ੴ

ਸਿੱਖਬਾਣੀ · SikhBani

Ang 715

Sri Guru Granth Sahib · Raag Todee · 5 shabads, 41 lines
Translations
Shabad Guru Arjan Dev Ji Raag Todee continued from Ang 714

ਚਰਨ ਕਮਲ ਸੰਗਿ. ਪ੍ਰੀਤਿ ਮਨਿ ਲਾਗੀ; ਸੁਰਿ ਜਨ ਮਿਲੇ ਪਿਆਰੇ ॥

charan kamal sang. preet man laagee; sur jan mile piaare |

Sant Singh KhalsaMy mind is in love with the Lord's lotus feet; I have met the Beloved Guru, the noble, heroic being.
Manmohan SinghMeeting with the dear Guru, the great person, my soul has come to bear love with the Lord's lotus feet.
Manmohan Singh (Punjabi)ਮਹਾਂ ਪੁਰਸ਼, ਪ੍ਰੀਤਮ ਗੁਰਾਂ ਨਾਲ ਮਿਲ ਕੇ, ਮੇਰੀ ਆਤਮਾ ਦੀ ਪ੍ਰਭੂ ਦੇ ਚਰਨ ਕਮਲਾਂ ਨਾਲ ਪਿਹਰੜੀ ਪੈ ਗਈ ਹੈ।
Fareedkot Teekaਤਾਂ ਤੇ ਜਬ (ਸੁਰਿ ਜਨ) ਚਤਰ ਦੇਵ ਰੂਪ ਸਤਿਗੁਰ ਪਿਆਰੇ ਮੇਰੇ ਕੋ ਮਿਲੇ ਤਬ ਮੇਰੀ ਪ੍ਰੀਤੀ ਆਪ ਕੇ ਚਰਨ ਕਵਲੋਂ ਮੇਂ ਲਾਗੀ ਹੈ॥
Prof. Sahib Singhਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ।

ਪਦ ਅਰਥ ਸੰਗਿ = ਨਾਲ। ਮਨਿ = ਮਨ ਵਿਚ। ਸੁਰਿਜਨ = ਗੁਰਮੁਖ ਸੱਜਣ।

SikhNet (Spanish)Mi mente esta enamorada de los Pies de Loto del Señor, he encontrado al Bendito Guru, al Ser Heroico,

ਨਾਨਕ ਅਨਦ ਕਰੇ ਹਰਿ ਜਪਿ ਜਪਿ; ਸਗਲੇ ਰੋਗ ਨਿਵਾਰੇ ॥੨॥੧੦॥੧੫॥

naanak anad kare har jap jap; sagale rog nivaare |2|10|15|

Sant Singh KhalsaNanak celebrates in bliss; chanting and meditating on the Lord, all sickness has been cured. ||2||10||15||
Manmohan SinghRemembering and ever remembering the Lord, Nanak makes merry and all his aliments are over.
Manmohan Singh (Punjabi)ਸਾਹਿਬ ਨੂੰ ਸਿਮਰ, ਸਿਮਰ ਕੇ ਨਾਨਕ ਅਨੰਦ ਮਾਣਦਾ ਹੈ ਅਤੇ ਉਸ ਦੇ ਸਾਰੇ ਦੁੱਖੜੇ ਦੂਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਆਪ ਕੋ ਮਨ ਤਨ ਸੇ ਜਪ ਕਰ ਹਮ ਨੇ ਅਨੰਦ ਕਰੇ ਹੈਂ ਔ ਸੰਪੂਰਨ ਰੋਗ ਨਿਵਾਰੇ ਹੈਂ॥੨॥੧੦॥੧੫॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥

ਪਦ ਅਰਥ ਕਰੇ = ਕਰਦਾ ਹੈ। ਜਪਿ = ਜਪ ਕੇ। ਸਗਲੇ = ਸਾਰੇ। ਨਿਵਾਰੇ = ਦੂਰ ਕਰ ਲੈਂਦਾ ਹੈ ॥੨॥੧੦॥੧੫॥

SikhNet (Spanish)al Santo, y contemplando el Naam, el Nombre del Señor, vivo en Dicha. Todos mis sufrimientos han desaparecido. (2-10-15)

Open this shabad (7 lines, Angs 714-715) →

Shabad Guru Arjan Dev Ji Raag Todee

ਟੋਡੀ ਮਹਲਾ ੫ ਘਰੁ ੩ ਚਉਪਦੇ ॥

ttoddee mahalaa 5 ghar 3 chaupade |

Sant Singh KhalsaTodee, Fifth Mehl, Third House, Chau-Padhay:
Manmohan SinghTodi 5th Guru. Chaupadas.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਟੋਡੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Todi, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਾਂ ਹਾਂ ਲਪਟਿਓ ਰੇ ਮੂੜੑੇ; ਕਛੂ ਨ ਥੋਰੀ ॥

haan haan lapattio re moorrae; kachhoo na thoree |

Sant Singh KhalsaOh! Oh! You cling to Maya, you fool; this is not a trivial matter.
Manmohan SinghAlas! O fool, alas! thou cling to mammon and thy love with it is nor at all insignificant.
Manmohan Singh (Punjabi)ਅਫਸੋਸ! ਅਫਸੋਸ! ਹੇ ਮੂਰਖ ਤੂੰ ਮਾਇਆ ਨਾਲ ਚਿਮੜਿਆ ਹੋਇਆ ਹੋਇਆ ਹੈ। ਇਸ ਨਾਲ ਤੇਰੀ ਪ੍ਰੀਤ ਕੁਝ ਥੋੜੀ ਨਹੀਂ।
Fareedkot Teekaਹੇ ਮੂਰਖ ਜੀਵ! (ਹਾਂ ਹਾਂ) ਅਤੀ ਕਸਟ ਹੈ ਵਿਸਿਅਹੁ ਮੇਂ ਲੰਪਟ ਹੋ ਰਹਿਆ ਹੈਂ, ਇਨ ਮੇਂ ਤੈਨੇ ਕਛ ਥੋੜੀ ਸੀ ਪ੍ਰੀਤੀ ਨਹੀਂ ਕਰੀ, ਭਾਵ ਸੇ ਬਹੁਤ ਕਰੀ ਹੈ॥
Prof. Sahib Singhਹੇ ਮੂਰਖ (ਮਨ)! ਮੈਂ ਸਮਝ ਲਿਆ ਹੈ ਕਿ ਤੂੰ (ਮਾਇਆ ਨਾਲ) ਚੰਬੜਿਆ ਹੋਇਆ ਹੈਂ, (ਤੇਰੀ ਉਸ ਨਾਲ ਪ੍ਰੀਤ ਭੀ) ਕੁਝ ਥੋੜੀ ਜਿਹੀ ਨਹੀਂ ਹੈ।

ਪਦ ਅਰਥ ਹਾਂ ਹਾਂ = ਠੀਕ ਹੈ, ਮੈਂ ਸਮਝ ਲਿਆ ਹੈ। ਰੇ ਮੂੜ੍ਹ੍ਹੇ = ਹੇ ਮੂਰਖ (ਮਨ)! ਥੋਰੀ = ਥੋੜੀ।

SikhNet (Spanish)Te aferras a Maya y tu agarre es firme,

ਤੇਰੋ ਨਹੀ; ਸੁ ਜਾਨੀ ਮੋਰੀ ॥ ਰਹਾਉ ॥

tero nahee; su jaanee moree | rahaau |

Sant Singh KhalsaThat which you consider to be yours, is not yours. ||Pause||
Manmohan SinghWhat thou deemest thine own, it not thine. Pause.
Manmohan Singh (Punjabi)ਜਿਸ ਨੂੰ ਤੂੰ ਆਪਣਾ ਨਿੱਜ ਦਾ ਜਾਣਦਾ ਹੈ, ਉਹ ਤੇਰਾ ਨਹੀਂ। ਠਹਿਰਾਉ।
Fareedkot Teekaਜਿਸ ਮੇਂ ਤੇਰਾ ਕੁਛ ਨਹੀਂ ਹੈ, ਸੋ ਮਾਇਆ ਤੈਨੇ (ਮੋਰੀ) ਮੇਰੀ ਹੈ ਐਸੇ ਜਾਨੀ ਹੈ॥ ਰਹਾਉ ॥
Prof. Sahib Singh(ਜੇਹੜੀ ਮਾਇਆ ਸਦਾ) ਤੇਰੀ ਨਹੀਂ ਬਣੀ ਰਹਿਣੀ, ਉਸ ਨੂੰ ਤੂੰ ਆਪਣੀ ਸਮਝ ਰਿਹਾ ਹੈਂ ਰਹਾਉ॥

ਪਦ ਅਰਥ ਸੁ = ਉਹ (ਮਾਇਆ)। ਜਾਨੀ ਮੋਰੀ = ਤੂੰ ਆਪਣੀ ਸਮਝ ਬੈਠਾ ਹੈਂ ਰਹਾਉ॥

SikhNet (Spanish)pero eso que consideras tuyo, no es tuyo. (Pausa)

ਆਪਨ ਰਾਮੁ; ਨ ਚੀਨੋ ਖਿਨੂਆ ॥

aapan raam; na cheeno khinooaa |

Sant Singh KhalsaYou do not remember your Lord, even for an instant.
Manmohan SinghThy Lord, thou contemplatest not even for a trice.
Manmohan Singh (Punjabi)ਆਪਣੇ ਪ੍ਰਭੂ ਨੂੰ ਤੂੰ ਇਕ ਲੰਮੇ ਭਰ ਲਈ ਭੀ ਨਹੀਂ ਸਿਮਰਦਾ।
Fareedkot Teekaਜੋ ਅਪਨਾ ਸ੍ਵਾਮੀ ਰਾਮ ਹੈ, ਸੋ ਤੈਨੇ ਖਿਨ ਮਾਤ੍ਰ ਭੀ ਨਹੀਂ ਜਾਣਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ (ਹੀ) ਆਪਣਾ (ਅਸਲ ਸਾਥੀ ਹੈ ਉਸ ਨਾਲ ਤੂੰ) ਇਕ ਛਿਨ ਵਾਸਤੇ ਭੀ ਜਾਣ-ਪਛਾਣ ਨਹੀਂ ਪਾਈ।

ਪਦ ਅਰਥ ਚੀਨੋ = ਪਛਾਣਿਆ, ਸਾਂਝ ਪਾਈ। ਖਿਨੂਆ = ਇਕ ਛਿਨ ਵਾਸਤੇ ਭੀ।

SikhNet (Spanish)No has probado la Quintaesencia de tu Señor ni siquiera por un momento,

ਜੋ ਪਰਾਈ; ਸੁ ਅਪਨੀ ਮਨੂਆ ॥੧॥

jo paraaee; su apanee manooaa |1|

Sant Singh KhalsaThat which belongs to others, you believe to be your own. ||1||
Manmohan SinghWhat belongs to another, that thou deemest thine own.
Manmohan Singh (Punjabi)ਜਿਹੜੀ ਕਿਸੇ ਦੀ ਮਲਕੀਅਤ ਹੈ, ਉਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।
Fareedkot Teekaਔਰ ਜੋ ਅੰਤ ਕੋ ਪਰਾਈ ਹੋ ਜਾਣੀ ਹੈ, ਸੋ ਮਾਇਆ ਤੈਨੇ ਅਪਨੀ ਮਾਨੀ ਹੈ ॥੧॥
Prof. Sahib Singhਜੇਹੜੀ (ਮਾਇਆ) ਬਿਗਾਨੀ (ਬਣ ਜਾਣੀ) ਹੈ ਉਸ ਨੂੰ ਤੂੰ ਆਪਣੀ ਮੰਨ ਲਿਆ ਹੈ ॥੧॥

ਪਦ ਅਰਥ ਮਨੂਆ = ਮੰਨੀ ਹੋਈ ਹੈ ॥੧॥

SikhNet (Spanish)y lo que pertenece a otro, imaginas que es propio.(1)

ਨਾਮੁ ਸੰਗੀ; ਸੋ. ਮਨਿ, ਨ ਬਸਾਇਓ ॥

naam sangee; so. man, na basaaeo |

Sant Singh KhalsaThe Naam, the Name of the Lord, is always with you, but you do not enshrine it within your mind.
Manmohan SinghThe Name which is thy real companion, that, thou enshrinest not in thy mind.
Manmohan Singh (Punjabi)ਨਾਮ, ਜੋ ਤੇਰਾ ਸਾਥੀ ਹੈ, ਉਸ ਨੂੰ ਤੂੰ ਆਪਣੇ ਚਿੱਤ ਵਿੱਚ ਨਹੀਂ ਵਸਾਉਂਦਾ।
Fareedkot Teekaਤੇਰਾ ਸੰਗੀ ਜੋ ਨਾਮੁ ਹੈ, ਸੋਈ ਤੈਨੇ ਮਨ ਮੇਂ ਨਹੀਂ ਵਸਾਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਅਸਲ) ਸਾਥੀ ਹੈ, ਉਸ ਨੂੰ ਤੂੰ ਆਪਣੇ ਮਨ ਵਿਚ (ਕਦੇ) ਨਹੀਂ ਵਸਾਇਆ।

ਪਦ ਅਰਥ ਸੰਗੀ = ਸਾਥੀ। ਮਨਿ = ਮਨ ਵਿਚ।

SikhNet (Spanish)El Nombre del Señor que te acompañará siempre no Lo enalteces en tu mente,

ਛੋਡਿ ਜਾਹਿ; ਵਾਹੂ ਚਿਤੁ ਲਾਇਓ ॥੨॥

chhodd jaeh; vaahoo chit laaeo |2|

Sant Singh KhalsaYou have attached your consciousness to that which you must eventually abandon. ||2||
Manmohan SinghWhat thou has to leave, with that, thou hast attached thy mind.
Manmohan Singh (Punjabi)ਜਿਸ ਲਈ ਤੂੰ ਤਿਆਗ ਜਾਣਾ ਹੈ, ਉਸ ਨਾਲ ਤੂੰ ਆਪਣਾ ਮਨ ਜੋੜਿਆ ਹੋਇਆ ਹੈ।
Fareedkot Teekaਜੋ ਤੇਰੇ ਕੌ ਛੋਡਿ ਜਾਇਗੀ ਵਾ ਤੂੰ ਉਸ ਕੋ ਛੋਡ ਜਾਇਗਾ, ਤਿਸੀ ਮੇਂ ਤੈਨੇ ਚਿਤੁ ਲਗਾਯਾ ਹੈ॥੨॥
Prof. Sahib Singh(ਜੇਹੜੇ ਪਦਾਰਥ ਆਖ਼ਰ) ਛੱਡ ਜਾਣਗੇ, ਉਹਨਾਂ ਨਾਲ ਤੂੰ ਚਿੱਤ ਜੋੜਿਆ ਹੋਇਆ ਹੈ ॥੨॥

ਪਦ ਅਰਥ ਛੋਡਿ ਜਾਹਿ = (ਜੇਹੜੇ ਪਦਾਰਥ) ਛੱਡ ਜਾਣਗੇ। ਵਾਹੂ = ਉਹਨਾਂ ਨਾਲ ॥੨॥

SikhNet (Spanish)y te aferras a lo que vas a tener que dejar.(2)

ਸੋ ਸੰਚਿਓ; ਜਿਤੁ ਭੂਖ ਤਿਸਾਇਓ ॥

so sanchio; jit bhookh tisaaeo |

Sant Singh KhalsaYou collect that which will bring you only hunger and thirst.
Manmohan SinghThou amasseth that, which shall keep thee hungry and thirsty.
Manmohan Singh (Punjabi)ਤੂੰ ਉਸ ਨੂੰ ਇੱਕਤਰ ਕਰਦਾ ਹੈ, ਜੋ ਤੈਨੂੰ ਭੁਖਾ ਤੇ ਤਿਹਾਇਆ ਰੱਖੇਗਾ।
Fareedkot Teekaਸੋਈ ਝੂਠੇ ਪਦਾਰਥੋਂ ਕਾ ਸਮਦਾਯ ਤੈਨੇ ਸੰਚਿਆ ਹੈ ਜਿਸ ਸੇ ਭੂਖਾ ਪਿਆਸਾ ਰਹੈ, ਭਾਵ ਸੇ ਤ੍ਰਿਸਨਾ ਹੀ ਲਗੀ ਰਹੈ॥
Prof. Sahib Singhਹੇ ਭਾਈ! ਤੂੰ ਉਸ ਧਨ-ਪਦਾਰਥ ਨੂੰ ਇਕੱਠਾ ਕਰ ਰਿਹਾ ਹੈਂ, ਜਿਸ ਦੀ ਰਾਹੀਂ (ਮਾਇਆ ਦੀ) ਭੁੱਖ ਤ੍ਰੇਹ (ਬਣੀ ਰਹੇਗੀ)।

ਪਦ ਅਰਥ ਸੰਚਿਓ = ਇਕੱਠਾ ਕੀਤਾ ਹੈ। ਜਿਤੁ = ਜਿਸ ਦੀ ਰਾਹੀਂ। ਤਿਸਾਇਓ = ਤ੍ਰਿਖਾ, ਤ੍ਰੇਹ।

SikhNet (Spanish)Te haces de todo lo que pule tu apetito

ਅੰਮ੍ਰਿਤ ਨਾਮੁ ਤੋਸਾ; ਨਹੀ ਪਾਇਓ ॥੩॥

amrit naam tosaa; nahee paaeo |3|

Sant Singh KhalsaYou have not obtained the supplies of the Ambrosial Naam. ||3||
Manmohan SinghThou hast not obtained the viaticum of the ambrosial Name.
Manmohan Singh (Punjabi)ਤੈਂ ਅੰਮ੍ਰਿਤਮਈ ਨਾਮ ਦਾ ਸਫਰ ਖਰਚ ਪ੍ਰਾਪਤ ਨਹੀਂ ਕੀਤਾ।
Fareedkot Teekaਜੋ ਅੰਮ੍ਰਿਤ ਰੂਪ ਨਾਮ ਹੈ, ਸੋ ਤੈਨੇ (ਤੋਸਾ) ਖਰਚੁ ਨਹੀਂ ਪਾਯਾ ਹੈ॥੩॥
Prof. Sahib Singhਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜੀਵਨ-ਸਫ਼ਰ ਦਾ ਖ਼ਰਚ ਹੈ, ਉਹ ਤੂੰ ਹਾਸਲ ਨਹੀਂ ਕੀਤਾ ॥੩॥

ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਤੋਸਾ = ਰਸਤੇ ਦਾ ਖ਼ਰਚ ॥੩॥

SikhNet (Spanish)y no atesoras el Nombre Ambrosial que te alivia en el Sendero.(3)

ਕਾਮ ਕ੍ਰੋਧਿ; ਮੋਹ ਕੂਪਿ ਪਰਿਆ ॥

kaam krodh; moh koop pariaa |

Sant Singh KhalsaYou have fallen into the pit of sexual desire, anger and emotional attachment.
Manmohan SinghThou hast fallen into the well of lust, wrath, and worldly love.
Manmohan Singh (Punjabi)ਤੂੰ ਮਿਥਨ ਹੁਲਾਸ, ਗੁੱਸੇ ਅਤੇ ਸੰਸਾਰੀ ਮਮਤਾ ਦੇ ਖੂਹ ਵਿੱਚ ਡਿੱਗ ਪਿਆ ਹੈ।
Fareedkot Teekaਕਾਮੁ, ਕ੍ਰੋਧ, ਮੋਹਿ ਆਦਿ ਵਿਕਾਰੋਂ ਰੂਪ ਕੂਏ ਮੇਂ ਜੀਵੋਂ ਕਾ ਸਮਦਾਯ ਪੜਾ ਹੂਆ ਹੈ॥
Prof. Sahib Singh(ਹੇ ਭਾਈ!) ਤੂੰ ਕਾਮ ਕ੍ਰੋਧ ਵਿਚ ਤੂੰ ਮੋਹ ਦੇ ਖੂਹ ਵਿਚ ਪਿਆ ਹੋਇਆ ਹੈਂ।

ਪਦ ਅਰਥ ਕ੍ਰੋਧਿ = ਕ੍ਰੋਧ ਵਿਚ। ਕੂਪਿ = ਖੂਹ ਵਿਚ।

SikhNet (Spanish)El mundo se está ahogando en el pozo de la lujuria y del enojo,

ਗੁਰ ਪ੍ਰਸਾਦਿ; ਨਾਨਕ ਕੋ ਤਰਿਆ ॥੪॥੧॥੧੬॥

gur prasaad; naanak ko tariaa |4|1|16|

Sant Singh KhalsaBy Guru's Grace, O Nanak, a rare few are saved. ||4||1||16||
Manmohan SinghNanak, rare is the person, who is saved through the Guru's grace.
Manmohan Singh (Punjabi)ਨਾਨਕ, ਕਿਸੇ ਵਿਰਲੇ ਪੁਰਸ਼ ਦਾ ਹੀ, ਗੁਰਾਂ ਦੀ ਦਇਆ ਰਾਹੀਂ ਪਾਰ ਉਤਾਰਾ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੇ ਗੁਰੋਂ ਕੀ ਕ੍ਰਿਪਾ ਕਰ ਕੇ ਹੀ ਕੋਈ ਵਿਰਲਾ ਤਰਿਆ ਹੈ॥੪॥੧॥੧੬॥☬ਜੇਕਰ ਕਹੇ ਆਪ ਮਾਇਆ ਮੇਂ ਕਿਉਂ ਨਹੀਂ ਲਿਪਟੇ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਤੇਰੇ ਭੀ ਕੀਹ ਵੱਸ?) ਕੋਈ ਵਿਰਲਾ ਮਨੁੱਖ ਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ (ਇਸ ਖੂਹ ਵਿਚੋਂ) ਪਾਰ ਲੰਘਦਾ ਹੈ ॥੪॥੧॥੧੬॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕੋ = ਕੋਈ ਵਿਰਲਾ ॥੪॥੧॥੧੬॥

SikhNet (Spanish)y extraordinario es aquél, oh dice Nanak, que es salvado por la Gracia del Guru.(4-1-16)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਹਮਾਰੈ ਏਕੈ ਹਰੀ ਹਰੀ ॥

hamaarai ekai haree haree |

Sant Singh KhalsaI have only the One Lord, my God.
Manmohan SinghI have but one God, my Lord.
Manmohan Singh (Punjabi)ਮੇਰਾ ਕੇਵਲ ਇਕ ਵਾਹਿਗੁਰੂ, ਮੈਂਡਾ ਮਾਲਕ ਹੈ।
Fareedkot Teekaਹਮਾਰੇ ਕੋ ਤੌ ਏਕ ਹਰੀ ਹੀ ਹਰੀ ਹੈ, ਭਾਵ ਸੇ ਤਿਸੀ ਕਾ ਆਸਰਾ ਹੈ॥
Prof. Sahib Singhਹੇ ਭਾਈ! ਮੈਂ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦਾ ਹੀ ਆਸਰਾ ਰੱਖਿਆ ਹੋਇਆ ਹੈ।

ਪਦ ਅਰਥ ਹਮਾਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ।

SikhNet (Spanish)Yo sé que mío es sólo el Señor, mi Dios,

ਆਨ ਅਵਰ ਸਿਞਾਣਿ ਨ. ਕਰੀ ॥ ਰਹਾਉ ॥

aan avar siyaan na. karee | rahaau |

Sant Singh KhalsaI do not recognize any other. ||Pause||
Manmohan SinghI recognise not any other. Pause.
Manmohan Singh (Punjabi)ਮੈਂ ਹੋਰ ਕਿਸੇ ਦੀ ਪਛਾਣ ਨਹੀਂ ਕਰਦਾ। ਠਹਿਰਾਉ।
Fareedkot Teekaਤਿਸ ਹਰੀ ਸੇ (ਆਨ) ਭਿੰਨ ਔਰ ਕਿਸੀ ਸਾਥ ਹਮ ਨੇ ਸਿਆਣ ਨਹੀਂ ਕਰੀ ਹੈ॥ ਰਹਾਉ ॥
Prof. Sahib Singh(ਪਰਮਾਤਮਾ ਤੋਂ ਬਿਨਾ) ਮੈਂ ਕੋਈ ਹੋਰ ਆਸਰਾ ਨਹੀਂ ਪਛਾਣਦਾ ਰਹਾਉ॥

ਪਦ ਅਰਥ ਆਨ ਅਵਰ = ਕੋਈ ਹੋਰ। ਨ ਕਰੀ = ਨ ਕਰੀਂ, ਮੈਂ ਨਹੀਂ ਕਰਦਾ ॥ਰਹਾਉ॥

SikhNet (Spanish)y no sé de otro; no, de nadie más.(Pausa)

ਵਡੈ ਭਾਗਿ; ਗੁਰੁ ਅਪੁਨਾ ਪਾਇਓ ॥

vaddai bhaag; gur apunaa paaeo |

Sant Singh KhalsaBy great good fortune, I have found my Guru.
Manmohan SinghBy great good fortune, I have found my Guru.
Manmohan Singh (Punjabi)ਭਾਰੇ ਚੰਗੇ ਭਾਗਾਂ ਰਾਹੀਂ ਮੈਂ ਆਪਣਾ ਗੁਰੂ ਪ੍ਰਾਪਤ ਕੀਤਾ ਹੈ।
Fareedkot Teekaਕਿਉਂਕਿ ਵੱਡੇ ਭਾਗੋਂ ਕਰ ਕੇ ਹਮਨੇ ਗੁਰੂ ਪਾਯਾ ਹੈ॥
Prof. Sahib Singhਹੇ ਭਾਈ! ਬੜੀ ਕਿਸਮਤਿ ਨਾਲ ਮੈਂ ਆਪਣਾ ਗੁਰੂ ਲੱਭਾ।

ਪਦ ਅਰਥ ਭਾਗਿ = ਕਿਸਮਤ ਨਾਲ।

SikhNet (Spanish)Mi Destino fue grandioso y logré encontrar al Guru;

ਗੁਰਿ ਮੋ ਕਉ; ਹਰਿ ਨਾਮੁ ਦ੍ਰਿੜਾਇਓ ॥੧॥

gur mo kau; har naam drirraaeo |1|

Sant Singh KhalsaThe Guru has implanted the Name of the Lord within me. ||1||
Manmohan SinghThe Guru has implanted the God's Name within me.
Manmohan Singh (Punjabi)ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ।
Fareedkot Teekaਤਿਨ ਸਤਿਗੁਰੋਂ ਨੇ ਮੇਰੇ ਕੋ ਹਰੀ ਕਾ ਨਾਮ ਦ੍ਰਿੜਾਯਾ ਹੈ॥੧॥
Prof. Sahib Singhਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ (ਦੇ ਕੇ) ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ॥੧॥

ਪਦ ਅਰਥ ਗੁਰਿ = ਗੁਰੂ ਨੇ। ਕਉ = ਨੂੰ। ਮੋ ਕਉ = ਮੈਨੂੰ। ਦ੍ਰਿੜਾਇਓ = ਪੱਕਾ ਕਰ ਦਿੱਤਾ ॥੧॥

SikhNet (Spanish)a través de él, enriquecí mi mente con el Nombre del Señor.(1)

ਹਰਿ ਹਰਿ; ਜਾਪ ਤਾਪ ਬ੍ਰਤ ਨੇਮਾ ॥

har har; jaap taap brat nemaa |

Sant Singh KhalsaThe Name of the Lord, Har, Har, is my meditation, austerity, fasting and daily religious practice.
Manmohan SinghFor me, the Lord God's meditation is my real austerity, fasting and religious rituals.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਸਿਮਰਨ ਹੀ ਮੇਰੇ ਲਈ ਸਚੀ ਤਪੱਸਿਆ, ਉਪਹਾਸ ਅਤੇ ਧਾਰਮਿਕ ਕਰਮ ਕਾਂਡ ਹਨ।
Fareedkot Teekaਹਰਿ ਹਰਿ ਨਾਮ ਕਾ ਜਾਪ ਹੀ ਹਮਾਰੇ ਕੋ ਜਪੁ, ਤਪੁ, ਬ੍ਰਤੁ ਔ ਨੇਮ ਹੈ॥
Prof. Sahib Singhਹੁਣ, ਹੇ ਭਾਈ! ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ) ਜਪ ਤਪ ਹੈ, ਵਰਤ ਹੈ, ਧਾਰਮਿਕ ਨਿਯਮ ਹੈ।

ਪਦ ਅਰਥ ਨੇਮਾ = ਧਾਰਮਿਕ ਰਹਿਤ।

SikhNet (Spanish)El Señor es el único objeto de mi meditación; ahí está contenido el mérito de las austeridades,

ਹਰਿ ਹਰਿ ਧਿਆਇ; ਕੁਸਲ ਸਭਿ ਖੇਮਾ ॥੨॥

har har dhiaae; kusal sabh khemaa |2|

Sant Singh KhalsaMeditating on the Lord, Har, Har, I have found total joy and bliss. ||2||
Manmohan SinghContemplating the Lord God, I gather all joy and peace.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੈਂ ਸਮੂਹ ਖੁਸ਼ੀ ਅਤੇ ਆਰਾਮ ਪਾਉਂਦਾ ਹਾਂ।
Fareedkot Teekaਤਿਸ ਹਰਿ ਹਰਿ ਨਾਮ ਕੋ ਧਿਆਇ ਕਰ ਕੇ ਹਮ ਕੋ ਸਭ (ਕੁਸਲ) ਸੁਖ ਔਰ (ਖੇਮ) ਰਖ੍ਯਾ ਭਈ ਹੈ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੈਨੂੰ ਸਾਰੇ ਸੁਖ ਆਨੰਦ ਪ੍ਰਾਪਤ ਹੋ ਰਹੇ ਹਨ ॥੨॥

ਪਦ ਅਰਥ ਕੁਸਲ ਖੇਮ = ਖ਼ੁਸ਼ੀਆਂ ਸੁਖ। ਸਭਿ = ਸਾਰੇ ॥੨॥

SikhNet (Spanish)de los ritos y de todas las Yogas, pues en la Contemplación del Señor está la Dicha y la Paz.(3)

ਆਚਾਰ ਬਿਉਹਾਰ ਜਾਤਿ; ਹਰਿ ਗੁਨੀਆ ॥

aachaar biauhaar jaat; har guneea |

Sant Singh KhalsaThe Praises of the Lord are my good conduct, occupation and social class.
Manmohan SinghThe Lord's praise is my culture, occupation and caste.
Manmohan Singh (Punjabi)ਸਾਹਿਬ ਦੀ ਕੀਰਤੀ ਮੇਰਾ ਚਾਲ ਚੱਲਣ, ਕਾਰ-ਵਿਹਾਰ ਅਤੇ ਜਾਤ ਗੋਤ ਹੈ।
Fareedkot Teekaਸੰਪੂਰਨ (ਆਚਾਰ) ਕਰਮ ਔਰ ਵਿਵਹਾਰ ਪੁਨਾ ਜਾਤੀ ਹਮਨੇ ਹਰੀ ਕੇ ਗੁਣੋਂ ਕੋ ਜਾਣਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਗੁਣ ਗਾਣੇ (ਹੁਣ ਮੇਰੇ ਵਾਸਤੇ) ਧਾਰਮਿਕ ਰਸਮਾਂ ਅਤੇ (ਉੱਚੀ) ਜਾਤਿ ਹੈ।

ਪਦ ਅਰਥ ਆਚਾਰ ਬਿਉਹਾਰ = ਕਰਮ ਕਾਂਡ, ਧਾਰਮਿਕ ਰਸਮਾਂ। ਗੁਨੀਆ = ਗੁਣ।

SikhNet (Spanish)Mi cultura, mi casta, mi modo de vida,

ਮਹਾ ਅਨੰਦ; ਕੀਰਤਨ ਹਰਿ ਸੁਨੀਆ ॥੩॥

mahaa anand; keeratan har suneea |3|

Sant Singh KhalsaListening to the Kirtan of the Lord's Praises, I am in absolute ecstasy. ||3||
Manmohan SinghHearing the singing of praise of the Lord, I feel great joy.
Manmohan Singh (Punjabi)ਪ੍ਰਭੂ ਦੇ ਜੱਸ ਦਾ ਆਲਾਪ ਸ੍ਰਵਣ ਕਰ ਕੇ, ਮੈਨੂੰ ਪਰਮ ਖੁਸ਼ੀ ਮਹਿਸੂਸ ਹੁੰਦੀ ਹੈ।
Fareedkot Teekaਅਰੁ ਹਰੀ ਕੇ ਕੀਰਤਨ ਕੋ ਸੁਨ ਕਰ ਕੇ ਮਹਾ ਅਨੰਦ ਭਏ ਹੈਂ॥੩॥
Prof. Sahib Singhਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ (ਮੇਰੇ ਅੰਦਰ) ਵੱਡਾ ਆਨੰਦ ਪੈਦਾ ਹੁੰਦਾ ਹੈ ॥੩॥

ਪਦ ਅਰਥ ਸੁਨੀਆ = ਸੁਣ ਕੇ ॥੩॥

SikhNet (Spanish)son la Alabanza del Señor y cuando escucho Su Alabanza, estoy en total Éxtasis.

ਕਹੁ ਨਾਨਕ; ਜਿਨਿ ਠਾਕੁਰੁ ਪਾਇਆ ॥

kahu naanak; jin tthaakur paaeaa |

Sant Singh KhalsaSays Nanak, everything comes to the homes
Manmohan SinghSays Nanak, the man who has attained to his Lord,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਨੇ ਪ੍ਰਭੂ ਨੂੰ ਪਾ ਲਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਸ ਨੇ ਠਾਕੁਰ ਕੌ ਪਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੇ (ਆਪਣੇ ਹਿਰਦੇ ਵਿਚ ਵੱਸਦਾ) ਪਰਮਾਤਮਾ ਲੱਭ ਲਿਆ,

ਪਦ ਅਰਥ ਨਾਨਕ = ਹੇ ਨਾਨਕ! ਜਿਨਿ = ਜਿਸ (ਮਨੁੱਖ) ਨੇ।

SikhNet (Spanish)Dice Nanak, aquél que ha logrado a su Maestro Sublime,

ਸਭੁ ਕਿਛੁ; ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥

sabh kichh; tis ke grih meh aaeaa |4|2|17|

Sant Singh KhalsaOf those who have found their Lord and Master. ||4||2||17||
Manmohan Singhgathers every thing in his home.
Manmohan Singh (Punjabi)ਉਸ ਦੇ ਘਰ ਵਿੱਚ ਸਭ ਕੁਝ ਆ ਜਾਂਦਾ ਹੈ।
Fareedkot Teekaਸਭੁ ਪਦਾਰਥੁ ਤਿਸ ਕੇ ਗ੍ਰਹ ਮੇਂ ਆਯਾ ਹੈ; ਵਾ ਸੰਪੂਰਨ ਗੁਣੋਂ ਕਾ ਸਮਦਾਯ ਤਿਸ ਕੇ ਰਿਦੇ ਘਰ ਮੇਂ ਆਯਾ ਹੈ॥੪॥੨॥੧੭॥
Prof. Sahib Singhਉਸ ਦੇ ਹਿਰਦੇ-ਘਰ ਵਿਚ ਹਰੇਕ ਚੀਜ਼ ਆ ਗਈ ॥੪॥੨॥੧੭॥

ਪਦ ਅਰਥ ਤਿਸ ਕੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਗ੍ਰਿਹ = ਹਿਰਦਾ-ਘਰ ॥੪॥੨॥੧੭॥

SikhNet (Spanish)todo lo que pide lo obtiene en su propio Hogar interno.(4-2-17)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ਘਰੁ ੪ ਦੁਪਦੇ ॥

ttoddee mahalaa 5 ghar 4 dupade |

Sant Singh KhalsaTodee, Fifth Mehl, Fourth House, Dho-Padhay:
Manmohan SinghTodi 5th Guru. Dupadas.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਟੋਡੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Todi, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By true Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰੂੜੋ ਮਨੁ. ਹਰਿ ਰੰਗੋ ਲੋੜੈ ॥

roorro man. har rango lorrai |

Sant Singh KhalsaMy beautiful mind longs for the Love of the Lord.
Manmohan SinghMy beautiful mind desires the love of the Lord.
Manmohan Singh (Punjabi)ਮੇਰਾ ਸੁੰਦਰ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਚਾਹੁੰਦਾ ਹੈ।
Fareedkot Teekaਅਬ ਮੇਰਾ (ਰੂੜੋ) ਸੁੰਦਰ ਮਨ ਹਰੀ ਕੇ (ਰੰਗੋ) ਪ੍ਰੇਮੁ ਕੋ ਹੀ (ਲੋੜੈ) ਚਾਹਤਾ ਹੈ॥
Prof. Sahib Singh(ਹੇ ਭਾਈ! ਉਂਞ ਤਾਂ ਇਹ) ਮਨ ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ (ਪ੍ਰਾਪਤ ਕਰਨਾ) ਚਾਹੁੰਦਾ ਰਹਿੰਦਾ ਹੈ,

ਪਦ ਅਰਥ ਰੂੜੋ = ਸੁੰਦਰ। ਰੂੜੋ ਹਰਿ ਰੰਗੋ = ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ। ਲੋੜੈ = ਚਾਹੁੰਦਾ ਹੈ।

SikhNet (Spanish)Mi mente busca el Éxtasis en el Amor del Señor,

ਗਾਲੀ; ਹਰਿ ਨੀਹੁ. ਨ ਹੋਇ ॥ ਰਹਾਉ ॥

gaalee; har neehu. na hoe | rahaau |

Sant Singh KhalsaBy mere words, the Lord's Love does not come. ||Pause||
Manmohan SinghBy mere words God's love wells up not. Pause.
Manmohan Singh (Punjabi)ਨਿਰੀਆਂ ਗਲਾਂ ਬਾਤਾਂ ਨਾਲ ਹਰੀ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ। ਠਹਿਰਾਉ।
Fareedkot Teekaਹੇ ਭਾਈ! ਬਾਤੋਂ ਕਰ ਕੇ ਹਰੀ ਕਾ (ਨੀਹੁ) ਨੇਹ ਅਰਥਾਤ ਪ੍ਰੇਮ ਨਹੀਂ ਹੋਤਾ ਹੈ॥ ਰਹਾਉ॥
Prof. Sahib Singhਪਰ ਨਿਰੀਆਂ ਗੱਲਾਂ ਨਾਲ ਪ੍ਰੇਮ ਨਹੀਂ ਮਿਲਦਾ ਰਹਾਉ॥

ਪਦ ਅਰਥ ਗਾਲੀ = (ਨਿਰੀਆਂ) ਗੱਲਾਂ ਨਾਲ। ਨੀਹੁ = ਨਿਹੁ, ਪ੍ਰੇਮ ॥ਰਹਾਉ॥

SikhNet (Spanish)pero con pura palabrería, ¿cómo puede uno realizar el Amor? (Pausa)

ਹਉ ਢੂਢੇਦੀ. ਦਰਸਨ ਕਾਰਣਿ; ਬੀਥੀ ਬੀਥੀ ਪੇਖਾ ॥

hau dtoodtedee. darasan kaaran; beethee beethee pekhaa |

Sant Singh KhalsaI have searched for the Blessed Vision of His Darshan, looking in each and every street.
Manmohan SinghSearching for a sight of Him, I look in from lane to lane.
Manmohan Singh (Punjabi)ਉਸ ਦੇ ਦੀਦਾਰ ਲਈ ਭਾਲਦੀ ਹੋਈ ਮੈਂ ਗਲੀ ਗਲੀ ਵੇਖਦੀ ਫਿਰਦੀ ਹੈ।
Fareedkot Teekaਹੇ ਸਖੀ! ਮੈਂ ਤਿਸ ਹਰੀ ਕੇ ਦਰਸਨ ਵਾਸਤੇ ਖੋਜਤੀ ਫਿਰਤੀ ਥੀ, (ਬੀਥੀ ਬੀਥੀ) ਗਲੀ ਗਲੀ ਮੇਂ ਦੇਖਿਆ, ਭਾਵ ਸੇ ਸਰਬ ਸਾਸਤ੍ਰੋਂ ਕੋ ਭੀ ਦੇਖਾ ਪਰੰਤੂ ਭ੍ਰਮ ਦੂਰ ਨ ਭਯਾ॥
Prof. Sahib Singhਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ ਮੈਂ (ਜਾਪ ਤਾਪ ਕਰਮ ਕਾਂਡ ਆਦਿਕ ਦੀ) ਗਲੀ ਗਲੀ ਢੂੰਢਦੀ ਰਹੀ, ਵੇਖਦੀ ਰਹੀ।

ਪਦ ਅਰਥ ਹਉ = ਮੈਂ। ਢੂਢੇਦੀ = ਢੂੰਢਦੀ ਰਹੀ। ਬੀਥੀ = {वीथि} ਗਲੀ। ਬੀਥੀ ਬੀਥੀ = ਗਲੀ ਗਲੀ, ਜਾਪ ਤਾਪ ਕਰਮ ਕਾਂਡ ਆਦਿਕ ਦੀ ਹਰੇਕ ਗਲੀ। ਪੇਖਾ = ਪੇਖਾਂ, ਮੈਂ ਵੇਖਿਆ।

SikhNet (Spanish)Buscando Su Visión, voy de calle en calle,

ਗੁਰ ਮਿਲਿ; ਭਰਮੁ ਗਵਾਇਆ ਹੇ ॥੧॥

gur mil; bharam gavaaeaa he |1|

Sant Singh KhalsaMeeting with the Guru, my doubts have been dispelled. ||1||
Manmohan SinghOn meeting the Guru, my doubt is dispelled.
Manmohan Singh (Punjabi)ਗੁਰਾਂ ਨਾਲ ਮਿਲ ਪੈਣ ਤੇ ਮੇਰਾ ਸੰਦੇਹ ਦੂਰ ਹੋ ਗਿਆ ਹੈ।
Fareedkot Teekaਗੁਰੋਂ ਕੋ ਮਿਲ ਕਰ ਅਬ ਮੈਨੇ ਭ੍ਰਮ ਗਵਾਯਾ ਹੈ॥੧॥
Prof. Sahib Singh(ਆਖ਼ਰ) ਗੁਰੂ ਨੂੰ ਮਿਲ ਕੇ (ਮੈਂ ਆਪਣੇ ਮਨ ਦੀ) ਭਟਕਣਾ ਦੂਰ ਕੀਤੀ ਹੈ ॥੧॥

ਪਦ ਅਰਥ ਮਿਲਿ = ਮਿਲ ਕੇ। ਭਰਮੁ = ਭਟਕਦਾ ॥੧॥

SikhNet (Spanish)pero encontrando al Guru, mi duda se acaba.(1)

ਇਹ ਬੁਧਿ ਪਾਈ ਮੈ. ਸਾਧੂ ਕੰਨਹੁ; ਲੇਖੁ ਲਿਖਿਓ ਧੁਰਿ ਮਾਥੈ ॥

eih budh paaee mai. saadhoo kanahu; lekh likhio dhur maathai |

Sant Singh KhalsaI have obtained this wisdom from the Holy Saints, according to the pre-ordained destiny inscribed upon my forehead.
Manmohan SinghThis wisdom, I have obtained from the saints, as per the pre-ordained destiny writ on my brow.
Manmohan Singh (Punjabi)ਮੇਰੇ ਮੱਥੇ ਉਤੇ ਮੁੱਢਦੀ ਲਿਖੀ ਹੋਈ ਪ੍ਰਾਲਭਧ ਅਨੁਸਾਰ ਇਹ ਸਿਆਣਪ ਮੈਂ ਸੰਤਾਂ ਪਾਸੋਂ ਪਾਈ ਹੈ।
Fareedkot Teekaਇਹ ਬੁਧੀ ਮੈਨੇ ਸੰਤੋਂ ਕੇ (ਕੰਨਹੁ) ਪਾਸੋਂ ਪਾਈ ਹੈ, ਕਿਉਂਕਿ ਮੇਰੇ ਮਸਤਕ ਪਰ (ਧੁਰਿ) ਆਦਕਾ ਹੀ ਲੇਖ ਲਿਖਾ ਹੂਆ ਥਾ॥
Prof. Sahib Singh(ਹੇ ਭਾਈ! ਮਨ ਦੀ ਭਟਕਣਾ ਦੂਰ ਕਰਨ ਦੀ) ਇਹ ਅਕਲ ਮੈਂ ਗੁਰੂ ਪਾਸੋਂ ਹਾਸਲ ਕੀਤੀ, ਮੇਰੇ ਮੱਥੇ ਉਤੇ (ਗੁਰੂ ਦੇ ਮਿਲਾਪ ਦਾ) ਲੇਖ ਧੁਰ ਦਰਗਾਹ ਤੋਂ ਲਿਖਿਆ ਹੋਇਆ ਸੀ।

ਪਦ ਅਰਥ ਬੁਧਿ = ਅਕਲ, ਸਮਝ। ਸਾਧੂ ਕੰਨਹੁ = ਗੁਰੂ ਪਾਸੋਂ। ਧੁਰਿ = ਧੁਰ ਦਰਗਾਹ ਤੋਂ।

SikhNet (Spanish)El Santo ha impartido ésta Sabiduría en mí, pues era el Decreto del Destino Eterno grabado en mi frente,

ਇਹ ਬਿਧਿ ਨਾਨਕ; ਹਰਿ ਨੈਣ ਅਲੋਇ ॥੨॥੧॥੧੮॥

eih bidh naanak; har nain aloe |2|1|18|

Sant Singh KhalsaIn this way, Nanak has seen the Lord with his eyes. ||2||1||18||
Manmohan SinghIn this way, Nanak has seen God with his eyes.
Manmohan Singh (Punjabi)ਇਸ ਤਰੀਕੇ ਨਾਲ, ਨਾਨਕ ਨੇ ਵਾਹਿਗੁਰੂ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕਰ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਵਿਧੀ ਸੇਹਰੀ ਕੋ ਮੈਨੇ ਨੇਤਰੋਂ ਸਾਥ (ਅਲੋਇ) ਦੇਖਿਆ ਹੈ॥੨॥੧॥੧੮॥
Prof. Sahib Singhਹੇ ਨਾਨਕ! (ਆਖ-) ਇਸ ਤਰ੍ਹਾਂ ਮੈਂ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਆਪਣੀਆਂ ਅੱਖਾਂ ਨਾਲ ਵੇਖ ਲਿਆ ॥੨॥੧॥੧੮॥

ਪਦ ਅਰਥ ਅਲੋਇ = (ਮੈਂ) ਵੇਖ ਲਿਆ ॥੨॥੧॥੧੮॥

SikhNet (Spanish)el tener la Visión del Señor.(2-1-18)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਗਰਬਿ ਗਹਿਲੜੋ; ਮੂੜੜੋ ਹੀਓ ਰੇ ॥

garab gahilarro; moorrarro heeo re |

Sant Singh KhalsaMy foolish heart is in the grip of pride.
Manmohan SinghO my soul, my ignorant soul is in the grip of pride.
Manmohan Singh (Punjabi)ਓ! ਮੇਰੀ ਆਤਮਾ, ਮੇਰੀ ਮੂਰਖ ਆਤਮਾ, ਹੰਕਾਰ ਦੀ ਪਕੜ ਵਿੱਚ ਹੈ।
Fareedkot Teekaਹੇ ਭਾਈ! ਇਸ ਮੂਰਖ ਜੀਵ ਕਾ ਰਿਦਾ (ਗਰੀਬ) ਹੰਕਾਰ ਕਰ ਕੇ (ਗਹੇਲੜੋ) ਬਾਵਰਾ ਵਾ ਪਕੜਾ ਹੂਆ ਹੈ॥
Prof. Sahib Singhਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ।

ਪਦ ਅਰਥ ਗਰਬਿ = ਅਹੰਕਾਰ ਵਿਚ। ਗਹਿਲੜੋ = ਗਹਿਲਾ, ਬਾਵਲਾ, ਝੱਲਾ। ਮੂੜੜੋ = ਮੂੜ੍ਹਾ, ਮੂਰਖ। ਹੀਓ = ਹਿਰਦਾ। ਰੇ = ਹੇ ਭਾਈ!

SikhNet (Spanish)Mi mente ignorante está en las garras del ego;

ਹੀਓ; ਮਹਰਾਜ ਰੀ ਮਾਇਓ ॥

heeo; maharaaj ree maaeo |

Sant Singh KhalsaBy the Will of my Lord God, Maya,
Manmohan SinghSuch is the will of my reverend Lord,
Manmohan Singh (Punjabi)ਪੂਜਯ ਪ੍ਰਭੂ ਦੀ ਇਹੋ ਜਹੀ ਰਜ਼ਾ ਹੈ,
Fareedkot Teekaਹੇ ਭਾਈ! ਮਹਾਰਾਜ ਕੀ ਮਾਇਆ ਨੇ ਇਸ ਕਾ ਰਿਦਾ (ਡੀਹਰ) ਮਛੀ ਕੀ ਨਿਆਈ ਮੋਹ ਕਰ (ਫਾਕਿਓ) ਪਕੜ ਲੀਆ ਹੈ॥
Prof. Sahib Singhਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-

ਪਦ ਅਰਥ ਮਹਰਾਜ ਰੀ = ਮਹਾਰਾਜ ਦੀ। ਮਾਇਓ = ਮਾਇਆ (ਨੇ)।

SikhNet (Spanish)tal es la Voluntad de mi Dios, que la ilusión ha atrapado mi mente,

ਡੀਹਰ ਨਿਆਈ; ਮੋਹਿ ਫਾਕਿਓ ਰੇ ॥ ਰਹਾਉ ॥

ddeehar niaaee; mohi faakio re | rahaau |

Sant Singh KhalsaLike a witch, has swallowed my soul. ||Pause||
Manmohan Singhthat mammon has gulped me like a witch. Pause.
Manmohan Singh (Punjabi)ਕਿ ਮਾਇਆ ਨੇ ਮੈਨੂੰ ਡੈਣ ਦੀ ਤਰ੍ਹਾਂ ਹੜੱਪ ਕਰ ਲਿਆ ਹੈ। ਠਹਿਰਾਉ।
Fareedkot Teekaਵਾ (ਡੀਹਰ) ਡੈਣ ਕੀ ਤ੍ਰਹ ਮੋਹ ਨੇ (ਫਾਕਿਓ) ਫਕ, ਭਾਵ ਖਾ ਲੀਆ ਹੈ॥ ਰਹਾਉ ॥
Prof. Sahib Singhਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ਰਹਾਉ॥

ਪਦ ਅਰਥ ਡੀਹਰ ਨਿਆਈ = ਮੱਛੀ ਵਾਂਗ। ਮੋਹਿ = ਮੋਹ ਵਿਚ। ਫਾਕਿਓ = ਫਸਾ ਲਿਆ ਹੈ ॥ਰਹਾਉ॥

SikhNet (Spanish)y como una bruja malvada persigue mi mente y la desvía. (Pausa)

ਘਣੋ ਘਣੋ ਘਣੋ ਸਦ ਲੋੜੈ; ਬਿਨੁ ਲਹਣੇ. ਕੈਠੈ ਪਾਇਓ ਰੇ ॥

ghano ghano ghano sad lorrai; bin lahane. kaitthai paaeo re |

Sant Singh KhalsaMore and more, he continually yearns for more; but unless he is destined to receive, how can he obtain it?
Manmohan SinghMore, more and yet more wealth, the man ever hankers after, but unless destined to receive, how can he obtain it?
Manmohan Singh (Punjabi)ਬਹੁਤੀ, ਬਹੁਤੀ, ਬਹੁਤੀ ਮਾਇਆ ਬੰਦਾ ਹਮੇਸ਼ਾਂ ਚਾਹੁੰਦਾ ਹੈ, ਪਰ ਪ੍ਰਾਲਭਧ ਵਿੱਚ ਲਿਖੀ ਹੋਈ ਪ੍ਰਾਪਤੀ ਦੇ ਬਾਝੋਂ ਉਹ ਇਸ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਹੇ ਭਾਈ! ਤਿਸੀ ਤੇ ਇਹ ਜੀਵ ਮਾਇਆ ਕੋ ਮਨ ਤਨ ਬਾਣੀ ਕਰ ਕੇ ਅਧਕ ਤੇ ਅਧਕ ਹੀ ਸਦਾ ਚਾਹਤਾ ਹੈ, ਪਰੰਤੂ ਪਰਾਰਬਧ ਬਿਨਾਂ ਕਿਸੀ ਨੇ ਕਹਾਂ ਪਾਇਆ ਹੈ, ਭਾਵ ਸੇ ਪੂਰਬਲੇ ਲਿਖੇ ਬਿਨਾਂ ਨਹੀਂ ਪਾਇਆ ਹੈ॥
Prof. Sahib Singhਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ?

ਪਦ ਅਰਥ ਘਣੋ = ਬਹੁਤ। ਸਦ = ਸਦਾ। ਲੋੜੈ = ਮੰਗਦਾ ਹੈ। ਬਿਨੁ ਲਹਣੇ = ਭਾਗਾਂ ਤੋਂ ਬਿਨਾ। ਕੈਠੇ = ਕਿਸ ਥਾਂ ਤੋਂ, ਕਿਥੋਂ?

SikhNet (Spanish)Ahora añoro más y más la Verdadera Realización, pero, ¿cómo puedo obtener lo que no está en mi destino?

ਮਹਰਾਜ ਰੋ ਗਾਥੁ, ਵਾਹੂ ਸਿਉ ਲੁਭੜਿਓ; ਨਿਹਭਾਗੜੋ, ਭਾਹਿ ਸੰਜੋਇਓ ਰੇ ॥੧॥

maharaaj ro gaath, vaahoo siau lubharrio; nihabhaagarro, bhaeh sanjoeo re |1|

Sant Singh KhalsaHe is entangled in wealth, bestowed by the Lord God; the unfortunate one attaches himself to the fire of desires. ||1||
Manmohan SinghThe Lord's wealth, with that, the man is entangled. O! the unfortunate one attaches himself to the fire of desires.
Manmohan Singh (Punjabi)ਪ੍ਰਭੂ ਦੀ ਦੌਲਤ, ਉਸ ਨਾਲ ਇਨਸਾਨ ਫਸਿਆ ਹੋਇਆ ਹੈ। ਨਿਕਰਮਣ ਬੰਦਾ ਖਾਹਿਸ਼ਾਂ ਦੀ ਅੱਗ ਨਾਲ ਆਪਣੇ ਆਪ ਨੂੰ ਜੋੜਦਾ ਹੈ।
Fareedkot Teekaਹੇ ਭਾਈ! ਜੋ (ਗਾਥੁ) ਸਰੀਰ ਵਾ ਪਦਾਰਥ ਮਹਾਰਾਜ ਕਾ ਹੈ (ਵਾਹੂ) ਤਿਸੀ ਸਾਥ ਇਹ ਜੀਵ (ਲੁਭੜਿਓ) ਲੁਭਾਇਵਾਨ ਹੋਇ ਰਹਿਆ ਹੈ। (ਨਿਹਭਾਗੜੋ) ਮੰਦਭਾਗੀ ਪੁਰਸ ਨੇ ਹੇ ਭਾਈ! ਤ੍ਰਿਸਨਾ ਰੂਪੀ (ਭਾਹਿ) ਅਗਨੀ ਮੇਂ ਮਨ ਕੋ (ਸੰਜੋਇਓ) ਜੋੜਿਆ ਹੂਆ ਹੈ॥੧॥
Prof. Sahib Singhਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥

ਪਦ ਅਰਥ ਮਹਰਾਜ ਰੋ = ਮਹਾਰਾਜ ਦਾ। ਗਾਥੁ = ਸਰੀਰ। ਵਾਹੂ ਸਿਉ = ਉਸ (ਸਰੀਰ) ਨਾਲ ਹੀ। ਲੁਭੜਿਓ = ਲੋਭ ਕਰ ਰਿਹਾ ਹੈ, ਮੋਹ ਕਰ ਰਿਹਾ ਹੈ। ਨਿਹਭਾਗੜੋ = ਨਿਭਾਗਾ। ਭਾਹਿ = (ਤ੍ਰਿਸ਼ਨਾ ਦੀ) ਅੱਗ। ਸੰਜੋਇਓ = ਜੋੜ ਰਿਹਾ ਹੈ ॥੧॥

SikhNet (Spanish)Yo, un ser desafortunado, me he estado quemando en el fuego del deseo apegándome no a Dios, sino a Sus Regalos.(1)

ਸੁਣਿ ਮਨ ਸੀਖ. ਸਾਧੂ ਜਨ ਸਗਲੋ; ਥਾਰੇ ਸਗਲੇ ਪ੍ਰਾਛਤ. ਮਿਟਿਓ ਰੇ ॥

sun man seekh. saadhoo jan sagalo; thaare sagale praachhat. mittio re |

Sant Singh KhalsaListen, O mind, to the Teachings of the Holy Saints, and all your sins shall be totally washed away.
Manmohan SinghO man, listen thou to the holy men's advice. Thus shall all thine sins be entirely washed off.
Manmohan Singh (Punjabi)ਹੇ ਬੰਦੇ! ਤੂੰ ਪਵਿੱਤਰ ਪੁਰਸ਼ ਦੀ ਨਸੀਹਤ ਨੂੰ ਸ੍ਰਵਣ ਕਰ। ਇਸ ਤਰ੍ਹਾਂ ਤੇਰੇ ਸਮੂਹ ਪਾਪ ਪੂਰੀ ਤਰ੍ਹਾਂ ਧੋਤੇ ਜਾਣਗੇ।
Fareedkot Teekaਤਾਂ ਤੇ ਹੇ ਭਾਈ! ਸਰਬ ਸੰਤ ਜਨੋਂ ਕੀ ਮਨ ਲਗਾਇ ਕਰ ਸਿਖ੍ਯਾ ਸੁਣੋਂ, ਜਿਸ ਤੇ (ਥਾਰੇ) ਤੁਮਾਰੇ ਸੰਪੂਰਨ ਪਾਪ ਮਿਟ ਜਾਵੈਂਗੇ॥
Prof. Sahib Singhਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ।

ਪਦ ਅਰਥ ਮਨ = ਹੇ ਮਨ! ਸੀਖ = ਸਿੱਖਿਆ। ਸਾਧੂ ਜਨ = ਗੁਰਮੁਖਿ ਸਤਸੰਗੀ। ਸਗਲੋ = ਸਾਰੇ। ਥਾਰੇ = ਤੇਰੇ। ਪ੍ਰਾਛਤ = ਪਾਪ।

SikhNet (Spanish)Escucha, oh mente mía, escucha la Sabiduría de los Santos y tus errores serán lavados,

ਜਾ ਕੋ ਲਹਣੋ. ਮਹਰਾਜ ਰੀ ਗਾਠੜੀਓ; ਜਨ ਨਾਨਕ. ਗਰਭਾਸਿ, ਨ ਪਉੜਿਓ ਰੇ ॥੨॥੨॥੧੯॥

jaa ko lahano. maharaaj ree gaattharreeo; jan naanak. garabhaas, na paurrio re |2|2|19|

Sant Singh KhalsaOne who is destined to receive from the Lord, O servant Nanak, shall not be cast into the womb of reincarnation again. ||2||2||19||
Manmohan SinghHe, who is destined to receive in his skirt, the Lord's blessing. He, O slave Nanak enters not the womb again.
Manmohan Singh (Punjabi)ਜਿਸ ਦੇ ਪੱਲੇ ਸਾਹਿਬ ਦੀ ਰਹਿਮਤ ਦੀ ਪ੍ਰਾਪਤੀ ਲਿਖੀ ਹੋਈ ਹੈ, ਉਹ, ਹੇ ਗੋਲੇ ਨਾਨਕ! ਮੁੜ ਕੇ ਪੇਟ (ਜੰਮਣ ਦੀ ਗੇੜ) ਅੰਦਰ ਨਹੀਂ ਪੈਂਦਾ।
Fareedkot Teekaਹੇ ਭਾਈ! ਜਿਸ ਕਾ ਮਹਾਰਾਜ ਕੀ ਗਠੜੀ ਤੇ ਲਹਿਣਾ ਹੈ, ਭਾਵ ਜਿਸ ਕੋ ਵਾਹਿਗੁਰੂ ਕੀ ਕ੍ਰਿਪਾ ਸੇ ਗਿਆਨ ਪ੍ਰਾਪਤਿ ਹੂਆ ਹੈ, ਸੋ ਜਨ (ਗਰਭਾਸਿ) ਗਰਭ ਅਸਥਾਨ ਮੇਂ ਪੁਨਾ ਨਹੀਂ ਪੜਾ ਹੈ, ਭਾਵ ਜਨਮ ਮ੍ਰਿਤ ਸੇ ਰਹਿਤ ਭਇਆ ਹੈ॥੨॥੨॥੧੯॥☬ਪਰਮੇਸ੍ਵਰ ਕੇ ਉਪਕਾਰ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥

ਪਦ ਅਰਥ ਜਾ ਕੋ = ਜਿਸ ਦਾ। ਗਾਠੜੀਓ = ਗਠੜੀ ਵਿਚੋਂ। ਗਰਭਾਸਿ = ਗਰਭ ਜੂਨ ਵਿਚ। ਨ ਪਉੜਿਓ = ਨਹੀਂ ਪੈਂਦਾ ॥੨॥੨॥੧੯॥

SikhNet (Spanish)dice Nanak, quien está destinado a encontrar al Señor, ya no encarna otra vez.(2-2-19)

Open this shabad →

Ang 715 of 1430