ੴ

ਸਿੱਖਬਾਣੀ · SikhBani

ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥

satigur ke jeea kee saar na jaapai ki poorai satigur bhaavai
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 317 · 8 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਤਿਗੁਰ ਕੇ ਜੀਅ ਕੀ ਸਾਰ. ਨ ਜਾਪੈ; ਕਿ ਪੂਰੈ ਸਤਿਗੁਰ ਭਾਵੈ ॥

satigur ke jeea kee saar. na jaapai; ki poorai satigur bhaavai |

Sant Singh KhalsaThe sublime state of the True Guru is not known; no one knows what pleases the Perfect True Guru.
Manmohan SinghThe condition of the Perfect True Guru's mind and what does please him no one knows.
Manmohan Singh (Punjabi)ਕੋਈ ਜਣਾ ਭੀ ਪੂਰਨ ਸਚੇ ਗੁਰਾਂ ਦੇ ਮਨ ਦੀ ਦਸ਼ਾਂ ਅਤੇ ਕੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਨੂੰ ਨਹੀਂ ਜਾਣਦਾ।
Fareedkot Teekaਸਤਿਗੁਰੋਂ ਕੇ ਹਿਰਦੇ ਕੀ ਸਾਰ ਨਹੀਂ ਜਾਣੀ ਜਾਤੀ ਕਿ ਪੂਰੇ ਸਤਿਗੁਰੋਂ ਕੋ ਕਿਆ ਭਾਵਤਾ ਹੈ॥
Prof. Sahib Singhਸਤਿਗੁਰੂ ਦੇ ਹਿਰਦੇ ਦਾ ਭੇਤ ਮਨੁੱਖ ਦੀ ਸਮਝ ਵਿਚ ਨਹੀਂ ਪੈ ਸਕਦਾ ਕਿ ਸਤਿਗੁਰੂ ਨੂੰ ਕੀਹ ਚੰਗਾ ਲੱਗਦਾ ਹੈ (ਸੋ ਇਸ ਤਰ੍ਹਾਂ ਸਤਿਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ);

ਪਦ ਅਰਥ ਸਾਰ = ਭੇਤ। ਨ ਜਾਪੈ = ਸਮਝਿਆ ਨਹੀਂ ਜਾ ਸਕਦਾ।

SikhNet (Spanish)Uno no sabe lo que le gusta al Perfecto Guru, pero el Guru habita en los corazones de sus Devotos.

ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ; ਜੋ ਸਿਖਾਂ ਨੋ ਲੋਚੈ. ਸੋ ਗੁਰ ਖੁਸੀ ਆਵੈ ॥

gurasikhaan andar satiguroo varatai; jo sikhaan no lochai. so gur khusee aavai |

Sant Singh KhalsaDeep within the hearts of His GurSikhs, the True Guru is pervading. The Guru is pleased with those who long for His Sikhs.
Manmohan SinghThe true Guru is pervading the hearts of the Guru's Sikhs.
Manmohan Singh (Punjabi)ਸੱਚੇ ਗੁਰੂ, ਗੁਰੂ ਦੇ ਸਿੱਖਾਂ ਦੇ ਦਿਲਾਂ ਅੰਦਰ ਰਮ ਰਹੇ ਹਨ। ਗੁਰੂ ਜੀ ਉਸ ਉਤੇ ਖੁਸ਼ ਹੁੰਦੇ ਹਨ, ਜੋ ਸਿੱਖਾਂ ਨੂੰ ਚਾਹੁੰਦਾ ਹੈ।
Fareedkot Teekaਗੁਰੋਂ ਕੇ ਸਿਖੋਂ ਮੇਂ ਸਤਿਗੁਰੂ ਕਾ ਉਪਦੇਸ ਵਰਤਤਾ ਹੈ। ਜੋ ਸਿਖੋਂ ਕੀ ਕੋਈ ਪੂਜਾ ਸੇਵਾ ਕੀਆ ਚਾਹਤਾ ਹੈ, ਉਸ ਪੁਰਸ਼ ਪਰ ਗੁਰੋਂ ਕੀ ਪ੍ਰਸਿੰਨਤਾ ਆਵਤੀ ਹੈ॥
Prof. Sahib Singh(ਪਰ ਹਾਂ) ਸਤਿਗੁਰੂ ਸੱਚੇ ਸਿੱਖਾਂ ਦੇ ਹਿਰਦੇ ਵਿਚ ਵਿਆਪਕ ਹੈ, ਜੋ ਮਨੁੱਖ ਉਹਨਾਂ ਦੀ (ਸੇਵਾ ਦੀ) ਤਾਂਘ ਕਰਦਾ ਹੈ ਉਹ ਸਤਿਗੁਰੂ ਪ੍ਰਸੰਨਤਾ ਦੇ (ਹਲਕੇ) ਵਿਚ ਆ ਜਾਂਦਾ ਹੈ,
SikhNet (Spanish)Así es que si uno ama a Sus Devotos, gana la Aprobación del Guru.

ਸਤਿਗੁਰੁ ਆਖੈ, ਸੁ ਕਾਰ ਕਮਾਵਨਿ, ਸੁ ਜਪੁ ਕਮਾਵਹਿ; ਗੁਰਸਿਖਾਂ ਕੀ ਘਾਲ, ਸਚਾ ਥਾਇ ਪਾਵੈ ॥

satigur aakhai, su kaar kamaavan, su jap kamaaveh; gurasikhaan kee ghaal, sachaa thaae paavai |

Sant Singh KhalsaAs the True Guru directs them, they do their work and chant their prayers. The True Lord accepts the service of His GurSikhs.
Manmohan SinghThey perform the service and say the prayers as the True Guru enjoins them. The True Lord accepts the service of the Sikhs of the Guru.
Manmohan Singh (Punjabi)ਉਹ ਉਹ ਸੇਵਾ ਕਰਦੇ ਹਨ ਅਤੇ ਉਹ ਰਹਿਰਾਸ ਉਚਾਰਦੇ ਹਨ ਜੋ ਸੱਚਾ ਗੁਰੂ ਆਗਿਆ ਕਰਦਾ ਹੈ। ਸੱਚਾ ਸੁਆਮੀ ਉਹ ਉਨ੍ਹਾਂ ਦੀ ਚਾਕਰੀ ਨੂੰ ਪਰਵਾਨ ਕਰ ਲੈਦਾ ਹੈ।
Fareedkot Teekaਜੋ ਸਤਿਗੁਰੂ ਕਾਮ ਕਹਤੇ ਹੈਂ, ਸੋ ਕਮਾਵਤੇ ਹੈਂ ਔਰ ਸੋਈ ਜਪ ਕਮਾਵਤੇ ਹੈਂ, ਇਸੀ ਸੇ ਗੁਰੋਂ ਕੇ ਸਿਖੋਂ ਕੀ (ਘਾਲ) ਸੇਵਾ ਸਚਾ ਵਾਹਿਗੁਰੂ ਥਾਇ ਪਾਵਤਾ ਹੈ ਅਰਥਾਤ ਪਰਮਾਣ ਕਰਤਾ ਹੈ॥
Prof. Sahib Singh(ਕਿਉਂਕਿ) ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ।

ਪਦ ਅਰਥ ਥਾਇ ਪਾਵੈ = ਕਬੂਲ ਕਰਦਾ ਹੈ।

SikhNet (Spanish)Uno debe de actuar conforme a la Voluntad del Guru y contemplar al Señor, y el Guru estará complacido con el esfuerzo del Gurmukj.

ਵਿਣੁ ਸਤਿਗੁਰ ਕੇ ਹੁਕਮੈ, ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ; ਤਿਸੁ ਗੁਰਸਿਖੁ ਫਿਰਿ ਨੇੜਿ. ਨ ਆਵੈ ॥

vin satigur ke hukamai, ji gurasikhaan paasahu kam karaaeaa lorre; tis gurasikh fir nerr. na aavai |

Sant Singh KhalsaBut those who want the GurSikhs to work for them, without the Order of the True Guru - the Guru's Sikhs shall not come near them again.
Manmohan SinghThe Guru's disciple, shall not again draw near him who desires to have some work done by the Sikhs of the Guru, without the True Guru's order.
Manmohan Singh (Punjabi)ਗੁਰਾਂ ਦਾ ਮੁਰੀਦ, ਮੁੜ ਕੇ ਉਸ ਦੇ ਲਾਗੇ ਨਹੀਂ ਲੱਗਦਾ, ਜੋ ਸੱਚੇ ਗੁਰਾਂ ਦੇ ਫੁਰਮਾਨ ਦੇ ਬਗੈਰ ਗੁਰੂ ਦੇ ਸਿੱਖਾਂ ਕੋਲੋਂ ਕੋਈ ਕਾਰਜ ਕਰਾਉਣਾ ਚਾਹੁੰਦਾ ਹੈ।
Fareedkot Teekaਔਰ ਸਤਿਗੁਰੋਂ ਕੇ ਹੁਕਮ ਮੰਨੇ ਬਿਨਾਂ ਜੋ ਗੁਰੂ ਕੇ ਸਿਖੋਂ ਪਾਸ ਸੇ ਕਾਮ ਕਰਵਾਇਆ ਚਾਹੈ, ਤਿਸ ਕੇ ਨਿਕਟ ਗੁਰੂ ਕੇ ਸਿਖ ਫੇਰ ਨਹੀਂ ਆਵਤੇ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ,
SikhNet (Spanish)No obstante, si uno sigue a algunos Devotos del Guru que van en contra de Su Voluntad, los otros Devotos no van a buscar su compañía.

ਗੁਰ ਸਤਿਗੁਰ ਅਗੈ. ਕੋ ਜੀਉ ਲਾਇ ਘਾਲੈ; ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥

gur satigur agai. ko jeeo laae ghaalai; tis agai gurasikh kaar kamaavai |

Sant Singh KhalsaOne who works diligently for the Guru, the True Guru - the GurSikhs work for him.
Manmohan SinghThe Sikh of the Guru renders service unto the person who heartily works for the great True Guru.
Manmohan Singh (Punjabi)ਜੋ ਪੁਰਸ਼ ਸੱਚੇ ਦਿਲੋ ਵਿਸ਼ਾਲ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਗੁਰਾਂ ਦਾ ਸਿੱਖ ਉਸ ਦੀ ਚਾਕਰੀ ਵਜਾਉਂਦਾ ਹੈ।
Fareedkot Teekaਜੋ ਮਨ ਲਗਾਇ ਕਰ ਪੂਜ੍ਯ ਸਤਿਗੁਰੋਂ ਕੇ ਆਗੇ (ਘਾਲੇ) ਸੇਵਾ ਕਰੇ ਤਿਸ ਕੇ ਆਗੇ ਗੁਰੂ ਕੇ ਸਿਖ ਕਾਰ (ਕਮਾਵੈ) ਕਮਾਵਤੇ ਹੈਂ॥
Prof. Sahib Singh(ਪਰ) ਜੋ ਮਨੁੱਖ ਸਤਿਗੁਰੂ ਦੀ ਹਜ਼ੂਰੀ ਵਿਚ ਚਿੱਤ ਜੋੜ ਕੇ (ਸੇਵਾ ਦੀ ਘਾਲ) ਘਾਲੇ, ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ।
SikhNet (Spanish)Aquél que sirve al Guru con total Devoción, será apoyado y será servido por los demás Devotos,

ਜਿ ਠਗੀ ਆਵੈ, ਠਗੀ ਉਠਿ ਜਾਇ; ਤਿਸੁ ਨੇੜੈ ਗੁਰਸਿਖੁ ਮੂਲਿ, ਨ ਆਵੈ ॥

ji tthagee aavai, tthagee utth jaae; tis nerrai gurasikh mool, na aavai |

Sant Singh KhalsaOne who comes to deceive, who rises up and goes out to deceive - the GurSikhs shall never come near him.
Manmohan SinghHe who comes for deception and who arises and goes for deception; near him the disciple of the Guru draws not ever.
Manmohan Singh (Punjabi)ਜੋ ਵਲ ਛਲ ਲਈ ਆਉਂਦਾ ਹੈ, ਅਤੇ ਵਲ ਛਲ ਲਈ ਹੀ ਖੜਾ ਹੋ ਟੁਰ ਜਾਂਦਾ ਹੈ, ਉਸ ਦੇ ਲਾਗੇ ਗੁਰਾਂ ਦਾ ਮੁਰੀਦ ਕਦਾਚਿਤ ਨਹੀਂ ਲੱਗਦਾ।
Fareedkot Teekaਜੋ ਪੁਰਸ ਠਗੀ ਕਰ ਆਵਤਾ ਹੈ ਔਰ ਠਗੀ ਕਰ ਕੇ ਉਠ ਜਾਵਤਾ ਹੈ, ਤਿਸ ਕੇ ਨਿਕਟ ਗੁਰੂ ਕੇ ਸਿਖ ਮੂਲ ਨਹੀਂ ਆਵਤੇ॥
Prof. Sahib Singhਜੋ ਮਨੁੱਖ ਫ਼ਰੇਬ ਕਰਨ ਆਉਂਦਾ ਹੈ ਤੇ ਫ਼ਰੇਬ ਦੇ ਖ਼ਿਆਲ ਵਿਚ ਚਲਾ ਜਾਂਦਾ ਹੈ, ਉਸ ਦੇ ਨੇੜੇ ਗੁਰੂ ਕਾ ਸਿੱਖ ਉੱਕਾ ਹੀ ਨਹੀਂ ਆਉਂਦਾ।
SikhNet (Spanish)pero aquél que se acerca al Guru con maña en su corazón, es rechazado por los verdaderos Devotos.

ਬ੍ਰਹਮੁ ਬੀਚਾਰੁ; ਨਾਨਕੁ. ਆਖਿ ਸੁਣਾਵੈ ॥ ਜਿ ਵਿਣੁ ਸਤਿਗੁਰ ਕੇ ਮਨੁ ਮੰਨੇ. ਕੰਮੁ ਕਰਾਏ; ਸੋ ਜੰਤੁ ਮਹਾ ਦੁਖੁ ਪਾਵੈ ॥੨॥

braham beechaar; naanak. aakh sunaavai | ji vin satigur ke man mane. kam karaae; so jant mahaa dukh paavai |2|

Sant Singh KhalsaNanak proclaims and announces this wisdom of God. One who is not pleasing to the Mind of the True Guru may do his deeds, but that being will only suffer in terrible pain. ||2||
Manmohan SinghLord's discourse Nanak proclaim and preaches. He who without propitiating the True Guru's mind does some deed that person suffers great misery.
Manmohan Singh (Punjabi)ਪ੍ਰਭੂ ਦੀ ਵਾਰਤਾ ਨਾਨਕ ਪੁਕਾਰਦਾ ਅਤੇ ਪਰਚਾਰਦਾ ਹੈ। ਜੋ ਬਿਨਾ ਸੱਚੇ ਗੁਰਾਂ ਦੇ ਚਿੱਤ ਨੂੰ ਰੀਝਾਉਣ ਦੇ ਕੋਈ ਕਾਰਜ ਕਰਦਾ ਹੈ, ਉਹ ਜੀਵ ਘਣਾ ਕਸ਼ਟ ਉਠਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਬ੍ਰਹਮ) ਬੇਦ ਕਾ ਵੀਚਾਰ ਹਮ ਮੁਖ ਸੇ ਸੁਨਾਵਤੇ ਹੈਂ॥ ਜੋ ਸਤਿਗੁਰੋਂ ਕੇ ਮਨ ਮੇਂ ਮੰਨੇ ਬਿਨਾਂ ਵਾ ਸਤਗੁਰੋਂ ਕੇ ਮਨ ਮੰਨੈ ਬਿਨਾ ਕਰਾਵਤਾ ਹੈ, ਸੋ ਜੀਵ ਕਪਟ ਕਾ ਫਲ੍ਹ ਦੁਖ ਹੀ ਪਾਵੇਗਾ॥੨॥☬ਗੁਰੂ ਰਾਮ ਦਾਸ ਜੀ ਵਾਰ ਕੀ ਸਮਾਪਤੀ ਕਰਤੇ ਹੂਏ ਪਰਮੇਸ੍ਵਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖ ਕੇ ਸੁਣਾਂਦਾ ਹੈ (ਭਾਵ, ਜ਼ੋਰ ਦੇ ਕੇ ਸੁਣਾਂਦਾ ਹੈ ਕਿ) ਨਿਰੋਲ ਸੱਚੀ ਵਿਚਾਰ (ਦੀ ਗੱਲ ਇਹ ਹੈ ਕਿ) ਸਤਿਗੁਰੂ ਦਾ ਮਨ ਪਤੀਜਣ ਤੋਂ ਬਿਨਾ (ਭਾਵ, ਗੁਰ-ਅਸ਼ੇ ਦੇ ਵਿਰੁੱਧ) ਜੋ ਮਨੁੱਖ (ਠੱਗੀ ਆਦਿਕ ਕਰ ਕੇ ਗੁਰਸਿੱਖਾਂ ਪਾਸੋਂ) ਕੰਮ ਕਰਾਏ (ਭਾਵ, ਆਪਣੀ ਸੇਵਾ ਕਰਾਏ), ਉਹ ਬੜਾ ਦੁੱਖ ਪਾਉਂਦਾ ਹੈ ॥੨॥

ਪਦ ਅਰਥ ਬ੍ਰਹਮੁ ਬੀਚਾਰੁ = ਰੱਬੀ ਵਿਚਾਰ

SikhNet (Spanish)Nanak expresa sólo lo que es la Voluntad de Dios: quien sea que pida a los Gurmukjs del Guru actuar en contra de la Voluntad del Guru, sufrirá gran dolor.(2)
Answers quote the Granth verbatim with Ang citations. AI commentary is not Gurbani and not a religious ruling.