ੴ

ਸਿੱਖਬਾਣੀ · SikhBani

ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥

gur kai bachan ridai dhiaan dhaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 740 · 11 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਗੁਰ ਕੈ ਬਚਨਿ; ਰਿਦੈ ਧਿਆਨੁ ਧਾਰੀ ॥

gur kai bachan; ridai dhiaan dhaaree |

Sant Singh KhalsaWithin my heart, I meditate on the Word of the Guru's Teachings.
Manmohan SinghI deliberate over the Guru's Word within my mind.
Manmohan Singh (Punjabi)ਆਪਣੇ ਮਨ ਅੰਦਰ ਮੈਂ ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹਾਂ।
Fareedkot Teekaਗੁਰੋਂ ਕੇ ਬਚਨ ਕਰ ਕੇ ਤਿਨ ਕਾ ਰਿਦੇ ਮੇਂ ਧ੍ਯਾਨ ਧਾਰਤਾ ਹੂੰ॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ,

ਪਦ ਅਰਥ ਕੈ ਬਚਨਿ = ਦੇ ਬਚਨ ਦੀ ਰਾਹੀਂ। ਰਿਦੈ = ਹਿਰਦੇ ਵਿਚ। ਧਾਰੀ = ਧਾਰੀਂ, ਮੈਂ ਧਾਰਦਾ ਹਾਂ।

SikhNet (Spanish)Enaltezco la Palabra del Shabd del Guru en mi mente.

ਰਸਨਾ; ਜਾਪੁ ਜਪਉ ਬਨਵਾਰੀ ॥੧॥

rasanaa; jaap jpau banavaaree |1|

Sant Singh KhalsaWith my tongue, I chant the Chant of the Lord. ||1||
Manmohan SinghWith my tongue, I utter the Name of the Lord of the woods.
Manmohan Singh (Punjabi)ਆਪਣੀ ਜੀਭ ਨਾਲ ਮੈਂ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਜਿਹਵਾ ਕਰ ਤਿਸ (ਬਨਵਾਰੀ) ਸੰਸਾਰ ਕੇ ਮਾਲੀ ਕਾ ਜਾਪ ਜਪਤਾ ਹੂੰ॥੧॥
Prof. Sahib Singhਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ॥੧॥

ਪਦ ਅਰਥ ਰਸਨਾ = ਜੀਭ (ਨਾਲ)। ਜਪਉ = ਜਪਉਂ, ਮੈਂ ਜਪਦਾ ਹਾਂ। ਬਨਵਾਰੀ = {वनमालिन् = ਜੰਗਲੀ ਫੁੱਲਾਂ ਦੀ ਮਾਲਾ ਵਾਲਾ} ਪਰਮਾਤਮਾ ॥੧॥

SikhNet (Spanish)Con mis labios yo recito el Nombre de mi Señor.(1)

ਸਫਲ ਮੂਰਤਿ; ਦਰਸਨ ਬਲਿਹਾਰੀ ॥

safal moorat; darasan balihaaree |

Sant Singh KhalsaThe image of His vision is fruitful; I am a sacrifice to it.
Manmohan SinghFruitful is the Lord's personality, Unto His vision I am a sacrifice,
Manmohan Singh (Punjabi)ਫਲਦਾਇਕ ਹੈ ਸਾਹਿਬ ਦੀ ਵਿਅਕਤੀ। ਉਸ ਦੇ ਦੀਦਾਰ ਉਤੇ ਮੈਂ ਘੋਲੀ ਜਾਂਦਾ ਹਾਂ।
Fareedkot Teekaਸਫਲ ਸਰੂਪ ਪਰਮੇਸਰ ਕੇ ਦਰਸਨ ਕੋ ਬਲਿਹਾਰ ਜਾਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਮੂਰਤਿ = ਹਸਤੀ, ਹੋਂਦ, ਸਰੂਪ। ਸਫਲ ਮੂਰਤਿ = (ਉਹ ਗੁਰੂ) ਜਿਸ ਦੀ ਹੋਂਦ ਮਨੁੱਖਾ ਜਨਮ ਦਾ ਫਲ ਦੇਣ ਵਾਲੀ ਹੈ। ਬਲਿਹਾਰੀ = ਸਦਕੇ।

SikhNet (Spanish)Fructífera es Su Visión, yo ofrezco mi ser en sacrificio a Él.

ਚਰਣ ਕਮਲ; ਮਨ ਪ੍ਰਾਣ ਅਧਾਰੀ ॥੧॥ ਰਹਾਉ ॥

charan kamal; man praan adhaaree |1| rahaau |

Sant Singh KhalsaHis Lotus Feet are the Support of the mind, the Support of the very breath of life. ||1||Pause||
Manmohan SinghThe Lord's lotus feet are the support of my soul and very life. Pause.
Manmohan Singh (Punjabi)ਪ੍ਰਭੂ ਦੇ ਕੰਵਲ ਪੈਰ ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹਨ। ਠਹਿਰਾਉ।
Fareedkot Teekaਤਿਨ ਕੋ ਜੋ ਚਰਨਕਮਲ ਹੈਂ ਮਨ ਕਾ ਔ ਪ੍ਰਾਣਾਂ ਕਾ ਆਸਰਾ ਹੈਂ॥੧॥ ਰਹਾਉ ॥
Prof. Sahib Singhਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਅਧਾਰੀ = ਆਸਰਾ ਬਣਾਂਦਾ ਹਾਂ ॥੧॥ ਰਹਾਉ ॥

SikhNet (Spanish)Sus Pies de Loto son lo principal para mi respiración vital. (1-Pausa)

ਸਾਧਸੰਗਿ; ਜਨਮ ਮਰਣ ਨਿਵਾਰੀ ॥

saadhasang; janam maran nivaaree |

Sant Singh KhalsaIn the Saadh Sangat, the Company of the Holy, the cycle of birth and death is ended.
Manmohan SinghThrough the society of saints the cycle of births and deaths is ended.
Manmohan Singh (Punjabi)ਸਤਿਸੰਗਤ ਦੇ ਰਾਹੀਂ ਜੰਮਣ ਅਤੇ ਮਰਣ ਦਾ ਗੇੜ ਮੁੱਕ ਜਾਂਦੇ ਹਨ।
Fareedkot Teekaਸਾਧਸੰਗਤ ਕਰ ਕੇ ਜਨਮ ਮਰਣ ਕੀ ਨਿਵਰਤੀ ਕਰਤਾ ਹੂੰ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਵਾਰੀ = ਨਿਵਾਰੀਂ, ਮੈਂ ਦੂਰ ਕਰਦਾ ਹਾਂ।

SikhNet (Spanish)Logré sobreponerme al increíble ciclo de nacimientos y muertes a través de la Sociedad de los Santos.

ਅੰਮ੍ਰਿਤ ਕਥਾ ਸੁਣਿ; ਕਰਨ ਅਧਾਰੀ ॥੨॥

amrit kathaa sun; karan adhaaree |2|

Sant Singh KhalsaTo hear the Ambrosial Sermon is the support of my ears. ||2||
Manmohan SinghThe hearing to the ambrosial gospel is the drop of mine ears.
Manmohan Singh (Punjabi)ਅੰਮ੍ਰਿਤਮਈ ਧਰਮ ਵਾਰਤਾ ਦਾ ਸੁਣਨਾ, ਮੇਰੇ ਕੰਨਾ ਦਾ ਆਸਰਾ ਹੈ।
Fareedkot Teekaਅੰਮ੍ਰਿਤ ਰੂਪ ਕਥਾ ਕਰਣਾ ਦ੍ਵਾਰੇ ਸੁਨ ਕੇ ਮਨ ਕੋ ਆਧਾਰ ਹੂਆ ਹੈ॥੨॥
Prof. Sahib Singhਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ ॥੨॥

ਪਦ ਅਰਥ ਅੰਮ੍ਰਿਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ। ਕਰਨ ਅਧਾਰੀ = ਕੰਨਾਂ ਨੂੰ ਆਸਰਾ ਦੇਂਦਾ ਹਾਂ ॥੨॥

SikhNet (Spanish)Mis oídos ya no escuchan más que la Palabra Néctar del Nombre del Señor.(2)

ਕਾਮ ਕ੍ਰੋਧ ਲੋਭ ਮੋਹ; ਤਜਾਰੀ ॥

kaam krodh lobh moh; tajaaree |

Sant Singh KhalsaI have renounced sexual desire, anger, greed and emotional attachment.
Manmohan SinghI have abandoned lust, wrath, greed and worldly love.
Manmohan Singh (Punjabi)ਮੈਂ ਭੋਗ-ਬਿਲਾਸ, ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਤਿਆਗ ਦਿੱਤੇ ਹਨ।
Fareedkot Teekaਕਾਮ, ਕ੍ਰੋਧ, ਲੋਭ, ਮੋਹ, ਤਜਿਆ ਹੈ॥
Prof. Sahib Singhਹੇ ਭਾਈ! (ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ।

ਪਦ ਅਰਥ ਤਜਾਰੀ = ਤਿਆਗਦਾ ਹਾਂ।

SikhNet (Spanish)Me he desecho de la lujuria, del enojo, de la avaricia y de la infatuación.

ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥

drirr naam daan isanaan suchaaree |3|

Sant Singh KhalsaI have enshrined the Naam within myself, with charity, true cleansing and righteous conduct. ||3||
Manmohan SinghI have grasped the Name, Charity, ablution and good actions.
Manmohan Singh (Punjabi)ਮੈਂ ਨਾਮ ਦਾਨ ਪੁੰਨ, ਨ੍ਹਾਉਣ ਅਤੇ ਨੈਕ ਅਮਲਾਂ ਨੂੰ ਗ੍ਰਹਿਣ ਕਰ ਲਿਆ ਹੈ।
Fareedkot Teekaਨਾਮ ਜਪਨਾ ਦਾਨ ਕਰਨਾ ਇਸਨਾਨ ਕਰਨਾ ਇਨ (ਸੁਚਾਰੀ) ਸ੍ਰੇਸਟ ਵਾ ਪਵਿਤ੍ਰ ਕਰਮੋਂ ਕੋ ਦ੍ਰਿੜ ਕੀਆ ਹੈ॥੩॥
Prof. Sahib Singhਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ-ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ ॥੩॥

ਪਦ ਅਰਥ ਦ੍ਰਿੜੁ = (ਹਿਰਦੇ ਵਿਚ) ਪੱਕਾ ਟਿਕਾਣਾ। ਦਾਨੁ = ਦੂਜਿਆਂ ਦੀ ਸੇਵਾ। ਇਸਨਾਨੁ = ਪਵਿਤ੍ਰ ਆਚਰਨ। ਸੁਚਾਰੀ = ਚੰਗੀ ਜੀਵਨ-ਮਰਯਾਦਾ ॥੩॥

SikhNet (Spanish)Más bien me he quedado con el Nombre del Señor, con el autosacrificio y con la pureza de mente.(3)

ਕਹੁ ਨਾਨਕ; ਇਹੁ ਤਤੁ ਬੀਚਾਰੀ ॥

kahu naanak; ihu tat beechaaree |

Sant Singh KhalsaSays Nanak, I have contemplated this essence of reality;
Manmohan SinghSays Nanak, I have realised this reality,
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਇਹ ਅਸਲੀਅਤ ਅਨੁਭਵ ਕਰ ਲਈ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤੋ ਏਹ ਬਾਤ (ਤਤੁ) ਸਾਰ ਰੂਪ ਬੀਚਾਰੀ ਹੈ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ,

ਪਦ ਅਰਥ ਨਾਨਕ = ਹੇ ਨਾਨਕ! ਤਤੁ = ਨਿਚੋੜ, ਅਸਲੀਅਤ।

SikhNet (Spanish)Dice Nanak. Ésta es la Quintaesencia de la Sabiduría:

ਰਾਮ ਨਾਮ ਜਪਿ; ਪਾਰਿ ਉਤਾਰੀ ॥੪॥੧੨॥੧੮॥

raam naam jap; paar utaaree |4|12|18|

Sant Singh Khalsachanting the Name of the Lord, I am carried across. ||4||12||18||
Manmohan Singhthat whosoever utters the Lord's Name is emancipated.
Manmohan Singh (Punjabi)ਕਿ ਜੋ ਕੋਈ ਭੀ ਸਾਈਂ ਦੇ ਨਾਮ ਉਚਾਰਨ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
Fareedkot Teekaਰਾਮ ਨਾਮ ਕਾ ਜੋ ਜਾਪ ਹੈ ਏਹੀ ਸੰਸਾਰ ਸਾਗਰ ਕੇ ਪਾਰ ਉਤਾਰਨੇ ਕੋ ਨਉਕਾ ਰੂਪ ਹੈ॥੪॥੧੨॥੧੮॥☬ਅਪਨੇ ਦੁਆਰਾ ਜੀਵੋਂ ਕੇ ਅਵਗੁਨ ਪ੍ਰਗਟ ਕਰਤੇ ਹੂਏ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੧੨॥੧੮॥

ਪਦ ਅਰਥ ਜਪਿ = ਜਪ ਕੇ। ਉਤਾਰੀ = ਉਤਾਰਿ, ਲੰਘਾ ॥੪॥੧੨॥੧੮॥

SikhNet (Spanish)quien sea que habite en el Nombre del Señor es emancipado.(4-12-18)
Answers quote the Granth verbatim with Ang citations. AI commentary is not Gurbani and not a religious ruling.