ੴ

ਸਿੱਖਬਾਣੀ · SikhBani

ਆਸਾ ॥

aasaa
Bhagat Kabir Ji ਭਗਤ ਕਬੀਰ ਜੀ · Raag Aasaa · Ang 482, 483 · 9 lines
Translations

ਆਸਾ ॥

aasaa | Ang 482

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਜਉ ਮੈ ਰੂਪ ਕੀਏ ਬਹੁਤੇਰੇ; ਅਬ ਫੁਨਿ ਰੂਪੁ. ਨ ਹੋਈ ॥

jau mai roop kee bahutere; ab fun roop. na hoee | Ang 483

Sant Singh KhalsaIn the past, I have taken many forms, but I shall not take form again.
Manmohan SinghOf course, I have assumed many forms, but now I shall not assume another forms again.
Manmohan Singh (Punjabi)ਭਾਵੇਂ ਮੈਂ ਘਣੇਰੇ ਸਰੂਪ (ਨਾਮ) ਧਾਰਨ ਕੀਤੇ ਹਨ, ਹੁਣ ਮੈਂ ਮੁੜ ਕੇ, ਹੋਰ ਸਰੂਪ ਧਾਰਨ ਨਹੀਂ ਕਰਾਂਗਾ।
Fareedkot Teekaਜਬ ਮੈਂ ਅਗਿਆਨ ਸਹਿਤ ਥਾ ਤਬ ਮੈਨੇ ਬਹੁਤ ਸੇ ਰੂਪ ਧਾਰਨ ਕੀਏ ਥੇ ਅਰ ਗਿਆਨ ਪ੍ਰਾਪਤ ਹੋਨੇ ਕਰ ਮੇਰੇ ਸੇ ਸਰੂਪ ਧਾਰਨ ਨਹੀਂ ਹੋਤਾ ਅਰਥਾਤ ਕਰਮ ਬੰਧਨ ਛੂਟ ਗਏ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਮੈਂ ਜਿਹੜੇ ਕਈ ਜਨਮਾਂ ਵਿਚ ਫਿਰਦਾ ਰਿਹਾ, ਹੁਣ ਉਹ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ,

ਪਦ ਅਰਥ ਬਹੁਤੇਰੇ ਰੂਪ = ਕਈ ਜੂਨਾਂ।

SikhNet (Spanish)Asumí muchas, muchas formas en mis vidas pasadas; ahora ya no voy a asumir ninguna más.

ਤਾਗਾ ਤੰਤੁ ਸਾਜੁ ਸਭੁ ਥਾਕਾ; ਰਾਮ ਨਾਮ ਬਸਿ ਹੋਈ ॥੧॥

taagaa tant saaj sabh thaakaa; raam naam bas hoee |1| Ang 483

Sant Singh KhalsaThe strings and wires of the musical instrument are worn out, and I am in the power of the Lord's Name. ||1||
Manmohan SinghThe strings and the wires of the musical instrument are all worn out and I am now in the power of Lord's Name.
Manmohan Singh (Punjabi)ਸੰਗੀਤਕ ਯੰਤ੍ਰ ਦੀਆਂ ਤੰਦੀਆਂ ਤੇ ਤਾਰਾ ਸਮੂਹ ਹਾਰ ਹੁੱਟ ਗਈਆਂ ਹਨ ਅਤੇ ਹੁਣ ਮੈਂ ਪ੍ਰਭੂ ਦੇ ਨਾਮ ਦੇ ਅਖਤਿਆਰ ਵਿੱਚ ਹਾਂ।
Fareedkot Teekaਮੋਹ ਤਾਗਾ ਬਾਸਨਾ ਰੂਪ ਤੰਤ ਸਕਾਮ ਕਰਮੋਂ ਰੂਪ ਸਾਜ ਮੇਰਾ ਸਭੁ (ਥਾਕਾ) ਰਹ ਚੁਕਾ ਹੈ, ਕਿਉਂਕਿ ਅਬ ਮੇਰੀ ਬੁਧੀ ਰਾਮ ਨਾਮ ਮੇਂ ਬਸੀ ਹੂਈ ਹੈ॥੧॥
Prof. Sahib Singhਮੇਰੇ ਮਨ ਦਾ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਸਭ ਮੁੱਕ ਗਏ ਹਨ; ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵੱਸ ਵਿਚ ਹੋ ਗਿਆ ਹੈ ॥੧॥

ਪਦ ਅਰਥ ਤਾਗਾ = (ਮੋਹ ਦਾ) ਧਾਗਾ। ਤੰਤੁ = (ਮੋਹ ਦੀ) ਤਾਰ। ਸਾਜੁ = (ਮੋਹ ਦਾ ਸਾਰਾ) ਅਡੰਬਰ। ਬਸਿ = ਵੱਸ ਵਿਚ ॥੧॥

SikhNet (Spanish)El instrumento y las cuerdas de las pasiones se han acabado y ahora estoy en el Poder del Nombre del Señor. (1)

ਅਬ ਮੋਹਿ; ਨਾਚਨੋ ਨ ਆਵੈ ॥

ab mohi; naachano na aavai | Ang 483

Sant Singh KhalsaNow, I no longer dance to the tune.
Manmohan SinghNow I know not how to dance (at the beck and call of mammon).
Manmohan Singh (Punjabi)ਹੁਣ ਮੈਨੂੰ (ਮਾਇਆ ਅਧੀਨ) ਨਿਰਤਕਾਰੀ ਕਰਨੀ ਨਹੀਂ ਆਉਂਦੀ।
Fareedkot Teekaਅਬ ਮੁਝ ਕੋ ਚੋਰਾਸੀ ਲਾਖ ਜੋਨ ਮੇਂ ਭ੍ਰਮਨ ਰੂਪ ਨ੍ਰਿਤ੍ਯ ਕਰਨਾ ਨਹੀਂ ਆਉਤਾ ਹੈ॥
Prof. Sahib Singh(ਪਰਮਾਤਮਾ ਦੀ ਕਿਰਪਾ ਨਾਲ) ਹੁਣ ਮੈਂ (ਮਾਇਆ ਦੇ ਹੱਥਾਂ ਤੇ) ਨੱਚਣੋਂ ਹਟ ਗਿਆ ਹਾਂ,

ਪਦ ਅਰਥ ਮੋਹਿ = ਮੈਨੂੰ। ਨਾਚਨੋ = ਮਾਇਆ ਦੇ ਹੱਥਾਂ ਉੱਤੇ ਨੱਚਣਾ।

SikhNet (Spanish)Ahora ya no puedo bailar más al son de la música del mundo,

ਮੇਰਾ ਮਨੁ; ਮੰਦਰੀਆ ਨ ਬਜਾਵੈ ॥੧॥ ਰਹਾਉ ॥

meraa man; mandareea na bajaavai |1| rahaau | Ang 483

Sant Singh KhalsaMy mind no longer beats the drum. ||1||Pause||
Manmohan SinghMy mind now beats not the drum. Pause.
Manmohan Singh (Punjabi)ਮੈਡਾਂ ਮਨੂਆ ਹੁਣ, ਢੋਲ ਨਹੀਂ ਵਜਾਉਂਦਾ। ਠਹਿਰਾਉ।
Fareedkot Teekaਕਿਉਂਕਿ ਮੇਰਾ ਮਨ ਅਗਿਆਨ ਰੂਪ (ਮੰਦਰੀਆ) ਮ੍ਰਦੰਗ ਵਾ ਦ੍ਵੈਤ ਰੂਪ ਢੋਲਕੀ ਨਹੀਂ ਬਜਾਉਤਾ ਹੈ॥੧॥ ਰਹਾਉ ॥
Prof. Sahib Singhਹੁਣ ਮੇਰਾ ਮਨ ਇਹ (ਮਾਇਆ ਦੇ ਮੋਹ ਦੀ) ਢੋਲਕੀ ਨਹੀਂ ਵਜਾਉਂਦਾ ॥੧॥ ਰਹਾਉ ॥

ਪਦ ਅਰਥ ਮੰਦਰੀਆ = ਢੋਲਕੀ ॥੧॥ ਰਹਾਉ ॥

SikhNet (Spanish)ni mi mente puede tocar más los tambores para conservar la pisada. (1‑Pausa)

ਕਾਮੁ ਕ੍ਰੋਧੁ ਮਾਇਆ ਲੈ ਜਾਰੀ; ਤ੍ਰਿਸਨਾ ਗਾਗਰਿ ਫੂਟੀ ॥

kaam krodh maaeaa lai jaaree; trisanaa gaagar foottee | Ang 483

Sant Singh KhalsaI have burnt away sexual desire, anger and attachment to Maya, and the pitcher of my desires has burst.
Manmohan SinghI have taken and burnt off lust, wrath and mammon, and the pitcher of my desire has burst.
Manmohan Singh (Punjabi)ਮਿਥਨ ਹੁਲਾਸ, ਗੁੱਸੇ ਅਤੇ ਸ਼ਕਤੀ ਨੂੰ ਮੈਂ ਲੈ ਕੇ ਸਾੜ ਸੁੱਟਿਆ ਹੈ ਅਤੇ ਮੇਰੀ ਖਾਹਿਸ਼ ਦਾ ਘੜਾ ਟੁੱਟ ਗਿਆ ਹੈ।
Fareedkot Teekaਕਾਮ ਕ੍ਰੋਧ ਕੇ ਸਹਤ ਮਾਇਆ ਲੈਕਰ ਜਲਾਇ ਦੀ ਹੈ, ਤ੍ਰਿਸਨਾ ਰੂਪ ਗਾਗਰ ਫੂਟ ਗਈ ਹੈ॥
Prof. Sahib Singh(ਪ੍ਰਭੂ ਦੀ ਕਿਰਪਾ ਨਾਲ) ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ,

ਪਦ ਅਰਥ ਫੂਟੀ = ਟੁੱਟ ਗਈ ਹੈ

SikhNet (Spanish)He consumido mi lujuria, mi enojo y la infatuación de Maya y el recipiente de la ansiedad se ha quebrado.

ਕਾਮ ਚੋਲਨਾ ਭਇਆ ਹੈ ਪੁਰਾਨਾ; ਗਇਆ ਭਰਮੁ ਸਭੁ ਛੂਟੀ ॥੨॥

kaam cholanaa bheaa hai puraanaa; geaa bharam sabh chhoottee |2| Ang 483

Sant Singh KhalsaThe gown of sensuous pleasures is worn out, and all my doubts have been dispelled. ||2||
Manmohan SinghThe gown of sensuous pleasure is worn out and all my doubts are dispelled.
Manmohan Singh (Punjabi)ਵਿਸ਼ੇ ਭੋਗਾ ਦਾ ਚੌਗਾ ਛਿੱਜ ਗਿਆ ਹੈ ਅਤੇ ਮੇਰੇ ਸਾਰੇ ਸੰਦੇਹ ਨਵਿਰਤ ਹੋ ਗਏ ਹਨ।
Fareedkot Teekaਕਾਮਨਾ ਰੂਪ ਚੋਲਨਾ ਪੁਰਾਨਾ ਹੋ ਗਿਆ ਹੈ, ਭਰਮ ਸਭ ਛੂਟ ਗਿਆ ਹੈ॥੨॥
Prof. Sahib Singhਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ। (ਮੁੱਕਦੀ ਗੱਲ), ਸਾਰੀ (ਮਾਇਆ ਦੀ ਖੇਡ ਹੀ) ਖ਼ਤਮ ਹੋ ਗਈ ਹੈ ॥੨॥
SikhNet (Spanish)Sí, el camisón de la lujuria se ha acabado y mi duda ha pasado. (2)

ਸਰਬ ਭੂਤ ਏਕੈ ਕਰਿ ਜਾਨਿਆ; ਚੂਕੇ ਬਾਦ ਬਿਬਾਦਾ ॥

sarab bhoot ekai kar jaaniaa; chooke baad bibaadaa | Ang 483

Sant Singh KhalsaI look upon all beings alike, and my conflict and strife are ended.
Manmohan SinghAll the beings I deem alike and my wranglings and strifes have ended.
Manmohan Singh (Punjabi)ਸਾਰਿਆਂ ਜੀਵਾਂ ਨੂੰ ਮੈਂ ਇਕ ਸਮਾਨ ਜਾਣਦਾ ਹਾਂ ਅਤੇ ਮੇਰੇ ਬਖੇੜੇ ਤੇ ਝਗੜੇ ਮੁੱਕ ਗਏ ਹਨ।
Fareedkot Teekaਸਰਬ ਜੀਵੋਂ ਮੇਂ ਏਕ ਵਾਹਿਗੁਰੂ ਜਾਨਨਾ ਕੀਆ ਹੈ, (ਬਾਦ) ਬਿਅਰਥ (ਬਿਬਾਦਾ) ਜੋ ਝਗੜੇ ਥੇ, ਸੋ ਚੂਕ ਗਏ ਹੈਂ॥
Prof. Sahib Singhਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ।

ਪਦ ਅਰਥ ਸਰਬ ਭੂਤ = ਸਾਰੇ ਜੀਵਾਂ ਵਿਚ। ਬਾਦ ਬਿਬਾਦਾ = ਝਗੜੇ, ਵੈਰ-ਵਿਰੋਧ।

SikhNet (Spanish)Veo a todos los seres por igual y mi lucha interior ha terminado.

ਕਹਿ ਕਬੀਰ. ਮੈ ਪੂਰਾ ਪਾਇਆ; ਭਏ ਰਾਮ ਪਰਸਾਦਾ ॥੩॥੬॥੨੮॥

keh kabeer. mai pooraa paaeaa; bhe raam parasaadaa |3|6|28| Ang 483

Sant Singh KhalsaSays Kabeer, when the Lord showed His Favor, I obtained Him, the Perfect One. ||3||6||28||
Manmohan SinghSay Kabir, when the Lord became merciful, I obtained Him, the Perfect Master.
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ ਜਦ ਸੁਆਮੀ ਮਿਹਰਬਾਨ ਥੀ ਗਿਆ, ਮੈਂ ਉਸ ਮੁਕੰਮਲ ਮਾਲਕ ਨੂੰ ਪ੍ਰਾਪਤ ਕਰ ਲਿਆ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ ਮੈਨੇ ਪੂਰਾ ਗੁਰੂ ਪਾਇਆ ਹੈ ਤਬ ਰਾਮ ਪਰਸੰਨ ਹੂਏ ਹੈਂ॥੩॥੬॥੨੮॥☬ਸ੍ਰੀ ਕਬੀਰ ਜੀ ਕਾਜੀ ਪ੍ਰਤਿ ਉਪਦੇਸ਼ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ ॥੩॥੬॥੨੮॥

ਪਦ ਅਰਥ ਪਰਸਾਦਾ = ਕਿਰਪਾ, ਦਇਆ ॥੩॥੬॥੨੮॥

* ਨੋਟ: ਇਸ ਸ਼ਬਦ ਨੂੰ ਕਬੀਰ ਜੀ ਦੇ ਇਸੇ ਰਾਗ ਵਿਚ ਦਿੱਤੇ ਸ਼ਬਦ ਨੰ: ੧੮ ਨਾਲ ਰਲਾ ਕੇ ਪੜ੍ਹੋ। ਸ਼ਬਦ ਨੰ: ੧੮ ਨੂੰ ਸਮਝਣ ਵਿਚ ਬੜੀ ਸਹਾਇਤਾ ਦੇਵੇਗਾ।

SikhNet (Spanish)Dice Kabir, he encontrado a mi Señor Perfecto a través de la Gracia del Guru. (3‑6‑28)
Answers quote the Granth verbatim with Ang citations. AI commentary is not Gurbani and not a religious ruling.