ੴ

ਸਿੱਖਬਾਣੀ · SikhBani

ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥

jinee purakhee satagur na sevio se dukhee jug chaar
Guru Amardas Ji ਗੁਰੂ ਅਮਰਦਾਸ ਜੀ · Siree Raag · Ang 34 · 23 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਜਿਨੀ ਪੁਰਖੀ. ਸਤਗੁਰੁ, ਨ ਸੇਵਿਓ; ਸੇ ਦੁਖੀਏ ਜੁਗ ਚਾਰਿ ॥

jinee purakhee. satagur, na sevio; se dukhee jug chaar |

Sant Singh KhalsaThose who do not serve the True Guru shall be miserable throughout the four ages.
Manmohan SinghThe persons who serve not the True Guru; they shall be miserable through the four ages.
Manmohan Singh (Punjabi)ਜਿਹੜੇ ਪੁਰਸ਼ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਉਹ ਚੋਹਾਂ ਹੀ ਯੁਗਾਂ ਅੰਦਰ ਦੁਖੀ ਰਹਿਣਗੇ।
Fareedkot Teekaਜਿਨ ਪੁਰਸ਼ੋਂ ਨੈ ਸਤਿਗੁਰੂ ਕੋ ਸੇਵਨ ਨਹੀਂ ਕੀਆ ਹੈ, ਸੋ ਚਾਰ ਹੀ ਯੁਗੋਂ ਮੇਂ ਦੁਖੀਏ ਰਹਿਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹ ਚੌਹਾਂ ਜੁਗਾਂ ਵਿਚ ਦੁਖੀ ਰਹਿੰਦੇ ਹਨ (ਭਾਵ, ਜੁਗ ਕੋਈ ਭੀ ਹੋਵੇ ਗੁਰੂ ਦੀ ਸਰਨ ਤੋਂ ਬਿਨਾ ਦੁੱਖ ਹੈ)।

ਪਦ ਅਰਥ ਪੁਰਖੀ = ਪੁਰਖੀਂ, ਪੁਰਖਾਂ ਨੇ। ਸੇਵਿਓ = ਸੇਵਿਆ। ਜੁਗ ਚਾਰਿ = ਚੌਹਾਂ ਜੁਗਾਂ ਵਿਚ {ਨੋਟ: ਲਫ਼ਜ਼ 'ਚਾਰਿ' ਅਤੇ 'ਚਾਰ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ: 'ਵਡਿਆਈਆ ਚਾਰਿ' (ਚਾਰਿ = ਸੁੰਦਰ)}।

SikhNet (Spanish)Aquéllos que no sirven al Verdadero Guru, viven en miseria a través de las cuatro épocas.

ਘਰਿ ਹੋਦਾ ਪੁਰਖੁ. ਨ ਪਛਾਣਿਆ; ਅਭਿਮਾਨਿ ਮੁਠੇ ਅਹੰਕਾਰਿ ॥

ghar hodaa purakh. na pachhaaniaa; abhimaan mutthe ahankaar |

Sant Singh KhalsaThe Primal Being is within their own home, but they do not recognize Him. They are plundered by their egotistical pride and arrogance.
Manmohan SinghIn their home is the Guru-Good, whom they recognise not. They are duped by ego and pride.
Manmohan Singh (Punjabi)ਉਨ੍ਹਾਂ ਦੇ ਗ੍ਰਹਿ ਅੰਦਰ ਗੁਰੂ-ਪ੍ਰਮੇਸ਼ਰ ਹੈ, ਜਿਸ ਨੂੰ ਉਹ ਨਹੀਂ ਸਿੰਞਾਣਦੇ। ਉਹ ਹੰਕਾਰ ਤੇ ਗ਼ਰੂਰ ਨੇ ਠੱਗ ਲਏ ਹਨ।
Fareedkot Teekaਤਿਨੋਂ ਨੈ ਅਪਨੇ (ਘਰ) ਅੰਤਹਕਰਨ ਮੇਂ ਸਾਖੀ ਪੁਰਖੁ ਬ੍ਰਹਮਾਤਮ ਸਰੂਪ ਕਰ ਕੇ ਨਹੀਂ ਜਾਨਿਆ ਹੈ, ਵਹੁ ਅਭਿਮਾਨੀ ਪੁਰਸ ਅਪਨੇ ਹੰਕਾਰ ਕਰ ਕੇ ਠਗੇ ਗਏ ਹੈਂ। ਭਾਵ ਏਹਿ ਅਹੰ ਬ੍ਰਹਮਣ, ਅਹੰ ਛੱਤਰੀ, ਇਤਯਾਦਿ ਜੋ ਦੇਹਿ ਅਭਿਮਾਨੁ ਹੈ, ਤਿਸ ਕਰ ਕੇ ਵਾਹਿਗੁਰੂ ਕੋ ਪਹਿਚਾਨ ਨਹੀਂ ਸਕਤੇ ਹੈਂ॥
Prof. Sahib Singhਉਹ ਮਨੁੱਖ ਹਿਰਦੇ-ਘਰ ਵਿਚ ਵੱਸਦੇ ਪਰਮਾਤਮਾ ਨੂੰ ਨਹੀਂ ਪਛਾਣ ਸਕਦੇ, ਉਹ ਅਹੰਕਾਰ ਵਿਚ ਅਭਿਮਾਨ ਵਿਚ (ਫਸੇ ਰਹਿ ਕੇ ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੇ ਹਨ।

ਪਦ ਅਰਥ ਘਰਿ = ਹਿਰਦੇ-ਘਰ ਵਿਚ। ਹੋਦਾ = ਵੱਸਦਾ। ਪੁਰਖੁ = ਪਰਮਾਤਮਾ। ਅਭਿਮਾਨਿ = ਅਭਿਮਾਨ ਵਿਚ। ਮੁਠੇ = ਠੱਗੇ ਗਏ, ਲੁੱਟੇ ਗਏ।

SikhNet (Spanish)No siendo capaces de reconocer la Gran Luna en su propio hogar, se extravían en el ego.

ਸਤਗੁਰੂ ਕਿਆ ਫਿਟਕਿਆ; ਮੰਗਿ ਥਕੇ ਸੰਸਾਰਿ ॥

sataguroo kiaa fittakiaa; mang thake sansaar |

Sant Singh KhalsaCursed by the True Guru, they wander around the world begging, until they are exhausted.
Manmohan SinghAccursed by the True Guru, they have grown weary of begging the world over.
Manmohan Singh (Punjabi)ਸੱਚੇ ਗੁਰਾਂ ਦੇ ਧ੍ਰਿਕਾਰੇ ਹੋਏ ਉਹ ਦੁਨੀਆਂ ਮੂਹਰੇ ਝੋਲੀ ਟੱਡਦੇ ਹੋਏ ਹੰਭ ਗਏ ਹਨ।
Fareedkot Teekaਤਾਂ ਤੇ ਐਸੇ ਬੇਮੁਖ ਪੁਰਸ ਸਤਿਗੁਰੂ ਕੇ (ਫਿਟਕਿਆ) ਧਿਕਾਰੇ ਹੂਏ ਹੈਂ, ਯਾਂ ਤੇ ਸੋ ਸੰਸਾਰ ਮੇਂ ਮਾਂਗਤੇ ਔਰੁ ਭਟਕਤੇ ਤਥਾ ਦੁਖੀ ਹੋਤੇ ਹੀ ਮਰ ਜਾਤੇ ਹੈਂ॥
Prof. Sahib Singhਗੁਰੂ ਵਲੋਂ ਬੇ-ਮੁੱਖ ਮਨੁੱਖ ਜਗਤ ਵਿਚ ਮੰਗਦੇ ਫਿਰਦੇ ਹਨ (ਭਾਵ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ)।

ਪਦ ਅਰਥ ਫਿਟਕਿਆ = ਫਿੱਟੇ ਹੋਏ। ਸਤਗੁਰੂ ਕਿਆ ਫਿਟਕਿਆ = ਗੁਰੂ ਵਲੋਂ ਅਹੰਕਾਰੀ ਹੋਏ ਹੋਏ। ਸੰਸਾਰਿ = ਸੰਸਾਰ ਵਿਚ।

SikhNet (Spanish)Los que no son guiados por el Guru Verdadero, no reciben la Bendición, aunque vaguen por el mundo entero.

ਸਚਾ ਸਬਦੁ. ਨ ਸੇਵਿਓ; ਸਭਿ ਕਾਜ ਸਵਾਰਣਹਾਰੁ ॥੧॥

sachaa sabad. na sevio; sabh kaaj savaaranahaar |1|

Sant Singh KhalsaThey do not serve the True Word of the Shabad, which is the solution to all of their problems. ||1||
Manmohan SinghThey have meditated not on the True Word, which nicely does all the affairs.
Manmohan Singh (Punjabi)ਉਹ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ, ਜੋ ਸਾਰਿਆਂ ਕੰਮਾਂ ਨੂੰ ਰਾਸ ਕਰਨ ਵਾਲਾ ਹੈ।
Fareedkot Teeka(ਸਚਾ ਸਬਦੁ) ਬ੍ਰਹਮੁ ਜੋ ਸਰਬ ਕਾਮਨਾ ਕੇ ਪੂਰਨ ਕਰਨੇ ਵਾਲਾ ਹੈ, ਸੋ ਤੋ ਤਿਨੋਂ ਨੈ ਸੇਵਨ ਨਹੀਂ ਕੀਆ ਹੈ, ਯਾਂ ਤੇ ਤਿਨ ਕੇ ਸਰਬ ਕਾਰਜ ਸਿੱਧ ਨਹੀਂ ਹੋਤੇ ਹੈਂ॥੧॥
Prof. Sahib Singhਉਹ ਬੰਦੇ ਉਸ ਅਟੱਲ ਗੁਰ-ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰੱਥ ਹੈ ॥੧॥

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਸਭਿ ਕਾਜ = ਸਾਰੇ ਕਾਜ {ਨੋਟ: ਕਾਜ 'ਬਹੁ-ਵਚਨ'}॥੧॥

SikhNet (Spanish)No meditan en el Señor Verdadero, Quien es la llave de todas las puertas. (1)

ਮਨ ਮੇਰੇ; ਸਦਾ ਹਰਿ ਵੇਖੁ ਹਦੂਰਿ ॥

man mere; sadaa har vekh hadoor |

Sant Singh KhalsaO my mind, see the Lord ever close at hand.
Manmohan SinghO my Mind! ever see God just close-by.
Manmohan Singh (Punjabi)ਹੇ ਮੇਰੀ ਆਤਮਾ! ਵਾਹਿਗੁਰੂ ਨੂੰ ਹਮੇਸ਼ਾਂ ਅਤੀ ਨੇੜੇ ਦੇਖ।
Fareedkot Teekaਹੇ ਮੇਰੇ ਮਨ ਪ੍ਯਾਰੇ! ਗੁਰੋਂਦ੍ਵਾਰੇ ਹਰੀ ਕੋ ਸਦੀਵਕਾਲ (ਹਦੂਰਿ) ਪ੍ਰਤੱਖ ਹੀ ਦੇਖੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਨੂੰ ਸਦਾ (ਆਪਣੇ) ਅੰਗ-ਸੰਗ ਵੇਖ।

ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)Oh mi mente, reconoce la Presencia de tu Señor por siempre

ਜਨਮ ਮਰਨ ਦੁਖੁ ਪਰਹਰੈ; ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

janam maran dukh paraharai; sabad rahiaa bharapoor |1| rahaau |

Sant Singh KhalsaHe shall remove the pains of death and rebirth; the Word of the Shabad shall fill you to overflowing. ||1||Pause||
Manmohan Singh(Thus) God shall annul thy pain of birth and death and thou shalt remain brimful with His Name. Pause.
Manmohan Singh (Punjabi)(ਇੰਜ) ਹਰੀ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਰਫਾ ਕਰ ਦੇਵੇਗਾ, ਅਤੇ ਤੂੰ ਉਸ ਦੇ ਨਾਮ ਨਾਲ ਪਰੀਪੂਰਨ ਰਹੇਗਾ। ਠਹਿਰਾਉ।
Fareedkot Teekaਜਬ ਤੂੰ ਹਰੀ ਕੋ ਪ੍ਰਤੱਛ ਦੇਖੇਂਗਾ ਤਬ ਜਨਮ ਮਰਨਾਦਿ ਜੋ ਦੁਖ ਹੈਂ ਤਿਨ ਕੋ ਨਿਬ੍ਰਿਤਿ ਕਰੇਂਗਾ। ਕਦਾਚਿਤ ਐਸੀ ਆਸੰਕਾ ਹੋਵੇ ਕਿ ਹਰੀ ਕਾ ਨਿਵਾਸੁ ਕਹਾਂ ਹੈ, ਤਿਸ ਪਰ ਕਹਤੇ ਹੈਂ: ਈਹਾਂ ਸਬਦ ਨਾਮੁ ਸੰਸਾਰ ਕਾ ਗੁਰੂ ਸੰਕੇਤ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜੋ ਵਾਹਿਗੁਰੂ ਸਬਦਿ ਸੰਸਾਰੁ ਮੇਂ ਭਰ ਕਰ ਕੇ ਪੂਰਨ ਹੋ ਰਹਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ॥੧॥ ਰਹਾਉ ॥

ਪਦ ਅਰਥ ਪਰਹਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਵਿਚ, ਸਿਫ਼ਤ-ਸਾਲਾਹ ਦੀ ਬਾਣੀ ਵਿਚ॥੧॥ਰਹਾਉ॥

SikhNet (Spanish)está en ti, así te liberarás del sufrimiento de nacimientos y muertes y la Palabra Shabd llenará tu ser. (1-Pausa)

ਸਚੁ ਸਲਾਹਨਿ ਸੇ ਸਚੇ; ਸਚਾ ਨਾਮੁ ਅਧਾਰੁ ॥

sach salaahan se sache; sachaa naam adhaar |

Sant Singh KhalsaThose who praise the True One are true; the True Name is their Support.
Manmohan SinghThey alone are true who praise the True Lord and whose sustenance is the True Name.
Manmohan Singh (Punjabi)ਕੇਵਲ ਉਹੀ ਸੱਚੇ ਹਨ, ਜਿਹੜੇ ਸੱਚੇ ਸਾਹਿਬ ਦੀ ਸਿਫ਼ਤ ਕਰਦੇ ਹਨ ਤੇ ਜਿਨ੍ਹਾਂ ਦਾ ਅਹਾਰ ਸਤਿਨਾਮ ਹੈ।
Fareedkot Teekaਔਰ ਜੋ ਗੁਰਮੁਖਿ ਪੁਰਸ ਬਾਨੀ ਕਰ ਕੇ ਸਚੇ ਪਰਮੇਸ੍ਵਰ ਕੀ (ਸਲਾਹਨਿ) ਉਪਮਾ ਕਰਤੇ ਹੈਂ, ਔਰੁ ਸੱਚਾ ਨਾਮ ਹੀ ਜਿਨੋਂ ਕੇ ਮਨ ਕਾ ਆਸਰਾ ਹੈ, ਸੋ ਐਸੇ ਗੁਰਮੁਖਿ ਪੁਰਸ ਭੀ ਸੱਚੇ ਹੀ ਹੈਂ। ਭਾਵ ਏਹਿ ਕਿ ਸੋ ਮਹਾਤਮਾ ਜਨ ਹੈਂ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ ਉਸ ਸਦਾ-ਥਿਰ ਦਾ ਰੂਪ ਹੋ ਜਾਂਦੇ ਹਨ। ਪਰਮਾਤਮਾ ਦਾ ਸਦਾ-ਥਿਰ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਲਾਹਨਿ = ਸਲਾਹੁੰਦੇ ਹਨ। ਅਧਾਰੁ = ਆਸਰਾ।

SikhNet (Spanish)Sólo serán puros los que alaben al Uno Verdadero y aquéllos que tomen al Nombre Verdadero como lo primordial en su vida

ਸਚੀ ਕਾਰ ਕਮਾਵਣੀ; ਸਚੇ ਨਾਲਿ ਪਿਆਰੁ ॥

sachee kaar kamaavanee; sache naal piaar |

Sant Singh KhalsaThey act truthfully, in love with the True Lord.
Manmohan SinghThey do the righteous deeds and bear love to the True Name.
Manmohan Singh (Punjabi)ਉਹ ਧਰਮ ਦੇ ਕੰਮ ਕਰਦੇ ਹਨ ਅਤੇ ਸਤਿਪੁਰਖ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਤਿਨ ਪੁਰਸੋਂ ਨੇ ਸੱਚੀਕਾਰ ਜੋ ਪਰਮੇਸ੍ਵਰ ਕੀ ਭਗਤੀ ਹੈ, ਸੋਈ ਕਮਾਵਨੀ ਕਰੀ ਹੈ। ਯਾਂ ਤੇ ਸੱਚੇ ਵਾਹਿਗੁਰੂ ਸੇ ਤਿਨੋਂ ਕਾ ਪ੍ਯਾਰੁ ਭਇਆ ਹੈ ਔਰੁ ਤਿਨ ਕਾ ਨਿਸਚਾ ਦਿਖਾਵਤੇ ਹੈਂ॥
Prof. Sahib Singhਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ- ਥਿਰ ਰਹਿਣ ਵਾਲੀ ਕਾਰ ਕੀਤੀ ਹੈ, ਉਹਨਾਂ ਦਾ ਪਿਆਰ ਸਦਾ-ਥਿਰ ਪ੍ਰਭੂ ਨਾਲ ਬਣ ਜਾਂਦਾ ਹੈ।

ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ।

SikhNet (Spanish)Actúan sagradamente y aman a nadie más que al Señor Verdadero.

ਸਚਾ ਸਾਹੁ ਵਰਤਦਾ; ਕੋਇ. ਨ ਮੇਟਣਹਾਰੁ ॥

sachaa saahu varatadaa; koe. na mettanahaar |

Sant Singh KhalsaThe True King has written His Order, which no one can erase.
Manmohan SinghThe writ of the True Banker runs and there is no eraser of it.
Manmohan Singh (Punjabi)ਸੱਚੇ ਸ਼ਾਹੂਕਾਰ ਦਾ ਹੁਕਮ ਚਲਦਾ ਹੈ, ਇਸ ਨੂੰ ਕੋਈ ਮੇਸਣ ਵਾਲਾ ਨਹੀਂ।
Fareedkot Teeka(ਸਚਾ ਸਾਹੁ) ਪਾਤਿਸਾਹੁ ਜੋ ਪਰਮੇਸਰ ਹੈ, ਸਰਬ ਜਗਤ ਮੇਂ ਏਕ ਤਿਸ ਕਾ ਹੁਕਮੁ ਬਰਤ ਰਹਾ ਹੈ, ਤਿਸ ਕੇ ਮੇਟਨੇ ਵਾਲਾ ਦੂਸਰਾ ਕੋਈ ਭੀ ਸਮਰਥ ਨਹੀਂ ਹੈ। ਇਸ ਪ੍ਰਕਾਰ ਸਮਝ ਕੇ ਸੁਖ ਤਥਾ ਦੁਖ ਮੇਂ ਸਮਾਨ ਚਿਤ ਰਹਿਤੇ ਹੈਂ, ਸੋ ਗੁਰਮੁਖੋਂ ਕੀ ਰੀਤੀ ਹੈ। ਔਰ ਜੋ ਵਾਹਿਗੁਰੂ ਕੇ ਹੁਕਮ ਕੋ ਪ੍ਰਸੰਨ ਹੋ ਕਰ ਨਹੀਂ ਮਾਨਤੇ ਹੈਂ, ਸੋ ਪੁਰਸ ਮਨਮੁਖ ਹੈਂ॥☬ਅਬ ਮਨਮੁਖੋਂ ਕਾ ਪ੍ਰਕਾਰੁ ਕਹਤੇ ਹੈਂ:
Prof. Sahib Singh(ਪਰਮਾਤਮਾ ਹੀ) ਸਦਾ-ਥਿਰ ਰਹਿਣ ਵਾਲਾ ਸ਼ਾਹ ਹੈ (ਜਿਸ ਦਾ ਹੁਕਮ ਜਗਤ ਵਿਚ) ਚੱਲ ਰਿਹਾ ਹੈ, ਕੋਈ ਜੀਵ ਉਸ ਦਾ ਹੁਕਮ ਉਲੰਘ ਨਹੀਂ ਸਕਦਾ।

ਪਦ ਅਰਥ ਵਰਤਦਾ = (ਜਿਸ ਦਾ ਹੁਕਮ) ਚਲਦਾ ਹੈ।

SikhNet (Spanish)La Escritura del Señor Verdadero es lo único que prevalece y nadie lo puede borrar.

ਮਨਮੁਖ. ਮਹਲੁ ਨ ਪਾਇਨੀ; ਕੂੜਿ ਮੁਠੇ. ਕੂੜਿਆਰ ॥੨॥

manamukh. mehal na paaeinee; koorr mutthe. koorriaar |2|

Sant Singh KhalsaThe self-willed manmukhs do not obtain the Mansion of the Lord's Presence. The false are plundered by falsehood. ||2||
Manmohan SinghThe wayward attain not the Lord's palace. Those liars are duped by falsehood.
Manmohan Singh (Punjabi)ਆਪ-ਹੁਦਰੇ ਸਾਹਿਬ ਦੇ ਮਹਲ ਤੱਕ ਨਹੀਂ ਅੱਪੜਦੇ। ਉਹ ਝੂਠੇ, ਝੂਠ ਨੇ ਠੱਗ ਲਏ ਹਨ।
Fareedkot Teekaਜੋ ਮਨਮੁਖ ਪੁਰਸ ਹੈ, ਸੋ (ਮਹਲੁ) ਵਾਹਿਗੁਰੂ ਕੇ ਸ੍ਵਰੂਪੁ ਕੋ ਪ੍ਰਾਪਤਿ ਨਹੀਂ ਹੋਤੇ ਹੈਂ, ਕ੍ਯੋਂਕਿ ਵਹੁ (ਕੂੜਿਆਰ) ਝੂਠੇ ਹੈਂ ਔਰ (ਕੂੜਿ) ਝੂਠੇ ਸੰਸਾਰ ਕਰ ਕੇ ਹੀ (ਮੁਠੇ) ਠਗੇ ਗਏ ਹੈਂ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ। ਉਹ ਨਾਸਵੰਤ ਜਗਤ ਦੇ ਵਪਾਰੀ ਝੂਠੇ ਮੋਹ ਵਿਚ ਹੀ (ਆਤਮਕ ਜੀਵਨ ਦੀ ਰਾਸ-ਪੂੰਜੀ) ਠਗਾ ਬੈਠਦੇ ਹਨ ॥੨॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਇਨੀ = ਪਾਇਨਿ, ਪਾਂਦੇ। ਕੂੜਿ = ਕੂੜ ਵਿਚ, ਕੂੜ ਦੀ ਰਾਹੀਂ। ਕੂੜਿਆਰ = ਕੂੜ ਦੇ ਵਪਾਰੀ, ਨਾਸਵੰਤ ਪਦਾਰਥਾਂ ਦੇ ਵਪਾਰੀ॥੨॥

SikhNet (Spanish)Los arrogantes Manmukjs no llegan hasta Su Castillo, pues son falsos y esa falsedad los engaña. (12)

ਹਉਮੈ ਕਰਤਾ ਜਗੁ ਮੁਆ; ਗੁਰ ਬਿਨੁ. ਘੋਰ ਅੰਧਾਰੁ ॥

haumai karataa jag muaa; gur bin. ghor andhaar |

Sant Singh KhalsaEngrossed in egotism, the world perishes. Without the Guru, there is utter darkness.
Manmohan SinghEngrossed in conceit the world is perishing. Without the Guru, there is pitch dark.
Manmohan Singh (Punjabi)ਮੈਂ ਵਿੱਚ ਖ਼ਚਤ ਹੋਇਆ ਹੋਇਆ ਜਹਾਨ ਮਰ ਰਿਹਾ ਹੈ। ਗੁਰਾਂ ਦੇ ਬਗੈਰ ਅੰਨ੍ਹੇਰ ਘੁੱਪ ਹੈ।
Fareedkot Teekaਤਿਨ ਮਨਮੁਖੋਂ ਕਾ ਜੋ ਸਮੁਦਾਇ ਹੈ, ਸੋ ਅਹੰਤਾ ਔਰੁ ਮਮਤਾ ਕਰਤਾ ਹੀ ਜਗਤ ਮੇਂ ਮ੍ਰਿਤੁ ਕੋ ਪ੍ਰਾਪਤਿ ਭਯਾ ਹੈ, ਕ੍ਯੋਂਕਿ ਗੁਰੋਂ ਸੇ ਬਿਨਾ ਤਿਨ ਕੋ ਅਗ੍ਯਾਨ ਰੂਪੀ ਭ੍ਯਾਨਕ (ਘੋਰ) ਮਹਾਂ ਅੰਧੇਰਾ ਹੋ ਰਹਾ ਹੈ॥
Prof. Sahib Singhਜਗਤ 'ਮੈਂ ਮੈਂ' ਕਰਦਾ ਹੀ (ਭਾਵ, 'ਮੈਂ ਵੱਡਾ ਹਾਂ ਮੈਂ ਵੱਡਾ ਹਾਂ' ਇਸ ਅਹੰਕਾਰ ਵਿਚ) ਆਤਮਕ ਮੌਤ ਸਹੇੜ ਲੈਂਦਾ ਹੈ, ਗੁਰੂ ਦੀ ਸਰਨ ਤੋਂ ਵਾਂਜੇ ਰਹਿ ਕੇ (ਇਸ ਦੇ ਵਾਸਤੇ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ।

ਪਦ ਅਰਥ ਮੁਆ = ਆਤਮਕ ਮੌਤ ਸਹੇੜਦਾ ਹੈ। ਘੋਰ ਅੰਧਾਰੁ = ਘੁੱਪ ਹਨੇਰਾ।

SikhNet (Spanish)El mundo está envuelto sólo en el Yo, y sin el Guru, el mundo vivirá en completa oscuridad.

ਮਾਇਆ ਮੋਹਿ ਵਿਸਾਰਿਆ; ਸੁਖਦਾਤਾ ਦਾਤਾਰੁ ॥

maaeaa mohi visaariaa; sukhadaataa daataar |

Sant Singh KhalsaIn emotional attachment to Maya, they have forgotten the Great Giver, the Giver of Peace.
Manmohan SinghAttached to mammon the world has forgotten, the Great Bestower, the Dispenser of peace.
Manmohan Singh (Punjabi)ਧਨ-ਦੌਲਤ ਦੀ ਲਗਨ ਅੰਦਰ ਜਗਤ ਨੇ ਆਰਾਮ ਦੇਣ ਵਾਲੇ, ਮਹਾਂ ਦਾਤੇ ਨੂੰ ਭੁਲਾ ਛੱਡਿਆ ਹੈ।
Fareedkot Teekaਤਿਸ ਅਗ੍ਯਾਨ ਰੂਪੀ ਅੰਧਕਾਰ ਕਰ ਕੇ ਮਾਯਾ ਕੇ ਮੋਹਿ ਮੇਂ ਬੰਧਾਇਮਾਨ ਹੋ ਰਹੇ ਹੈਂ, ਔਰੁ ਜੋ ਸਰਬ ਸੁਖ ਔਰੁ ਪਦਾਰਥੋਂ ਕਾ (ਦਾਤਾਰੁ) ਪਰਮੇਸਰ ਹੈ, ਸੋ ਬਿਸਾਰ ਦੀਆ ਹੈ। ਕਦਾਚਿਤ ਐਸੇ ਆਸੰਕਾ ਹੋਵੇ ਕਿ ਤਿਨ ਮਨਮੁਖੋਂ ਕਾ ਕਿਸੀ ਪ੍ਰਕਾਰ ਉਧਾਰੁ ਭੀ ਹੋਵੇ?☬ਤਿਸ ਪਰ ਕਹਤੇ ਹੈਂ:
Prof. Sahib Singhਮਾਇਆ ਦੇ ਮੋਹ ਵਿਚ ਫਸ ਕੇ (ਇਸ ਨੇ) ਸੁਖ ਦੇਣ ਵਾਲਾ ਤੇ ਸਭ ਦਾਤਾਂ ਦੇਣ ਵਾਲਾ ਪਰਮਾਤਮਾ ਭੁਲਾ ਦਿੱਤਾ ਹੈ।

ਪਦ ਅਰਥ ਮੋਹਿ = ਮੋਹ ਵਿਚ (ਫਸ ਕੇ)।

SikhNet (Spanish)Vivimos apegados a la Gran Ilusión y se nos olvida el Gran Dador, el Dador de la Paz.

ਸਤਗੁਰੁ ਸੇਵਹਿ ਤਾ ਉਬਰਹਿ; ਸਚੁ ਰਖਹਿ ਉਰ ਧਾਰਿ ॥

satagur seveh taa ubareh; sach rakheh ur dhaar |

Sant Singh KhalsaThose who serve the True Guru are saved; they keep the True One enshrined in their hearts.
Manmohan SinghIf it performs the service of the True Guru and keeps the True Being clasped to its heat, it is saved then.
Manmohan Singh (Punjabi)ਜੇਕਰ ਇਹ ਸੱਚੇ ਗੁਰਾਂ ਦੀ ਟਹਿਲ ਕਮਾਵੇ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖੇ ਤਦ ਇਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।
Fareedkot Teekaਜਬ ਸਤਿਗੁਰੋਂ ਕੋ ਸੇਵਨ ਕਰ ਕੇ ਸੱਤਨਾਮ ਕੋ ਰਿਦੇ ਮੇਂ ਧਾਰਨ ਕਰ ਰਾਖੇਂਗੇ, ਤਬ ਸੰਸਾਰ ਸਮੁੰਦ ਸੇ (ਉਬਰਹਿ) ਨਿਕਸੇਂਗੇ॥
Prof. Sahib Singhਜਦੋਂ ਜੀਵ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤਦੋਂ (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਤੋਂ) ਬਚ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।

ਪਦ ਅਰਥ ਸੇਵਹਿ = ਸੇਵਨਿ, (ਜੇ) ਸੇਵਾ ਕਰਨ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।

SikhNet (Spanish)Estaremos a salvo sólo si servimos al Señor Verdadero y vivimos en la Verdad

ਕਿਰਪਾ ਤੇ. ਹਰਿ ਪਾਈਐ; ਸਚਿ ਸਬਦਿ ਵੀਚਾਰਿ ॥੩॥

kirapaa te. har paaeeai; sach sabad veechaar |3|

Sant Singh KhalsaBy His Grace, we find the Lord, and reflect on the True Word of the Shabad. ||3||
Manmohan SinghBy Guru's grace alone we obtain the Lord and reflect on the True World.
Manmohan Singh (Punjabi)ਕੇਵਲ ਗੁਰਾਂ ਦੀ ਰਹਮਿਤ ਸਦਕਾ ਅਸੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਅਤੇ ਸੱਚੇ ਸ਼ਬਦ ਦਾ ਧਿਆਨ ਧਾਰਦੇ ਹਾਂ।
Fareedkot Teekaਪਰੰਤੂ ਸਤਿਗੁਰੂ ਜਬ ਸੇਵਾ ਕਰਨ ਸੇ ਪ੍ਰਸੰਨ ਹੋਤੇ ਹੈਂ, ਤਬ ਵਹੁ ਅਪਨੀ ਕ੍ਰਿਪਾ ਦ੍ਰਿਸ਼ਟੀ ਕਰਤੇ ਹੈਂ, ਔਰੁ ਤਿਨ ਕੀ ਕ੍ਰਿਪਾ ਸੇ ਜਬ (ਸਚਿ ਸਬਦਿ) ਬ੍ਰਹਮ ਕਾ ਵੀਚਾਰੁ ਪ੍ਰਾਪਤਿ ਹੋਵੇ, ਤਬ ਉਬਰਤੇ ਹੈਂ॥੩॥
Prof. Sahib Singhਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ (ਮਿਹਰ ਨਾਲ ਹੀ) ਸਦਾ-ਥਿਰ ਗੁਰ-ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕੀਤੀ ਜਾ ਸਕਦੀ ਹੈ ॥੩॥

ਪਦ ਅਰਥ ਤੇ = ਤੋਂ, ਨਾਲ। ਸਚਿ ਸਬਦਿ = ਸਦਾ-ਥਿਰ ਸ਼ਬਦ ਦੀ ਰਾਹੀਂ॥੩॥

SikhNet (Spanish)sólo a través de Su Gracia encontraremos al Señor, reflexionando en la Palabra Verdadera. (3)

ਸਤਗੁਰੁ ਸੇਵਿ. ਮਨੁ ਨਿਰਮਲਾ; ਹਉਮੈ ਤਜਿ ਵਿਕਾਰ ॥

satagur sev. man niramalaa; haumai taj vikaar |

Sant Singh KhalsaServing the True Guru, the mind becomes immaculate and pure; egotism and corruption are discarded.
Manmohan SinghIf thou servest the True Guru, thy mind becomest pure and thou sheldest thy ego and evil.
Manmohan Singh (Punjabi)ਜੇਕਰ ਤੂੰ ਸੱਚੇ ਗੁਰਾਂ ਦੀ ਸੇਵਾ ਕਰੇ, ਤੇਰੀ ਆਤਮਾ ਸ਼ੁੱਧ ਹੋ ਜਾਵੇ ਅਤੇ ਤੇਰੀ ਹੰਗਤਾ ਤੇ ਬਦੀ ਦੂਰ ਹੋ ਜਾਏ।
Fareedkot Teekaਜਬ ਸਤਿਗੁਰੋਂ ਕੋ ਸੇਵਨ ਕਰ ਅਹੰਤਾ ਮਮਤਾ ਤਥਾ ਕਾਮਾਦਿ ਬਿਕਾਰ ਸਭ ਛੋਡ ਦੀਏ, ਤਬ ਮਨੁ ਨਿਰਮਲੁ ਹੋਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਕਰ ਕੇ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ (ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਸੇਵਿ = ਸੇਵ ਕੇ, ਸੇਵਾ ਕਰ ਕੇ। ਤਜਿ = ਤਿਆਗ ਕੇ।

SikhNet (Spanish)Si uno sirve al Guru Verdadero, la mente se vuelve pura y uno se libera de la maldad y del ego.

ਆਪੁ ਛੋਡਿ ਜੀਵਤ ਮਰੈ; ਗੁਰ ਕੈ ਸਬਦਿ ਵੀਚਾਰ ॥

aap chhodd jeevat marai; gur kai sabad veechaar |

Sant Singh KhalsaSo abandon your selfishness, and remain dead while yet alive. Contemplate the Word of the Guru's Shabad.
Manmohan SinghLeave thou thy self-conceit remain dead though alive and deliberate over Guru's Word.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ, ਜੀਉਂਦੇ ਜੀ ਮਰਿਆ ਰਹੁ ਅਤੇ ਗੁਰੂ ਦੇ ਸ਼ਬਦ ਦੀ ਸੋਚ ਵੀਚਾਰ ਕਰ।
Fareedkot Teekaਹੇ ਭਾਈ! ਅਹੰ ਭਾਵ ਕੋ ਛੋਡ ਕਰ ਕੇ ਜਬ ਗੁਰੋਂ ਕੇ (ਸਬਦਿ) ਉਪਦੇਸ਼ ਕਰ ਬ੍ਰਹਮ ਬੀਚਾਰ ਕੋ ਪ੍ਰਾਪਤਿ ਹੂਆ, ਤਬ ਜੀਵ ਭਾਵ ਸੇ ਰਹਤ ਹੋਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ (ਹਿਰਦੇ ਵਿਚ ਟਿਕਾ ਕੇ), ਤੇ ਆਪਾ-ਭਾਵ ਦੂਰ ਕਰ ਕੇ ਮਨੁੱਖ ਦੁਨੀਆ ਦੀ ਕਿਰਤ ਕਾਰ ਕਰਦਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ।

ਪਦ ਅਰਥ ਆਪੁ = ਆਪਾ-ਭਾਵ। ਮਰੈ = ਵਿਕਾਰਾਂ ਵਲੋਂ ਹਟ ਜਾਂਦਾ ਹੈ।

SikhNet (Spanish)Abandona tu ego, y encuentra la vida en la muerte del ego, reflexionando en la Palabra del Guru,

ਧੰਧਾ ਧਾਵਤ ਰਹਿ ਗਏ; ਲਾਗਾ ਸਾਚਿ ਪਿਆਰੁ ॥

dhandhaa dhaavat reh ge; laagaa saach piaar |

Sant Singh KhalsaThe pursuit of worldly affairs comes to an end, when you embrace love for the True One.
Manmohan SinghBy embracing affection for the True Being the running after worldly pursuits comes to an end.
Manmohan Singh (Punjabi)ਸਤਿਪੁਰਖ ਨਾਲ ਪ੍ਰੀਤ ਪਾਉਣ ਦੁਆਰਾ ਸੰਸਾਰੀ ਕੰਮਾਂ ਕਾਜਾਂ ਪਿਛੇ ਭੱਜਣਾ ਮੁਕ ਜਾਂਦਾ ਹੈ।
Fareedkot Teekaਔਰੁ ਜੋ ਧੰਧਾ ਰੂਪ ਸੰਸਾਰ ਮੇਂ ਅੰਤਹਕਰਨ ਸੇ ਸੰਕਲਪ ਦੌੜਤੇ ਥੇ, ਸੋ ਸਾਂਤਿ ਹੋ ਗਏ, ਕ੍ਯੋਂਕਿ ਤਿਨ ਕਾ ਪ੍ਯਾਰੁ ਸੱਚ ਸ੍ਵਰੂਪ ਮੇਂ ਲਗ ਰਹਾ ਹੈ।
Prof. Sahib Singhਜਿਨ੍ਹਾਂ ਮਨੁੱਖਾਂ ਦਾ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਪਿਆਰ ਬਣ ਜਾਂਦਾ ਹੈ, ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ।

ਪਦ ਅਰਥ ਧੰਧਾ = ਸੰਸਾਰਕ ਝਮੇਲੇ। ਧਾਵਤ = ਦੌੜ ਭਜ ਕਰਨੀ।

SikhNet (Spanish)así obtendrás la Paz y amarás la Verdad.

ਸਚਿ ਰਤੇ ਮੁਖ ਉਜਲੇ; ਤਿਤੁ ਸਾਚੈ ਦਰਬਾਰਿ ॥੪॥

sach rate mukh ujale; tith saachai darabaar |4|

Sant Singh KhalsaThose who are attuned to Truth-their faces are radiant in the Court of the True Lord. ||4||
Manmohan SinghThe faces of those who are imbued with Truth Become bright in that True Court.
Manmohan Singh (Punjabi)ਜਿਹੜੇ ਸੱਚ ਨਾਲ ਰੰਗੇ ਹਨ, ਉਨ੍ਹਾਂ ਦੇ ਚਿਹਰੇ ਉਸ ਸੱਚੀ ਦਰਗਾਹ ਅੰਦਰ ਰੋਸ਼ਨ ਹੋ ਜਾਂਦੇ ਹਨ।
Fareedkot Teekaਇਸ ਰੀਤੀ ਸੇ ਜੋ ਪੁਰਸ ਸਚ ਸ੍ਵਰੂਪ ਮੇਂ (ਰਤੇ) ਮਸਤ ਹੂਏ ਹੈਂ, ਤਿਨ ਕੇ ਮੁਖੁ ਤਿਸ ਸਚੇ ਦਰਬਾਰ ਅਰਥਾਤ ਸਤਸੰਗ ਮੇਂ ਕਲੰਕ ਰਹਿਤ ਭਏ ਹੈਂ॥੪॥
Prof. Sahib Singhਸਦਾ-ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਬੰਦੇ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੋ ਜਾਂਦੇ ਹਨ ॥੪॥

ਪਦ ਅਰਥ ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਉਜਲੇ = ਨਿਰਮਲ। ਮੁਖ ਉਜਲੇ = ਉਜਲ ਮੁਖ ਵਾਲੇ, ਸੁਰਖ਼ਰੂ॥੪॥

SikhNet (Spanish)Los que se funden en la Verdad, su semblante resplandece en la Corte Verdadera. (4)

ਸਤਗੁਰੁ ਪੁਰਖੁ. ਨ ਮੰਨਿਓ; ਸਬਦਿ. ਨ ਲਗੋ ਪਿਆਰੁ ॥

satagur purakh. na manio; sabad. na lago piaar |

Sant Singh KhalsaThose who do not have faith in the Primal Being, the True Guru, and who do not enshrine love for the Shabad
Manmohan SinghThey, who worship not the Divine True Guru and cherish not love for the Word,
Manmohan Singh (Punjabi)ਜੋ ਰੱਬ-ਰੂਪ ਸੱਚੇ ਗੁਰਾਂ ਨੂੰ ਨਹੀਂ ਪੂਜਦੇ, ਅਤੇ ਗੁਰਬਾਣੀ ਨਾਲ ਪ੍ਰੀਤ ਨਹੀਂ ਪਾਉਂਦੇ,
Fareedkot Teekaਔਰੁ ਜਿਨੋਂ ਨੇ ਸਤਿਗੁਰੂ ਜੋ (ਪੁਰਖੁ) ਪਰਮੇਸ੍ਵਰੁ ਸਰੂਪੁ ਹੈ ਤਿਸ ਕੋ ਨਹੀਂ ਮਾਨਿਆ ਹੈ, ਭਾਵ ਏਹਿ ਕਿ ਪ੍ਰਸੰਨ ਨਹੀਂ ਕੀਆ ਹੈ, ਤਿਨੋਂ ਕਾ ਪਿਆਰੁ ਗੁਰੋਂ ਕੇ ਉਪਦੇਸ ਮੇਂ ਨਹੀ ਲਗਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ (ਆਪਣਾ ਜੀਵਨ-ਰਾਹਬਰ) ਨਹੀਂ ਮੰਨਿਆ, ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਬਣਿਆ।

ਪਦ ਅਰਥ ਮੰਨਿਓ = ਮੰਨਿਆ, ਸਰਧਾ ਬਣਾਈ।

SikhNet (Spanish)Los que no aceptan al Guru Verdadero y no aman la Palabra,.

ਇਸਨਾਨੁ ਦਾਨੁ ਜੇਤਾ ਕਰਹਿ; ਦੂਜੈ ਭਾਇ ਖੁਆਰੁ ॥

eisanaan daan jetaa kareh; doojai bhaae khuaar |

Sant Singh Khalsathey take their cleansing baths, and give to charity again and again, but they are ultimately consumed by their love of duality.
Manmohan Singhin spite of their repeated ablution and almsgiving are ruined by profane love.
Manmohan Singh (Punjabi)ਉਹ ਜਿਤਨਾ ਨ੍ਹਾਉਣ ਪਏ ਕਰਨ ਅਤੇ ਖੈਰਾਤ ਪਏ ਦੇਣ ਇਸਦੇ ਬਾਵਜੂਦ ਸੰਸਾਰੀ ਮੋਹ ਕਾਰਨ ਬਰਬਾਦ ਹੋ ਜਾਂਦੇ ਹਨ!
Fareedkot Teekaਸੋ ਪੁਰਸ ਤੀਰਥਾਦਿਕੋਂ ਕਾ ਸਨਾਨੁ ਔਰ ਦਾਨੁ ਜੇਤਾ ਕਛੁ ਕਰਤੇ ਹੈਂ, ਸੋ ਸਭੁ ਦ੍ਵੈਤ ਭਾਵਨਾ ਕਰ ਕਾਮਨਾ ਨਮਿਤ ਕਰਤੇ ਹੈਂ, ਤਿਸ ਕਰ ਕੇ ਖੁਆਰ ਹੋਤੇ ਹੈਂ। ਭਾਵ ਏਹਿ ਕਿ ਸਦਾ ਜਨਮਤੇ ਔਰੁ ਮਰਤੇ ਰਹਿਤੇ ਹੈਂ॥
Prof. Sahib Singhਉਹ ਜਿਤਨਾ ਭੀ (ਤੀਰਥ-) ਇਸ਼ਨਾਨ ਕਰਦੇ ਹਨ ਜਿਤਨਾ ਭੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖ਼ੁਆਰ ਹੀ ਕਰਦਾ ਹੈ।

ਪਦ ਅਰਥ ਜੇਤਾ = ਜਿਤਨਾ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ।

SikhNet (Spanish)ni sus abluciones ni sus caridades les sirven, ya que en la duda se retuercen

ਹਰਿ ਜੀਉ. ਆਪਣੀ ਕ੍ਰਿਪਾ ਕਰੇ; ਤਾ ਲਾਗੈ ਨਾਮ ਪਿਆਰੁ ॥

har jeeo. aapanee kripaa kare; taa laagai naam piaar |

Sant Singh KhalsaWhen the Dear Lord Himself grants His Grace, they are inspired to love the Naam.
Manmohan SinghIf Sire God shows His mercy then does man come to profess love for the Name.
Manmohan Singh (Punjabi)ਜੇਕਰ ਵਾਹਿਗੁਰੂ ਮਹਾਰਾਜ ਆਪਣੀ ਦਇਆ ਧਾਰੇ ਤਦ ਆਦਮੀ ਦੀ ਪ੍ਰੀਤ ਨਾਮ ਨਾਲ ਲੱਗ ਜਾਂਦੀ ਹੈ।
Fareedkot Teekaਜਬ ਵਾਹਿਗੁਰੂ ਅਪਨੀ ਕ੍ਰਿਪਾ ਕਰੇ, ਤਬ ਨਾਮ ਮੇਂ ਪਿਆਰ ਲਗਤਾ ਹੈ॥
Prof. Sahib Singhਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ, ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ।
SikhNet (Spanish)Si a uno el Señor lo bendice con Su Misericordia, se enamora del Naam, el Nombre del Señor.

ਨਾਨਕ. ਨਾਮੁ ਸਮਾਲਿ ਤੂ; ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥

naanak. naam samaal too; gur kai het apaar |5|20|53|

Sant Singh KhalsaO Nanak, immerse yourself in the Naam, through the Infinite Love of the Guru. ||5||20||53||
Manmohan SinghThrough the infinite Love of the Guru, O Nanak! do thou meditate on Lord's Name.
Manmohan Singh (Punjabi)ਗੁਰਾਂ ਦੇ ਬੇਅੰਤ ਪਿਆਰ ਦੇ ਜ਼ਰੀਏ ਹੈ ਨਾਨਕ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਜੀਵ! ਤੂੰ ਗੁਰੋਂ ਮੇਂ (ਅਪਾਰਿ) ਬਹੁਤ ਹੀ ਪ੍ਰੇਮ ਕਰ ਕੇ ਵਾਹਿਗੁਰੂ ਕੇ ਨਾਮ ਕੋ (ਸਮਾਲਿ) ਸਿਮਰ ॥੫॥੨੦॥੫੩॥
Prof. Sahib Singhਹੇ ਨਾਨਕ! ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤਿ ਨਾਲ ਤੂੰ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੫॥੨੦॥੫੩॥

ਪਦ ਅਰਥ ਸਮਾਲਿ = ਸਾਂਭ ਰੱਖ। ਅਪਾਰਿ ਹੇਤਿ = ਅਤੁੱਟ ਪ੍ਰੇਮ ਨਾਲ॥੫॥

SikhNet (Spanish)Dice Nanak, cultiva el Nombre del Señor a través del Amor Infinito del Guru. (5-20-53)
Answers quote the Granth verbatim with Ang citations. AI commentary is not Gurbani and not a religious ruling.