ੴ

ਸਿੱਖਬਾਣੀ · SikhBani

ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥

hau dtoodtedee darasan kaaran beethee beethee pekhaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Todee · Ang 715 · 8 lines
Translations

ਟੋਡੀ ਮਹਲਾ ੫ ਘਰੁ ੪ ਦੁਪਦੇ ॥

ttoddee mahalaa 5 ghar 4 dupade |

Sant Singh KhalsaTodee, Fifth Mehl, Fourth House, Dho-Padhay:
Manmohan SinghTodi 5th Guru. Dupadas.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਟੋਡੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Todi, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By true Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰੂੜੋ ਮਨੁ. ਹਰਿ ਰੰਗੋ ਲੋੜੈ ॥

roorro man. har rango lorrai |

Sant Singh KhalsaMy beautiful mind longs for the Love of the Lord.
Manmohan SinghMy beautiful mind desires the love of the Lord.
Manmohan Singh (Punjabi)ਮੇਰਾ ਸੁੰਦਰ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਚਾਹੁੰਦਾ ਹੈ।
Fareedkot Teekaਅਬ ਮੇਰਾ (ਰੂੜੋ) ਸੁੰਦਰ ਮਨ ਹਰੀ ਕੇ (ਰੰਗੋ) ਪ੍ਰੇਮੁ ਕੋ ਹੀ (ਲੋੜੈ) ਚਾਹਤਾ ਹੈ॥
Prof. Sahib Singh(ਹੇ ਭਾਈ! ਉਂਞ ਤਾਂ ਇਹ) ਮਨ ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ (ਪ੍ਰਾਪਤ ਕਰਨਾ) ਚਾਹੁੰਦਾ ਰਹਿੰਦਾ ਹੈ,

ਪਦ ਅਰਥ ਰੂੜੋ = ਸੁੰਦਰ। ਰੂੜੋ ਹਰਿ ਰੰਗੋ = ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ। ਲੋੜੈ = ਚਾਹੁੰਦਾ ਹੈ।

SikhNet (Spanish)Mi mente busca el Éxtasis en el Amor del Señor,

ਗਾਲੀ; ਹਰਿ ਨੀਹੁ. ਨ ਹੋਇ ॥ ਰਹਾਉ ॥

gaalee; har neehu. na hoe | rahaau |

Sant Singh KhalsaBy mere words, the Lord's Love does not come. ||Pause||
Manmohan SinghBy mere words God's love wells up not. Pause.
Manmohan Singh (Punjabi)ਨਿਰੀਆਂ ਗਲਾਂ ਬਾਤਾਂ ਨਾਲ ਹਰੀ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ। ਠਹਿਰਾਉ।
Fareedkot Teekaਹੇ ਭਾਈ! ਬਾਤੋਂ ਕਰ ਕੇ ਹਰੀ ਕਾ (ਨੀਹੁ) ਨੇਹ ਅਰਥਾਤ ਪ੍ਰੇਮ ਨਹੀਂ ਹੋਤਾ ਹੈ॥ ਰਹਾਉ॥
Prof. Sahib Singhਪਰ ਨਿਰੀਆਂ ਗੱਲਾਂ ਨਾਲ ਪ੍ਰੇਮ ਨਹੀਂ ਮਿਲਦਾ ਰਹਾਉ॥

ਪਦ ਅਰਥ ਗਾਲੀ = (ਨਿਰੀਆਂ) ਗੱਲਾਂ ਨਾਲ। ਨੀਹੁ = ਨਿਹੁ, ਪ੍ਰੇਮ ॥ਰਹਾਉ॥

SikhNet (Spanish)pero con pura palabrería, ¿cómo puede uno realizar el Amor? (Pausa)

ਹਉ ਢੂਢੇਦੀ. ਦਰਸਨ ਕਾਰਣਿ; ਬੀਥੀ ਬੀਥੀ ਪੇਖਾ ॥

hau dtoodtedee. darasan kaaran; beethee beethee pekhaa |

Sant Singh KhalsaI have searched for the Blessed Vision of His Darshan, looking in each and every street.
Manmohan SinghSearching for a sight of Him, I look in from lane to lane.
Manmohan Singh (Punjabi)ਉਸ ਦੇ ਦੀਦਾਰ ਲਈ ਭਾਲਦੀ ਹੋਈ ਮੈਂ ਗਲੀ ਗਲੀ ਵੇਖਦੀ ਫਿਰਦੀ ਹੈ।
Fareedkot Teekaਹੇ ਸਖੀ! ਮੈਂ ਤਿਸ ਹਰੀ ਕੇ ਦਰਸਨ ਵਾਸਤੇ ਖੋਜਤੀ ਫਿਰਤੀ ਥੀ, (ਬੀਥੀ ਬੀਥੀ) ਗਲੀ ਗਲੀ ਮੇਂ ਦੇਖਿਆ, ਭਾਵ ਸੇ ਸਰਬ ਸਾਸਤ੍ਰੋਂ ਕੋ ਭੀ ਦੇਖਾ ਪਰੰਤੂ ਭ੍ਰਮ ਦੂਰ ਨ ਭਯਾ॥
Prof. Sahib Singhਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ ਮੈਂ (ਜਾਪ ਤਾਪ ਕਰਮ ਕਾਂਡ ਆਦਿਕ ਦੀ) ਗਲੀ ਗਲੀ ਢੂੰਢਦੀ ਰਹੀ, ਵੇਖਦੀ ਰਹੀ।

ਪਦ ਅਰਥ ਹਉ = ਮੈਂ। ਢੂਢੇਦੀ = ਢੂੰਢਦੀ ਰਹੀ। ਬੀਥੀ = {वीथि} ਗਲੀ। ਬੀਥੀ ਬੀਥੀ = ਗਲੀ ਗਲੀ, ਜਾਪ ਤਾਪ ਕਰਮ ਕਾਂਡ ਆਦਿਕ ਦੀ ਹਰੇਕ ਗਲੀ। ਪੇਖਾ = ਪੇਖਾਂ, ਮੈਂ ਵੇਖਿਆ।

SikhNet (Spanish)Buscando Su Visión, voy de calle en calle,

ਗੁਰ ਮਿਲਿ; ਭਰਮੁ ਗਵਾਇਆ ਹੇ ॥੧॥

gur mil; bharam gavaaeaa he |1|

Sant Singh KhalsaMeeting with the Guru, my doubts have been dispelled. ||1||
Manmohan SinghOn meeting the Guru, my doubt is dispelled.
Manmohan Singh (Punjabi)ਗੁਰਾਂ ਨਾਲ ਮਿਲ ਪੈਣ ਤੇ ਮੇਰਾ ਸੰਦੇਹ ਦੂਰ ਹੋ ਗਿਆ ਹੈ।
Fareedkot Teekaਗੁਰੋਂ ਕੋ ਮਿਲ ਕਰ ਅਬ ਮੈਨੇ ਭ੍ਰਮ ਗਵਾਯਾ ਹੈ॥੧॥
Prof. Sahib Singh(ਆਖ਼ਰ) ਗੁਰੂ ਨੂੰ ਮਿਲ ਕੇ (ਮੈਂ ਆਪਣੇ ਮਨ ਦੀ) ਭਟਕਣਾ ਦੂਰ ਕੀਤੀ ਹੈ ॥੧॥

ਪਦ ਅਰਥ ਮਿਲਿ = ਮਿਲ ਕੇ। ਭਰਮੁ = ਭਟਕਦਾ ॥੧॥

SikhNet (Spanish)pero encontrando al Guru, mi duda se acaba.(1)

ਇਹ ਬੁਧਿ ਪਾਈ ਮੈ. ਸਾਧੂ ਕੰਨਹੁ; ਲੇਖੁ ਲਿਖਿਓ ਧੁਰਿ ਮਾਥੈ ॥

eih budh paaee mai. saadhoo kanahu; lekh likhio dhur maathai |

Sant Singh KhalsaI have obtained this wisdom from the Holy Saints, according to the pre-ordained destiny inscribed upon my forehead.
Manmohan SinghThis wisdom, I have obtained from the saints, as per the pre-ordained destiny writ on my brow.
Manmohan Singh (Punjabi)ਮੇਰੇ ਮੱਥੇ ਉਤੇ ਮੁੱਢਦੀ ਲਿਖੀ ਹੋਈ ਪ੍ਰਾਲਭਧ ਅਨੁਸਾਰ ਇਹ ਸਿਆਣਪ ਮੈਂ ਸੰਤਾਂ ਪਾਸੋਂ ਪਾਈ ਹੈ।
Fareedkot Teekaਇਹ ਬੁਧੀ ਮੈਨੇ ਸੰਤੋਂ ਕੇ (ਕੰਨਹੁ) ਪਾਸੋਂ ਪਾਈ ਹੈ, ਕਿਉਂਕਿ ਮੇਰੇ ਮਸਤਕ ਪਰ (ਧੁਰਿ) ਆਦਕਾ ਹੀ ਲੇਖ ਲਿਖਾ ਹੂਆ ਥਾ॥
Prof. Sahib Singh(ਹੇ ਭਾਈ! ਮਨ ਦੀ ਭਟਕਣਾ ਦੂਰ ਕਰਨ ਦੀ) ਇਹ ਅਕਲ ਮੈਂ ਗੁਰੂ ਪਾਸੋਂ ਹਾਸਲ ਕੀਤੀ, ਮੇਰੇ ਮੱਥੇ ਉਤੇ (ਗੁਰੂ ਦੇ ਮਿਲਾਪ ਦਾ) ਲੇਖ ਧੁਰ ਦਰਗਾਹ ਤੋਂ ਲਿਖਿਆ ਹੋਇਆ ਸੀ।

ਪਦ ਅਰਥ ਬੁਧਿ = ਅਕਲ, ਸਮਝ। ਸਾਧੂ ਕੰਨਹੁ = ਗੁਰੂ ਪਾਸੋਂ। ਧੁਰਿ = ਧੁਰ ਦਰਗਾਹ ਤੋਂ।

SikhNet (Spanish)El Santo ha impartido ésta Sabiduría en mí, pues era el Decreto del Destino Eterno grabado en mi frente,

ਇਹ ਬਿਧਿ ਨਾਨਕ; ਹਰਿ ਨੈਣ ਅਲੋਇ ॥੨॥੧॥੧੮॥

eih bidh naanak; har nain aloe |2|1|18|

Sant Singh KhalsaIn this way, Nanak has seen the Lord with his eyes. ||2||1||18||
Manmohan SinghIn this way, Nanak has seen God with his eyes.
Manmohan Singh (Punjabi)ਇਸ ਤਰੀਕੇ ਨਾਲ, ਨਾਨਕ ਨੇ ਵਾਹਿਗੁਰੂ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕਰ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਵਿਧੀ ਸੇਹਰੀ ਕੋ ਮੈਨੇ ਨੇਤਰੋਂ ਸਾਥ (ਅਲੋਇ) ਦੇਖਿਆ ਹੈ॥੨॥੧॥੧੮॥
Prof. Sahib Singhਹੇ ਨਾਨਕ! (ਆਖ-) ਇਸ ਤਰ੍ਹਾਂ ਮੈਂ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਆਪਣੀਆਂ ਅੱਖਾਂ ਨਾਲ ਵੇਖ ਲਿਆ ॥੨॥੧॥੧੮॥

ਪਦ ਅਰਥ ਅਲੋਇ = (ਮੈਂ) ਵੇਖ ਲਿਆ ॥੨॥੧॥੧੮॥

SikhNet (Spanish)el tener la Visión del Señor.(2-1-18)
Answers quote the Granth verbatim with Ang citations. AI commentary is not Gurbani and not a religious ruling.