ੴ

ਸਿੱਖਬਾਣੀ · SikhBani

ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥

tudh jag meh khel rachaaeaa vich haumai paaeea
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1096 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੁਧੁ ਜਗ ਮਹਿ ਖੇਲੁ ਰਚਾਇਆ; ਵਿਚਿ ਹਉਮੈ ਪਾਈਆ ॥

tudh jag meh khel rachaaeaa; vich haumai paaeea |

Sant Singh KhalsaYou have staged this play in the world, and infused egotism into all beings.
Manmohan SinghO Lord, Thou has staged a play in the world and has infused ego in the mortals.
Manmohan Singh (Punjabi)ਹੇ ਸਾਈਂ! ਤੂੰ ਸੰਸਾਰ ਅੰਦਰ ਇੱਥ ਖੇਡ ਰਚੀ ਹੈ ਅਤੇ ਪ੍ਰਣੀਆਂ ਅੰਦਰ ਚੰਗਤਾ ਪਾਈਂ ਹੋਈ ਹੈ।
Fareedkot Teekaਹੇ ਹਰੀ! ਤੈਨੇ ਜਗ ਬੀਚ ਐਸਾ ਖੇਲੁ ਰਚਾਇਆ ਹੈ, ਰਚਨਾ ਕਰ ਕੇ ਸਭ ਕੇ ਬੀਚ ਹਉਮੈਂ ਪਾਈ ਹੈ॥
Prof. Sahib Singhਹੇ ਪ੍ਰਭੂ! ਤੂੰ ਜੀਵਾਂ ਦੇ ਅੰਦਰ ਹਉਮੈ ਪਾ ਦਿੱਤੀ ਹੈ, (ਤੇ ਇਸ ਤਰ੍ਹਾਂ) ਜਗਤ ਵਿਚ ਇਕ ਤਮਾਸ਼ਾ ਰਚ ਦਿੱਤਾ ਹੈ।

ਪਦ ਅਰਥ ਵਿਚਿ = (ਜੀਵਾਂ ਦੇ) ਅੰਦਰ।

SikhNet (Spanish)Oh Dios, eres Tú Quien arregla el teatro del mundo entero e infundes el ego en el corazón,

ਏਕੁ ਮੰਦਰੁ. ਪੰਚ ਚੋਰ ਹਹਿ; ਨਿਤ ਕਰਹਿ ਬੁਰਿਆਈਆ ॥

ek mandar. panch chor heh; nit kareh buriaaeea |

Sant Singh KhalsaIn the one temple of the body are the five thieves, who continually misbehave.
Manmohan SinghIn the one mansion (body) there are five thieves, who ever do misdeeds.
Manmohan Singh (Punjabi)ਇਕ ਮਹਿਲ (ਸਰੀਰ) ਅੰਦਰ ਪੰਜ ਤਸਕਰ ਹਨ ਜੋ ਸਦਾ ਹੀ ਕੁਕੁਰਮ ਕਰਦੇ ਹਨ।
Fareedkot Teekaਸਰੀਰ ਰੂਪ ਤੋ ਏਕ ਮੰਦਰ ਹੈ ਤਿਸਮੈਂ ਕਾਮਾਦੀ ਪੰਚ ਚੋਰ ਹੈਂ, ਵਹੁ ਨਿਤ ਹੀ ਬੁਰਿਆਈਆਂ ਕਰਤੇ ਹੈਂ॥
Prof. Sahib Singhਇਹ ਮਨੁੱਖਾ ਸਰੀਰ ਇਕ ਹੈ (ਇਸ ਵਿਚ) ਕਾਮਾਦਿਕ ਪੰਜ ਚੋਰ ਹਨ ਜੋ ਸਦਾ ਹੀ ਭੈੜ ਕਰਦੇ ਰਹਿੰਦੇ ਹਨ।

ਪਦ ਅਰਥ ਮੰਦਰੁ = ਮਨੁੱਖਾ ਸਰੀਰ। ਪੰਚ ਚੋਰ = ਕਾਮਾਦਿਕ ਪੰਜੇ। ਕਰਹਿ = ਕਰਦੇ ਹਨ।

SikhNet (Spanish)creas el templo del cuerpo y también las cinco pasiones que nos ultrajan.

ਦਸ ਨਾਰੀ. ਇਕੁ ਪੁਰਖੁ ਕਰਿ; ਦਸੇ ਸਾਦਿ ਲੋੁਭਾਈਆ ॥

das naaree. ik purakh kar; dase saad luobhaaeea |

Sant Singh KhalsaThe ten brides, the sensory organs were created, and the one husband, the self; the ten are engrossed in flavors and tastes.
Manmohan SinghHe has created ten females (sense organs) and one male (mind). All the ten are engrossed in relishes.
Manmohan Singh (Punjabi)ਉਸ ਨੇ ਦਸ ਇਸਤ੍ਰੀਆਂ (ਇੰਦ੍ਰੀਆਂ) ਅਤੇ ਇਕ ਮਰਦ (ਮਨ) ਰਚੇ ਹਨ। ਸਾਰੀਆਂ ਦਸ ਹੀ ਸੁਆਦਾਂ ਅੰਦਰ ਖਚਤ ਹਨ।
Fareedkot Teekaਜੀਵ ਤਾਂ ਇਕ ਪੁਰਖ ਹੈ ਔ ਦਸ ਇੰਦ੍ਰੀਆਂ ਇਸ ਕੀਆਂ ਇਸਤ੍ਰੀਆਂ ਕੀਤੀਆਂ ਹੈਂ। ਦਸੋ ਇੰਦ੍ਰੀਆਂ ਕੈਸੀਆਂ ਹੈਂ? ਜੋ ਅਪਨੇ ਅਪਨੇ ਸੁਆਦ ਮੇਂ ਲੁਭਾਈਆਂ ਹੂਈਆਂ ਹੈਂ॥
Prof. Sahib Singh(ਇਕ ਪਾਸੇ) ਮਨ ਇਕੱਲਾ ਹੈ, (ਇਸ ਦੇ ਨਾਲ) ਦਸ ਇੰਦ੍ਰੀਆਂ ਹਨ, ਇਹ ਦਸੇ ਹੀ (ਮਾਇਆ ਦੇ) ਸੁਆਦ ਵਿਚ ਫਸੀਆਂ ਹੋਈਆਂ ਹਨ।

ਪਦ ਅਰਥ ਦਰ ਨਾਰੀ = ਦਸ ਇੰਦ੍ਰੀਆਂ। ਪੁਰਖੁ = ਮਨ। ਸਾਦਿ = ਸੁਆਦ ਵਿਚ।

SikhNet (Spanish)Diez son las mujeres de aquél hombre que vive en el vicio, engañado por el deseo.

ਏਨਿ ਮਾਇਆ ਮੋਹਣੀ ਮੋਹੀਆ; ਨਿਤ ਫਿਰਹਿ ਭਰਮਾਈਆ ॥

en maaeaa mohanee moheea; nit fireh bharamaaeea |

Sant Singh KhalsaThis Maya fascinates and entices them; they wander continually in doubt.
Manmohan SinghThis bewitching mammon has bewitched them and they ever wander in doubt.
Manmohan Singh (Punjabi)ਇਸ ਮੋਹ ਕਰ ਲੈਣ ਵਾਲੀ ਮੋਹਨੀ ਮਾਇਆ ਨੇ ਉਨ੍ਹਾਂ ਨੂੰ ਮੋਹ ਲਿਆ ਹੈ ਅਤੇ ਉਹ ਹਮੇਸ਼ਾਂ ਸੰਦੇਹ ਅੰਦਰ ਭਟਕਦੀਆਂ ਹਨ।
Fareedkot Teekaਮਾਇਆ ਜੋ ਮੋਹਣੀ ਹੈ ਇਸ ਨੇ ਮੋਹੀਆਂ ਹੈਂ, ਇਸ ਕੀਆਂ ਭਰਮਾਈਆਂ ਹੂਈਆਂ ਵਿਸ੍ਯੋਂ ਮੇਂ ਨਿਤ ਹੀ ਫਿਰਤੀਆਂ ਹੈਂ॥
Prof. Sahib Singhਇਸ ਮੋਹਣੀ ਮਾਇਆ ਨੇ ਇਹਨਾਂ ਨੂੰ ਮੋਹਿਆ ਹੋਇਆ ਹੈ (ਇਸ ਵਾਸਤੇ ਇਹ) ਸਦਾ ਭਟਕਦੀਆਂ ਫਿਰਦੀਆਂ ਹਨ।

ਪਦ ਅਰਥ ਏਨਿ ਮਾਇਆ = ਇਸ ਮਾਇਆ ਨੇ। ਫਿਰਹਿ = (ਦਸ ਨਾਰੀ) ਫਿਰਦੀਆਂ ਹਨ।

SikhNet (Spanish)Sí, Maya embruja a todos y hace que uno vague en la duda.

ਹਾਠਾ ਦੋਵੈ ਕੀਤੀਓ; ਸਿਵ ਸਕਤਿ ਵਰਤਾਈਆ ॥

haatthaa dovai keeteeo; siv sakat varataaeea |

Sant Singh KhalsaYou created both sides, spirit and matter, Shiva and Shakti.
Manmohan SinghThou, O Lord, has created both the sides and manifested mind and matter.
Manmohan Singh (Punjabi)ਤੂੰ, ਹੇ ਸਾਹਿਬ! ਦੋਨੌਂ ਪਾਸੇ ਰਚੇ ਅਤੇ ਮਨ ਤੇ ਮਾਦਾ ਪ੍ਰਗਟ ਕੀਤੇ ਹਨ।
Fareedkot Teekaਗੁਰਮੁਖ ਔ ਮਨਮੁਖ ਰੂਪ ਦੋਵੇਂ ਤਰਫਾਂ ਕੀਤੀਆਂ ਹੈ। ਗੁਰਮੁਖੋਂ ਮੇਂ (ਸਿਵ) ਪ੍ਰਮਾਤਮਾ ਕਾ ਹੁਕਮ ਔ ਮਨਮੁਖੋਂ ਮੇਂ (ਸਕਤੀ) ਮਾਇਆ ਕਾ ਹੁਕਮ ਵਰਤਾਇਆ ਹੈ॥
Prof. Sahib Singh(ਪਰ) ਇਹ ਦੋਵੇਂ ਪਾਸੇ ਤੂੰ ਆਪ ਹੀ ਬਣਾਏ ਹਨ, ਜੀਵਾਤਮਾ ਤੇ ਮਾਇਆ ਦੀ ਖੇਡ ਤੂੰ ਹੀ ਰਚੀ ਹੈ।

ਪਦ ਅਰਥ ਹਾਠਾ = ਤਰਫ਼ਾਂ। ਸਿਵ = ਜੀਵ। ਸਕਤਿ = ਮਾਇਆ।

SikhNet (Spanish)Ambos lados, oh Señor has creado, a la Mente Conciente y a Maya,

ਸਿਵ ਅਗੈ ਸਕਤੀ ਹਾਰਿਆ; ਏਵੈ ਹਰਿ ਭਾਈਆ ॥

siv agai sakatee haariaa; evai har bhaaeea |

Sant Singh KhalsaMatter loses out to spirit; this is pleasing to the Lord.
Manmohan SinghInsensitiveness loses before sensitiveness. So it pleases my Lord.
Manmohan Singh (Punjabi)ਜੜ੍ਹਤਾ, ਚਤਨਤਾ ਮੂਹਰੇ ਹਾਰ ਜਾਂਦੇ ਹੈ। ਇਸ ਤਰ੍ਹਾਂ ਹੀ ਮੇਰੇ ਮਾਲਕ ਨੂੰ ਚੰਗਾ ਲਗਦਾ ਹੈ।
Fareedkot Teekaਈਸਰ ਪਖ ਵਾਲੇ ਗੁਰੋਂ ਕੇ ਆਗੇ ਸਕਤੀ ਪਖ ਵਾਲੇ ਮਨਮੁਖੋਂ ਨੇ ਬਾਜੀ ਕੋ ਹਾਰਾ ਹੈ। ਹੇ ਹਰੀ! ਤੇਰੇ ਕੋ ਇਹ ਬਾਤਾਂ ਇਸੀ ਪ੍ਰਕਾਰ ਭਾਈਆਂ ਹੈਂ॥
Prof. Sahib Singhਹੇ ਹਰੀ! ਤੈਨੂੰ ਇਉਂ ਹੀ ਚੰਗਾ ਲੱਗਾ ਹੈ ਕਿ ਜੀਵਾਤਮਾ ਮਾਇਆ ਦੇ ਟਾਕਰੇ ਤੇ ਹਾਰ ਰਿਹਾ ਹੈ।

ਪਦ ਅਰਥ ਭਾਈਆ = ਚੰਗੀ ਲੱਗੀ।

SikhNet (Spanish)la ilusión, pero ante la mente, Maya pierde, ésta también es Tu Voluntad.

ਇਕਿ ਵਿਚਹੁ ਹੀ ਤੁਧੁ ਰਖਿਆ; ਜੋ ਸਤਸੰਗਿ ਮਿਲਾਈਆ ॥

eik vichahu hee tudh rakhiaa; jo satasang milaaeea |

Sant Singh KhalsaYou enshrined spirit within, which leads to merger with the Sat Sangat, the True Congregation.
Manmohan SinghAmidst them, Thou has placed a conscience, which unites the mortal with the saints society.
Manmohan Singh (Punjabi)ਉਨ੍ਹਾਂ ਅੰਦਰ ਤੂੰ ਇਕ ਆਤਮਾ ਟਿਕਾਈ ਹੈ, ਜੋ ਪ੍ਰਾਣੀ ਨੂੰ ਸਾਧ ਸੰਗਤ ਨਾਲ ਮਿਲਾਉਂਦੀ ਹੈ।
Fareedkot Teekaਜੋ ਸਤਿਸੰਗ ਮੇਂ ਮਿਲਾਏ ਹੈਂ (ਇਕਿ) ਤਿਨ ਜੀਵਨ ਮੁਕਤਿ ਕੋ ਪਖਪਾਤ ਸੇ ਸੰਸਾਰ ਮੇਂ ਤੈਨੇ ਰਖ ਲੀਆ ਹੈ॥
Prof. Sahib Singhਪਰ ਜਿਨ੍ਹਾਂ ਨੂੰ ਤੂੰ ਸਤਸੰਗ ਵਿਚ ਜੋੜਿਆ ਹੈ ਉਹਨਾਂ ਨੂੰ ਤੂੰ ਮਾਇਆ ਵਿਚੋਂ ਬਚਾ ਲਿਆ ਹੈ (ਤੇ ਆਪਣੇ ਚਰਨਾਂ ਵਿਚ ਲੀਨ ਕਰ ਰੱਖਿਆ ਹੈ)

ਪਦ ਅਰਥ ਇਕਿ = ਕਈ ਜੀਵ।

SikhNet (Spanish)A algunos Tú Mismo los salvas; a ellos los conduces hasta Tus Santos.

ਜਲ ਵਿਚਹੁ. ਬਿੰਬੁ ਉਠਾਲਿਓ; ਜਲ ਮਾਹਿ ਸਮਾਈਆ ॥੬॥

jal vichahu. binb utthaalio; jal maeh samaaeea |6|

Sant Singh KhalsaWithin the bubble, You formed the bubble, which shall once again merge into the water. ||6||
Manmohan SinghFrom within the water, thou has produced the bubble, which shall ultimately merge in the water.
Manmohan Singh (Punjabi)ਪਾਣੀ ਦੇ ਵਿਚੋਂ ਤੂੰ ਬੁਲਬੁਲਾ ਪੈਦਾ ਕੀਤਾ ਹੈ, ਜੋ ਓੜਕ ਨੂੰ ਪਾਣੀ ਵਿੱਚ ਹੀ ਲੀਨ ਹੋ ਜਾਊਗਾ।
Fareedkot Teekaਤੇਰੇ ਮੇਂ ਵਹੁ ਐਸੇ ਅਭੇਦ ਹੂਏ ਹੈਂ ਜੈਸੇ ਜਲ ਬੀਚ ਸੇ ਜਲ ਰੂਪ (ਬਿੰਬੁ) ਬੁਦਬੁਦਾ ਉਠ ਕੇ ਜਲ ਕੇ ਬੀਚ ਹੀ ਸਮਾਇਆ ਹੈ॥੬॥
Prof. Sahib Singhਜਿਵੇਂ ਪਾਣੀ ਵਿਚੋਂ ਬੁਲਬੁਲਾ ਪੈਦਾ ਹੁੰਦਾ ਹੈ ਤੇ ਪਾਣੀ ਵਿਚ ਹੀ ਲੀਨ ਹੋ ਜਾਂਦਾ ਹੈ (ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਹਨ) ॥੬॥

ਪਦ ਅਰਥ ਬਿੰਬੁ = ਬੁਲਬੁਲਾ ॥੬॥

SikhNet (Spanish)Sí, son como una burbuja que se levanta en el mar y después se inmerge de nuevo en esa grandeza y expansión. (6)
Answers quote the Granth verbatim with Ang citations. AI commentary is not Gurbani and not a religious ruling.