ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਸੰਧਿਆ ਪ੍ਰਾਤ; ਇਸ੍ਨਾਨੁ ਕਰਾਹੀ ॥
sandhiaa praat; isanaan karaahee |
Sant Singh KhalsaThose who take their ritual baths in the evening and the morning
Manmohan SinghThey who take bath in the evening and the morning,
Manmohan Singh (Punjabi)ਜੋ ਲੋਢੇ ਵੇਲੇ ਅਤੇ ਸਵੇਰੇ ਇਸ਼ਨਾਨ ਕਰਦੇ ਹਨ,
Fareedkot Teekaਜੋ ਸੰਧਿਆ ਔਰ ਸਵੇਰੇ ਅਸਨਾਨ ਕਰਤੇ ਹੈਂ॥
Prof. Sahib Singh(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨਪਦ ਅਰਥ ਸੰਧਿਆ = ਸ਼ਾਮ ਵੇਲੇ। ਪ੍ਰਾਤ = ਸਵੇਰੇ। ਕਰਾਹੀ = ਕਰਹੀ, ਕਰਦੇ ਹਨ।
SikhNet (Spanish)Aquéllos que van en la mañana y en la noche a tomar abluciones de agua,
ਜਿਉ ਭਏ ਦਾਦੁਰ; ਪਾਨੀ ਮਾਹੀ ॥੧॥
jiau bhe daadur; paanee maahee |1|
Sant Singh Khalsaare like the frogs in the water. ||1||
Manmohan Singhare like frogs in the water.
Manmohan Singh (Punjabi)ਪਾਣੀ ਵਿਚਲੇ ਡੱਡੂਆਂ ਦੀ ਤਰ੍ਹਾਂ ਹਨ।
Fareedkot Teekaਸੋ ਨਾਮ ਕੀ ਪ੍ਰੀਤੀ ਬਿਨਾਂ ਐਸੇ ਹੈਂ ਜੈਸੇ ਡਡੂ ਪਾਨੀ ਮੇਂ ਰਹਤੇ ਭਏ ਹੈਂ, ਤਿਨ ਕੋ ਕੁਛ ਪੁੰਨ ਨਹੀਂ ਹੈ॥੧॥
Prof. Sahib Singh(ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ ॥੧॥ਪਦ ਅਰਥ ਭਏ = ਹੁੰਦੇ ਹਨ। ਦਾਦੁਰ = ਡੱਡੂ। ਮਾਹੀ = ਵਿਚ ॥੧॥
SikhNet (Spanish)son como las ranas que viven en el estanque. (1)
ਜਉ ਪੈ; ਰਾਮ ਰਾਮ ਰਤਿ ਨਾਹੀ ॥
jau pai; raam raam rat naahee |
Sant Singh KhalsaWhen people do not love the Lord's Name,
Manmohan SinghWhen men have no love for the Lord's Name,
Manmohan Singh (Punjabi)ਜਦ ਬੰਦਿਆਂ ਦੀ ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ,
Fareedkot Teekaਹੇ ਭਾਈ! ਜੋ ਰਾਮ ਨਾਮ ਕਰ ਪ੍ਰੀਤੀ ਕਰਨੇ ਵਾਲੇ ਨਹੀਂ ਹੈਂ॥
Prof. Sahib Singhਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ,ਪਦ ਅਰਥ ਜਉ ਪੈ = ਜੇਕਰ {ਵੇਖੋ, ਸਿਰੀ ਰਾਗ ਰਵਿਦਾਸ ਜੀ: 'ਜਉ ਪੈ ਹਮ ਨ ਪਾਪ ਕਰੰਤਾ'}। ਰਤਿ = ਪਿਆਰ।
SikhNet (Spanish)Y si no viven imbuidos en el Señor,
ਤੇ ਸਭਿ; ਧਰਮ ਰਾਇ ਕੈ ਜਾਹੀ ॥੧॥ ਰਹਾਉ ॥
te sabh; dharam raae kai jaahee |1| rahaau |
Sant Singh Khalsathey must all go to the Righteous Judge of Dharma. ||1||Pause||
Manmohan Singhthey shall all go to the Righteous Judge, to account for their deeds. Pause.
Manmohan Singh (Punjabi)ਉਹ ਸਾਰੇ ਆਪਣੇ ਅਮਲਾਂ ਦਾ ਹਿਸਾਬ ਦੇਣ ਲਈ ਧਰਮ ਰਾਜੇ ਕੋਲ ਜਾਣਗੇ। ਠਹਿਰਾਉ।
Fareedkot Teekaਤੇ ਸਭ ਧਰਮਰਾਇਕੇ ਜਾਵੇਂਗੇ॥੧॥ ਰਹਾਉ ॥
Prof. Sahib Singhਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ॥੧॥ ਰਹਾਉ ॥ਪਦ ਅਰਥ ਤੇ ਸਭ = ਉਹ ਸਾਰੇ (ਜੀਵ)। ਧਰਮਰਾਇ ਕੈ = ਧਰਮਰਾਜ ਦੇ ਵੱਸ ਵਿਚ ॥੧॥ ਰਹਾਉ ॥
SikhNet (Spanish)presentados serán de todas formas ante el Señor de la Ley para responder por sus acciones. (1-Pausa)
ਕਾਇਆ ਰਤਿ; ਬਹੁ ਰੂਪ ਰਚਾਹੀ ॥
kaaeaa rat; bahu roop rachaahee |
Sant Singh KhalsaThose who love their bodies and try different looks,
Manmohan SinghThey who are in love with their bodies, and assume many forms,
Manmohan Singh (Punjabi)ਜਿਹੜੇ ਆਪਣੀਆਂ ਦੇਹਾਂ ਨੂੰ ਪਿਆਰ ਕਰਦੇ ਹਨ, ਅਤੇ ਅਨੇਕਾਂ ਸਰੂਪ ਧਾਰਦੇ ਹਨ,
Fareedkot Teekaਦੇਹ ਮੇਂ ਪ੍ਰੀਤੀ ਕਰ ਕੇ ਜੋ ਬਹੁਤ ਰੂਪ ਰਚਾਵਤੇ ਹੈਂ, ਭਾਵ ਏਹ ਜਾਤਿ ਅਭਿਮਾਨੀ ਹੂਏ ਤਿਲਕ ਛਾਪਾ ਆਦਿਕ ਲਗਾਵਤੇ ਹੈਂ॥
Prof. Sahib Singh(ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ;ਪਦ ਅਰਥ ਕਾਇਆ = ਸਰੀਰ। ਰਤਿ = ਮੋਹ, ਪਿਆਰ। ਬਹੁ ਰੂਪ = ਕਈ ਭੇਖ। ਰਚਾਹੀ = ਰਚਦੇ ਹਨ, ਬਣਾਉਂਦੇ ਹਨ।
SikhNet (Spanish)Aquéllos que están enamorados de su cuerpo, cambian de colores,
ਤਿਨ ਕਉ ਦਇਆ; ਸੁਪਨੈ ਭੀ ਨਾਹੀ ॥੨॥
tin kau deaa; supanai bhee naahee |2|
Sant Singh Khalsado not feel compassion, even in dreams. ||2||
Manmohan Singhfeel not compassion even in their dream.
Manmohan Singh (Punjabi)ਉਹ ਆਪਣੇ ਸੁਪਨੇ ਵਿੱਚ ਭੀ ਰਹਿਮ ਮਹਿਸੂਸ ਨਹੀਂ ਕਰਦੇ।
Fareedkot Teekaਤਿਨ ਕੋ ਦਯਾ ਸੁਪਨੈ ਮੇਂ ਭੀ ਨਹੀਂ ਹੋਤੀ, ਕਿਉਂਕਿ ਜਾਗ੍ਰਤ ਮੇਂ ਜੋ ਸੁਭਾਵ ਦ੍ਰਿੜ ਹੋਤਾ ਹੈ, ਤਿਸੀ ਕੇ ਸੰਸਕਾਰ ਕਾ ਸੁਪਨਾ ਆਵਤਾ ਹੈ॥੨॥
Prof. Sahib Singhਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ॥੨॥ਪਦ ਅਰਥ ਸੁਪਨੈ ਭੀ = ਸੁਪਨੇ ਵਿਚ ਭੀ, ਕਦੇ ਭੀ। ਦਇਆ = ਤਰਸ ॥੨॥
SikhNet (Spanish)porque la vanidad no propicia la compasión en el corazón para nada. (2)
ਚਾਰਿ ਚਰਨ; ਕਹਹਿ ਬਹੁ ਆਗਰ ॥
chaar charan; kaheh bahu aagar |
Sant Singh KhalsaThe wise men call them four-footed creatures;
Manmohan SinghSo many wise-men say that such persons are the four-footed animals,
Manmohan Singh (Punjabi)ਅਨੇਕਾਂ ਸਿਆਣੇ ਬੰਦੇ ਆਖਦੇ ਹਨ ਕਿ ਐਸੇ ਪੁਰਸ਼ ਚਹੁੰ ਪੈਰ ਵਾਲੇ ਹੈਵਾਨ ਹਨ,
Fareedkot Teeka(ਚਾਰਿ ਚਰਨ) ਚਾਰੋ ਬੇਦ ਔਰ (ਬਹੁ ਆਗਰ) ਅਤੀ ਚਾਤਰ ਏਹ ਕਹਤੇ ਹੈਂ; ਵਾ ਪੂਰਬ ਉਕਤ ਪੁਰਸੋਂ ਕੋ ਸੰਤ ਜਨ (ਚਾਰਿ ਚਰਨ) ਪਸੂ ਕਹਤੇ ਹੈਂ॥
Prof. Sahib Singhਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?)।ਪਦ ਅਰਥ ਚਾਰਿ ਚਰਨ = ਚਾਰ ਵੇਦ। ਕਹਹਿ = ਉਚਾਰਦੇ ਹਨ, ਪੜ੍ਹਦੇ ਹਨ। ਬਹੁ = ਬਹੁਤੇ। ਆਗਰ = ਸਿਆਣੇ ਮਨੁੱਖ।
SikhNet (Spanish)Los sabios dicen que la religión tiene cuatro pies:
ਸਾਧੂ ਸੁਖੁ ਪਾਵਹਿ; ਕਲਿ ਸਾਗਰ ॥੩॥
saadhoo sukh paaveh; kal saagar |3|
Sant Singh Khalsathe Holy find peace in this ocean of pain. ||3||
Manmohan Singhbut the saints obtain peace in this ocean of strife.
Manmohan Singh (Punjabi)ਪਰ ਸੰਤ ਬਖੇੜੇ ਦੇ ਸਮੁੰਦਰ ਵਿੱਚ ਆਰਾਮ ਪਾਉਂਦੇ ਹਨ।
Fareedkot Teekaਅਰੁ (ਕਲਿ) ਕਲਪਨਾ ਕੇ ਸਮੁੰਦ੍ਰ ਸੰਸਾਰ ਮੇਂ ਸਾਧੂ ਸੁਖ ਪਾਵਤੇ ਹੈਂ॥੩॥
Prof. Sahib Singhਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ ॥੩॥ਪਦ ਅਰਥ ਸਾਧੂ = ਸੰਤ ਜਨ। ਕਲਿ ਸਾਗਰ = ਝਗੜਿਆਂ ਦਾ ਸਮੁੰਦਰ, ਸੰਸਾਰ ॥੩॥
SikhNet (Spanish)la verdad, el Yoga, la alabanza y la meditación, pero los Santos están absortos en Su Paz mientras los teólogos discuten.
ਕਹੁ ਕਬੀਰ; ਬਹੁ ਕਾਇ ਕਰੀਜੈ ॥
kahu kabeer; bahu kaae kareejai |
Sant Singh KhalsaSays Kabeer, why do you perform so many rituals?
Manmohan SinghSays Kabir, why should we perform so many ceremonies?
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ, ਆਪਾਂ ਐਨੇ ਬਹੁਤੇ ਸੰਸਕਾਰ ਕਿਉਂ ਕਰੀਏ?
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਬਹੁਤੀਆਂ ਬਾਤਾਂ ਕਿਆ ਕਰੀਏ॥
Prof. Sahib Singhਕਬੀਰ ਆਖਦਾ ਹੈ- ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ,ਪਦ ਅਰਥ ਬਹੁ ਕਾਇ ਕਰੀਜੈ = ਬਹੁਤੀਆਂ ਵਿਚਾਰਾਂ ਕਾਹਦੇ ਲਈ ਕਰਨੀਆਂ ਹੋਈਆਂ? ਭਾਵ, ਮੁੱਕਦੀ ਗੱਲ ਇਹ ਹੈ; ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ।
SikhNet (Spanish)Dice Kabir: ¿Por qué debemos de envolver la mente en demasiadas cosas?
ਸਰਬਸੁ ਛੋਡਿ; ਮਹਾ ਰਸੁ ਪੀਜੈ ॥੪॥੫॥
sarabas chhodd; mahaa ras peejai |4|5|
Sant Singh KhalsaRenounce everything, and drink in the supreme essence of the Lord. ||4||5||
Manmohan SinghForsake all others and quaff only the supreme Name Nectar.
Manmohan Singh (Punjabi)ਹੋਰ ਸਾਰਾ ਕੁਛ ਤਿਆਗ ਕੇ ਕੇਵਲ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰੀਏ।
Fareedkot Teekaਸਰਬ ਰਸੋਂ ਕੋ ਛੋਡ ਕਰ ਕੇ ਮਹਾ ਰਸ ਜੋ ਆਤਮਾਨੰਦ ਰੂਪੀ ਅੰਮ੍ਰਿਤ ਹੈ ਤਿਸ ਕੋ ਪਾਨ ਕਰੀਏ। ਕਹੀਂ ਪਾਠ ਸਰਬਸੁ ਹੋਤਾ ਹੈ ਤਹਾਂ ਅਰਥ ਸਰਬੰਸ ਛੋਡ ਕਰ॥੪॥੫॥☬ਬ੍ਰਾਹਮਨ ਨੇ ਕਹਾ ਜੇ ਕਰ ਆਤਮ ਗਿਆਨ ਨਹੀਂ ਭੀ ਹੈ ਤਉ ਭੀ ਹਮ ਉਤਮ ਹੈਂ। ਕਿਉਂਕਿ ਹਮ ਜਪ, ਤਪ, ਬ੍ਰਤ, ਪੂਜਾ ਕਰਨੇ ਮੇਂ ਚਤ੍ਰ ਹੈਂ। ਤਿਸ ਪਰ ਕਹਤੇ ਹੈਂ:
Prof. Sahib Singhਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ॥੪॥੫॥ਪਦ ਅਰਥ ਸਰਬਸੁ = (सर्वस्व) ਆਪਣਾ ਸਭ ਕੁਝ, ਸਭ ਪਦਾਰਥਾਂ ਦਾ ਮੋਹ। ਛੋਡਿ = ਛੱਡ ਕੇ। ਮਹਾ ਰਸੁ = ਸਭ ਤੋਂ ਉੱਚਾ ਨਾਮ ਰਸ। ਪੀਜੈ = ਪੀਵੀਏ।੪ ॥੪॥੫॥
* ਭਾਵ: ਤੀਰਥਾਂ ਦੇ ਇਸ਼ਨਾਨ, ਕਈ ਤਰ੍ਹਾਂ ਦੇ ਭੇਖ, ਵੇਦ ਆਦਿਕ ਧਰਮ ਪੁਸਤਕਾਂ ਦੇ ਨਿਰੇ ਪਾਠ-ਅਜਿਹਾ ਕੋਈ ਕਰਮ ਭੀ ਸੱਚਾ ਸੁਖ ਨਹੀਂ ਦੇ ਸਕਦਾ। ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਨਹੀਂ, ਉਸ ਨੇ ਜਮਾਂ ਦੇ ਹੀ ਵੱਸ ਪੈਣਾ ਹੈ। ਉੱਦਮਾਂ ਦੇ ਸਿਰ ਉੱਦਮ ਇਹੀ ਹੈ ਕਿ ਮੋਹ ਤਿਆਗ ਕੇ ਪ੍ਰਭੂ ਦਾ ਸਿਮਰਨ ਕਰੀਏ।੫।
SikhNet (Spanish)¿Por qué no dejar los detalles y beber solamente de la Esencia? (4-5)