ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਗਗਨ ਨਗਰਿ. ਇਕ ਬੂੰਦ. ਨ ਬਰਖੈ; ਨਾਦੁ. ਕਹਾ ਜੁ ਸਮਾਨਾ ॥
gagan nagar. ik boond. na barakhai; naad. kahaa ju samaanaa |
Sant Singh KhalsaFrom the city of the Tenth Gate, the sky of the mind, not even a drop rains down. Where is the music of the sound current of the Naad, which was contained in it?
Manmohan SinghFrom the city of the mind-sky not even a drop rains now. Where is the music, which was contained in it?
Manmohan Singh (Punjabi)ਮਨ-ਆਕਾਸ਼ ਦੇ ਸ਼ਹਿਰ ਵਿਚੋਂ ਇਕ ਤੁਪਕਾ ਭੀ ਹੁਣ ਨਹੀਂ ਵਰ੍ਹਦਾ, ਕਿੱਥੇ ਹੈ ਉਹ ਰਾਗ ਜਿਹੜਾ ਇਸ ਅੰਦਰ ਰਮਿਆ ਹੋਇਆ ਸੀ।
Fareedkot Teeka(ਗਗਨ ਨਗਰਿ) ਦਸਵੇਂ ਦ੍ਵਾਰ ਸੇ ਜੋ ਅੰਮ੍ਰਿਤ ਕੀ ਧਾਰਾ ਬਰਖਤੀ ਥੀ ਸੋ ਅਬ ਏਕ ਬੂੰਦ ਭੀ ਨਹੀਂ ਪੜਤੀ। ਔਰ ਸੋ ਨਾਦ ਅਬ ਕਹਾਂ ਹੈ, ਜੋ ਤਤ ਤੰਤੀ ਆਦਿਕ ਸਬਦ ਸੁਨਾਈ ਪੜਤਾ ਥਾ, ਸੋ ਬੀਚਿ ਹੀ ਸਮਾਇ ਗ੍ਯਾ॥
Prof. Sahib Singhਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿੱਥੇ ਗਿਆ (ਜੋ ਹਰ ਵੇਲੇ ਤੇਰੇ ਮਨ ਵਿਚ ਟਿਕਿਆ ਰਹਿੰਦਾ ਸੀ)? ਹੁਣ ਤਾਂ ਤੇਰੇ ਮਨ ਵਿਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ।ਪਦ ਅਰਥ ਗਗਨ = ਅਕਾਸ਼, ਚਿਦਾਕਾਸ਼, ਚਿੱਤ-ਰੂਪ ਅਕਾਸ਼; ਦਿਮਾਗ਼, ਦਸਵਾਂ-ਦੁਆਰ। ਗਗਨ ਨਗਰਿ = ਗਗਨ-ਰੂਪ ਨਗਰ ਵਿਚ, ਦਸਵੇਂ ਦੁਆਰ-ਰੂਪ ਨਗਰ ਵਿਚ, ਦਿਮਾਗ਼ ਵਿਚ। ਇਕ ਬੂੰਦ = ਰਤਾ ਭੀ। ਨਾਦੁ = ਆਵਾਜ਼, ਰੌਲਾ, ਜ਼ੋਰ, ਮਾਇਆ ਦਾ ਰੌਲਾ, ਲੋਭ ਦਾ ਰੌਲਾ। ਨਾਦੁ ਜੁ = ਜੋ (ਚਿੱਤ ਵਿਚ) ਲੋਭਾਦਿਕ ਮਾਇਆ ਦਾ ਰੌਲਾ ਸੀ। ਕਹਾ ਸਮਾਨਾ = ਪਤਾ ਨਹੀਂ ਕਿੱਥੇ ਲੀਨ ਹੋ ਗਿਆ ਹੈ, ਕਿਤੇ ਮੁੱਕ ਹੀ ਗਿਆ ਹੈ।
SikhNet (Spanish)Ni una gota llueve del cielo de la mente; ¿en dónde está ahora el sonido que habitaba ahí y se escuchaba?
ਪਾਰਬ੍ਰਹਮ ਪਰਮੇਸੁਰ ਮਾਧੋ; ਪਰਮ ਹੰਸੁ ਲੇ, ਸਿਧਾਨਾ ॥੧॥
paarabraham paramesur maadho; param hans le, sidhaanaa |1|
Sant Singh KhalsaThe Supreme Lord God, the Transcendent Lord, the Master of wealth has taken away the Supreme Soul. ||1||
Manmohan SinghTranscendent Lord, the Supreme God and the master of wealth has taken away the great soul.
Manmohan Singh (Punjabi)ਪਰਮ ਪ੍ਰਭੂ ਸ਼੍ਰੋਮਣੀ ਵਾਹਿਗੁਰੂ ਮਾਇਆ ਦਾ ਮਾਲਕ, ਵਿਸ਼ਾਲ ਆਤਮਾ ਨੂੰ ਲੈ ਗਿਆ ਹੈ।
Fareedkot Teekaਪਰਮਹੰਸ ਜੋ ਜੋਗੀ ਥਾ, ਸੋ ਬ੍ਰਹਮ ਪਰਮੇਸ੍ਵਰ ਮਾਧੋ ਮੇਂ ਅਪਨੇ ਆਪ ਕੋ (ਲੇ ਸਿਧਾਨਾ) ਲੇ ਗ੍ਯਾ॥੧॥
Prof. Sahib Singh(ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ ॥੧॥ਪਦ ਅਰਥ ਪਰਮ ਹੰਸੁ = ਸਭ ਤੋਂ ਉੱਚਾ ਹੰਸ, ਸਭ ਤੋਂ ਉੱਚਾ ਪਵਿੱਤਰ ਆਤਮਾ, ਪਰਮਾਤਮਾ। ਲੇ ਸਿਧਾਨਾ = ਲੈ ਕੇ ਚਲਾ ਗਿਆ ਹੈ, (ਉਸ 'ਨਾਦ' ਨੂੰ) ਲੈ ਗਿਆ ਹੈ (ਕਿਉਂਕਿ ਹੁਣ ਉਸ 'ਨਾਦ' ਦੀ ਇਕ ਬੂੰਦ ਭੀ 'ਗਗਨ ਨਗਰ' ਵਿਚ ਵਰ੍ਹਦੀ ਨਹੀਂ) ॥੧॥
SikhNet (Spanish)La sublime Alma cisne ha volado acompañada del Señor Supremo, el Dios Trascendente. (1)
ਬਾਬਾ ਬੋਲਤੇ, ਤੇ ਕਹਾ ਗਏ; ਦੇਹੀ ਕੇ ਸੰਗਿ ਰਹਤੇ ॥
baabaa bolate, te kahaa ge; dehee ke sang rahate |
Sant Singh KhalsaO Father, tell me: where has it gone? It used to dwell within the body,
Manmohan SinghO Father, the soul, which used to speak and to dwell with the body,
Manmohan Singh (Punjabi)ਓ ਪਿਤਾ, ਆਤਮਾ ਜੋ ਗੱਲਾਂ ਕਰਦੀ ਅਤੇ ਸਰੀਰ ਦੇ ਨਾਲ ਵਸਦੀ ਸੀ,
Fareedkot Teekaਹੇ ਭਾਈ! ਜੋ ਜੋਗੀ ਜੀ ਬੋਲਤੇ ਹੋਤੇ ਥੇ, ਸੋ ਅਬ ਕਹਾਂ ਚਲੇ ਗਏ, ਜੋ ਇਸ ਦੇਹੀ ਕੇ ਸੰਗ ਰਹਤੇ ਥੇ॥
Prof. Sahib Singhਹੇ ਭਾਈ! (ਹਰਿ-ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ) ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ?ਪਦ ਅਰਥ ਬਾਬਾ = ਹੇ ਬਾਬਾ! ਹੇ ਭਾਈ! ਤੇ ਬੋਲਤੇ = ('ਨਾਦ' ਦੇ) ਉਹ ਬੋਲ, ਲੋਭਾਦਿਕ ਮਾਇਆ ਦੇ ਰੌਲੇ ਦੇ ਉਹ ਬੋਲ-ਬੁਲਾਰੇ। ਦੇਹੀ = ਸਰੀਰ। ਦੇਹੀ ਕੇ ਸੰਗਿ ਰਹਤੇ = ਜੋ 'ਬੋਲਤੇ' ਦੇਹੀ ਕੇ ਸੰਗਿ ਰਹਤੇ, ਜੋ ਬੋਲ-ਬੁਲਾਰੇ ਸਰੀਰ ਦੇ ਨਾਲ ਹੀ ਰਹਿੰਦੇ ਸਨ, ਜੋ ਖ਼ਿਆਲ ਸਰੀਰ ਸੰਬੰਧੀ ਹੀ ਬਣੇ ਰਹਿੰਦੇ ਸਨ। ਕਹਾ ਗਏ = ਪਤਾ ਨਹੀਂ ਕਿੱਥੇ ਚਲੇ ਗਏ ਹਨ, ਕਿਤੇ ਗੁੰਮ ਹੀ ਹੋ ਗਏ ਹਨ।
SikhNet (Spanish)¿En dónde está ahora el Yogui que recitaba y habitaba en el cuerpo,
ਸੁਰਤਿ ਮਾਹਿ ਜੋ ਨਿਰਤੇ ਕਰਤੇ; ਕਥਾ ਬਾਰਤਾ ਕਹਤੇ ॥੧॥ ਰਹਾਉ ॥
surat maeh jo nirate karate; kathaa baarataa kahate |1| rahaau |
Sant Singh Khalsaand dance in the mind, teaching and speaking. ||1||Pause||
Manmohan Singhwhither has it gone, it used to dance in the mind and explain and preach. Pause.
Manmohan Singh (Punjabi)ਕਿੱਥੇ ਚਲੀ ਗਈ, ਉਹ ਜਿਹੜੀ ਮਨ ਅੰਦਰ ਨੱਚਦੀ ਸੀ ਅਤੇ ਵਿਆਖਿਆ ਤੇ ਪ੍ਰਚਾਰ ਕਰਦੀ ਸੀ? ਠਹਿਰਾਉ।
Fareedkot Teekaਔਰ (ਸੁਰਤਿ) ਗ੍ਯਾਤ ਮੇਂ ਕਥਾ ਬਾਰਤਾ ਕਹਤੇ ਹੋਤੇ ਥੇ ਔਰ ਪਾਰਬ੍ਰਹਮ ਕੇ (ਨਿਰਤੇ) ਨਿਰਨੇ ਕਰਤੇ ਥੇ॥੧॥ ਰਹਾਉ ॥
Prof. Sahib Singhਕਦੇ (ਉਹ ਸਮਾ ਸੀ ਜਦੋਂ) ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ-ਉਹ ਸਭ ਕਿਤੇ ਲੋਪ ਹੀ ਹੋ ਗਏ ਹਨ ॥੧॥ ਰਹਾਉ ॥ਪਦ ਅਰਥ ਜੋ = ਜੋ 'ਬੋਲਤੇ', ਜੋ ਬੋਲ-ਬਲਾਰੇ, ਜੋ ਫੁਰਨੇ। ਨਿਰਤੇ = ਨਾਚ। ਜੋ ਨਿਰਤੇ ਕਰਤੇ = ਮਾਇਆ ਦੇ ਜੋ ਫੁਰਨੇ ਸਦਾ ਨਾਚ ਕਰਦੇ ਰਹਿੰਦੇ ਸਨ। ਕਥਾ ਬਾਰਤਾ = ਗੱਲ-ਬਾਤ। ਕਥਾ ਬਾਰਤਾ ਕਹਤੇ = ਜੋ ਨਿਰੇ ਮਾਇਆ ਦੇ ਹੀ ਬੋਲ-ਬੁਲਾਰੇ ਸਨ, ਜੋ ਨਿਰੀਆਂ ਮਾਇਆ ਦੀਆਂ ਹੀ ਗੱਲਾਂ ਸਨ ॥੧॥ ਰਹਾਉ ॥
SikhNet (Spanish)que danzaba en la mente y hablaba del Señor? (1‑Pausa)
ਬਜਾਵਨਹਾਰੋ ਕਹਾ ਗਇਓ; ਜਿਨਿ ਇਹੁ ਮੰਦਰੁ ਕੀਨੑਾ ॥
bajaavanahaaro kahaa geo; jin ihu mandar keenaa |
Sant Singh KhalsaWhere has the player gone - he who made this temple his own?
Manmohan SinghWhither has gone the player who had made this mansion as his own?
Manmohan Singh (Punjabi)ਉਹ ਵਜਾਉਣ ਵਾਲਾ ਕਿੱਥੇ ਚਲਿਆ ਗਿਆ ਹੈ, ਜਿਸ ਨੇ ਇਸ ਮਹੱਲ ਨੂੰ ਆਪਣਾ ਨਿੱਜ ਦਾ ਬਣਾਇਆ ਹੋਇਆ ਸੀ?
Fareedkot Teekaਇਸ ਜੋਗ ਤੰਤੀ ਕੇ ਬਜਾਵਨ ਹਾਰਾ ਜੋ ਮਨ ਥਾ, ਸੋ ਕਹਾਂ ਚਲਾ ਗ੍ਯਾ। ਜਿਸ ਨੇ ਯਹ ਸਰੀਰ ਮੰਦਰ ਕੀਆ ਹੈ ਅਰਥਾਤ ਮਨ ਰਚਤ ਸੰਸਾਰੁ ਹੈ॥
Prof. Sahib Singh(ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ) ਵਜਾਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ।ਪਦ ਅਰਥ ਜਿਨਿ = ਜਿਸ (ਮਨ) ਨੇ। ਮੰਦਰੁ = ਮਾਂਦਲ, ਢੋਲ, ਸਰੀਰ ਦੇ ਮੋਹ ਦਾ ਢੋਲ, ਦੇਹ-ਅਧਿਆਸ ਦਾ ਢੋਲ। ਜਿਨਿ ਮੰਦਰੁ ਕੀਨ੍ਹ੍ਹਾ = ਜਿਸ ਮਨ ਨੇ ਦੇਹ-ਅਧਿਆਸ ਦਾ ਢੋਲ ਬਣਾਇਆ ਹੋਇਆ ਸੀ। ਬਜਾਵਨਹਾਰੋ = ਵਜਾਣ ਵਾਲਾ, ਢੋਲ ਨੂੰ ਵਜਾਣ ਵਾਲਾ, ਦੇਹ-ਅਧਿਆਸ ਦੇ ਢੋਲ ਨੂੰ ਵਜਾਣ ਵਾਲਾ, ਜੋ ਮਨ ਸਰੀਰ-ਦਾ = ਮੋਹ-ਰੂਪ ਢੋਲ ਵਜਾ ਰਿਹਾ ਸੀ।
SikhNet (Spanish)¿Dónde está el músico que se sentaba en el templo del cuerpo y dónde está la palabra que era testigo de la Conciencia?
ਸਾਖੀ ਸਬਦੁ ਸੁਰਤਿ ਨਹੀ ਉਪਜੈ; ਖਿੰਚਿ ਤੇਜੁ ਸਭੁ ਲੀਨੑਾ ॥੨॥
saakhee sabad surat nahee upajai; khinch tej sabh leenaa |2|
Sant Singh KhalsaNo story, word or understanding is produced; the Lord has drained off all the power. ||2||
Manmohan SinghNo tale, word and understanding are produced as the Lord has drained off the entire power.
Manmohan Singh (Punjabi)ਕੋਈ ਕਹਾਣੀ, ਲਫਜ਼ ਤੇ ਗਿਆਤ ਪੈਦਾ ਨਹੀਂ ਹੁੰਦੀਆਂ। ਸਾਹਿਬ ਨੇ ਸਾਰਾ ਬਲ ਖਿੱਚ ਲਿਆ ਹੈ।
Fareedkot Teekaਜਬ ਪ੍ਰਾਣੋਂ ਕਾ ਤੇਜੁ ਸਭੁ ਕਾਲ ਭਗਵਾਨ ਨੇ ਖੇਚ ਲੀਆ ਤੋ ਅਬ ਸਾਖੀ ਸਬਦ ਜੋ ਸੁਰਤ ਪੂਰਬਕ ਕਰਤਾ ਥਾ, ਸੋ ਨਹੀਂ ਉਪਜਤੇ ਹੈਂ॥੨॥
Prof. Sahib Singh(ਪਾਰਬ੍ਰਹਮ ਪਰਮੇਸਰ ਨੇ ਮਨ ਦਾ ਉਹ ਪਹਿਲਾ) ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ, ਮਨ ਵਿਚ ਹੁਣ ਉਹ ਪਹਿਲੀ ਗੱਲ ਪਹਿਲਾ ਬੋਲ ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ ॥੨॥ਪਦ ਅਰਥ ਸਾਖੀ ਸਬਦੁ ਸੁਰਤਿ = (ਸਰੀਰਕ ਮੋਹ ਦੀ) ਕੋਈ ਗੱਲ ਕੋਈ ਬੋਲ ਕੋਈ ਫੁਰਨਾ। ਤੇਜੁ = (ਉਸ ਬਜਾਵਨਹਾਰ ਮਨ ਦਾ) ਤੇਜ-ਪ੍ਰਤਾਪ। ਖਿੰਚਿ ਲੀਨ੍ਹ੍ਹਾ = (ਪਾਰ-ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਨੇ) ਖਿੱਚ ਲਿਆ ਹੈ ॥੨॥
SikhNet (Spanish)El Señor se ha llevado todos sus poderes. (2)
ਸ੍ਰਵਨਨ ਬਿਕਲ ਭਏ, ਸੰਗਿ ਤੇਰੇ; ਇੰਦ੍ਰੀ ਕਾ ਬਲੁ ਥਾਕਾ ॥
sravanan bikal bhe, sang tere; indree kaa bal thaakaa |
Sant Singh KhalsaThe ears, your companions, have gone deaf, and the power of your organs is exhausted.
Manmohan SinghThe ears, thy companions have gone deaf and the power of thy organs is exhausted.
Manmohan Singh (Punjabi)ਕੰਨ, ਤੇਰੇ ਸਾਥੀ ਬੋਲੇ ਹੋ ਗਏ ਹਨ, ਅਤੇ ਤੇਰੇ ਅੰਗਾ ਦੀ ਤਾਕਤ ਖਤਮ ਹੋ ਗਈ ਹੈ।
Fareedkot Teekaਹੇ ਜੋਗੀ! ਜੋ ਤੇਰੇ ਸਰੀਰ ਕੇ ਸਾਥ ਸ੍ਰਵਣ ਸੰਜੋਗ ਰਖਤੇ ਹੂਏ ਸਬਦ ਕੋ ਸੁਨਤੇ ਥੇ, ਸੋ ਸ੍ਰਵਣ (ਬਿਕਲ) ਕਲਾ ਸੇ ਰਹਿਤ, ਭਾਵ ਸੱਤਾ ਤੇ ਰਹਿਤ ਜਢ ਹੋ ਗਏ ਹੈਂ ਅਰੁ ਔਰ ਇੰਦ੍ਰੀਓਂ ਕਾ ਬਲੁ ਭੀ ਥਕ ਗ੍ਯਾ ਹੈ॥
Prof. Sahib Singhਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ।ਪਦ ਅਰਥ ਸੰਗਿ = (ਦੇਹੀ ਕੇ) ਸੰਗਿ, ਦੇਹ-ਅਧਿਆਸ ਦੇ ਨਾਲ, ਸਰੀਰਕ ਮੋਹ ਵਿਚ। ਬਿਕਲ = ਵਿਆਕੁਲ। ਤੇਰੇ ਸ੍ਰਵਨਨ = ਤੇਰੇ ਕੰਨਾਂ ਦਾ। ਇੰਦ੍ਰੀ = (ਭਾਵ,) ਕਾਮ-ਚੇਸ਼ਟਾ।
SikhNet (Spanish)Los oídos están dañados, el poder de otros órganos sensoriales están también gastados,
ਚਰਨ ਰਹੇ ਕਰ ਢਰਕਿ ਪਰੇ ਹੈ; ਮੁਖਹੁ. ਨ ਨਿਕਸੈ ਬਾਤਾ ॥੩॥
charan rahe kar dtarak pare hai; mukhahu. na nikasai baataa |3|
Sant Singh KhalsaYour feet have failed, your hands have gone limp, and no words issue forth from your mouth. ||3||
Manmohan SinghThine feet have failed, the hands are relaxed and from thy mouth no word, now issues forth.
Manmohan Singh (Punjabi)ਤੇਰੇ ਪੈਰ ਹਾਰ ਗਏ ਹਨ ਅਤੇ ਹੱਥ ਢਿਲਕ ਪਏ ਹਨ। ਤੇਰੇ ਮੂੰਹੋ, ਹੁਣ ਕੋਈ ਬਚਨ ਨਹੀਂ ਨਿਕਲਦਾ।
Fareedkot Teekaਚਰਨ ਚਲਨੇ ਸੇ ਰਹਿਤ ਹੂਏ ਹੈਂ, ਹਾਥ ਭੀ ਸੱਤਾ ਰਹਿਤ (ਢਰਕਿ ਪਰੇ) ਗਿਰ ਪੜੇ ਹੈਂ, ਮੁਖ ਸੇ ਬਚਨ ਨਹੀਂ ਨਿਕਲਤਾ ਹੈ॥੩॥
Prof. Sahib Singhਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ-ਅੱਧਿਆਸ ਦੀ ਦੌੜ-ਭੱਜ ਵਿਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ ॥੩॥ਪਦ ਅਰਥ ਚਰਨ = ਪੈਰ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਕਰ = ਹਥ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਬਾਤਾ = ਗੱਲ (ਸਰੀਰਕ ਮੋਹ ਦੀ) ॥੩॥
SikhNet (Spanish)los pies cansados, las manos sin vitalidad y los labios no pueden decir ni una palabra. (3)
ਥਾਕੇ ਪੰਚ ਦੂਤ ਸਭ ਤਸਕਰ; ਆਪ ਆਪਣੈ ਭ੍ਰਮਤੇ ॥
thaake panch doot sabh tasakar; aap aapanai bhramate |
Sant Singh KhalsaHaving grown weary, the five enemies and all the thieves have wandered away according to their own will.
Manmohan SinghAll the five enemies and thieves (passions) which wandered according to their own will, have grown weary.
Manmohan Singh (Punjabi)ਸਮੂਹ ਪੰਜੇ ਵੈਰੀ ਅਤੇ ਚੋਰ (ਵਿਕਾਰ) ਜੋ ਆਪੇ ਆਪਣੀ ਮਰਜ਼ੀ ਅਨੁਸਾਰ ਭਟਕਦੇ ਸਨ, ਹਾਰ ਹੁੱਟ ਗਏ ਹਨ।
Fareedkot Teekaਪੰਚ ਕਾਮਾਦਿ (ਦੂਤ) ਜਮ ਕੇ ਹਲਕਾਰੇ ਜੋ ਸਤ ਸੰਤੋਖਾਦਿ ਕੇ ਚੁਰਾਨੇ ਹਾਰੇ (ਤਸਕਰ) ਚੋਰ ਥੇ, ਸੋ ਸਭ ਥਕ ਗਏ ਹੈਂ। ਕੈਸੇ ਥੇ ਜੋ ਅਪਨੇ ਅਪਨੇ ਵਿਖੇ ਮੇਂ ਭ੍ਰਮਣ ਕਰਤੇ ਥੇ?
Prof. Sahib Singhਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ (ਕਿਉਂਕਿ ਜਿਸ ਮਨ ਦਾ) ਤੇਜ ਤੇ ਆਸਰਾ ਲੈ ਕੇ (ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ।ਪਦ ਅਰਥ ਪੰਜ ਦੂਤ = ਕਾਮ ਆਦਿ ਪੰਜੇ ਵੈਰੀ। ਤਸਕਰ = ਚੋਰ (ਜੋ ਭਲੇ ਗੁਣਾਂ ਨੂੰ ਚੁਰਾਈ ਜਾ ਰਹੇ ਸਨ)। ਭ੍ਰਮ = ਭਟਕਣਾ। ਤੇ = ਤੋਂ। ਆਪ ਆਪਣੈ = ਆਪੋ ਆਪਣੀ।
SikhNet (Spanish)Los cinco deseos han perdido su filo; sí, los ladrones que corrían buscando lo que añoraban se han ido.
ਥਾਕਾ ਮਨੁ ਕੁੰਚਰ, ਉਰੁ ਥਾਕਾ; ਤੇਜੁ ਸੂਤੁ ਧਰਿ ਰਮਤੇ ॥੪॥
thaakaa man kunchar, ur thaakaa; tej soot dhar ramate |4|
Sant Singh KhalsaThe elephant of the mind has grown weary, and the heart has grown weary as well; through its power, it used to pull the strings. ||4||
Manmohan SinghThe mind elephant is tired the worn out is the tired and worn out is the heart, the wire-puller through whose power the body moved about.
Manmohan Singh (Punjabi)ਮਨ ਹਾਥੀ ਹੰਭ ਗਿਆ ਹੈ ਅਤੇ ਹਾਰ ਗਿਆ ਹੈ, ਤਾਰ-ਖਿੱਚਣ ਵਾਲਾ ਦਿਲ, ਜਿਸ ਦੀ ਤਾਕਤ ਰਾਹੀਂ ਸਰੀਰ ਤੁਰਦਾ ਫਿਰਦਾ ਸੀ।
Fareedkot Teekaਮਨ ਰੂਪ ਹਸਤੀ (ਉਰੁ) ਰਿਦੇ ਅਸਥਾਨ ਕਾ ਜੋ ਰਹਨੇ ਹਾਰਾ ਥਾ, ਸੋ ਭੀ ਥਕ ਗਿਆ ਹੈ। ਜਿਸ ਮਨ ਕੇ ਤੇਜ ਕੋ ਧਾਰ ਕਰ (ਸੂਤੁ) ਬਿਵਹਾਰੋਂ ਮੇਂ ਇੰਦ੍ਰੇ ਰਮਣ ਕਰਤੇ ਥੇ॥੪॥
Prof. Sahib Singhਉਹ ਮਨ-ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਹੀ ਨਹੀਂ ਰਿਹਾ ॥੪॥ਪਦ ਅਰਥ ਕੁੰਚਰ = ਹਾਥੀ। ਉਰੁ = ਹਿਰਦਾ, ਮਨ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਤੇਜੁ ਸੂਤੁ ਧਰਿ = (ਜਿਸ 'ਮਨ' ਅਤੇ 'ਉਰ' ਦਾ) ਤੇਜ ਸੂਤ ਧਾਰਨ ਕਰ ਕੇ। ਸੂਤੁ = ਧਾਗਾ, ਸੂਤਰ (ਨੋਟ: ਮਾਲਾ ਦੇ ਮਣਕਿਆਂ ਲਈ ਧਾਗਾ, ਮਾਨੋ, ਆਸਰਾ ਹੈ, ਜਿਸ ਦੀ ਰਾਹੀਂ ਮਣਕੇ ਮਾਲਾ ਵਿਚ ਟਿਕੇ ਰਹਿੰਦੇ ਹਨ), ਆਸਰਾ। ਰਮਤੇ = ("ਪੰਚ ਦੂਤ") ਰਮਤੇ, (ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ ॥੪॥
SikhNet (Spanish)El elefante de la mente está cansado, el corazón exhausto y la fuerza vital que dirigía el juego de la vida se esfumó. (4)
ਮਿਰਤਕ ਭਏ. ਦਸੈ ਬੰਦ ਛੂਟੇ; ਮਿਤ੍ਰ ਭਾਈ ਸਭ ਛੋਰੇ ॥
miratak bhe. dasai band chhootte; mitr bhaaee sabh chhore |
Sant Singh KhalsaHe is dead, and the bonds of the ten gates are opened; he has left all his friends and brothers.
Manmohan SinghThe man is dead, the bounds of the ten gates are loosed and he has left all his friends and brothers.
Manmohan Singh (Punjabi)ਇਨਸਾਨ ਮਰ ਗਿਆ ਹੈ, ਦਸਾਂ ਹੀ ਦਰਵਾਜਿਆਂ ਦੇ ਬੰਨ੍ਹ ਟੁਟ ਗਏ ਹਨ ਅਤੇ ਉਹ ਆਪਣੇ ਸਾਰੇ ਯਾਰਾਂ ਤੇ ਵੀਰਾਂ ਨੂੰ ਛੱਡ ਗਿਆ ਹੈ।
Fareedkot Teekaਜਬ ਜੋਗੀ ਜੀ ਮਿਰਤਕ ਭਏ ਤਬ ਦਾਸ ਜੋ ਇੰਦ੍ਰ੍ਯੋਂ ਕੇ ਸਾਥ ਸੰਬੰਧ ਰਖਨੇ ਹਾਰੇ ਜੋੜ ਥੇ ਬਿਸ਼ਯੋਂ ਸੇ ਛੂਟ ਗਏ, ਮ੍ਰਿਤ ਭਾਈ ਭੀ ਸਭ ਛੋੜ ਦੀਏ ਹੈਂ॥
Prof. Sahib Singh(ਹਰਿ ਸਿਮਰਨ ਦੀ ਬਰਕਤ ਨਾਲ) ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ।ਪਦ ਅਰਥ ਮਿਰਤਕ = ਮੋਏ ਹੋਏ, ਦੇਹ-ਅਧਿਆਸ ਵਲੋਂ ਮੋਏ ਹੋਏ, ਸਰੀਰਕ ਮੋਹ ਵਲੋਂ ਮੋਏ ਹੋਏ। ਦਸੈ ਬੰਦ = ਦਸ ਇੰਦ੍ਰੇ। ਛੂਟੇ = ਢਿੱਲੇ ਹੋ ਗਏ, 'ਦੇਹੀ ਕੇ ਸੰਗ' ਤੋਂ ਛੁੱਟ ਗਏ, ਸਰੀਰਕ ਮੋਹ ਤੋਂ ਆਜ਼ਾਦ ਹੋ ਗਏ। ਮਿਤ੍ਰ ਭਾਈ = ਇੰਦ੍ਰਿਆਂ ਦੇ ਮਿੱਤਰ ਭਰਾ (ਆਸਾ ਤ੍ਰਿਸ਼ਨਾ ਆਦਿਕ ਵਿਕਾਰ)।
SikhNet (Spanish)Volviéndose un cadáver, las amarras de los diez órganos de los sentidos se han zafado, los amigos y los parientes se han perdido.
ਕਹਤ ਕਬੀਰਾ. ਜੋ ਹਰਿ ਧਿਆਵੈ; ਜੀਵਤ. ਬੰਧਨ ਤੋਰੇ ॥੫॥੫॥੧੮॥
kehat kabeeraa. jo har dhiaavai; jeevat. bandhan tore |5|5|18|
Sant Singh KhalsaSays Kabeer, one who meditates on the Lord, breaks his bonds, even while yet alive. ||5||5||18||
Manmohan SinghSays Kabir, he who meditates on God, bursts his Bonds even while alive.
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹ ਜੀਉਂਦਾ ਹੋਇਆ ਹੀ ਆਪਣੇ ਜੂੜ (ਬੰਧਨ) ਵੱਢ ਸੁਟਦਾ ਹੈ।
Fareedkot Teekaਵਾ ਯਥਾਰਥ ਬੋਧ ਹੋਨੇ ਤੇ ਅਪਨੇ ਸ੍ਵਰੂਪ ਮੇਂ ਕਾਰਜ ਰੂਪ ਜਗਤ ਕਾ ਭਾਵ ਦਿਖਾਵਤੇ ਹੂਏ ਕਹਤੇ ਹੈਂ: ਹੇ ਭਾਈ! ਜੋ ਅਗਿਆਨ ਕਾਲ ਮੇਂ ਨਿਰਗੁਣ ਸਰਗੁਣ ਆਦਿ ਸਾਪੇਖਕ ਸਬਦ ਬੋਲਤੇ ਥੇ, ਸੋ ਅਬ ਕਹਾਂ ਗਏ? ਜੋ ਸਬਦ (ਦੇਹੀ) ਜੀਵ ਕੇ ਸੰਗ ਰਹਤੇ ਥੇ। ਕਥਾ ਬਾਰਤਾ ਕਹਤੇ ਹੂਏ ਜੋ ਬੁਧੀ ਵਿਖੇ ਨਿਰਨੇ ਕਰਤੇ ਥੇ, ਸੋ ਨਿਰਨੇ ਕਹਾਂ ਗਏ? ਗਗਨ ਨਗਰ ਜੋ ਲੋਭ ਹੈ ਤਿਸ ਕੀ ਏਕ ਬੂੰਦ, ਭਾਵ ਰੰਚਕ ਮਾਤ੍ਰ ਬਾਸਨਾ ਉਤਪਤਿ ਨਹੀਂ ਹੋਤੀ। ਮੋਹ ਕਰ ਜੋ ਸਬਦ ਕਰਨਾ ਥਾ, ਸੋ ਅਬ ਕਹਾਂ ਗਿਆ? ਪਰਮ ਹੰਸ ਜੀਵ ਪਾਰਬ੍ਰਹਮ ਪਰਮੇਸ੍ਵਰ ਮੇਂ ਗਿਆ ਅਰ ਮਧ੍ਵ ਪਰਮੇਸ਼੍ਵਰ ਜੀਵ ਮੇਂ ਲੈ, ਭਾਵ ਅਭੇਦ ਹੈ। ਇੰਦ੍ਰਯੋਂ ਕੇ ਚੇਸ਼ਟਾ ਕਰਾਵਨੇ ਵਾਲਾ ਜੋ ਅਗਿਆਨ ਥਾ ਜਿਸ ਨੇ ਇਹ ਬ੍ਰਹਮਾਂਡ ਰੂਪ ਮੰਦਰ ਕੀਆ ਥਾ, ਸੋ ਕਹਾਂ ਗਿਆ? ਸਾਖੀਆਂ ਅਰ ਸਬਦ ਬੁਧੀ ਸੇ ਅਬ ਸਕਾਮ ਨਹੀਂ ਉਪਜਤੇ ਹੈਂ। ਅਗਿਆਨ ਕਾ ਤੇਜ ਸਭ ਗਿਆਨ ਨੇ ਖੈਂਚ ਲੀਆ ਹੈ। ਜਿਨ ਸ੍ਰਵਨੋਂ ਕਰ ਤੇਰ ਮੇਰ ਕੇ ਬਚਨ ਸੁਨਤਾ ਥਾ, ਸੋ ਅਬ ਬਿਕਲ ਹੂਏ ਹੈਂ ਔਰ ਇੰਦ੍ਰਯੋਂ ਕਾ ਬਲ ਭੀ ਰਹਿ ਚੁਕਾ ਹੈ। ਜੇ ਕਹੇ ਕੈਸੇ ਬਲ ਥਾਕਾ ਹੈ? ਸੋ ਕਹਤੇ ਹੈਂ: ਚਰਨ ਮੰਦ ਰਸਤੇ ਕੀ ਓਰ ਜਾਨੇ ਸੇ ਰਹਿ ਚੁਕੇ ਹੈਂ ਔਰ ਹਾਥ ਭੀ ਬਿਕਾਰੋਂ ਸੇ ਹਟ ਗਏ ਹੈਂ ਅਰ ਮੁਖ ਸੇ ਭੀ ਨਿੰਦਾ ਉਸਤਤੀ ਕੀ ਬਾਤ ਨਹੀਂ ਨਿਕਸਤੀ ਹੈ। ਅਗਿਆਨ ਕਾਲ ਮੇਂ ਆਪਣੇ ਸ੍ਵਰੂਪ ਮੇਂ ਭ੍ਰਮ ਹੋਣੇ ਤੇ ਜੋ ਆਪ ਮੇਂ ਪੰਚ ਦੂਤ ਸੁਭ ਗੁਣੋਂ ਕੋ ਚੁਰਾਨੇ ਵਾਲੇ ਮੰਨੇ ਹੂਏ ਥੇ, ਸੋ ਭੀ ਥਾਕੇ ਹੈਂ, ਭਾਵ ਆਪਣੇ ਸ੍ਵਰੂਪ
Prof. Sahib Singhਕਬੀਰ ਆਖਦਾ ਹੈ-ਜੋ ਜੋ ਭੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜੀਊਂਦਾ ਹੀ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰ੍ਹਾਂ) ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ ॥੫॥੫॥੧੮॥ਪਦ ਅਰਥ ਜੀਵਤ = ਜੀਊਂਦਾ ਹੀ, ਇਸੇ ਸਰੀਰ ਵਿਚ। ਬੰਧਨ = ਦੇਹ-ਅਧਿਆਸ ਵਾਲੇ ਬੰਧਨ, ਸਰੀਰਕ ਮੋਹ ਦੇ ਜੰਜਾਲ ॥੫॥੫॥੧੮॥
* ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਕਈ ਟੀਕਾਕਾਰ ਸੱਜਣ ਲਿਖਦੇ ਹਨ ਕਿ ਕਬੀਰ ਜੀ ਆਪਣੇ ਇਕ ਮਿੱਤਰ ਪਰਮ ਹੰਸ ਜੋਗੀ ਨੂੰ ਮਿਲਣ ਗਏ। ਅੱਗੇ ਉਸ ਨੂੰ ਕਾਲ-ਵੱਸ ਹੋਇਆ ਵੇਖ ਕੇ ਇਹ ਸ਼ਬਦ ਉਚਾਰਿਆ। ਪਿੱਛੇ ਗਉੜੀ ਰਾਗ ਵਿਚ ਭੀ ਅਸੀਂ ਕਬੀਰ ਜੀ ਦਾ ਸ਼ਬਦ ਨੰ: ੫੨ ਵੇਖ ਆਏ ਹਾਂ। ਉਸ ਸੰਬੰਧੀ ਭੀ ਕਈ ਟੀਕਾਕਾਰਾਂ ਨੇ ਇਉਂ ਹੀ ਲਿਖਿਆ ਹੈ ਕਿ ਆਪਣੇ ਅਕਸਰ ਮਿਲਣ-ਹਾਰੇ ਇਕ ਗੂੜ੍ਹੇ ਮਿੱਤਰ ਜੋਗੀ ਦੇ ਕੁਝ ਅਧਿਕ ਚਿਰ ਮਿਲਣੋਂ ਖੁੰਝਣ ਤੇ ਆਪ ਹੀ ਭਗਤ ਜੀ ਉਸ ਦੇ ਆਸ਼੍ਰਮ ਤੇ ਗਏ। ਪਰ ਉਥੇ ਪਹੁੰਚ ਕੇ ਅਚਨਚੇਤ ਹੀ ਆਪ ਨੂੰ ਪਤਾ ਲੱਗਾ ਕਿ ਜੋਗੀ ਜੀ ਤਾਂ ਚਲਾਣਾ ਕਰ ਗਏ ਹਨ। ਤਾਂ ਉਸ ਸਮੇ ਪਿਆਰੇ ਮਿੱਤਰ ਦੇ ਵਿਛੋੜੇ ਅੰਦਰ ਦ੍ਰਵੇ, ਤੇ ਇਹ ਸ਼ਬਦ ਆਪ ਨੇ ਉਚਾਰਿਆ ਸੀ। ਪਰ ਗਉੜੀ ਰਾਗ ਦੇ ਸ਼ਬਦਾਂ ਦੇ ਅਰਥ ਕਰਨ ਵੇਲੇ ਅਸੀਂ ਵੇਖ ਆਏ ਹਾਂ ਕਿ ਉਸ ਸ਼ਬਦ ਨੰ: ੫੨ ਦੇ ਨਾਲ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਜੋੜਨ ਦੀ ਲੋੜ ਨਹੀਂ ਪੈਂਦੀ। ਨਾਹ ਹੀ ਅਜਿਹੀ ਕੋਈ ਕਹਾਣੀ ਸ਼ਬਦ ਦੇ ਨਾਲ ਢੁਕਦੀ ਹੀ ਹੈ। ਜੇ ਗਉੜੀ ਰਾਗ ਵਾਲਾ ਸ਼ਬਦ ਕਿਸੇ ਜੋਗੀ ਦੇ ਮਰਨ ਸਮੇ ਹੀ ਉਚਾਰਿਆ ਹੁੰਦਾ, ਅਤੇ ਉਸ ਸਮੇ ਕਬੀਰ ਜੀ ਨੂੰ ਇਹ ਖ਼ਿਆਲ ਪੈਦਾ ਹੋਇਆ ਹੁੰਦਾ ਕਿ ਉਸ ਸਰੀਰ ਵਿਚ ਬੋਲਣ ਵਾਲਾ ਜੀਵਾਤਮਾ ਕਿੱਥੇ ਚਲਾ ਗਿਆ, ਤਾਂ ਇਹ ਨਹੀਂ ਸੀ ਹੋ ਸਕਦਾ ਕਿ ਇਹ 'ਸੰਸਾ' ਕਬੀਰ ਜੀ ਨੂੰ ਹਰ ਰੋਜ਼ ਹੀ ਲਗਾ ਰਹਿੰਦਾ। ਜਿਨ੍ਹਾਂ ਦੇ ਆਪਣੇ ਪਰਮ-ਸਨੇਹੀ ਸੱਕੇ-ਸੋਦਰੇ ਮਰ ਜਾਂਦੇ ਹਨ; ਉਹ ਭੀ ਸਮਾ ਪੈਣ ਤੇ ਭੁੱਲ ਜਾਂਦੇ ਹਨ, ਪਰ ਇਤਨ
SikhNet (Spanish)Dice Kabir, aquél que contempla al Señor, rompe todas sus amarras mientras está vivo. (5‑5‑18)