ੴ

ਸਿੱਖਬਾਣੀ · SikhBani

ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥

kabeer avarah kau upadesate mukh mai par hai ret
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369 · 2 lines
Translations

ਕਬੀਰ. ਅਵਰਹ ਕਉ ਉਪਦੇਸਤੇ; ਮੁਖ ਮੈ. ਪਰਿ ਹੈ ਰੇਤੁ ॥

kabeer. avarah kau upadesate; mukh mai. par hai ret |

Sant Singh KhalsaKabeer, those who only preach to others - sand falls into their mouths.
Manmohan SinghKabir falls into the mouth of those, who practise not what they preach to others.
Manmohan Singh (Punjabi)ਕਬੀਰ ਉਨ੍ਹਾਂ ਦੇ ਮੁੰਹ ਵਿੱਚ ਰੇਤਾ ਪੈਦਾ ਹੈ, ਜੋ ਹੋਰਨਾ ਨੂੰ ਸਿਖਮਤ ਦਿੰਦੇ ਹਨ ਤੇ ਖੁਦ ਉਸ ਤੇ ਅਮਲ ਨਹੀਂ ਕਰਦੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਅਪਨੇ ਕਮਾਏ ਤੇ ਬਿਨਾ ਔਰੋਂ ਕੋ ਉਪਦੇਸ਼ ਕਰਨੇ ਤੇ ਮੁਖ ਮੇਂ ਨਿੰਦਾ ਰੂਪ ਰੇਤ ਹੀ ਪੜਤੀ ਹੈ॥
Prof. Sahib Singhਹੇ ਕਬੀਰ! ਜੋ ('ਸਾਧ' ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ।

ਪਦ ਅਰਥ ਅਵਰਹ ਕਉ = ਹੋਰਨਾਂ ਨੂੰ। ਮੈ = ਮਹਿ, ਵਿਚ। ਪਰਿ ਹੈ = ਪੈਂਦੀ ਹੈ। ਰੇਤ = (ਲਫ਼ਜ਼ 'ਰੇਤੁ' ਇਸਤ੍ਰੀ-ਲਿੰਗ ਹੈ, ਪਰ ਫਿਰ ਭੀ ਇਸ ਦੇ ਅੰਤ ਵਿਚ (ੁ) ਟਿਕਿਆ ਰਹਿੰਦਾ ਹੈ)। (ਨੋਟ: ਪਰਮਾਤਮਾ ਦੇ ਨਾਮ ਦੀਆਂ ਗੱਲਾਂ, ਮਾਨੋ, ਖੰਡ ਹੈ; ਜੋ ਜੋ ਜੀਵ ਸੁਣਦਾ ਹੈ, ਉਸ ਨੂੰ ਮਿੱਠੀਆਂ ਲੱਗਦੀਆਂ ਹਨ। ਪਰ ਜੋ ਲੋਕ ਨਿਰਾ ਹੋਰਨਾਂ ਨੂੰ ਹੀ ਸਿੱਖਿਆ ਦੇਣ ਵਾਲੇ ਹਨ, ਉਹਨਾਂ ਦੇ ਭਾ ਦੇ ਇਹ ਲਫ਼ਜ਼, ਮਾਨੋ, ਨਿਰੀ ਰੇਤ ਹਨ, ਉਹਨਾਂ ਨੂੰ ਆਪ ਕੋਈ ਰਸ ਨਹੀਂ ਆਉਂਦਾ)।

SikhNet (Spanish)Kabir, los que sólo sermonean a los demás, arena cae sobre sus labios,

ਰਾਸਿ ਬਿਰਾਨੀ ਰਾਖਤੇ; ਖਾਯਾ ਘਰ ਕਾ ਖੇਤੁ ॥੯੮॥

raas biraanee raakhate; khaayaa ghar kaa khet |98|

Sant Singh KhalsaThey keep their eyes on the property of others, while their own farm is being eaten up. ||98||
Manmohan SinghThey keep an eye on other's property, however, their own farm is being eaten up.
Manmohan Singh (Punjabi)ਉਹ ਹੋਰਨਾ ਦੀ ਜਾਇਦਾਦ ਵਲ ਤੱਕ ਰਖਦੇ ਹਨ, ਪ੍ਰੰਤੂ ਉਨ੍ਹਾਂ ਉਨ੍ਹਾਂ ਦੀ ਆਪਣੀ ਨਿਜ ਦੀ ਪੈਲੀ ਖਾਧੀ ਜਾ ਰਹੀ ਹੈ।
Fareedkot Teekaਔਰੋਂ ਕੀ ਸ੍ਵਾਸੋਂ ਰੂਪੀ (ਰਾਸਿ) ਪੂੰਜੀ ਵਾ ਬੋਹਿਲ ਰਾਖਤੇ ਹੈਂ ਔ ਅਪਨੇ ਘਰ ਕਾ ਖੇਤ ਹੀ ਖਾਇਆ ਗਿਆ ਹੈ। ਭਾਵ ਯੇਹ ਔਰੋਂ ਕੋ ਤੋ ਪਾਪੋਂ ਸੇ ਰੋਕਤੇ ਹੈਂ ਔ ਆਪ ਸਰੀਰ ਕਰ ਪਾਪ ਕਰਮੋਂ ਮੇਂ ਲਗ ਰਹੇ ਹੈਂ॥੯੮॥
Prof. Sahib Singhਅਜੇਹੇ ('ਸਾਧ') ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ (ਅਜੇਹੇ 'ਸਾਧ' ਭੀ ਕਮਜ਼ੋਰ ਡਾਲੀਆਂ ਹਨ, ਮਨੁੱਖਤਾ ਦੀ ਚੋਟੀ ਉਤੇ ਇਹ ਭੀ ਅਪੜਾ ਨਹੀਂ ਸਕਦੇ) ॥੯੮॥

ਪਦ ਅਰਥ ਬਿਰਾਨੀ = ਬਿਗਾਨੀ, ਹੋਰਨਾਂ ਦੀ। ਰਾਸਿ = ਪੂੰਜੀ। ਰਾਖਤੇ = ਰਾਖੀ ਕਰਨ ਦਾ ਜਤਨ ਕਰਦੇ ਹਨ। ਖੇਤੁ = ਫ਼ਸਲ, ਪਿਛਲੀ ਕੀਤੀ ਕਮਾਈ, ਪਿਛਲੇ ਸਾਰੇ ਗੁਣ ॥੯੮॥

SikhNet (Spanish)conservan su mirada sobre la propiedad de otros, mientras su propia granja está siendo ultrajada. (98)
Answers quote the Granth verbatim with Ang citations. AI commentary is not Gurbani and not a religious ruling.