ਪ੍ਰਭਾਤੀ ਮਹਲਾ ੪ ॥
prabhaatee mahalaa 4 | Ang 1336
Sant Singh KhalsaPrabhaatee, Fourth Mehl:
Manmohan SinghParbhati 4th Guru.
Manmohan Singh (Punjabi)ਪ੍ਰਭਾਤੀ ਚੌਥੀ ਪਾਤਿਸ਼ਾਹੀ।
SikhNet (Spanish)Parbhati, Mejl Guru Ram Das, Cuarto Canal Divino.
ਮਨਿ ਲਾਗੀ ਪ੍ਰੀਤਿ, ਰਾਮ ਨਾਮ ਹਰਿ; ਹਰਿ ਜਪਿਓ ਹਰਿ ਪ੍ਰਭੁ ਵਡਫਾ ॥
man laagee preet, raam naam har; har japio har prabh vaddafaa | Ang 1336
Sant Singh KhalsaMy mind is in love with the Name of the Lord, Har, Har; I meditate on the Great Lord God.
Manmohan SinghMy mind is in love with the Lord's Name and contemplate, I, my Lord, God, yea, the great Lord God Master.
Manmohan Singh (Punjabi)ਮੇਰੇ ਮਨੂਏ ਦਾ ਸਾਈਂ ਦੇ ਨਾਮ ਨਾਲ ਪਿਆਰ ਹੈ ਅਤੇ ਮੈਂ ਆਪਣੇ ਵਾਹਿਗੁਰੂ ਸੁਆਮੀ ਹਾਂ, ਵਿਸ਼ਾਲ ਅਕਾਲ ਪੁਰਖ ਸੁਆਮੀ ਨੂੰ ਸਿਮਰਦਾ ਹਾਂ।
Fareedkot Teekaਜਬ ਤੇ ਹੇ ਹਰੀ! ਤੇਰੇ ਰਾਮ ਨਾਮ ਕੀ ਪ੍ਰੀਤ ਮੇਰੇ ਮਨ ਮੇਂ ਲਾਗੀ ਹੈ, ਤਬ ਤੇ ਹੇ ਹਰਿ ਪ੍ਰਭੂ ਸਰਬ ਤੇ ਬਡੇ! ਤੁਝ ਕੋ ਹਰ ਪ੍ਰਕਾਰ ਸੇ ਜਪਿਆ ਹੈ॥
Prof. Sahib Singhਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ, ਉਸ ਨੇ ਸਭ ਤੋਂ ਵੱਡੇ ਹਰੀ-ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,ਪਦ ਅਰਥ ਮਨਿ = ਮਨ ਵਿਚ। ਵਡਫਾ = ਵੱਡਾ।
SikhNet (Spanish)Mi mente está enamorada del Nombre del Señor, Jar, Jar, y así, medito en el Grandioso Señor Dios.
ਸਤਿਗੁਰ ਬਚਨ ਸੁਖਾਨੇ ਹੀਅਰੈ; ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥
satigur bachan sukhaane heearai; har dhaaree har prabh kripafaa |1| Ang 1336
Sant Singh KhalsaThe Word of the True Guru has become pleasing to my heart. The Lord God has showered me with His Grace. ||1||
Manmohan SinghGod, yea, the Lord God has taken pity on me and the True Guru's word has become pleasing to my mind.
Manmohan Singh (Punjabi)ਵਾਹਿਗੁਰੂ ਹਾਂ, ਵਾਹਿਗੁਰੂ ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਸਚੇ ਗੁਰਾਂ ਦੀ ਬਾਦੀ ਮੇਰੇ ਚਿੱਤ ਨੂੰ ਚੰਗੀ ਲਗਣ ਲਗ ਗਈ ਹੈ।
Fareedkot Teekaਸਤਿਗੁਰੋਂ ਕੇ ਬਚਨ ਮੇਰੇ ਹ੍ਰਿਦੇ ਮੇਂ ਸੁਖਾਨੇ ਹੈਂ, ਤਾਂ ਤੇ ਹੇ ਹਰਿ ਪ੍ਰਭੂ! ਤੈਨੇ ਹਰ ਪ੍ਰਕਾਰ ਸੇ ਮੁਝ ਪਰ ਕ੍ਰਿਪਾ ਧਾਰੀ ਹੈ॥੧॥
Prof. Sahib Singhਜਿਸ ਉਤੇ ਹਰੀ-ਪ੍ਰਭੂ ਨੇ ਮਿਹਰ ਕੀਤੀ। ਉਸ ਦੇ ਹਿਰਦੇ ਵਿਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ ॥੧॥ਪਦ ਅਰਥ ਸੁਖਾਨੇ = ਪਿਆਰੇ ਲੱਗੇ। ਹੀਅਰੈ = ਹਿਰਦੇ ਵਿਚ। ਕ੍ਰਿਪਫਾ = ਕਿਰਪਾ ॥੧॥
SikhNet (Spanish)La Palabra del Guru Verdadero ha complacido mi mente y el Señor Dios me ha rociado con Su Gracia. (1)
ਮੇਰੇ ਮਨ; ਭਜੁ ਰਾਮ ਨਾਮ ਹਰਿ ਨਿਮਖਫਾ ॥
mere man; bhaj raam naam har nimakhafaa | Ang 1336
Sant Singh KhalsaO my mind, vibrate and meditate on the Lord's Name every instant.
Manmohan SinghO my soul, moment, utter thou the Name of thy Lord God.
Manmohan Singh (Punjabi)ਹੇ ਮੇਰੀ ਜਿੰਦੜੀਏ! ਹਰ ਇਕ ਮੁਹਤ ਤੂੰ ਆਪਣੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਪ੍ਰੀਤਮ ਹਰੀ! ਤੇਰੇ ਰਾਮ ਨਾਮ ਕੋ ਮਨ ਕਰ (ਭਜੁ) ਸਿਮਰਨ ਕਰਤਾ ਹੂੰ, ਏਕ ਨਿਮਖ ਮਾਤ੍ਰ ਨਹੀਂ ਤਿਆਗਤਾ ਹੂੰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਨਿਮਖ (ਹਰ ਵੇਲੇ) ਜਪਿਆ ਕਰ।ਪਦ ਅਰਥ ਮਨ = ਹੇ ਮਨ! ਨਿਮਖਫਾ = ਹਰ ਨਿਮਖ (ਅੱਖ ਝਮਕਣ ਜਿਤਨਾ ਸਮਾ)।
SikhNet (Spanish)Oh mente mía, vibra y medita en el Nombre del Señor a cada instante.
ਹਰਿ ਹਰਿ ਦਾਨੁ ਦੀਓ. ਗੁਰਿ ਪੂਰੈ; ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥
har har daan deeo. gur poorai; har naamaa man tan basafaa |1| rahaau | Ang 1336
Sant Singh KhalsaThe Perfect Guru has blessed me with the gift of the Name of the Lord, Har, Har. The Lord's Name abides in my mind and body. ||1||Pause||
Manmohan SinghThe perfect Guru has blest me with the gift of Lord's Name and the Lord's Name abides within my mind and body. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੀ ਹੈ ਅਤੇ ਪ੍ਰਭੂ ਦਾ ਨਾਮ ਮੇਰੇ ਹਿਰਦੇ ਅਤੇ ਸਰੀਰ ਅੰਦਰ ਵਸਦਾ ਹੈ। ਠਹਿਰਾਉ।
Fareedkot Teekaਜਬ ਤੇ ਪੂਰੇ ਸਤਿਗੁਰੋਂ ਨੇ ਮੁਝ ਕੋ ਹਰਿ ਹਰਿ ਨਾਮ ਕਾ ਦਾਨ ਦੀਆ ਹੈ, ਤਬ ਤੇ ਹੇ ਹਰੀ! ਤੇਰੇ ਨਾਮ ਮੇਂ ਮੇਰਾ ਮਨ ਤਨ ਵਸਤਾ ਭਯਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਦੇ ਦਿੱਤੀ, ਉਸ ਦੇ ਮਨ ਵਿਚ ਉਸਦੇ ਹਿਰਦੇ ਵਿਚ ਹਰਿ-ਨਾਮ ਵੱਸ ਪਿਆ ॥੧॥ ਰਹਾਉ ॥ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਬਸਫਾ = ਵੱਸ ਪਿਆ ॥੧॥ ਰਹਾਉ ॥
SikhNet (Spanish)El Perfecto Guru me ha bendecido con el Regalo del Nombre del Señor, Jar, Jar y Su Nombre habita en mi mente y en mi cuerpo. (1-Pausa)
ਕਾਇਆ ਨਗਰਿ ਵਸਿਓ ਘਰਿ ਮੰਦਰਿ; ਜਪਿ ਸੋਭਾ ਗੁਰਮੁਖਿ ਕਰਪਫਾ ॥
kaaeaa nagar vasio ghar mandar; jap sobhaa guramukh karapafaa | Ang 1336
Sant Singh KhalsaThe Lord abides in the body-village, in my home and mansion. As Gurmukh, I meditate on His Glory.
Manmohan SinghGod dwells in the abode and palace of the body township and, by the Guru's grace, I dwell upon His meditation and praise.
Manmohan Singh (Punjabi)ਵਾਹਿਗੁਰੂ ਦੇਹ ਪਿੰਡ ਦੇ ਧਾਮ ਤੇ ਮਹਿਲ ਅੰਦਰ ਵਸਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਉਸ ਦੀ ਬੰਦਗੀ ਤੇ ਕੀਰਤੀ ਕਰਦਾ ਹਾਂ।
Fareedkot Teekaਕਾਇਆਂ ਰੂਪੀ ਨਗਰੀ ਮੇਂ ਅੰਤਸ਼ਕਰਨ ਘਰ ਕੇ ਅੰਦਰ ਜਬ ਤੂੰ ਆਇ ਵਸਿਆ ਹੈਂ ਤਬ ਗੁਰੋਂ ਦ੍ਵਾਰੇ ਤੇਰੇ ਨਾਮ ਕੋ ਜਪ ਕਰ ਸੋਭਾ ਕੋ ਪਾਵਤੇ ਭਏ ਹੈਂ॥
Prof. Sahib Singh(ਉਂਞ ਤਾਂ) ਹਰੇਕ ਸਰੀਰ-ਨਗਰ ਵਿਚ, ਸਰੀਰ-ਘਰ ਵਿਚ, ਸਰੀਰ-ਮੰਦਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਉਸ ਦਾ ਨਾਮ) ਜਪ ਕੇ ਉਸ ਦੀ ਸਿਫ਼ਤ-ਸਾਲਾਹ ਕਰਦੇ ਹਨ।ਪਦ ਅਰਥ ਕਾਇਆ = ਸਰੀਰ। ਨਗਰਿ = ਨਗਰ ਵਿਚ। ਘਰਿ = (ਹਿਰਦੇ-) ਘਰ ਵਿਚ। ਮੰਦਰਿ = ਮੰਦਰ ਵਿਚ। ਜਪਿ = ਜਪ ਕੇ। ਕਰਪਫਾ = ਕਰਦੇ ਹਨ।
SikhNet (Spanish)El Señor habita en la villa del cuerpo, en mi hogar y mansión; como Gurmukj, medito en Su Gloria.
ਹਲਤਿ ਪਲਤਿ ਜਨ ਭਏ ਸੁਹੇਲੇ; ਮੁਖ ਊਜਲ ਗੁਰਮੁਖਿ ਤਰਫਾ ॥੨॥
halat palat jan bhe suhele; mukh aoojal guramukh tarafaa |2| Ang 1336
Sant Singh KhalsaHere and hereafter, the Lord's humble servants are embellished and exalted; their faces are radiant; as Gurmukh, they are carried across. ||2||
Manmohan SinghIn the world, here and hereafter God's slaves are embellished, their faces become bright and, by the Guru's grace, they are ferried across.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਰੱਬ ਦੇ ਗੋਲੇ ਸ਼ਸ਼ੋਭਤ ਹੁੰਦੇ ਹਨ, ਉਨ੍ਹਾਂ ਦੇ ਚਿਹਰੇ ਰੋਸ਼ਨ ਹੁੰਦੇ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਉਹ ਤਰ ਜਾਂਦੇ ਹਨ।
Fareedkot Teekaਤੇਰੇ ਜਨ ਇਸ ਲੋਕ ਔ ਪ੍ਰਲੋਕ ਮੇਂ (ਸੁਹੇਲੇ) ਸੁਖੀ ਭਏ ਹੈਂ, ਇਸ ਪ੍ਰਕਾਰ ਜੋ ਗੁਰਮੁਖ ਤੇਰੀ ਤਰਫ ਹੂਏ ਹੈਂ ਤਿਨੋਂ ਕੇ ਮੁਖ ਉਜਲ ਭਏ ਹੈਂ॥੨॥
Prof. Sahib Singhਪ੍ਰਭੂ ਦੇ ਸੇਵਕ ਇਸ ਲੋਕ ਵਿਚ ਪਰਲੋਕ ਵਿਚ (ਨਾਮ ਦੀ ਬਰਕਤਿ ਨਾਲ) ਸੁਖੀ ਰਹਿੰਦੇ ਹਨ, ਉਹਨਾਂ ਦੇ ਮੁਖ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ (परत्र)। ਸੁਹੇਲੇ = ਸੁਖੀ। ਊਜਲ = ਰੌਸ਼ਨ। ਤਰਫਾ = ਤਰਦੇ ਹਨ ॥੨॥
SikhNet (Spanish)Aquí y aquí después los humildes Sirvientes del Señor son embellecidos y exaltados, sus semblantes están radiantes, como Gurmukjs son cargados y llevados a través. (2)
ਅਨਭਉ ਹਰਿ ਹਰਿ ਹਰਿ ਲਿਵ ਲਾਗੀ; ਹਰਿ ਉਰ ਧਾਰਿਓ ਗੁਰਿ. ਨਿਮਖਫਾ ॥
anbhau har har har liv laagee; har ur dhaario gur. nimakhafaa | Ang 1336
Sant Singh KhalsaI am lovingly attuned to the Fearless Lord, Har, Har, Har; through the Guru, I have enshrined the Lord within my heart in an instant.
Manmohan SinghI am attuned to my Lord Master, the Fearless God and, through the Guru, I have enshrined the Lord within my mind, in a moment.
Manmohan Singh (Punjabi)ਮੇਰਾ ਪਿਆਰ, ਮੈਡੇ ਅਕਾਲ ਪੁਰਖ ਸੁਆਮੀ, ਡਰ ਰਹਿਮ ਵਾਹਿਗੁਰੂ ਨਾਲ ਪੈ ਗਿਆ ਹੈ ਅਤੇ ਗੁਰਾਂ ਦੇ ਰਾਹੀਂ, ਇਕ ਮੁਹਤ ਵਿੱਚ ਮੈਂ ਸਾਈਂ ਨੂੰ ਆਪਣੇ ਮਨ ਵਿੱਚ ਟਿਕਾ ਲਿਆ ਹੈ।
Fareedkot Teekaਤਾਂ ਤੇ ਹੇ ਹਰੀ! ਤੇਰੇ ਅਨੁਭਵ ਸਰੂਪ ਕੋ ਪਾਇ ਕਰ ਹਰਿ ਹਰਿ ਨਾਮ ਮੇਂ ਬ੍ਰਿਤੀ ਲਾਗੀ ਹੈ, ਤਿਸ ਕਰ ਹੇ ਹਰਿ! ਤੇਰੇ ਧਿਆਨ ਕੋ ਰਿਦੇ ਬੀਚ ਗੁਰੋਂ ਤੇ ਨਿਮਖ ਮੇਂ ਧਾਰਿਆ ਹੈ॥
Prof. Sahib Singhਪਰਮਾਤਮਾ ਉਤੇ ਕੋਈ ਡਰ-ਭਉ ਪ੍ਰਭਾਵ ਨਹੀਂ ਪਾ ਸਕਦਾ। ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਉਸ ਪਰਮਾਤਮਾ ਵਿਚ ਸੁਰਤ ਜੋੜੀ, ਉਸ ਪਰਮਾਤਮਾ ਨੂੰ ਇਕ ਨਿਮਖ ਵਾਸਤੇ ਭੀ ਹਿਰਦੇ ਵਿਚ ਵਸਾਇਆ,ਪਦ ਅਰਥ ਅਨਭਉ = ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਉਰ = ਹਿਰਦਾ। ਉਰਧਾਰਿਓ = ਹਿਰਦੇ ਵਿਚ ਵਸਾਇਆ। ਗੁਰਿ = ਗੁਰੂ ਦੀ ਰਾਹੀਂ।
SikhNet (Spanish)Estoy amorosamente entonado en el Intrépido Señor, Jar, Jar, Jar; a través del Guru he enaltecido al Señor en mi corazón. En un instante,
ਕੋਟਿ ਕੋਟਿ ਕੇ ਦੋਖ ਸਭ ਜਨ ਕੇ; ਹਰਿ ਦੂਰਿ ਕੀਏ. ਇਕ ਪਲਫਾ ॥੩॥
kott kott ke dokh sabh jan ke; har door kee. ik palafaa |3| Ang 1336
Sant Singh KhalsaMillions upon millions of the faults and mistakes of the Lord's humble servant are all taken away in an instant. ||3||
Manmohan SinghAll the sins of millions and millions of births of his saint, the Lord washes off in an instant.
Manmohan Singh (Punjabi)ਆਪਣੇ ਸਾਧੂ ਦੇ ਕ੍ਰੋੜਾਂ ਅਤੇ ਕ੍ਰੋੜਾਂ ਹੀ ਜਨਮਾਂ ਦੇ ਸਮੂਹ ਪਾਪ, ਪ੍ਰਭੂ ਇਕ ਪਲ ਵਿੱਚ ਧੋ ਸੁਟਦਾ ਹੈ।
Fareedkot Teekaਹੇ ਹਰੀ! ਤਿਸੀ ਤੇ ਕੋਟਾਨਿ ਕੋਟ ਜਨਮੋਂ ਕੇ ਸੰਪੂਰਨ ਦੋਖ ਜਨੋਂ ਕੇ ਤੇਰੇ ਨਾਮ ਨੇ ਏਕ ਪਲ ਮਾਤ੍ਰ ਮੇਂ ਦੂਰ ਕਰ ਦੀਏ ਹੈਂ॥੩॥
Prof. Sahib Singhਪਰਮਾਤਮਾ ਨੇ ਉਸ ਸੇਵਕ ਦੇ ਕ੍ਰੋੜਾਂ ਜਨਮਾਂ ਦੇ ਸਾਰੇ ਪਾਪ ਇਕ ਪਲ ਵਿਚ ਦੂਰ ਕਰ ਦਿੱਤੇ ॥੩॥ਪਦ ਅਰਥ ਕੋਟਿ = ਕ੍ਰੋੜਾਂ। ਕੋਟਿ ਕੋਟਿ ਕੇ = ਕ੍ਰੋੜਾਂ (ਜਨਮਾਂ) ਦੇ। ਦੋਖ = ਐਬ, ਪਾਪ। ਪਲਫਾ = ਪਲ ਵਿਚ ॥੩॥
SikhNet (Spanish)millones y millones de faltas y errores del humilde Sirviente del Señor, son descontadas. En un instante. (3)
ਤੁਮਰੇ ਜਨ ਤੁਮ ਹੀ ਤੇ ਜਾਨੇ; ਪ੍ਰਭ ਜਾਨਿਓ ਜਨ ਤੇ ਮੁਖਫਾ ॥
tumare jan tum hee te jaane; prabh jaanio jan te mukhafaa | Ang 1336
Sant Singh KhalsaYour humble servants are known only through You, God; knowing You, they becomes supreme.
Manmohan SinghThine saints, O Lord, are known through Thee. As they realise their Lord, they become supreme amongst men.
Manmohan Singh (Punjabi)ਤੇਰੇ ਸਾਧੂ, ਹੇ ਸੁਆਮੀ! ਤੇਰੇ ਰਾਹੀਂ ਹੀ ਜਾਣੇ ਜਾਂਦੇ ਹਨ ਕਿਉਂਕਿ ਜਦ ਉਹ ਆਪਣੇ ਸਾਹਿਬ ਨੂੰ ਅਨੁਭਵ ਕਰਦੇ ਹਨ, ਉਹ ਮਨੁਸ਼ਾ ਅੰਦਰ ਮੁਖੀ ਹੋ ਜਾਂਦੇ ਹਨ।
Fareedkot Teekaਤਾਂ ਤੇ ਹੇ ਵਾਹਿਗੁਰੂ! ਤੁਮਾਰੇ (ਜਨ) ਦਾਸ ਤੁਮਾਰੇ ਤੇ ਹੀ ਜਾਣੀਤੇ ਹੈਂ। ਜਿਨ ਜਨੋਂ ਨੇ ਹੇ ਪ੍ਰਭੁ! ਤੁਝ ਕੋ ਜਾਨਿਆ ਹੈ ਤੇ ਸਰਬ ਵਿਖੇ ਮੁਖ੍ਯ ਰੂਪ ਹੋਤੇ ਭਏ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਭਗਤ ਤੇਰੀ ਹੀ ਮਿਹਰ ਨਾਲ (ਜਗਤ ਵਿਚ) ਪਰਗਟ ਹੁੰਦੇ ਹਨ। ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ, ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ।ਪਦ ਅਰਥ ਤੁਮ ਹੀ ਤੇ = ਤੈਥੋਂ ਹੀ, ਤੇਰੀ ਹੀ ਮਿਹਰ ਨਾਲ। ਜਾਨੇ = ਪਰਗਟ ਹੁੰਦੇ ਹਨ। ਪ੍ਰਭ = ਹੇ ਪ੍ਰਭੂ! ਜਾਨਿਓ = (ਜਿਨ੍ਹਾਂ ਨੇ ਤੈਨੂੰ) ਜਾਣਿਆਂ, ਤੇਰੇ ਨਾਲ ਸਾਂਝ ਪਾਈ। ਜਨ ਤੇ = ਤੇ ਜਨ; ਉਹ ਮਨੁੱਖ (ਬਹੁ-ਵਚਨ)। ਮੁਖਫਾ = ਮੁਖੀ, ਇੱਜ਼ਤ ਵਾਲੇ।
SikhNet (Spanish)Tus humildes Sirvientes son conocidos sólo a través de Ti, o Dios, encontrándote se vuelven Supremos.
ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ; ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
har har aap dhario har jan meh; jan naanak har prabh ikafaa |4|5| Ang 1337
Sant Singh KhalsaThe Lord, Har, Har, has enshrined Himself within His humble servant. O Nanak, the Lord God and His servant are one and the same. ||4||5||
Manmohan SinghGod, the Lord God has placed His ownself in His slave. As such, His slave and the Lord God are one and the same, O Nanak.
Manmohan Singh (Punjabi)ਵਾਹਿਗੁਰੂ, ਸੁਆਮੀ ਵਾਹਿਗੁਰੂ ਨੇ ਆਪਣੇ ਆਪ ਨੂੰ ਆਪਣੇ ਗੋਲੇ ਅੰਦਰ ਰਖਿਆ ਹੈ। ਇਸ ਲਈ ਉਸ ਦਾ ਗੋਲਾ ਅਤੇ ਸੁਆਮੀ ਵਾਹਿਗੁਰੂ ਐਨ ਇਕ ਰੂਪ ਹੀ ਹਨ, ਹੇ ਨਾਨਕ।
Fareedkot Teekaਹੇ ਹਰੀ! ਤੂੰ ਅਪਨਾ ਹਰਿ ਹਰਿ ਨਾਮ ਹਰਿ ਏਕ ਜਨੋਂ ਮੇਂ ਆਪ ਹੀ ਧਾਰਨ ਕੀਆ ਹੈ ਤਿਸ ਕਰ ਓਹੁ ਤੇਰੇ ਜਨ, ਹੇ ਹਰਿ ਪ੍ਰਭ! ਔਰ ਤੂੰ ਏਕ ਸਰੂਪ ਹੀ ਹੋਤੇ ਭਏ ਹੈਂ, ਭਾਵ ਯੇਹਿ ਅਪਨੇ ਜਨ ਅਭੇਦ ਕਰ ਲਏ ਹੈਂ॥੪॥੫॥☬ਪੁਨਾ ਨਿਜ ਮਨ ਕੋ ਉਪਦੇਸ਼ ਦੇਤੇ ਹੂਏ ਵਾਹਿਗੁਰੂ ਆਗੇ ਬੇਨਤੀ ਕਰਤੇ ਹੈਂ:
Prof. Sahib Singhਪਰਮਾਤਮਾ ਨੇ ਆਪਣਾ ਆਪ ਆਪਣੇ ਭਗਤਾਂ ਦੇ ਅੰਦਰ ਰੱਖਿਆ ਹੁੰਦਾ ਹੈ। (ਤਾਹੀਏਂ, ਪਰਮਾਤਮਾ ਦਾ) ਸੇਵਕ (ਗੁਰੂ) ਨਾਨਕ ਅਤੇ ਹਰੀ-ਪ੍ਰਭੂ ਇੱਕ-ਰੂਪ ਹੈ ॥੪॥੫॥ਪਦ ਅਰਥ ਆਪੁ = ਆਪਣਾ ਆਪ। ਜਨ ਨਾਨਕੁ = (ਪ੍ਰਭੂ ਦਾ) ਦਾਸ (ਗੁਰੂ) ਨਾਨਕ (ਹੈ)। ਇਕਫਾ = ਇੱਕ-ਰੂਪ ॥੪॥੫॥
SikhNet (Spanish)El Señor, Jar, Jar, ha sido enaltecido dentro de Su humilde Sirviente, oh dice Nanak, el Señor Dios y Su Sirviente son Uno y el Mismo. (4-5)