ਕਲਿਆਨੁ ਭੋਪਾਲੀ ਮਹਲਾ ੪ ॥
kaliaan bhopaalee mahalaa 4 |
Sant Singh KhalsaKalyaan Bhopaalee, Fourth Mehl:
Manmohan SinghKalyan Bhopali 4th Guru.
Manmohan Singh (Punjabi)ਕਲਿਆਨ ਭੋਪਾਲੀ। ਚੌਥੀ ਪਾਤਿਸ਼ਾਹੀ।
Fareedkot Teekaਭੋਪਾਲੀ ਰਾਗ ਕੀ ਸੰਗਿਆ ਹੈ।
Prof. Sahib Singhਰਾਗ ਕਲਿਆਨੁ/ਭੋਪਾਲੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Kalyaan, Bupali, Mejl Guru Ram Das, Cuarto Canal Divino,
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਪਾਰਬ੍ਰਹਮੁ ਪਰਮੇਸੁਰੁ ਸੁਆਮੀ; ਦੂਖ ਨਿਵਾਰਣੁ ਨਾਰਾਇਣੇ ॥
paarabraham paramesur suaamee; dookh nivaaran naaraaeine |
Sant Singh KhalsaO Supreme Lord God, Transcendent Lord and Master, Destroyer of pain, Transcendental Lord God.
Manmohan SinghO Lord Master, the Primal Being and the Supreme God, Thou are the Dispeller of sorrow.
Manmohan Singh (Punjabi)ਹੇ ਆਦੀ ਪੁਰਖ! ਅਤੇ ਸ਼੍ਰੋਮਣੀ ਵਾਹਿਗੁਰੂ, ਸਾਹਿਬ ਮਾਲਕ, ਤੂੰ ਦੁਖੜੇ ਦੂਰ ਕਰਨ ਵਾਲਾ ਹੈ।
Fareedkot Teekaਹੇ ਪਾਰਬ੍ਰਹਮ! ਹੇ ਪਰਮੇਸਰ ਸੁਆਮੀ! ਹੇ ਨਾਰਾਇਣ! ਦੁਖੋਂ ਕੇ ਨਿਬਿਰਤ ਕਰਨੇਹਾਰੇ॥
Prof. Sahib Singhਹੇ ਨਾਰਾਇਣ! ਹੇ ਸੁਆਮੀ! ਤੂੰ (ਸਭ ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਪਾਰਬ੍ਰਹਮ ਪਰਮੇਸਰ ਹੈਂ।ਪਦ ਅਰਥ ਪਰਮੇਸਰੁ = (ਪਰਮ-ਈਸੁਰੁ) ਸਭ ਤੋਂ ਉੱਚਾ ਮਾਲਕ। ਦੁਖ ਨਿਵਾਰਣੁ = ਦੁੱਖਾਂ ਦਾ ਨਾਸ ਕਰਨ ਵਾਲਾ।
SikhNet (Spanish)Oh Supremo Señor Dios, Trascendente Señor y Maestro, Destructor del Dolor, Señor Dios Supremo,
ਸਗਲ ਭਗਤ. ਜਾਚਹਿ ਸੁਖ ਸਾਗਰ; ਭਵ ਨਿਧਿ ਤਰਣ. ਹਰਿ ਚਿੰਤਾਮਣੇ ॥੧॥ ਰਹਾਉ ॥
sagal bhagat. jaacheh sukh saagar; bhav nidh taran. har chintaamane |1| rahaau |
Sant Singh KhalsaAll Your devotees beg of You. Ocean of peace, carry us across the terrifying world-ocean; You are the Wish-fulfilling Jewel. ||1||Pause||
Manmohan SinghO God, the ocean of peace, from whom every of thine devotees begs, thou are a boat to cross the dreadful world ocean and the wish fulfilling jewel. Pause.
Manmohan Singh (Punjabi)ਜਿਸ ਕੋਲੋਂ ਤੇਰੇ ਸਾਰੇ ਅਨੁਰਾਗੀ ਮੰਗਦੇ ਹਨ, ਤੂੰ ਭਿਆਨਕ ਸੰਸਾਰ ਸਮੁੰਦਰ ਪਾਰ ਕਰਨ ਲਈ ਇਕ ਜਹਾਜ਼ ਅਤੇ ਮਨਸ਼ਾ ਪੂਰਨ ਕਰਨ ਵਾਲਾ ਮਾਲਕ ਹੈਂ। ਠਹਿਰਾਓ।
Fareedkot Teekaਹੇ ਸੁਖੋਂ ਕੇ ਸਮੁੰਦਰ! ਸੰਪੂਰਨ ਭਗਤ ਜਨ ਤੇਰੇ ਸੇ ਹੀ ਮਾਂਗਤੇ ਹੈਂ, ਵਾ ਤੇਰੇ ਕੋ ਹੀ ਚਾਹਿਤੇ ਹੈਂ। ਪੁਨਹ ਤੂੰ ਕੈਸਾ ਹੈਂ? ਸੰਸਾਰ ਸਮੁੰਦਰ ਕੇ ਪਾਰ ਤਰਨੇ ਕੋ (ਤਰਣ) ਜਹਾਜ ਰੂਪ ਹੈਂ ਔਰ ਨਿਧੀਓਂ ਕੇ ਦੇਣੇ ਕੋ ਚਿੰਤਾਮਣ ਵਤ ਹੈਂ॥੧॥ ਰਹਾਉ ॥
Prof. Sahib Singhਹੇ ਹਰੀ! ਹੇ ਸਭ ਦੀ ਮਨੋ-ਕਾਮਨਾ ਪੂਰੀ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! ਹੇ ਸੰਸਾਰ-ਸਮੁੰਦਰ ਦੇ ਜਹਾਜ਼! ਸਾਰੇ ਹੀ ਭਗਤ (ਤੇਰੇ ਦਰ ਤੋਂ ਦਾਤਾਂ) ਮੰਗਦੇ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਜਾਚਹਿ = ਮੰਗਦੇ ਹਨ (ਬਹੁ-ਵਚਨ)। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਭਵਨਿਧਿ = ਸੰਸਾਰ-ਸਮੁੰਦਰ। ਤਰਣ = ਜਹਾਜ਼। ਭਵਨਿਧਿ ਤਰਣ = ਹੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਜਹਾਜ਼! ਚਿੰਤਾਮਣੇ = ਹੇ ਹਰੇਕ ਜੀਵ ਦੀ ਮਨੋਕਾਮਨਾ ਪੂਰੀ ਕਰਨ ਵਾਲੇ! ॥੧॥ ਰਹਾਉ ॥
SikhNet (Spanish)todos Tus Devotos suplican hincados, oh, Océano de Paz, llévanos a través del aterrador océano del mundo, Eres la Joya que cumple los deseos. (1-Pausa)
ਦੀਨ ਦਇਆਲ ਜਗਦੀਸ ਦਮੋਦਰ; ਹਰਿ ਅੰਤਰਜਾਮੀ ਗੋਬਿੰਦੇ ॥
deen deaal jagadees damodar; har antarajaamee gobinde |
Sant Singh KhalsaMerciful to the meek and poor, Lord of the world, Support of the earth, Inner-knower, Searcher of hearts, Lord of the Universe.
Manmohan SinghO Lord God, the support of the earth and the Master of the universe, Thou are merciful to the meek as also the knower of inner feelings.
Manmohan Singh (Punjabi)ਹੇ ਧਰਤੀ ਦੇ ਆਸਰੇ ਅਤੇ ਆਲਮ ਦੇ ਮਾਲਕ! ਸੁਆਮੀ ਵਾਹਿਗੁਰੂ, ਤੂੰ ਮਸਕੀਨਾਂ ਤੇ ਮਿਹਰਬਾਨ ਅਤੇ ਦਿਲਾਂ ਦੀਆਂ ਜਾਨਣਹਾਰ ਹੈਂ।
Fareedkot Teekaਹੇ ਦੀਨੋਂ ਕੇ ਦਿਆਲ! ਜਗਤ ਕੇ ਈਸ਼ਵਰ, ਦਮੋਦਰ ਹਰੀ, ਹੇ ਗੋਬਿੰਦ ਅੰਤਰਜਾਮੀ! ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਜਗਤ ਦੇ ਈਸ਼੍ਵਰ! ਹੇ ਦਮੋਦਰ! ਹੇ ਅੰਤਰਜਾਮੀ ਹਰੀ! ਹੇ ਗੋਬਿੰਦ!ਪਦ ਅਰਥ ਜਗਦੀਸ = ਹੇ ਜਗਤ ਦੇ ਈਸ਼। ਦਮੋਦਰ = (ਦਾਮ-ਉਦਰ। ਦਾਮ = ਰੱਸੀ। ਉਧਰ = ਪੇਟ, ਲੱਕ। ਜਿਸ ਦੇ ਲਕ ਦੁਆਲੇ ਤੜਾਗੀ ਹੈ) ਹੇ ਪ੍ਰਭੂ!
SikhNet (Spanish)Eres Misericordioso con el pobre y desamparado, Señor del Mundo, Soporte de la Tierra, Conocedor Íntimo, Buscador de Corazones, Señor del Universo,
ਤੇ ਨਿਰਭਉ. ਜਿਨ ਸ੍ਰੀਰਾਮੁ ਧਿਆਇਆ; ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥
te nirbhau. jin sreeraam dhiaaeaa; guramat muraar har mukande |1|
Sant Singh KhalsaThose who meditate on the Supreme Lord become fearless. Through the Wisdom of the Guru's Teachings, they meditate on the Lord, the Liberator Lord. ||1||
Manmohan SinghThey, who, by the Guru's instructions, meditate on the sire Lord God, the Enemy of ego and the Dispenser of emancipation, become free from fear.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਹੰਕਾਰ ਦੇ ਵੈਰੀ ਅਤੇ ਮੋਖਸ਼ ਦੇਣਹਾਰ ਮਹਾਰਾਜ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਭੈ-ਰਹਿਤ ਹੋ ਜਾਂਦੇ ਹਨ।
Fareedkot Teekaਹੇ ਸ੍ਰੀ ਰਾਮ ਹਰੀ ਮੁਕੰਦ ਮੁਰਾਰੀ! ਜਿਨ ਪੁਰਸੋਂ ਨੇ ਗੁਰਮਤਿ ਕਰ ਤੇਰੇ ਨਾਮ ਕੋ ਧ੍ਯਾਯਾ ਹੈ ਤੇ ਪੁਰਸ ਨਿਰਭੈ ਹੂਏ ਹੈਂ॥੧॥
Prof. Sahib Singhਹੇ ਮੁਰਾਰੀ! ਹੇ ਮੁਕਤੀ ਦਾਤੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਲੈ ਕੇ (ਤੈਨੂੰ) ਸ੍ਰੀ ਰਾਮ ਨੂੰ ਸਿਮਰਿਆ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੧॥ਪਦ ਅਰਥ ਤੇ = ਉਹ (ਬਹੁ-ਵਚਨ)। ਗੁਰਮਤਿ = ਗੁਰੂ ਦੀ ਮੱਤ ਉੱਤੇ ਤੁਰ ਕੇ। ਮੁਰਾਰਿ = (ਮੁਰ-ਅਰਿ। ਮੁਰ ਦੈਂਤ ਦਾ ਵੈਰੀ) ਹੇ ਦੈਂਤ = ਦਮਨ! ਮੁਕੰਦੇ = ਹੇ ਮੁਕਤੀ ਦਾਤੇ! ॥੧॥
SikhNet (Spanish)quienes meditan en el Supremo Señor se vuelven valientes. Mediante la Sabiduría de la Enseñanza del Guru ellos meditan en el Señor, el Libertador. (1)
ਜਗਦੀਸੁਰ ਚਰਨ ਸਰਨ ਜੋ ਆਏ; ਤੇ ਜਨ ਭਵ ਨਿਧਿ ਪਾਰਿ ਪਰੇ ॥
jagadeesur charan saran jo aae; te jan bhav nidh paar pare |
Sant Singh KhalsaThose who come to Sanctuary at the Feet of the Lord of the Universe - those humble beings cross over the terrifying world-ocean.
Manmohan SinghThey, who seek the refuge of the feet of the Lord of the world; those persons ferry across the dreadful world ocean.
Manmohan Singh (Punjabi)ਜੋ ਸੰਸਾਰ ਸੁਆਮੀ ਦੇ ਪੈਰਾਂ ਦੀ ਪਨਾਹ ਲੈਂਦੇ ਹਨ, ਉਹ ਪੁਰਸ਼ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਹੇ ਜਗਦੀਸ੍ਵਰ! ਜੋ ਪੁਰਸ਼ ਤੇਰੇ ਚਰਨੋਂ ਕੀ ਸ਼ਰਣ ਆਏ ਹੈਂ, ਸੋ ਪੁਰਸ਼ ਸੰਸਾਰ ਸਮੁੰਦਰ ਸੇ ਪਾਰ ਹੂਏ ਹੈਂ॥
Prof. Sahib Singhਜਿਹੜੇ ਮਨੁੱਖ ਜਗਤ ਦੇ ਮਾਲਕ ਦੇ ਚਰਨਾਂ ਦੀ ਸਰਨ ਵਿਚ ਆਉਂਦੇ ਹਨ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
SikhNet (Spanish)Quienes llegan al Santuario de los Pies del Señor del Universo, esos humildes seres cruzan el aterrador océano del mundo.
ਭਗਤ ਜਨਾ ਕੀ ਪੈਜ ਹਰਿ ਰਾਖੈ; ਜਨ ਨਾਨਕ. ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥
bhagat janaa kee paij har raakhai; jan naanak. aap har kripaa kare |2|1|7|
Sant Singh KhalsaThe Lord preserves the honor of His humble devotees; O servant Nanak, the Lord Himself showers them with His Grace. ||2||1||7||
Manmohan SinghGod saves the honour of the saintly persons, O slave Nanak. The Lord of Himself showers His benediction of them.
Manmohan Singh (Punjabi)ਵਾਹਿਗੁਰੂ ਸੰਤ ਸਰੂਪ ਪੁਰਸ਼ਾਂ ਦੀ ਇਜ਼ਤ ਆਬਰੂ ਰੱਖਦਾ ਹੈ, ਹੇ ਗੋਲੇ ਨਾਨਕ, ਸੁਆਮੀ ਖੁਦ ਹੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹਰ ਪ੍ਰਕਾਰ ਕਿਰਪਾ ਦ੍ਰਿਸ਼ਟੀ ਕਰ ਕੇ ਅਪਨੇ ਭਗਤ ਜਨੋਂ ਕੀ ਪੈਜ ਕੋ ਤੂੰ ਆਪ ਹੀ ਰਖਤਾ ਹੈਂ॥੨॥੧॥੭॥☬ਬੇਨਤੀ:
Prof. Sahib Singhਹੇ ਦਾਸ ਨਾਨਕ! ਪ੍ਰਭੂ ਆਪ ਮਿਹਰ ਕਰ ਕੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ ॥੨॥੧॥੭॥ਪਦ ਅਰਥ ਪੈਜ = ਲਾਜ, ਇੱਜ਼ਤ ॥੨॥੧॥੭॥
SikhNet (Spanish)El Señor conserva el Honor de Sus humildes Devotos, oh dice el Sirviente Nanak, el Señor Mismo los rocía con Su Gracia. (2-1-7)