ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਨਗਨ ਫਿਰਤ; ਜੌ ਪਾਈਐ ਜੋਗੁ ॥
nagan firat; jau paaeeai jog |
Sant Singh KhalsaIf Yoga could be obtained by wandering around naked,
Manmohan SinghIf union with God be obtained by going about naked,
Manmohan Singh (Punjabi)ਜੇਕਰ ਨੰਗੇ ਫਿਰਨ ਦੁਆਰਾ ਹਰੀ ਨਾਲ ਮਿਲਾਪ ਹੁੰਦਾ ਹੋਵੇ,
Fareedkot Teekaਜੇ ਕਰ ਨਗਨ ਰਹਣੇ ਕਰ ਹੀ ਪਰਮੇਸ੍ਵਰ ਮੇਂ (ਜੋਗ) ਜੁੜਨਾ ਪ੍ਰਾਪਤਿ ਹੋਤਾ ਹੋਵੈ॥
Prof. Sahib Singhਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ,ਪਦ ਅਰਥ ਨਗਨ ਫਿਰਤ = ਨੰਗੇ ਫਿਰਦਿਆਂ। ਜੌ = ਜੇ ਕਰ। ਜੋਗੁ = (ਪਰਮਾਤਮਾ ਨਾਲ) ਮਿਲਾਪ।
SikhNet (Spanish)Si uno pudiera obtener el Estado de Yoga vagando y viviendo desnudo,
ਬਨ ਕਾ ਮਿਰਗੁ; ਮੁਕਤਿ ਸਭੁ ਹੋਗੁ ॥੧॥
ban kaa mirag; mukat sabh hog |1|
Sant Singh Khalsathen all the deer of the forest would be liberated. ||1||
Manmohan Singhthen all the deer of forest would be emancipated.
Manmohan Singh (Punjabi)ਤਾਂ ਜੰਗਲ ਦੇ ਸਾਰੇ ਹਰਨ ਮੁਕਤ ਹੋ ਜਾਣ।
Fareedkot Teekaਤਬ ਬਨ ਕਾ ਬਾਸੀ ਮ੍ਰਿਗ ਜਾਤ ਸਭੀ ਮੁਕਤਿ ਹੋ ਜਾਵੇਂਗੇ, ਕਿਉਂਕਿ ਸਭ ਹੀ ਜੀਵ ਨਗਨ ਰਹਤੇ ਹੈਂ॥੧॥
Prof. Sahib Singhਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ॥੧॥ਪਦ ਅਰਥ ਸਭੁ ਮਿਰਗੁ = ਹਰੇਕ ਪਸ਼ੂ (ਹਰਨ ਆਦਿਕ)। ਬਨ = ਜੰਗਲ। ਹੋਗੁ = ਹੋ ਜਾਇਗਾ ॥੧॥
SikhNet (Spanish)el venado del bosque estaría emancipado. (1)
ਕਿਆ ਨਾਗੇ; ਕਿਆ ਬਾਧੇ ਚਾਮ ॥
kiaa naage; kiaa baadhe chaam |
Sant Singh KhalsaWhat does it matter whether someone goes naked, or wears a deer skin,
Manmohan SinghWhat matters is weather man goes naked or wears a (deer) skin,
Manmohan Singh (Punjabi)ਕੀ ਹੋਇਆ, ਜੇਕਰ ਆਦਮੀ ਨੰਗਾ ਫਿਰਦਾ ਹੈ ਜਾਂ (ਹਰਨ ਦੀ) ਖੱਲ ਪਾਉਂਦਾ ਹੈ,
Fareedkot Teekaਹੇ ਭਾਈ! ਨਗਨ ਰਹੇ ਤੌ ਕਿਆ ਹੈ ਔਰ (ਚਾਮ) ਸਰੀਰ ਚਮੜੇ ਕੇ ਬਸਤ੍ਰੋਂ ਕਰ ਬਾਂਧ ਲੀਆ ਅਰਥਾਤ ਢਕ ਲੀਆ ਤੌ ਕਿਆ ਹੈ; ਵਾ (ਚਾਂਮ) ਮ੍ਰਿਗੋਂ ਕੇ ਚਰਮ ਸਰੀਰ ਕੇ ਉਪਰ ਬਾਂਧ ਲੀਏ ਤਬ ਕਿਆ ਲਾਭ ਹੈ॥
Prof. Sahib Singh(ਹੇ ਭਾਈ!) ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ?ਪਦ ਅਰਥ ਬਾਧੇ ਚਾਮ = (ਮ੍ਰਿਗ ਸ਼ਾਲਾ ਆਦਿਕ) ਚੰਮ (ਸਰੀਰ ਤੇ) ਪਹਿਨਿਆਂ। ਕਿਆ = ਕੀਹ ਲਾਭ ਹੋ ਸਕਦਾ ਹੈ?
SikhNet (Spanish)¿De qué sirve que uno viva vestido o desnudo,
ਜਬ ਨਹੀ ਚੀਨਸਿ; ਆਤਮ ਰਾਮ ॥੧॥ ਰਹਾਉ ॥
jab nahee cheenas; aatam raam |1| rahaau |
Sant Singh Khalsaif he does not remember the Lord within his soul? ||1||Pause||
Manmohan Singhwhen he remembers not the Pervading Lord in his mind. Pause.
Manmohan Singh (Punjabi)ਜਦ ਉਹ ਆਪਣੇ ਮਨ ਅੰਦਰ ਵਿਆਪਕ ਸੁਆਮੀ ਨੂੰ ਯਾਦ ਨਹੀਂ ਕਰਦਾ। ਠਹਿਰਾਉ।
Fareedkot Teekaਜਬ ਤਕ ਆਪ ਕੋ ਰਮਣ ਰੂਪ ਨਹੀਂ ਚੀਨਤਾ ਅਰਥਾਤ ਬ੍ਰਹਮ ਰੂਪ ਨਹੀਂ ਜਾਨਿਆ॥੧॥ ਰਹਾਉ ॥
Prof. Sahib Singhਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ ॥੧॥ ਰਹਾਉ ॥ਪਦ ਅਰਥ ਨਹੀ ਚੀਨਸਿ = ਤੂੰ ਨਹੀਂ ਪਛਾਣ ਕਰਦਾ। ਆਤਮ ਰਾਮ = ਪਰਮਾਤਮਾ ॥੧॥ ਰਹਾਉ ॥
SikhNet (Spanish)si uno no contempla al Todo Prevaleciente Señor? (1-Pausa)
ਮੂਡ ਮੁੰਡਾਏ; ਜੌ ਸਿਧਿ ਪਾਈ ॥
moodd munddaae; jau sidh paaee |
Sant Singh KhalsaIf the spiritual perfection of the Siddhas could be obtained by shaving the head,
Manmohan SinghIf perfection be obtained by shaving the head,
Manmohan Singh (Punjabi)ਜੇਕਰ ਸਿਰ ਮੁੰਨਾਉਣ ਦੁਆਰਾ ਪੂਰਨਤਾ ਮਿਲ ਜਾਂਦੀ ਹੋਵੇ,
Fareedkot Teekaਔਰ ਸਿਰ ਮੁਨਾ ਲੈਣੇ ਕਰ ਜੇ (ਸਿਧਿ) ਮੋਖ ਪਾਈਤੀ ਹੋਵੇ॥
Prof. Sahib Singhਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ,ਪਦ ਅਰਥ ਮੂੰਡ = ਸਿਰ। ਜੌ = ਜੇਕਰ।
SikhNet (Spanish)¿Acaso no sabe que de ser a así,
ਮੁਕਤੀ ਭੇਡ; ਨ ਗਈਆ ਕਾਈ ॥੨॥
mukatee bhedd; na geea kaaee |2|
Sant Singh Khalsathen why haven't sheep found liberation? ||2||
Manmohan Singhthen for the sheep salvation is not gone anywhere.
Manmohan Singh (Punjabi)ਤਾਂ ਭੇਡ ਲਈ ਤਾਂ ਕਲਿਆਣ ਕਿਧਰੇ ਨਹੀਂ ਗਈ।
Fareedkot Teekaਤੌ ਭੇਡਾਂ ਸੰਪੂਰਨ ਮੁਨੀਆਂ ਜਾਤੀਆਂ ਹੈਂ, ਪਰੰਤੂ ਮੁਕਤੀ ਕੋ ਪ੍ਰਾਪਤਿ ਕੋਈ ਭੇਡ ਨਹੀਂ ਹੂਈ॥
Prof. Sahib Singh(ਤਾਂ ਇਹ ਕੀਹ ਕਾਰਨ ਹੈ ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ॥੨॥ਪਦ ਅਰਥ ਕਾਈ = ਕੋਈ। ਸਿਧਿ = ਸਫਲਤਾ ॥੨॥
SikhNet (Spanish)las ovejas estarían iluminadas? (2)
ਬਿੰਦੁ ਰਾਖਿ; ਜੌ ਤਰੀਐ ਭਾਈ ॥
bind raakh; jau tareeai bhaaee |
Sant Singh KhalsaIf someone could save himself by celibacy, O Siblings of Destiny,
Manmohan SinghO brother, if one be saved by celibacy,
Manmohan Singh (Punjabi)ਜੇਕਰ ਜਤ ਨਾਲ ਬੰਦਾ ਪਾਰ ਉਤਰ ਜਾਂਦਾ ਹੋਵੇ, ਹੇ ਭਰਾ!
Fareedkot Teekaਹੇ ਭਾਈ! ਜੇ ਕਰ ਬੀਰਜ ਕੋ ਰੋਕ ਕਰ ਤਰੀਤਾ ਹੋਵੇ॥
Prof. Sahib Singhਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ,ਪਦ ਅਰਥ ਬਿੰਦੁ = ਵੀਰਜ। ਰਾਖਿ = ਰੱਖ ਕੇ, ਸਾਂਭ ਕੇ। ਬਿੰਦੁ ਰਾਖਿ = ਵੀਰਜ ਸਾਂਭਿਆਂ, ਬਾਲ-ਜਤੀ ਰਿਹਾਂ {ਨੋਟ: ਲਫ਼ਜ਼ 'ਬਿੰਦੁ' ਸਦਾ (ੁ) ਅੰਤ ਹੈ, ਉਂਞ ਇਹ ਇਸਤ੍ਰੀ-ਲਿੰਗ ਹੈ}। ਭਾਈ = ਹੇ ਭਾਈ! ਹੇ ਸੱਜਣ!
SikhNet (Spanish)Oh amigo, si uno fuera salvado por ser célibe, entonces,
ਖੁਸਰੈ ਕਿਉ ਨ; ਪਰਮ ਗਤਿ ਪਾਈ ॥੩॥
khusarai kiau na; param gat paaee |3|
Sant Singh Khalsawhy then haven't eunuchs obtained the state of supreme dignity? ||3||
Manmohan Singhwhy should not an eunuch obtain the supreme dignity.
Manmohan Singh (Punjabi)ਤਾਂ ਹੀਜੜਾ ਕਿਉਂ ਨਾਂ ਮਹਾਨ-ਮਰਤਬਾ ਪਰਾਪਤ ਕਰ ਲਵੇ?
Fareedkot Teekaਤਬ (ਖੁਸਰੇ) ਨਪੁੰਸਕੋਂ ਨੇ ਪਰਮ ਗਤੀ ਕਿਉਂ ਨਹੀਂ ਪਾਈ, ਕਬੀ ਨਹੀਂ ਸੁਣੀ ਕਿ ਨਪੁੰਸਕ ਪਰਮਗਤੀ ਕੋ ਪ੍ਰਾਪਤਿ ਹੂਏ ਹੈਂ॥੩॥
Prof. Sahib Singhਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ? ॥੩॥ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ, ਮੁਕਤੀ ॥੩॥
SikhNet (Spanish)¿por qué los eunucos, todos, no obtuvieron el más elevado estado de Éxtasis? (3)
ਕਹੁ ਕਬੀਰ; ਸੁਨਹੁ ਨਰ ਭਾਈ ॥
kahu kabeer; sunahu nar bhaaee |
Sant Singh KhalsaSays Kabeer, listen, O men, O Siblings of Destiny:
Manmohan SinghSays Kabir, hear O men, my brethren,
Manmohan Singh (Punjabi)ਕਬੀਰ ਜੀ ਆਖਦੇ ਹਨ, ਸੁਣੋ ਹੇ ਮੇਰੇ ਇਨਸਾਨ ਭਰਾਓ!
Fareedkot Teekaਕਬੀਰ ਜੀ ਕਹਤੇ ਹੈਂ: ਹੇ ਭਾਈ ਪੁਰਸ਼ੋ ਸੁਨੋ! ॥
Prof. Sahib Singhਕਬੀਰ ਆਖਦਾ ਹੈ- ਹੇ ਭਰਾਵੋ! ਸੁਣੋ!ਪਦ ਅਰਥ ਨਰ ਭਾਈ = ਹੇ ਭਰਾਵੋ!
SikhNet (Spanish)Dice Kabir,
ਰਾਮ ਨਾਮ ਬਿਨੁ; ਕਿਨਿ ਗਤਿ ਪਾਈ ॥੪॥੪॥
raam naam bin; kin gat paaee |4|4|
Sant Singh Khalsawithout the Lord's Name, who has ever found salvation? ||4||4||
Manmohan Singhwithout the Lord's Name, who has ever obtained salvation?
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਕਦੋਂ ਕਿਸੇ ਨੂੰ ਮੁਕਤੀ ਪਰਾਪਤ ਹੋਈ ਹੈ?
Fareedkot Teekaਰਾਮ ਕੇ ਨਾਮ ਬਿਨਾ ਕਿਸ ਨੇ ਮੁਕਤੀ ਪਾਈ ਹੈ ਅਰਥਾਤ ਕਿਸੇ ਨੇ ਨਹੀਂ ਪਾਈ॥੪॥੪॥☬ਏਕ ਦੇਹ ਅਭਿਮਾਨੀ ਬ੍ਰਾਹਮਣ ਨੇ ਕਬੀਰ ਜੀ ਕੋ ਕਹਾ ਕਿ ਤੇਰੇ ਨੀਚ ਕੀ ਛਾਇਆ ਹਮਾਰੇ ਪਰ ਪੜ ਗਈ। ਤਿਸ ਪਰ ਨਾਮ ਮੇਂ ਪ੍ਰੀਤੀ ਬਿਨਾਂ ਜਾਤੀ ਕਾ ਨਿਖੇਧ ਕਰਤੇ ਹੂਏ ਕਹਤੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ ॥੪॥੪॥ਪਦ ਅਰਥ ਕਿਨਿ = ਕਿਸ ਨੇ? (ਭਾਵ, ਕਿਸੇ ਨੇ ਨਹੀਂ)।੪ ॥੪॥੪॥
* ਸ਼ਬਦ ਦਾ ਭਾਵ: ਨੰਗੇ ਰਹਿ ਕੇ ਜੰਗਲਾਂ ਵਿਚ ਭੌਣਾ, ਸਿਰ ਮੁਨਾ ਕੇ ਫ਼ਕੀਰ ਬਣ ਜਾਣਾ, ਬਾਲ-ਜਤੀ ਬਣੇ ਰਹਿਣਾ-ਇਹੋ ਜਿਹਾ ਕੋਈ ਸਾਧਨ ਮਨੁੱਖ ਨੂੰ ਸੰਸਾਰ-ਸਾਗਰ ਤੋਂ ਪਾਰ ਨਹੀਂ ਕਰ ਸਕਦਾ। ਕੇਵਲ ਪਰਮਾਤਮਾ ਦਾ ਨਾਮ ਹੀ ਬੇੜਾ ਪਾਰ ਕਰ ਸਕਦਾ ਹੈ।੪।
SikhNet (Spanish)sin el Naam, el Nombre del Señor uno no podría encontrar la Liberación. (4-4)