ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਜਗਿ ਜੀਵਨੁ ਐਸਾ ਸੁਪਨੇ ਜੈਸਾ; ਜੀਵਨੁ ਸੁਪਨ ਸਮਾਨੰ ॥
jag jeevan aisaa supane jaisaa; jeevan supan samaanan |
Sant Singh KhalsaThe life of the world is only a dream; life is just a dream.
Manmohan SinghThe worldly life is such that it is like a dream. The life is equal to a dream.
Manmohan Singh (Punjabi)ਸੰਸਾਰੀ ਜਿੰਦਗੀ ਐਹੋ ਜੇਹੀ ਹੈ ਜੇਹੋ ਜੇਹਾ ਕਿ ਇਕ ਸੁਪਨਾ ਹੈ। ਜਿੰਦਗੀ ਇਕ ਸੁਪਨੇ ਦੇ ਬਰਾਬਰ ਹੈ।
Fareedkot Teeka(ਜਗਜੀਵਨੁ) ਜਗਤ ਕਾ ਪ੍ਰਾਣ ਰੂਪ ਜੋ ਪਰਮੇਸ੍ਵਰ ਪਰਤਖ੍ਯ ਹੈ, ਸੋ ਐਸਾ ਪ੍ਰਭੂ ਹਮ ਜੀਵੋਂ ਨੇ ਸ੍ਵਪਨ ਵਤ ਸਮਝਾ ਹੈ, ਭਾਵ ਗੌਣ ਜਾਨਾ ਹੈ ਔਰ ਜੋ ਜੀਵਨਾ ਸ੍ਵਪਨੇ ਕੇ ਸਮਾਨ ਥਾ॥
Prof. Sahib Singhਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ।ਪਦ ਅਰਥ ਜਗਿ = ਜਗਤ ਵਿਚ। ਜੀਵਨੁ = ਜ਼ਿੰਦਗੀ, ਉਮਰ। ਸਮਾਨੰ = ਵਰਗਾ, ਬਰਾਬਰ।
SikhNet (Spanish)La vida del mundo es sólo un sueño,
ਸਾਚੁ ਕਰਿ ਹਮ ਗਾਠਿ ਦੀਨੀ; ਛੋਡਿ ਪਰਮ ਨਿਧਾਨੰ ॥੧॥
saach kar ham gaatth deenee; chhodd param nidhaanan |1|
Sant Singh KhalsaBelieving it to be true, I grasped at it, and abandoned the supreme treasure. ||1||
Manmohan SinghBelieving it to be true I have grasped it, and have abandoned the supreme treasure.
Manmohan Singh (Punjabi)ਇਸ ਨੂੰ ਸੱਚ ਮੰਨ ਕੇ ਮੈਂ ਪਕੜ ਲਿਆ ਹੈ ਅਤੇ (ਨਾਮ ਦੇ) ਮਹਾਨ ਖ਼ਜ਼ਾਨੇ ਨੂੰ ਤਿਆਗ ਦਿੱਤਾ ਹੈ।
Fareedkot Teekaਤਿਸ ਕੋ ਸਚ ਜਾਨ ਕਰ ਹਿਰਦੇ ਮੇਂ ਦ੍ਰਿੜ ਕਰ (ਗਾਂਠਿ ਦੀਨੀ) ਪਰਤੀਤੀ ਕਰੀ ਹੈ ਅਰ ਪਰਮ ਨਿਧਾਨ ਬ੍ਰਹਮ ਕੋ ਛੋਡ ਦੀਆ ਹੈ॥੧॥
Prof. Sahib Singhਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ-ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ ॥੧॥ਪਦ ਅਰਥ ਸਾਚੁ = ਸਦਾ-ਥਿਰ ਰਹਿਣ ਵਾਲਾ। ਗਾਠਿ = ਗੰਢ। ਨਿਧਾਨੰ = ਖ਼ਜ਼ਾਨਾ ॥੧॥
SikhNet (Spanish)pero nos aferramos a ella como si fuera verdad, abandonando el Gran Tesoro de Dios. (1)
ਬਾਬਾ; ਮਾਇਆ ਮੋਹ ਹਿਤੁ ਕੀਨੑ ॥
baabaa; maaeaa moh hit keena |
Sant Singh KhalsaO Father, I have enshrined love and affection for Maya,
Manmohan SinghO Father, I have enshrined love and affection for mammon,
Manmohan Singh (Punjabi)ਹੇ ਪਿਤਾ! ਮੈਂ ਧਨ ਦੌਲਤ ਲਈ ਪਿਆਰ ਤੇ ਮੁਹੱਬਤ ਧਾਰਨ ਕਰ ਲਈ ਹੈ,
Fareedkot Teekaਹੇ ਭਾਈ! ਮੋਹ ਸੇ ਜੀਵ ਨੇ ਮਾਇਆ ਕੇ ਵਿਖੇ ਹਿਤ ਕੀਆ ਹੈ॥
Prof. Sahib Singhਹੇ ਬਾਬਾ! ਅਸਾਂ ਮਾਇਆ ਨਾਲ ਮੋਹ-ਪਿਆਰ ਪਾਇਆ ਹੋਇਆ ਹੈ,ਪਦ ਅਰਥ ਹਿਤੁ = ਪਿਆਰ।
SikhNet (Spanish)Oh amigo, me he agraciado con Maya,
ਜਿਨਿ ਗਿਆਨੁ ਰਤਨੁ; ਹਿਰਿ ਲੀਨੑ ॥੧॥ ਰਹਾਉ ॥
jin giaan ratan; hir leena |1| rahaau |
Sant Singh Khalsawhich has taken the jewel of spiritual wisdom away from me. ||1||Pause||
Manmohan Singhwhich has snatched away from me the gem of Divine Knowledge. Pause.
Manmohan Singh (Punjabi)ਜਿਸ ਨੇ ਮੇਰੇ ਕੋਲੋਂ ਬ੍ਰਹਿਮ-ਬੋਧ ਦਾ ਜਵੇਹਰ ਖੱਸ ਲਿਆ ਹੈ। ਠਹਿਰਾਓ।
Fareedkot Teekaਜਿਸ ਮਾਇਆ ਮੋਹ ਨੇ ਗਿਆਨ ਰਤਨ ਕੋ ਹਿਰ ਲਿਆ ਹੈ॥੧॥ ਰਹਾਉ ॥
Prof. Sahib Singhਜਿਸ ਨੇ ਸਾਡਾ ਗਿਆਨ-ਰੂਪ ਹੀਰਾ ਚੁਰਾ ਲਿਆ ਹੈ ॥੧॥ ਰਹਾਉ ॥ਪਦ ਅਰਥ ਜਿਨਿ = ਜਿਸ (ਮੋਹ-ਪਿਆਰ) ਨੇ। ਹਿਰਿ ਲੀਨ੍ਹ੍ਹ = ਚੁਰਾ ਲਿਆ ਹੈ ॥੧॥ ਰਹਾਉ ॥
SikhNet (Spanish)quien ha arrancado de mí la Joya de la Sabiduría. (1‑Pausa)
ਨੈਨ ਦੇਖਿ ਪਤੰਗੁ ਉਰਝੈ; ਪਸੁ. ਨ ਦੇਖੈ ਆਗਿ ॥
nain dekh patang urajhai; pas. na dekhai aag |
Sant Singh KhalsaThe moth sees with its eyes, but it still becomes entangled; the insect does not see the fire.
Manmohan SinghThough the moth sees with its eyes, yet it becomes entangled. The Insect beholds not the fire.
Manmohan Singh (Punjabi)ਅੱਖਾਂ ਨਾਲ ਵੇਖਦਾ ਹੋਇਆ ਪਰਵਾਨਾ ਫੱਸ ਜਾਂਦਾ ਹੈ। ਮੂਰਖ ਕੀੜਾ ਅੱਗ ਨੂੰ ਨਹੀਂ ਵੇਖਦਾ।
Fareedkot Teekaਜੈਸੇ ਨੇਤ੍ਰੋਂ ਸੇ ਦੀਪਕ ਜੋਤ ਕੋ ਦੇਖ ਕਰ (ਪਸੁ) ਮੂਰਖ ਪਤੰਗ ਦੀਪਕ ਸੇ ਉਲਝ ਪੜਤਾ ਹੈ, ਵਹੁ ਮੂਰਖ ਅਗਨੀ ਕੋ ਨਹੀਂ ਦੇਖਤਾ॥
Prof. Sahib Singhਭੰਬਟ ਅੱਖਾਂ ਨਾਲ (ਦੀਵੇ ਦੀ ਲਾਟ ਦਾ ਰੂਪ) ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ।ਪਦ ਅਰਥ ਨੈਨ = ਅੱਖਾਂ ਨਾਲ। ਉਰਝੈ = ਫਸਦਾ ਹੈ। ਪਸੁ = ਮੂਰਖ।
SikhNet (Spanish)La palomilla al ver la luz es atraída por ella, pero no puede ver el fuego.
ਕਾਲ ਫਾਸ. ਨ ਮੁਗਧੁ ਚੇਤੈ; ਕਨਿਕ ਕਾਮਿਨਿ ਲਾਗਿ ॥੨॥
kaal faas. na mugadh chetai; kanik kaamin laag |2|
Sant Singh KhalsaAttached to gold and woman, the fool does not think of the noose of Death. ||2||
Manmohan SinghAttached to gold and woman, the fool thinks not of Death's noose.
Manmohan Singh (Punjabi)ਸੋਨੇ ਅਤੇ ਇਸਤਰੀ ਨਾਲ ਜੁੜ ਕੇ ਮੂਰਖ ਮਨੁੱਖ ਮੌਤ ਦੀ ਫਾਹੀ ਦਾ ਖਿਆਲ ਨਹੀਂ ਕਰਦਾ।
Fareedkot Teekaਤੈਸੇ ਹੀ (ਮੁਗਧੁ) ਮੂਰਖ ਜੀਉ (ਕਨਿਕ) ਸੋਨਾ (ਕਾਮਿਨਿ) ਇਸਤ੍ਰੀ ਮੇਂ ਲਗ ਕਰ ਕੇ ਉਲਝ ਰਹਾ ਹੈ। (ਕਾਲ ਫਾਸ) ਜਮ ਕੀ ਫਾਸੀ ਕੋ ਨਹੀਂ ਸਿਮਰਨ ਕਰਤਾ ਹੈ॥੨॥
Prof. Sahib Singh(ਤਿਵੇਂ ਹੀ) ਮੂਰਖ ਜੀਵ ਸੋਨੇ ਤੇ ਇਸਤ੍ਰੀ (ਦੇ ਮੋਹ) ਵਿਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ ॥੨॥ਪਦ ਅਰਥ ਕਾਲ ਫਾਸ = ਮੌਤ ਦੀ ਫਾਹੀ। ਨ ਚੇਤੈ = ਚੇਤੇ ਨਹੀਂ ਰੱਖਦਾ। ਕਨਿਕ = ਸੋਨਾ। ਕਾਮਿਨਿ = ਇਸਤ੍ਰੀ ॥੨॥
SikhNet (Spanish)Así el tonto no se da cuenta de la trampa de la muerte apegada a la mujer y al oro. (2)
ਕਰਿ ਬਿਚਾਰੁ ਬਿਕਾਰ ਪਰਹਰਿ; ਤਰਨ ਤਾਰਨ ਸੋਇ ॥
kar bichaar bikaar parahar; taran taaran soe |
Sant Singh KhalsaReflect upon this, and abandon sin; the Lord is a boat to carry you across.
Manmohan SinghReflect thou and abandon sin, He, the Lord, is a ship to ferry thee across.
Manmohan Singh (Punjabi)ਤੂੰ ਸੋਚ ਸਮਝ ਕਰ ਅਤੇ ਪਾਪ ਤਿਆਗ ਦੇ, ਉਹ ਸੁਆਮੀ ਤੈਨੂੰ ਪਾਰ ਉਤਾਰਨ ਲਈ ਇਕ ਜਹਾਜ਼ ਹੈ।
Fareedkot Teekaਤਾਂ ਤੇ ਹੇ ਜੀਵ! ਬਿਚਾਰ ਕਰ ਬਿਕਾਰੋਂ ਕੋ (ਪਰਹਰਿ) ਤਿਆਗ ਦੇ। ਸੋ ਅਕਾਲ ਪੁਰਖ ਕਾ ਨਾਮ ਤਾਰਨ ਕੋ (ਤਰਨ) ਜਹਾਜ ਰੂਪ ਹੈ॥
Prof. Sahib Singh(ਤੂੰ ਵਿਕਾਰ ਛੱਡ ਦੇਹ ਅਤੇ ਪ੍ਰਭੂ ਨੂੰ ਚੇਤੇ ਕਰ, ਉਹੀ (ਇਸ ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈ,ਪਦ ਅਰਥ ਪਰਹਰਿ = ਛੱਡ। ਤਰਨ = (Skt. तरणि) ਬੇੜੀ, ਜਹਾਜ਼। ਸੋਇ = ਉਹ ਪ੍ਰਭੂ। ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ-ਪ੍ਰਭੂ।
SikhNet (Spanish)Reflexiona y libérate de tu vicio, pues tu Emancipador es sólo el Único Señor,
ਕਹਿ ਕਬੀਰ ਜਗਜੀਵਨੁ ਐਸਾ; ਦੁਤੀਅ ਨਾਹੀ ਕੋਇ ॥੩॥੫॥੨੭॥
keh kabeer jagajeevan aisaa; duteea naahee koe |3|5|27|
Sant Singh KhalsaSays Kabeer, such is the Lord, the Life of the World; there is no one equal to Him. ||3||5||27||
Manmohan SinghSays Kabir, such is God, the life of the world, that there is not another equal to Him.
Manmohan Singh (Punjabi)ਕਬੀਰ ਜੀ ਆਖਦੇ ਹਨ, ਐਹੋ ਜੇਹਾ ਹੈ, ਜਗਤ ਦੀ ਜਿੰਦ ਜਾਨ-ਵਾਹਿਗੁਰੂ ਉਸ ਦੇ ਤੁੱਲ ਹੋਰ ਕੋਈ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਗਜੀਵਨ ਐਸਾ ਹੈ ਜਿਸ ਕੇ ਸਮ ਦੂਸਰਾ ਕੋਈ ਨਹੀਂ ਹੈ ਅਰਥਾਤ ਅਦ੍ਵਿਤੀਯ ਹੈ॥੩॥੫॥੨੭॥☬ਕ੍ਰਿਤਾ ਕ੍ਰਿਤ੍ਯਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਅਤੇ ਕਬੀਰ ਆਖਦਾ ਹੈ, ਉਹ (ਸਾਡੇ) ਜੀਵਨ ਦਾ ਆਸਰਾ-ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ॥੩॥੫॥੨੭॥ਪਦ ਅਰਥ ਦੁਤੀਅ = ਦੂਜਾ, ਬਰਾਬਰ ਦਾ।੩। ❀ ਨੋਟ: ਪਹਿਲੀ ਤੁਕ ਦੇ ਲਫ਼ਜ਼ 'ਜਗਿ ਜੀਵਨੁ' ਅਤੇ ਅਖ਼ੀਰਲੀ ਤੁਕ ਦੇ 'ਜਗਜੀਵਨੁ' ਦਾ ਫ਼ਰਕ ਗਹੁ ਨਾਲ ਵੇਖਣ ਦੀ ਲੋੜ ਹੈ ॥੩॥੫॥੨੭॥
SikhNet (Spanish)y tal es el Señor de la Vida que no hay nadie igual a Él. (3‑5‑27) P