ੴ

ਸਿੱਖਬਾਣੀ · SikhBani

ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥

jaganaath jagadeesar karate aparanpar purakh atol
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1317 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਜਗੰਨਾਥ ਜਗਦੀਸਰ ਕਰਤੇ; ਅਪਰੰਪਰ ਪੁਰਖੁ ਅਤੋਲੁ ॥

jaganaath jagadeesar karate; aparanpar purakh atol |

Sant Singh KhalsaThe Creator is the Lord of the World, the Master of the Universe, the Infinite Primal Immeasurable Being.
Manmohan SinghMy Creator-Lord is the Lord of the world, the Master of the universe, Infinite, Omnipotent and Unweighable.
Manmohan Singh (Punjabi)ਮੇਰਾ ਸਿਰਜਨਹਾਰ ਸੁਆਮੀ ਸੰਸਾਰ ਦਾ ਸਾਂਈਂ, ਆਲਮ ਦਾ ਮਾਲਕ, ਬੇਅੰਤ, ਸਰਬ-ਸ਼ਕਤੀਮਾਨ ਅਤੇ ਅਮਾਪ ਹੈ।
Fareedkot Teekaਜੋ ਜਗਤ ਕਾ ਨਾਥ ਜਗਦੀਸਰ ਸਰਬ ਕਾ ਕਰਤਾ ਔਰ ਬ੍ਰਹਮਾਦਿਕੋਂ ਕਾ ਪਰਾ ਰੂਪ ਤਥਾ ਅਤੋਲ ਪੁਰਖ ਹੈ॥
Prof. Sahib Singhਹੇ ਜਗਤ ਦੇ ਨਾਥ! ਹੇ ਜਗਤ ਦੇ ਮਾਲਕ! ਹੇ ਬੇਅੰਤ ਕਰਤਾਰ! ਤੂੰ ਸਰਬ-ਵਿਆਪਕ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ।

ਪਦ ਅਰਥ ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸਰ = ਹੇ ਜਗਤ ਦੇ ਈਸ਼ਰ! ਕਰਤੇ = ਹੇ ਕਰਤਾਰ! ਅਪਰੰਪਰ = ਹੇ ਬੇਅੰਤ! ਪੁਰਖੁ = ਸਰਬ-ਵਿਆਪਕ। ਅਤੋਲੁ = ਜਿਸ ਦੀ ਹਸਤੀ ਦਾ ਅੰਦਾਜ਼ਾ ਨਾਹ ਲੱਗ ਸਕੇ।

SikhNet (Spanish)El Creador es el Señor del Mundo, el Maestro del Universo, el Ser Infinito, Primordial e Inconmensurable. Mediten en el Nombre del Señor, o Gursikhs, pues el Señor es Sublime,

ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ; ਹਰਿ ਊਤਮੁ ਹਰਿ ਨਾਮੁ ਅਮੋਲੁ ॥

har naam dhiaavahu mere gurasikhahu; har aootam har naam amol |

Sant Singh KhalsaMeditate on the Lord's Name, O my GurSikhs; the Lord is Sublime, the Lord's Name is Invaluable.
Manmohan SinghO the disciples of my Guru, contemplate ye, the Lord's Name. Sublime is my Lord God and invaluable is His Name.
Manmohan Singh (Punjabi)ਹੇ ਮੇਰੇ ਗੁਰੂ ਦੇ ਮੁਰੀਦੋ! ਤੁਸੀਂ ਸੁਆਮੀ ਦੇ ਨਾਮ ਦਾ ਸਿਮਰਨ ਕਰੋ। ਸ੍ਰੇਸ਼ਟ ਹੈ ਵਾਹਿਗੁਰੂ ਸੁਆਮੀ ਅਤੇ ਅਣਮੁੱਲਾ ਹੈ ਉਸ ਦਾ ਨਾਮ,
Fareedkot Teekaਹੇ ਮੇਰੇ ਗੁਰਸਿਖੋ! ਤਿਸ ਹਰੀ ਕੇ ਨਾਮ ਕਾ ਧ੍ਯਾਵਣਾ ਕਰੋ, ਹਰੀ ਆਪ ਊਤਮ ਹੈ ਔਰ ਤਿਸ ਕਾ ਨਾਮ ਭੀ (ਅਮੋਲੁ) ਬੇਕੀਮਤਾ ਹੈ॥
Prof. Sahib Singhਹੇ ਮੇਰੇ ਗੁਰੂ ਦੇ ਸਿੱਖੋ! ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਪਰਮਾਤਮਾ ਦਾ ਨਾਮ ਜੀਵਨ ਨੂੰ ਉੱਚਾ ਕਰਨ ਵਾਲਾ ਹੈ (ਪਰ) ਉਹ ਨਾਮ ਕਿਸੇ ਮੁੱਲ ਤੋਂ ਨਹੀਂ ਮਿਲਦਾ।

ਪਦ ਅਰਥ ਊਤਮੁ = ਜੀਵਨ ਨੂੰ ਉੱਚਾ ਬਨਾਣ ਵਾਲਾ। ਅਮੋਲੁ = ਜੋ ਕਿਸੇ (ਮਾਇਕ) ਕੀਮਤ ਤੋਂ ਨਾਹ ਮਿਲ ਸਕੇ।

SikhNet (Spanish)el Nombre del Señor es Invaluable. Quienes meditan en Él desde el fondo de su corazón día y noche,

ਜਿਨ ਧਿਆਇਆ ਹਿਰਦੈ ਦਿਨਸੁ ਰਾਤਿ; ਤੇ ਮਿਲੇ. ਨਹੀ ਹਰਿ ਰੋਲੁ ॥

jin dhiaaeaa hiradai dinas raat; te mile. nahee har rol |

Sant Singh KhalsaThose who meditate on Him in their hearts, day and night, merge with the Lord - there is no doubt about it.
Manmohan SinghThey, who heartitly contemplate their God, day and night, they must meet with him and there is no doubt about it.
Manmohan Singh (Punjabi)ਜੋ, ਦਿਹੁੰ ਅਤੇ ਰੈਣ, ਦਿਲ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਉਸ ਨਾਲ ਮਿਲ ਜਾਂਦੇ ਹਨ ਅਤੇ ਇਸ ਇਸ ਵਿੱਚ ਕੋਈ ਸੰਦੇਹ ਨਹੀਂ।
Fareedkot Teekaਜਿਨ ਪੁਰਸ਼ੋਂ ਨੇ ਰਾਤ੍ਰਿ ਦਿਨ ਹਿਰਦੇ ਮੇਂ ਧਿਆਇਆ ਹੈ ਵਹੁ ਪੁਰਸ਼ ਹਰੀ ਕੋ ਮਿਲੇ ਹੈਂ, ਇਸ ਮੇਂ ਕੁਝ (ਰੋਲੁ) ਸੰਦੇਹ ਨਹੀਂ ਅਰਥਾਤ ਸਚ ਬਾਤ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਦਿਨ ਰਾਤ (ਹਰ ਵੇਲੇ) ਆਪਣੇ ਹਿਰਦੇ ਵਿਚ ਹਰਿ-ਨਾਮ ਸਿਮਰਿਆ, ਉਹ ਮਨੁੱਖ ਪਰਮਾਤਮਾ ਨਾਲ ਇੱਕ-ਰੂਪ ਹੋ ਗਏ, ਇਸ ਵਿਚ ਕੋਈ ਸ਼ੱਕ ਨਹੀਂ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਰੋਲੁ = ਸ਼ੱਕ।

SikhNet (Spanish)se inmergen en el Señor y no hay duda al respecto. Por una grandiosa y buena fortuna se acercan a la Saad Sangat,

ਵਡਭਾਗੀ ਸੰਗਤਿ ਮਿਲੈ; ਗੁਰ ਸਤਿਗੁਰ ਪੂਰਾ ਬੋਲੁ ॥

vaddabhaagee sangat milai; gur satigur pooraa bol |

Sant Singh KhalsaBy great good fortune, they join the Sangat, the Holy Congregation, and speak the Word of the Guru, the Perfect True Guru.
Manmohan SinghBy the Great good fortunate, one is blessed with the saints society and the Perfect word of the great True Guru.
Manmohan Singh (Punjabi)ਭਾਰੀ ਚੰਗੀ ਪ੍ਰਾਲਬਧ ਦੁਆਰਾ, ਸਾਧ ਸੰਗਤ ਅਤੇ ਵਿਸ਼ਾਲ ਸੱਚੇ ਗੁਰਾਂ ਦੀ ਪੂਰਨ ਬਾਣੀ ਦੀ ਦਾਤ ਪ੍ਰਾਪਤ ਹੁੰਦੀ ਹੈ।
Fareedkot Teekaਜਿਸ (ਗੁਰ) ਪੂਜ੍ਯ ਸਤਿਗੁਰੂ ਕਾ ਪੂਰਾ ਉਪਦੇਸ਼ ਹੈ ਤਿਸ ਕੀ ਸਤਸੰਗਤਿ ਵੱਡੇ ਭਾਗੋਂ ਸੇ ਮਿਲਤੀ ਹੈ॥
Prof. Sahib Singh(ਪਰ) ਵੱਡੇ ਭਾਗਾਂ ਨਾਲ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦਾ ਹੈ (ਤੇ ਸੰਗਤ ਵਿਚੋਂ ਉਸ ਨੂੰ) ਗੁਰੂ ਦਾ ਪੂਰਨ ਉਪਦੇਸ਼ ਮਿਲਦਾ ਹੈ (ਜਿਸ ਦੀ ਬਰਕਤਿ ਨਾਲ ਉਹ ਹਰਿ-ਨਾਮ ਸਿਮਰਦਾ ਹੈ)।

ਪਦ ਅਰਥ ਮਿਲੈ = ਮਿਲਦਾ ਹੈ। ਪੂਰਾ ਬੋਲੁ = ਪੂਰਨ ਉਪਦੇਸ਼।

SikhNet (Spanish)la Santa Congregación y pronuncian la Palabra del Guru, del Perfecto y Verdadero Guru.

ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ; ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥

sabh dhiaavahu nar naaraaeino naaraaeino; jit chookaa jam jhagarr jhagol |12|

Sant Singh KhalsaLet everyone meditate on the Lord, the Lord, the All-pervading Lord, by which all disputes and conflicts with Death are ended. ||12||
Manmohan SinghLet all men meditate on their Lord, yea, the true Lord, which all the disputes and quarrels with the death courier are ended.
Manmohan Singh (Punjabi)ਸਮੂਹ ਜੀਵਾਂ ਨੂੰ ਆਪਣੇ ਸੁਆਮੀ, ਸੱਚੇ ਸੁਆਮੀ ਦਾ ਸਿਮਰਨ ਕਰਨਾ ਉਚਿਤ ਹੈ, ਜਿਸ ਦੁਆਰਾ ਮੌਤ ਦੇ ਦੂਤ ਦੇ ਨਾਲ ਸਾਰੇ ਝਗੜੇ ਅਤੇ ਬਖੇੜੇ ਮੁੱਕ ਜਾਂਦੇ ਹਨ।
Fareedkot Teekaਤਾਂ ਤੇ ਹੇ ਭਾਈ ਜਨੋ! ਸਭੀ ਮਨ, ਬਾਣੀ ਕਰ ਨਰ ਨਾਰਾਇਣ ਕਾ ਧ੍ਯਾਵਣਾ ਕਰੋ, ਜਿਸ ਕਰ ਕੇ ਜਮ ਝਗੜੂ ਕਾ ਅਜਾਮਲ ਵਤ (ਝਗੋਲੁ) ਨਰਕ ਕਾ ਗੋਤਾ ਵਾ ਝਗੜਾ ਚੁਕ ਜਾਤਾ ਹੈ॥੧੨॥
Prof. Sahib Singh(ਸੋ, ਗੁਰੂ ਦੀ ਸੰਗਤ ਵਿਚ ਮਿਲ ਕੇ) ਸਾਰੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਜਿਸ ਦੀ ਬਰਕਤਿ ਨਾਲ ਜਮ ਦਾ ਰਗੜਾ-ਝਗੜਾ ਮੁੱਕ ਜਾਂਦਾ ਹੈ ॥੧੨॥

ਪਦ ਅਰਥ ਸਭਿ = ਸਾਰੇ। ਜਿਤੁ = ਜਿਸ (ਸਿਮਰਨ) ਦੀ ਰਾਹੀਂ। ਝਗੜੁ ਝਗੋਲੁ = ਝਗੜਾ ਰਗੜਾ ॥੧੨॥

SikhNet (Spanish)Que todos mediten en el Señor, el Señor, el Todo Prevaleciente Señor, por medio del Cuál todos los conflictos y disputas con la muerte terminan. (12)
Answers quote the Granth verbatim with Ang citations. AI commentary is not Gurbani and not a religious ruling.