ਟੋਡੀ ਮਹਲਾ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਹਮਾਰੈ ਏਕੈ ਹਰੀ ਹਰੀ ॥
hamaarai ekai haree haree |
Sant Singh KhalsaI have only the One Lord, my God.
Manmohan SinghI have but one God, my Lord.
Manmohan Singh (Punjabi)ਮੇਰਾ ਕੇਵਲ ਇਕ ਵਾਹਿਗੁਰੂ, ਮੈਂਡਾ ਮਾਲਕ ਹੈ।
Fareedkot Teekaਹਮਾਰੇ ਕੋ ਤੌ ਏਕ ਹਰੀ ਹੀ ਹਰੀ ਹੈ, ਭਾਵ ਸੇ ਤਿਸੀ ਕਾ ਆਸਰਾ ਹੈ॥
Prof. Sahib Singhਹੇ ਭਾਈ! ਮੈਂ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦਾ ਹੀ ਆਸਰਾ ਰੱਖਿਆ ਹੋਇਆ ਹੈ।ਪਦ ਅਰਥ ਹਮਾਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ।
SikhNet (Spanish)Yo sé que mío es sólo el Señor, mi Dios,
ਆਨ ਅਵਰ ਸਿਞਾਣਿ ਨ. ਕਰੀ ॥ ਰਹਾਉ ॥
aan avar siyaan na. karee | rahaau |
Sant Singh KhalsaI do not recognize any other. ||Pause||
Manmohan SinghI recognise not any other. Pause.
Manmohan Singh (Punjabi)ਮੈਂ ਹੋਰ ਕਿਸੇ ਦੀ ਪਛਾਣ ਨਹੀਂ ਕਰਦਾ। ਠਹਿਰਾਉ।
Fareedkot Teekaਤਿਸ ਹਰੀ ਸੇ (ਆਨ) ਭਿੰਨ ਔਰ ਕਿਸੀ ਸਾਥ ਹਮ ਨੇ ਸਿਆਣ ਨਹੀਂ ਕਰੀ ਹੈ॥ ਰਹਾਉ ॥
Prof. Sahib Singh(ਪਰਮਾਤਮਾ ਤੋਂ ਬਿਨਾ) ਮੈਂ ਕੋਈ ਹੋਰ ਆਸਰਾ ਨਹੀਂ ਪਛਾਣਦਾ ਰਹਾਉ॥ਪਦ ਅਰਥ ਆਨ ਅਵਰ = ਕੋਈ ਹੋਰ। ਨ ਕਰੀ = ਨ ਕਰੀਂ, ਮੈਂ ਨਹੀਂ ਕਰਦਾ ॥ਰਹਾਉ॥
SikhNet (Spanish)y no sé de otro; no, de nadie más.(Pausa)
ਵਡੈ ਭਾਗਿ; ਗੁਰੁ ਅਪੁਨਾ ਪਾਇਓ ॥
vaddai bhaag; gur apunaa paaeo |
Sant Singh KhalsaBy great good fortune, I have found my Guru.
Manmohan SinghBy great good fortune, I have found my Guru.
Manmohan Singh (Punjabi)ਭਾਰੇ ਚੰਗੇ ਭਾਗਾਂ ਰਾਹੀਂ ਮੈਂ ਆਪਣਾ ਗੁਰੂ ਪ੍ਰਾਪਤ ਕੀਤਾ ਹੈ।
Fareedkot Teekaਕਿਉਂਕਿ ਵੱਡੇ ਭਾਗੋਂ ਕਰ ਕੇ ਹਮਨੇ ਗੁਰੂ ਪਾਯਾ ਹੈ॥
Prof. Sahib Singhਹੇ ਭਾਈ! ਬੜੀ ਕਿਸਮਤਿ ਨਾਲ ਮੈਂ ਆਪਣਾ ਗੁਰੂ ਲੱਭਾ।ਪਦ ਅਰਥ ਭਾਗਿ = ਕਿਸਮਤ ਨਾਲ।
SikhNet (Spanish)Mi Destino fue grandioso y logré encontrar al Guru;
ਗੁਰਿ ਮੋ ਕਉ; ਹਰਿ ਨਾਮੁ ਦ੍ਰਿੜਾਇਓ ॥੧॥
gur mo kau; har naam drirraaeo |1|
Sant Singh KhalsaThe Guru has implanted the Name of the Lord within me. ||1||
Manmohan SinghThe Guru has implanted the God's Name within me.
Manmohan Singh (Punjabi)ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ।
Fareedkot Teekaਤਿਨ ਸਤਿਗੁਰੋਂ ਨੇ ਮੇਰੇ ਕੋ ਹਰੀ ਕਾ ਨਾਮ ਦ੍ਰਿੜਾਯਾ ਹੈ॥੧॥
Prof. Sahib Singhਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ (ਦੇ ਕੇ) ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ॥੧॥ਪਦ ਅਰਥ ਗੁਰਿ = ਗੁਰੂ ਨੇ। ਕਉ = ਨੂੰ। ਮੋ ਕਉ = ਮੈਨੂੰ। ਦ੍ਰਿੜਾਇਓ = ਪੱਕਾ ਕਰ ਦਿੱਤਾ ॥੧॥
SikhNet (Spanish)a través de él, enriquecí mi mente con el Nombre del Señor.(1)
ਹਰਿ ਹਰਿ; ਜਾਪ ਤਾਪ ਬ੍ਰਤ ਨੇਮਾ ॥
har har; jaap taap brat nemaa |
Sant Singh KhalsaThe Name of the Lord, Har, Har, is my meditation, austerity, fasting and daily religious practice.
Manmohan SinghFor me, the Lord God's meditation is my real austerity, fasting and religious rituals.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਸਿਮਰਨ ਹੀ ਮੇਰੇ ਲਈ ਸਚੀ ਤਪੱਸਿਆ, ਉਪਹਾਸ ਅਤੇ ਧਾਰਮਿਕ ਕਰਮ ਕਾਂਡ ਹਨ।
Fareedkot Teekaਹਰਿ ਹਰਿ ਨਾਮ ਕਾ ਜਾਪ ਹੀ ਹਮਾਰੇ ਕੋ ਜਪੁ, ਤਪੁ, ਬ੍ਰਤੁ ਔ ਨੇਮ ਹੈ॥
Prof. Sahib Singhਹੁਣ, ਹੇ ਭਾਈ! ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ) ਜਪ ਤਪ ਹੈ, ਵਰਤ ਹੈ, ਧਾਰਮਿਕ ਨਿਯਮ ਹੈ।ਪਦ ਅਰਥ ਨੇਮਾ = ਧਾਰਮਿਕ ਰਹਿਤ।
SikhNet (Spanish)El Señor es el único objeto de mi meditación; ahí está contenido el mérito de las austeridades,
ਹਰਿ ਹਰਿ ਧਿਆਇ; ਕੁਸਲ ਸਭਿ ਖੇਮਾ ॥੨॥
har har dhiaae; kusal sabh khemaa |2|
Sant Singh KhalsaMeditating on the Lord, Har, Har, I have found total joy and bliss. ||2||
Manmohan SinghContemplating the Lord God, I gather all joy and peace.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੈਂ ਸਮੂਹ ਖੁਸ਼ੀ ਅਤੇ ਆਰਾਮ ਪਾਉਂਦਾ ਹਾਂ।
Fareedkot Teekaਤਿਸ ਹਰਿ ਹਰਿ ਨਾਮ ਕੋ ਧਿਆਇ ਕਰ ਕੇ ਹਮ ਕੋ ਸਭ (ਕੁਸਲ) ਸੁਖ ਔਰ (ਖੇਮ) ਰਖ੍ਯਾ ਭਈ ਹੈ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੈਨੂੰ ਸਾਰੇ ਸੁਖ ਆਨੰਦ ਪ੍ਰਾਪਤ ਹੋ ਰਹੇ ਹਨ ॥੨॥ਪਦ ਅਰਥ ਕੁਸਲ ਖੇਮ = ਖ਼ੁਸ਼ੀਆਂ ਸੁਖ। ਸਭਿ = ਸਾਰੇ ॥੨॥
SikhNet (Spanish)de los ritos y de todas las Yogas, pues en la Contemplación del Señor está la Dicha y la Paz.(3)
ਆਚਾਰ ਬਿਉਹਾਰ ਜਾਤਿ; ਹਰਿ ਗੁਨੀਆ ॥
aachaar biauhaar jaat; har guneea |
Sant Singh KhalsaThe Praises of the Lord are my good conduct, occupation and social class.
Manmohan SinghThe Lord's praise is my culture, occupation and caste.
Manmohan Singh (Punjabi)ਸਾਹਿਬ ਦੀ ਕੀਰਤੀ ਮੇਰਾ ਚਾਲ ਚੱਲਣ, ਕਾਰ-ਵਿਹਾਰ ਅਤੇ ਜਾਤ ਗੋਤ ਹੈ।
Fareedkot Teekaਸੰਪੂਰਨ (ਆਚਾਰ) ਕਰਮ ਔਰ ਵਿਵਹਾਰ ਪੁਨਾ ਜਾਤੀ ਹਮਨੇ ਹਰੀ ਕੇ ਗੁਣੋਂ ਕੋ ਜਾਣਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਗੁਣ ਗਾਣੇ (ਹੁਣ ਮੇਰੇ ਵਾਸਤੇ) ਧਾਰਮਿਕ ਰਸਮਾਂ ਅਤੇ (ਉੱਚੀ) ਜਾਤਿ ਹੈ।ਪਦ ਅਰਥ ਆਚਾਰ ਬਿਉਹਾਰ = ਕਰਮ ਕਾਂਡ, ਧਾਰਮਿਕ ਰਸਮਾਂ। ਗੁਨੀਆ = ਗੁਣ।
SikhNet (Spanish)Mi cultura, mi casta, mi modo de vida,
ਮਹਾ ਅਨੰਦ; ਕੀਰਤਨ ਹਰਿ ਸੁਨੀਆ ॥੩॥
mahaa anand; keeratan har suneea |3|
Sant Singh KhalsaListening to the Kirtan of the Lord's Praises, I am in absolute ecstasy. ||3||
Manmohan SinghHearing the singing of praise of the Lord, I feel great joy.
Manmohan Singh (Punjabi)ਪ੍ਰਭੂ ਦੇ ਜੱਸ ਦਾ ਆਲਾਪ ਸ੍ਰਵਣ ਕਰ ਕੇ, ਮੈਨੂੰ ਪਰਮ ਖੁਸ਼ੀ ਮਹਿਸੂਸ ਹੁੰਦੀ ਹੈ।
Fareedkot Teekaਅਰੁ ਹਰੀ ਕੇ ਕੀਰਤਨ ਕੋ ਸੁਨ ਕਰ ਕੇ ਮਹਾ ਅਨੰਦ ਭਏ ਹੈਂ॥੩॥
Prof. Sahib Singhਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ (ਮੇਰੇ ਅੰਦਰ) ਵੱਡਾ ਆਨੰਦ ਪੈਦਾ ਹੁੰਦਾ ਹੈ ॥੩॥ਪਦ ਅਰਥ ਸੁਨੀਆ = ਸੁਣ ਕੇ ॥੩॥
SikhNet (Spanish)son la Alabanza del Señor y cuando escucho Su Alabanza, estoy en total Éxtasis.
ਕਹੁ ਨਾਨਕ; ਜਿਨਿ ਠਾਕੁਰੁ ਪਾਇਆ ॥
kahu naanak; jin tthaakur paaeaa |
Sant Singh KhalsaSays Nanak, everything comes to the homes
Manmohan SinghSays Nanak, the man who has attained to his Lord,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਨੇ ਪ੍ਰਭੂ ਨੂੰ ਪਾ ਲਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਸ ਨੇ ਠਾਕੁਰ ਕੌ ਪਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੇ (ਆਪਣੇ ਹਿਰਦੇ ਵਿਚ ਵੱਸਦਾ) ਪਰਮਾਤਮਾ ਲੱਭ ਲਿਆ,ਪਦ ਅਰਥ ਨਾਨਕ = ਹੇ ਨਾਨਕ! ਜਿਨਿ = ਜਿਸ (ਮਨੁੱਖ) ਨੇ।
SikhNet (Spanish)Dice Nanak, aquél que ha logrado a su Maestro Sublime,
ਸਭੁ ਕਿਛੁ; ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥
sabh kichh; tis ke grih meh aaeaa |4|2|17|
Sant Singh KhalsaOf those who have found their Lord and Master. ||4||2||17||
Manmohan Singhgathers every thing in his home.
Manmohan Singh (Punjabi)ਉਸ ਦੇ ਘਰ ਵਿੱਚ ਸਭ ਕੁਝ ਆ ਜਾਂਦਾ ਹੈ।
Fareedkot Teekaਸਭੁ ਪਦਾਰਥੁ ਤਿਸ ਕੇ ਗ੍ਰਹ ਮੇਂ ਆਯਾ ਹੈ; ਵਾ ਸੰਪੂਰਨ ਗੁਣੋਂ ਕਾ ਸਮਦਾਯ ਤਿਸ ਕੇ ਰਿਦੇ ਘਰ ਮੇਂ ਆਯਾ ਹੈ॥੪॥੨॥੧੭॥
Prof. Sahib Singhਉਸ ਦੇ ਹਿਰਦੇ-ਘਰ ਵਿਚ ਹਰੇਕ ਚੀਜ਼ ਆ ਗਈ ॥੪॥੨॥੧੭॥ਪਦ ਅਰਥ ਤਿਸ ਕੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਗ੍ਰਿਹ = ਹਿਰਦਾ-ਘਰ ॥੪॥੨॥੧੭॥
SikhNet (Spanish)todo lo que pide lo obtiene en su propio Hogar interno.(4-2-17)