ਮਲਾਰ ਮਹਲਾ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਗੁਰ ਸਰਣਾਈ; ਸਗਲ ਨਿਧਾਨ ॥
gur saranaaee; sagal nidhaan |
Sant Singh KhalsaAll treasures are found in the Sanctuary of the Guru.
Manmohan SinghIn the Guru's refuge, man is blessed with all the treasures,
Manmohan Singh (Punjabi)ਗੁਰਾਂ ਦੀ ਪਨਾਹ ਵਿੱਚ, ਜੀਵ ਨੂੰ ਸਾਰੇ ਖ਼ਜ਼ਾਨੇ ਪਰਦਾਨ ਹੋ ਜਾਂਦੇ ਹਨ,
Fareedkot Teekaਗੁਰੋਂ ਕੀ ਸਰਣ ਲੈਣੇ ਕਰ ਸਗਲ ਨਿਧਾਨ ਪ੍ਰਾਪਤਿ ਹੋਤੇ ਹੈਂ॥
Prof. Sahib Singhਗੁਰੂ ਦੀ ਸਰਨ ਪਏ ਰਿਹਾਂ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ);ਪਦ ਅਰਥ ਨਿਧਾਨ = ਖ਼ਜ਼ਾਨੇ (ਬਹੁ-ਵਚਨ। ਨਿਧਾਨੁ = ਖ਼ਜ਼ਾਨਾ)।
SikhNet (Spanish)Todos los Tesoros son encontrados en el Santuario del Guru,
ਸਾਚੀ ਦਰਗਹਿ; ਪਾਈਐ ਮਾਨੁ ॥
saachee darageh; paaeeai maan |
Sant Singh KhalsaHonor is obtained in the True Court of the Lord.
Manmohan Singhand he attains honour, in the True Court.
Manmohan Singh (Punjabi)ਅਤੇ ਉਹ ਸੱਚੇ ਦਰਬਾਰ ਵਿੱਚ ਇਜ਼ਤ ਪਾਉਂਦਾ ਹੈ।
Fareedkot Teekaਸਚੀ ਦਰਗਾਹ ਮੇਂ ਮਾਨੁ ਪਾਈਤਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੀ ਰੱਬੀ ਦਰਗਾਹ ਵਿਚ ਆਦਰ ਮਿਲਦਾ ਹੈ।ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ।
SikhNet (Spanish)y el Honor es obtenido en la Corte Verdadera del Señor.
ਭ੍ਰਮੁ ਭਉ ਦੂਖੁ ਦਰਦੁ; ਸਭੁ ਜਾਇ ॥
bhram bhau dookh darad; sabh jaae |
Sant Singh KhalsaDoubt, fear, pain and suffering are taken away,
Manmohan SinghHe is rid of all his doubt, dreads, pains and trouble,
Manmohan Singh (Punjabi)ਉਸ ਦੇ ਸਾਰੇ ਸੰਦੇਹ ਡਰ, ਪੀੜ ਅਤੇ ਤਕਲੀਫਾਂ ਦੂਰ ਹੋ ਜਾਂਦੀਆਂ ਹਨ,
Fareedkot Teekaਭ੍ਰਮ ਸ੍ਵਰੂਪ ਕਾ ਭਉ ਜਮਾਦਿਕੋਂ ਕਾ ਦੂਖ ਜਨਮਾਦਿਕੋਂ ਕਾ ਦਰਦ ਸਭ ਸਰੀਰ ਦਾ ਦੂਰ ਹੋ ਜਾਤਾ ਹੈ॥
Prof. Sahib Singh(ਜਿਹੜਾ ਮਨੁੱਖ ਪਰਮਾਤਮਾ ਦੇ ਗਾਂਦਾ ਹੈ, ਉਸ ਦਾ) ਭਰਮ; ਡਰ, ਹਰੇਕ ਦੁੱਖ-ਦਰਦ ਦੂਰ ਹੋ ਜਾਂਦਾ ਹੈ।ਪਦ ਅਰਥ ਜਾਇ = ਦੂਰ ਹੋ ਜਾਂਦਾ ਹੈ।
SikhNet (Spanish)El dolor, el miedo, la duda y el sufrimiento son destruidos,
ਸਾਧਸੰਗਿ; ਸਦ ਹਰਿ ਗੁਣ ਗਾਇ ॥੧॥
saadhasang; sad har gun gaae |1|
Sant Singh Khalsaforever singing the Glorious Praises of the Lord in the Saadh Sangat, the Company of the Holy. ||1||
Manmohan Singhand he ever sings God's praise in the society of the saints.
Manmohan Singh (Punjabi)ਅਤੇ ਉਹ ਹਮੇਸ਼ਾਂ, ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਤਾਂ ਤੇ ਸਾਧੂ ਸੰਗ ਕਰ ਹਰੀ ਕੇ ਗੁਣੋਂ ਕੋ ਗਾਵਣਾ ਕਰੁ॥੧॥
Prof. Sahib Singh(ਤਾਂ ਤੇ) ਗੁਰੂ ਦੀ ਸੰਗਤ ਵਿਚ ਰਹਿ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ ॥੧॥ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਗਾਇ = ਗਾਇਆ ਕਰ ॥੧॥
SikhNet (Spanish)cantando para siempre en la Compañía de la Saad Sangat las Gloriosas Alabanzas del Señor. (1)
ਮਨ ਮੇਰੇ; ਗੁਰੁ ਪੂਰਾ ਸਾਲਾਹਿ ॥
man mere; gur pooraa saalaeh |
Sant Singh KhalsaO my mind, praise the Perfect Guru.
Manmohan SinghO my soul, ever praise thou thy perfect Guru.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਦਾ ਆਪਣੇ ਪੂਰਨ ਗੁਰਾਂ ਦੀ ਸਿਫ਼ਤ ਸ਼ਲਾਘਾ ਕਰ।
Fareedkot Teekaਹੇ ਮੇਰੇ ਮਨ! ਪੂਰੇ ਗੁਰੋਂ ਕਾ ਸਲਾਹਣਾ ਕਰੁ॥
Prof. Sahib Singhਹੇ ਮੇਰੇ ਮਨ! ਪੂਰੇ ਗੁਰੂ ਦੀ (ਸਦਾ) ਸਿਫ਼ਤ-ਸਾਲਾਹ ਕਰਿਆ ਕਰ।ਪਦ ਅਰਥ ਮਨ = ਹੇ ਮਨ! ਸਾਲਾਹਿ = ਸਾਲਾਹਿਆ ਕਰ।
SikhNet (Spanish)Oh, mente mía, alaba al Perfecto Guru, entona el Tesoro del Naam,
ਨਾਮੁ ਨਿਧਾਨੁ ਜਪਹੁ ਦਿਨੁ ਰਾਤੀ; ਮਨ ਚਿੰਦੇ ਫਲ ਪਾਇ ॥੧॥ ਰਹਾਉ ॥
naam nidhaan japahu din raatee; man chinde fal paae |1| rahaau |
Sant Singh KhalsaChant the treasure of the Naam, the Name of the Lord, day and night. You shall obtain the fruits of your mind's desires. ||1||Pause||
Manmohan SinghDay and night, meditate thou on the Name treasure and obtain thy heart-desired fruits. Pause.
Manmohan Singh (Punjabi)ਦਿਨ ਅਤੇ ਰੈਣ, ਤੂੰ ਨਾਮ ਦੇ ਖਜਾਨੇ ਦਾ ਆਰਾਧਨ ਕਰ ਅਤੇ ਆਪਣੇ ਚਿੱਤ ਚਾਹੁੰਦੇ ਮੇਵੇ ਹਾਸਲ ਕਰ। ਠਹਿਰਾਉ।
Fareedkot Teekaਨਾਮ ਨਿਧਾਨ ਕੋ ਰਾਤ੍ਰਿ ਦਿਨ ਜਪੋ ਮਨ ਇਛਤ ਫਲ ਪਾਇ ਲੇਵੋਗੇ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਸਾਰੇ ਸੁਖਾਂ ਦਾ) ਖ਼ਜ਼ਾਨਾ। (ਜਿਹੜਾ ਮਨੁੱਖ ਜਪਦਾ ਹੈ, ਉਹ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਮਨ ਚਿੰਦੇ = ਮਨ-ਇੱਛਤ, ਮਨ-ਮੰਗੇ। ਪਾਇ = ਪਾਂਦਾ ਹੈ ॥੧॥ ਰਹਾਉ ॥
SikhNet (Spanish)el Nombre del Señor día y noche y obtendrás el fruto del deseo de tu mente. (1-Pausa)
ਸਤਿਗੁਰ ਜੇਵਡੁ; ਅਵਰੁ. ਨ ਕੋਇ ॥
satigur jevadd; avar. na koe |
Sant Singh KhalsaNo one else is as great as the True Guru.
Manmohan SinghNo one else is as great as the True Guru.
Manmohan Singh (Punjabi)ਕੋਈ ਹੋਰ ਜਣਾ ਸੱਚੇ ਗੁਰਾਂ ਜਿਡਾ ਵੱਡਾ ਨਹੀਂ।
Fareedkot Teekaਸਤਿਗੁਰੋਂ ਜੇਹਾ ਵੱਡਾ ਔਰ ਕੋਈ ਨਹੀਂ ਹੈ॥
Prof. Sahib Singh(ਬਖ਼ਸ਼ਸ਼ਾਂ ਕਰਨ ਵਿਚ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ।ਪਦ ਅਰਥ ਜੇਵਡੁ = ਜੇਡਾ ਵੱਡਾ।
SikhNet (Spanish)Nadie es tan Grandioso como el Guru Verdadero,
ਗੁਰੁ ਪਾਰਬ੍ਰਹਮੁ. ਪਰਮੇਸਰੁ ਸੋਇ ॥
gur paarabraham. paramesar soe |
Sant Singh KhalsaThe Guru is the Supreme Lord, the Transcendent Lord God.
Manmohan SinghHe, the Guru, is Himself the supreme Lord Master.
Manmohan Singh (Punjabi)ਉਹ, ਗੁਰੂ ਜੀ, ਖੁਦ ਹੀ ਸ਼ਰੋਮਣੀ ਸੁਆਮੀ ਮਾਲਕ ਹਨ।
Fareedkot Teekaਗੁਰੂ ਪਾਰਬ੍ਰਹਮ ਕਾ ਅਰ ਸੋਈ ਪਰਮੇਸ੍ਵਰ ਗੁਰੂ ਰੂਪ ਹੈਂ॥
Prof. Sahib Singhਉਹ ਗੁਰੂ ਪਾਰਬ੍ਰਹਮ ਹੈ, ਗੁਰੂ ਪਰਮੇਸਰ ਹੈ।
SikhNet (Spanish)Él es el Señor Supremo, el Señor Trascendente, nuestro Dios.
ਜਨਮ ਮਰਣ ਦੂਖ ਤੇ ਰਾਖੈ ॥
janam maran dookh te raakhai |
Sant Singh KhalsaHe saves us from the pains of death and birth,
Manmohan SinghHe saves man from the pain of birth and death,
Manmohan Singh (Punjabi)ਉਹ ਬੰਦੇ ਨੂੰ ਜੰਮਣ ਤੇ ਮਰਨ ਦੀ ਪੀੜ ਤੋਂ ਬਣਾ ਲੈਂਦੇ ਹਨ,
Fareedkot Teekaਜਿਸ ਕੋ ਜਨਮ ਮਰਣ ਕੇ ਦੁਖ ਸੇ ਰਾਖਤਾ ਹੈ॥
Prof. Sahib Singhਗੁਰੂ ਜੰਮਣ ਮਰਨ ਦੇ ਗੇੜ ਦੇ ਦੁੱਖਾਂ ਤੋਂ ਬਚਾਂਦਾ ਹੈ।ਪਦ ਅਰਥ ਤੇ = ਤੋਂ। ਰਾਖੈ = ਬਚਾਂਦਾ ਹੈ।
SikhNet (Spanish)Él nos salva de las penas de la muerte y del renacimiento,
ਮਾਇਆ ਬਿਖੁ; ਫਿਰਿ ਬਹੁੜਿ. ਨ ਚਾਖੈ ॥੨॥
maaeaa bikh; fir bahurr. na chaakhai |2|
Sant Singh Khalsaand we will not have to taste the poison of Maya ever again. ||2||
Manmohan Singhand he tastes not again poison of mammon.
Manmohan Singh (Punjabi)ਅਤੇ ਅਤੇ ਉਹ ਮੁੜ ਮੋਹਣੀ ਦੀ ਜ਼ਹਿਰ ਨੂੰ ਨਹੀਂ ਚਖਦਾ।
Fareedkot Teekaਵਹੁ ਪੁਰਸ ਬਿਖ ਰੂਪ ਮਾਯਾ ਕੋ ਪੁਨਹ ਰਾਖਤਾ ਨਹੀਂ ਹੈ, ਭਾਵ ਮਾਯਾ ਮੇਂ ਪ੍ਰੀਤੀ ਨਹੀਂ ਕਰਤਾ ਹੈ॥
Prof. Sahib Singh(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਰ ਨੂੰ ਮੁੜ ਮੁੜ ਸੁਆਦ ਲਾ ਲਾ ਕੇ ਨਹੀਂ ਚੱਖਦਾ ਰਹਿੰਦਾ ॥੨॥ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਬਹੁੜਿ = ਮੁੜ। ਨਾ ਚਾਖੈ = ਨਹੀਂ ਚੱਖਦਾ, ਸੁਆਦ ਲਾ ਲਾ ਨਹੀਂ ਖਾਂਦਾ ॥੨॥
SikhNet (Spanish)y no tendremos que probar de la ponzoña de Maya nunca más. (2)
ਗੁਰ ਕੀ ਮਹਿਮਾ; ਕਥਨੁ. ਨ ਜਾਇ ॥
gur kee mahimaa; kathan. na jaae |
Sant Singh KhalsaThe Guru's glorious grandeur cannot be described.
Manmohan SinghThe Guru's glory can be uttered not.
Manmohan Singh (Punjabi)ਗੁਰਾਂ ਦੀ ਪ੍ਰਭਤਾ ਆਖੀ ਨਹੀਂ ਜਾ ਸਕਦੀ।
Fareedkot Teekaਗੁਰੋਂ ਕੀ ਮਹਿਮਾ ਕਥਨ ਕਰੀ ਨਹੀਂ ਜਾਤੀ॥
Prof. Sahib Singhਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।ਪਦ ਅਰਥ ਮਹਿਮਾ = ਵਡਿਆਈ।
SikhNet (Spanish)La Gloriosa Grandeza del Guru es Indescriptible.
ਗੁਰੁ ਪਰਮੇਸਰੁ ਸਾਚੈ ਨਾਇ ॥
gur paramesar saachai naae |
Sant Singh KhalsaThe Guru is the Transcendent Lord, in the True Name.
Manmohan SinghBy contemplating the True Name, The Guru has become the Lord's embodiment.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਗੁਰੂ ਜੀ ਸੁਆਮੀ ਦਾ ਸਰੂਪ ਹੋ ਗਏ ਹਨ।
Fareedkot Teekaਸਾਚੇ ਨਾਮ ਕੇ ਜਪਣੇ ਕਰ ਗੁਰੂ ਪਰਮੇਸ੍ਵਰ ਕਾ ਰੂਪ ਹੈ॥
Prof. Sahib Singhਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ (ਪਰਮਾਤਮਾ ਦੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ (ਲੀਨ ਰਹਿੰਦਾ ਹੈ)।ਪਦ ਅਰਥ ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਨਾਮ ਵਿਚ (ਟਿਕਿਆ ਰਹਿੰਦਾ ਹੈ)।
SikhNet (Spanish)El Guru es el Señor Trascendente en el Nombre Verdadero.
ਸਚੁ ਸੰਜਮੁ; ਕਰਣੀ ਸਭੁ ਸਾਚੀ ॥
sach sanjam; karanee sabh saachee |
Sant Singh KhalsaTrue is His self-discipline, and True are all His actions.
Manmohan SinghTrue is the Guru's self-discipline and true are all his deeds.
Manmohan Singh (Punjabi)ਸੱਚਾ ਹੈ ਗੁਰਾਂ ਦਾ ਸਵੈ-ਜਬਤ ਅਤੇ ਸੱਚੇ ਹਨ ਉਹਨਾਂ ਦੇ ਸਾਰੇ ਕਰਮ।
Fareedkot Teekaਸਚਾ ਤਿਨ ਕਾ ਸੰਜਮੁ ਹੈ ਔਰ ਸਾਰੀ ਕਰਣੀ ਭੀ ਸਚੀ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ-ਇਹੀ ਹੈ ਗੁਰੂ ਦਾ ਸੰਜਮ। ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ-ਇਹੀ ਹੈ ਗੁਰੂ ਦੀ ਕਰਣੀ।ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਤੋਂ ਬਚਾਣ ਦਾ ਜਤਨ। ਕਰਣੀ = (करणीय) ਕਰਤੱਬ। ਸਾਚੀ = ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ।
SikhNet (Spanish)Verdad es Su Disciplina y Verdad son Sus Acciones.
ਸੋ ਮਨੁ ਨਿਰਮਲੁ; ਜੋ ਗੁਰ ਸੰਗਿ ਰਾਚੀ ॥੩॥
so man niramal; jo gur sang raachee |3|
Sant Singh KhalsaImmaculate and pure is that mind, which is imbued with love for the Guru. ||3||
Manmohan SinghImmaculate is the man, who is imbued with the love of the Guru.
Manmohan Singh (Punjabi)ਪਵਿੱਤਰ ਹੈ ਉਹ ਪੁਰਸ਼, ਜੋ ਗੁਰਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਸੋ ਮਨ ਨਿਰਮਲੁ ਹੈ, ਜੋ ਗੁਰੋਂ ਸਾਥ ਰਾਚਤਾ ਹੈ॥੩॥
Prof. Sahib Singhਜਿਹੜਾ ਮਨ ਗੁਰੂ ਦੀ ਸੰਗਤ ਵਿਚ ਮਸਤ ਰਹਿੰਦਾ ਹੈ ਉਹ ਮਨ ਪਵਿੱਤਰ ਹੋ ਜਾਂਦਾ ਹੈ ॥੩॥ਪਦ ਅਰਥ ਗੁਰ ਸੰਗਿ = ਗੁਰੂ ਦੀ ਸੰਗਤ ਵਿਚ ॥੩॥
SikhNet (Spanish)Inmaculada y pura es esa mente que está unida en el Amor del Guru. (3)
ਗੁਰੁ ਪੂਰਾ ਪਾਈਐ ਵਡ ਭਾਗਿ ॥
gur pooraa paaeeai vadd bhaag |
Sant Singh KhalsaThe Perfect Guru is obtained by great good fortune.
Manmohan SinghBy the great good destiny, the Perfect Guru, is obtained.
Manmohan Singh (Punjabi)ਭਾਰੀ ਚੰਗੀ ਪ੍ਰਾਲਭਧ ਦੁਆਰਾ, ਪੂਰਨ ਗੁਰਦੇਵ ਜੀ ਪਰਾਪਤ ਹੁੰਦੇ ਹਨ।
Fareedkot Teekaਪੂਰਾ ਗੁਰੂ ਵੱਡੇ ਭਾਗੋਂ ਕਰ ਪਾਯਾ ਜਾਤਾ ਹੈ॥
Prof. Sahib Singhਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ,ਪਦ ਅਰਥ ਵਡਭਾਗਿ = ਵੱਡੀ ਕਿਸਮਤ ਨਾਲ। ਪਾਈਐ = ਮਿਲਦਾ ਹੈ।
SikhNet (Spanish)El Guru Perfecto es obtenido por una grandiosa fortuna.
ਕਾਮੁ ਕ੍ਰੋਧੁ ਲੋਭੁ; ਮਨ ਤੇ ਤਿਆਗਿ ॥
kaam krodh lobh; man te tiaag |
Sant Singh KhalsaDrive out sexual desire, anger and greed from your mind.
Manmohan SinghFrom thy mind, though, drive out lust, wrath and avarice, O man,
Manmohan Singh (Punjabi)ਆਪਣੇ ਚਿੱਤ ਵਿੱਚੋਂ ਤੂੰ ਸ਼ਹਿਵਤ, ਗੁੱਸੇ ਅਤੇ ਲਾਲਚ ਨੂੰ ਬਾਹਰ ਕੱਢ ਦੇ, ਹੇ ਬੰਦੇ!
Fareedkot Teekaਕਾਮ, ਕ੍ਰੋਧ, ਲੋਭੁ ਮਨ ਸੇ ਤ੍ਯਾਗਨ ਹੋਤਾ ਹੈ॥☬ਤਾਂ ਤੇ ਐਸੀ ਬੇਨਤੀ ਕਰੋ:
Prof. Sahib Singh(ਜਿਸ ਨੂੰ ਮਿਲਦਾ ਹੈ, ਉਹ ਮਨੁੱਖ ਆਪਣੇ) ਮਨ ਵਿਚੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਦੂਰ ਕਰ ਕੇ (ਗੁਰੂ ਦੀ ਸਰਨ ਪਿਆ ਰਹਿੰਦਾ ਹੈ)।ਪਦ ਅਰਥ ਮਨ ਤੇ = ਮਨ ਤੋਂ, ਮਨ ਵਿਚੋਂ। ਤਿਆਗਿ = ਤਿਆਗ ਕੇ, ਦੂਰ ਕਰਕੇ।
SikhNet (Spanish)Libérate del deseo sexual, el enojo y la avaricia de mente.
ਕਰਿ ਕਿਰਪਾ; ਗੁਰ ਚਰਣ ਨਿਵਾਸਿ ॥
kar kirapaa; gur charan nivaas |
Sant Singh KhalsaBy His Grace, the Guru's Feet are enshrined within.
Manmohan SinghMercifully enshrine the Guru's feet in his mind!
Manmohan Singh (Punjabi)ਮਿਹਰ ਧਾਰ ਕੇ ਉਹ ਗੁਰਾਂ ਦੇ ਪੈਰ ਅੰਤਰ-ਆਤਮੇ ਟਿਕਾ ਦੇ!
Fareedkot Teekaਹੇ ਪ੍ਰਭੂ! ਕ੍ਰਿਪਾ ਦ੍ਰਿਸਟੀ ਕਰ ਕੇ ਗੁਰੋਂ ਕੇ ਚਰਨੋਂ ਮੇਂ ਨਿਵਾਸੁ ਦੀਜੀਏ॥
Prof. Sahib Singh(ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ) ਗੁਰੂ ਦੇ ਚਰਨਾਂ ਵਿਚ ਟਿਕਾਈ ਰੱਖ,ਪਦ ਅਰਥ ਕਰਿ = ਕਰ ਕੇ। ਨਿਵਾਸਿ = ਟਿਕਾਈ ਰੱਖ।
SikhNet (Spanish)Por Su Gracia los Pies del Guru son enaltecidos en el interior.
ਨਾਨਕ ਕੀ; ਪ੍ਰਭ ਸਚੁ ਅਰਦਾਸਿ ॥੪॥੪॥੨੨॥
naanak kee; prabh sach aradaas |4|4|22|
Sant Singh KhalsaNanak offers his prayer to the True Lord God. ||4||4||22||
Manmohan SinghNanak thus prays to the True Lord.
Manmohan Singh (Punjabi)ਨਾਨਕ ਐਸੀ ਪ੍ਰਾਰੱਬਨਾ ਕਰਦਾ ਹੈ ਸੱਚੇ ਸੁਆਮੀ, ਮੂਹਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਨਿਸਚੈ ਕਰ ਕੇ ਇਹੀ ਬੇਨਤੀ ਹੈ॥੪॥੪॥੨੨॥
Prof. Sahib Singhਹੇ ਪ੍ਰਭੂ! ਨਾਨਕ ਦੀ ਇਹ ਅਰਦਾਸ ਹੈ, (ਸੇਵਕ ਨੂੰ) ਆਪਣਾ ਸਦਾ-ਥਿਰ ਨਾਮ ਬਖ਼ਸ਼ ॥੪॥੪॥੨੨॥ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ॥੪॥੪॥੨੨॥
SikhNet (Spanish)Nanak ofrece su oración al Verdadero Señor Dios. (4-4-22)