ਸਿਰੀਰਾਗੁ ਮਹਲਾ ੩ ॥
sireeraag mahalaa 3 | Ang 34
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਕਿਸੁ ਹਉ ਸੇਵੀ. ਕਿਆ ਜਪੁ ਕਰੀ; ਸਤਗੁਰ ਪੂਛਉ ਜਾਇ ॥
kis hau sevee. kiaa jap karee; satagur poochhau jaae | Ang 34
Sant Singh KhalsaWhom shall I serve? What shall I chant? I will go and ask the Guru.
Manmohan SinghWhom shall I serve? What shall I meditate upon? I go and ask the True Guru.
Manmohan Singh (Punjabi)ਮੈਂ ਕੀਹਦੀ ਟਹਿਲ ਕਰਾਂ? ਕਿਸ ਦਾ ਮੈਂ ਅਰਾਧਨ ਕਰਾਂ? ਸੱਚੇ ਗੁਰਾਂ ਕੋਲ ਜਾ ਕੇ ਮੈਂ ਪਤਾ ਕਰਦਾ ਹਾਂ।
Fareedkot Teekaਹੇ ਮਨ! ਜੇ ਕਰ ਤੇਰੇ ਕੋ ਐਸੀ ਆਸੰਕਾ ਹੋਵੈ ਕਿ ਮੈਂ ਕਿਸ ਕੋ ਜਾਇ ਕਰ ਪੂਛੋਂ, ਔਰ ਕਿਸ ਕੋ ਸੇਵਨ ਕਰੂੰ, ਪੁਨਃ ਕਿਸ ਨਾਮ ਕਾ ਜਪੁ ਕਰੂੰ, ਤਿਸ ਕਾ ਉਤਰ ਕਹਤੇ ਹੈਂ: ਸਤਿਗੁਰੋਂ ਸੇ ਜਾਇ ਕਰ ਪੂਛਹੁ॥
Prof. Sahib Singhਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ (ਵਿਕਾਰਾਂ ਤੋਂ ਬਚਣ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕੇਹੜਾ ਜਪ ਕਰਾਂ?ਪਦ ਅਰਥ ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਕਰੀ = ਕਰੀਂ, ਮੈਂ ਕਰਾਂ। ਜਾਇ = ਜਾ ਕੇ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ।
SikhNet (Spanish)¿A quién voy a servir? ¿En qué voy a meditar? Pregúntale al Guru Verdadero, a tu Dios.
ਸਤਗੁਰ ਕਾ ਭਾਣਾ ਮੰਨਿ ਲਈ; ਵਿਚਹੁ ਆਪੁ ਗਵਾਇ ॥
satagur kaa bhaanaa man lee; vichahu aap gavaae | Ang 34
Sant Singh KhalsaI will accept the Will of the True Guru, and eradicate selfishness from within.
Manmohan SinghI submit to the will of the True Guru and have expelled my self conceit from within me.
Manmohan Singh (Punjabi)ਮੈਂ ਸੱਚੇ ਗੁਰਾਂ ਦੀ ਰਜ਼ਾ ਮੂਹਰੇ ਸਿਰ ਨਿਵਾਉਂਦਾ ਹਾਂ, ਤੇ ਮੈਂ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿਤਾ ਹੈ।
Fareedkot Teekaਔਰ ਬੀਚ ਸੇ ਹੰਕਾਰ ਕੋ ਗਵਾਇ ਕਰ ਸਤਿਗੁਰੋਂ ਕਾ ਜੋ (ਭਾਣਾ) ਹੁਕਮੁ ਹੈ, ਸੋ ਮਾਨ ਲੈ, ਇਸ ਪ੍ਰਕਾਰ ਸੇਵਨ ਕਰ। ਭਾਵ ਇਹ ਕਿ ਨਿਰਹੰਕਾਰ ਹੋ ਕਰ ਜੋ ਸਤਿਗੁਰੂ ਕੀ ਆਗਿਆ ਕੋ ਪ੍ਰਮਾਨ ਕਰਨਾ ਹੈ, ਸੋ ਮੁਕਤਾਦਿ ਸਰਬ ਪਦਾਰਥੋਂ ਕੇ ਦੇਨਹਾਰਾ ਹੈ, ਤਾਂ ਤੇ ਸੋਈ ਧਾਰਨ ਕਰ॥
Prof. Sahib Singh(ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ) ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਗੁਰੂ ਦਾ ਹੁਕਮ ਮੰਨਾਂ।ਪਦ ਅਰਥ ਮੰਨਿ ਲਈ = ਮੰਨ ਲਈਂ, ਮੈਂ ਮੰਨ ਲਵਾਂ। ਆਪੁ = ਆਪਾ-ਭਾਵ।
SikhNet (Spanish)Sométete a Su Voluntad y haz a un lado tu ser.
ਏਹਾ ਸੇਵਾ ਚਾਕਰੀ; ਨਾਮੁ ਵਸੈ ਮਨਿ ਆਇ ॥
ehaa sevaa chaakaree; naam vasai man aae | Ang 34
Sant Singh KhalsaBy this work and service, the Naam shall come to dwell within my mind.
Manmohan SinghThis is the service and meditation of the Lord by which the Name comes and dwells in my mind.
Manmohan Singh (Punjabi)ਇਹ ਹੀ ਸੁਆਮੀ ਦੀ ਟਹਿਲ ਅਤੇ ਅਰਾਧਨਾ ਹੈ, ਜਿਸ ਦੁਆਰਾ ਨਾਮ ਆ ਕੇ ਮੇਰੇ ਚਿੱਤ ਵਿੱਚ ਟਿਕਦਾ ਹੈ।
Fareedkot Teekaਏਹੀ ਸੇਵਾ (ਚਾਕਰੀ) ਜੋ ਚਾਉ ਪੂਰਬਕ ਕਰੀਏ, ਐਸੀ ਸੇਵਾ ਕਰਨੇ ਸੇ ਨਾਮ ਮਨ ਮੇਂ ਆਇ ਕਰ ਇਸਥਿਤ ਹੋਤਾ ਹੈ॥
Prof. Sahib Singh(ਗੁਰੂ ਦਾ ਹੁਕਮ ਮੰਨਣਾ ਹੀ ਇਕ) ਐਸੀ ਸੇਵਾ ਹੈ ਐਸੀ ਚਾਕਰੀ ਹੈ (ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ) ਨਾਮ ਮਨ ਵਿਚ ਆ ਵੱਸਦਾ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)Sólo así entenderás el Verdadero Servicio del Señor y Su Nombre llegará hasta ti.
ਨਾਮੈ ਹੀ ਤੇ ਸੁਖੁ ਪਾਈਐ; ਸਚੈ ਸਬਦਿ ਸੁਹਾਇ ॥੧॥
naamai hee te sukh paaeeai; sachai sabad suhaae |1| Ang 34
Sant Singh KhalsaThrough the Naam, peace is obtained; I am adorned and embellished by the True Word of the Shabad. ||1||
Manmohan SinghThrough God's Name alone happiness is obtained and the man is adorned by True Word.
Manmohan Singh (Punjabi)ਕੇਵਲ ਰੱਬ ਦੇ ਨਾਮ ਰਾਹੀਂ ਹੀ ਖ਼ੁਸ਼ੀ ਮਿਲਦੀ ਹੈ ਅਤੇ ਬੰਦਾ ਸੱਚੇ ਸ਼ਬਦ ਦੁਆਰਾ ਸੁਭਾਇਮਾਨ ਹੋ ਜਾਂਦਾ ਹੈ।
Fareedkot Teekaਔਰ ਹਰਿ ਨਾਮ ਕਰ ਕੇ ਸੁਖੁ ਪ੍ਰਾਪਤਿ ਹੋਤਾ ਹੈ, ਔਰ ਸਚਾ ਸਬਦਿ ਜੋ ਹਰੀ ਨਾਮ ਕਾ ਉਪਦੇਸ਼ ਹੈ, ਤਿਸ ਕਰ ਕੇ ਹੀ ਜੀਵ ਸੋਭਾਇਮਾਨ ਹੋਤਾ ਹੈ॥੧॥
Prof. Sahib Singhਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੧॥ਪਦ ਅਰਥ ਸੁਹਾਇ = ਸੋਹਣਾ ਲੱਗੀਦਾ ਹੈ॥੧॥
SikhNet (Spanish)Sólo así lograrás la Paz y a través de la meditación en la Palabra del Shabd del Guru, recibirás la Bienaventuranza. (1)
ਮਨ ਮੇਰੇ. ਅਨਦਿਨੁ ਜਾਗੁ; ਹਰਿ ਚੇਤਿ ॥
man mere. anadin jaag; har chet | Ang 34
Sant Singh KhalsaO my mind, remain awake and aware night and day, and think of the Lord.
Manmohan SinghMy mind, night and day remain wakeful and ponder over God.
Manmohan Singh (Punjabi)ਮੇਰੀ ਆਤਮਾ ਰੈਣ ਦਿਹੁੰ ਸੁਚੇਤ ਰਹੁ ਅਤੇ ਵਾਹਿਗੁਰੂ ਦਾ ਚਿੰਤਨ ਕਰ।
Fareedkot Teekaਹੇ ਮੇਰੇ ਪ੍ਯਾਰੇ! ਹਰੀ ਕੇ ਸਿਮਰਨੇ ਮੇਂ ਰਾਤ੍ਰਿ ਦਿਨੁ ਜਾਗੁ, ਭਾਵ ਇਹ ਕਿ ਸਾਵਧਾਨ ਹੋ॥
Prof. Sahib Singhਹੇ ਮੇਰੇ ਮਨ! ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੁ, ਤੇ ਪਰਮਾਤਮਾ (ਦਾ ਨਾਮ) ਸਿਮਰ।ਪਦ ਅਰਥ ਅਨਦਿਨੁ = ਹਰ ਰੋਜ਼। ਜਾਗੁ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ। ਚੇਤਿ = ਸਿਮਰ।
SikhNet (Spanish)Oh mi mente, consérvate despierta noche y día y medita en tu Señor.
ਆਪਣੀ ਖੇਤੀ ਰਖਿ ਲੈ; ਕੂੰਜ ਪੜੈਗੀ ਖੇਤਿ ॥੧॥ ਰਹਾਉ ॥
aapanee khetee rakh lai; koonj parraigee khet |1| rahaau | Ang 34
Sant Singh KhalsaProtect your crops, or else the birds shall descend on your farm. ||1||Pause||
Manmohan SinghProtect thy crop else the swallow shall descend on the farm. Pause.
Manmohan Singh (Punjabi)ਆਪਣੀ ਫਸਲ ਦਾ ਬਚਾ ਕਰ ਲੈ, ਨਹੀਂ ਤਾਂ ਤੇਰੀ ਪੈਲੀ ਉਤੇ ਕੁਲੰਗ ਆ ਉਤਰੇਗਾ। ਠਹਿਰਾਉ।
Fareedkot Teekaਤਾਂ ਤੇ ਤੂੰ ਪਰਾਣ ਰੂਪ ਅਪਨੀ ਖੇਤੀ ਕੋ ਰਾਖ ਲੈ, ਭਾਵ ਏਹ ਕਿ ਨਾਮ ਸਿਮਰਨੇ ਸੇ ਸਫਲ ਕਰ ਲੈ, ਨਹੀਂ ਤੋ ਮ੍ਰਿਤੂ ਰੂਪੀ ਕੂੰਜ ਸਰੀਰ ਰੂਪੀ ਖੇਤ੍ਰ ਮੇਂ ਪੜੇਗੀ। ਵਾ ਅੰਤਹਕਰਣ ਰੂਪੁ ਜੋ ਖੇਤ੍ਰ ਹੈ ਤਿਸ ਮੇਂ ਤ੍ਰਿਸ਼ਨਾ ਰੂਪੁ ਕੂੰਜ ਪੜੇਗੀ, ਤਿਸ ਤੇ ਸੁਭ ਗੁਣ ਰੂਪੀ ਖੇਤੀ ਕੋ ਬਚਾਇ ਲੈ॥੧॥
Prof. Sahib Singhਇਸ ਤਰ੍ਹਾਂ ਆਪਣੇ ਆਤਮਕ ਜੀਵਨ ਦੀ ਫ਼ਸਲ (ਇਹਨਾਂ ਵਿਕਾਰਾਂ ਤੋਂ) ਬਚਾ ਲੈ। ਅੰਤ ਨੂੰ ਤੇਰੇ ਉਮਰ ਦੇ ਖੇਤ ਵਿਚ ਕੂੰਜ ਆ ਪਏਗੀ (ਭਾਵ, ਬਿਰਧ ਅਵਸਥਾ ਆ ਪਹੁੰਚੇਗੀ) ॥੧॥ ਰਹਾਉ ॥ਪਦ ਅਰਥ ਖੇਤਿ = ਖੇਤ ਵਿਚ। ਖੇਤੀ = ਫ਼ਸਲ, ਆਤਮਕ ਜੀਵਨ। ਕੂੰਜ = (ਭਾਵ) ਬਿਰਧ ਅਵਸਥਾ॥੧॥ਰਹਾਉ॥
SikhNet (Spanish)Protege la granja, porque si no, las golondrinas se comerán tu cosecha. (1-Pausa)
ਮਨ ਕੀਆ ਇਛਾ ਪੂਰੀਆ; ਸਬਦਿ ਰਹਿਆ ਭਰਪੂਰਿ ॥
man keea ichhaa pooreea; sabad rahiaa bharapoor | Ang 34
Sant Singh KhalsaThe desires of the mind are fulfilled, when one is filled to overflowing with the Shabad.
Manmohan SinghHe, who is filled with God's Name, has his heart's desires fulfilled.
Manmohan Singh (Punjabi)ਜੋ ਹਰੀ ਦੇ ਨਾਮ ਨਾਲ ਪਰੀ-ਪੂਰਨ ਹੈ, ਉਸ ਦੀਆਂ ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਤਿਸ ਸਬਦਿ ਕਰ ਕੇ ਮਨ ਕੀ ਸਰਬ ਇਛਾ ਪੂਰਨ ਹੂਈ ਹੈਂ, ਭਾਵ ਏਹ ਕਿ ਨਿਬ੍ਰਿਤਿ ਹੋਤੀ ਭਈ ਹੈਂ। ਅਰੁ ਮਨ ਸੁਭ ਗੁਨੋਂ ਕਰ ਭਰਪੂਰ ਹੋ ਰਹਾ ਹੈ, ਭਾਵ ਏਹ ਕਿ ਤ੍ਰਿਪਤਿ ਭਯਾ ਹੈ॥
Prof. Sahib Singhਜੇਹੜੇ ਬੰਦੇ ਪਰਮਾਤਮਾ ਦੇ ਅਦਬ ਵਿਚ ਤੇ ਪ੍ਰੇਮ ਵਿਚ ਰਹਿ ਕੇ ਉਸਦੀ ਭਗਤੀ ਦਿਨ ਰਾਤ ਕਰਦੇ ਹਨ, ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹਨਾਂ ਦਾ ਮਨ ਕਾਮਨਾ-ਰਹਿਤ ਹੋ ਜਾਂਦਾ ਹੈ)।ਪਦ ਅਰਥ ਇਛਾ = ਭਾਵਨੀਆਂ। ਸਬਦਿ = ਸ਼ਬਦ ਵਿਚ (ਜੁੜਿਆਂ)।
SikhNet (Spanish)Los que viven plenos en la Palabra, satisfechos encuentran los deseos de su mente.
ਭੈ ਭਾਇ. ਭਗਤਿ ਕਰਹਿ ਦਿਨੁ ਰਾਤੀ; ਹਰਿ ਜੀਉ ਵੇਖੈ ਸਦਾ ਹਦੂਰਿ ॥
bhai bhaae. bhagat kareh din raatee; har jeeo vekhai sadaa hadoor | Ang 34
Sant Singh KhalsaOne who fears, loves, and is devoted to the Dear Lord day and night, sees Him always close at hand.
Manmohan SinghHe, who fears, loves and serves the Lord day and night ever sees the Venerable God just close at hand.
Manmohan Singh (Punjabi)ਜੋ ਸੁਆਮੀ ਦੇ ਡਰ, ਪਿਆਰ ਤੇ ਸੇਵਾ ਅੰਦਰ ਦਿਹੁੰ ਰੈਣ ਵਿਚਰਦਾ ਹੈ, ਉਹ ਮਾਣਨੀਯ ਵਾਹਿਗੁਰੂ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਤੱਕਦਾ ਹੈ।
Fareedkot Teekaਐਸੇ ਪੁਰਸ ਰਿਦੇ ਮੇਂ ਵਾਹਿਗੁਰੂ ਕਾ ਭੈ ਧਾਰਨ ਕਰ ਕੇ ਦਿਨ ਰਾਤ੍ਰੀ ਨਿਰੰਤਰ ਤਿਸ ਕੀ ਪ੍ਰੇਮਾਭਗਤੀ ਕਰਤੇ ਹੈਂ, ਔਰ ਹਰਿ ਜੀਉ ਕੋ ਸਰਬ ਕਾ (ਹਦੂਰਿ) ਪ੍ਰਤੱਛ ਦੇਖਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ।ਪਦ ਅਰਥ ਭੈ = ਅਦਬ ਵਿਚ (ਰਹਿ ਕੇ)। ਭਾਇ = ਪ੍ਰੇਮ ਵਿਚ। ਹਦੂਰਿ = ਹਾਜ਼ਰ-ਨਾਜ਼ਰ; ਅੰਗ-ਸੰਗ।
SikhNet (Spanish)Reverencia aman al Señor y así meditan en Él, y ven la Presencia contundente del Señor ante ellos.
ਸਚੈ ਸਬਦਿ ਸਦਾ ਮਨੁ ਰਾਤਾ; ਭ੍ਰਮੁ ਗਇਆ ਸਰੀਰਹੁ ਦੂਰਿ ॥
sachai sabad sadaa man raataa; bhram geaa sareerahu door | Ang 34
Sant Singh KhalsaDoubt runs far away from the bodies of those, whose minds remain forever attuned to the True Word of the Shabad.
Manmohan SinghDoubt flees away from the body of him whose soul ever remains imbued with the True Name.
Manmohan Singh (Punjabi)ਸੰਦੇਹ ਉਸ ਦੀ ਦੇਹਿ ਪਾਸੋਂ ਦੁਰੇਡੇ ਨੱਸ ਜਾਂਦਾ ਹੈ, ਜਿਸ ਦੀ ਆਤਮਾ ਹਮੇਸ਼ਾਂ ਸੱਚੇ ਨਾਮ ਨਾਲ ਰੰਗੀ ਰਹਿੰਦੀ ਹੈ।
Fareedkot Teekaਤਿਨ ਪੁਰਸ਼ੋਂ ਕਾ ਮਨ ਸਚਿ ਬ੍ਰਹਮ ਸਰੂਪ ਮੇਂ ਸਦੀਵ (ਰਾਤਾ) ਰੰਗ ਹੂਆ ਹੈ, ਯਾਂ ਤੇ ਤਿਨ ਕੇ ਸਰੀਰ ਸੇ, ਭਾਵ ਏਹ ਕਿ ਅੰਤਰ ਸੇ ਭ੍ਰਮ ਨਿਬ੍ਰਿਤਿ ਹੋ ਗ੍ਯਾ ਹੈ॥
Prof. Sahib Singhਉਹਨਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗਿਆ ਰਹਿੰਦਾ ਹੈ, ਭਟਕਣਾ ਉਨ੍ਹਾਂ ਦੇ ਸਰੀਰ ਵਿਚੋਂ ਉੱਕਾ ਹੀ ਮਿੱਟ ਜਾਂਦੀ ਹੈ।ਪਦ ਅਰਥ ਭ੍ਰਮੁ = ਭਟਕਣਾ। ਸਰੀਰਹੁ = ਸਰੀਰ ਵਿਚੋਂ।
SikhNet (Spanish)Su mente es henchida con la Palabra Verdadera y la duda es disipada de sus vidas.
ਨਿਰਮਲੁ ਸਾਹਿਬੁ ਪਾਇਆ; ਸਾਚਾ ਗੁਣੀ ਗਹੀਰੁ ॥੨॥
niramal saahib paaeaa; saachaa gunee gaheer |2| Ang 34
Sant Singh KhalsaThe Immaculate Lord and Master is found. He is True; He is the Ocean of Excellence. ||2||
Manmohan SinghHe attains to the Immaculate Lord who is True and an Ocean of Excellences.
Manmohan Singh (Punjabi)ਉਹ ਪਵਿੱਤਰ ਪ੍ਰਭੂ ਨੂੰ ਪਾ ਲੈਂਦਾ ਹੈ, ਜੋ ਸੱਚਾ ਅਤੇ ਸ਼੍ਰੇਸ਼ਟਤਾਈਆਂ ਦਾ ਸਮੁੰਦਰ ਹੈ।
Fareedkot Teekaਔਰ ਮਾਇਆ ਔਰ ਅਵਿਦ੍ਯਾ ਰੂਪ ਮਲ ਸੇ ਰਹਿਤ ਜੋ (ਸਾਚਾ) ਮਾਲਕ ਗੁਣੋਂ ਕਾ (ਗਹੀਰੁ) ਸਮੁੰਦ੍ਰ ਪਰਮੇਸ੍ਵਰ ਹੈ, ਸੋ ਉਨ ਕੋ ਪ੍ਰਾਪਤਿ ਭਯਾ ਹੈ॥੨॥
Prof. Sahib Singhਉਹ ਸਦਾ-ਥਿਰ ਰਹਿਣ ਵਾਲੇ ਗੁਣਾਂ ਦੇ ਖ਼ਜ਼ਾਨੇ ਪਵਿੱਤਰ ਸਰੂਪ ਮਾਲਕ-ਪ੍ਰਭੂ ਨੂੰ ਮਿਲ ਪੈਂਦੇ ਹਨ ॥੨॥ਪਦ ਅਰਥ ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ॥੨॥
SikhNet (Spanish)Ellos obtienen al Maestro, el más Santo de los Santos, el Verdadero, el Tesoro de Bondad. (2)
ਜੋ ਜਾਗੇ ਸੇ ਉਬਰੇ; ਸੂਤੇ ਗਏ ਮੁਹਾਇ ॥
jo jaage se ubare; soote ge muhaae | Ang 34
Sant Singh KhalsaThose who remain awake and aware are saved, while those who sleep are plundered.
Manmohan SinghThey who remain awake, are saved. They who are asleep, are plundered.
Manmohan Singh (Punjabi)ਜੋ ਖ਼ਬਰਦਾਰ ਰਹਿੰਦੇ ਹਨ, ਉਹ ਬਚ ਜਾਂਦੇ ਹਨ। ਸੁੱਤੇ ਪਏ ਲੁੱਟੇ ਜਾਂਦੇ ਹਨ।
Fareedkot Teekaਹੇ ਮਨ! ਜੋ ਅਵਿਦ੍ਯਾ ਰੂਪੀ ਨਿੰਦ੍ਰਾ ਸੇ ਜਾਗੇ ਅਰਥਾਤ ਸਾਵਧਾਨ ਭਏ ਹੈਂ, ਸੋਈ (ਉਬਰੇ) ਮ੍ਰਿਤੂ ਵਾ ਤ੍ਰਿਸ਼ਨਾ ਰੂਪੀ ਕੂੰਜ ਸੇ ਬਚ ਰਹੇ ਹੈਂ। ਔਰ ਜੋ ਅਗ੍ਯਾਨ ਰੂਪੁ ਨਿੰਦ੍ਰਾ ਕਰ ਅਚੇਤ ਹੋ ਰਹੇ ਹੈਂ, ਸੋ ਪੁਰਸ਼ ਅਪਨੀ ਪ੍ਰਾਣ ਰੂਪੀ ਖੇਤੀ ਕੋ ਮ੍ਰਿਤੂ ਰੂਪੀ ਕੂੰਜ ਸੇ ਲੁਟਾਇ ਕਰ ਚਲੇ ਗਏ ਹੈਂ॥
Prof. Sahib Singhਜੇਹੜੇ ਬੰਦੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ (ਵਿਕਾਰਾਂ ਤੋਂ) ਬਚ ਜਾਂਦੇ ਹਨ। ਜੇਹੜੇ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੌਂ ਜਾਂਦੇ ਹਨ, ਉਹ ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਜਾਂਦੇ ਹਨ।ਪਦ ਅਰਥ ਗਏ ਮੁਹਾਇ = (ਆਤਮਕ ਜੀਵਨ) ਲੁਟਾ ਕੇ (ਇਥੋਂ) ਗਏ। ਵਿਹਾਇ ਗਇਆ = ਬੀਤ ਗਿਆ।
SikhNet (Spanish)que se conservaron despiertos fueron salvados, los que se durmieron, fueron robados.
ਸਚਾ ਸਬਦੁ. ਨ ਪਛਾਣਿਓ; ਸੁਪਨਾ ਗਇਆ ਵਿਹਾਇ ॥
sachaa sabad. na pachhaanio; supanaa geaa vihaae | Ang 34
Sant Singh KhalsaThey do not recognize the True Word of the Shabad, and like a dream, their lives fade away.
Manmohan SinghThey recognise not the True Name and their life passes off like a dream.5
Manmohan Singh (Punjabi)ਉਹ ਸੱਚੇ ਨਾਮ ਨੂੰ ਨਹੀਂ ਸਿੰਞਾਣਦੇ ਅਤੇ ਉਨ੍ਹਾਂ ਦੀ ਜਿੰਦਗੀ ਸੁਫਨੇ ਦੀ ਮਾਨਿੰਦ ਬੀਤ ਜਾਂਦੀ ਹੈ।
Fareedkot Teekaਸੱਤ ਜੋ (ਸਬਦੁ) ਬ੍ਰਹਮ ਹੈ, ਸੋ ਜਾਨਿਆ ਨਹੀਂ ਹੈ। ਜਿਸ ਸੰਸਾਰ ਮੇਂ ਲਗ ਕਰ ਤਿਸ ਕੋ ਬਿਸਾਰ ਦੀਆ ਥਾ, ਸੋ ਭੀ ਸ੍ਵਪਨੇ ਵਤ ਬਿਹਾਇ ਗਿਆ। ਭਾਵ ਏਹ ਕਿ ਜਿਨ ਸੰਸਾਰ ਕੇ ਪਦਾਰਥੋਂ ਮੇਂ ਚਿਤ ਲਗਾਇ ਕਰ ਪਰਮੇਸ੍ਵਰ ਸੇ ਭੂਲ ਗਿਆ ਥਾ, ਸੋ ਤਿਨ ਪਦਾਰਥੋਂ ਕਾ ਸਮੂਹ ਭੀ ਸੁਪਨਵਤ ਨਸ਼ਟ ਹੋ ਜਾਤਾ ਹੈ॥
Prof. Sahib Singhਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ (ਵਿਅਰਥ) ਬੀਤ ਜਾਂਦੀ ਹੈ।
SikhNet (Spanish)Pues, al no concebir la Palabra Verdadera, su vida transcurrió como un sueño.
ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਇ ॥
sunye ghar kaa paahunaa; jiau aaeaa tiau jaae | Ang 34
Sant Singh KhalsaLike guests in a deserted house, they leave just exactly as they have come.
Manmohan SinghLike the guest of a deserted house, as he came so does he go.
Manmohan Singh (Punjabi)ਸੱਖਣੇ ਘਰ ਦੇ ਪਰਾਹੁਣੇ ਦੀ ਤਰ੍ਹਾਂ, ਜਿਸ ਤਰ੍ਹਾਂ ਉਹ ਆਇਆ ਹੈ, ਉਸੇ ਤਰ੍ਹਾਂ ਹੀ ਚਲਿਆ ਜਾਂਦਾ ਹੈ।
Fareedkot Teekaਜੈਸੇ (ਸੁੰਞੇ) ਉਜੜੇ ਹੂਏ ਗ੍ਰਹ ਮੇਂ ਪਰਾਹੁਣਾ, ਜੈਸਾ ਭੂਖਾ ਆਇਆ ਤਹਾਂ ਤੇ ਤੈਸੇ ਭੁਖਾ ਹੀ ਨਿਰਾਸ ਹੋ ਕਰ ਚਲਾ ਜਾਤਾ ਹੈ॥
Prof. Sahib Singhਉਹ ਜਗਤ ਤੋਂ ਤਿਵੇਂ ਹੀ ਖ਼ਾਲੀ-ਹੱਥ ਚਲੇ ਜਾਂਦੇ ਹਨ) ਜਿਵੇਂ ਕਿਸੇਂ ਸੁੰਞੇ ਘਰ ਵਿਚ ਕੋਈ ਪ੍ਰਾਹੁਣਾ ਆ ਕੇ ਚਲਾ ਜਾਂਦਾ ਹੈ।ਪਦ ਅਰਥ ਪਾਹੁਣਾ = ਪ੍ਰਾਹੁਣਾ।
SikhNet (Spanish)De la misma manera como un invitado que llega a una casa desierta, se va, así como llega.
ਮਨਮੁਖ ਜਨਮੁ ਬਿਰਥਾ ਗਇਆ; ਕਿਆ ਮੁਹੁ ਦੇਸੀ ਜਾਇ ॥੩॥
manamukh janam birathaa geaa; kiaa muhu desee jaae |3| Ang 35
Sant Singh KhalsaThe life of the self-willed manmukh passes uselessly. What face will he show when he passes beyond? ||3||
Manmohan SinghThe life of an apostate passes away in vain. What face shall he show on arrival before God?
Manmohan Singh (Punjabi)ਅਧਰਮੀ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ। ਵਾਹਿਗੁਰੂ ਮੂਹਰੇ ਜਾ ਕੇ ਉਹ ਕਿਹੜਾ ਮੂੰਹ ਵਿਖਾਏਗਾ?
Fareedkot Teekaਮਨਮੁਖ ਪੁਰਸ਼ ਕਾ ਜਨਮ ਬ੍ਯਰਥ ਹੀ ਗਇਆ ਹੈ, ਆਗੇ ਪਰਲੋਕ ਮੇਂ ਜਾਕਰ ਕ੍ਯਾ ਮੁਖ ਦੇਵੇਗਾ। ਭਾਵ ਏਹ ਕਿ ਲਜਾ ਕੋ ਪ੍ਰਾਪਤਿ ਹੋ ਕਰ ਸਨਮੁਖ ਨੇਤ੍ਰ ਭੀ ਨਹੀਂ ਕਰ ਸਕੇਗਾ॥੩॥☬ਅਬ ਗੁਰਮੁਖੋਂ ਕਾ ਨਿਸਚਾ ਕਥਨ ਕਰਤੇ ਹੈਂ:
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ। ਉਹ ਇਥੋਂ ਜਾ ਕੇ ਅਗਾਂਹ ਕੀਹ ਮੂੰਹ ਵਿਖਾਇਗਾ? (ਭਾਵ, ਪ੍ਰਭੂ ਦੀ ਹਾਜ਼ਰੀ ਵਿਚ ਸ਼ਰਮਿੰਦਾ ਹੀ ਹੋਵੇਗਾ) ॥੩॥ਪਦ ਅਰਥ ਜਾਇ = ਜਾ ਕੇ॥੩॥
SikhNet (Spanish)La vida del arrogante Manmukj es totalmente vana, ¿con que cara va a enfrentar al Señor? (3)
ਸਭ ਕਿਛੁ ਆਪੇ ਆਪਿ ਹੈ; ਹਉਮੈ ਵਿਚਿ. ਕਹਨੁ ਨ ਜਾਇ ॥
sabh kichh aape aap hai; haumai vich. kehan na jaae | Ang 35
Sant Singh KhalsaGod Himself is everything; those who are in their ego cannot even speak of this.
Manmohan SinghThe Lord Himself is all in all. In pride man cannot utter His Name.
Manmohan Singh (Punjabi)ਸੁਆਮੀ ਖੁਦ-ਬ-ਖੁਦ ਹੀ ਸਾਰਾ ਕੁਝ ਹੈ। ਹੰਕਾਰ ਅੰਦਰ ਇਨਸਾਨ ਉਸ ਦਾ ਨਾਮ ਉਚਾਰਨ ਨਹੀਂ ਕਰ ਸਕਦਾ।
Fareedkot Teekaਜੋ ਸੰਪੂਰਨ ਪ੍ਰਪੰਚ ਹੈ, ਸੋ ਸਭ ਆਪਨਾ ਆਪ ਹੀ ਹੈ ਅਰਥਾਤ ਬ੍ਰਹਮ ਰੂਪ ਹੈ। ਪਰੰਤੂ ਜਬ ਤਕ (ਵਿਚਿ) ਅੰਤਹਕਰਣ ਮੇਂ ਅਹੰਤਾ ਮਮਤਾ ਰਹਿਤੀ ਹੈ, ਤਬ ਤਕ ਯੇਹਿ ਨਹੀਂ ਕਹਾ ਜਾਤਾ ਹੈ ਕਿ ਸਰਬ ਹੀ ਪਰਮੇਸ਼੍ਵਰੁ ਹੈ॥
Prof. Sahib Singh(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਦੇ ਸਮਰਥ ਹੈ, (ਉਂਞ) ਹਉਮੈ ਵਿਚ ਫਸਿਆਂ (ਇਹ ਸੱਚਾਈ) ਆਖੀ ਨਹੀਂ ਜਾ ਸਕਦੀ (ਭਾਵ, ਹਉਮੈ ਵਿਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ-ਜੋਗ ਹੈ)।ਪਦ ਅਰਥ ਕਹਨੁ ਨ ਜਾਇ = ਆਖਿਆ ਨਹੀਂ ਜਾ ਸਕਦਾ।
SikhNet (Spanish)Él, el Señor, es Todo en todo; no reconocemos este hecho a causa de nuestro ego.
ਗੁਰ ਕੈ ਸਬਦਿ ਪਛਾਣੀਐ; ਦੁਖੁ ਹਉਮੈ ਵਿਚਹੁ ਗਵਾਇ ॥
gur kai sabad pachhaaneeai; dukh haumai vichahu gavaae | Ang 35
Sant Singh KhalsaThrough the Word of the Guru's Shabad, He is realized, and the pain of egotism is eradicated from within.
Manmohan SinghThrough the Guru's word is He realised and the disease of pride is eradicated from within.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਵਾਹਿਗੁਰੂ ਦਾ ਅਨੁਭਵ ਹੁੰਦਾ ਹੈ ਅਤੇ ਹੰਕਾਰ ਦੀ ਬੀਮਾਰੀ ਅੰਦਰੋਂ ਪੁੱਟੀ ਜਾਂਦੀ ਹੈ।
Fareedkot Teekaਇਸ ਸੇ ਗੁਰੋਂ ਕੇ (ਸਬਦਿ) ਉਪਦੇਸ਼ ਕਰ ਅਹੰਤਾ ਮਮਤਾ ਰੂਪੁ ਦੁਖ ਮਨ ਕੇ ਬੀਚ ਸੇ ਗਵਾਇ ਕਰ, ਐਸੇ ਪਛਾਣੀਤਾ ਹੈ ਕਿ ਸਰਬ ਜਗਤੁ ਬ੍ਰਹਮੁ ਸਰੂਪੁ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)A través de la Palabra del Guru Él es concebido, y es así como hacemos a un lado nuestro ego.
ਸਤਗੁਰੁ ਸੇਵਨਿ ਆਪਣਾ; ਹਉ. ਤਿਨ ਕੈ ਲਾਗਉ ਪਾਇ ॥
satagur sevan aapanaa; hau. tin kai laagau paae | Ang 35
Sant Singh KhalsaI fall at the feet of those who serve their True Guru.
Manmohan SinghI fall at the feet of those who wait upon their own True Guru.
Manmohan Singh (Punjabi)ਮੈਂ ਉਨ੍ਹਾਂ ਦੇ ਪੈਰੀਂ ਪੈਦਾ ਹਾਂ, ਜੋ ਆਪਣੇ ਨਿੱਜ਼ ਦੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਜੋ ਪੁਰਸ ਆਪਨੇ ਸਤਿਗੁਰੂ ਕੋ ਸੇਵਨ ਕਰਤੇ ਹੈਂ, ਮੈਂ ਤਿਨ ਕੇ ਚਰਨੀ ਲਗਤਾ ਹੂੰ॥
Prof. Sahib Singhਜੇਹੜੇ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ (ਭਾਵ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ), ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।ਪਦ ਅਰਥ ਲਾਗਉ = ਲਾਗਉਂ, ਮੈਂ ਲੱਗਦਾ ਹਾਂ।
SikhNet (Spanish)Ofrezco mi obediencia a aquéllos que sirven a su Guru Verdadero.
ਨਾਨਕ. ਦਰਿ ਸਚੈ ਸਚਿਆਰ ਹਹਿ; ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥
naanak. dar sachai sachiaar heh; hau tin balihaarai jaau |4|21|54| Ang 35
Sant Singh KhalsaO Nanak, I am a sacrifice to those who are found to be true in the True Court. ||4||21||54||
Manmohan SinghNanak, I am a sacrifice unto those, who are found true in the True Court.
Manmohan Singh (Punjabi)ਨਾਨਕ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਸੱਚੀ ਦਰਗਾਹ ਅੰਦਰ ਸੱਚੇ ਪਾਏ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ (ਸਚੈ) ਵਾਹਿਗੁਰੂ ਕੇ ਦ੍ਵਾਰੇ ਮੇਂ (ਸਚਿਆਰ) ਸਚੇ ਭਏ ਹੈਂ, ਮੈਂ ਤਿਨ ਗੁਰਮੁਖੋਂ ਕੇ ਬਲਿਹਾਰਨੇ ਜਾਤਾ ਹੂੰ॥੪॥੨੧॥੫੪॥
Prof. Sahib Singhਹੇ ਨਾਨਕ! (ਆਖ-) ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੪॥੨੧॥੫੪॥{34-35}ਪਦ ਅਰਥ ਹਹਿ = ਹਨ। ਦਰਿ = ਦਰ ਤੇ॥੪॥
SikhNet (Spanish)Nanak ofrece su ser en sacrificio a aquéllos que son considerados dignos de Fe en la Corte del Señor. (4-2-54)