ੴ

ਸਿੱਖਬਾਣੀ · SikhBani

Ang 480

Sri Guru Granth Sahib · Raag Aasaa · 4 shabads, 39 lines
Translations
Shabad Bhagat Kabir Ji Raag Aasaa continued from Ang 479

ਜਮ ਕਾ ਡੰਡੁ. ਮੂੰਡ ਮਹਿ ਲਾਗੈ; ਖਿਨ ਮਹਿ. ਕਰੈ ਨਿਬੇਰਾ ॥੩॥

jam kaa ddandd. moondd meh laagai; khin meh. karai niberaa |3|

Sant Singh KhalsaWhen the Messenger of Death strikes him with his club, in an instant, everything is settled. ||3||
Manmohan SinghWhen death's mace falls on his head, in a moment every thing is settled.
Manmohan Singh (Punjabi)ਜਦ ਮੌਤ ਦਾ ਮੁੰਗਲਾ ਉਸ ਦੇ ਸਿਰ ਉੱਤੇ ਪੈਦਾ ਹੈ, ਇੱਕ ਮੁਹਤ ਵਿੱਚ ਹਰ ਸ਼ੈ ਦਾ ਫੈਸਲਾ ਹੋ ਜਾਂਦਾ ਹੈ।
Fareedkot Teekaਜਬ ਸਿਰ ਮੇਂ ਜਮ ਕਾ ਡੰਡਾ ਲਗਤਾ ਹੈ ਤਬ ਸਭ ਕਰਮੋਂ ਕਾ ਨਿਬੇੜਾ ਕਰ ਦੇਤਾ ਹੈ, ਭਾਵ ਪਾਪ ਰੂਪ ਕਰਮੋਂ ਕਾ ਦੁਖ ਫਲ ਭੁਗਾਵਤਾ ਹੈ॥੩॥
Prof. Sahib Singh(ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇਕ ਪਲਕ ਵਿਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿਚ ਇਹ ਧਨ ਕਿਸੇ ਦਾ ਭੀ ਨਹੀਂ) ॥੩॥

ਪਦ ਅਰਥ ਮੂੰਡ = ਸਿਰ ॥੩॥

SikhNet (Spanish)Pero cuando el palo del mensajero de la muerte asesta en su cabeza, entonces sus cuentas son ajustadas. (3)

ਹਰਿ ਜਨੁ. ਊਤਮੁ ਭਗਤੁ ਸਦਾਵੈ; ਆਗਿਆ ਮਨਿ. ਸੁਖੁ ਪਾਈ ॥

har jan. aootam bhagat sadaavai; aagiaa man. sukh paaee |

Sant Singh KhalsaThe Lord's humble servant is called the most exalted Saint; he obeys the Command of the Lord's Order, and obtains peace.
Manmohan SinghGod's slave is called the sublime saint, he obeys God's order and obtains peace.
Manmohan Singh (Punjabi)ਵਾਹਿਗੁਰੂ ਦਾ ਗੋਲਾ ਸ੍ਰੇਸ਼ਟ ਸੰਤ ਆਖਿਆ ਜਾਂਦਾ ਹੈ। ਵਾਹਿਗੁਰੂ ਦਾ ਹੁਕਮ ਮੰਨ ਕੇ ਉਹ ਆਰਾਮ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਿਨੋਂ ਨੇ ਹਰਿ ਗੁਰੂ ਕੀ ਆਗਿਆ ਮਾਨ ਕਰਿ ਸੁਖ ਕੀ ਨਿਧੀ, ਭਾਵ ਮੋਖ ਪਦਵੀ ਪਾਈ ਹੈ, ਸੋ ਹਰਿ ਜਨ ਉਤਮ ਭਗਤ ਕਹਾਉਤੇ ਹੈਂ॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਸੇਵਕ (ਬਣ ਕੇ ਰਹਿੰਦਾ) ਹੈ, ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿਚ ਨੇਕ ਭਗਤ ਸਦਾਂਦਾ ਹੈ (ਭਾਵ, ਸੋਭਾ ਪਾਂਦਾ ਹੈ),

ਪਦ ਅਰਥ ਮਨਿ = ਮੰਨ ਕੇ, ਮੰਨਿ।

SikhNet (Spanish)El Sirviente del Señor es Devoto del Señor y, obedeciendo Su Voluntad, vive en Paz.

ਜੋ ਤਿਸੁ ਭਾਵੈ. ਸਤਿ ਕਰਿ ਮਾਨੈ; ਭਾਣਾ ਮੰਨਿ ਵਸਾਈ ॥੪॥

jo tis bhaavai. sat kar maanai; bhaanaa man vasaaee |4|

Sant Singh KhalsaWhatever is pleasing to the Lord, he accepts as True; he enshrines the Lord's Will within his mind. ||4||
Manmohan SinghWhatever pleases Him, he accepts as true and Lord's will he abides within his mind.
Manmohan Singh (Punjabi)ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਉਹ ਸੱਚ ਕਰਕੇ ਸਵੀਕਾਰ ਕਰਦਾ ਹੈ। ਸਾਈਂ ਦੀ ਰਜ਼ਾ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
Fareedkot Teekaਔ ਜੋ ਅਕਾਲ ਪੁਰਖ ਕੋ ਅਛਾ ਲਗਤਾ ਹੈ ਤਿਸ ਕੋ ਸਚ ਕਰ ਕੇ ਜਾਨਤੇ ਹੈਂ ਅਰ ਤਿਸ ਕੇ ਹੁਕਮ ਕੋ ਮਨ ਮੇਂ ਬਸਾ ਰਖਤੇ ਹੈਂ॥੪॥
Prof. Sahib Singhਪ੍ਰਭੂ ਦੀ ਰਜ਼ਾ ਮਨ ਵਿਚ ਵਸਾਂਦਾ ਹੈ, ਜੋ ਪ੍ਰਭੂ ਨੂੰ ਭਾਂਦਾ ਹੈ ਉਸੇ ਨੂੰ ਹੀ ਠੀਕ ਸਮਝਦਾ ਹੈ ॥੪॥

ਪਦ ਅਰਥ ਸਤਿ = ਅਟੱਲ। ਮੰਨਿ = ਮਨਿ, ਮਨ ਵਿਚ ॥੪॥

SikhNet (Spanish)Lo que le place al Señor, eso acepta como su bendición, y enaltece la Voluntad del Señor en su mente. (4)

ਕਹੈ ਕਬੀਰੁ. ਸੁਨਹੁ ਰੇ ਸੰਤਹੁ; ਮੇਰੀ ਮੇਰੀ ਝੂਠੀ ॥

kahai kabeer. sunahu re santahu; meree meree jhootthee |

Sant Singh KhalsaSays Kabeer, listen, O Saints - it is false to call out, "Mine, mine."
Manmohan SinghSays Kabir, listen O saints, false is to indulge in egoism.
Manmohan Singh (Punjabi)ਕਬੀਰ ਜੀ ਆਖਦੇ ਹਨ ਸ੍ਰਵਣ ਕਰੋ, ਹੇ ਸਾਧੂਓ! ਕੂੜੀ ਹੈ ਅਪਣੱਤ ਧਾਰਨ ਕਰਨੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤਹੁ ਸੁਨੋ! ਇਹ ਜੋ ਮੇਰੀ ਮੇਰੀ ਕਰਨੀ ਹੈ, ਸੋ ਝੂਠੀ ਰੀਤੀ ਹੈ॥
Prof. Sahib Singhਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਸੁਣੋ, "ਇਹ ਧਨ ਪਦਾਰਥ ਆਦਿਕ ਮੇਰਾ ਹੈ"-ਇਹ ਖ਼ਿਆਲ ਕੂੜਾ ਹੈ (ਭਾਵ, ਦੁਨੀਆ ਦੇ ਪਦਾਰਥਾਂ ਵਾਲੀ ਅਪਣੱਤ ਸਦਾ ਨਹੀਂ ਰਹਿ ਸਕਦੀ);
SikhNet (Spanish)Dice Kabir, escuchen, oh Santos, falso es el escenario de las posesiones,

ਚਿਰਗਟ ਫਾਰਿ, ਚਟਾਰਾ ਲੈ ਗਇਓ; ਤਰੀ ਤਾਗਰੀ ਛੂਟੀ ॥੫॥੩॥੧੬॥

chiragatt faar, chattaaraa lai geo; taree taagaree chhoottee |5|3|16|

Sant Singh KhalsaBreaking the bird cage, death takes the bird away, and only the torn threads remain. ||5||3||16||
Manmohan SinghBreaking the bird's cage, the death takes away the bird and the threads and yarns, are shorn.
Manmohan Singh (Punjabi)ਪੰਛੀ ਦੇ ਪਿੰਜਰੇ ਨੂੰ ਤੋੜ ਕੇ ਮੌਤ ਪੰਛੀ ਨੂੰ ਲੈ ਜਾਂਦੀ ਹੈ ਅਤੇ ਧਾਗੇ ਧੂਗੇ ਟੁੱਟ ਜਾਂਦੇ ਹਨ।
Fareedkot Teekaਪ੍ਰਾਨ ਅਪਾਨ ਕੀ ਗਾਂਠ ਜੋ (ਚਿਰਗਟ) ਪਿੰਜਰੇ ਸਮਾਨ ਥੀ, ਤਿਸ ਕੋ ਫਾਰ ਕਰ ਕੇ (ਚਟਾਰਾ) ਜੀਵ ਵਾ ਲਿੰਗ ਸਰੀਰ ਰੂਪ ਚਿੜੇ ਵਾ ਤੋਤੇ ਕੋ ਜਮ ਰੂਪ ਬਿਲਾ ਜਬ ਲੇ ਗਇਆ, ਤਬ (ਤਰੀ ਤਾਗਰੀ) ਕੁਜੀ ਠੂਠੀ ਰੂਪ ਖਾਨ ਪਾਨ ਕੇ ਪਦਾਰਥ ਛੂਟ ਜਾਤੇ ਹੈਂ। ਵਾ ਤਨੀ ਹੂਈ ਨਾੜੀਆਂ ਔਰ ਇੰਦ੍ਰਯੋਂ ਕੀ ਗੋਲਕਾਂ ਰੂਪ ਜਾਲੀ ਜੋ ਥੀ ਸੋ ਛੂਟ ਗਈ॥੫॥੩॥੧੬॥☬ਕੋਈ ਕਾਜੀ ਝਗੜਾ ਕਰਤਾ ਥਾ ਤਿਸ ਪ੍ਰਤੀ ਕਹਤੇ ਹੈਂ:
Prof. Sahib Singh(ਜਿਵੇਂ, ਜੇ) ਪਿੰਜਰੇ ਨੂੰ ਪਾੜ ਕੇ (ਕੋਈ ਬਿੱਲਾ) ਚਿੜੇ ਨੂੰ ਫੜ ਕੇ ਲੈ ਜਾਏ ਤਾਂ (ਉਸ ਪਿੰਜਰੇ-ਪਏ ਪੰਛੀ ਦੀ) ਕੁੱਜੀ ਤੇ ਠੂਠੀ ਧਰੀ ਹੀ ਰਹਿ ਜਾਂਦੀ ਹੈ (ਤਿਵੇਂ, ਮੌਤ ਆਇਆਂ ਬੰਦੇ ਦੇ ਖਾਣ-ਪੀਣ ਵਾਲੇ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ) ॥੫॥੩॥੧੬॥

ਪਦ ਅਰਥ ਚਿਰਗਟ = ਪਿੰਜਰਾ। ਚਟਾਰਾ = ਚਿੜਾ। ਤਰੀ ਤਾਗਰੀ = ਕੁੱਜੀ ਤੇ ਠੂਠੀ। ਛੂਟੀ = ਛੁੱਟ ਜਾਂਦੀ ਹੈ, ਧਰੀ ਹੀ ਰਹਿ ਜਾਂਦੀ ਹੈ ॥੫॥੩॥੧੬॥

SikhNet (Spanish)porque cuando la jaula del cuerpo se abre, la golondrina del Alma vuela y se va, y sólo permanece la jaula vacía. (5‑3‑16)

Open this shabad (13 lines, Angs 479-480) →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਹਮ ਮਸਕੀਨ. ਖੁਦਾਈ ਬੰਦੇ; ਤੁਮ ਰਾਜਸੁ. ਮਨਿ ਭਾਵੈ ॥

ham masakeen. khudaaee bande; tum raajas. man bhaavai |

Sant Singh KhalsaI am Your humble servant, Lord; Your Praises are pleasing to my mind.
Manmohan SinghI am an humble slave of Thine, O Lord, Thy praise if pleasing unto my mind.
Manmohan Singh (Punjabi)ਮੈਂ ਤੇਰਾ ਆਜਿਜ਼ ਗੁਲਾਮ ਹਾਂ, ਹੇ ਸੁਆਮੀ! ਤੇਰੀ ਕੀਰਤੀ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ।
Fareedkot Teekaਹੇ ਖੁਦਾਇ ਕੇ ਬੰਦੇ! ਹਮ ਤੋ (ਮਸਕੀਨ) ਗਰੀਬ ਹੈਂ ਔਰ ਤੁਮ ਕੋ ਮਨ ਮੇਂ (ਰਾਜਸੁ) ਰਜੋ ਗੁਨ ਭਾਵਤਾ ਹੈ ਵਾ ਹਮਾਰੇ ਮਨ ਮੇਂ ਤੁਮਾਰਾ ਜਸ ਭਾਵਤਾ ਹੈ, ਇਸ ਕਰ ਕੇ ਕਹਤੇ ਹੈਂ॥
Prof. Sahib Singh(ਹੇ ਕਾਜ਼ੀ!) ਅਸੀਂ ਤਾਂ ਆਜਜ਼ ਲੋਕ ਹਾਂ, ਪਰ ਹਾਂ (ਅਸੀਂ ਭੀ) ਰੱਬ ਦੇ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿਚ ਹਕੂਮਤ ਚੰਗੀ ਲੱਗਦੀ ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)।

ਪਦ ਅਰਥ ਮਸਕੀਨ = ਆਜਜ਼, ਨਿਮਾਣੇ। ਖੁਦਾਈ ਬੰਦੇ = ਰੱਬ ਦੇ ਪੈਦਾ ਕੀਤੇ ਬੰਦੇ। ਰਾਜਸੁ = ਹਕੂਮਤ। ਤੁਮ = ਤੁਹਾਨੂੰ।

SikhNet (Spanish)Somos los pobres Sirvientes del Señor; sólo la Alabanza del Señor nos complace,

ਅਲਹ ਅਵਲਿ. ਦੀਨ ਕੋ ਸਾਹਿਬੁ; ਜੋਰੁ ਨਹੀ ਫੁਰਮਾਵੈ ॥੧॥

alah aval. deen ko saahib; jor nahee furamaavai |1|

Sant Singh KhalsaThe Lord, the Primal Being, the Master of the poor, does not ordain that they should be oppressed. ||1||
Manmohan SinghSupreme Lord, the primal Beings the Lord of the Poor ordains not oppression.
Manmohan Singh (Punjabi)ਸ਼੍ਰੋਮਣੀ ਸਾਹਿਬ, ਪਹਿਲ ਪ੍ਰਿਥਮੀ ਵਿਅਕਤੀ, ਗਰੀਬਾਂ ਦਾ ਸੁਆਮੀ ਹੈ। ਉਹ ਜ਼ੋਰ ਜ਼ੁਲਮ ਦੀ ਆਗਿਆ ਨਹੀਂ ਦਿੰਦਾ।
Fareedkot Teekaਅਲਹ ਜੋ ਸਭ ਕੇ (ਅਵਲਿ) ਆਦਿ ਹੈ ਔਰ ਸਭ ਦੀਨੋ ਗਰੀਬੋਂ ਵਾ ਧਰਮ ਕਾ ਸ੍ਵਾਮੀ ਹੈ, ਵਹੁ ਕਿਸੀ ਪਰ ਬਲ ਕਰਨਾ ਨਹੀਂ ਕਹਤਾ ਹੈ॥੧॥
Prof. Sahib Singhਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ (ਕਿਸੇ ਉਤੇ) ਧੱਕਾ ਕਰਨ ਦੀ ਆਗਿਆ ਨਹੀਂ ਦੇਂਦਾ ॥੧॥

ਪਦ ਅਰਥ ਅਲਹ = ਰੱਬ। ਅਵਲਿ = ਪਹਿਲਾ, (ਭਾਵ, ਸਭ ਤੋਂ ਵੱਡਾ)। ਦੀਨ = ਧਰਮ, ਮਜ਼ਹਬ। (ਨੋਟ: ਸਾਰੇ ਮੁਸਲਮਾਨੀ ਲਫ਼ਜ਼ ਹਨ) ਜੋਰੁ = ਧੱਕਾ ॥੧॥

SikhNet (Spanish)pues el Señor es desde el principio el Protector del pobre; la finalidad de Su Comando no es la de oprimir al débil. (1)

ਕਾਜੀ ਬੋਲਿਆ; ਬਨਿ ਨਹੀ ਆਵੈ ॥੧॥ ਰਹਾਉ ॥

kaajee boliaa; ban nahee aavai |1| rahaau |

Sant Singh KhalsaO Qazi, it is not right to speak before Him. ||1||Pause||
Manmohan SinghO Qazi, it behoves not to talk before Him. Pause.
Manmohan Singh (Punjabi)ਹੇ ਕਾਜ਼ੀ! ਉਸ ਦੇ ਮੂਹਰੇ ਕੁੱਛ ਆਖਣਾ ਮੁਨਾਸਬ ਨਹੀਂ। ਠਹਿਰਾਉ।
Fareedkot Teekaਹੇ ਕਾਜੀ ਜੀ! ਪ੍ਰਿਥਮ ਤੋ ਆਪ ਸੇ ਬੋਲਿਆ ਬਨ ਨਹੀਂ ਆਵਤਾ, ਭਾਵ ਸੋਭਤਾ ਨਹੀਂ ਹੈ, ਕਿਉਂਕਿ ਤੂੰ ਹਮਾਰੇ ਵਿਖੇ ਮਾਨਨੀਯ ਹੈਂ ਪਰੰਤੂ ਅਵਸ੍ਯ ਬੋਲਨਾ ਪੜਾ॥੧॥ ਰਹਾਉ ॥
Prof. Sahib Singhਹੇ ਕਾਜ਼ੀ! ਤੇਰੀਆਂ (ਜ਼ਬਾਨੀ) ਗੱਲਾਂ ਫਬਦੀਆਂ ਨਹੀਂ ॥੧॥ ਰਹਾਉ ॥

ਪਦ ਅਰਥ ਕਾਜੀ = ਹੇ ਕਾਜ਼ੀ! ॥੧॥ ਰਹਾਉ ॥

SikhNet (Spanish)Oh Quazi, es en vano argüir con el Señor. (1‑Pausa)

ਰੋਜਾ ਧਰੈ, ਨਿਵਾਜ ਗੁਜਾਰੈ; ਕਲਮਾ. ਭਿਸਤਿ ਨ ਹੋਈ ॥

rojaa dharai, nivaaj gujaarai; kalamaa. bhisat na hoee |

Sant Singh KhalsaKeeping your fasts, reciting your prayers, and reading the Kalma, the Islamic creed, shall not take you to paradise.
Manmohan SinghBy keeping fast, saying prayer and reading the Muslim creed (Kalma) thou cannot go to paradise.
Manmohan Singh (Punjabi)ਵਰਤ ਰੱਖਣ, ਨਿਮਾਜ਼ ਪੜ੍ਹਨ ਅਤੇ ਮੁਸਲਮਾਨੀ ਕਲਮੇ ਦੇ ਵਾਚਣ ਦੁਆਰਾ ਤੂੰ ਸੁਰਗ ਨੂੰ ਨਹੀਂ ਜਾ ਸਕਦਾ।
Fareedkot Teekaਹੇ ਕਾਜੀ! ਰੋਜਾ ਰਖਤੇ ਹੋ, ਨਿਮਾਜ ਪੜਤੇ ਹੋ, ਕਲਮਾ ਪੜਤੇ ਹੋ, ਇਤਨੇ ਹੀ ਮੇਂ (ਭਿਸਤਿ) ਬੈਕੁੰਠ ਪ੍ਰਾਪਤੀ ਨਹੀਂ ਹੋਵੇਗੀ॥
Prof. Sahib Singh(ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ ਜਾਂਦਾ।

ਪਦ ਅਰਥ ਰੋਜਾ ਧਰੈ = ਰੋਜ਼ਾ ਰੱਖਦਾ ਹੈ।

SikhNet (Spanish)Uno hace ayunos y oraciones diarias y recita el Qualima, el Credo Islámico, pero con esto, uno no va al cielo.

ਸਤਰਿ ਕਾਬਾ. ਘਟ ਹੀ ਭੀਤਰਿ; ਜੇ ਕਰਿ ਜਾਨੈ ਕੋਈ ॥੨॥

satar kaabaa. ghatt hee bheetar; je kar jaanai koee |2|

Sant Singh KhalsaThe Temple of Mecca is hidden within your mind, if you only knew it. ||2||
Manmohan SinghThe temple of Makka is hidden within one's mind, if one were to know it.
Manmohan Singh (Punjabi)ਮੱਕੇ ਦਾ ਮੰਦਰ ਤੇਰੇ ਮਨ ਅੰਦਰ ਹੀ ਲੁੱਕਿਆ ਹੋਇਆ ਹੈ, ਜੇਕਰ ਕੋਈ ਜਣਾ ਇਸ ਨੂੰ ਜਾਣ ਲਵੇ।
Fareedkot Teekaਕਈ ਵਾਰ ਕਾਬਾ ਪਰਸਣਾ ਏਹ ਹੈ (ਘਟ ਹੀ ਭੀਤਰਿ) ਜੋ ਨਿਸਚ੍ਯ ਕਰ ਅੰਤਰਮੁਖ ਹੋਣਾ ਹੈ ਵਾ (ਸਤਰਿ) ਲੁਕਿਆ ਹੋਇਆ ਕਾਬਾ ਜੋ ਪੀਰ ਹੈ, ਭਾਵ ਸੁਧ ਬ੍ਰਹਮ ਘਟ ਹੀ ਵਿਖੇ ਹੈ। ਜੇਕਰ ਕੋਈ ਉਸ ਕੋ ਜਾਨੇ ਸੋ ਸ੍ਰੇਸ਼ਟ ਹੈ॥੨॥
Prof. Sahib Singhਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ ਸਮਝ ਲਏ ॥੨॥

ਪਦ ਅਰਥ ਸਤਰਿ = ਗੁਪਤ। ਕਾਬਾ = ਰੱਬ ਦਾ ਘਰ। ਘਟ ਹੀ ਭੀਤਰਿ = ਦਿਲ ਦੇ ਅੰਦਰ ਹੀ ॥੨॥

SikhNet (Spanish)En el interior de nuestro corazón está la Meca, sólo si uno lo supiera. (2)

ਨਿਵਾਜ ਸੋਈ. ਜੋ ਨਿਆਉ ਬਿਚਾਰੈ; ਕਲਮਾ ਅਕਲਹਿ ਜਾਨੈ ॥

nivaaj soee. jo niaau bichaarai; kalamaa akaleh jaanai |

Sant Singh KhalsaThat should be your prayer, to administer justice. Let your Kalma be the knowledge of the unknowable Lord.
Manmohan SinghTo administer justice, that is the prayer. The Knowledge of the Inscrutable Lord is the creed.
Manmohan Singh (Punjabi)ਇਨਸਾਫ ਕਰਨਾ ਇਹੀ ਨਿਮਾਜ਼ ਹੈ। ਅਗਾਧ ਸੁਆਮੀ ਦੀ ਗਿਆਤ ਕਲਮਾ ਹੈ।
Fareedkot Teekaਨਿਮਾਜ ਕਾ ਪਢਨਾ ਇਹੀ ਹੈ, ਜੋ ਨਿਆਉਂ ਕਰਨਾ ਹੈ, ਕਲਮਾ ਇਹੀ ਹੈ, ਜੋ (ਅਕਲ) ਕਲੇਸ਼ੋਂ ਸੇ ਰਹਤ ਪਰਮਾਤਮਾ ਕੋ ਜਾਨਣਾ ਹੈ॥
Prof. Sahib Singhਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ;

ਪਦ ਅਰਥ ਅਕਲਹਿ = ਅਕਲ ਨਾਲ।

SikhNet (Spanish)Uno reza sólo cuando uno administra justicia, y con su conciencia entonada recita el Qualima, si conoce en verdad al Señor Absoluto.

ਪਾਚਹੁ ਮੁਸਿ, ਮੁਸਲਾ ਬਿਛਾਵੈ; ਤਬ ਤਉ. ਦੀਨੁ ਪਛਾਨੈ ॥੩॥

paachahu mus, musalaa bichhaavai; tab tau. deen pachhaanai |3|

Sant Singh KhalsaSpread your prayer mat by conquering your five desires, and you shall recognize the true religion. ||3||
Manmohan SinghIf by slaying the five desires thou spread the prayer mat, then shalt thou know the real religion.
Manmohan Singh (Punjabi)ਪੰਜਾਂ ਖ਼ਾਹਿਸ਼ਾਂ ਨੂੰ ਮਾਰ ਕੇ ਨਿਮਾਜ਼ ਦੀ ਫੂੜ੍ਹੀ ਦਾ ਵਿਛਾਉਣਾ ਵਿਛਾਵੇ, ਤਦ ਤੂੰ ਅਸਲੀ ਧਰਮ ਨੂੰ ਜਾਣੇਗਾ।
Fareedkot Teekaਪਾਂਚ ਕਾਮਾਦਿ ਕੋ (ਮੁਸਿ) ਲੂਟਣਾ, ਭਾਵ ਜੀਤਨਾ ਇਹੀ (ਮੁਸਲਾ) ਆਸਨ ਵਾਸਨ ਬਿਛਾਵਨਾ ਹੈ, ਇਸ ਵਿਖੇ ਦੀਨ ਕਾ ਪਹਿਚਾਨਨਾ ਹੋਤਾ ਹੈ॥੩॥
Prof. Sahib Singhਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ ਵੱਸ ਵਿਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ ॥੩॥

ਪਦ ਅਰਥ ਮੁਸਿ = ਠੱਗ ਕੇ, ਵੱਸ ਵਿਚ ਕਰ ਕੇ। ਪਾਚਹੁ = ਕਾਮਾਦਿਕ ਪੰਜਾਂ ਨੂੰ ॥੩॥

SikhNet (Spanish)Y si el controlar sus deseos es su piel de meditación, entonces sólo así puede conocer la Esencia de la Fe. (3)

ਖਸਮੁ ਪਛਾਨਿ, ਤਰਸ ਕਰਿ ਜੀਅ ਮਹਿ; ਮਾਰਿ ਮਣੀ, ਕਰਿ ਫੀਕੀ ॥

khasam pachhaan, taras kar jeea meh; maar manee, kar feekee |

Sant Singh KhalsaRecognize Your Lord and Master, and fear Him within your heart; conquer your egotism, and make it worthless.
Manmohan SinghRecognise thy Master, fear Him in thy heart and still thou thy ego and make it worthless.
Manmohan Singh (Punjabi)ਆਪਣੇ ਮਾਲਕ ਨੂੰ ਸਿੰਆਨ ਅਤੇ ਉਸ ਦਾ ਡਰ ਆਪਣੇ ਮਨ ਵਿੱਚ ਰੱਖ। ਤੂੰ ਆਪਣੇ ਹੰਕਾਰ ਨੂੰ ਮੇਟ ਅਤੇ ਇਸ ਨੂੰ ਨਿਕੰਮਾ ਬਣਾ ਦੇ।
Fareedkot Teekaਸਭ ਜੀਵੋਂ ਮੇਂ ਸ੍ਵਾਮੀ ਕੋ ਪਹਚਾਨ ਕਰ (ਤਰਸ) ਦ੍ਯਾ ਕਰੁ ਅਰਥਾਤ ਜੀਵ ਹਿੰਸਾ ਨ ਕਰੁ ਅਰ ਸੰਸਾਰ ਕੀ ਬੀਜ ਰੂਪ (ਮਣੀ) ਮਮਤਾ ਵਾ ਵਡਿਆਈਆਂ ਕੋ ਮਾਰ ਕਰ ਕੇ ਫੀਕੀ ਕਰ ਦੇਹੁ॥
Prof. Sahib Singhਹੇ ਕਾਜ਼ੀ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿਚ ਪਿਆਰ ਵਸਾ, ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)।

ਪਦ ਅਰਥ ਜੀਅ ਮਹਿ = ਆਪਣੇ ਹਿਰਦੇ ਵਿਚ। ਮਣੀ = ਅਹੰਕਾਰ।

SikhNet (Spanish)Conoce a tu Señor y ten Compasión de los seres vivientes, controla tu ego hasta que te sepa insípido.

ਆਪੁ ਜਨਾਇ. ਅਵਰ ਕਉ ਜਾਨੈ; ਤਬ ਹੋਇ ਭਿਸਤ ਸਰੀਕੀ ॥੪॥

aap janaae. avar kau jaanai; tab hoe bhisat sareekee |4|

Sant Singh KhalsaAs you see yourself, see others as well; only then will you become a partner in heaven. ||4||
Manmohan SinghAs thou deemest thyself so deem thou others, and then alone shalt thou become a partner in heaven.
Manmohan Singh (Punjabi)ਜਿਸ ਤਰ੍ਹਾਂ ਦਾ ਤੂੰ ਆਪਣੇ ਆਪ ਨੂੰ ਜਾਣਦਾ ਹੈਂ ਉਸੇ ਤਰ੍ਹਾਂ ਦਾ ਹੋਰਨਾ ਨੂੰ ਜਾਣ ਕੇਵਲ ਤਦ ਹੀ ਸੁਰਗ ਦਾ ਭਾਈਵਾਲ ਹੋਵੇਗਾ।
Fareedkot Teekaਹੇ ਕਾਜੀ ਜੀ! ਤੂੰ ਆਪ ਖੁਦਾਇ ਕੋ ਜਾਨ ਅਰੁ ਔਰੋਂ ਕੋ (ਜਨਾਇ) ਜਨਾਵੈ, ਤਬ ਬੈਕੁੰਠ ਕਾ (ਸਰੀਕੀ) ਹਿਸੇਦਾਰ ਹੋਇ ਗਿਆ॥੪॥
Prof. Sahib Singhਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ ॥੪॥

ਪਦ ਅਰਥ ਆਪੁ = ਆਪਣੇ ਆਪ ਨੂੰ। ਜਨਾਇ = ਸਮਝਾ ਕੇ। ਸਰੀਕੀ = ਭਾਈਵਾਲ, ਸਾਂਝੀਵਾਲ ॥੪॥

SikhNet (Spanish)Conociendo tu propio ser, deberías instruir a otros, y así, compartirás las Dichas del cielo. (4)

ਮਾਟੀ ਏਕ. ਭੇਖ ਧਰਿ ਨਾਨਾ; ਤਾ ਮਹਿ. ਬ੍ਰਹਮੁ ਪਛਾਨਾ ॥

maattee ek. bhekh dhar naanaa; taa meh. braham pachhaanaa |

Sant Singh KhalsaThe clay is one, but it has taken many forms; I recognize the One Lord within them all.
Manmohan SinghThe clay is one, but it has assumed diverse forms. In them all I have recognised the one Lord.
Manmohan Singh (Punjabi)ਮਿੱਟੀ ਇਕੋ ਹੀ ਹੈ, ਪ੍ਰੰਤੂ ਇਸ ਨੇ ਅਨੇਕਾਂ ਸਰੂਪ ਧਾਰਨ ਕੀਤੇ ਹੋਏ ਹਨ। ਉਨ੍ਹਾਂ ਸਾਰਿਆਂ ਵਿੱਚ ਮੈਂ ਇਕ ਸੁਆਮੀ ਨੂੰ ਹੀ ਪਛਾਣਿਆ ਤੇ ਜਾਣਿਆ ਹੈ।
Fareedkot Teekaਜੈਸੇ ਏਕ ਮ੍ਰਿਤਕਾ ਕੇ ਅਨੰਤ ਪਾਤ੍ਰ ਹੋਤੇ ਹੈਂ, ਤਿਸੀ ਪ੍ਰਕਾਰ ਨਾਨਾ ਪ੍ਰਕਾਰ ਕੇ ਭੇਖ, ਭਾਵ ਸਰੀਰ ਧਾਰਨ ਕੀਏ ਹੈਂ, ਸੋ ਸਭ ਮੇਂ ਏਕ ਬ੍ਰਹਮ ਹੀ ਪੂਰਨ ਹੈ, ਐਸਾ ਪਹਿਚਾਨਨਾ ਥਾ, ਸੋ ਨ ਪਹਿਚਾਨਾ ॥
Prof. Sahib Singhਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ ਹਨ। (ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ);

ਪਦ ਅਰਥ ਪਛਾਨਾ = ਪਛਾਣਦਾ ਹੈ। ਨਾਨਾ = ਅਨੇਕ। ਤਾ ਮਹਿ = ਇਹਨਾਂ (ਵੇਸਾਂ) ਵਿਚ।

SikhNet (Spanish)El barro es el mismo aunque se manifieste de muchas formas; así en todo, el Único Señor es el que es.

ਕਹੈ ਕਬੀਰਾ. ਭਿਸਤ ਛੋਡਿ ਕਰਿ; ਦੋਜਕ ਸਿਉ ਮਨੁ ਮਾਨਾ ॥੫॥੪॥੧੭॥

kahai kabeeraa. bhisat chhodd kar; dojak siau man maanaa |5|4|17|

Sant Singh KhalsaSays Kabeer, I have abandoned paradise, and reconciled my mind to hell. ||5||4||17||
Manmohan SinghSays Kabir, I have abandoned the paradise of your conception and attached my mind to the hell.
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ, ਮੈਂ ਤੇਰੇ ਸੁਰਗ ਨੂੰ ਤਿਆਗ ਦਿੱਤਾ ਹੈ ਅਤੇ ਆਪਣਾ ਮਨੂਆ ਨਰਕ ਨਾਲ ਜੋੜ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਬੈਕੁੰਠ ਕਾ ਮਾਰਗ ਛੋਡ ਕਰ ਕੇ (ਦੋਜਕ) ਨਰਕ ਕੇ ਦੇਨੇ ਵਾਲੇ ਕਰਮੋਂ ਸੇ ਤੇਰਾ ਮਨ ਮਾਨਾ ਹੈ॥੫॥੪॥੧੭॥☬੧ ਸਬਦ ਗਉੜੀ ਮੇਂ ਅਰੁ ੧ ਏਕੁ ਏਹ। ਏਕ ਜੋਗੀ ਕਬੀਰ ਜੀ ਕਾ ਸਨੇਹੀ ਥਾ, ਤਿਸ ਕੇ ਪ੍ਰਾਣਾਂਤ ਸਮ੍ਯ ਕਹੇ ਹੈਂ:
Prof. Sahib Singhਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ ਰਸਤਾ) ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ ॥੫॥੪॥੧੭॥
SikhNet (Spanish)Dice Kabir, viendo, he dejado de luchar por Tu Luz, y he podido reconciliar mi ser con mi propia oscuridad. (5‑4‑17)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਗਗਨ ਨਗਰਿ. ਇਕ ਬੂੰਦ. ਨ ਬਰਖੈ; ਨਾਦੁ. ਕਹਾ ਜੁ ਸਮਾਨਾ ॥

gagan nagar. ik boond. na barakhai; naad. kahaa ju samaanaa |

Sant Singh KhalsaFrom the city of the Tenth Gate, the sky of the mind, not even a drop rains down. Where is the music of the sound current of the Naad, which was contained in it?
Manmohan SinghFrom the city of the mind-sky not even a drop rains now. Where is the music, which was contained in it?
Manmohan Singh (Punjabi)ਮਨ-ਆਕਾਸ਼ ਦੇ ਸ਼ਹਿਰ ਵਿਚੋਂ ਇਕ ਤੁਪਕਾ ਭੀ ਹੁਣ ਨਹੀਂ ਵਰ੍ਹਦਾ, ਕਿੱਥੇ ਹੈ ਉਹ ਰਾਗ ਜਿਹੜਾ ਇਸ ਅੰਦਰ ਰਮਿਆ ਹੋਇਆ ਸੀ।
Fareedkot Teeka(ਗਗਨ ਨਗਰਿ) ਦਸਵੇਂ ਦ੍ਵਾਰ ਸੇ ਜੋ ਅੰਮ੍ਰਿਤ ਕੀ ਧਾਰਾ ਬਰਖਤੀ ਥੀ ਸੋ ਅਬ ਏਕ ਬੂੰਦ ਭੀ ਨਹੀਂ ਪੜਤੀ। ਔਰ ਸੋ ਨਾਦ ਅਬ ਕਹਾਂ ਹੈ, ਜੋ ਤਤ ਤੰਤੀ ਆਦਿਕ ਸਬਦ ਸੁਨਾਈ ਪੜਤਾ ਥਾ, ਸੋ ਬੀਚਿ ਹੀ ਸਮਾਇ ਗ੍ਯਾ॥
Prof. Sahib Singhਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿੱਥੇ ਗਿਆ (ਜੋ ਹਰ ਵੇਲੇ ਤੇਰੇ ਮਨ ਵਿਚ ਟਿਕਿਆ ਰਹਿੰਦਾ ਸੀ)? ਹੁਣ ਤਾਂ ਤੇਰੇ ਮਨ ਵਿਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ।

ਪਦ ਅਰਥ ਗਗਨ = ਅਕਾਸ਼, ਚਿਦਾਕਾਸ਼, ਚਿੱਤ-ਰੂਪ ਅਕਾਸ਼; ਦਿਮਾਗ਼, ਦਸਵਾਂ-ਦੁਆਰ। ਗਗਨ ਨਗਰਿ = ਗਗਨ-ਰੂਪ ਨਗਰ ਵਿਚ, ਦਸਵੇਂ ਦੁਆਰ-ਰੂਪ ਨਗਰ ਵਿਚ, ਦਿਮਾਗ਼ ਵਿਚ। ਇਕ ਬੂੰਦ = ਰਤਾ ਭੀ। ਨਾਦੁ = ਆਵਾਜ਼, ਰੌਲਾ, ਜ਼ੋਰ, ਮਾਇਆ ਦਾ ਰੌਲਾ, ਲੋਭ ਦਾ ਰੌਲਾ। ਨਾਦੁ ਜੁ = ਜੋ (ਚਿੱਤ ਵਿਚ) ਲੋਭਾਦਿਕ ਮਾਇਆ ਦਾ ਰੌਲਾ ਸੀ। ਕਹਾ ਸਮਾਨਾ = ਪਤਾ ਨਹੀਂ ਕਿੱਥੇ ਲੀਨ ਹੋ ਗਿਆ ਹੈ, ਕਿਤੇ ਮੁੱਕ ਹੀ ਗਿਆ ਹੈ।

SikhNet (Spanish)Ni una gota llueve del cielo de la mente; ¿en dónde está ahora el sonido que habitaba ahí y se escuchaba?

ਪਾਰਬ੍ਰਹਮ ਪਰਮੇਸੁਰ ਮਾਧੋ; ਪਰਮ ਹੰਸੁ ਲੇ, ਸਿਧਾਨਾ ॥੧॥

paarabraham paramesur maadho; param hans le, sidhaanaa |1|

Sant Singh KhalsaThe Supreme Lord God, the Transcendent Lord, the Master of wealth has taken away the Supreme Soul. ||1||
Manmohan SinghTranscendent Lord, the Supreme God and the master of wealth has taken away the great soul.
Manmohan Singh (Punjabi)ਪਰਮ ਪ੍ਰਭੂ ਸ਼੍ਰੋਮਣੀ ਵਾਹਿਗੁਰੂ ਮਾਇਆ ਦਾ ਮਾਲਕ, ਵਿਸ਼ਾਲ ਆਤਮਾ ਨੂੰ ਲੈ ਗਿਆ ਹੈ।
Fareedkot Teekaਪਰਮਹੰਸ ਜੋ ਜੋਗੀ ਥਾ, ਸੋ ਬ੍ਰਹਮ ਪਰਮੇਸ੍ਵਰ ਮਾਧੋ ਮੇਂ ਅਪਨੇ ਆਪ ਕੋ (ਲੇ ਸਿਧਾਨਾ) ਲੇ ਗ੍ਯਾ॥੧॥
Prof. Sahib Singh(ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ ॥੧॥

ਪਦ ਅਰਥ ਪਰਮ ਹੰਸੁ = ਸਭ ਤੋਂ ਉੱਚਾ ਹੰਸ, ਸਭ ਤੋਂ ਉੱਚਾ ਪਵਿੱਤਰ ਆਤਮਾ, ਪਰਮਾਤਮਾ। ਲੇ ਸਿਧਾਨਾ = ਲੈ ਕੇ ਚਲਾ ਗਿਆ ਹੈ, (ਉਸ 'ਨਾਦ' ਨੂੰ) ਲੈ ਗਿਆ ਹੈ (ਕਿਉਂਕਿ ਹੁਣ ਉਸ 'ਨਾਦ' ਦੀ ਇਕ ਬੂੰਦ ਭੀ 'ਗਗਨ ਨਗਰ' ਵਿਚ ਵਰ੍ਹਦੀ ਨਹੀਂ) ॥੧॥

SikhNet (Spanish)La sublime Alma cisne ha volado acompañada del Señor Supremo, el Dios Trascendente. (1)

ਬਾਬਾ ਬੋਲਤੇ, ਤੇ ਕਹਾ ਗਏ; ਦੇਹੀ ਕੇ ਸੰਗਿ ਰਹਤੇ ॥

baabaa bolate, te kahaa ge; dehee ke sang rahate |

Sant Singh KhalsaO Father, tell me: where has it gone? It used to dwell within the body,
Manmohan SinghO Father, the soul, which used to speak and to dwell with the body,
Manmohan Singh (Punjabi)ਓ ਪਿਤਾ, ਆਤਮਾ ਜੋ ਗੱਲਾਂ ਕਰਦੀ ਅਤੇ ਸਰੀਰ ਦੇ ਨਾਲ ਵਸਦੀ ਸੀ,
Fareedkot Teekaਹੇ ਭਾਈ! ਜੋ ਜੋਗੀ ਜੀ ਬੋਲਤੇ ਹੋਤੇ ਥੇ, ਸੋ ਅਬ ਕਹਾਂ ਚਲੇ ਗਏ, ਜੋ ਇਸ ਦੇਹੀ ਕੇ ਸੰਗ ਰਹਤੇ ਥੇ॥
Prof. Sahib Singhਹੇ ਭਾਈ! (ਹਰਿ-ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ) ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ?

ਪਦ ਅਰਥ ਬਾਬਾ = ਹੇ ਬਾਬਾ! ਹੇ ਭਾਈ! ਤੇ ਬੋਲਤੇ = ('ਨਾਦ' ਦੇ) ਉਹ ਬੋਲ, ਲੋਭਾਦਿਕ ਮਾਇਆ ਦੇ ਰੌਲੇ ਦੇ ਉਹ ਬੋਲ-ਬੁਲਾਰੇ। ਦੇਹੀ = ਸਰੀਰ। ਦੇਹੀ ਕੇ ਸੰਗਿ ਰਹਤੇ = ਜੋ 'ਬੋਲਤੇ' ਦੇਹੀ ਕੇ ਸੰਗਿ ਰਹਤੇ, ਜੋ ਬੋਲ-ਬੁਲਾਰੇ ਸਰੀਰ ਦੇ ਨਾਲ ਹੀ ਰਹਿੰਦੇ ਸਨ, ਜੋ ਖ਼ਿਆਲ ਸਰੀਰ ਸੰਬੰਧੀ ਹੀ ਬਣੇ ਰਹਿੰਦੇ ਸਨ। ਕਹਾ ਗਏ = ਪਤਾ ਨਹੀਂ ਕਿੱਥੇ ਚਲੇ ਗਏ ਹਨ, ਕਿਤੇ ਗੁੰਮ ਹੀ ਹੋ ਗਏ ਹਨ।

SikhNet (Spanish)¿En dónde está ahora el Yogui que recitaba y habitaba en el cuerpo,

ਸੁਰਤਿ ਮਾਹਿ ਜੋ ਨਿਰਤੇ ਕਰਤੇ; ਕਥਾ ਬਾਰਤਾ ਕਹਤੇ ॥੧॥ ਰਹਾਉ ॥

surat maeh jo nirate karate; kathaa baarataa kahate |1| rahaau |

Sant Singh Khalsaand dance in the mind, teaching and speaking. ||1||Pause||
Manmohan Singhwhither has it gone, it used to dance in the mind and explain and preach. Pause.
Manmohan Singh (Punjabi)ਕਿੱਥੇ ਚਲੀ ਗਈ, ਉਹ ਜਿਹੜੀ ਮਨ ਅੰਦਰ ਨੱਚਦੀ ਸੀ ਅਤੇ ਵਿਆਖਿਆ ਤੇ ਪ੍ਰਚਾਰ ਕਰਦੀ ਸੀ? ਠਹਿਰਾਉ।
Fareedkot Teekaਔਰ (ਸੁਰਤਿ) ਗ੍ਯਾਤ ਮੇਂ ਕਥਾ ਬਾਰਤਾ ਕਹਤੇ ਹੋਤੇ ਥੇ ਔਰ ਪਾਰਬ੍ਰਹਮ ਕੇ (ਨਿਰਤੇ) ਨਿਰਨੇ ਕਰਤੇ ਥੇ॥੧॥ ਰਹਾਉ ॥
Prof. Sahib Singhਕਦੇ (ਉਹ ਸਮਾ ਸੀ ਜਦੋਂ) ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ-ਉਹ ਸਭ ਕਿਤੇ ਲੋਪ ਹੀ ਹੋ ਗਏ ਹਨ ॥੧॥ ਰਹਾਉ ॥

ਪਦ ਅਰਥ ਜੋ = ਜੋ 'ਬੋਲਤੇ', ਜੋ ਬੋਲ-ਬਲਾਰੇ, ਜੋ ਫੁਰਨੇ। ਨਿਰਤੇ = ਨਾਚ। ਜੋ ਨਿਰਤੇ ਕਰਤੇ = ਮਾਇਆ ਦੇ ਜੋ ਫੁਰਨੇ ਸਦਾ ਨਾਚ ਕਰਦੇ ਰਹਿੰਦੇ ਸਨ। ਕਥਾ ਬਾਰਤਾ = ਗੱਲ-ਬਾਤ। ਕਥਾ ਬਾਰਤਾ ਕਹਤੇ = ਜੋ ਨਿਰੇ ਮਾਇਆ ਦੇ ਹੀ ਬੋਲ-ਬੁਲਾਰੇ ਸਨ, ਜੋ ਨਿਰੀਆਂ ਮਾਇਆ ਦੀਆਂ ਹੀ ਗੱਲਾਂ ਸਨ ॥੧॥ ਰਹਾਉ ॥

SikhNet (Spanish)que danzaba en la mente y hablaba del Señor? (1‑Pausa)

ਬਜਾਵਨਹਾਰੋ ਕਹਾ ਗਇਓ; ਜਿਨਿ ਇਹੁ ਮੰਦਰੁ ਕੀਨੑਾ ॥

bajaavanahaaro kahaa geo; jin ihu mandar keenaa |

Sant Singh KhalsaWhere has the player gone - he who made this temple his own?
Manmohan SinghWhither has gone the player who had made this mansion as his own?
Manmohan Singh (Punjabi)ਉਹ ਵਜਾਉਣ ਵਾਲਾ ਕਿੱਥੇ ਚਲਿਆ ਗਿਆ ਹੈ, ਜਿਸ ਨੇ ਇਸ ਮਹੱਲ ਨੂੰ ਆਪਣਾ ਨਿੱਜ ਦਾ ਬਣਾਇਆ ਹੋਇਆ ਸੀ?
Fareedkot Teekaਇਸ ਜੋਗ ਤੰਤੀ ਕੇ ਬਜਾਵਨ ਹਾਰਾ ਜੋ ਮਨ ਥਾ, ਸੋ ਕਹਾਂ ਚਲਾ ਗ੍ਯਾ। ਜਿਸ ਨੇ ਯਹ ਸਰੀਰ ਮੰਦਰ ਕੀਆ ਹੈ ਅਰਥਾਤ ਮਨ ਰਚਤ ਸੰਸਾਰੁ ਹੈ॥
Prof. Sahib Singh(ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ) ਵਜਾਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ।

ਪਦ ਅਰਥ ਜਿਨਿ = ਜਿਸ (ਮਨ) ਨੇ। ਮੰਦਰੁ = ਮਾਂਦਲ, ਢੋਲ, ਸਰੀਰ ਦੇ ਮੋਹ ਦਾ ਢੋਲ, ਦੇਹ-ਅਧਿਆਸ ਦਾ ਢੋਲ। ਜਿਨਿ ਮੰਦਰੁ ਕੀਨ੍ਹ੍ਹਾ = ਜਿਸ ਮਨ ਨੇ ਦੇਹ-ਅਧਿਆਸ ਦਾ ਢੋਲ ਬਣਾਇਆ ਹੋਇਆ ਸੀ। ਬਜਾਵਨਹਾਰੋ = ਵਜਾਣ ਵਾਲਾ, ਢੋਲ ਨੂੰ ਵਜਾਣ ਵਾਲਾ, ਦੇਹ-ਅਧਿਆਸ ਦੇ ਢੋਲ ਨੂੰ ਵਜਾਣ ਵਾਲਾ, ਜੋ ਮਨ ਸਰੀਰ-ਦਾ = ਮੋਹ-ਰੂਪ ਢੋਲ ਵਜਾ ਰਿਹਾ ਸੀ।

SikhNet (Spanish)¿Dónde está el músico que se sentaba en el templo del cuerpo y dónde está la palabra que era testigo de la Conciencia?

ਸਾਖੀ ਸਬਦੁ ਸੁਰਤਿ ਨਹੀ ਉਪਜੈ; ਖਿੰਚਿ ਤੇਜੁ ਸਭੁ ਲੀਨੑਾ ॥੨॥

saakhee sabad surat nahee upajai; khinch tej sabh leenaa |2|

Sant Singh KhalsaNo story, word or understanding is produced; the Lord has drained off all the power. ||2||
Manmohan SinghNo tale, word and understanding are produced as the Lord has drained off the entire power.
Manmohan Singh (Punjabi)ਕੋਈ ਕਹਾਣੀ, ਲਫਜ਼ ਤੇ ਗਿਆਤ ਪੈਦਾ ਨਹੀਂ ਹੁੰਦੀਆਂ। ਸਾਹਿਬ ਨੇ ਸਾਰਾ ਬਲ ਖਿੱਚ ਲਿਆ ਹੈ।
Fareedkot Teekaਜਬ ਪ੍ਰਾਣੋਂ ਕਾ ਤੇਜੁ ਸਭੁ ਕਾਲ ਭਗਵਾਨ ਨੇ ਖੇਚ ਲੀਆ ਤੋ ਅਬ ਸਾਖੀ ਸਬਦ ਜੋ ਸੁਰਤ ਪੂਰਬਕ ਕਰਤਾ ਥਾ, ਸੋ ਨਹੀਂ ਉਪਜਤੇ ਹੈਂ॥੨॥
Prof. Sahib Singh(ਪਾਰਬ੍ਰਹਮ ਪਰਮੇਸਰ ਨੇ ਮਨ ਦਾ ਉਹ ਪਹਿਲਾ) ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ, ਮਨ ਵਿਚ ਹੁਣ ਉਹ ਪਹਿਲੀ ਗੱਲ ਪਹਿਲਾ ਬੋਲ ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ ॥੨॥

ਪਦ ਅਰਥ ਸਾਖੀ ਸਬਦੁ ਸੁਰਤਿ = (ਸਰੀਰਕ ਮੋਹ ਦੀ) ਕੋਈ ਗੱਲ ਕੋਈ ਬੋਲ ਕੋਈ ਫੁਰਨਾ। ਤੇਜੁ = (ਉਸ ਬਜਾਵਨਹਾਰ ਮਨ ਦਾ) ਤੇਜ-ਪ੍ਰਤਾਪ। ਖਿੰਚਿ ਲੀਨ੍ਹ੍ਹਾ = (ਪਾਰ-ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਨੇ) ਖਿੱਚ ਲਿਆ ਹੈ ॥੨॥

SikhNet (Spanish)El Señor se ha llevado todos sus poderes. (2)

ਸ੍ਰਵਨਨ ਬਿਕਲ ਭਏ, ਸੰਗਿ ਤੇਰੇ; ਇੰਦ੍ਰੀ ਕਾ ਬਲੁ ਥਾਕਾ ॥

sravanan bikal bhe, sang tere; indree kaa bal thaakaa |

Sant Singh KhalsaThe ears, your companions, have gone deaf, and the power of your organs is exhausted.
Manmohan SinghThe ears, thy companions have gone deaf and the power of thy organs is exhausted.
Manmohan Singh (Punjabi)ਕੰਨ, ਤੇਰੇ ਸਾਥੀ ਬੋਲੇ ਹੋ ਗਏ ਹਨ, ਅਤੇ ਤੇਰੇ ਅੰਗਾ ਦੀ ਤਾਕਤ ਖਤਮ ਹੋ ਗਈ ਹੈ।
Fareedkot Teekaਹੇ ਜੋਗੀ! ਜੋ ਤੇਰੇ ਸਰੀਰ ਕੇ ਸਾਥ ਸ੍ਰਵਣ ਸੰਜੋਗ ਰਖਤੇ ਹੂਏ ਸਬਦ ਕੋ ਸੁਨਤੇ ਥੇ, ਸੋ ਸ੍ਰਵਣ (ਬਿਕਲ) ਕਲਾ ਸੇ ਰਹਿਤ, ਭਾਵ ਸੱਤਾ ਤੇ ਰਹਿਤ ਜਢ ਹੋ ਗਏ ਹੈਂ ਅਰੁ ਔਰ ਇੰਦ੍ਰੀਓਂ ਕਾ ਬਲੁ ਭੀ ਥਕ ਗ੍ਯਾ ਹੈ॥
Prof. Sahib Singhਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ।

ਪਦ ਅਰਥ ਸੰਗਿ = (ਦੇਹੀ ਕੇ) ਸੰਗਿ, ਦੇਹ-ਅਧਿਆਸ ਦੇ ਨਾਲ, ਸਰੀਰਕ ਮੋਹ ਵਿਚ। ਬਿਕਲ = ਵਿਆਕੁਲ। ਤੇਰੇ ਸ੍ਰਵਨਨ = ਤੇਰੇ ਕੰਨਾਂ ਦਾ। ਇੰਦ੍ਰੀ = (ਭਾਵ,) ਕਾਮ-ਚੇਸ਼ਟਾ।

SikhNet (Spanish)Los oídos están dañados, el poder de otros órganos sensoriales están también gastados,

ਚਰਨ ਰਹੇ ਕਰ ਢਰਕਿ ਪਰੇ ਹੈ; ਮੁਖਹੁ. ਨ ਨਿਕਸੈ ਬਾਤਾ ॥੩॥

charan rahe kar dtarak pare hai; mukhahu. na nikasai baataa |3|

Sant Singh KhalsaYour feet have failed, your hands have gone limp, and no words issue forth from your mouth. ||3||
Manmohan SinghThine feet have failed, the hands are relaxed and from thy mouth no word, now issues forth.
Manmohan Singh (Punjabi)ਤੇਰੇ ਪੈਰ ਹਾਰ ਗਏ ਹਨ ਅਤੇ ਹੱਥ ਢਿਲਕ ਪਏ ਹਨ। ਤੇਰੇ ਮੂੰਹੋ, ਹੁਣ ਕੋਈ ਬਚਨ ਨਹੀਂ ਨਿਕਲਦਾ।
Fareedkot Teekaਚਰਨ ਚਲਨੇ ਸੇ ਰਹਿਤ ਹੂਏ ਹੈਂ, ਹਾਥ ਭੀ ਸੱਤਾ ਰਹਿਤ (ਢਰਕਿ ਪਰੇ) ਗਿਰ ਪੜੇ ਹੈਂ, ਮੁਖ ਸੇ ਬਚਨ ਨਹੀਂ ਨਿਕਲਤਾ ਹੈ॥੩॥
Prof. Sahib Singhਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ-ਅੱਧਿਆਸ ਦੀ ਦੌੜ-ਭੱਜ ਵਿਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ ॥੩॥

ਪਦ ਅਰਥ ਚਰਨ = ਪੈਰ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਕਰ = ਹਥ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਬਾਤਾ = ਗੱਲ (ਸਰੀਰਕ ਮੋਹ ਦੀ) ॥੩॥

SikhNet (Spanish)los pies cansados, las manos sin vitalidad y los labios no pueden decir ni una palabra. (3)

ਥਾਕੇ ਪੰਚ ਦੂਤ ਸਭ ਤਸਕਰ; ਆਪ ਆਪਣੈ ਭ੍ਰਮਤੇ ॥

thaake panch doot sabh tasakar; aap aapanai bhramate |

Sant Singh KhalsaHaving grown weary, the five enemies and all the thieves have wandered away according to their own will.
Manmohan SinghAll the five enemies and thieves (passions) which wandered according to their own will, have grown weary.
Manmohan Singh (Punjabi)ਸਮੂਹ ਪੰਜੇ ਵੈਰੀ ਅਤੇ ਚੋਰ (ਵਿਕਾਰ) ਜੋ ਆਪੇ ਆਪਣੀ ਮਰਜ਼ੀ ਅਨੁਸਾਰ ਭਟਕਦੇ ਸਨ, ਹਾਰ ਹੁੱਟ ਗਏ ਹਨ।
Fareedkot Teekaਪੰਚ ਕਾਮਾਦਿ (ਦੂਤ) ਜਮ ਕੇ ਹਲਕਾਰੇ ਜੋ ਸਤ ਸੰਤੋਖਾਦਿ ਕੇ ਚੁਰਾਨੇ ਹਾਰੇ (ਤਸਕਰ) ਚੋਰ ਥੇ, ਸੋ ਸਭ ਥਕ ਗਏ ਹੈਂ। ਕੈਸੇ ਥੇ ਜੋ ਅਪਨੇ ਅਪਨੇ ਵਿਖੇ ਮੇਂ ਭ੍ਰਮਣ ਕਰਤੇ ਥੇ?
Prof. Sahib Singhਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ (ਕਿਉਂਕਿ ਜਿਸ ਮਨ ਦਾ) ਤੇਜ ਤੇ ਆਸਰਾ ਲੈ ਕੇ (ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ।

ਪਦ ਅਰਥ ਪੰਜ ਦੂਤ = ਕਾਮ ਆਦਿ ਪੰਜੇ ਵੈਰੀ। ਤਸਕਰ = ਚੋਰ (ਜੋ ਭਲੇ ਗੁਣਾਂ ਨੂੰ ਚੁਰਾਈ ਜਾ ਰਹੇ ਸਨ)। ਭ੍ਰਮ = ਭਟਕਣਾ। ਤੇ = ਤੋਂ। ਆਪ ਆਪਣੈ = ਆਪੋ ਆਪਣੀ।

SikhNet (Spanish)Los cinco deseos han perdido su filo; sí, los ladrones que corrían buscando lo que añoraban se han ido.

ਥਾਕਾ ਮਨੁ ਕੁੰਚਰ, ਉਰੁ ਥਾਕਾ; ਤੇਜੁ ਸੂਤੁ ਧਰਿ ਰਮਤੇ ॥੪॥

thaakaa man kunchar, ur thaakaa; tej soot dhar ramate |4|

Sant Singh KhalsaThe elephant of the mind has grown weary, and the heart has grown weary as well; through its power, it used to pull the strings. ||4||
Manmohan SinghThe mind elephant is tired the worn out is the tired and worn out is the heart, the wire-puller through whose power the body moved about.
Manmohan Singh (Punjabi)ਮਨ ਹਾਥੀ ਹੰਭ ਗਿਆ ਹੈ ਅਤੇ ਹਾਰ ਗਿਆ ਹੈ, ਤਾਰ-ਖਿੱਚਣ ਵਾਲਾ ਦਿਲ, ਜਿਸ ਦੀ ਤਾਕਤ ਰਾਹੀਂ ਸਰੀਰ ਤੁਰਦਾ ਫਿਰਦਾ ਸੀ।
Fareedkot Teekaਮਨ ਰੂਪ ਹਸਤੀ (ਉਰੁ) ਰਿਦੇ ਅਸਥਾਨ ਕਾ ਜੋ ਰਹਨੇ ਹਾਰਾ ਥਾ, ਸੋ ਭੀ ਥਕ ਗਿਆ ਹੈ। ਜਿਸ ਮਨ ਕੇ ਤੇਜ ਕੋ ਧਾਰ ਕਰ (ਸੂਤੁ) ਬਿਵਹਾਰੋਂ ਮੇਂ ਇੰਦ੍ਰੇ ਰਮਣ ਕਰਤੇ ਥੇ॥੪॥
Prof. Sahib Singhਉਹ ਮਨ-ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਹੀ ਨਹੀਂ ਰਿਹਾ ॥੪॥

ਪਦ ਅਰਥ ਕੁੰਚਰ = ਹਾਥੀ। ਉਰੁ = ਹਿਰਦਾ, ਮਨ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਤੇਜੁ ਸੂਤੁ ਧਰਿ = (ਜਿਸ 'ਮਨ' ਅਤੇ 'ਉਰ' ਦਾ) ਤੇਜ ਸੂਤ ਧਾਰਨ ਕਰ ਕੇ। ਸੂਤੁ = ਧਾਗਾ, ਸੂਤਰ (ਨੋਟ: ਮਾਲਾ ਦੇ ਮਣਕਿਆਂ ਲਈ ਧਾਗਾ, ਮਾਨੋ, ਆਸਰਾ ਹੈ, ਜਿਸ ਦੀ ਰਾਹੀਂ ਮਣਕੇ ਮਾਲਾ ਵਿਚ ਟਿਕੇ ਰਹਿੰਦੇ ਹਨ), ਆਸਰਾ। ਰਮਤੇ = ("ਪੰਚ ਦੂਤ") ਰਮਤੇ, (ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ ॥੪॥

SikhNet (Spanish)El elefante de la mente está cansado, el corazón exhausto y la fuerza vital que dirigía el juego de la vida se esfumó. (4)

ਮਿਰਤਕ ਭਏ. ਦਸੈ ਬੰਦ ਛੂਟੇ; ਮਿਤ੍ਰ ਭਾਈ ਸਭ ਛੋਰੇ ॥

miratak bhe. dasai band chhootte; mitr bhaaee sabh chhore |

Sant Singh KhalsaHe is dead, and the bonds of the ten gates are opened; he has left all his friends and brothers.
Manmohan SinghThe man is dead, the bounds of the ten gates are loosed and he has left all his friends and brothers.
Manmohan Singh (Punjabi)ਇਨਸਾਨ ਮਰ ਗਿਆ ਹੈ, ਦਸਾਂ ਹੀ ਦਰਵਾਜਿਆਂ ਦੇ ਬੰਨ੍ਹ ਟੁਟ ਗਏ ਹਨ ਅਤੇ ਉਹ ਆਪਣੇ ਸਾਰੇ ਯਾਰਾਂ ਤੇ ਵੀਰਾਂ ਨੂੰ ਛੱਡ ਗਿਆ ਹੈ।
Fareedkot Teekaਜਬ ਜੋਗੀ ਜੀ ਮਿਰਤਕ ਭਏ ਤਬ ਦਾਸ ਜੋ ਇੰਦ੍ਰ੍ਯੋਂ ਕੇ ਸਾਥ ਸੰਬੰਧ ਰਖਨੇ ਹਾਰੇ ਜੋੜ ਥੇ ਬਿਸ਼ਯੋਂ ਸੇ ਛੂਟ ਗਏ, ਮ੍ਰਿਤ ਭਾਈ ਭੀ ਸਭ ਛੋੜ ਦੀਏ ਹੈਂ॥
Prof. Sahib Singh(ਹਰਿ ਸਿਮਰਨ ਦੀ ਬਰਕਤ ਨਾਲ) ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ।

ਪਦ ਅਰਥ ਮਿਰਤਕ = ਮੋਏ ਹੋਏ, ਦੇਹ-ਅਧਿਆਸ ਵਲੋਂ ਮੋਏ ਹੋਏ, ਸਰੀਰਕ ਮੋਹ ਵਲੋਂ ਮੋਏ ਹੋਏ। ਦਸੈ ਬੰਦ = ਦਸ ਇੰਦ੍ਰੇ। ਛੂਟੇ = ਢਿੱਲੇ ਹੋ ਗਏ, 'ਦੇਹੀ ਕੇ ਸੰਗ' ਤੋਂ ਛੁੱਟ ਗਏ, ਸਰੀਰਕ ਮੋਹ ਤੋਂ ਆਜ਼ਾਦ ਹੋ ਗਏ। ਮਿਤ੍ਰ ਭਾਈ = ਇੰਦ੍ਰਿਆਂ ਦੇ ਮਿੱਤਰ ਭਰਾ (ਆਸਾ ਤ੍ਰਿਸ਼ਨਾ ਆਦਿਕ ਵਿਕਾਰ)।

SikhNet (Spanish)Volviéndose un cadáver, las amarras de los diez órganos de los sentidos se han zafado, los amigos y los parientes se han perdido.

ਕਹਤ ਕਬੀਰਾ. ਜੋ ਹਰਿ ਧਿਆਵੈ; ਜੀਵਤ. ਬੰਧਨ ਤੋਰੇ ॥੫॥੫॥੧੮॥

kehat kabeeraa. jo har dhiaavai; jeevat. bandhan tore |5|5|18|

Sant Singh KhalsaSays Kabeer, one who meditates on the Lord, breaks his bonds, even while yet alive. ||5||5||18||
Manmohan SinghSays Kabir, he who meditates on God, bursts his Bonds even while alive.
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹ ਜੀਉਂਦਾ ਹੋਇਆ ਹੀ ਆਪਣੇ ਜੂੜ (ਬੰਧਨ) ਵੱਢ ਸੁਟਦਾ ਹੈ।
Fareedkot Teekaਵਾ ਯਥਾਰਥ ਬੋਧ ਹੋਨੇ ਤੇ ਅਪਨੇ ਸ੍ਵਰੂਪ ਮੇਂ ਕਾਰਜ ਰੂਪ ਜਗਤ ਕਾ ਭਾਵ ਦਿਖਾਵਤੇ ਹੂਏ ਕਹਤੇ ਹੈਂ: ਹੇ ਭਾਈ! ਜੋ ਅਗਿਆਨ ਕਾਲ ਮੇਂ ਨਿਰਗੁਣ ਸਰਗੁਣ ਆਦਿ ਸਾਪੇਖਕ ਸਬਦ ਬੋਲਤੇ ਥੇ, ਸੋ ਅਬ ਕਹਾਂ ਗਏ? ਜੋ ਸਬਦ (ਦੇਹੀ) ਜੀਵ ਕੇ ਸੰਗ ਰਹਤੇ ਥੇ। ਕਥਾ ਬਾਰਤਾ ਕਹਤੇ ਹੂਏ ਜੋ ਬੁਧੀ ਵਿਖੇ ਨਿਰਨੇ ਕਰਤੇ ਥੇ, ਸੋ ਨਿਰਨੇ ਕਹਾਂ ਗਏ? ਗਗਨ ਨਗਰ ਜੋ ਲੋਭ ਹੈ ਤਿਸ ਕੀ ਏਕ ਬੂੰਦ, ਭਾਵ ਰੰਚਕ ਮਾਤ੍ਰ ਬਾਸਨਾ ਉਤਪਤਿ ਨਹੀਂ ਹੋਤੀ। ਮੋਹ ਕਰ ਜੋ ਸਬਦ ਕਰਨਾ ਥਾ, ਸੋ ਅਬ ਕਹਾਂ ਗਿਆ? ਪਰਮ ਹੰਸ ਜੀਵ ਪਾਰਬ੍ਰਹਮ ਪਰਮੇਸ੍ਵਰ ਮੇਂ ਗਿਆ ਅਰ ਮਧ੍ਵ ਪਰਮੇਸ਼੍ਵਰ ਜੀਵ ਮੇਂ ਲੈ, ਭਾਵ ਅਭੇਦ ਹੈ। ਇੰਦ੍ਰਯੋਂ ਕੇ ਚੇਸ਼ਟਾ ਕਰਾਵਨੇ ਵਾਲਾ ਜੋ ਅਗਿਆਨ ਥਾ ਜਿਸ ਨੇ ਇਹ ਬ੍ਰਹਮਾਂਡ ਰੂਪ ਮੰਦਰ ਕੀਆ ਥਾ, ਸੋ ਕਹਾਂ ਗਿਆ? ਸਾਖੀਆਂ ਅਰ ਸਬਦ ਬੁਧੀ ਸੇ ਅਬ ਸਕਾਮ ਨਹੀਂ ਉਪਜਤੇ ਹੈਂ। ਅਗਿਆਨ ਕਾ ਤੇਜ ਸਭ ਗਿਆਨ ਨੇ ਖੈਂਚ ਲੀਆ ਹੈ। ਜਿਨ ਸ੍ਰਵਨੋਂ ਕਰ ਤੇਰ ਮੇਰ ਕੇ ਬਚਨ ਸੁਨਤਾ ਥਾ, ਸੋ ਅਬ ਬਿਕਲ ਹੂਏ ਹੈਂ ਔਰ ਇੰਦ੍ਰਯੋਂ ਕਾ ਬਲ ਭੀ ਰਹਿ ਚੁਕਾ ਹੈ। ਜੇ ਕਹੇ ਕੈਸੇ ਬਲ ਥਾਕਾ ਹੈ? ਸੋ ਕਹਤੇ ਹੈਂ: ਚਰਨ ਮੰਦ ਰਸਤੇ ਕੀ ਓਰ ਜਾਨੇ ਸੇ ਰਹਿ ਚੁਕੇ ਹੈਂ ਔਰ ਹਾਥ ਭੀ ਬਿਕਾਰੋਂ ਸੇ ਹਟ ਗਏ ਹੈਂ ਅਰ ਮੁਖ ਸੇ ਭੀ ਨਿੰਦਾ ਉਸਤਤੀ ਕੀ ਬਾਤ ਨਹੀਂ ਨਿਕਸਤੀ ਹੈ। ਅਗਿਆਨ ਕਾਲ ਮੇਂ ਆਪਣੇ ਸ੍ਵਰੂਪ ਮੇਂ ਭ੍ਰਮ ਹੋਣੇ ਤੇ ਜੋ ਆਪ ਮੇਂ ਪੰਚ ਦੂਤ ਸੁਭ ਗੁਣੋਂ ਕੋ ਚੁਰਾਨੇ ਵਾਲੇ ਮੰਨੇ ਹੂਏ ਥੇ, ਸੋ ਭੀ ਥਾਕੇ ਹੈਂ, ਭਾਵ ਆਪਣੇ ਸ੍ਵਰੂਪ
Prof. Sahib Singhਕਬੀਰ ਆਖਦਾ ਹੈ-ਜੋ ਜੋ ਭੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜੀਊਂਦਾ ਹੀ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰ੍ਹਾਂ) ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ ॥੫॥੫॥੧੮॥

ਪਦ ਅਰਥ ਜੀਵਤ = ਜੀਊਂਦਾ ਹੀ, ਇਸੇ ਸਰੀਰ ਵਿਚ। ਬੰਧਨ = ਦੇਹ-ਅਧਿਆਸ ਵਾਲੇ ਬੰਧਨ, ਸਰੀਰਕ ਮੋਹ ਦੇ ਜੰਜਾਲ ॥੫॥੫॥੧੮॥

* ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਕਈ ਟੀਕਾਕਾਰ ਸੱਜਣ ਲਿਖਦੇ ਹਨ ਕਿ ਕਬੀਰ ਜੀ ਆਪਣੇ ਇਕ ਮਿੱਤਰ ਪਰਮ ਹੰਸ ਜੋਗੀ ਨੂੰ ਮਿਲਣ ਗਏ। ਅੱਗੇ ਉਸ ਨੂੰ ਕਾਲ-ਵੱਸ ਹੋਇਆ ਵੇਖ ਕੇ ਇਹ ਸ਼ਬਦ ਉਚਾਰਿਆ। ਪਿੱਛੇ ਗਉੜੀ ਰਾਗ ਵਿਚ ਭੀ ਅਸੀਂ ਕਬੀਰ ਜੀ ਦਾ ਸ਼ਬਦ ਨੰ: ੫੨ ਵੇਖ ਆਏ ਹਾਂ। ਉਸ ਸੰਬੰਧੀ ਭੀ ਕਈ ਟੀਕਾਕਾਰਾਂ ਨੇ ਇਉਂ ਹੀ ਲਿਖਿਆ ਹੈ ਕਿ ਆਪਣੇ ਅਕਸਰ ਮਿਲਣ-ਹਾਰੇ ਇਕ ਗੂੜ੍ਹੇ ਮਿੱਤਰ ਜੋਗੀ ਦੇ ਕੁਝ ਅਧਿਕ ਚਿਰ ਮਿਲਣੋਂ ਖੁੰਝਣ ਤੇ ਆਪ ਹੀ ਭਗਤ ਜੀ ਉਸ ਦੇ ਆਸ਼੍ਰਮ ਤੇ ਗਏ। ਪਰ ਉਥੇ ਪਹੁੰਚ ਕੇ ਅਚਨਚੇਤ ਹੀ ਆਪ ਨੂੰ ਪਤਾ ਲੱਗਾ ਕਿ ਜੋਗੀ ਜੀ ਤਾਂ ਚਲਾਣਾ ਕਰ ਗਏ ਹਨ। ਤਾਂ ਉਸ ਸਮੇ ਪਿਆਰੇ ਮਿੱਤਰ ਦੇ ਵਿਛੋੜੇ ਅੰਦਰ ਦ੍ਰਵੇ, ਤੇ ਇਹ ਸ਼ਬਦ ਆਪ ਨੇ ਉਚਾਰਿਆ ਸੀ। ਪਰ ਗਉੜੀ ਰਾਗ ਦੇ ਸ਼ਬਦਾਂ ਦੇ ਅਰਥ ਕਰਨ ਵੇਲੇ ਅਸੀਂ ਵੇਖ ਆਏ ਹਾਂ ਕਿ ਉਸ ਸ਼ਬਦ ਨੰ: ੫੨ ਦੇ ਨਾਲ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਜੋੜਨ ਦੀ ਲੋੜ ਨਹੀਂ ਪੈਂਦੀ। ਨਾਹ ਹੀ ਅਜਿਹੀ ਕੋਈ ਕਹਾਣੀ ਸ਼ਬਦ ਦੇ ਨਾਲ ਢੁਕਦੀ ਹੀ ਹੈ। ਜੇ ਗਉੜੀ ਰਾਗ ਵਾਲਾ ਸ਼ਬਦ ਕਿਸੇ ਜੋਗੀ ਦੇ ਮਰਨ ਸਮੇ ਹੀ ਉਚਾਰਿਆ ਹੁੰਦਾ, ਅਤੇ ਉਸ ਸਮੇ ਕਬੀਰ ਜੀ ਨੂੰ ਇਹ ਖ਼ਿਆਲ ਪੈਦਾ ਹੋਇਆ ਹੁੰਦਾ ਕਿ ਉਸ ਸਰੀਰ ਵਿਚ ਬੋਲਣ ਵਾਲਾ ਜੀਵਾਤਮਾ ਕਿੱਥੇ ਚਲਾ ਗਿਆ, ਤਾਂ ਇਹ ਨਹੀਂ ਸੀ ਹੋ ਸਕਦਾ ਕਿ ਇਹ 'ਸੰਸਾ' ਕਬੀਰ ਜੀ ਨੂੰ ਹਰ ਰੋਜ਼ ਹੀ ਲਗਾ ਰਹਿੰਦਾ। ਜਿਨ੍ਹਾਂ ਦੇ ਆਪਣੇ ਪਰਮ-ਸਨੇਹੀ ਸੱਕੇ-ਸੋਦਰੇ ਮਰ ਜਾਂਦੇ ਹਨ; ਉਹ ਭੀ ਸਮਾ ਪੈਣ ਤੇ ਭੁੱਲ ਜਾਂਦੇ ਹਨ, ਪਰ ਇਤਨ

SikhNet (Spanish)Dice Kabir, aquél que contempla al Señor, rompe todas sus amarras mientras está vivo. (5‑5‑18)

Open this shabad →

Shabad Bhagat Kabir Ji Raag Aasaa continues on Ang 481

ਆਸਾ ਇਕਤੁਕੇ ੪ ॥

aasaa ikatuke 4 |

Sant Singh KhalsaAasaa, 4 Ek-Thukay:
Manmohan SinghAsa Ik tuke 4.
Manmohan Singh (Punjabi)ਆਸਾ ਇਕ ਤੁਕੇ 4।
SikhNet (Spanish)Asa, Ik-Tukas

ਸਰਪਨੀ ਤੇ ਊਪਰਿ; ਨਹੀ ਬਲੀਆ ॥

sarapanee te aoopar; nahee baleea |

Sant Singh KhalsaNo one is more powerful than the she-serpent Maya,
Manmohan SinghNone is more powerful then mammon, the she-serpent,
Manmohan Singh (Punjabi)ਮਾਇਆ ਸੱਪਣੀ ਤੋਂ ਵਧੇਰੇ ਹੋਰ ਕੋਈ ਬਲਵਾਨ ਨਹੀਂ,
Fareedkot Teekaਹੇ ਭਾਈ! ਸਰਪਨੀ, ਭਾਵ ਮਾਇਆ ਸੇ ਉਪਰ ਬਲਵਾਨ ਕੋਈ ਨਹੀਂ ਹੈ॥
Prof. Sahib Singhਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ,

ਪਦ ਅਰਥ ਸਰਪਨੀ = ਸੱਪਣੀ, ਮੋਹ ਦਾ ਡੰਗ ਮਾਰਨ ਵਾਲੀ ਮਾਇਆ। ਤੇ ਉਪਰਿ = ਤੋਂ ਵਧੀਕ।

SikhNet (Spanish)Nadie es más poderoso que Maya,

ਜਿਨਿ; ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥

jin; brahamaa bisan mahaadeo chhaleea |1|

Sant Singh Khalsawho deceived even Brahma, Vishnu and Shiva. ||1||
Manmohan Singhwhich deceived even the Brahma, Vishnu and Shiva.
Manmohan Singh (Punjabi)ਜਿਸ ਨੇ ਬਰਮਾਂ, ਵਿਸ਼ਨੂੰ ਅਤੇ ਸ਼ਿਵਜੀ ਭੀ ਠੱਗ ਲਏ ਹਨ।
Fareedkot Teekaਜਿਸ ਨੇ ਬ੍ਰਹਮਾ ਬਿਸ਼ਨ ਮਹਾਂਦੇਉ ਛਲ ਲਿਆ ਹੈ ਅਰਥਾਤ ਇਸ ਕੀ ਬਿਖ ਸਭ ਪਰ ਚਢ ਗਈ॥੧॥
Prof. Sahib Singhਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ ॥੧॥

ਪਦ ਅਰਥ ਜਿਨਿ = ਜਿਸ ਸੱਪਣੀ ਨੇ। ਮਹਾਦੇਉ = ਸ਼ਿਵ ॥੧॥

SikhNet (Spanish)la serpiente hembra, quien engañó hasta a Brahma a Vishnú y a Shiva. (1)

ਮਾਰੁ ਮਾਰੁ ਸ੍ਰਪਨੀ; ਨਿਰਮਲ ਜਲਿ ਪੈਠੀ ॥

maar maar srapanee; niramal jal paitthee |

Sant Singh KhalsaHaving bitten and struck them down, she now sits in the immaculate waters.
Manmohan SinghBeating and smiting all round the she-snake is now seated in the pure water.
Manmohan Singh (Punjabi)ਸਾਰੀ ਪਾਸੀਂ ਮਾਰੋ ਮਾਰ ਕਰਦੀ ਹੋਈ ਨਾਗਣ ਹੁਣ ਪਵਿੱਤ੍ਰ ਪਾਣੀ ਵਿੱਚ ਬੈਠ ਗਈ ਹੈ।
Fareedkot Teekaਜੋ ਇਹ ਸਰਪਨੀ ਮਾਇਆ ਸੰਸਾਰੀ ਜੀਵੋਂ ਕੋ ਮਾਰ ਮਾਰ ਕਰ ਕੇ ਨਿਰਮਲ ਜਲ ਰੂਪ ਜਪ ਤਪ ਕਰਨੇ ਹਾਰੋਂ ਮੇਂ ਪਰਵੇਸ ਕਰ ਗਈ ਹੈ॥
Prof. Sahib Singhਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ),

ਪਦ ਅਰਥ ਮਾਰੁ ਮਾਰੁ = ਮਾਰੋ-ਮਾਰ ਕਰਦੀ, ਬੜੇ ਜ਼ੋਰਾਂ ਵਿਚ ਆਈ ਹੋਈ। ਜਲਿ = ਜਲ ਵਿਚ। ਨਿਰਮਲ ਜਲਿ = ਪਵਿੱਤਰ ਜਲ ਵਿਚ, ਸ਼ਾਂਤ ਸਰ ਵਿਚ, ਸਤ-ਸੰਗ ਵਿਚ। ਪੈਠੀ = ਆ ਟਿਕਦੀ ਹੈ, ਸ਼ਾਂਤ ਹੋ ਜਾਂਦੀ ਹੈ।

SikhNet (Spanish)Ella, quien mordía todo, ahora está sentada en las calmadas y puras aguas del Alma;

ਜਿਨਿ. ਤ੍ਰਿਭਵਣੁ ਡਸੀਅਲੇ; ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥

jin. tribhavan ddaseeale; gur prasaad ddeetthee |1| rahaau |

Sant Singh KhalsaBy Guru's Grace, I have seen her, who has bitten the three worlds. ||1||Pause||
Manmohan SinghBy Guru's grace, I have seen her who has bitten the three worlds. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਵੇਖ ਲਿਆ ਹੈ, ਜਿਸ ਨੇ ਤਿੰਨੇ ਜਹਾਨ ਡੰਗ ਛੱਡੇ ਹਨ, ਠਹਿਰਾਉ।
Fareedkot Teekaਔਰ ਤੀਨੋਂ ਲੋਕੋਂ ਕੋ ਜਿਸ ਨੇ ਡਸ ਲੀਆ ਹੈ, ਸੋ ਮੈਨੇ ਗੁਰੋਂ ਕੀ ਕ੍ਰਿਪਾ ਸੇ ਮਿਥਿਆ ਰੂਪ ਦੇਖੀ ਹੈ॥੧॥ ਰਹਾਉ ॥
Prof. Sahib Singhਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤਿ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ ॥੧॥ ਰਹਾਉ ॥

ਪਦ ਅਰਥ ਤ੍ਰਿਭਵਣੁ = ਸਾਰਾ ਸੰਸਾਰ। ਡੀਠੀ = ਦਿੱਸ ਪਈ ਹੈ ॥੧॥ ਰਹਾਉ ॥

SikhNet (Spanish)ella, quien dominó los tres mundos. Su realidad la percibí por la Gracia del Guru. (1‑Pausa)

ਸ੍ਰਪਨੀ; ਸ੍ਰਪਨੀ; ਕਿਆ ਕਹਹੁ ਭਾਈ ॥

srapanee; srapanee; kiaa kahahu bhaaee |

Sant Singh KhalsaO Siblings of Destiny, why is she called a she-serpent?
Manmohan SinghO brother, why callest thou mammon, a she snake?
Manmohan Singh (Punjabi)ਹੇ ਵੀਰ! ਤੂੰ ਮਾਇਆ ਨੂੰ ਨਾਗਣੀ ਕਿਉਂ ਆਖਦਾ ਹੈਂ?
Fareedkot Teekaਹੇ ਭਾਈ! ਸ੍ਰਪਨੀ ਸ੍ਰਪਨੀ ਕਿਆ ਕਹਤੇ ਹੋ॥
Prof. Sahib Singhਸੋ, ਹੇ ਭਾਈ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ।

ਪਦ ਅਰਥ ਸ੍ਰਪਨੀ...ਭਾਈ = ਹੇ ਭਾਈ! ਸੱਪਣੀ ਤੋਂ ਇਤਨਾ ਕਿਉਂ ਡਰਦੇ ਹੋ?

SikhNet (Spanish)Pero, ¿por qué llamarle serpiente hembra a Maya?,

ਜਿਨਿ ਸਾਚੁ ਪਛਾਨਿਆ; ਤਿਨਿ ਸ੍ਰਪਨੀ ਖਾਈ ॥੨॥

jin saach pachhaaniaa; tin srapanee khaaee |2|

Sant Singh KhalsaOne who realizes the True Lord, devours the she-serpent. ||2||
Manmohan SinghHe who realises the True Lord, devours a she-snake?
Manmohan Singh (Punjabi)ਜੋ ਸੱਚੇ ਸਾਹਿਬ ਨੂੰ ਅਨੁਭਵ ਕਰ ਲੈਦਾ ਹੈ ਉਹ ਨਾਗਣ ਨੂੰ ਨਿਗਲ ਜਾਂਦਾ ਹੈ।
Fareedkot Teekaਜਿਸ ਨੇ ਸਚੇ ਵਾਹਿਗੁਰੂ ਕੋ ਪਛਾਨਾ ਹੈ ਤਿਸ ਨੇ ਸ੍ਰਪਨੀ ਕੋ ਖਾਇ ਲੀਆ ਹੈ ਅਰਥਾਤ ਅਭਾਉ ਕੀਆ ਹੈ॥੨॥
Prof. Sahib Singhਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ॥੨॥

ਪਦ ਅਰਥ ਤਿਨਿ = ਉਸ ਮਨੁੱਖ ਨੇ। ਖਾਈ = ਖਾ ਲਈ, ਵੱਸ ਵਿਚ ਕਰ ਲਈ ॥੨॥

SikhNet (Spanish)porque quien conoce la Verdad se la devora. (2)

ਸ੍ਰਪਨੀ ਤੇ; ਆਨ ਛੂਛ. ਨਹੀ ਅਵਰਾ ॥

srapanee te; aan chhoochh. nahee avaraa |

Sant Singh KhalsaNo one else is more frivolous than this she-serpent.
Manmohan SinghNo one else is more trifling than mammon.
Manmohan Singh (Punjabi)ਮਾਇਆ ਤੋਂ ਵਧੇਰੇ ਹੋਰ ਕੋਈ ਹੋਛਾ ਨਹੀਂ।
Fareedkot Teekaਹਮਾਰੀ ਵਾ ਗਿਆਨਵਾਨ ਕੀ ਦ੍ਰਿਸ਼ਟੀ ਮੇਂ ਇਸ ਮਾਇਆ ਤੇ ਤੁਛ ਔਰ ਕੁਛ ਨਹੀਂ ਹੈ॥
Prof. Sahib Singh(ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ।

ਪਦ ਅਰਥ ਆਨ ਅਵਰਾ = ਕੋਈ ਹੋਰ, ਸੱਚ ਪਛਾਨਣ ਵਾਲੇ ਤੋਂ ਬਿਨਾ ਕੋਈ ਹੋਰ। ਛੂਛ = ਖ਼ਾਲੀ, ਸੱਖਣਾ, ਬਚਿਆ ਹੋਇਆ। ਸ੍ਰਪਨੀ ਤੇ ਛੂਛ = ਸੱਪਣੀ ਦੇ ਅਸਰ ਤੋਂ ਬਚਿਆ ਹੋਇਆ।

SikhNet (Spanish)No hay nada más frívolo que Maya y cuando es vencida,

ਸ੍ਰਪਨੀ ਜੀਤੀ; ਕਹਾ ਕਰੈ ਜਮਰਾ ॥੩॥

srapanee jeetee; kahaa karai jamaraa |3|

Sant Singh KhalsaWhen the she-serpent is overcome, what can the Messengers of the King of Death do? ||3||
Manmohan SinghWhen the she serpent if subdued what can the king of Death's couriers do?
Manmohan Singh (Punjabi)ਜਦ ਸੱਪਣੀ ਜਿੱਤ ਲਈ ਜਾਂਦੀ ਹੈ, ਤਾਂ ਮੌਤ ਦੇ ਦੂਤਾਂ ਦਾ ਰਾਜਾ ਕੀ ਕਰ ਸਕਦਾ ਹੈ?
Fareedkot Teekaਮਾਇਆ ਤੀਨ ਪ੍ਰਕਾਰ ਪ੍ਰਤੀਤ ਹੋਤੀ ਹੈ: ਅਗਿਆਨੀ ਕੋ ਸਤ, ਜਗਿਆਸੂ ਕੋ ਮਿਥਿਆ, ਗਿਆਨੀ ਕੋ ਤੁਛ, ਭਾਵ ਅਸਤ ਭਾਸਤੀ ਹੈ॥੩॥
Prof. Sahib Singhਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੩॥

ਪਦ ਅਰਥ ਜਮਰਾ = ਵਿਚਾਰਾ ਜਮ। ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ ॥੩॥

SikhNet (Spanish)¿qué puede hacer el mensajero de la muerte? (3)

Open this shabad (13 lines, Angs 480-481) →

Ang 480 of 1430