਹੰਤਾ, ਮਮਤਾ ਤਿਨ ਕੀ ਦੂਰ ਹੋ ਗਈ ਹੈ॥
Prof. Sahib Singh(ਉਹ ਇਕ ਐਸੀ ਆਤਮਕ ਅਵਸਥਾ ਤੇ ਪਹੁੰਚਦਾ ਹੈ ਜਿਸ ਨੂੰ) ਬੁਢੇਪਾ ਪੋਹ ਨਹੀਂ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਜਰਾ = ਬੁਢੇਪਾ। ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)Nuestra mente es purgada sólo si uno enaltece la Palabra en la mente.

ਜੀਵਨ ਮੁਕਤੁ. ਸੋ ਆਖੀਐ; ਜਿਸੁ ਵਿਚਹੁ ਹਉਮੈ ਜਾਇ ॥੬॥

jeevan mukat. so aakheeai; jis vichahu haumai jaae |6|

Sant Singh KhalsaHe alone is called Jivan-Mikta, liberated while yet alive, from within whom egotism is eradicated. ||6||
Manmohan SinghHe alone is said to be emancipated in life, from within whom ego is stilled.
Manmohan Singh (Punjabi)ਕੇਵਲ ਉਹ ਹੀ ਜੀਉਂਦੇ ਜੀ ਮੋਖ਼ਸ਼ ਹੋਇਆ ਕਿਹਾ ਜਾਂਦਾ ਹੈ ਜਿਸ ਦੇ ਅੰਦਰੋਂ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਸੋ ਜੀਵਤੇ ਹੀ ਮੁਕਤ ਰੂਪ ਕਹੀਤੇ ਹੈਂ ਜਿਨ ਕੇ ਬੀਚ ਸੇਂ ਹਉਮੈਂ ਗਈ ਹੈ॥੬॥
Prof. Sahib Singhਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਹਿ ਸਕੀਦਾ ਹੈ ਕਿ ਉਹ ਸੰਸਾਰਕ ਜੀਵਨ ਜੀਊਂਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ ॥੬॥

ਪਦ ਅਰਥ ਮੁਕਤੁ = ਵਿਕਾਰਾਂ ਤੋਂ ਆਜ਼ਾਦ ॥੬॥

SikhNet (Spanish)La edad no nos devora, si uno está entonado en el Uno Verdadero, pero sólo será liberado mientras vivo, el Yivan Mukta, en cuyo interior el egoísmo ha sido erradicado. (6)

Open this shabad (27 lines, Angs 1009-1010) →

Ang 1009 of 1430