ੴ

ਸਿੱਖਬਾਣੀ · SikhBani

ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥

eik kand mool chun khaeh van khandd vaasaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 140 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਇਕਿ. ਕੰਦ ਮੂਲੁ ਚੁਣਿ ਖਾਹਿ; ਵਣ ਖੰਡਿ ਵਾਸਾ ॥

eik. kand mool chun khaeh; van khandd vaasaa |

Sant Singh KhalsaSome pick and eat fruits and roots, and live in the wilderness.
Manmohan SinghSome pick and eat fruits and roots and dwell in forest localities.
Manmohan Singh (Punjabi)ਕਈ ਫਲ ਤੇ ਜੜ੍ਹਾਂ ਚੁਗ ਕੇ ਖਾਂਦੇ ਹਨ ਅਤੇ ਜੰਗਲਾਂ ਦੀਆਂ ਜੂਹਾਂ ਅੰਦਰ ਰਹਿੰਦੇ ਹਨ।
Fareedkot Teekaਏਕ (ਕੰਦ) ਫਲ (ਮੂਲ) ਜੋ ਪ੍ਰਿਥੀ ਕੇ ਬੀਚ ਸੇ ਨਿਕਲਤੇ ਹੈਂ ਉਨ ਕੋ ਚੁਣ ਕੇ ਖਾਤੇ ਹੈਂ, ਬਨ ਕੇ ਖੰਡ ਅਰਥਾਤ ਬਨ ਕੇ ਕਿਸੀ ਟੁਕੜੇ ਮੇਂ ਰਹਤੇ ਹੈ॥
Prof. Sahib Singhਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿਚ ਜਾ ਰਹਿੰਦੇ ਹਨ।

ਪਦ ਅਰਥ ਕੰਦ = ਗਾਜਰ ਮੂਲੀ ਗੋਂਗਲੂ ਆਦਿਕ ਸਬਜ਼ੀ ਜੋ ਜ਼ਮੀਨ ਦੇ ਅੰਦਰ ਪੈਦਾ ਹੁੰਦੀ ਹੈ। ਕੰਦ ਮੂਲੁ = ਮੂਲੀ। ਵਣ = ਜੰਗਲ। ਵਣਖੰਡਿ = ਜੰਗਲ ਦੇ ਗੋਸ਼ੇ ਵਿਚ।

SikhNet (Spanish)Hay algunos que viven en los bosques y se alimentan de raíces.

ਇਕਿ. ਭਗਵਾ ਵੇਸੁ ਕਰਿ ਫਿਰਹਿ; ਜੋਗੀ ਸੰਨਿਆਸਾ ॥

eik. bhagavaa ves kar fireh; jogee saniaasaa |

Sant Singh KhalsaSome wander around wearing saffron robes, as Yogis and Sanyaasees.
Manmohan SinghSome roam about wearing ochre robs as Yogis and solitarians.
Manmohan Singh (Punjabi)ਕਈ ਗੇਰੂ ਰੰਗੇ ਬਸਤਰ ਪਹਿਨ ਕੇ ਯੋਗੀਆਂ ਤੇ ਇਕਾਂਤੀਆਂ ਦੀ ਤਰ੍ਹਾਂ ਭੌਦੇ ਫਿਰਦੇ ਹਨ।
Fareedkot Teekaਏਕ ਭਗਵਾ ਵੇਸ ਕਰ ਕੇ ਜੋਗੀ ਔ ਸੰਨਿਆਸ ਮਤ ਧਾਰ ਕੇ ਫਿਰਤੇ ਹੈਂ॥
Prof. Sahib Singhਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ।
SikhNet (Spanish)También hay quienes usan mantos de color ocre, que les llaman Yoguis y Sanyasas, o renunciantes.

ਅੰਦਰਿ ਤ੍ਰਿਸਨਾ ਬਹੁਤੁ; ਛਾਦਨ ਭੋਜਨ ਕੀ ਆਸਾ ॥

andar trisanaa bahut; chhaadan bhojan kee aasaa |

Sant Singh KhalsaBut there is still so much desire within them-they still yearn for clothes and food.
Manmohan SinghWithin them is the great desire and they long for clothes and food.
Manmohan Singh (Punjabi)ਉਨ੍ਹਾਂ ਦੇ ਅੰਦਰ ਘਲੇਰੀ ਖਾਹਿਸ਼ ਹੈ ਅਤੇ ਉਹ ਕਪੜਿਆਂ ਤੇ ਖਾਣੇ ਲਈ ਲੋਚਦੇ ਹਨ।
Fareedkot Teekaਤਿਨ ਕੇ ਰਿਦੇ ਮੇਂ ਤ੍ਰਿਸ਼ਨਾ ਬਹੁਤ ਹੈ ਭੋਜਨ ਔਰ (ਛਾਦਨ) ਬਸਤ੍ਰੋਂ ਕੀ ਆਸਾ ਰਹਤੀ ਹੈ॥
Prof. Sahib Singh(ਪਰ ਉਹਨਾਂ ਦੇ) ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ।

ਪਦ ਅਰਥ ਛਾਦਨ = ਕੱਪੜਾ। ਆਸਾ = ਲਾਲਸਾ।

SikhNet (Spanish)Pero dentro de ellos el deseo por las delicias del mundo y los refinamientos los consume.

ਬਿਰਥਾ ਜਨਮੁ ਗਵਾਇ; ਨ ਗਿਰਹੀ. ਨ ਉਦਾਸਾ ॥

birathaa janam gavaae; na girahee. na udaasaa |

Sant Singh KhalsaThey waste their lives uselessly; they are neither householders nor renunciates.
Manmohan SinghIn vain they waste their lives. They are neither householders nor renouncers.
Manmohan Singh (Punjabi)ਉਹ ਆਪਣੇ ਜੀਵਨ ਬੇਅਰਥ ਵੰਞਾ ਲੈਂਦੇ ਹਨ। ਨਾਂ ਉਹ ਘਰਬਾਰੀ ਹਨ ਅਤੇ ਨਾਂ ਹੀ ਤਿਆਗੀ।
Fareedkot Teekaਉਨ ਪੁਰਸ਼ੋਂ ਨੇ ਬਿਅਰਥ ਜਨਮ ਗਵਾਇਆ ਹੈ, ਨ ਗ੍ਰਿਹਸਥੀ ਹੈਂ, ਨ ਤਿਆਗੀ ਹੈਂ॥
Prof. Sahib Singh(ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ।

ਪਦ ਅਰਥ ਗਿਰਹੀ = ਗ੍ਰਿਹਸਤੀ।

SikhNet (Spanish)Sus vidas se desperdician en vano, porque ni son padres de familia, ni han renunciado al mundo.

ਜਮਕਾਲੁ ਸਿਰਹੁ. ਨ ਉਤਰੈ; ਤ੍ਰਿਬਿਧਿ ਮਨਸਾ ॥

jamakaal sirahu. na utarai; tribidh manasaa |

Sant Singh KhalsaThe Messenger of Death hangs over their heads, and they cannot escape the three-phased desire.
Manmohan SinghBirth and death cease not hovering over their heads and they are the victim of the three-phased desire.
Manmohan Singh (Punjabi)ਜੰਮਣ ਤੇ ਮਰਣ ਉਨ੍ਹਾਂ ਦੇ ਮੂੰਡ ਉਤੇ ਮੰਡਲਾਉਣ ਤੋਂ ਨਹੀਂ ਹਟਦੇ ਅਤੇ ਉਹ ਤਿੰਨਾਂ ਹਾਲਤਾ ਵਾਲੀ ਖਾਹਿਸ਼ ਦੇ ਸ਼ਿਕਾਰ ਹਨ।
Fareedkot Teeka(ਜਮ) ਜਨਮਣਾ (ਕਾਲੁ) ਮਰਣਾ ਵਾ ਜਮ ਜੋ (ਕਾਲੁ) ਮਾਰਨੇ ਵਾਲਾ ਹੈ, ਸੋ ਸਿਰ ਸੇ ਨਹੀਂ ਉਤਰਤਾ, ਕਿਉਂਕਿ (ਤ੍ਰਿਬਿਧਿ) ਰਜੋ, ਤਮੋ, ਸਤੋ ਰੂਪ (ਮਨਸਾ) ਵਾਸਨਾ ਰਹਤੀ ਹੈ॥
Prof. Sahib Singh(ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।

ਪਦ ਅਰਥ ਤ੍ਰਿਬਿਧਿ = ਤਿੰਨ ਕਿਸਮ ਦੀ, ਤ੍ਰਿਗੁਣੀ। ਮਨਸਾ = ਵਾਸਨਾ।

SikhNet (Spanish)Sobre sus cabezas pende la muerte e incitados por el deseo,

ਗੁਰਮਤੀ. ਕਾਲੁ ਨ ਆਵੈ ਨੇੜੈ; ਜਾ ਹੋਵੈ ਦਾਸਨਿ ਦਾਸਾ ॥

guramatee. kaal na aavai nerrai; jaa hovai daasan daasaa |

Sant Singh KhalsaDeath does not even approach those who follow the Guru's Teachings, and become the slaves of the Lord's slaves.
Manmohan SinghWhen by the Guru's instruction, man becomes the slave of Lord's slaves, death draws not near him.
Manmohan Singh (Punjabi)ਜਦ ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸਾਹਿਬ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ, ਮੌਤ ਉਸ ਦੇ ਲਾਗੇ ਨਹੀਂ ਢੁਕਦੀ।
Fareedkot Teekaਜਬ ਗੁਰੋਂ ਕੀ ਸਿਖਿਆ ਲੇ ਕਰ ਦਾਸੋਂ ਕਾ ਦਾਸ ਹੋਵੇ, ਤਬ ਕਾਲ ਨਿਕਟ ਨਹੀਂ ਆਵਤਾ॥
Prof. Sahib Singhਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ।
SikhNet (Spanish)son confinados a funcionar dentro de los tres temperamentos. Pero a aquél que es el Esclavo de los Esclavos del Señor, por la Instrucción del Guru, el tiempo no lo corroe.

ਸਚਾ ਸਬਦੁ ਸਚੁ ਮਨਿ; ਘਰ ਹੀ ਮਾਹਿ ਉਦਾਸਾ ॥

sachaa sabad sach man; ghar hee maeh udaasaa |

Sant Singh KhalsaThe True Word of the Shabad abides in their true minds; within the home of their own inner beings, they remain detached.
Manmohan SinghThe True Name abides in his true mind, and in his very home he remains detached.
Manmohan Singh (Punjabi)ਸੱਚਾ ਨਾਮ ਉਸ ਦੇ ਸੱਚੇ ਹਿਰਦੇ ਅੰਦਰ ਰਹਿੰਦਾ ਹੈ ਅਤੇ ਉਹ ਆਪਣੇ ਗ੍ਰਹਿ ਵਿੱਚ ਹੀ ਉਪਰਾਮ ਵਿਚਰਦਾ ਹੈ।
Fareedkot Teekaਜਿਨ੍ਹੋਂ ਨੇ ਨਿਹਚੇ ਕਰ ਕੇ ਸਚਾ ਉਪਦੇਸ਼ ਮੰਨਿਆਂ ਹੈ, ਸੋ ਘਰ ਮੇਂ ਹੋਤੇ ਹੀ ਉਦਾਸ ਰਹਤੇ ਹੈਂ॥
Prof. Sahib Singhਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ ਦੇ) ਮਨ ਵਿਚ ਹੋਣ ਕਰਕੇ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਤਿਆਗੀ ਹੈ।
SikhNet (Spanish)En su mente reside la Verdadera Palabra, y él permanece desapegado, aun estando en su propia casa.

ਨਾਨਕ. ਸਤਿਗੁਰੁ ਸੇਵਨਿ ਆਪਣਾ; ਸੇ ਆਸਾ ਤੇ ਨਿਰਾਸਾ ॥੫॥

naanak. satigur sevan aapanaa; se aasaa te niraasaa |5|

Sant Singh KhalsaO Nanak, those who serve their True Guru, rise from desire to desirelessness. ||5||
Manmohan SinghWho serve their True Guru, O Nanak, they rise from desire to desirelessness.
Manmohan Singh (Punjabi)ਜੋ ਆਪਣੇ ਸੰਚੇ ਗੁਰਾਂ ਦੀ ਟਹਿਲ ਸੇਵਾ ਕਰਦੇ ਹਨ ਹੇ ਨਾਨਕ! ਉਹ ਖਾਹਿਸ਼ ਤੋਂ ਖਾਹਿਸ਼-ਰਹਿਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਅਪਨੇ ਸਤਿਗੁਰੋਂ ਕੋ ਸੇਵਤੇ ਹੈਂ, ਸੋ ਆਸਾ ਸੇ ਨਿਰਾਸ ਹੈਂ॥੫॥
Prof. Sahib Singhਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ (ਦੁਨੀਆ ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ ॥੫॥
SikhNet (Spanish)Dice Nanak, aquéllos que sirven a su Verdadero Guru, se elevan del deseo hasta la neutralidad. (5)
Answers quote the Granth verbatim with Ang citations. AI commentary is not Gurbani and not a religious ruling.