ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸੁਖੀਏ ਕਉ ਪੇਖੈ ਸਭ ਸੁਖੀਆ; ਰੋਗੀ ਕੈ ਭਾਣੈ ਸਭ ਰੋਗੀ ॥
sukhee kau pekhai sabh sukheea; rogee kai bhaanai sabh rogee |
Sant Singh KhalsaTo the happy person, everyone seems happy; to the sick person, everyone seems sick.
Manmohan SinghTo a happy man all seem happy and to the sick man, all are sick.
Manmohan Singh (Punjabi)ਸੁਖੀ ਬੰਦੇ ਦੇ ਖਿਆਲ ਮੁਤਾਬਕ ਸਾਰੇ ਸੁਖੀ ਮਲੂਮ ਹੁੰਦੇ ਹਨ ਅਤੇ ਬੀਮਾਰ ਬੰਦੇ ਦੇ ਖਿਆਲ ਵਿੱਚ ਸਾਰੇ ਬੀਮਾਰ।
Fareedkot Teekaਸੁਖੀਆ ਸਭ ਜੀਵਾਂ ਕੋ ਸੁਖੀਏ ਦੇਖਤਾ ਹੈ ਔ ਰੋਗੀ ਕੇ (ਭਾਣੈ) ਨਿਸਚੇ ਮੇਂ ਤੌ ਸਭ ਰੋਗੀ ਹੈਂ॥
Prof. Sahib Singhਹੇ ਭਾਈ! ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇ) ਰੋਗ ਵਿਚ ਫਸੇ ਹੋਏ ਦੇ ਖ਼ਿਆਲ ਵਿਚ ਸਾਰੀ ਲੁਕਾਈ ਹੀ ਵਿਕਾਰੀ ਹੈ।ਪਦ ਅਰਥ ਸੁਖੀਆ = (ਆਤਮਕ) ਸੁਖ ਮਾਣਨ ਵਾਲਾ। ਕਉ = ਨੂੰ। ਪੇਖੈ = ਦਿੱਸਦਾ ਹੈ। ਕੈ ਭਾਣੈ = ਦੇ ਖ਼ਿਆਲ ਵਿਚ। ਰੋਗੀ = (ਵਿਕਾਰਾਂ ਦੇ) ਰੋਗ ਵਿਚ ਫਸਿਆ ਹੋਇਆ।
SikhNet (Spanish)Para la persona en Dicha, todos le parecen dichosos; el enfermo ve a todos dolientes,
ਕਰਣ ਕਰਾਵਨਹਾਰ ਸੁਆਮੀ; ਆਪਨ ਹਾਥਿ ਸੰਜੋਗੀ ॥੧॥
karan karaavanahaar suaamee; aapan haath sanjogee |1|
Sant Singh KhalsaThe Lord and Master acts, and causes us to act; union is in His Hands. ||1||
Manmohan SinghThe Lord acts and causes to act. In His hand is the union of the soul with Him.
Manmohan Singh (Punjabi)ਸਾਹਿਬ (ਸਭ ਕੁਝ) ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਆਤਮਾ ਦਾ ਉਸ ਨਾਲ ਮਿਲਾਪ ਉਸ ਦੇ ਹੱਥ ਵਿੱਚ ਹੈ।
Fareedkot Teekaਜੀਵੋਂ ਕੇ ਕਰਨਹਾਰ ਪੁਨਃ ਕਰਮੋਂ ਕੇ ਕਰਾਵਨੇਹਾਰ ਸੁਆਮੀ ਹੀ ਹੈ ਔ ਤਿਸ ਕੇ ਅਪਨੇ ਹਾਥ ਮੇਂ ਸਭ ਕੁਛੁ ਹੈ, ਪੁਨਃ ਸਭ ਕਾ ਸੰਜੋਗੀ ਹੈ, ਭਾਵ ਸੇ ਸਭ ਕੇ ਸਾਥ ਮਿਲਾ ਹੂਆ ਹੈ॥੧॥
Prof. Sahib Singh(ਆਪਣੇ ਅੰਦਰੋਂ ਮੇਰ-ਤੇਰ ਗਵਾ ਚੁਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ, (ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ) ਮੇਲ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ ॥੧॥ਪਦ ਅਰਥ ਕਰਾਵਨਹਾਰ = (ਜੀਵਾਂ ਪਾਸੋਂ) ਕਰਾਣ ਦੀ ਸਮਰਥਾ ਰੱਖਣ ਵਾਲਾ। ਹਾਥਿ = ਹੱਥ ਵਿਚ। ਸੰਜੋਗੀ = (ਆਤਮਕ ਸੁਖ ਤੇ ਆਤਮਕ ਰੋਗ ਦਾ) ਮੇਲ ॥੧॥
SikhNet (Spanish)pero el Señor es el Creador y la Causa; Él conserva a todos en Unión. (1)
ਮਨ ਮੇਰੇ; ਜਿਨਿ ਅਪੁਨਾ ਭਰਮੁ ਗਵਾਤਾ ॥
man mere; jin apunaa bharam gavaataa |
Sant Singh KhalsaO my mind, no one appears to be mistaken, to one who has dispelled his own doubts;
Manmohan SinghO my mind, he who has dispelled his doubt,
Manmohan Singh (Punjabi)ਹੇ ਮੇਰੇ ਮਨੂਏ ਜਿਸ ਨੇ ਆਪਣਾ ਸ਼ੱਕ ਸੁਭਾ ਦੂਰ ਕਰ ਦਿੱਤਾ ਹੈ,
Fareedkot Teekaਹੇ ਮੇਰੇ ਪ੍ਯਾਰੇ! ਜਿਸ ਨੇ ਅਪਨਾ ਭਰਮ ਗਵਾਇਆ ਹੈ॥
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ-ਤੇਰ ਗਵਾ ਲਈ,ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਭਰਮੁ = ਭਟਕਣਾ।
SikhNet (Spanish)Oh mi mente, aquél que se ha liberado de su ilusión, para él nadie se ha perdido para siempre,
ਤਿਸ ਕੈ ਭਾਣੈ. ਕੋਇ ਨ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥
tis kai bhaanai. koe na bhoolaa; jin sagalo braham pachhaataa | rahaau |
Sant Singh KhalsaHe realizes that everyone is God. ||Pause||
Manmohan Singhand realised the Lord to be amongst all, in his thought none is gone astray. Pause.
Manmohan Singh (Punjabi)ਅਤੇ ਜੋ ਸਾਰਿਆਂ ਅੰਦਰ ਸਾਹਿਬ ਦੀ ਹੋਂਦ ਨੂੰ ਅਨੁਭਵ ਕਰਦਾ ਹੈ, ਉਸ ਦੇ ਖਿਆਲ ਵਿੱਚ ਕੋਈ ਭੀ ਕੁਰਾਹੇ ਨਹੀਂ ਪਿਆ। ਠਹਿਰਾਉ।
Fareedkot Teekaਅਰ ਸਭ ਸੰਸਾਰੁ ਕੋ ਬ੍ਰਹਮ ਰੂਪੁ ਕਰ ਕੇ ਪਹਚਾਨਾ ਹੈ, ਤਿਸ ਕੇ ਨਿਸਚੇ ਮੇਂ ਤੋ ਕੋਈ ਭੂਲਾ ਹੂਆ ਨਹੀਂ ਹੈ॥ ਰਹਾਉ ॥
Prof. Sahib Singhਜਿਸ ਨੇ ਸਭ ਜੀਵਾਂ ਵਿਚ ਪਰਮਾਤਮਾ ਵੱਸਦਾ ਪਛਾਣ ਲਿਆ, ਉਸ ਦੇ ਖ਼ਿਆਲ ਵਿਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ ਰਹਾਉ॥ਪਦ ਅਰਥ ਤਿਸ ਕੈ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੈ' ਦੇ ਕਾਰਨ ਉਡ ਗਿਆ ਹੈ}। ਸਗਲੋ = ਸਭ ਵਿਚ ॥ਰਹਾਉ॥
SikhNet (Spanish)pues él ve al Señor en todo. (Pausa)
ਸੰਤ ਸੰਗਿ ਜਾ ਕਾ ਮਨੁ ਸੀਤਲੁ; ਓਹੁ ਜਾਣੈ ਸਗਲੀ ਠਾਂਢੀ ॥
sant sang jaa kaa man seetal; ohu jaanai sagalee tthaandtee |
Sant Singh KhalsaOne whose mind is comforted in the Society of the Saints, believes that all are joyful.
Manmohan SinghHe, whose soul is comforted in the society of saints, he deems all to be happy.
Manmohan Singh (Punjabi)ਜਿਸ ਦੀ ਆਤਮਾ ਸਤਿ ਸੰਗਤ ਅੰਦਰ ਸੁਖੀ ਹੋਈ ਹੈ, ਸਾਰਿਆਂ ਨੂੰ ਅਨੰਦ-ਪ੍ਰਸੰਨ ਸਮਝਦਾ ਹੈ।
Fareedkot Teekaਸੰਤੋਂ ਕਾ ਸੰਗ ਕਰ ਕੇ ਜਿਸ ਕਾ ਮਨੁ ਸੀਤਲੁ ਹੂਆ ਹੈ, ਵਹੁ ਪੁਰਸ਼ ਤੋ ਸਗਲੀ ਸ੍ਰਿਸ਼੍ਟੀ ਕੋ ਸੀਤਲ ਜਾਨਤੇ ਹੈਂ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ (ਵਿਕਾਰਾਂ ਵਲੋਂ) ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ-ਚਿੱਤ ਸਮਝਦਾ ਹੈ।ਪਦ ਅਰਥ ਸੰਗਿ = ਸੰਗਤਿ ਵਿਚ। ਸੀਤਲੁ = ਸ਼ਾਂਤ, ਠੰਡਾ। ਸਗਲੀ = ਸਾਰੀ ਲੁਕਾਈ।
SikhNet (Spanish)La mente que es confortada estando en la Saad Sangat, la Compañía de los Santos, busca ver que todo esté en Paz,
ਹਉਮੈ ਰੋਗਿ ਜਾ ਕਾ ਮਨੁ ਬਿਆਪਿਤ; ਓਹੁ ਜਨਮਿ ਮਰੈ ਬਿਲਲਾਤੀ ॥੨॥
haumai rog jaa kaa man biaapit; ohu janam marai bilalaatee |2|
Sant Singh KhalsaOne whose mind is afflicted by the disease of egotism, cries out in birth and death. ||2||
Manmohan SinghHe, whose heart is engrossed in the malady of pride, wails in birth and death.
Manmohan Singh (Punjabi)ਜਿਸ ਦਾ ਦਿਲ ਹੰਕਾਰ ਦੀ ਬੀਮਾਰੀ ਅੰਦਰ ਖੱਚਤ ਹੋਇਆ ਹੋਇਆ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਕਰਦਾ ਹੈ।
Fareedkot Teekaਜਿਨ ਮਨਮੁਖੋਂ ਕਾ ਹਉਮੈ ਰੋਗ ਮੇਂ ਮਨ ਬਿਆਪਿਆ ਹੈ, ਵਹੁ ਜਨਮਤੇ ਮਰਤੇ ਹੈਂ ਔਰ ਸ੍ਰਿਸ਼ਟੀ ਕੋ (ਬਿਲਲਾਤੀ) ਦੇਖਤੇ ਹੈਂ॥੨॥
Prof. Sahib Singhਪਰ ਜਿਸ ਮਨੁੱਖ ਦਾ ਮਨ ਹਉਮੈ-ਰੋਗ ਵਿਚ ਫਸਿਆ ਰਹਿੰਦਾ ਹੈ, ਉਹ ਸਦਾ ਦੁੱਖੀ ਰਹਿੰਦਾ ਹੈ, ਉਹ (ਹਉਮੈ ਵਿਚ) ਜਨਮ ਲੈ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ॥੨॥ਪਦ ਅਰਥ ਰੋਗਿ = ਰੋਗ ਵਿਚ। ਬਿਆਪਿਤ = ਫਸਿਆ ਹੋਇਆ। ਜਨਮਿ ਮਰੈ = ਜੰਮਦਾ ਮਰਦਾ ਰਹਿੰਦਾ ਹੈ। ਬਿਲਲਾਤੀ = ਵਿਲਕਦਾ, ਦੁੱਖੀ ਹੁੰਦਾ ॥੨॥
SikhNet (Spanish)pero aquél cuya mente es sobrellevada por su ego, sufre y nace sólo para morir. (2)
ਗਿਆਨ ਅੰਜਨੁ. ਜਾ ਕੀ ਨੇਤ੍ਰੀ ਪੜਿਆ; ਤਾ ਕਉ ਸਰਬ ਪ੍ਰਗਾਸਾ ॥
giaan anjan. jaa kee netree parriaa; taa kau sarab pragaasaa |
Sant Singh KhalsaEverything is clear to one whose eyes are blessed with the ointment of spiritual wisdom.
Manmohan SinghEverything appears manifest to him, to whose eyes the collyrium of wisdom is applied.
Manmohan Singh (Punjabi)ਹਰ ਸ਼ੈ ਉਸ ਨੂੰ ਸਪੱਸ਼ਟ ਜਾਪਦੀ ਹੈ, ਜਿਸ ਦੀਆਂ ਅੱਖਾਂ ਵਿੱਚ ਬ੍ਰਹਮ-ਬੋਧ ਦਾ ਸੁਰਮਾ ਪਿਆ ਹੋਇਆ ਹੈ।
Fareedkot Teekaਜਿਨ ਕੇ ਬੁਧੀ ਰੂਪ ਨੇਤ੍ਰੋਂ ਮੇਂ ਗਿਆਨ ਰੂਪ ਅੰਜਨ ਪੜਾ ਹੈ, ਤਿਨ ਕੋ ਤੋ ਸਾਰਾ ਹੀ ਪ੍ਰਕਾਸ਼ ਹੈ, ਭਾਵ ਸਰਬ ਜਗਤ ਕੋ ਬ੍ਰਹਮ ਰੂਪ ਦੇਖੇ ਹੈਂ॥
Prof. Sahib Singhਹੇ ਭਾਈ! ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ।ਪਦ ਅਰਥ ਗਿਆਨ ਅੰਜਨੁ = ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਨੇਤ੍ਰੀ = ਅੱਖਾਂ ਵਿਚ। ਪ੍ਰਗਾਸਾ = ਚਾਨਣ।
SikhNet (Spanish)Aquél que aplica el Colirio de la Sabiduría en sus ojos, su Alma es iluminada,
ਅਗਿਆਨਿ ਅੰਧੇਰੈ ਸੂਝਸਿ ਨਾਹੀ; ਬਹੁੜਿ ਬਹੁੜਿ ਭਰਮਾਤਾ ॥੩॥
agiaan andherai soojhas naahee; bahurr bahurr bharamaataa |3|
Sant Singh KhalsaIn the darkness of spiritual ignorance, he sees nothing at all; he wanders around in reincarnation, over and over again. ||3||
Manmohan SinghIn the darkness of spiritual ignorance, the man sees nothing and again wanders in transmigration.
Manmohan Singh (Punjabi)ਆਤਮਿਕ ਬੇਸਮਝੀ ਦੇ ਅਨ੍ਹੇਰੇ ਵਿੱਚ ਇਨਸਾਨ ਨੂੰ ਕੁਝ ਦਿਸਦਾ ਨਹੀਂ ਅਤੇ ਉਹ ਮੁੜ ਮੁੜ ਕੇ ਆਵਾਗਉਣ ਅੰਦਰ ਭਟਕਦਾ ਹੈ।
Fareedkot Teekaਜੋ ਅਗਿਆਨ ਕੇ ਅੰਧੇਰੇ ਮੇਂ ਹੈ ਤਿਸੁ ਕੋ ਹਰੀ ਦ੍ਰਿਸ਼ਟਿ ਨਹੀਂ ਆਵਤਾ, ਵਹੁ ਮਨਮੁਖ ਬਾਰੰਬਾਰ ਭਰਮਾਈਤਾ ਹੈ॥੩॥
Prof. Sahib Singhਪਰ ਗਿਆਨ-ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿਚ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਉਹ ਮੁੜ ਮੁੜ ਭਟਕਦਾ ਰਹਿੰਦਾ ਹੈ ॥੩॥ਪਦ ਅਰਥ ਅਗਿਆਨਿ = ਗਿਆਨ-ਹੀਣ ਮਨੁੱਖ ਨੂੰ। ਅੰਧੇਰੈ = ਹਨੇਰੇ ਵਿਚ। ਬਹੁੜਿ ਬਹੁੜਿ = ਮੁੜ ਮੁੜ ॥੩॥
SikhNet (Spanish)pero aquél que está envuelto en la oscuridad de la ignorancia, vaga sin cesar. (3)
ਸੁਣਿ ਬੇਨੰਤੀ ਸੁਆਮੀ ਅਪੁਨੇ; ਨਾਨਕੁ. ਇਹੁ ਸੁਖੁ ਮਾਗੈ ॥
sun benantee suaamee apune; naanak. ihu sukh maagai |
Sant Singh KhalsaHear my prayer, O Lord and Master; Nanak begs for this happiness:
Manmohan SinghO my Lord, hear Thou my supplication, Nanak prays of this happiness.
Manmohan Singh (Punjabi)ਹੇ ਮੇਰੇ ਸਾਹਿਬ! ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ। ਨਾਨਕ ਐਸੇ ਸੁੱਖ ਦੀ ਯਾਚਨਾ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਮੇਰੀ ਬੇਨਤੀ ਆਪ ਸਰਵਨ ਕਰੀਏ, ਮੈਂ ਅਪਨੇ ਵਾਸਤੇ ਏਹੁ ਸੁਖ ਮਾਂਗਤਾ ਹੂੰ॥
Prof. Sahib Singhਹੇ ਮੇਰੇ ਮਾਲਕ! (ਮੇਰੀ) ਬੇਨਤੀ ਸੁਣ (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ,ਪਦ ਅਰਥ ਸੁਆਮੀ ਅਪੁਨੇ = ਹੇ ਮੇਰੇ ਸੁਆਮੀ! ਨਾਨਕੁ ਮਾਗੈ = ਨਾਨਕ ਮੰਗਦਾ ਹੈ।
SikhNet (Spanish)Oh Maestro mío, escucha mi oración; yo sólo busco de Ti ese Cielo
ਜਹ ਕੀਰਤਨੁ ਤੇਰਾ ਸਾਧੂ ਗਾਵਹਿ; ਤਹ ਮੇਰਾ ਮਨੁ ਲਾਗੈ ॥੪॥੬॥
jeh keeratan teraa saadhoo gaaveh; teh meraa man laagai |4|6|
Sant Singh Khalsawhereever Your Holy Saints sing the Kirtan of Your Praises, let my mind be attached to that place. ||4||6||
Manmohan SinghWhere the saints sing Thine praise to that place, let my mind be attached.
Manmohan Singh (Punjabi)ਜਿਥੇ ਸੰਤ ਤੇਰਾ ਜੱਸ ਗਾਇਨ ਕਰਦੇ ਹਨ, ਉਸ ਥਾਂ ਨਾਲ ਮੇਰਾ ਚਿੱਤ ਜੁੜ ਜਾਵੇ।
Fareedkot Teekaਜਹਾਂ ਸਾਧੂਓਂ ਕਾ ਸਮਦਾਇ ਤੇਰਾ ਕੀਰਤਨ ਗਾਵਤਾ ਹੋਵੈ, ਐਸੀ ਕ੍ਰਿਪਾ ਕਰਿ ਜੋ ਤਹਾਂ ਮੇਰਾ ਮਨ ਲਾਗਾ ਰਹੇ॥੪॥੬॥☬ਸਤਸੰਗ ਕੀ ਮਹਿਮਾ ਉਚਾਰਤੇ ਹੈਂ:
Prof. Sahib Singh(ਕਿ) ਜਿੱਥੇ ਸੰਤ ਜਨ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹੋਣ, ਉੱਥੇ ਮੇਰਾ ਮਨ ਪਰਚਿਆ ਰਹੇ ॥੪॥੬॥ਪਦ ਅਰਥ ਜਹ = ਜਿੱਥੇ। ਗਾਵਹਿ = ਗਾਉਂਦੇ ਹਨ। ਲਾਗੈ = ਪਰਚਿਆ ਰਹੇ ॥੪॥੬॥
SikhNet (Spanish)de Paz en donde Te alaban los Santos. (4‑6)