ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Reverend Kabir.
Manmohan Singh (Punjabi)ਗਉੜੀ ਪੂਜਯ ਕਬੀਰ।
SikhNet (Spanish)Gauri Kabir yi.
ਜਬ ਹਮ; ਏਕੋ ਏਕੁ ਕਰਿ ਜਾਨਿਆ ॥
jab ham; eko ek kar jaaniaa |
Sant Singh KhalsaWhen I realize that there is One, and only One Lord,
Manmohan SinghWhen I realise that there is but one Lord,
Manmohan Singh (Punjabi)ਜਦ ਮੈਂ ਕੇਵਲ ਇਕ ਪ੍ਰਭੂ ਨੂੰ ਹੀ ਸਿਆਣਦਾ ਹਾਂ,
Fareedkot Teekaਹੇ ਭਾਈ! ਜਬ ਹਮਨੇ ਏਕ ਹੀ ਏਕ ਪਰਮੇਸ੍ਵਰ ਜਾਨਿਆਂ ਹੈ॥
Prof. Sahib Singhਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ,ਪਦ ਅਰਥ ਹਮ = ਅਸਾਂ। ਏਕੋ ਏਕੁ ਕਰਿ = ਇਹ ਨਿਸ਼ਚਾ ਕਰ ਕੇ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ। ਜਾਨਿਆ = ਸਮਝਿਆ ਹੈ।
SikhNet (Spanish)Si he concibiendo que hay sólo un Dios,
ਤਬ ਲੋਗਹ; ਕਾਹੇ ਦੁਖੁ ਮਾਨਿਆ ॥੧॥
tab logah; kaahe dukh maaniaa |1|
Sant Singh Khalsawhy then should the people be upset? ||1||
Manmohan Singhwhy then, should people feel distressed at it?
Manmohan Singh (Punjabi)ਤਾਂ ਲੋਕਾਂ ਨੂੰ ਕਿਉਂ ਤਕਲੀਫ ਮਹਿਸੂਸ ਹੁੰਦੀ ਹੈ?
Fareedkot Teekaਤਬ ਲੋਗੋਂ ਨੇ ਕਿਉਂ ਦੁਖ ਮਾਨਿਆ ਹੈ॥੧॥☬ਲੋਗ ਕਹਣ ਲਗੇ ਤੇਰੀ ਪਤਿ ਬਿਗੜ ਗਈ। ਤਿਸ ਪਰ ਕਹਤੇ ਹੈਂ:
Prof. Sahib Singhਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ॥੧॥ਪਦ ਅਰਥ ਲੋਗਹੁ = ਲੋਕਾਂ ਨੇ। ਕਾਹੇ = ਕਿਉਂ? ਦੁਖੁ ਮਾਨਿਆ = ਇਸ ਗੱਲ ਨੂੰ ਮਾੜਾ ਸਮਝਿਆ ਹੈ, ਇਸ ਗੱਲ ਦਾ ਦੁੱਖ ਕੀਤਾ ਹੈ ॥੧॥
SikhNet (Spanish)¿por qué mis parientes y amigos se sienten agredidos y se lamentan? (1)
ਹਮ ਅਪਤਹ; ਅਪੁਨੀ ਪਤਿ ਖੋਈ ॥
ham apatah; apunee pat khoee |
Sant Singh KhalsaI am dishonored; I have lost my honor.
Manmohan SinghI am dishonoured, I have lost my honour.
Manmohan Singh (Punjabi)ਮੈਂ ਬੇਇਜ਼ਤ ਹਾਂ। ਮੈਂ ਆਪਣੀ ਇਜ਼ਤ ਗੁਆ ਲਈ ਹੈ।
Fareedkot Teekaਹਮ ਅਪਤਿ ਹੈਂ ਤੌ ਅਪਨੀ ਪਤਿ ਖੋਈ ਹੈ॥
Prof. Sahib Singhਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ।ਪਦ ਅਰਥ ਅਪਤਹ = ਬੇ-ਪਤਾ, ਨਿਰਲੱਜ, ਜਿਸ ਦੀ ਕੋਈ ਇੱਜ਼ਤ ਨ ਰਹਿ ਜਾਏ। ਖੋਈ = ਗਵਾ ਲਈ ਹੈ।
SikhNet (Spanish)Ellos dicen que he perdido mi honor y mi status social.
ਹਮਰੈ ਖੋਜਿ; ਪਰਹੁ ਮਤਿ ਕੋਈ ॥੧॥ ਰਹਾਉ ॥
hamarai khoj; parahu mat koee |1| rahaau |
Sant Singh KhalsaNo one should follow in my footsteps. ||1||Pause||
Manmohan SinghLet no one follow in my foot steps. Pause.
Manmohan Singh (Punjabi)ਮੇਰੇ ਪਿਛੇ ਹਰਗਿਜ ਕੋਈ ਨਾਂ ਲੱਗੇ। ਠਹਿਰਾਉ।
Fareedkot Teekaਹਮਾਰੇ (ਖੋਜਿ) ਪੀਛੇ ਕੋਈ ਮਤ ਪਰੋ॥੧॥ ਰਹਾਉ ॥☬ਲੋਕੋਂ ਨੇ ਕਹਾ ਤੂੰ ਬਡਾ ਮੰਦਾ ਹੈਂ ਭਲੀ ਕਹੀ ਕੋ ਬੁਰੀ ਮਾਨਤਾ ਹੈਂ। ਤਿਸ ਪਰ ਕਹਤੇ ਹੈਂ:
Prof. Sahib Singh(ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ॥੧॥ ਰਹਾਉ ॥ਪਦ ਅਰਥ ਖੋਜਿ = ਖੋਜ ਤੇ, ਪਿੱਛੇ, ਰਾਹ ਤੇ। ਮਤਿ ਪਰਹੁ = ਨਾਹ ਤੁਰੋ ॥੧॥ ਰਹਾਉ ॥
SikhNet (Spanish)Si es así, ¿por qué entonces se preocupan y andan tras de mí?(1-Pausa)
ਹਮ ਮੰਦੇ; ਮੰਦੇ ਮਨ ਮਾਹੀ ॥
ham mande; mande man maahee |
Sant Singh KhalsaI am bad, and bad in my mind as well.
Manmohan SinghI am bad, and bad in mind as well.
Manmohan Singh (Punjabi)ਮੈਂ ਬੁਰਾ ਹਾਂ ਅਤੇ ਚਿੱਤ ਵਿਚੋਂ ਭੀ ਬੁਰਾ ਹਾਂ।
Fareedkot Teekaਹਮ ਮੰਦੇ ਹੈਂ ਤੌ ਅਪਨੇ ਮਨ ਬੀਚ ਹੀ ਬੁਰੇ ਹੈਂ॥
Prof. Sahib Singhਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?)ਪਦ ਅਰਥ ਮਾਹੀ = ਵਿਚ। ਮੰਦੇ = ਭੈੜੇ।
SikhNet (Spanish)Puede ser que sea malo, y mi mente inestable,
ਸਾਝ ਪਾਤਿ; ਕਾਹੂ ਸਿਉ ਨਾਹੀ ॥੨॥
saajh paat; kaahoo siau naahee |2|
Sant Singh KhalsaI have no partnership with anyone. ||2||
Manmohan SinghI have no partnership with anyone.
Manmohan Singh (Punjabi)ਮੇਰੀ ਕਿਸੇ ਨਾਲ ਭਾਈਵਾਲੀ ਨਹੀਂ।
Fareedkot Teekaਹਮਾਰੀ ਸਾਂਝ ਔਰ (ਪਾਤਿ) ਪੰਗਤੀ ਕਿਸੇ ਕੇ ਸਾਥ ਨਹੀਂ ਹੈ॥੨॥☬ਲੋਕੋਂ ਨੇ ਕਹਾ ਤੇਰੀ ਪਤਿ ਬਿਗੜ ਗਈ ਹੈ। ਤਿਸ ਪਰ ਕਹਤੇ ਹੈਂ:
Prof. Sahib Singhਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ॥੨॥ਪਦ ਅਰਥ ਸਾਝ ਪਾਤਿ = ਭਾਈਚਾਰਾ, ਮੇਲ-ਮੁਲਾਕਾਤ। ਕਾਹੂ ਸਿਉ = ਕਿਸੇ ਨਾਲ ॥੨॥
SikhNet (Spanish)pero mi honor, o lo que dicen que es mi deshonor, no se lo daría a nadie. (2)
ਪਤਿ ਅਪਤਿ; ਤਾ ਕੀ ਨਹੀ ਲਾਜ ॥
pat apat; taa kee nahee laaj |
Sant Singh KhalsaI have no shame about honor or dishonor.
Manmohan SinghAbout honour and dishonour, I feel no shame,
Manmohan Singh (Punjabi)ਇੱਜ਼ਤ ਤੇ ਬੇਇਜ਼ਤੀ ਦੀ ਮੈਨੂੰ ਕੋਈ ਸ਼ਰਮ ਨਹੀਂ,
Fareedkot Teekaਜੈਸੇ ਪਤਿ ਰਹਿ ਆਵਤੀ ਹੈ ਔਰ ਜੈਸੇ ਅਪਤਿ ਹੋਵੀਤਾ ਹੈ, ਤਾਕੀ ਤੁਮ ਕੋ ਲਾਜ ਨਹੀਂ ਹੈ॥
Prof. Sahib Singhਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ;ਪਦ ਅਰਥ ਪਤਿ ਅਪਤਿ = ਆਦਰ ਨਿਰਾਦਰੀ। ਲਾਜ = ਪਰਵਾਹ।
SikhNet (Spanish)No me importa si el mundo me glorifica o me desgracia;
ਤਬ ਜਾਨਹੁਗੇ; ਜਬ ਉਘਰੈਗੋ ਪਾਜ ॥੩॥
tab jaanahuge; jab ugharaigo paaj |3|
Sant Singh KhalsaBut you shall know, when your own false covering is laid bare. ||3||
Manmohan Singhbut you shall know then, when your gilding shall be laid bare.
Manmohan Singh (Punjabi)ਪਰ ਤੁਹਾਨੂੰ ਉਦੋਂ ਪਤਾ ਲੱਗੇਗਾ, ਜਦ ਤੁਹਾਡਾ ਪੜਦਾ ਫਾਸ ਹੋਵੇਗਾ।
Fareedkot Teekaਜਬ ਤੁਮਾਰਾ ਪਾਜ ਪ੍ਰਲੋਕ ਮੇਂ ਉਘੜ ਜਾਵੇਗਾ ਤਬ ਜਾਨੋਗੇ॥੩॥☬ਲੋਕੋਂ ਨੇ ਕਹਾ ਕਿ ਆਪ ਕਹੋ ਪਤਿ ਕੈਸੇ ਰਹਤੀ ਹੈ। ਤਿਸ ਪਰ ਕਹਤੇ ਹੈਂ:
Prof. Sahib Singhਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ ॥੩॥ਪਦ ਅਰਥ ਜਾਨਹੁਗੇ = ਤੁਹਾਨੂੰ ਸਮਝ ਆਵੇਗੀ। ਪਾਜ = ਵਿਖਾਵਾ ॥੩॥
SikhNet (Spanish)lo que me importa es ser aprobado en la Corte del Señor.(3)
ਕਹੁ ਕਬੀਰ; ਪਤਿ ਹਰਿ ਪਰਵਾਨੁ ॥
kahu kabeer; pat har paravaan |
Sant Singh KhalsaSays Kabeer, honor is that which is accepted by the Lord.
Manmohan SinghSays Kabir, that is honour, which is acceptable to God.
Manmohan Singh (Punjabi)ਕਬੀਰ ਜੀ ਆਖਦੇ ਹਨ, ਇਜ਼ਤ ਓਹੀ ਹੈ ਜਿਸ ਨੂੰ ਵਾਹਿਗੁਰੂ ਕਬੂਲ ਕਰਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਇਜਤ ਓਹੀ ਹੈ ਜਿਸ ਕੋ ਹਰੀ ਪਰਵਾਣ ਕਰ ਲੇਵੇ॥☬ਜੇ ਕਹੇ ਹਰੀ ਕਿਸ ਕਰਮ ਕੇ ਕਰਨੇ ਕਰ ਪਤਿ ਪ੍ਰਵਾਨ ਕਰ ਲੇਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ।ਪਦ ਅਰਥ ਪਤਿ = (ਅਸਲ) ਇੱਜ਼ਤ। ਪਰਵਾਨੁ = ਕਬੂਲ।
SikhNet (Spanish)Dice Kabir, lo Honorable es aquello que el Señor aprueba;
ਸਰਬ ਤਿਆਗਿ; ਭਜੁ ਕੇਵਲ ਰਾਮੁ ॥੪॥੩॥
sarab tiaag; bhaj keval raam |4|3|
Sant Singh KhalsaGive up everything - meditate, vibrate upon the Lord alone. ||4||3||
Manmohan SinghForsake all else and meditate on the Omnipresent Lord alone.
Manmohan Singh (Punjabi)ਹੋਰ ਸਾਰਾ ਕੁਛ ਛੱਡ ਦੇ ਅਤੇ ਸਿਰਫ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ।
Fareedkot Teekaਸਰਬ ਤਿਆਗ ਕਰ ਕੇ (ਕੇਵਲ) ਏਕ ਸੁਧ ਰੂਪ ਰਾਮ ਕਾ ਭਜਨ ਕਰੋ॥੪॥੩॥☬ਏਕ ਸਮੇਂ ਕਾਸ਼ੀ ਮੇਂ ਦਿਗਬਰੀ ਔਰ ਸੰਨ੍ਯਾਸੀ ਅਰ ਬ੍ਰਹਮਚਾਰੀ ਆਪਸ ਮੇਂ ਬਿਬਾਦ ਕਰ ਅਪਨੀ ਅਪਨੀ ਅਧਿਕਤਾ ਜਨਾਵਤੇ ਹੂਏ ਕਬੀਰ ਜੀ ਕੋ ਮੁਨਸਫ ਮਾਨ ਕਰ ਕਹਾ ਕਿ ਆਪ ਹਮਾਰਾ ਝਗੜਾ ਨਿਵਾਰੋ। ਤਿਸ ਪਰ ਕਬੀਰ ਜੀ ਆਤਮ ਗਿਆਨ ਸੇ ਬਿਨਾਂ ਭੇਖਾਂ ਕੀ ਤੁਛਤਾ ਜਨਾਵਤੇ ਹੂਏ ਕਹਤੇ ਹੈਂ:
Prof. Sahib Singh(ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ॥੪॥੩॥ਪਦ ਅਰਥ ਤਿਆਗਿ = ਛੱਡ ਕੇ। ਭਜੁ = ਸਿਮਰ।੪ ॥੪॥੩॥
* ਭਾਵ: ਦੁਨੀਆ ਦੇ ਬੰਦੇ ਲੋਕ-ਲਾਜ ਪਿੱਛੇ ਮਰਦੇ ਮਰਦੇ ਭਗਤ ਜਨਾਂ ਨੂੰ ਕੁਤਰਕਾਂ ਕਰਦੇ ਹਨ, ਕਿਉਂਕਿ ਬੰਦਗੀ ਵਾਲੇ ਮਨੁੱਖ ਲੋਕ-ਲਾਜ ਛੱਡ ਕੇ ਸਭ ਜੀਆਂ ਨਾਲ ਇਕੋ ਜਿਹਾ ਵਰਤਾਉ ਰੱਖਦੇ ਹਨ। ਪਰ ਦੁਨੀਆ ਦੇ ਇਹ ਆਦਰ ਜਾਂ ਨਿਰਾਦਰੀ ਪ੍ਰਭੂ ਦੀ ਹਜ਼ੂਰੀ ਵਿਚ ਕਿਸੇ ਲੇਖੇ ਨਹੀਂ ਹਨ। ਉੱਥੇ ਤਾਂ ਬੰਦਗੀ ਕਬੂਲ ਹੈ।੩।
SikhNet (Spanish)así es que deja todos los demás valores y contempla al Señor. (4-3)