ੴ

ਸਿੱਖਬਾਣੀ · SikhBani

ਆਸਾ ਇਕਤੁਕੇ ੪ ॥

aasaa ikatuke 4
Bhagat Kabir Ji ਭਗਤ ਕਬੀਰ ਜੀ · Raag Aasaa · Ang 480, 481 · 13 lines
Translations

ਆਸਾ ਇਕਤੁਕੇ ੪ ॥

aasaa ikatuke 4 | Ang 480

Sant Singh KhalsaAasaa, 4 Ek-Thukay:
Manmohan SinghAsa Ik tuke 4.
Manmohan Singh (Punjabi)ਆਸਾ ਇਕ ਤੁਕੇ 4।
SikhNet (Spanish)Asa, Ik-Tukas

ਸਰਪਨੀ ਤੇ ਊਪਰਿ; ਨਹੀ ਬਲੀਆ ॥

sarapanee te aoopar; nahee baleea | Ang 480

Sant Singh KhalsaNo one is more powerful than the she-serpent Maya,
Manmohan SinghNone is more powerful then mammon, the she-serpent,
Manmohan Singh (Punjabi)ਮਾਇਆ ਸੱਪਣੀ ਤੋਂ ਵਧੇਰੇ ਹੋਰ ਕੋਈ ਬਲਵਾਨ ਨਹੀਂ,
Fareedkot Teekaਹੇ ਭਾਈ! ਸਰਪਨੀ, ਭਾਵ ਮਾਇਆ ਸੇ ਉਪਰ ਬਲਵਾਨ ਕੋਈ ਨਹੀਂ ਹੈ॥
Prof. Sahib Singhਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ,

ਪਦ ਅਰਥ ਸਰਪਨੀ = ਸੱਪਣੀ, ਮੋਹ ਦਾ ਡੰਗ ਮਾਰਨ ਵਾਲੀ ਮਾਇਆ। ਤੇ ਉਪਰਿ = ਤੋਂ ਵਧੀਕ।

SikhNet (Spanish)Nadie es más poderoso que Maya,

ਜਿਨਿ; ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥

jin; brahamaa bisan mahaadeo chhaleea |1| Ang 480

Sant Singh Khalsawho deceived even Brahma, Vishnu and Shiva. ||1||
Manmohan Singhwhich deceived even the Brahma, Vishnu and Shiva.
Manmohan Singh (Punjabi)ਜਿਸ ਨੇ ਬਰਮਾਂ, ਵਿਸ਼ਨੂੰ ਅਤੇ ਸ਼ਿਵਜੀ ਭੀ ਠੱਗ ਲਏ ਹਨ।
Fareedkot Teekaਜਿਸ ਨੇ ਬ੍ਰਹਮਾ ਬਿਸ਼ਨ ਮਹਾਂਦੇਉ ਛਲ ਲਿਆ ਹੈ ਅਰਥਾਤ ਇਸ ਕੀ ਬਿਖ ਸਭ ਪਰ ਚਢ ਗਈ॥੧॥
Prof. Sahib Singhਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ ॥੧॥

ਪਦ ਅਰਥ ਜਿਨਿ = ਜਿਸ ਸੱਪਣੀ ਨੇ। ਮਹਾਦੇਉ = ਸ਼ਿਵ ॥੧॥

SikhNet (Spanish)la serpiente hembra, quien engañó hasta a Brahma a Vishnú y a Shiva. (1)

ਮਾਰੁ ਮਾਰੁ ਸ੍ਰਪਨੀ; ਨਿਰਮਲ ਜਲਿ ਪੈਠੀ ॥

maar maar srapanee; niramal jal paitthee | Ang 480

Sant Singh KhalsaHaving bitten and struck them down, she now sits in the immaculate waters.
Manmohan SinghBeating and smiting all round the she-snake is now seated in the pure water.
Manmohan Singh (Punjabi)ਸਾਰੀ ਪਾਸੀਂ ਮਾਰੋ ਮਾਰ ਕਰਦੀ ਹੋਈ ਨਾਗਣ ਹੁਣ ਪਵਿੱਤ੍ਰ ਪਾਣੀ ਵਿੱਚ ਬੈਠ ਗਈ ਹੈ।
Fareedkot Teekaਜੋ ਇਹ ਸਰਪਨੀ ਮਾਇਆ ਸੰਸਾਰੀ ਜੀਵੋਂ ਕੋ ਮਾਰ ਮਾਰ ਕਰ ਕੇ ਨਿਰਮਲ ਜਲ ਰੂਪ ਜਪ ਤਪ ਕਰਨੇ ਹਾਰੋਂ ਮੇਂ ਪਰਵੇਸ ਕਰ ਗਈ ਹੈ॥
Prof. Sahib Singhਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ),

ਪਦ ਅਰਥ ਮਾਰੁ ਮਾਰੁ = ਮਾਰੋ-ਮਾਰ ਕਰਦੀ, ਬੜੇ ਜ਼ੋਰਾਂ ਵਿਚ ਆਈ ਹੋਈ। ਜਲਿ = ਜਲ ਵਿਚ। ਨਿਰਮਲ ਜਲਿ = ਪਵਿੱਤਰ ਜਲ ਵਿਚ, ਸ਼ਾਂਤ ਸਰ ਵਿਚ, ਸਤ-ਸੰਗ ਵਿਚ। ਪੈਠੀ = ਆ ਟਿਕਦੀ ਹੈ, ਸ਼ਾਂਤ ਹੋ ਜਾਂਦੀ ਹੈ।

SikhNet (Spanish)Ella, quien mordía todo, ahora está sentada en las calmadas y puras aguas del Alma;

ਜਿਨਿ. ਤ੍ਰਿਭਵਣੁ ਡਸੀਅਲੇ; ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥

jin. tribhavan ddaseeale; gur prasaad ddeetthee |1| rahaau | Ang 480

Sant Singh KhalsaBy Guru's Grace, I have seen her, who has bitten the three worlds. ||1||Pause||
Manmohan SinghBy Guru's grace, I have seen her who has bitten the three worlds. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਵੇਖ ਲਿਆ ਹੈ, ਜਿਸ ਨੇ ਤਿੰਨੇ ਜਹਾਨ ਡੰਗ ਛੱਡੇ ਹਨ, ਠਹਿਰਾਉ।
Fareedkot Teekaਔਰ ਤੀਨੋਂ ਲੋਕੋਂ ਕੋ ਜਿਸ ਨੇ ਡਸ ਲੀਆ ਹੈ, ਸੋ ਮੈਨੇ ਗੁਰੋਂ ਕੀ ਕ੍ਰਿਪਾ ਸੇ ਮਿਥਿਆ ਰੂਪ ਦੇਖੀ ਹੈ॥੧॥ ਰਹਾਉ ॥
Prof. Sahib Singhਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤਿ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ ॥੧॥ ਰਹਾਉ ॥

ਪਦ ਅਰਥ ਤ੍ਰਿਭਵਣੁ = ਸਾਰਾ ਸੰਸਾਰ। ਡੀਠੀ = ਦਿੱਸ ਪਈ ਹੈ ॥੧॥ ਰਹਾਉ ॥

SikhNet (Spanish)ella, quien dominó los tres mundos. Su realidad la percibí por la Gracia del Guru. (1‑Pausa)

ਸ੍ਰਪਨੀ; ਸ੍ਰਪਨੀ; ਕਿਆ ਕਹਹੁ ਭਾਈ ॥

srapanee; srapanee; kiaa kahahu bhaaee | Ang 480

Sant Singh KhalsaO Siblings of Destiny, why is she called a she-serpent?
Manmohan SinghO brother, why callest thou mammon, a she snake?
Manmohan Singh (Punjabi)ਹੇ ਵੀਰ! ਤੂੰ ਮਾਇਆ ਨੂੰ ਨਾਗਣੀ ਕਿਉਂ ਆਖਦਾ ਹੈਂ?
Fareedkot Teekaਹੇ ਭਾਈ! ਸ੍ਰਪਨੀ ਸ੍ਰਪਨੀ ਕਿਆ ਕਹਤੇ ਹੋ॥
Prof. Sahib Singhਸੋ, ਹੇ ਭਾਈ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ।

ਪਦ ਅਰਥ ਸ੍ਰਪਨੀ...ਭਾਈ = ਹੇ ਭਾਈ! ਸੱਪਣੀ ਤੋਂ ਇਤਨਾ ਕਿਉਂ ਡਰਦੇ ਹੋ?

SikhNet (Spanish)Pero, ¿por qué llamarle serpiente hembra a Maya?,

ਜਿਨਿ ਸਾਚੁ ਪਛਾਨਿਆ; ਤਿਨਿ ਸ੍ਰਪਨੀ ਖਾਈ ॥੨॥

jin saach pachhaaniaa; tin srapanee khaaee |2| Ang 480

Sant Singh KhalsaOne who realizes the True Lord, devours the she-serpent. ||2||
Manmohan SinghHe who realises the True Lord, devours a she-snake?
Manmohan Singh (Punjabi)ਜੋ ਸੱਚੇ ਸਾਹਿਬ ਨੂੰ ਅਨੁਭਵ ਕਰ ਲੈਦਾ ਹੈ ਉਹ ਨਾਗਣ ਨੂੰ ਨਿਗਲ ਜਾਂਦਾ ਹੈ।
Fareedkot Teekaਜਿਸ ਨੇ ਸਚੇ ਵਾਹਿਗੁਰੂ ਕੋ ਪਛਾਨਾ ਹੈ ਤਿਸ ਨੇ ਸ੍ਰਪਨੀ ਕੋ ਖਾਇ ਲੀਆ ਹੈ ਅਰਥਾਤ ਅਭਾਉ ਕੀਆ ਹੈ॥੨॥
Prof. Sahib Singhਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ॥੨॥

ਪਦ ਅਰਥ ਤਿਨਿ = ਉਸ ਮਨੁੱਖ ਨੇ। ਖਾਈ = ਖਾ ਲਈ, ਵੱਸ ਵਿਚ ਕਰ ਲਈ ॥੨॥

SikhNet (Spanish)porque quien conoce la Verdad se la devora. (2)

ਸ੍ਰਪਨੀ ਤੇ; ਆਨ ਛੂਛ. ਨਹੀ ਅਵਰਾ ॥

srapanee te; aan chhoochh. nahee avaraa | Ang 480

Sant Singh KhalsaNo one else is more frivolous than this she-serpent.
Manmohan SinghNo one else is more trifling than mammon.
Manmohan Singh (Punjabi)ਮਾਇਆ ਤੋਂ ਵਧੇਰੇ ਹੋਰ ਕੋਈ ਹੋਛਾ ਨਹੀਂ।
Fareedkot Teekaਹਮਾਰੀ ਵਾ ਗਿਆਨਵਾਨ ਕੀ ਦ੍ਰਿਸ਼ਟੀ ਮੇਂ ਇਸ ਮਾਇਆ ਤੇ ਤੁਛ ਔਰ ਕੁਛ ਨਹੀਂ ਹੈ॥
Prof. Sahib Singh(ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ।

ਪਦ ਅਰਥ ਆਨ ਅਵਰਾ = ਕੋਈ ਹੋਰ, ਸੱਚ ਪਛਾਨਣ ਵਾਲੇ ਤੋਂ ਬਿਨਾ ਕੋਈ ਹੋਰ। ਛੂਛ = ਖ਼ਾਲੀ, ਸੱਖਣਾ, ਬਚਿਆ ਹੋਇਆ। ਸ੍ਰਪਨੀ ਤੇ ਛੂਛ = ਸੱਪਣੀ ਦੇ ਅਸਰ ਤੋਂ ਬਚਿਆ ਹੋਇਆ।

SikhNet (Spanish)No hay nada más frívolo que Maya y cuando es vencida,

ਸ੍ਰਪਨੀ ਜੀਤੀ; ਕਹਾ ਕਰੈ ਜਮਰਾ ॥੩॥

srapanee jeetee; kahaa karai jamaraa |3| Ang 480

Sant Singh KhalsaWhen the she-serpent is overcome, what can the Messengers of the King of Death do? ||3||
Manmohan SinghWhen the she serpent if subdued what can the king of Death's couriers do?
Manmohan Singh (Punjabi)ਜਦ ਸੱਪਣੀ ਜਿੱਤ ਲਈ ਜਾਂਦੀ ਹੈ, ਤਾਂ ਮੌਤ ਦੇ ਦੂਤਾਂ ਦਾ ਰਾਜਾ ਕੀ ਕਰ ਸਕਦਾ ਹੈ?
Fareedkot Teekaਮਾਇਆ ਤੀਨ ਪ੍ਰਕਾਰ ਪ੍ਰਤੀਤ ਹੋਤੀ ਹੈ: ਅਗਿਆਨੀ ਕੋ ਸਤ, ਜਗਿਆਸੂ ਕੋ ਮਿਥਿਆ, ਗਿਆਨੀ ਕੋ ਤੁਛ, ਭਾਵ ਅਸਤ ਭਾਸਤੀ ਹੈ॥੩॥
Prof. Sahib Singhਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੩॥

ਪਦ ਅਰਥ ਜਮਰਾ = ਵਿਚਾਰਾ ਜਮ। ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ ॥੩॥

SikhNet (Spanish)¿qué puede hacer el mensajero de la muerte? (3)

ਇਹ ਸ੍ਰਪਨੀ; ਤਾ ਕੀ ਕੀਤੀ ਹੋਈ ॥

eih srapanee; taa kee keetee hoee | Ang 481

Sant Singh KhalsaThis she-serpent is created by Him.
Manmohan SinghThis mammon is created by Him.
Manmohan Singh (Punjabi)ਇਹ ਮਾਇਆ ਉਸ ਦੀ ਪੈਦਾ ਕੀਤੀ ਹੋਈ ਹੈ।
Fareedkot Teekaਇਹ ਮਾਯਾ ਤਿਸ ਵਾਹਿਗੁਰੂ ਕੀ ਕਰੀ ਹੂਈ ਹੈ॥
Prof. Sahib Singhਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, (ਜਿਸ ਨੇ ਸਾਰਾ ਜਗਤ ਰਚਿਆ ਹੈ;

ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ।

SikhNet (Spanish)Esa serpiente fue creada por el Mismo Señor;

ਬਲੁ ਅਬਲੁ; ਕਿਆ ਇਸ ਤੇ ਹੋਈ ॥੪॥

bal abal; kiaa is te hoee |4| Ang 481

Sant Singh KhalsaWhat power or weakness does she have by herself? ||4||
Manmohan SinghBy herself what power or weakness can she have?
Manmohan Singh (Punjabi)ਆਪਣੇ ਆਪ ਉਸ ਵਿੱਚ ਕਿਹੜੀ ਤਾਕਤ ਜਾਂ ਕਮਜ਼ੋਰੀ ਹੈ?
Fareedkot Teekaਬਲ ਵਾ ਅਬਲ ਮਾਇਆ ਸੇ ਕਿਆ ਹੋਤਾ ਹੈ ਕਿੰਤੂ ਨਹੀਂ ਹੋਤਾ, ਕਿਉਂਕਿ ਮਾਇਆ ਪਰਤੰਤ੍ਰ ਹੈ॥੪॥
Prof. Sahib Singhਸੋ ਪ੍ਰਭੂ ਦੇ ਹੁਕਮ ਤੋਂ ਬਿਨਾ) ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ॥੪॥

ਪਦ ਅਰਥ ਬਲੁ = ਜ਼ੋਰ, ਜਿੱਤ। ਅਬਲੁ = ਕਮਜ਼ੋਰੀ, ਹਾਰ ॥੪॥

SikhNet (Spanish)¿Qué poder o debilidad puede tener por sí misma? (4)

ਇਹ ਬਸਤੀ; ਤਾ ਬਸਤ ਸਰੀਰਾ ॥

eih basatee; taa basat sareeraa | Ang 481

Sant Singh KhalsaIf she abides with the mortal, then his soul abides in his body.
Manmohan SinghIf she abides with man, then, his soul abides in body.
Manmohan Singh (Punjabi)ਜੇਕਰ ਉਹ ਬੰਦੇ ਦੇ ਨਾਲ ਵਸਦੀ ਹੈ, ਤਦ ਉਸ ਦੀ ਆਤਮਾ ਦੇਹ ਵਿੱਚ ਵਸਦੀ ਹੈ।
Fareedkot Teekaਮਾਇਆ ਕਰ ਬਿਵਹਾਰ ਸਿਧੀ ਦਿਖਾਵਤੇ ਹੈਂ: ਜਬ ਤਕ ਇਹ ਮਾਇਆ ਖਾਨ ਪਾਨ ਆਦਿ ਰੂਪਤਾ ਕਰਿ ਸਰੀਰ ਮੇਂ ਬਸਤੀ ਹੈ ਤਬ ਤਕ ਸਰੀਰ ਬਸਤਾ ਹੈ, ਨਹੀਂ ਤੋ ਮੁਰਝਾਇ ਜਾਤਾ ਹੈ। ਵਾ ਜਬ ਤਕ ਇਹ ਜੀਉ ਕੇ ਮਨ ਮੇਂ ਬਸਤੀ ਹੈ ਤਬ ਤਕ ਜੀਉ ਸਰੀਰੋਂ ਮੇਂ ਬਸਤਾ ਹੈ, ਭਾਵ ਜਨਮ ਧਾਰਤਾ ਹੈ॥
Prof. Sahib Singhਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿਚ ਵੱਸਦੀ ਹੈ, ਤਦ ਤਕ ਜੀਵ ਸਰੀਰਾਂ ਵਿਚ (ਭਾਵ, ਜਨਮ-ਮਰਨ ਦੇ ਚੱਕਰ ਵਿਚ) ਪਿਆ ਰਹਿੰਦਾ ਹੈ।

ਪਦ ਅਰਥ ਇਹ ਬਸਤੀ = (ਜਿਤਨਾ ਚਿਰ) ਇਹ (ਸੱਪਣੀ ਮਨੁੱਖ ਦੇ ਮਨ ਵਿਚ) ਵੱਸਦੀ ਹੈ। ਸਰੀਰਾ = ਸਰੀਰਾਂ ਵਿਚ।

SikhNet (Spanish)Si ella vive en el cuerpo, entonces el cuerpo vive

ਗੁਰ ਪ੍ਰਸਾਦਿ; ਸਹਜਿ ਤਰੇ ਕਬੀਰਾ ॥੫॥੬॥੧੯॥

gur prasaad; sehaj tare kabeeraa |5|6|19| Ang 481

Sant Singh KhalsaBy Guru's Grace, Kabeer has easily crossed over. ||5||6||19||
Manmohan SinghBy Guru's grace, Kabir has easily swum across.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਕਬੀਰ, ਸੁਖੈਨ ਹੀ ਪਾਰ ਉੱਤਰ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਕਰ ਕੇ ਇਸਸੇ ਮੈਂ ਸ੍ਵਭਾਵਕ ਹੀ ਪਾਰ ਹੋ ਗਿਆ ਹੂੰ ਵਾ ਔਰ ਜੀਵ ਤਰੇ ਹੈਂ। ਭਾਵ ਇਹ ਕਿ ਗੁਰੋਂ ਕੀ ਕ੍ਰਿਪਾ ਬਿਨਾਂ ਇਹ ਸ੍ਰਪਨੀ ਕੀ ਬਿਖ ਸੇ ਜੀਵ ਛੁਟ ਨਹੀਂ ਸਕਤਾ॥੫॥੬॥੧੯॥☬ਅਸਰਧਕੋਂ ਕੋ ਉਪਦੇਸ਼ ਕੀਏ ਕੀ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ (ਜਨਮ-ਮਰਨ ਦੀ ਘੁੰਮਣ-ਘੇਰੀ ਵਿਚੋਂ) ਲੰਘ ਗਿਆ ਹੈ ॥੫॥੬॥੧੯॥

ਪਦ ਅਰਥ ਸਹਜਿ = ਸਹਿਜ ਵਿਚ, ਸੱਪਣੀ ਦੇ ਪ੍ਰਭਾਵ ਤੋਂ ਅਡੋਲ ਰਹਿ ਕੇ ॥੫॥੬॥੧੯॥

SikhNet (Spanish)y es a través de la Gracia del Guru que Kabir nadó a través con soltura. (5‑6‑19)
Answers quote the Granth verbatim with Ang citations. AI commentary is not Gurbani and not a religious ruling.