ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਹਮ ਮਸਕੀਨ. ਖੁਦਾਈ ਬੰਦੇ; ਤੁਮ ਰਾਜਸੁ. ਮਨਿ ਭਾਵੈ ॥
ham masakeen. khudaaee bande; tum raajas. man bhaavai |
Sant Singh KhalsaI am Your humble servant, Lord; Your Praises are pleasing to my mind.
Manmohan SinghI am an humble slave of Thine, O Lord, Thy praise if pleasing unto my mind.
Manmohan Singh (Punjabi)ਮੈਂ ਤੇਰਾ ਆਜਿਜ਼ ਗੁਲਾਮ ਹਾਂ, ਹੇ ਸੁਆਮੀ! ਤੇਰੀ ਕੀਰਤੀ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ।
Fareedkot Teekaਹੇ ਖੁਦਾਇ ਕੇ ਬੰਦੇ! ਹਮ ਤੋ (ਮਸਕੀਨ) ਗਰੀਬ ਹੈਂ ਔਰ ਤੁਮ ਕੋ ਮਨ ਮੇਂ (ਰਾਜਸੁ) ਰਜੋ ਗੁਨ ਭਾਵਤਾ ਹੈ ਵਾ ਹਮਾਰੇ ਮਨ ਮੇਂ ਤੁਮਾਰਾ ਜਸ ਭਾਵਤਾ ਹੈ, ਇਸ ਕਰ ਕੇ ਕਹਤੇ ਹੈਂ॥
Prof. Sahib Singh(ਹੇ ਕਾਜ਼ੀ!) ਅਸੀਂ ਤਾਂ ਆਜਜ਼ ਲੋਕ ਹਾਂ, ਪਰ ਹਾਂ (ਅਸੀਂ ਭੀ) ਰੱਬ ਦੇ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿਚ ਹਕੂਮਤ ਚੰਗੀ ਲੱਗਦੀ ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)।ਪਦ ਅਰਥ ਮਸਕੀਨ = ਆਜਜ਼, ਨਿਮਾਣੇ। ਖੁਦਾਈ ਬੰਦੇ = ਰੱਬ ਦੇ ਪੈਦਾ ਕੀਤੇ ਬੰਦੇ। ਰਾਜਸੁ = ਹਕੂਮਤ। ਤੁਮ = ਤੁਹਾਨੂੰ।
SikhNet (Spanish)Somos los pobres Sirvientes del Señor; sólo la Alabanza del Señor nos complace,
ਅਲਹ ਅਵਲਿ. ਦੀਨ ਕੋ ਸਾਹਿਬੁ; ਜੋਰੁ ਨਹੀ ਫੁਰਮਾਵੈ ॥੧॥
alah aval. deen ko saahib; jor nahee furamaavai |1|
Sant Singh KhalsaThe Lord, the Primal Being, the Master of the poor, does not ordain that they should be oppressed. ||1||
Manmohan SinghSupreme Lord, the primal Beings the Lord of the Poor ordains not oppression.
Manmohan Singh (Punjabi)ਸ਼੍ਰੋਮਣੀ ਸਾਹਿਬ, ਪਹਿਲ ਪ੍ਰਿਥਮੀ ਵਿਅਕਤੀ, ਗਰੀਬਾਂ ਦਾ ਸੁਆਮੀ ਹੈ। ਉਹ ਜ਼ੋਰ ਜ਼ੁਲਮ ਦੀ ਆਗਿਆ ਨਹੀਂ ਦਿੰਦਾ।
Fareedkot Teekaਅਲਹ ਜੋ ਸਭ ਕੇ (ਅਵਲਿ) ਆਦਿ ਹੈ ਔਰ ਸਭ ਦੀਨੋ ਗਰੀਬੋਂ ਵਾ ਧਰਮ ਕਾ ਸ੍ਵਾਮੀ ਹੈ, ਵਹੁ ਕਿਸੀ ਪਰ ਬਲ ਕਰਨਾ ਨਹੀਂ ਕਹਤਾ ਹੈ॥੧॥
Prof. Sahib Singhਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ (ਕਿਸੇ ਉਤੇ) ਧੱਕਾ ਕਰਨ ਦੀ ਆਗਿਆ ਨਹੀਂ ਦੇਂਦਾ ॥੧॥ਪਦ ਅਰਥ ਅਲਹ = ਰੱਬ। ਅਵਲਿ = ਪਹਿਲਾ, (ਭਾਵ, ਸਭ ਤੋਂ ਵੱਡਾ)। ਦੀਨ = ਧਰਮ, ਮਜ਼ਹਬ। (ਨੋਟ: ਸਾਰੇ ਮੁਸਲਮਾਨੀ ਲਫ਼ਜ਼ ਹਨ) ਜੋਰੁ = ਧੱਕਾ ॥੧॥
SikhNet (Spanish)pues el Señor es desde el principio el Protector del pobre; la finalidad de Su Comando no es la de oprimir al débil. (1)
ਕਾਜੀ ਬੋਲਿਆ; ਬਨਿ ਨਹੀ ਆਵੈ ॥੧॥ ਰਹਾਉ ॥
kaajee boliaa; ban nahee aavai |1| rahaau |
Sant Singh KhalsaO Qazi, it is not right to speak before Him. ||1||Pause||
Manmohan SinghO Qazi, it behoves not to talk before Him. Pause.
Manmohan Singh (Punjabi)ਹੇ ਕਾਜ਼ੀ! ਉਸ ਦੇ ਮੂਹਰੇ ਕੁੱਛ ਆਖਣਾ ਮੁਨਾਸਬ ਨਹੀਂ। ਠਹਿਰਾਉ।
Fareedkot Teekaਹੇ ਕਾਜੀ ਜੀ! ਪ੍ਰਿਥਮ ਤੋ ਆਪ ਸੇ ਬੋਲਿਆ ਬਨ ਨਹੀਂ ਆਵਤਾ, ਭਾਵ ਸੋਭਤਾ ਨਹੀਂ ਹੈ, ਕਿਉਂਕਿ ਤੂੰ ਹਮਾਰੇ ਵਿਖੇ ਮਾਨਨੀਯ ਹੈਂ ਪਰੰਤੂ ਅਵਸ੍ਯ ਬੋਲਨਾ ਪੜਾ॥੧॥ ਰਹਾਉ ॥
Prof. Sahib Singhਹੇ ਕਾਜ਼ੀ! ਤੇਰੀਆਂ (ਜ਼ਬਾਨੀ) ਗੱਲਾਂ ਫਬਦੀਆਂ ਨਹੀਂ ॥੧॥ ਰਹਾਉ ॥ਪਦ ਅਰਥ ਕਾਜੀ = ਹੇ ਕਾਜ਼ੀ! ॥੧॥ ਰਹਾਉ ॥
SikhNet (Spanish)Oh Quazi, es en vano argüir con el Señor. (1‑Pausa)
ਰੋਜਾ ਧਰੈ, ਨਿਵਾਜ ਗੁਜਾਰੈ; ਕਲਮਾ. ਭਿਸਤਿ ਨ ਹੋਈ ॥
rojaa dharai, nivaaj gujaarai; kalamaa. bhisat na hoee |
Sant Singh KhalsaKeeping your fasts, reciting your prayers, and reading the Kalma, the Islamic creed, shall not take you to paradise.
Manmohan SinghBy keeping fast, saying prayer and reading the Muslim creed (Kalma) thou cannot go to paradise.
Manmohan Singh (Punjabi)ਵਰਤ ਰੱਖਣ, ਨਿਮਾਜ਼ ਪੜ੍ਹਨ ਅਤੇ ਮੁਸਲਮਾਨੀ ਕਲਮੇ ਦੇ ਵਾਚਣ ਦੁਆਰਾ ਤੂੰ ਸੁਰਗ ਨੂੰ ਨਹੀਂ ਜਾ ਸਕਦਾ।
Fareedkot Teekaਹੇ ਕਾਜੀ! ਰੋਜਾ ਰਖਤੇ ਹੋ, ਨਿਮਾਜ ਪੜਤੇ ਹੋ, ਕਲਮਾ ਪੜਤੇ ਹੋ, ਇਤਨੇ ਹੀ ਮੇਂ (ਭਿਸਤਿ) ਬੈਕੁੰਠ ਪ੍ਰਾਪਤੀ ਨਹੀਂ ਹੋਵੇਗੀ॥
Prof. Sahib Singh(ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ ਜਾਂਦਾ।ਪਦ ਅਰਥ ਰੋਜਾ ਧਰੈ = ਰੋਜ਼ਾ ਰੱਖਦਾ ਹੈ।
SikhNet (Spanish)Uno hace ayunos y oraciones diarias y recita el Qualima, el Credo Islámico, pero con esto, uno no va al cielo.
ਸਤਰਿ ਕਾਬਾ. ਘਟ ਹੀ ਭੀਤਰਿ; ਜੇ ਕਰਿ ਜਾਨੈ ਕੋਈ ॥੨॥
satar kaabaa. ghatt hee bheetar; je kar jaanai koee |2|
Sant Singh KhalsaThe Temple of Mecca is hidden within your mind, if you only knew it. ||2||
Manmohan SinghThe temple of Makka is hidden within one's mind, if one were to know it.
Manmohan Singh (Punjabi)ਮੱਕੇ ਦਾ ਮੰਦਰ ਤੇਰੇ ਮਨ ਅੰਦਰ ਹੀ ਲੁੱਕਿਆ ਹੋਇਆ ਹੈ, ਜੇਕਰ ਕੋਈ ਜਣਾ ਇਸ ਨੂੰ ਜਾਣ ਲਵੇ।
Fareedkot Teekaਕਈ ਵਾਰ ਕਾਬਾ ਪਰਸਣਾ ਏਹ ਹੈ (ਘਟ ਹੀ ਭੀਤਰਿ) ਜੋ ਨਿਸਚ੍ਯ ਕਰ ਅੰਤਰਮੁਖ ਹੋਣਾ ਹੈ ਵਾ (ਸਤਰਿ) ਲੁਕਿਆ ਹੋਇਆ ਕਾਬਾ ਜੋ ਪੀਰ ਹੈ, ਭਾਵ ਸੁਧ ਬ੍ਰਹਮ ਘਟ ਹੀ ਵਿਖੇ ਹੈ। ਜੇਕਰ ਕੋਈ ਉਸ ਕੋ ਜਾਨੇ ਸੋ ਸ੍ਰੇਸ਼ਟ ਹੈ॥੨॥
Prof. Sahib Singhਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ ਸਮਝ ਲਏ ॥੨॥ਪਦ ਅਰਥ ਸਤਰਿ = ਗੁਪਤ। ਕਾਬਾ = ਰੱਬ ਦਾ ਘਰ। ਘਟ ਹੀ ਭੀਤਰਿ = ਦਿਲ ਦੇ ਅੰਦਰ ਹੀ ॥੨॥
SikhNet (Spanish)En el interior de nuestro corazón está la Meca, sólo si uno lo supiera. (2)
ਨਿਵਾਜ ਸੋਈ. ਜੋ ਨਿਆਉ ਬਿਚਾਰੈ; ਕਲਮਾ ਅਕਲਹਿ ਜਾਨੈ ॥
nivaaj soee. jo niaau bichaarai; kalamaa akaleh jaanai |
Sant Singh KhalsaThat should be your prayer, to administer justice. Let your Kalma be the knowledge of the unknowable Lord.
Manmohan SinghTo administer justice, that is the prayer. The Knowledge of the Inscrutable Lord is the creed.
Manmohan Singh (Punjabi)ਇਨਸਾਫ ਕਰਨਾ ਇਹੀ ਨਿਮਾਜ਼ ਹੈ। ਅਗਾਧ ਸੁਆਮੀ ਦੀ ਗਿਆਤ ਕਲਮਾ ਹੈ।
Fareedkot Teekaਨਿਮਾਜ ਕਾ ਪਢਨਾ ਇਹੀ ਹੈ, ਜੋ ਨਿਆਉਂ ਕਰਨਾ ਹੈ, ਕਲਮਾ ਇਹੀ ਹੈ, ਜੋ (ਅਕਲ) ਕਲੇਸ਼ੋਂ ਸੇ ਰਹਤ ਪਰਮਾਤਮਾ ਕੋ ਜਾਨਣਾ ਹੈ॥
Prof. Sahib Singhਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ;ਪਦ ਅਰਥ ਅਕਲਹਿ = ਅਕਲ ਨਾਲ।
SikhNet (Spanish)Uno reza sólo cuando uno administra justicia, y con su conciencia entonada recita el Qualima, si conoce en verdad al Señor Absoluto.
ਪਾਚਹੁ ਮੁਸਿ, ਮੁਸਲਾ ਬਿਛਾਵੈ; ਤਬ ਤਉ. ਦੀਨੁ ਪਛਾਨੈ ॥੩॥
paachahu mus, musalaa bichhaavai; tab tau. deen pachhaanai |3|
Sant Singh KhalsaSpread your prayer mat by conquering your five desires, and you shall recognize the true religion. ||3||
Manmohan SinghIf by slaying the five desires thou spread the prayer mat, then shalt thou know the real religion.
Manmohan Singh (Punjabi)ਪੰਜਾਂ ਖ਼ਾਹਿਸ਼ਾਂ ਨੂੰ ਮਾਰ ਕੇ ਨਿਮਾਜ਼ ਦੀ ਫੂੜ੍ਹੀ ਦਾ ਵਿਛਾਉਣਾ ਵਿਛਾਵੇ, ਤਦ ਤੂੰ ਅਸਲੀ ਧਰਮ ਨੂੰ ਜਾਣੇਗਾ।
Fareedkot Teekaਪਾਂਚ ਕਾਮਾਦਿ ਕੋ (ਮੁਸਿ) ਲੂਟਣਾ, ਭਾਵ ਜੀਤਨਾ ਇਹੀ (ਮੁਸਲਾ) ਆਸਨ ਵਾਸਨ ਬਿਛਾਵਨਾ ਹੈ, ਇਸ ਵਿਖੇ ਦੀਨ ਕਾ ਪਹਿਚਾਨਨਾ ਹੋਤਾ ਹੈ॥੩॥
Prof. Sahib Singhਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ ਵੱਸ ਵਿਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ ॥੩॥ਪਦ ਅਰਥ ਮੁਸਿ = ਠੱਗ ਕੇ, ਵੱਸ ਵਿਚ ਕਰ ਕੇ। ਪਾਚਹੁ = ਕਾਮਾਦਿਕ ਪੰਜਾਂ ਨੂੰ ॥੩॥
SikhNet (Spanish)Y si el controlar sus deseos es su piel de meditación, entonces sólo así puede conocer la Esencia de la Fe. (3)
ਖਸਮੁ ਪਛਾਨਿ, ਤਰਸ ਕਰਿ ਜੀਅ ਮਹਿ; ਮਾਰਿ ਮਣੀ, ਕਰਿ ਫੀਕੀ ॥
khasam pachhaan, taras kar jeea meh; maar manee, kar feekee |
Sant Singh KhalsaRecognize Your Lord and Master, and fear Him within your heart; conquer your egotism, and make it worthless.
Manmohan SinghRecognise thy Master, fear Him in thy heart and still thou thy ego and make it worthless.
Manmohan Singh (Punjabi)ਆਪਣੇ ਮਾਲਕ ਨੂੰ ਸਿੰਆਨ ਅਤੇ ਉਸ ਦਾ ਡਰ ਆਪਣੇ ਮਨ ਵਿੱਚ ਰੱਖ। ਤੂੰ ਆਪਣੇ ਹੰਕਾਰ ਨੂੰ ਮੇਟ ਅਤੇ ਇਸ ਨੂੰ ਨਿਕੰਮਾ ਬਣਾ ਦੇ।
Fareedkot Teekaਸਭ ਜੀਵੋਂ ਮੇਂ ਸ੍ਵਾਮੀ ਕੋ ਪਹਚਾਨ ਕਰ (ਤਰਸ) ਦ੍ਯਾ ਕਰੁ ਅਰਥਾਤ ਜੀਵ ਹਿੰਸਾ ਨ ਕਰੁ ਅਰ ਸੰਸਾਰ ਕੀ ਬੀਜ ਰੂਪ (ਮਣੀ) ਮਮਤਾ ਵਾ ਵਡਿਆਈਆਂ ਕੋ ਮਾਰ ਕਰ ਕੇ ਫੀਕੀ ਕਰ ਦੇਹੁ॥
Prof. Sahib Singhਹੇ ਕਾਜ਼ੀ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿਚ ਪਿਆਰ ਵਸਾ, ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)।ਪਦ ਅਰਥ ਜੀਅ ਮਹਿ = ਆਪਣੇ ਹਿਰਦੇ ਵਿਚ। ਮਣੀ = ਅਹੰਕਾਰ।
SikhNet (Spanish)Conoce a tu Señor y ten Compasión de los seres vivientes, controla tu ego hasta que te sepa insípido.
ਆਪੁ ਜਨਾਇ. ਅਵਰ ਕਉ ਜਾਨੈ; ਤਬ ਹੋਇ ਭਿਸਤ ਸਰੀਕੀ ॥੪॥
aap janaae. avar kau jaanai; tab hoe bhisat sareekee |4|
Sant Singh KhalsaAs you see yourself, see others as well; only then will you become a partner in heaven. ||4||
Manmohan SinghAs thou deemest thyself so deem thou others, and then alone shalt thou become a partner in heaven.
Manmohan Singh (Punjabi)ਜਿਸ ਤਰ੍ਹਾਂ ਦਾ ਤੂੰ ਆਪਣੇ ਆਪ ਨੂੰ ਜਾਣਦਾ ਹੈਂ ਉਸੇ ਤਰ੍ਹਾਂ ਦਾ ਹੋਰਨਾ ਨੂੰ ਜਾਣ ਕੇਵਲ ਤਦ ਹੀ ਸੁਰਗ ਦਾ ਭਾਈਵਾਲ ਹੋਵੇਗਾ।
Fareedkot Teekaਹੇ ਕਾਜੀ ਜੀ! ਤੂੰ ਆਪ ਖੁਦਾਇ ਕੋ ਜਾਨ ਅਰੁ ਔਰੋਂ ਕੋ (ਜਨਾਇ) ਜਨਾਵੈ, ਤਬ ਬੈਕੁੰਠ ਕਾ (ਸਰੀਕੀ) ਹਿਸੇਦਾਰ ਹੋਇ ਗਿਆ॥੪॥
Prof. Sahib Singhਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ ॥੪॥ਪਦ ਅਰਥ ਆਪੁ = ਆਪਣੇ ਆਪ ਨੂੰ। ਜਨਾਇ = ਸਮਝਾ ਕੇ। ਸਰੀਕੀ = ਭਾਈਵਾਲ, ਸਾਂਝੀਵਾਲ ॥੪॥
SikhNet (Spanish)Conociendo tu propio ser, deberías instruir a otros, y así, compartirás las Dichas del cielo. (4)
ਮਾਟੀ ਏਕ. ਭੇਖ ਧਰਿ ਨਾਨਾ; ਤਾ ਮਹਿ. ਬ੍ਰਹਮੁ ਪਛਾਨਾ ॥
maattee ek. bhekh dhar naanaa; taa meh. braham pachhaanaa |
Sant Singh KhalsaThe clay is one, but it has taken many forms; I recognize the One Lord within them all.
Manmohan SinghThe clay is one, but it has assumed diverse forms. In them all I have recognised the one Lord.
Manmohan Singh (Punjabi)ਮਿੱਟੀ ਇਕੋ ਹੀ ਹੈ, ਪ੍ਰੰਤੂ ਇਸ ਨੇ ਅਨੇਕਾਂ ਸਰੂਪ ਧਾਰਨ ਕੀਤੇ ਹੋਏ ਹਨ। ਉਨ੍ਹਾਂ ਸਾਰਿਆਂ ਵਿੱਚ ਮੈਂ ਇਕ ਸੁਆਮੀ ਨੂੰ ਹੀ ਪਛਾਣਿਆ ਤੇ ਜਾਣਿਆ ਹੈ।
Fareedkot Teekaਜੈਸੇ ਏਕ ਮ੍ਰਿਤਕਾ ਕੇ ਅਨੰਤ ਪਾਤ੍ਰ ਹੋਤੇ ਹੈਂ, ਤਿਸੀ ਪ੍ਰਕਾਰ ਨਾਨਾ ਪ੍ਰਕਾਰ ਕੇ ਭੇਖ, ਭਾਵ ਸਰੀਰ ਧਾਰਨ ਕੀਏ ਹੈਂ, ਸੋ ਸਭ ਮੇਂ ਏਕ ਬ੍ਰਹਮ ਹੀ ਪੂਰਨ ਹੈ, ਐਸਾ ਪਹਿਚਾਨਨਾ ਥਾ, ਸੋ ਨ ਪਹਿਚਾਨਾ ॥
Prof. Sahib Singhਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ ਹਨ। (ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ);ਪਦ ਅਰਥ ਪਛਾਨਾ = ਪਛਾਣਦਾ ਹੈ। ਨਾਨਾ = ਅਨੇਕ। ਤਾ ਮਹਿ = ਇਹਨਾਂ (ਵੇਸਾਂ) ਵਿਚ।
SikhNet (Spanish)El barro es el mismo aunque se manifieste de muchas formas; así en todo, el Único Señor es el que es.
ਕਹੈ ਕਬੀਰਾ. ਭਿਸਤ ਛੋਡਿ ਕਰਿ; ਦੋਜਕ ਸਿਉ ਮਨੁ ਮਾਨਾ ॥੫॥੪॥੧੭॥
kahai kabeeraa. bhisat chhodd kar; dojak siau man maanaa |5|4|17|
Sant Singh KhalsaSays Kabeer, I have abandoned paradise, and reconciled my mind to hell. ||5||4||17||
Manmohan SinghSays Kabir, I have abandoned the paradise of your conception and attached my mind to the hell.
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ, ਮੈਂ ਤੇਰੇ ਸੁਰਗ ਨੂੰ ਤਿਆਗ ਦਿੱਤਾ ਹੈ ਅਤੇ ਆਪਣਾ ਮਨੂਆ ਨਰਕ ਨਾਲ ਜੋੜ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਬੈਕੁੰਠ ਕਾ ਮਾਰਗ ਛੋਡ ਕਰ ਕੇ (ਦੋਜਕ) ਨਰਕ ਕੇ ਦੇਨੇ ਵਾਲੇ ਕਰਮੋਂ ਸੇ ਤੇਰਾ ਮਨ ਮਾਨਾ ਹੈ॥੫॥੪॥੧੭॥☬੧ ਸਬਦ ਗਉੜੀ ਮੇਂ ਅਰੁ ੧ ਏਕੁ ਏਹ। ਏਕ ਜੋਗੀ ਕਬੀਰ ਜੀ ਕਾ ਸਨੇਹੀ ਥਾ, ਤਿਸ ਕੇ ਪ੍ਰਾਣਾਂਤ ਸਮ੍ਯ ਕਹੇ ਹੈਂ:
Prof. Sahib Singhਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ ਰਸਤਾ) ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ ॥੫॥੪॥੧੭॥
SikhNet (Spanish)Dice Kabir, viendo, he dejado de luchar por Tu Luz, y he podido reconciliar mi ser con mi propia oscuridad. (5‑4‑17)