ਸਲੋਕੁ ਮਃ ੧ ॥
salok mahalaa 1 | Ang 139
Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਕੂੜੁ ਬੋਲਿ. ਮੁਰਦਾਰੁ ਖਾਇ ॥
koorr bol. muradaar khaae | Ang 139
Sant Singh KhalsaTelling lies, they eat dead bodies.
Manmohan SinghBy uttering falsehood, man eats carrion,
Manmohan Singh (Punjabi)ਝੂਠ ਬੋਲ ਕੇ ਆਦਮੀ ਜਿਵੇ ਮੁਰਦੇ ਨੂੰ ਖਾਂਦਾ ਹੈ।
Fareedkot Teekaਹੇ ਕਾਜੀ! ਜੋ ਝੂਠ ਬੋਲ ਕਰ ਖਾਨਾ ਹੈ, ਸੋ ਮੁਰਦਾਰ ਹੈ, ਭਾਵ ਏਹ ਕਿ ਹਰਾਮ ਖਾਣਾ ਹੈ॥
Prof. Sahib Singh(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ,
ਪਦ ਅਰਥ ਮੁਰਦਾਰੁ = ਹਰਾਮ, ਪਰਾਇਆ ਹੱਕ।
SikhNet (Spanish)Diciendo mentiras, comen cuerpos muertos,
ਅਵਰੀ ਨੋ; ਸਮਝਾਵਣਿ ਜਾਇ ॥
avaree no; samajhaavan jaae | Ang 140
Sant Singh KhalsaAnd yet, they go out to teach others.
Manmohan Singhyet, he, goes to admonish others.
Manmohan Singh (Punjabi)ਫਿਰ ਭੀ, ਉਹ ਹੋਰਨਾਂ ਨੂੰ ਉਪਦੇਸ਼ ਕਰਨ ਜਾਂਦਾ ਹੈ।
Fareedkot Teekaਪੁਨਾ ਔਰੋਂ ਕੋ ਸਮਝਾਵਨੇ ਜਾਤਾ ਹੈ ਕਿ ਝੂਠ ਨ ਬੋਲੋ॥
Prof. Sahib Singhਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ)।
SikhNet (Spanish)aún así van y predican a otros, viven engañados,
ਮੁਠਾ ਆਪਿ; ਮੁਹਾਏ ਸਾਥੈ ॥
mutthaa aap; muhaae saathai | Ang 140
Sant Singh KhalsaThey are deceived, and they deceive their companions.
Manmohan SinghWho himself is beguiled and beguiles his comrades,
Manmohan Singh (Punjabi)ਜੋ ਖੁਦ ਠਗਿਆ ਗਿਆ ਹੈ ਅਤੇ ਆਪਣੇ ਸਾਥੀਆਂ ਨੂੰ ਠੱਗਦਾ ਹੈ।
Fareedkot Teekaਸੋ ਆਪ ਤੋ ਮੰਦ ਕਰਮੋਂ ਨੇ ਠਗਿਆ ਹੈ ਸੰਗੀਆਂ ਕੋ ਠਗਾਵਤਾ ਹੈ॥
Prof. Sahib Singh(ਉਹ) ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।
ਪਦ ਅਰਥ ਮੁਠਾ = ਠੱਗਿਆ। ਮੁਹਾਏ = ਲੁਟਾਂਦਾ ਹੈ, ਠਗਾਂਦਾ ਹੈ। ਸਾਥੈ = ਸਾਥ ਨੂੰ।
SikhNet (Spanish)y de esa forma todos sus seguidores son engañados también.
ਨਾਨਕ; ਐਸਾ ਆਗੂ ਜਾਪੈ ॥੧॥
naanak; aisaa aagoo jaapai |1| Ang 140
Sant Singh KhalsaO Nanak, such are the leaders of men. ||1||
Manmohan Singhhe appears to be the leader, O Nanak!
Manmohan Singh (Punjabi)ਐਹੋ ਜੇਹਾ ਮੋਹਰੀ ਮਲੂਮ ਹੁੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਾਜੀ ਤੂੰ ਐਸਾ (ਆਗੂ) ਅਰਥਾਤ ਮੁਖੀਆ ਜਾਣੀਤਾ ਹੈਂ॥
Prof. Sahib Singhਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ॥੧॥
ਪਦ ਅਰਥ ਜਾਪੈ = ਜਾਪਦਾ ਹੈ,। ਉੱਘੜਦਾ ਹੈ ॥੧॥
SikhNet (Spanish)Pero tales seres, oh, dice Nanak, son los líderes de ahora. (1)