ੴ

ਸਿੱਖਬਾਣੀ · SikhBani

Ang 1321

Sri Guru Granth Sahib · Raag Kalyaan · 3 shabads, 31 lines
Translations
Shabad Guru Ramdas Ji Raag Kalyaan

ਕਲਿਆਨ ਮਹਲਾ ੪ ॥

kaliaan mahalaa 4 |

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੌਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਪ੍ਰਭ ਕੀਜੈ ਕ੍ਰਿਪਾ ਨਿਧਾਨ; ਹਮ ਹਰਿ ਗੁਨ ਗਾਵਹਗੇ ॥

prabh keejai kripaa nidhaan; ham har gun gaavahage |

Sant Singh KhalsaO God, Treasure of Mercy, please bless me, that I may sing the Glorious Praises of the Lord.
Manmohan SinghO Lord God, the Treasure of bliss, have Thou mercy on me, that I may sing Thine praises.
Manmohan Singh (Punjabi)ਹੇ ਖੁਸ਼ੀ ਦੇ ਖ਼ਜ਼ਾਨੇ ਸਾਈਂ ਹਰੀ! ਤੂੰ ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀਆਂ ਸਿਫ਼ਤਾਂ ਗਾਇਨ ਕਰਾਂ।
Fareedkot Teekaਹੇ ਹਰੀ ਪ੍ਰਭੂ ਕਿਰਪਾ ਕੀ ਨਿਧੀ! ਹਮਾਰੇ ਪੁਰ ਕਿਰਪਾ ਕੀਜੀਏ, ਹਮ ਤੇਰੇ ਗੁਣੋਂ ਕੋ ਗਾਵੈਂਗੇ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ।

ਪਦ ਅਰਥ ਪ੍ਰਭ = ਹੇ ਪ੍ਰਭੂ! ਕੀਜੈ ਕ੍ਰਿਪਾ = ਕ੍ਰਿਪਾ ਕਰ। ਕ੍ਰਿਪਾ ਨਿਧਾਨ = ਹੇ ਕ੍ਰਿਪਾ ਦੇ ਖ਼ਜ਼ਾਨੇ। ਹਮ = ਅਸੀਂ ਜੀਵ। ਗੁਨ ਗਾਵਹਗੇ = ਗੁਨ ਗਾਵਹ, ਗੁਣ ਗਾਂਦੇ ਰਹੀਏ।

SikhNet (Spanish)Oh, Dios, Tesoro de Misericordia, bendíceme para que pueda cantar las Alabanzas Gloriosas del Señor.

ਹਉ ਤੁਮਰੀ ਕਰਉ, ਨਿਤ ਆਸ ਪ੍ਰਭ; ਮੋਹਿ. ਕਬ ਗਲਿ ਲਾਵਹਿਗੇ ॥੧॥ ਰਹਾਉ ॥

hau tumaree krau, nit aas prabh; mohi. kab gal laavahige |1| rahaau |

Sant Singh KhalsaI always place my hopes in You; O God, when will you take me in Your Embrace? ||1||Pause||
Manmohan SinghI ever repose my hope in Thee, O Lord. When shall Thou take me in Thy embrace?. Pause.
Manmohan Singh (Punjabi)ਮੈਂ ਸਦੀਵ ਹੀ ਤੇਰੇ ਵਿੱਚ ਉਮੈਦ ਬੰਨ੍ਹੀ ਰੱਖਦਾ ਹਾਂ, ਹੇ ਸੁਆਮੀ! ਤੂੰ ਮੈਨੂੰ ਕਦੋਂ ਆਪਣੀ ਗਲਵੱਕੜੀ ਵਿੱਚ ਲਵੇਗਾਂ? ਠਹਿਰਾਓ।
Fareedkot Teekaਮੈਂ ਤੁਮਾਰੀ ਨਿਤਾਪ੍ਰਤੀ ਆਸਾ ਕਰ ਰਹਾ ਹੂੰ ਕਿ ਮੇਰੇ ਕੋ ਪ੍ਰਭੂ ਕਬ ਕੰਠ ਮੇਂ ਲਗਾਵੈਂਗੇ, ਭਾਵ ਸੇ ਕਬ ਅਭੇਦ ਕਰੇਂਗੇ? ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ ॥੧॥ ਰਹਾਉ ॥

ਪਦ ਅਰਥ ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਦਾ ਹਾਂ। ਨਿਤ = ਸਦਾ। ਮੋਹਿ = ਮੈਨੂੰ। ਗਲਿ = ਗਲ ਨਾਲ। ਲਾਵਹਿਗੇ = ਲਾਣਗੇ ॥੧॥ ਰਹਾਉ ॥

SikhNet (Spanish)Mis esperanzas están siempre puestas en Ti. Oh, Dios, ¿cuándo me llevarás en Tu Abrazo? (1-Pausa)

ਹਮ ਬਾਰਿਕ ਮੁਗਧ ਇਆਨ; ਪਿਤਾ ਸਮਝਾਵਹਿਗੇ ॥

ham baarik mugadh eaan; pitaa samajhaavahige |

Sant Singh KhalsaI am a foolish and ignorant child; Father, please teach me!
Manmohan SinghI am thy ignorant and silly child, O Lord, my Father; bless Thou me with Thy instructions.
Manmohan Singh (Punjabi)ਮੈਂ ਤੇਰਾ ਬੇਸਮਝਠ ਅਤੇ ਨਾਦਾਨ ਬੱਚਾ ਹਾਂ, ਹੇ ਸੁਆਮੀ ਮਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲੱਗਦਾ ਹੈ, ਹੇ ਆਲਮ ਦੇ ਬਾਬਲ! ਤੂੰ ਮੈਨੂੰ ਕਦੋ ਆਪਣੀ ਸਿਖ਼ਮਤ ਪ੍ਰਦਾਨ ਕਰ।
Fareedkot Teekaਹਮ ਬਾਲਕ (ਮੁਗਧ ਇਆਨ) ਅਤੀ ਅਗ੍ਯਾਤ ਹੈਂ ਔਰ ਇਹ ਨਿਸਚਾ ਹੈ ਕੇ ਮੇਰੇ ਕੋ, ਹੇ ਪਿਤਾ ਪ੍ਰਭੂ! ਆਪ ਸਮਝਾਇ ਲੇਵੇਂਗੇ॥
Prof. Sahib Singhਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ।

ਪਦ ਅਰਥ ਬਾਰਿਕ = ਬਾਲਕ, ਬੱਚੇ। ਮੁਗਧ = ਮੂਰਖ। ਇਆਨ = ਅੰਞਾਣੇ।

SikhNet (Spanish)Oh Padre, soy el niño tonto e ignorante, por favor enséñame, pues cometo errores una y otra vez,

ਸੁਤੁ ਖਿਨੁ ਖਿਨੁ ਭੂਲਿ ਬਿਗਾਰਿ; ਜਗਤ ਪਿਤ ਭਾਵਹਿਗੇ ॥੧॥

sut khin khin bhool bigaar; jagat pit bhaavahige |1|

Sant Singh KhalsaYour child makes mistakes again and again, but still, You are pleased with him, O Father of the Universe. ||1||
Manmohan SinghThe child errs and commits faults, every moment but still he is pleasing to Thee, O Father of the universe.
Manmohan Singh (Punjabi)ਤੇਰਾ ਬੱਚਾ, ਹਰ ਮੁਹਤ ਭੁਲਦਾ ਅਤੇ ਗ਼ਲਤੀਆਂ ਕਰਦਾ ਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲਗਦਾ ਹੈ, ਹੇ ਆਲਮ ਦੇ ਬਾਬਲ।
Fareedkot Teekaਪੁਤ੍ਰ ਖਿਨ ਖਿਨ ਮੇਂ ਭੁਲ ਸੇ ਬਿਗਾੜ ਭੀ ਕਰ ਦੇਵੇ ਤਾਂ ਵੀ ਜਗਤ ਮੇਂ ਪਿਤਾ ਕੋ ਪੁਤ੍ਰ ਭਾਇ ਹੀ ਜਾਤੇ ਹੈਂ। ਭਾਵ ਹਮ ਚਾਹੇਂ ਭੂਲ ਸੇ ਅਯੋਗ ਕਰਮ ਭੀ ਕਰ ਲੇਤੇ ਹੈਂ, ਪਰੰਤੂ ਹੇ ਜਗਤ ਪਿਤਾ ਪਰਮੇਸ੍ਵਰ! ਹਮ ਕੋ ਤੂੰ ਬਖਸ ਲੇਵੇਂਗਾ॥੧॥
Prof. Sahib Singhਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ ॥੧॥

ਪਦ ਅਰਥ ਸੁਤੁ = ਪੁੱਤਰ (ਇਕ-ਵਚਨ)। ਭੂਲਿ = ਭੂਲੈ, ਭੁੱਲਦਾ ਹੈ। ਬਿਗਾਰਿ = ਬਿਗਾਰੈ, ਵਿਗਾੜਦਾ ਹੈ। ਭਾਵਹਿਗੇ = (ਬੱਚੇ) ਪਿਆਰੇ ਲੱਗਦੇ ਹਨ ॥੧॥

SikhNet (Spanish)y aún así continúas complacido conmigo. Oh, Padre del Universo. (1)

ਜੋ ਹਰਿ ਸੁਆਮੀ ਤੁਮ ਦੇਹੁ; ਸੋਈ ਹਮ ਪਾਵਹਗੇ ॥

jo har suaamee tum dehu; soee ham paavahage |

Sant Singh KhalsaWhatever You give me, O my Lord and Master - that is what I receive.
Manmohan SinghWhatever Thou give me, O Lord God, that alone I receive.
Manmohan Singh (Punjabi)ਜਿਹੜਾ ਕੁਝ ਤੂੰ ਮੈਨੂੰ ਦਿੰਦਾ ਹੈਂ, ਹੇ ਸੁਅਮੀ ਵਾਹਿਗੁਰੂ ਕੇਵਲ ਉਹ ਹੀ ਮੈਂ ਪਾਉਂਦਾ ਹਾਂ।
Fareedkot Teekaਹੇ ਹਰੀ ਸੁਆਮੀ! ਜੋ ਕੁਛ ਮੇਰੇ ਕੋ ਦੇਵੋਗੇ ਸੋਈ ਹਮ ਪਾਇ ਲੇਵੇਂਗੇ; ਵਾ ਜੋ ਤੁਮ ਦੇਤੇ ਹੋ ਸੋ ਪਾਵਤੇ ਹੈਂ॥
Prof. Sahib Singhਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ।

ਪਦ ਅਰਥ ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਹਮ ਪਾਵਹਗੇ = ਅਸੀਂ ਜੀਵ ਲੈ ਸਕਦੇ ਹਾਂ।

SikhNet (Spanish)Todo lo que me das, eso es lo que recibo,

ਮੋਹਿ ਦੂਜੀ. ਨਾਹੀ ਠਉਰ; ਜਿਸੁ ਪਹਿ ਹਮ ਜਾਵਹਗੇ ॥੨॥

mohi doojee. naahee tthaur; jis peh ham jaavahage |2|

Sant Singh KhalsaThere is no other place where I can go. ||2||
Manmohan SinghFor me, there is no other place, where I can go to.
Manmohan Singh (Punjabi)ਮੇਰੇ ਲਈ ਹੋਰ ਕੋਈ ਥਾਂ ਨਹੀਂ, ਜਿਥੇ ਮੈਂ ਜਾ ਸਕਾਂਗੇ ਬਾਬਲ! ਤੂੰ ਮੈਨੂੰ ਆਪਣੀ ਸਿਖਮਤ ਪ੍ਰਦਾਨ ਕਰ।
Fareedkot Teekaਮੇਰੇ ਕੋ ਦੂਸਰੀ ਜਗਾ ਔਰ ਕੋਈ ਨਹੀਂ ਹੈ ਜਿਸ ਕੇ ਪਾਸ ਹਮ ਜਾਵੈਂਗੇ॥੨॥
Prof. Sahib Singh(ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ ॥੨॥

ਪਦ ਅਰਥ ਮੋਹਿ = ਮੈਨੂੰ। ਠਉਰ = ਥਾਂ, ਆਸਰਾ। ਪਹਿ = ਪਾਸ, ਕੋਲ ॥੨॥

SikhNet (Spanish)no hay otro lugar donde pueda ir. (2)

ਜੋ ਹਰਿ ਭਾਵਹਿ ਭਗਤ ਤਿਨਾ; ਹਰਿ ਭਾਵਹਿਗੇ ॥

jo har bhaaveh bhagat tinaa; har bhaavahige |

Sant Singh KhalsaThose devotees who are pleasing to the Lord - the Lord is pleasing to them.
Manmohan SinghThe saints, who are pleasing to God, unto them alone, God is pleasing.
Manmohan Singh (Punjabi)ਉਹ ਸੰਤ, ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਕੇਵਲ ਉਨ੍ਹਾਂ ਨੂੰ ਹੀ ਵਾਹਿਗੁਰੂ ਚੰਗਾ ਲੱਗਦਾ ਹੈ।
Fareedkot Teekaਹੇ ਹਰੀ! ਜੋ ਭਗਤ ਤੇਰੇ ਕੋ ਭਾਵਤੇ ਹੈਂ, ਹੇ ਹਰੀ! ਤੂੰ ਤਿਨ ਕੋ ਭਾਇ ਜਾਵੈਗਾ॥
Prof. Sahib Singhਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ।

ਪਦ ਅਰਥ ਜੋ ਭਗਤ = ਜਿਹੜੇ ਭਗਤ (ਬਹੁ-ਵਚਨ)। ਹਰਿ ਭਾਵਹਿ = ਹਰੀ ਨੂੰ ਪਿਆਰੇ ਲੱਗਦੇ ਹਨ। ਤਿਨਾ = ਉਹਨਾਂ ਨੂੰ। ਹਰਿ ਭਾਵਹਿਗੇ = ਪ੍ਰਭੂ ਜੀ ਪਿਆਰੇ ਲੱਗਦੇ ਹਨ।

SikhNet (Spanish)Los Devotos que complacen al Señor, el Señor los complace a ellos.

ਜੋਤੀ ਜੋਤਿ ਮਿਲਾਇ; ਜੋਤਿ ਰਲਿ ਜਾਵਹਗੇ ॥੩॥

jotee jot milaae; jot ral jaavahage |3|

Sant Singh KhalsaTheir light merges into the Light; the lights are merged and blended together. ||3||
Manmohan SinghThe Luminous Lord shall blend their light with His own and thus both the lights shall merge together.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਉਨ੍ਹਾਂ ਦੇ ਪ੍ਰਕਾਸ਼ ਨੂੰ ਆਪਣੇ ਪ੍ਰਕਾਸ਼ ਵਿੱਚ ਅਭੇਦ ਕਰ ਲਵੇਗਾ, ਤੇ ਦੋਨੋਂ ਪ੍ਰਕਾਸ਼ ਇਸ ਤਰ੍ਹਾਂ ਇਕ-ਮਿਕ ਹੋ ਜਾਣਗੇ।
Fareedkot Teekaਹੇ (ਜੋਤਿ) ਗਿਆਤ ਕੇ ਦੇਣੇ ਵਾਲੇ ਜੋਤੀ! ਤੇਰੇ ਸਾਥ ਜੋਤ ਕੋ ਮਿਲਾਇ ਕਰ ਹਮ (ਰਲਿ) ਅਭੇਦ ਹੋਇ ਜਾਵੈਂਗੇ॥੩॥
Prof. Sahib Singh(ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ ॥੩॥

ਪਦ ਅਰਥ ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਰਲਿ ਜਾਵਹਗੇ = ਰਲ ਜਾਂਦੇ ਹਨ, ਇਕ-ਮਿਕ ਹੋ ਜਾਂਦੇ ਹਨ ॥੩॥

SikhNet (Spanish)Su luz se inmerge en la Luz Divina, las Luces se mezclan y funden. (3)

ਹਰਿ ਆਪੇ ਹੋਇ ਕ੍ਰਿਪਾਲੁ; ਆਪਿ ਲਿਵ ਲਾਵਹਿਗੇ ॥

har aape hoe kripaal; aap liv laavahige |

Sant Singh KhalsaThe Lord Himself has shown mercy; He lovingly attunes me to Himself.
Manmohan SinghBecoming merciful God, of Himself shall make me love Him.
Manmohan Singh (Punjabi)ਖ਼ੁਦ ਬਖ਼ੁਦ ਮਿਹਰਬਾਨ ਹੋ, ਹਰੀ ਮੇਰਾ ਪਿਆਰ ਆਪਣੇ ਨਾਲ ਪਾ ਲਵੇਗਾ।
Fareedkot Teekaਹੇ ਹਰਿ! ਤੁਮ ਆਪੇ ਹੀ ਕ੍ਰਿਪਾਲ ਹੋਇ ਕਰ ਆਪੇ ਹੀ ਹਮਾਰੀ ਬਿਰਤੀ ਅਪਨੇ ਵਿਖੇ ਲਗਾਇ ਲੇਵੋਗੇ॥
Prof. Sahib Singhਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ।

ਪਦ ਅਰਥ ਆਪੇ = ਆਪ ਹੀ। ਹੋਇ = ਹੋ ਕੇ। ਲਿਵ ਲਾਵਹਿਗੇ = ਲਗਨ ਪੈਦਾ ਕਰਦੇ ਹਨ।

SikhNet (Spanish)El Señor me mostró Su Misericordia, pues con todo Amor me entonó en Su Ser.

ਜਨੁ ਨਾਨਕੁ. ਸਰਨਿ ਦੁਆਰਿ; ਹਰਿ. ਲਾਜ ਰਖਾਵਹਿਗੇ ॥੪॥੬॥ ਛਕਾ ੧ ॥

jan naanak. saran duaar; har. laaj rakhaavahige |4|6| chhakaa 1 |

Sant Singh KhalsaServant Nanak seeks the Sanctuary of the Door of the Lord, who protects his honor. ||4||6|| First Set of Six ||
Manmohan SinghSlave Nanak has sought the refuge of the Lord's gate and He, the Lord, shall protect his honour.
Manmohan Singh (Punjabi)ਗੋਲੇ ਨਾਨਕ ਨੇ ਸੁਆਮੀ ਦੇ ਦਰ ਦੀ ਪਨਾਹ ਲਈ ਹੈ ਅਤੇ ਉਹ ਸੁਆਮੀ ਹੀ ਉਸ ਦੀ ਲੱਜਿਆ ਰੱਖੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਜਨ ਆਪ ਕੇ ਦੁਆਰੇ ਕੀ ਸ਼ਰਣ ਆਇਆ ਹੂੰ, ਭਾਵ ਤੇਰੇ ਸਤਿਸੰਗ ਮੇਂ ਪ੍ਰਾਪਤਿ ਹੂਆ ਹੂੰ, ਆਪ ਮੇਰੀ ਲਜਾ ਕੋ ਗੁਰਾਂ ਦੁਆਰਾ ਰਖਾਇ ਲੇਵੋਗੋ॥੪॥੬॥☬ਬੇਨਤੀ:
Prof. Sahib Singhਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ ॥੪॥੬॥ ਛਕਾ ੧ ॥

ਪਦ ਅਰਥ ਦੁਆਰਿ = (ਪ੍ਰਭੂ ਦੇ) ਦਰ ਤੇ। ਲਾਜ = ਇੱਜ਼ਤ ॥੪॥੬॥ਛਕਾ ੧ ॥

SikhNet (Spanish)El Sirviente Nanak busca el Santuario de la Puerta del Señor, ahí su Honor es protegido. (4-6) Primera Parte de Seis

Open this shabad →

Shabad Guru Ramdas Ji Raag Kalyaan

ਕਲਿਆਨੁ ਭੋਪਾਲੀ ਮਹਲਾ ੪ ॥

kaliaan bhopaalee mahalaa 4 |

Sant Singh KhalsaKalyaan Bhopaalee, Fourth Mehl:
Manmohan SinghKalyan Bhopali 4th Guru.
Manmohan Singh (Punjabi)ਕਲਿਆਨ ਭੋਪਾਲੀ। ਚੌਥੀ ਪਾਤਿਸ਼ਾਹੀ।
Fareedkot Teekaਭੋਪਾਲੀ ਰਾਗ ਕੀ ਸੰਗਿਆ ਹੈ।
Prof. Sahib Singhਰਾਗ ਕਲਿਆਨੁ/ਭੋਪਾਲੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Kalyaan, Bupali, Mejl Guru Ram Das, Cuarto Canal Divino,

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਪਾਰਬ੍ਰਹਮੁ ਪਰਮੇਸੁਰੁ ਸੁਆਮੀ; ਦੂਖ ਨਿਵਾਰਣੁ ਨਾਰਾਇਣੇ ॥

paarabraham paramesur suaamee; dookh nivaaran naaraaeine |

Sant Singh KhalsaO Supreme Lord God, Transcendent Lord and Master, Destroyer of pain, Transcendental Lord God.
Manmohan SinghO Lord Master, the Primal Being and the Supreme God, Thou are the Dispeller of sorrow.
Manmohan Singh (Punjabi)ਹੇ ਆਦੀ ਪੁਰਖ! ਅਤੇ ਸ਼੍ਰੋਮਣੀ ਵਾਹਿਗੁਰੂ, ਸਾਹਿਬ ਮਾਲਕ, ਤੂੰ ਦੁਖੜੇ ਦੂਰ ਕਰਨ ਵਾਲਾ ਹੈ।
Fareedkot Teekaਹੇ ਪਾਰਬ੍ਰਹਮ! ਹੇ ਪਰਮੇਸਰ ਸੁਆਮੀ! ਹੇ ਨਾਰਾਇਣ! ਦੁਖੋਂ ਕੇ ਨਿਬਿਰਤ ਕਰਨੇਹਾਰੇ॥
Prof. Sahib Singhਹੇ ਨਾਰਾਇਣ! ਹੇ ਸੁਆਮੀ! ਤੂੰ (ਸਭ ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਪਾਰਬ੍ਰਹਮ ਪਰਮੇਸਰ ਹੈਂ।

ਪਦ ਅਰਥ ਪਰਮੇਸਰੁ = (ਪਰਮ-ਈਸੁਰੁ) ਸਭ ਤੋਂ ਉੱਚਾ ਮਾਲਕ। ਦੁਖ ਨਿਵਾਰਣੁ = ਦੁੱਖਾਂ ਦਾ ਨਾਸ ਕਰਨ ਵਾਲਾ।

SikhNet (Spanish)Oh Supremo Señor Dios, Trascendente Señor y Maestro, Destructor del Dolor, Señor Dios Supremo,

ਸਗਲ ਭਗਤ. ਜਾਚਹਿ ਸੁਖ ਸਾਗਰ; ਭਵ ਨਿਧਿ ਤਰਣ. ਹਰਿ ਚਿੰਤਾਮਣੇ ॥੧॥ ਰਹਾਉ ॥

sagal bhagat. jaacheh sukh saagar; bhav nidh taran. har chintaamane |1| rahaau |

Sant Singh KhalsaAll Your devotees beg of You. Ocean of peace, carry us across the terrifying world-ocean; You are the Wish-fulfilling Jewel. ||1||Pause||
Manmohan SinghO God, the ocean of peace, from whom every of thine devotees begs, thou are a boat to cross the dreadful world ocean and the wish fulfilling jewel. Pause.
Manmohan Singh (Punjabi)ਜਿਸ ਕੋਲੋਂ ਤੇਰੇ ਸਾਰੇ ਅਨੁਰਾਗੀ ਮੰਗਦੇ ਹਨ, ਤੂੰ ਭਿਆਨਕ ਸੰਸਾਰ ਸਮੁੰਦਰ ਪਾਰ ਕਰਨ ਲਈ ਇਕ ਜਹਾਜ਼ ਅਤੇ ਮਨਸ਼ਾ ਪੂਰਨ ਕਰਨ ਵਾਲਾ ਮਾਲਕ ਹੈਂ। ਠਹਿਰਾਓ।
Fareedkot Teekaਹੇ ਸੁਖੋਂ ਕੇ ਸਮੁੰਦਰ! ਸੰਪੂਰਨ ਭਗਤ ਜਨ ਤੇਰੇ ਸੇ ਹੀ ਮਾਂਗਤੇ ਹੈਂ, ਵਾ ਤੇਰੇ ਕੋ ਹੀ ਚਾਹਿਤੇ ਹੈਂ। ਪੁਨਹ ਤੂੰ ਕੈਸਾ ਹੈਂ? ਸੰਸਾਰ ਸਮੁੰਦਰ ਕੇ ਪਾਰ ਤਰਨੇ ਕੋ (ਤਰਣ) ਜਹਾਜ ਰੂਪ ਹੈਂ ਔਰ ਨਿਧੀਓਂ ਕੇ ਦੇਣੇ ਕੋ ਚਿੰਤਾਮਣ ਵਤ ਹੈਂ॥੧॥ ਰਹਾਉ ॥
Prof. Sahib Singhਹੇ ਹਰੀ! ਹੇ ਸਭ ਦੀ ਮਨੋ-ਕਾਮਨਾ ਪੂਰੀ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! ਹੇ ਸੰਸਾਰ-ਸਮੁੰਦਰ ਦੇ ਜਹਾਜ਼! ਸਾਰੇ ਹੀ ਭਗਤ (ਤੇਰੇ ਦਰ ਤੋਂ ਦਾਤਾਂ) ਮੰਗਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਜਾਚਹਿ = ਮੰਗਦੇ ਹਨ (ਬਹੁ-ਵਚਨ)। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਭਵਨਿਧਿ = ਸੰਸਾਰ-ਸਮੁੰਦਰ। ਤਰਣ = ਜਹਾਜ਼। ਭਵਨਿਧਿ ਤਰਣ = ਹੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਜਹਾਜ਼! ਚਿੰਤਾਮਣੇ = ਹੇ ਹਰੇਕ ਜੀਵ ਦੀ ਮਨੋਕਾਮਨਾ ਪੂਰੀ ਕਰਨ ਵਾਲੇ! ॥੧॥ ਰਹਾਉ ॥

SikhNet (Spanish)todos Tus Devotos suplican hincados, oh, Océano de Paz, llévanos a través del aterrador océano del mundo, Eres la Joya que cumple los deseos. (1-Pausa)

ਦੀਨ ਦਇਆਲ ਜਗਦੀਸ ਦਮੋਦਰ; ਹਰਿ ਅੰਤਰਜਾਮੀ ਗੋਬਿੰਦੇ ॥

deen deaal jagadees damodar; har antarajaamee gobinde |

Sant Singh KhalsaMerciful to the meek and poor, Lord of the world, Support of the earth, Inner-knower, Searcher of hearts, Lord of the Universe.
Manmohan SinghO Lord God, the support of the earth and the Master of the universe, Thou are merciful to the meek as also the knower of inner feelings.
Manmohan Singh (Punjabi)ਹੇ ਧਰਤੀ ਦੇ ਆਸਰੇ ਅਤੇ ਆਲਮ ਦੇ ਮਾਲਕ! ਸੁਆਮੀ ਵਾਹਿਗੁਰੂ, ਤੂੰ ਮਸਕੀਨਾਂ ਤੇ ਮਿਹਰਬਾਨ ਅਤੇ ਦਿਲਾਂ ਦੀਆਂ ਜਾਨਣਹਾਰ ਹੈਂ।
Fareedkot Teekaਹੇ ਦੀਨੋਂ ਕੇ ਦਿਆਲ! ਜਗਤ ਕੇ ਈਸ਼ਵਰ, ਦਮੋਦਰ ਹਰੀ, ਹੇ ਗੋਬਿੰਦ ਅੰਤਰਜਾਮੀ! ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਜਗਤ ਦੇ ਈਸ਼੍ਵਰ! ਹੇ ਦਮੋਦਰ! ਹੇ ਅੰਤਰਜਾਮੀ ਹਰੀ! ਹੇ ਗੋਬਿੰਦ!

ਪਦ ਅਰਥ ਜਗਦੀਸ = ਹੇ ਜਗਤ ਦੇ ਈਸ਼। ਦਮੋਦਰ = (ਦਾਮ-ਉਦਰ। ਦਾਮ = ਰੱਸੀ। ਉਧਰ = ਪੇਟ, ਲੱਕ। ਜਿਸ ਦੇ ਲਕ ਦੁਆਲੇ ਤੜਾਗੀ ਹੈ) ਹੇ ਪ੍ਰਭੂ!

SikhNet (Spanish)Eres Misericordioso con el pobre y desamparado, Señor del Mundo, Soporte de la Tierra, Conocedor Íntimo, Buscador de Corazones, Señor del Universo,

ਤੇ ਨਿਰਭਉ. ਜਿਨ ਸ੍ਰੀਰਾਮੁ ਧਿਆਇਆ; ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥

te nirbhau. jin sreeraam dhiaaeaa; guramat muraar har mukande |1|

Sant Singh KhalsaThose who meditate on the Supreme Lord become fearless. Through the Wisdom of the Guru's Teachings, they meditate on the Lord, the Liberator Lord. ||1||
Manmohan SinghThey, who, by the Guru's instructions, meditate on the sire Lord God, the Enemy of ego and the Dispenser of emancipation, become free from fear.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਹੰਕਾਰ ਦੇ ਵੈਰੀ ਅਤੇ ਮੋਖਸ਼ ਦੇਣਹਾਰ ਮਹਾਰਾਜ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਭੈ-ਰਹਿਤ ਹੋ ਜਾਂਦੇ ਹਨ।
Fareedkot Teekaਹੇ ਸ੍ਰੀ ਰਾਮ ਹਰੀ ਮੁਕੰਦ ਮੁਰਾਰੀ! ਜਿਨ ਪੁਰਸੋਂ ਨੇ ਗੁਰਮਤਿ ਕਰ ਤੇਰੇ ਨਾਮ ਕੋ ਧ੍ਯਾਯਾ ਹੈ ਤੇ ਪੁਰਸ ਨਿਰਭੈ ਹੂਏ ਹੈਂ॥੧॥
Prof. Sahib Singhਹੇ ਮੁਰਾਰੀ! ਹੇ ਮੁਕਤੀ ਦਾਤੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਲੈ ਕੇ (ਤੈਨੂੰ) ਸ੍ਰੀ ਰਾਮ ਨੂੰ ਸਿਮਰਿਆ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੧॥

ਪਦ ਅਰਥ ਤੇ = ਉਹ (ਬਹੁ-ਵਚਨ)। ਗੁਰਮਤਿ = ਗੁਰੂ ਦੀ ਮੱਤ ਉੱਤੇ ਤੁਰ ਕੇ। ਮੁਰਾਰਿ = (ਮੁਰ-ਅਰਿ। ਮੁਰ ਦੈਂਤ ਦਾ ਵੈਰੀ) ਹੇ ਦੈਂਤ = ਦਮਨ! ਮੁਕੰਦੇ = ਹੇ ਮੁਕਤੀ ਦਾਤੇ! ॥੧॥

SikhNet (Spanish)quienes meditan en el Supremo Señor se vuelven valientes. Mediante la Sabiduría de la Enseñanza del Guru ellos meditan en el Señor, el Libertador. (1)

ਜਗਦੀਸੁਰ ਚਰਨ ਸਰਨ ਜੋ ਆਏ; ਤੇ ਜਨ ਭਵ ਨਿਧਿ ਪਾਰਿ ਪਰੇ ॥

jagadeesur charan saran jo aae; te jan bhav nidh paar pare |

Sant Singh KhalsaThose who come to Sanctuary at the Feet of the Lord of the Universe - those humble beings cross over the terrifying world-ocean.
Manmohan SinghThey, who seek the refuge of the feet of the Lord of the world; those persons ferry across the dreadful world ocean.
Manmohan Singh (Punjabi)ਜੋ ਸੰਸਾਰ ਸੁਆਮੀ ਦੇ ਪੈਰਾਂ ਦੀ ਪਨਾਹ ਲੈਂਦੇ ਹਨ, ਉਹ ਪੁਰਸ਼ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਹੇ ਜਗਦੀਸ੍ਵਰ! ਜੋ ਪੁਰਸ਼ ਤੇਰੇ ਚਰਨੋਂ ਕੀ ਸ਼ਰਣ ਆਏ ਹੈਂ, ਸੋ ਪੁਰਸ਼ ਸੰਸਾਰ ਸਮੁੰਦਰ ਸੇ ਪਾਰ ਹੂਏ ਹੈਂ॥
Prof. Sahib Singhਜਿਹੜੇ ਮਨੁੱਖ ਜਗਤ ਦੇ ਮਾਲਕ ਦੇ ਚਰਨਾਂ ਦੀ ਸਰਨ ਵਿਚ ਆਉਂਦੇ ਹਨ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
SikhNet (Spanish)Quienes llegan al Santuario de los Pies del Señor del Universo, esos humildes seres cruzan el aterrador océano del mundo.

ਭਗਤ ਜਨਾ ਕੀ ਪੈਜ ਹਰਿ ਰਾਖੈ; ਜਨ ਨਾਨਕ. ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥

bhagat janaa kee paij har raakhai; jan naanak. aap har kripaa kare |2|1|7|

Sant Singh KhalsaThe Lord preserves the honor of His humble devotees; O servant Nanak, the Lord Himself showers them with His Grace. ||2||1||7||
Manmohan SinghGod saves the honour of the saintly persons, O slave Nanak. The Lord of Himself showers His benediction of them.
Manmohan Singh (Punjabi)ਵਾਹਿਗੁਰੂ ਸੰਤ ਸਰੂਪ ਪੁਰਸ਼ਾਂ ਦੀ ਇਜ਼ਤ ਆਬਰੂ ਰੱਖਦਾ ਹੈ, ਹੇ ਗੋਲੇ ਨਾਨਕ, ਸੁਆਮੀ ਖੁਦ ਹੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹਰ ਪ੍ਰਕਾਰ ਕਿਰਪਾ ਦ੍ਰਿਸ਼ਟੀ ਕਰ ਕੇ ਅਪਨੇ ਭਗਤ ਜਨੋਂ ਕੀ ਪੈਜ ਕੋ ਤੂੰ ਆਪ ਹੀ ਰਖਤਾ ਹੈਂ॥੨॥੧॥੭॥☬ਬੇਨਤੀ:
Prof. Sahib Singhਹੇ ਦਾਸ ਨਾਨਕ! ਪ੍ਰਭੂ ਆਪ ਮਿਹਰ ਕਰ ਕੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ ॥੨॥੧॥੭॥

ਪਦ ਅਰਥ ਪੈਜ = ਲਾਜ, ਇੱਜ਼ਤ ॥੨॥੧॥੭॥

SikhNet (Spanish)El Señor conserva el Honor de Sus humildes Devotos, oh dice el Sirviente Nanak, el Señor Mismo los rocía con Su Gracia. (2-1-7)

Open this shabad →

Shabad Guru Arjan Dev Ji Raag Kalyaan

ਰਾਗੁ ਕਲਿਆਨੁ ਮਹਲਾ ੫ ਘਰੁ ੧ ॥

raag kaliaan mahalaa 5 ghar 1 |

Sant Singh KhalsaRaag Kalyaan, Fifth Mehl, First House:
Manmohan SinghRag Kalyan 5th Guru.
Manmohan Singh (Punjabi)ਰਾਗੁ ਕਲਿਆਨ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਲਿਆਨੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag, Kalyaan, Mejl Guru Aryan Dev, Quinto Canal Divino, Quinta Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਮਾਰੈ; ਏਹ ਕਿਰਪਾ ਕੀਜੈ ॥

hamaarai; eeh kirapaa keejai |

Sant Singh KhalsaPlease grant me this blessing:
Manmohan SinghMy Master, bless thou me with thy mercy.
Manmohan Singh (Punjabi)ਮੇਰੇ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ।
Fareedkot Teekaਹੇ ਪਰਮੇਸ੍ਵਰ! ਹਮਾਰੇ ਊਪਰ ਇਹ ਕਿਰਪਾ ਕਰੀਏ॥
Prof. Sahib Singhਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ-

ਪਦ ਅਰਥ ਹਮਾਰੈ = ਸਾਡੇ ਉੱਤੇ, ਮੇਰੇ ਉੱਤੇ। ਕੀਜੈ = ਕਰੋ।

SikhNet (Spanish)Concédeme la Bendición para que la abeja humilde de mi mente se inmerja una

ਅਲਿ ਮਕਰੰਦ ਚਰਨ ਕਮਲ ਸਿਉ; ਮਨੁ. ਫੇਰਿ ਫੇਰਿ ਰੀਝੈ ॥੧॥ ਰਹਾਉ ॥

al makarand charan kamal siau; man. fer fer reejhai |1| rahaau |

Sant Singh KhalsaMay the bumble-bee of my mind be immersed again and again in the Honey of Your Lotus Feet. ||1||Pause||
Manmohan SinghThat the black-bee of my mind may over and ever again remain attached with the honey of Thine lotus feet. Pause.
Manmohan Singh (Punjabi)ਕਿ ਮੇਰੇ ਚਿੱਤ ਦਾ ਭੌਰਾ ਤੇਰੇ ਕੰਵਲ ਪੈਰਾਂ ਦੇ ਸ਼ਹਿਦ ਨਾਲ ਮੁੜ ਮੁੜ ਕੇ ਜੁੜਿਆ ਰਹੇ। ਠਹਿਰਾਓ।
Fareedkot Teekaਮੇਰਾ ਮਨ ਜੋ ਭਵਰੇ ਵਤ ਹੈ, ਸੋ ਤੇਰੇ ਚਰਨ ਕਮਲੋਂ ਕੇ (ਮਕਰੰਦ) ਰਸ ਮੇਂ (ਫੇਰਿ ਫੇਰਿ) ਪੁਨਹ ਪੁਨਹ (ਰੀਝੇ) ਪ੍ਰਸੰਨ ਹੋਵੈ॥੧॥ ਰਹਾਉ ॥☬ਪਪੀਹੇ ਕੇ ਦ੍ਰਿਸ਼ਟਾਂਤ ਕਰ ਨਾਮ ਕੋ ਮਾਂਗਤੇ ਹੈਂ:
Prof. Sahib Singhਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ, (ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ ॥੧॥ ਰਹਾਉ ॥

ਪਦ ਅਰਥ ਅਲਿ = ਭੌਰਾ। ਮਕਰੰਦ = (Pollen dust) ਫੁੱਲ ਦੀ ਅੰਦਰਲੀ ਧੂੜੀ, ਫੁੱਲ ਦਾ ਰਸ। ਕਮਲ = ਕੌਲ ਫੁੱਲ। ਸਿਉ = ਨਾਲ। ਫੇਰਿ ਫੇਰਿ = ਮੁੜ ਮੁੜ। ਰੀਝੈ = ਲਪਟਿਆ ਰਹੇ ॥੧॥ ਰਹਾਉ ॥

SikhNet (Spanish)y otra vez en la miel del Loto de Tus Pies. (1-Pausa)

ਆਨ ਜਲਾ ਸਿਉ ਕਾਜੁ. ਨ ਕਛੂਐ; ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥

aan jalaa siau kaaj. na kachhooai; har boond chaatrik kau deejai |1|

Sant Singh KhalsaI am not concerned with any other water; please bless this songbird with a Drop of Your Water, Lord. ||1||
Manmohan SinghI have no concern with any other water, O God; bless Thou me, the pied cuckoo, with a drop of Thy Name-Nectar.
Manmohan Singh (Punjabi)ਮੇਰਾ ਕਿਸੇ ਹੋਰਸ ਪ੍ਰਾਣੀ ਨਾਲ ਲਗਾਓ ਨਹੀਂ, ਹੇ ਵਾਹਿਗੁਰੂ! ਤੂੰ ਮੈਂ, ਪਪੀਹੇ ਨੂੰ, ਆਪਣੇ ਨਾਮ-ਭਾਣੀ ਦੀ ਇੱਕ ਕਣੀ ਪ੍ਰਦਾਨ ਕਰ।
Fareedkot Teekaਹੇ ਹਰੀ! ਪਦਾਰਥਾਂ ਰੂਪੀ ਔਰ ਜਲੋਂ ਕੇ ਸਾਥ ਹਮਾਰਾ ਕੁਛ ਕਾਮ ਨਹੀਂ, ਮੁਝ ਪਪੀਹੇ ਕੋ ਸ੍ਵਾਂਤੀ ਰੂਪ ਏਕ ਅਪਨੇ ਨਾਮ ਕੀ ਬੂੰਦ ਦੀਜੀਏ॥੧॥
Prof. Sahib Singhਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ ॥੧॥

ਪਦ ਅਰਥ ਆਨ = ਹੋਰ ਹੋਰ। ਜਲਾ ਸਿਉ = ਪਾਣੀਆਂ ਨਾਲ। ਕਾਜੁ = ਗ਼ਰਜ਼। ਕਛੂਐ = ਕੋਈ ਭੀ। ਚਾਤ੍ਰਿਕ = ਪਪੀਹਾ ॥੧॥

SikhNet (Spanish)Cualquier otra agua no sirve, por favor bendice a este Chatvik con la Gota de Tu Agua, oh Señor. (1)

ਬਿਨੁ ਮਿਲਬੇ. ਨਾਹੀ ਸੰਤੋਖਾ; ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥

bin milabe. naahee santokhaa; pekh darasan naanak jeejai |2|1|

Sant Singh KhalsaUnless I meet my Lord, I am not satisfied. Nanak lives, gazing upon the Blessed Vision of His Darshan. ||2||1||
Manmohan SinghWithout meeting with my God, I am contented not. Nanak survives by seeing His Lord's vision.
Manmohan Singh (Punjabi)ਆਪਣੇ ਵਾਹਿਗੁਰੂ ਦੇ ਮਿਲਣ ਦੇ ਬਗੈਰ, ਮੈਨੂੰ ਸਬਰ ਨਹੀਂ ਆਉਂਦਾ। ਨਾਨਕ ਆਪਣੇ ਸੁਆਮੀ ਦਾ ਦੀਦਾਰ ਦੇਖਣ ਦੁਆਰਾ ਹੀ ਜੀਉਂਦਾ ਹੈ।
Fareedkot Teekaਕਿਉਂਕਿ ਤੇਰੇ ਮਿਲੇ ਬਿਨਾਂ ਮੇਰੇ ਕੋ ਸੰਤੋਖ ਨਹੀਂ ਹੋਤਾ, ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਦਰਸਨ ਦੇਖ ਕਰ ਜੀਵਣਾ ਹੋਤਾ ਹੈ॥੨॥੧॥
Prof. Sahib Singhਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੧॥

ਪਦ ਅਰਥ ਬਿਨੁ ਮਿਲਬੇ = ਮਿਲਣ ਤੋਂ ਬਿਨਾ। ਸੰਤੋਖਾ = ਸ਼ਾਂਤੀ। ਪੇਖਿ = ਵੇਖ ਕੇ। ਜੀਜੈ = ਜੀਉਂਦਾ ਰਹੇ ॥੨॥੧॥

SikhNet (Spanish)No estaré satisfecho hasta que encuentre a mi Señor. Nanak vive con su mirada puesta en la Visión Bendita de Su Darshan. (2-1)

ਕਲਿਆਨ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਜਾਚਿਕੁ; ਨਾਮੁ ਜਾਚੈ ਜਾਚੈ ॥

jaachik; naam jaachai jaachai |

Sant Singh KhalsaThis beggar begs and begs for Your Name, Lord.
Manmohan SinghThy mumper, O Lord, asks and begs for Thy Name.
Manmohan Singh (Punjabi)ਤੇਰਾ ਮੰਗਤਾ, ਹੇ ਸਾਈਂ! ਤੇਰਾ ਨਾਮ ਹੀ ਮੰਗਦਾ ਅਤੇ ਲੋਚਦਾ ਹੈ।
Fareedkot Teekaਹੇ ਪਰਮੇਸ੍ਵਰ! ਮੇਂ (ਜਾਚਿਕੁ) ਭਿਖਾਰੀ (ਜਾਚੈ ਜਾਚੈ) ਬਾਰੰਬਾਰ ਤੇਰਾ ਨਾਮ ਮਾਂਗਤਾ ਹੂੰ॥
Prof. Sahib Singh(ਤੇਰੇ ਦਰ ਦਾ) ਮੰਗਤਾ (ਤੇਰੇ ਦਰ ਤੋਂ) ਨਿੱਤ ਮੰਗਦਾ ਰਹਿੰਦਾ ਹੈ,

ਪਦ ਅਰਥ ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਜਾਚੈ ਜਾਚੈ = ਨਿੱਤ ਮੰਗਦਾ ਰਹਿੰਦਾ ਹੈ।

SikhNet (Spanish)Hincado, este pordiosero suplica y suplica obtener tu Nombre, oh Señor,

ਸਰਬ ਧਾਰ ਸਰਬ ਕੇ ਨਾਇਕ; ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥

sarab dhaar sarab ke naaeik; sukh samooh ke daate |1| rahaau |

Sant Singh KhalsaYou are the Support of all, the Master of all, the Giver of absolute peace. ||1||Pause||
Manmohan SinghThou, O Lord are the support of all, the Master of all and the but, they receive only that, What Thou are pleased to give.
Manmohan Singh (Punjabi)ਤੂੰ ਹੇ ਸਾਈਂ! ਸਾਰਿਆਂ ਦਾ ਆਸਰਾ, ਸਾਰਿਆਂ ਦਾ ਮਾਲਕ ਅਤੇ ਸਾਰੇ ਆਰਾਮ ਦੇਣ ਵਾਲਾ ਹੈਂ। ਠਹਿਰਾਓ।
Fareedkot Teekaਤੁਮ ਕੈਸੇ ਹੋ? ਸਰਬ ਕੇ ਧਾਰਨੇ ਵਾਲੇ ਪੁਨਹ ਸਰਬ ਕੇ (ਨਾਇਕ) ਸੁਆਮੀ ਹੋ ਔਰ ਸਰਬ ਸੁਖੋਂ ਕੇ ਦਾਤੇ ਹੋ॥੧॥ ਰਹਾਉ ॥
Prof. Sahib Singhਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਹੇ ਸਭ ਜੀਵਾਂ ਦੇ ਮਾਲਕ! ਹੇ ਸਾਰੇ ਸੁਖਾਂ ਦੇ ਦੇਣ ਵਾਲੇ! (ਸਾਰਾ ਜਗਤ ਤੇਰੇ ਅੱਗੇ ਭਿਖਾਰੀ ਹੈ) ॥੧॥ ਰਹਾਉ ॥

ਪਦ ਅਰਥ ਸਰਬ ਧਾਰ = ਹੇ ਸਭ ਜੀਵਾਂ ਦੇ ਆਸਰੇ! ਨਾਇਕ = ਹੇ ਮਾਲਕ! ਸਮੂਹ ਸੁਖ = ਸਾਰੇ ਸੁਖ। ਦਾਤੇ = ਹੇ ਦੇਣ ਵਾਲੇ! ॥੧॥ ਰਹਾਉ ॥

SikhNet (Spanish)eres el Soporte de todos y el Maestro de todos, el Dador de la Paz Absoluta. (1-Pausa)

ਕੇਤੀ ਕੇਤੀ ਮਾਂਗਨਿ ਮਾਗੈ; ਭਾਵਨੀਆ ਸੋ ਪਾਈਐ ॥੧॥

ketee ketee maangan maagai; bhaavaneea so paaeeai |1|

Sant Singh KhalsaSo many, so very many, beg for charity at Your Door; they receive only what You are pleased to give. ||1||
Manmohan SinghMyriads beg alms at thy door. but, they receive only that, what thou are pleased to give.
Manmohan Singh (Punjabi)ਕ੍ਰੋੜਾਂ ਹੀ ਤੇਰੇ ਬੂਹੇ ਤੇ ਖੈਰ ਮੰਗਦੇ ਹਨ, ਪ੍ਰੰਤੂ ਉਨ੍ਹਾਂ ਨੂੰ ਕੇਵਲ ਉਹ ਹੀ ਮਿਲਦਾ ਹੈ, ਜੋ ਕੁਝ ਤੂੰ ਪ੍ਰਸੰਨ ਹੋ ਕੇ ਦਿੰਦਾ ਹੈਂ।
Fareedkot Teeka(ਕੇਤੀ) ਕਿਤਨੀ ਹੀ ਸ੍ਰਿਸ਼ਟੀ (ਕੇਤੀ) ਬਹੁਤੀ ਵੇਰ ਵਾ ਬਹੁਤੀਆਂ ਚੀਜਾਂ (ਮਾਂਗਨਿ) ਭਿਖਾਰੀ ਹੋ ਕੇ ਮਾਂਗਤਾ ਹੈਂ, ਪਰੰਤੂ ਜੋ ਪੁਰਸ਼ (ਭਾਵਨੀਆ) ਸਰਧਾ ਪੂਰਬਕ ਮਾਂਗਤੇ ਹੈਂ, ਸੋ ਤੇਰੇ ਸੇ ਪਾਇ ਲੇਤੇ ਹੈਂ॥੧॥
Prof. Sahib Singhਬੇਅੰਤ ਲੁਕਾਈ (ਪ੍ਰਭੂ ਦੇ ਦਰ ਤੋਂ) ਹਰੇਕ ਮੰਗ ਮੰਗਦੀ ਰਹਿੰਦੀ ਹੈ, ਜਿਹੜੀ ਭੀ ਮਨ ਦੀ ਮੁਰਾਦ ਹੁੰਦੀ ਹੈ ਉਹ ਹਾਸਲ ਕਰ ਲਈਦੀ ਹੈ ॥੧॥

ਪਦ ਅਰਥ ਕੇਤੀ ਕੇਤੀ = ਬੇਅੰਤ ਲੁਕਾਈ। ਮਾਂਗਨਿ ਮਾਗੈ = ਹਰੇਕ ਮੰਗ ਮੰਗਦੀ ਰਹਿੰਦੀ ਹੈ। ਭਾਵਨੀਆ = ਮਨ ਦੀ ਮੁਰਾਦ। ਪਾਈਐ = ਪ੍ਰਾਪਤ ਕਰ ਲਈਦੀ ਹੈ ॥੧॥

SikhNet (Spanish)Hay tantos pero tantos que hincados piden por Caridad a Tu Puerta y ellos reciben sólo lo que Te complace darles. (1)

ਸਫਲ ਸਫਲ ਸਫਲ ਦਰਸੁ ਰੇ; ਪਰਸਿ ਪਰਸਿ ਗੁਨ ਗਾਈਐ ॥

safal safal safal daras re; paras paras gun gaaeeai |

Sant Singh KhalsaFruitful, fruitful, fruitful is the Blessed Vision of His Darshan; touching His Touch, I sing His Glorious Praises.
Manmohan SinghO men, fruitful, gainful and successful is the Lord's vision, seeing and beholding which, sing I His praise.
Manmohan Singh (Punjabi)ਐ ਇਨਸਾਨ, ਫਲਦਾਇਕ! ਲਾਭਦਾਇਕ ਅਤੇ ਸਫਲ ਹੈ ਸਾਈਂ ਦਾ ਦਰਸ਼ਨ, ਜਿਸ ਨੂੰ ਵੇਖਣ, ਵੇਖਣ ਦੁਆਰਾ ਮੈਂ ਉਸ ਦੀਆਂ ਸਿਫ਼ਤਾਂ ਗਾਇਨ ਕਰਦਾ ਹਾਂ।
Fareedkot Teekaਪੁਨਹ ਹੇ ਵਾਹਿਗੁਰੂ! ਤੀਨੋਂ ਕਾਲੋਂ ਮੇਂ ਜੋ ਤੇਰਾ ਸਫਲ ਦਰਸ਼ਨ ਹੈ ਤਿਸ ਕੋ (ਪਰਸਿ ਪਰਸਿ) ਅਰਥਾਤ ਪੁਨਾ ਪੁਨਾ ਪਾਇ ਕਰ ਸਦੀਵ ਤੇਰੇ ਗੁਣੋਂ ਕੋ ਗਾਵੀਏ॥
Prof. Sahib Singhਹੇ ਭਾਈ! ਪ੍ਰਭੂ ਐਸਾ ਹੈ ਜਿਸ ਦਾ ਦਰਸਨ ਸਾਰੇ ਹੀ ਫਲ ਦੇਣ ਵਾਲਾ ਹੈ। ਆਓ ਉਸ ਦੇ ਚਰਨ ਸਦਾ ਛੁਹ ਛੁਹ ਕੇ ਉਸ ਦੇ ਗੁਣ ਗਾਂਦੇ ਰਹੀਏ।

ਪਦ ਅਰਥ ਸਫਲ ਦਰਸੁ = ਉਹ ਜਿਸ ਦਾ ਦਰਸਨ ਸਾਰੇ ਫਲ ਦੇਣ ਵਾਲਾ ਹੈ। ਰੇ = ਹੇ ਭਾਈ! ਪਰਸਿ = ਛੁਹ ਕੇ। ਪਰਸਿ ਪਰਸਿ = ਨਿਤ ਛੁਹ ਕੇ। ਗਾਈਐ = ਆਓ ਗਾਂਦੇ ਰਹੀਏ।

SikhNet (Spanish)Fructífera, Fructífera, Fructífera es la Visión Bendita de Su Darshan. Teniendo Su Toque canto Sus Gloriosas Alabanzas.

ਨਾਨਕ. ਤਤ ਤਤ ਸਿਉ ਮਿਲੀਐ; ਹੀਰੈ ਹੀਰੁ ਬਿਧਾਈਐ ॥੨॥੨॥

naanak. tat tat siau mileeai; heerai heer bidhaaeeai |2|2|

Sant Singh KhalsaO Nanak, one's essence is blended into the Essence; the diamond of the mind is pierced through by the Diamond of the Lord. ||2||2||
Manmohan SinghNanak, my quintessence is blended with the Lord's quintessence and my mind's jewel is pierced through by the jewel of His Love.
Manmohan Singh (Punjabi)ਨਾਨਕ, ਮੇਰਾ ਸਾਰ-ਅੰਸ਼ ਸੁਆਮੀ ਦੇ ਸਾਰ-ਅੰਸ਼ ਨਾਲ ਅਭੇਦ ਹੋ ਗਿਆ ਹੈ ਅਤੇ ਮੇਰੇ ਮਨ ਦਾ ਜਵੇਹਰ ਉਸ ਦੇ ਪਿਆਰ ਦੇ ਜਵੇਹਰ ਨਾਲ ਵਿੰਨ੍ਹਿਆਂ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੀਰਾ ਜੋ ਗੁਰੋਂ ਕਾ ਉਪਦੇਸ਼ ਹੈ ਤਿਸ ਕੇ ਸਾਥ ਮਨ ਰੂਪ ਹੀਰੇ ਕੋ ਬੇਧੀਏ ਅਰ ਤਤ ਰੂਪ ਹੋ ਕਰ ਤੇਰੇ ਤਤ ਸ੍ਵਰੂਪ ਮੇਂ ਮਿਲ ਜਾਵੀਏ॥੨॥੨॥☬ਉਪਦੇਸ਼:
Prof. Sahib Singhਹੇ ਨਾਨਕ! (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤੱਤ ਨਾਲ ਮਿਲ ਜਾਂਦਾ ਹੈ (ਤਿਵੇਂ ਗੁਣ ਗਾਵਣ ਦੀ ਬਰਕਤਿ ਨਾਲ) ਮਨ-ਹੀਰਾ ਪ੍ਰਭੂ-ਹੀਰੇ ਨਾਲ ਵਿੰਨ੍ਹ ਲਈਦਾ ਹੈ ॥੨॥੨॥

ਪਦ ਅਰਥ ਮਿਲੀਐ = ਮਿਲ ਜਾਈਦਾ ਹੈ। ਤਤ ਤਤ ਸਿਉ = (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤਤ ਨਾਲ। ਹੀਰੈ = ਹੀਰੇ ਨਾਲ। ਹੀਰ ਬਿਧਾਈਐ = ਹੀਰਾ ਵਿੰਨ੍ਹ ਲਈਦਾ ਹੈ ॥੨॥੨॥

SikhNet (Spanish)Oh, dice Nanak, la esencia propia se funde con la Esencia Divina, el diamante de la mente es atravesado por el Diamante del Señor. (2-2)

Open this shabad →

Ang 1321 of 1430