ੴ

ਸਿੱਖਬਾਣੀ · SikhBani

ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥

jis dai andar sach hai so sachaa naam mukh sach alaae
Guru Ramdas Ji ਗੁਰੂ ਰਾਮਦਾਸ ਜੀ · Raag Maajh · Ang 140 · 7 lines
Translations

ਮਹਲਾ ੪ ॥

mahalaa 4 |

Sant Singh KhalsaFourth Mehl:
Manmohan SinghFourth Guru.
Manmohan Singh (Punjabi)ਚਉਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਜਿਸ ਦੈ ਅੰਦਰਿ. ਸਚੁ ਹੈ; ਸੋ ਸਚਾ ਨਾਮੁ, ਮੁਖਿ ਸਚੁ ਅਲਾਏ ॥

jis dai andar. sach hai; so sachaa naam, mukh sach alaae |

Sant Singh KhalsaThose, within whom the Truth dwells, obtain the True Name; they speak only the Truth.
Manmohan SinghHe, within whom is the truth obtains the True Name and with his mouth utters the truth.
Manmohan Singh (Punjabi)ਜੀਹਦੇ ਅੰਦਰ ਸੱਚ ਹੈ, ਉਹ ਸੱਚੇ ਨਾਮ ਨੂੰ ਪਾ ਲੈਂਦਾ ਹੈ ਅਤੇ ਆਪਣੇ ਮੂੰਹ ਨਾਲ ਸੱਚ ਬੋਲਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਸਚਾ ਪ੍ਰੇਮ ਹੈ, ਸੋ ਸਚਾ ਨਾਮ ਸੁਖ ਸੇ ਨਿਹਚੇ ਕਰ ਕੇ (ਅਲਾਏ) ਉਚਾਰਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ (ਭੀ) ਸਦਾ-ਥਿਰ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ।

ਪਦ ਅਰਥ ਮੁਖਿ = ਮੂੰਹੋਂ। ਅਲਾਏ = ਬੋਲਦਾ ਹੈ।

SikhNet (Spanish)Aquél que, dentro de sí mismo, conoce la Verdad, expresará también el Verdadero Nombre.

ਓਹੁ ਹਰਿ ਮਾਰਗਿ ਆਪਿ ਚਲਦਾ; ਹੋਰਨਾ ਨੋ ਹਰਿ ਮਾਰਗਿ ਪਾਏ ॥

ohu har maarag aap chaladaa; horanaa no har maarag paae |

Sant Singh KhalsaThey walk on the Lord's Path, and inspire others to walk on the Lord's Path as well.
Manmohan SinghHe himself walks in God's way and puts others on God's path.
Manmohan Singh (Punjabi)ਉਹ ਖੁਦ ਰੱਬ ਦੇ ਰਾਹੇ ਟੁਰਦਾ ਹੈ ਅਤੇ ਹੋਰਨਾ ਨੂੰ ਰੱਬ ਦੇ ਰਾਹੇ ਪਾਉਂਦਾ ਹੈ।
Fareedkot Teekaਸੋ ਪੁਰਸ ਹਰੀ ਕੇ ਰਸਤੇ ਆਪ ਚੱਲਦਾ ਹੈ ਔਰੋਂ ਕੋ ਹਰੀ ਕੇ ਰਸਤੇ ਮੇਂ ਪਾਵਤਾ ਹੈ॥
Prof. Sahib Singhਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ ਤੇ ਦੇ ਰਾਹ ਪ੍ਰਭੂ ਤੋਰਦਾ ਹੈ।

ਪਦ ਅਰਥ ਮਾਰਗਿ = ਰਸਤੇ ਉੱਤੇ।

SikhNet (Spanish)Él camina en el Sendero del Señor y hace que otros lo sigan.

ਜੇ ਅਗੈ ਤੀਰਥੁ ਹੋਇ. ਤਾ ਮਲੁ ਲਹੈ; ਛਪੜਿ ਨਾਤੈ. ਸਗਵੀ ਮਲੁ ਲਾਏ ॥

je agai teerath hoe. taa mal lahai; chhaparr naatai. sagavee mal laae |

Sant Singh KhalsaBathing in a pool of holy water, they are washed clean of filth. But, by bathing in a stagnant pond, they are contaminated with even more filth.
Manmohan SinghIf there be a pure water tank in front then the filth is washed off. By bathing in a pond, still more filth attaches to the man.
Manmohan Singh (Punjabi)ਜੇਕਰ ਮੂਹਰੇ ਪਵਿੱਤ੍ਰ ਪਾਣੀ ਦਾ ਸਰੋਵਰ ਹੋਵੇ, ਤਦ ਮੈਲ ਉਤਰ ਜਾਂਦੀ ਹੈ। ਟੋਭੇ ਵਿੱਚ ਨ੍ਹਾਉਣ ਨਾਲ ਬੰਦੇ ਨੂੰ ਸਗੋ ਵਧੇਰੇ ਮੈਲ ਲੱਗ ਜਾਂਦੀ ਹੈ।
Fareedkot Teekaਜੇਕਰ ਅਗੈ ਤੀਰਥੁ ਅਰਥਾਤ ਸਤਸੰਗ ਹੋਵੇ ਤੌ ਪਾਪ ਮੈਲ ਦੂਰ ਹੋਵੇ, ਛਪੜ ਨਾਉਣੇ ਸੇ ਅਰਥਾਤ ਖੋਟਿਓਂ ਕੀ ਸੰਗਤ ਕਰਨੇ ਸੇ (ਸਗਵੀ) ਉਲਟੀ ਮੈਲ ਲਗ ਜਾਤੀ ਹੈ॥
Prof. Sahib Singh(ਜਿੱਥੇ ਨ੍ਹਾਉਣ ਜਾਈਏ) ਜੇ ਉੱਥੇ ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ (ਨ੍ਹਾਉਣ ਵਾਲੇ ਦੀ) ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨ੍ਹਾਤਿਆਂ ਸਗੋਂ ਹੋਰ ਮੈਲ ਵਧਦੀ ਹੈ।

ਪਦ ਅਰਥ ਤੀਰਥੁ = ਖੁਲ੍ਹੇ ਸਾਫ਼ ਪਾਣੀ ਦਾ ਸੋਮਾ, ਦਰਿਆ ਦਾ ਸਾਫ਼ ਖੁਲ੍ਹਾ ਪਾਣੀ। ਛਪੜਿ = ਛੱਪੜ ਵਿਚ। ਸਗਵੀ = ਸਗੋਂ ਹੋਰ।

SikhNet (Spanish)Si uno se baña en las aguas benditas, uno es purificado; pero si uno se baña en el lodo, se ensucia doblemente.

ਤੀਰਥੁ ਪੂਰਾ ਸਤਿਗੁਰੂ; ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥

teerath pooraa satiguroo; jo anadin har har naam dhiaae |

Sant Singh KhalsaThe True Guru is the Perfect Pool of Holy Water. Night and day, He meditates on the Name of the Lord, Har, Har.
Manmohan SinghThe perfect place of pilgrimage is the True Guru who night and day meditates on the Name of Lord God.
Manmohan Singh (Punjabi)ਪੂਰਨ ਯਾਤ੍ਰਾ ਅਸਥਾਨ ਹਨ ਸੱਚੇ ਗੁਰੂ ਜੀ, ਜਿਹੜੇ ਰੈਣ ਦਿਹੁੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਨ।
Fareedkot Teekaਤੀਰਥ ਰੂਪ ਪੂਰਾ ਸਤਿਗੁਰੂ ਹੈ ਕਿਉਂਕਿ ਜੋ ਰਾਤ ਦਿਨ ਮਨ ਤਨ ਕਰ ਕੇ ਹਰੀ ਕੇ ਨਾਮ ਕੋ ਸਿਮਰਤਾ ਹੈ॥
Prof. Sahib Singh(ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ), ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ (ਮਾਨੋ) ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ।

SikhNet (Spanish)El Agua Bendita es el Perfecto Guru, quien habita siempre en el Naam, el Nombre del Señor.

ਓਹੁ ਆਪਿ ਛੁਟਾ. ਕੁਟੰਬ ਸਿਉ; ਦੇ ਹਰਿ ਹਰਿ ਨਾਮੁ. ਸਭ ਸ੍ਰਿਸਟਿ ਛਡਾਏ ॥

ohu aap chhuttaa. kuttanb siau; de har har naam. sabh srisatt chhaddaae |

Sant Singh KhalsaHe is saved, along with his family; bestowing the Name of the Lord, Har, Har, He saves the whole world.
Manmohan SinghHe is saved himself along with his family and by giving the Name of the Lord Master saves the whole world.
Manmohan Singh (Punjabi)ਉਹ ਆਪਣੇ ਪਰਵਾਰ ਸਣੇ ਖੁਦ ਪਾਰ ਉਤਰ ਜਾਂਦਾ ਹੈ ਅਤੇ ਸੁਆਮੀ ਮਾਲਕ ਦਾ ਨਾਮ ਦੇ ਕੇ ਸਾਰੇ ਸੰਸਾਰ ਨੂੰ ਪਾਰ ਕਰ ਦਿੰਦਾ ਹੈ।
Fareedkot Teekaਸੋ ਗੁਰੂ ਆਪ ਕੁਟੰਬ ਸਹਿਤ ਬੰਧਨੋਂ ਸੇ ਮੁਕਤ ਹੂਆ ਹੈ ਔਰ ਹਰਿ ਹਰਿ ਨਾਮੁ ਦੇ ਕਰ ਸਭ ਸ੍ਰਿਸਟੀ ਮੁਕਤ ਕਰਾਵਤਾ ਹੈ॥
Prof. Sahib Singhਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ।
SikhNet (Spanish)Él se salva a sí mismo y a todos sus parientes, y aún más, salva a todo el mundo a través del Naam, el Nombre del Señor.

ਜਨ ਨਾਨਕ. ਤਿਸੁ ਬਲਿਹਾਰਣੈ; ਜੋ ਆਪਿ ਜਪੈ. ਅਵਰਾ ਨਾਮੁ ਜਪਾਏ ॥੨॥

jan naanak. tis balihaaranai; jo aap japai. avaraa naam japaae |2|

Sant Singh KhalsaServant Nanak is a sacrifice to one who himself chants the Naam, and inspires others to chant it as well. ||2||
Manmohan SinghServant Nanak is a sacrifice unto him, who himself repeats God's Name and causes others to utter the Name.
Manmohan Singh (Punjabi)ਸੇਵਕ ਨਾਨਕ, ਉਸ ਉਤੋਂ ਕੁਰਬਾਨ ਜਾਂਦਾ ਹੈ, ਜਿਹੜਾ ਖੁਦ ਹਰੀ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਹੋਰਨਾ ਪਾਸੋਂ ਨਾਮ ਦਾ ਉਚਾਰਣ ਕਰਵਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੈ ਹੈਂ: ਮੈਂ ਤਿਸ ਜਨ ਕੇ ਬਲਿਹਾਰੇ ਜਾਤਾ ਹੂੰ, ਜੋ ਆਪ ਹਰੀ ਨਾਮ ਕੋ ਜਪਤਾ ਹੈ ਔਰੋਂ ਕੋ ਜਪਾਵਤਾ ਹੈ॥੨॥
Prof. Sahib Singhਹੇ ਦਾਸ ਨਾਨਕ! (ਆਖ-ਮੈਂ) ਉਸ ਤੋਂ ਸਦਕੇ ਹਾਂ, ਜੋ ਆਪ (ਪ੍ਰਭੂ ਦਾ) ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ ॥੨॥
SikhNet (Spanish)Nanak es el Esclavo del Señor, y ofrece su ser en sacrificio a aquél que medita en el Señor e inspira también a otros. (2)
Answers quote the Granth verbatim with Ang citations. AI commentary is not Gurbani and not a religious ruling.