ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀਂ।
SikhNet (Spanish)Slok, Mejl Guru Amar Das, Tercer Canal Divino.
ਗੁਰਮੁਖਿ ਗਿਆਨੁ; ਬਿਬੇਕ ਬੁਧਿ ਹੋਇ ॥
guramukh giaan; bibek budh hoe |
Sant Singh KhalsaThe Gurmukh is blessed with spiritual wisdom and a discerning intellect.
Manmohan SinghThe Guru-ward is blessed with Divine knowledge and discriminating intellect.
Manmohan Singh (Punjabi)ਗੁਰੂ-ਸਮਰਪਣ ਨੂੰ ਬ੍ਰਹਿਮ ਬੀਚਾਰ ਅਤੇ ਪ੍ਰਬੀਨ ਅਕਲ ਦੀ ਦਾਤ ਮਿਲੀ ਹੁੰਦੀ ਹੈ।
Fareedkot Teekaਗੁਰਮੁਖੋਂ ਕੋ ਗਿਆਨ ਵਿਚਾਰ ਕੀ ਬੁਧੀ ਹੋਤੀ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਵਿਚ ਗਿਆਨ ਤੇ ਵਿਚਾਰ ਵਾਲੀ ਅਕਲਿ ਹੁੰਦੀ ਹੈ।
ਪਦ ਅਰਥ ਬਿਬੇਕ = ਪਰਖ।
SikhNet (Spanish)La Sabiduría del Señor despierta en la mente a través de la Palabra del Guru.
ਹਰਿ ਗੁਣ ਗਾਵੈ; ਹਿਰਦੈ ਹਾਰੁ ਪਰੋਇ ॥
har gun gaavai; hiradai haar paroe |
Sant Singh KhalsaHe sings the Glorious Praises of the Lord, and weaves this garland into his heart.
Manmohan SinghHe sings God's praises and strings their garland in his heart.
Manmohan Singh (Punjabi)ਉਹ ਵਾਹਿਗੁਰੂ ਦੀਆਂ ਕੀਰਤੀਆਂ ਗਾਇਨ ਕਰਦਾ ਹੈ ਅਤੇ ਆਪਣੇ ਰਿਦੇ ਵਿੱਚ ਉਨ੍ਹਾਂ ਦੀ ਮਾਲਾ ਪ੍ਰੋਦਾ ਹੈ।
Fareedkot Teekaਹਰੀ ਕੇ ਗੁਨੋਂ ਕੋ ਗਾਵਤੇ ਹੈਂ ਔਰ ਹਿਰਦੇ ਮੇਂ ਹਰਿ ਨਾਮ ਕਾ ਹਾਰ ਪਰੋਇਆ ਹੈ॥
Prof. Sahib Singhਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿਚ (ਗੁਣਾਂ ਦਾ) ਹਾਰ ਪ੍ਰੋ ਲੈਂਦਾ ਹੈ।
SikhNet (Spanish)Aquél que canta la Alabanza del Señor, entreteje al Señor en la fibra de su corazón.
ਪਵਿਤੁ ਪਾਵਨੁ, ਪਰਮ ਬੀਚਾਰੀ ॥
pavit paavan, param beechaaree |
Sant Singh KhalsaHe becomes the purest of the pure, a being of supreme understanding.
Manmohan SinghHe becomes purest of the pure and a man of highest wisdom.
Manmohan Singh (Punjabi)ਉਹ ਪਵਿੱਤ੍ਰਾ ਦਾ ਮਹਾਂ ਪਵਿੱਤ੍ਰ ਅਤੇ ਮਹਾਨ ਉਚੀ ਸਮਝ ਵਾਲਾ ਹੋ ਜਾਂਦਾ ਹੈ।
Fareedkot Teekaਪਵਿਤ੍ਰੋਂ ਸੇ ਪਵਿਤ੍ਰ ਹੈਂ ਔਰ ਅਤੀ ਵਿਚਾਰਵਾਨ ਹੈਂ॥
Prof. Sahib Singh(ਆਚਰਨ ਦਾ) ਬੜਾ ਸੁੱਧ ਤੇ ਉੱਚੀ ਮਤਿ ਵਾਲਾ ਹੁੰਦਾ ਹੈ।
SikhNet (Spanish)Se vuelve lo más Puro de lo puro y de la más alta Sabiduría.
ਜਿ ਓਸੁ ਮਿਲੈ; ਤਿਸੁ ਪਾਰਿ ਉਤਾਰੀ ॥
ji os milai; tis paar utaaree |
Sant Singh KhalsaWhoever he meets, he saves and carries across.
Manmohan SinghHe saves him, who meets Him.
Manmohan Singh (Punjabi)ਜੋ ਉਸ ਨੂੰ ਮਿਲਦਾ ਹੈ, ਉਸ ਨੂੰ ਉਹ ਤਾਰ ਦਿੰਦਾ ਹੈ।
Fareedkot Teekaਜੋ ਉਨ ਕੋ ਮਿਲਤਾ ਹੈ ਤਿਸ ਕੋ ਸੰਸਾਰ ਸਮੁੰਦਰ ਸੇ ਪਾਰ ਉਤਾਰਤੇ ਹੈਂ॥
Prof. Sahib Singhਜੋ ਮਨੁੱਖ ਉਸ ਦੀ ਸੰਗਤਿ ਕਰਦਾ ਹੈ ਉਸ ਨੂੰ ਭੀ ਉਹ (ਸੰਸਾਰ-ਸਾਗਰ ਤੋਂ) ਪਾਰ ਉਤਾਰ ਲੈਂਦਾ ਹੈ।
SikhNet (Spanish)Aquél que encuentra a su Señor, llega a la otra orilla del mar de las existencias.
ਅੰਤਰਿ ਹਰਿ ਨਾਮੁ; ਬਾਸਨਾ ਸਮਾਣੀ ॥
antar har naam; baasanaa samaanee |
Sant Singh KhalsaThe fragrance of the Lord's Name permeates his being deep within.
Manmohan SinghWithin his heart is contained the perfume of God's Name.
Manmohan Singh (Punjabi)ਉਸ ਦੇ ਦਿਲ ਅੰਦਰ ਰੱਬ ਦੇ ਨਾਮ ਦੀ ਖੁਸ਼ਬੋਈ ਰਮੀ ਹੋਈ ਹੈ।
Fareedkot Teekaਤਿਨ ਕੇ ਹਿਰਦੇ ਮੇਂ ਹਰੀ ਨਾਮ ਕੀ ਬਾਸਨਾ ਸਮਾਣੀ ਹੈ॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ ਹਰੀ ਦੇ ਨਾਮ (ਰੂਪੀ) ਸੁਗੰਧੀ ਸਮਾਈ ਹੋਈ ਹੁੰਦੀ ਹੈ,
ਪਦ ਅਰਥ ਬਾਸਨਾ = ਸੁਗੰਧੀ।
SikhNet (Spanish)Vive compenetrado con la Fragancia del Naam, el Nombre del Señor.
ਹਰਿ ਦਰਿ ਸੋਭਾ; ਮਹਾ ਉਤਮ ਬਾਣੀ ॥
har dar sobhaa; mahaa utam baanee |
Sant Singh KhalsaHe is honored in the Court of the Lord, and his speech is the most sublime.
Manmohan SinghHe attains honour in God's court and has supremely sublime speech.
Manmohan Singh (Punjabi)ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪੱਤ ਆਬਰੂ ਪਾਉਂਦਾ ਹੈ ਅਤੇ ਪ੍ਰਮ ਸ਼੍ਰੇਸ਼ਟ ਹੈ ਉਸ ਦੀ ਬੋਲਚਾਲ।
Fareedkot Teekaਔਰ ਅਤੀ ਉਤਮ ਬਾਣੀ ਬੋਲਤੇ ਹੈਂ, ਯਾਂ ਤੇ ਉਨ ਕੀ ਹਰੀ ਦਹਗਾਹ ਮੇਂ ਸੋਭਾ ਹੋਤੀ ਹੈ॥
Prof. Sahib Singh(ਜਿਸ ਕਰਕੇ) ਉਸ ਦੀ ਬੜੀ ਉੱਤਮ ਬੋਲੀ ਤੇ ਹਰੀ ਦੀ ਦਰਗਾਹ ਵਿਚ ਸੋਭਾ ਹੁੰਦੀ ਹੈ।
SikhNet (Spanish)Es glorificado en la Corte del Señor y su habla se vuelve Sublime.
ਜਿ ਪੁਰਖੁ ਸੁਣੈ; ਸੁ ਹੋਇ ਨਿਹਾਲੁ ॥
ji purakh sunai; su hoe nihaal |
Sant Singh KhalsaThose who hear him are delighted.
Manmohan SinghThe person, who hears him, he is exceedingly delighted.
Manmohan Singh (Punjabi)ਜੋ ਪੁਰਸ਼ ਉਸ ਨੂੰ ਸੁਣਦਾ ਹੈ ਉਹ ਪਰਮ ਪਰਸੰਨ ਹੋ ਜਾਂਦਾ ਹੈ।
Fareedkot Teekaਜੋ ਪੁਰਖ ਗੁਰੋਂ ਕੀ ਬਾਣੀ ਸੁਣਤਾ ਹੈ, ਸੋ ਨਿਹਾਲ ਹੋਤਾ ਹੈ॥
Prof. Sahib Singhਜੋ ਮਨੁੱਖ (ਉਸ ਬੋਲੀ ਨੂੰ) ਸੁਣਦਾ ਹੈ, ਉਹ ਪਰਸੰਨ ਹੁੰਦਾ ਹੈ।
SikhNet (Spanish)Escuchando a tal persona, uno es emancipado.
ਨਾਨਕ ਸਤਿਗੁਰ ਮਿਲਿਐ; ਪਾਇਆ ਨਾਮੁ ਧਨੁ ਮਾਲੁ ॥੧॥
naanak satigur miliai; paaeaa naam dhan maal |1|
Sant Singh KhalsaO Nanak, meeting the True Guru, one obtains the wealth and property of the Naam. ||1||
Manmohan SinghOn meeting the True Guru, Nanak has obtained the wealth and property of God's Name.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ ਨਾਨਕ ਨੇ ਰੱਬ ਦੇ ਨਾਮ ਦੀ ਦੌਲਤ ਅਤੇ ਜਾਇਦਾਦ ਪਰਾਪਤ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਕੋ ਮਿਲੇ ਹੈਂ ਤਿਨੋਂ ਨੇ ਨਾਮ (ਧਨੁ) ਧੰਨ੍ਯਤਾ ਯੋਗ (ਮਾਲੁ) ਪਦਾਰਥ ਪਾਇਆ ਹੈ॥੧॥
Prof. Sahib Singhਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਉਸ ਨੇ ਇਹ ਨਾਮ (ਰੂਪ) ਖ਼ਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ ॥੧॥
SikhNet (Spanish)Dice Nanak, encontrando al Verdadero Guru, uno recolecta para sí el Tesoro del Naam, el Nombre del Señor. (1)