ੴ

ਸਿੱਖਬਾਣੀ · SikhBani

ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥

hnaumai andar kharrak hai kharrake kharrak vihaae
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 592 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਹੰਉਮੈ ਅੰਦਰਿ ਖੜਕੁ ਹੈ; ਖੜਕੇ ਖੜਕਿ ਵਿਹਾਇ ॥

hnaumai andar kharrak hai; kharrake kharrak vihaae |

Sant Singh KhalsaIn egotism, one is assailed by fear; he passes his life totally troubled by fear.
Manmohan SinghIn pride, man is overtaken by fear, In utter commotion he passes his life.
Manmohan Singh (Punjabi)ਹੰਕਾਰ ਵਿੱਚ ਆਦਮੀ ਨੂੰ ਡਰ ਵਿਆਪਦਾ ਹੈ। ਪਰਮ ਘਬਰਾਹਟ ਅੰਦਰ ਉਹ ਆਪਣਾ ਜੀਵਨ ਗੁਜ਼ਾਰਦਾ ਹੈ।
Fareedkot Teekaਮਨਮੁਖੋਂ ਕੇ ਅੰਤਸਕਰਨ ਮੇਂ ਹੰਤਾ ਮਮਤਾ ਕਾ (ਖੜਕੁ) ਖ੍ਯੋਭ ਹੈ, ਸੋ ਉਨ ਮਨਮੁਖੋਂ ਕਾ ਖ੍ਯੋਭ ਹੀ ਖ੍ਯੋਭ ਮੇਂ ਸਮਾਂ ਬੀਤਤਾ ਹੈ॥
Prof. Sahib Singhਅਹੰਕਾਰ ਵਿਚ ਰਿਹਾਂ ਮਨੁੱਖ ਦੇ ਮਨ ਵਿਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਅਸ਼ਾਂਤੀ ਵਿਚ ਹੀ ਗੁਜ਼ਰ ਜਾਂਦੀ ਹੈ।
SikhNet (Spanish)En ego uno es atacado por el miedo y así la vida transcurre llena de temor.

ਹੰਉਮੈ ਵਡਾ ਰੋਗੁ ਹੈ; ਮਰਿ ਜੰਮੈ ਆਵੈ ਜਾਇ ॥

hnaumai vaddaa rog hai; mar jamai aavai jaae |

Sant Singh KhalsaEgotism is such a terrible disease; he dies, to be reincarnated - he continues coming and going.
Manmohan SinghPride is a great malady because of which, he dies, is re-born and continues coming and going.
Manmohan Singh (Punjabi)ਹੰਕਾਰ ਇਕ ਭਾਰੀ ਬੀਮਾਰੀ ਹੈ, ਜਿਸ ਦੇ ਕਾਰਨ ਉਹ ਮਰਦਾ ਹੈ, ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਅੋਰੁ ਹੰਤਾ ਮਮਤਾ ਰੂਪ ਬਡਾ ਰੋਗ ਹੂਆ ਹੈ ਜਿਸ ਸੇ ਜਨਮ ਕਰ ਕੇ ਆਉਤੇ ਹੈਂ ਮਰ ਕਰ ਕੇ ਜਾਤੇ ਹੈਂ॥
Prof. Sahib Singhਅਹੰਕਾਰ (ਮਨੁੱਖ ਲਈ) ਇਕ ਤਗੜਾ ਰੋਗ ਹੈ (ਇਸ ਰੋਗ ਵਿਚ ਹੀ) ਮਨੁੱਖ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ (ਭਾਵ, ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ)।
SikhNet (Spanish)Envuelto en el ego uno no se libera en esta vida. Aquéllos que tenían el Destino de encontrar al Señor,

ਜਿਨ ਕਉ ਪੂਰਬਿ ਲਿਖਿਆ; ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥

jin kau poorab likhiaa; tinaa satagur miliaa prabh aae |

Sant Singh KhalsaThose who have such pre-ordained destiny meet with the True Guru, God Incarnate.
Manmohan SinghThey, who are so pre-ordained, them, the Lord-incarnate Satguru comes and meets.
Manmohan Singh (Punjabi)ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ, ਉਨ੍ਹਾਂ ਨੂੰ ਸੁਆਮੀ-ਸਰੂਪ ਸਤਿਗੁਰੂ ਆ ਕੇ ਮਿਲ ਪੈਂਦਾ ਹੈ।
Fareedkot Teekaਜਿਨ ਕਉ ਪੂਰਬਲੇ ਕਰਮੋਂ ਦੁਆਰਾ ਸੁਭ ਲੇਖ ਲਿਖਾ ਹੈ, ਤਿਨ ਕੋ ਸਤਿਗੁਰੂ ਪ੍ਰਭੂ ਆਇ ਕਰ ਕੇ ਮਿਲਾ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦਾ ਸੰਸਕਾਰ-ਰੂਪ ਲੇਖ) ਉੱਕਰਿਆ ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਮਿਲਦਾ ਹੈ, ਤੇ (ਸਤਿਗੁਰੂ ਦੇ ਮਿਲਿਆਂ) ਪਰਮਾਤਮਾ (ਭੀ) ਆ ਮਿਲਦਾ ਹੈ।
SikhNet (Spanish)encontraron al Guru Verdadero.

ਨਾਨਕ. ਗੁਰ ਪਰਸਾਦੀ ਉਬਰੇ; ਹਉਮੈ ਸਬਦਿ ਜਲਾਇ ॥੨॥

naanak. gur parasaadee ubare; haumai sabad jalaae |2|

Sant Singh KhalsaO Nanak, by Guru's Grace, they are redeemed; their egos are burnt away through the Word of the Shabad. ||2||
Manmohan SinghNanak, they age redeemed by Guru's grace and burn their egotism through the Name.
Manmohan Singh (Punjabi)ਨਾਨਕ, ਉਹ ਗੁਰਾਂ ਦੀ ਉਹ ਦਇਆ ਦੁਆਰਾ, ਬਚ ਜਾਂਦੇ ਹਨ ਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਸੁੱਟਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਗੁਰ ਉਪਦੇਸ ਕਰ ਹੰਤਾ ਮਮਤਾ ਕੋ ਜਲਾਇ ਕਰਕੈ ਦਾਸ ਸੰਸਾਰ ਸਮੁੰਦ੍ਰ ਸੇ ਬਚੇ ਹੈਂ॥੨॥
Prof. Sahib Singhਹੇ ਨਾਨਕ! ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਸਤਿਗੁਰੂ ਦੀ ਕਿਰਪਾ ਨਾਲ ('ਹਉਮੈ ਰੋਗ' ਤੋਂ) ਬਚ ਜਾਂਦੇ ਹਨ ॥੨॥
SikhNet (Spanish)Dice Nanak, es por la Gracia del Guru que somos salvados y nuestro ego cede ante la Palabra del Shabd. (2)
Answers quote the Granth verbatim with Ang citations. AI commentary is not Gurbani and not a religious ruling.