ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਨਾਨਕੁ ਆਖੈ ਰੇ ਮਨਾ; ਸੁਣੀਐ ਸਿਖ ਸਹੀ ॥
naanak aakhai re manaa; suneeai sikh sahee |
Sant Singh KhalsaSays Nanak, listen, O mind, to the True Teachings.
Manmohan SinghSays Nanak, hear thou, O man, the true instruction.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਹੇ ਇਨਸਾਨ! ਸੱਚੀ ਸਿਖਿਆ ਸ੍ਰਵਣ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮਨ! ਤੂੰ ਸਚੀ ਸਿਖਿਆ ਸੁਣ॥
Prof. Sahib Singhਨਾਨਕ ਆਖਦਾ ਹੈ ਕਿ ਹੇ ਮਨ! ਸੱਚੀ ਸਿੱਖਿਆ ਸੁਣ।ਪਦ ਅਰਥ ਸਹੀ = ਸੱਚੀ। ਸਿਖ = ਸਿੱਖਿਆ।
SikhNet (Spanish)Dice Nanak, escucha, oh mente, la Verdadera Instrucción.
ਲੇਖਾ ਰਬੁ ਮੰਗੇਸੀਆ; ਬੈਠਾ ਕਢਿ ਵਹੀ ॥
lekhaa rab mangeseea; baitthaa kadt vahee |
Sant Singh KhalsaOpening His ledger, God will call you to account.
Manmohan SinghSeated in judgement and taking out His ledger, God shall call thee to account.
Manmohan Singh (Punjabi)ਆਪਣਾ ਬਹੀਖਾਤਾ ਕੱਢ, ਨਿਆਂ ਕਰਨ ਬੈਠਾ, ਵਾਹਿਗੁਰੂ, ਤੇਰੇ ਕੋਲੋਂ ਤੇਰਾ ਹਿਸਾਬ ਕਿਤਾਬ ਪੁੱਛੇਗਾ।
Fareedkot Teekaਜਬ ਪਰਮੇਸਰ (ਵਹੀ) ਦਫਤਰ ਨਿਕਾਲ ਬੈਠਾ ਤਬ ਲੇਖਾ ਮੰਗੇਗਾ॥
Prof. Sahib Singh(ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ।ਪਦ ਅਰਥ ਵਹੀ = ਅਮਲਾਂ ਦੀ ਕਿਤਾਬ।
SikhNet (Spanish)El Señor va a pedir que Le entregues cuentas; sí, Él va a hacer un saldo de tus acciones.
ਤਲਬਾ ਪਉਸਨਿ ਆਕੀਆ; ਬਾਕੀ ਜਿਨਾ ਰਹੀ ॥
talabaa pausan aakeea; baakee jinaa rahee |
Sant Singh KhalsaThose rebels who have unpaid accounts shall be called out.
Manmohan SinghThe rebels of the Lord, with outstanding against them, shall be called out.
Manmohan Singh (Punjabi)ਸਾਹਿਬ ਦੇ ਬਾਗੀ, ਜਿਨ੍ਹਾਂ ਦੇ ਜ਼ਿੰਮੇ ਬਕਾਇਆ ਹੈ, ਬੁਲਾਏ ਜਾਣਗੇ।
Fareedkot Teekaਤਬ ਤੋ ਆਕੀਆ ਕੋਈ (ਤਲਬਾ ਪਉਸਨਿ) ਸੱਦੇ ਪੜਨਗੇ। ਜਿਨਕੀ ਤਰਫ ਪਾਪ ਰੂਪ ਕਰਮੋਂ ਕੀ ਬਾਕੀ ਰਹੀ ਹੂਈ ਹੈ, ਭਾਵ ਜਿਨੋਂ ਨੇ ਭਜਨ ਨਹੀਂ ਕੀਏ ਔ ਪਰਮੇਸਰ ਕੇ ਭਾਣੇ ਅਨੁਸਾਰ ਨਹੀਂ ਚਲੇ, ਉਨ ਕੋ ਧਰਮ ਰਾਇ ਕੀ ਯਾਦਗੀਰੀ ਹੋਵੇਗੀ॥
Prof. Sahib Singhਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ।ਪਦ ਅਰਥ ਤਲਬਾ = ਸੱਦੇ। ਆਕੀ = ਬਾਗ਼ੀ। ਬਾਕੀ = ਲੇਖੇ ਵਿਚੋਂ ਬਕਾਇਆ।
SikhNet (Spanish)Los rebeldes que no han saldado sus cuentas serán llamados
ਅਜਰਾਈਲੁ ਫਰੇਸਤਾ; ਹੋਸੀ ਆਇ ਤਈ ॥
ajaraaeel faresataa; hosee aae tee |
Sant Singh KhalsaAzraa-eel, the Angel of Death, shall be appointed to punish them.
Manmohan SinghThe death's courier, Azrail, shall be appointed to punish them.
Manmohan Singh (Punjabi)ਮੌਤ ਦਾ ਦੂਤ, ਅਜ਼ਰਾਈਲ ਉਨ੍ਹਾਂ ਨੂੰ ਸਜ਼ਾ ਦੇਣ ਲਈ ਮੁਕੱਰਰ ਕੀਤਾ ਜਾਵੇਗਾ।
Fareedkot Teeka(ਅਜਰਾਈਲ) ਧਰਮ ਰੂਪ (ਫਰੇਸਤਾ) ਦੇਵਤਾ ਕਾ ਦੂਤ ਆਇਕੇ ਮਾਰਨੇ ਕੋ (ਤਈ) ਤਿਸ ਜਗਹ ਸਾਹਮਨੇ ਹੋਵੇਗਾ॥
Prof. Sahib Singhਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ।ਪਦ ਅਰਥ ਅਜਰਾਈਲੁ ਫਰੇਸਤਾ = ਮੌਤ ਦਾ ਫ਼ਰਿਸ਼ਤਾ। ਤਈ = ਤਿਆਰ, ਤਈਨਾਤ, ਮੁਕੱਰਰ।
SikhNet (Spanish)y serán confrontados por el ángel de la muerte.
ਆਵਣੁ ਜਾਣੁ. ਨ ਸੁਝਈ; ਭੀੜੀ ਗਲੀ ਫਹੀ ॥
aavan jaan. na sujhee; bheerree galee fahee |
Sant Singh KhalsaThey will find no way to escape coming and going in reincarnation; they are trapped in the narrow path.
Manmohan SinghEntangled in the narrow lane, they shall see no way of escape or coming and going.
Manmohan Singh (Punjabi)ਤੰਗ ਗਲੀ ਅੰਦਰ ਫਸੇ ਹੋਇਆਂ ਨੂੰ ਕੋਈ ਰਸਤਾ ਬਚਾ ਜਾਂ ਆਉਣ ਤੇ ਜਾਣ ਦਾ ਨਹੀਂ ਦਿੱਸਣਾ।
Fareedkot Teekaਭੀੜੀ ਗਲੀ ਜਮ ਲੋਕ ਮੇਂ ਜਿੰਦ ਫਸੀ ਹੂਈ ਕੋ ਆਉਣਾ ਜਾਨਾ ਸੁਝਤਾ ਨਹੀਂ ਹੈ, ਕੇ ਕਹਾਂ ਜਾਉਂ ਔ ਕਿਧਰੋਂ ਆਯਾ ਹਾਂ, ਭਾਵ ਜੀਵ ਤਹਾਂ ਅਤੀ ਬਿਆਕੁਲ ਹੋ ਜਾਤਾ ਹੈ॥
Prof. Sahib Singhਉਸ ਔਕੜ ਵਿਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ।ਪਦ ਅਰਥ ਫਹੀ = ਫਸੀ ਹੋਈ (ਜਿੰਦ) ਨੂੰ। ਆਵਣ ਜਾਣੁ = ਕੋਈ ਚਾਰਾ, ਕਿੱਧਰ ਜਾਵਾਂ ਕੀਹ ਕਰਾਂ? = ਇਹ ਗੱਲ
SikhNet (Spanish)Así, el Alma, atrapada en un estrecho y oscuro callejón no podrá ver la salida.
ਕੂੜ ਨਿਖੁਟੇ ਨਾਨਕਾ; ਓੜਕਿ ਸਚਿ ਰਹੀ ॥੨॥
koorr nikhutte naanakaa; orrak sach rahee |2|
Sant Singh KhalsaFalsehood will come to an end, O Nanak, and Truth will prevail in the end. ||2||
Manmohan SinghFalsehood shall come to an end, O Nanak and truth shall ultimately prevail.
Manmohan Singh (Punjabi)ਝੂਠ ਦਾ ਖਾਤਮਾ ਹੋ ਜਾਵੇਗਾ ਤੇ ਅਖੀਰ ਨੂੰ ਸੱਚ ਹੀ ਪਰਬਲ ਹੋਵੇਗਾ, ਹੇ ਨਾਨਕ। ॥2॥
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਝੂਠ ਤੋ ਨਿਖੁਟ ਹੀ ਜਾਤਾ ਹੈ ਅੰਤ ਕੋ ਸਚ ਹੀ ਰਹਿਤਾ ਹੈ॥੨॥
Prof. Sahib Singhਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ ॥੨॥ਪਦ ਅਰਥ ਕੂੜ = ਕੂੜ ਕਮਾਣ ਵਾਲੇ। ਨਿਖੁਟੇ = ਹਾਰ ਜਾਂਦੇ ਹਨ। ਸਚਿ = ਸੱਚ ਦੀ ਰਾਹੀਂ, ਸੱਚਾ ਸੌਦਾ ਕੀਤਿਆਂ ॥੨॥
* ਨੋਟ: ਕਿਸੇ ਮੁਸਲਮਾਨ ਨਾਲ ਇਹ ਵਿਚਾਰ ਹੈ।
SikhNet (Spanish)Los falsos perderán ante Dios y sólo la Verdad prevalecerá. (2)