ੴ

ਸਿੱਖਬਾਣੀ · SikhBani

ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥

suneeai ek vakhaaneeai surag mirat peaal
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1091 · 5 lines
Translations

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸੁਣੀਐ ਏਕੁ ਵਖਾਣੀਐ; ਸੁਰਗਿ ਮਿਰਤਿ ਪਇਆਲਿ ॥

suneeai ek vakhaaneeai; surag mirat peaal |

Sant Singh KhalsaListen to and speak the Name of the One Lord, who permeates the heavens, this world and the nether regions of the underworld.
Manmohan SinghHear and utter thou the Name of One Lord, who is contained in heaven, this mortal world, and the under-world.
Manmohan Singh (Punjabi)ਤੂੰ ਇਕ ਸੁਆਮੀ ਦੇ ਨਾਮ ਨੂੰ ਸ੍ਰਵਣ ਅਤੇ ਉਚਾਰਣ ਕਰ, ਜੋ ਬਹਿਸ਼ਤ, ਇਸ ਮਾਤਲੋਕ ਅਤੇ ਪਾਤਾਲ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਏਕ ਹੀ ਬੇਦੋਂ ਦੁਆਰੇ ਸੁਨੀਤਾ ਹੈ ਪੁਨਃ ਸੰਤੋਂ ਦਾਰੇ ਭੀ ਏਕ ਕਹੀਤਾ ਹੈ, ਸੁਰਗ, ਮਾਤ ਲੋਕ ਮੇਂ ਔ ਪਤਾਲ ਮੇਂ ਭੀ ਏਕ ਕਾ ਹੁਕਮੁ ਹੈ॥
Prof. Sahib Singhਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿਚ ਧਰਤੀ ਤੇ ਪਾਤਾਲ ਵਿਚ (ਤਿੰਨਾਂ ਹੀ ਲੋਕਾਂ ਵਿਚ) ਪ੍ਰਭੂ ਇਕ ਆਪ ਹੀ ਆਪ ਹੈ,

ਪਦ ਅਰਥ ਸੁਰਗਿ = ਸੁਰਗ ਵਿਚ। ਮਿਰਤਿ = ਧਰਤੀ ਤੇ। ਪਇਆਲਿ = ਪਾਤਾਲ ਵਿਚ।

SikhNet (Spanish)Escucha del Uno Solo, recita el Nombre de Dios, Quien está en los cielos de la Conciencia,

ਹੁਕਮੁ. ਨ ਜਾਈ ਮੇਟਿਆ; ਜੋ ਲਿਖਿਆ ਸੋ ਨਾਲਿ ॥

hukam. na jaaee mettiaa; jo likhiaa so naal |

Sant Singh KhalsaThe Hukam of His Command cannot be erased; whatever He has written, shall go with the mortal.
Manmohan SinghHis command can be erased not. Whatever he has writ, that goes with the mortal.
Manmohan Singh (Punjabi)ਜਿਹੜਾ ਕੁਛ ਭੀ ਉਸ ਨੇ ਲਿਖਿਆ ਹੈ, ਉਹ ਪ੍ਰਾਣੀ ਦੇ ਸਾਥ ਜਾਂਦਾ ਹੈ।
Fareedkot Teekaਪੁਨ: ਤਿਸ ਕਾ ਹੁਕਮ ਕਿਸੇ ਤੇ ਭੀ ਮੇਟਿਆ ਨਹੀਂ ਜਾਤਾ, ਜੋ ਤਿਸ ਨੇ ਕਰਮੋਂ ਅਨੁਸਾਰ ਲਿਖਿਆ ਹੈ, ਸੋ ਜੀਅ ਕੇ ਸਾਥ ਹੈ॥
Prof. Sahib Singhਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ।
SikhNet (Spanish)en el mundo y en los bajos mundos, porque Su Escrito nadie lo puede borrar

ਕਉਣੁ ਮੂਆ. ਕਉਣੁ ਮਾਰਸੀ; ਕਉਣੁ ਆਵੈ ਕਉਣੁ ਜਾਇ ॥

kaun mooaa. kaun maarasee; kaun aavai kaun jaae |

Sant Singh KhalsaWho has died, and who kills? Who comes and who goes?
Manmohan SinghWho has died, who has killed him, who is it that comes and goes?
Manmohan Singh (Punjabi)ਕੌਣ ਮਰ ਗਿਆ ਹੈ, ਕਿਸ ਨੇ ਉਸ ਨੂੰ ਮਾਰਿਆ ਹੈ, ਕੌਣ ਆਉਂਦਾ ਹੈ ਅਤੇ ਕੌਣ ਜਾਂਦਾ ਹੈ?
Fareedkot Teekaਪ੍ਰਸ਼ਨ: ਮੂਆ ਕੌਨ ਔ ਮਾਰਤਾ ਕੌਨ, ਪੁਨਃ ਆਵਤਾ ਕੌਨ ਹੈ ਔ ਜਾਤਾ ਕੌਨ ਹੈ?
Prof. Sahib Singh(ਸੋ,) ਨਾਹ ਕੋਈ ਮਰਦਾ ਹੈ ਨਾਹ ਕੋਈ ਮਾਰਦਾ ਹੈ, ਨਾਹ ਕੋਈ ਜੰਮਦਾ ਹੈ ਨਾਹ ਕੋਈ ਮਰਦਾ ਹੈ।
SikhNet (Spanish)y lo que haya escrito está engranado en nuestro ser.

ਕਉਣੁ ਰਹਸੀ ਨਾਨਕਾ; ਕਿਸ ਕੀ ਸੁਰਤਿ ਸਮਾਇ ॥੧॥

kaun rahasee naanakaa; kis kee surat samaae |1|

Sant Singh KhalsaWho is enraptured, O Nanak, and whose consciousness merges in the Lord? ||1||
Manmohan SinghWho is it that attains bliss and whose soul merges in the Lord, O Nanak?
Manmohan Singh (Punjabi)ਕੌਣ ਹੈ ਜੋ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੀਹਦੀ ਆਤਮਾ ਪ੍ਰਭੂ ਅੰਦਰ ਲੀਨ ਹੁੰਦੀ ਹੈ, ਹੇ ਨਾਨਕ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਨੰਦ ਕੋ ਕੌਨ ਪ੍ਰਾਪਤਿ ਹੋਤਾ ਹੈ, ਪੁਨਃ ਕਿਸ ਕੀ ਬ੍ਰਿਤੀ ਪਰਮੇਸਰ ਮੇਂ ਸਮਾਈ ਹੈ? ॥੧॥
Prof. Sahib Singhਹੇ ਨਾਨਕ! ਉਹ ਆਪ ਹੀ ਆਨੰਦ ਲੈਣ ਵਾਲਾ ਹੈ, ਉਸ ਦੀ ਆਪਣੀ ਹੀ ਸੁਰਤ (ਆਪਣੇ ਆਪ ਵਿਚ) ਟਿਕੀ ਹੋਈ ਹੈ ॥੧॥

ਪਦ ਅਰਥ ਰਹਸੀ = ਆਨੰਦ ਮਾਣਦਾ ਹੈ। ਕਉਣੁ = (ਪ੍ਰਭੂ ਤੋਂ ਬਿਨਾ ਹੋਰ) ਕੌਣ? ਪ੍ਰਭੂ ਆਪ ਹੀ ॥੧॥

SikhNet (Spanish)¿Quién muere, dime? Él es el Destructor, ¿quién va y viene? ¿Quién es quien logra el Éxtasis?, ¿la Conciencia de Quién está inmersa en Dios? (1)
Answers quote the Granth verbatim with Ang citations. AI commentary is not Gurbani and not a religious ruling.