ਸਿਰੀਰਾਗੁ ਮਹਲਾ ੩ ॥
sireeraag mahalaa 3 | Ang 33
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਕਿਰਪਾ ਕਰੇ ਗੁਰੁ ਪਾਈਐ; ਹਰਿ ਨਾਮੋ ਦੇਇ ਦ੍ਰਿੜਾਇ ॥
kirapaa kare gur paaeeai; har naamo dee drirraae | Ang 33
Sant Singh KhalsaBy His Grace, the Guru is found, and the Name of the Lord is implanted within.
Manmohan SinghWhen God shows mercy the Guru is found and he implants God's Name with the man.
Manmohan Singh (Punjabi)ਜਦੋਂ ਵਾਹਿਗੁਰੂ ਮਿਹਰ ਕਰੇ, ਗੁਰੂ ਜੀ ਮਿਲ ਪੈਦੇ ਹਨ ਅਤੇ ਉਹ ਬੰਦੇ ਦੇ ਅੰਦਰ ਹਰੀ ਨਾਮ ਪੱਕਾ ਕਰ ਦਿੰਦੇ ਹਨ।
Fareedkot Teekaਹੇ ਭਾਈ! ਜਬ ਪਰਮੇਸ੍ਵਰੁ ਅਪਣੀ ਕ੍ਰਿਪਾ ਕਰਤਾ ਹੈ ਤਬ ਗੁਰੂ ਪ੍ਰਾਪਤਿ ਹੋਤੇ ਹੈਂ, ਔਰੁ ਜਬ ਗੁਰੂ ਕ੍ਰਿਪਾ ਕਰਤੇ ਹੈਂ ਤਬ ਧ੍ਰੂਵਾਦਿ ਵਤ ਹਰੀ ਕਾ ਨਾਮੁ (ਦ੍ਰਿੜਾਇ) ਨਿਸਚਯ ਕਰਾਇ ਦੇਤੇ ਹੈਂ॥
Prof. Sahib Singh(ਜਦੋਂ ਪਰਮਾਤਮਾ) ਕਿਰਪਾ ਕਰਦਾ ਹੈ (ਤਾਂ) ਗੁਰੂ ਮਿਲਦਾ ਹੈ (ਗੁਰੂ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।ਪਦ ਅਰਥ ਨਾਮੋ = ਨਾਮੁ। ਦੇਇ ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।
SikhNet (Spanish)A través de Su Gracia, encontramos al Guru, y a través del Guru el Nombre es engarzado en nuestro corazón.
ਬਿਨੁ ਗੁਰ. ਕਿਨੈ ਨ ਪਾਇਓ; ਬਿਰਥਾ ਜਨਮੁ ਗਵਾਇ ॥
bin gur. kinai na paaeo; birathaa janam gavaae | Ang 33
Sant Singh KhalsaWithout the Guru, no one has obtained it; they waste away their lives in vain.
Manmohan SinghWithout the Guru no one has obtained the Name and the man loses his life in vain.
Manmohan Singh (Punjabi)ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਨਾਮ ਪਰਾਪਤ ਨਹੀਂ ਹੋਇਆ ਅਤੇ ਆਦਮੀ ਆਪਣਾ ਜੀਵਨ ਨਿਸਫਲ ਗੁਆ ਲੈਂਦਾ ਹੈ।
Fareedkot Teekaਪਰੰਤੂ ਗੁਰੋਂ ਸੇ ਬਿਨਾ ਸ੍ਵਤੰਤ੍ਰ ਕਿਸੀ ਨੇ ਹਰੀ ਨਾਮੁ ਨਹੀਂ ਪਾਇਆ ਹੈ। ਮਨਮੁਖ ਜੀਵ ਅਪਨੇ ਜਨਮ ਕੋ ਬ੍ਯਰਥ ਹੀ ਗਵਾਇ ਕਰ ਚਲੇ ਜਾਤੇ ਹੈਂ॥
Prof. Sahib Singh(ਕਦੇ ਭੀ) ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾ (ਪਰਮਾਤਮਾ ਨੂੰ) ਨਹੀਂ ਪ੍ਰਾਪਤ ਕੀਤਾ (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ ਉਹ) ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।ਪਦ ਅਰਥ ਕਿਨੈ = ਕਿਸੇ ਨੇ ਭੀ।
SikhNet (Spanish)Nadie ha encontrado al Señor sin el Guru, todos los que han tratado han perdido su vida en vano.
ਮਨਮੁਖ ਕਰਮ ਕਮਾਵਣੇ; ਦਰਗਹ ਮਿਲੈ ਸਜਾਇ ॥੧॥
manamukh karam kamaavane; daragah milai sajaae |1| Ang 33
Sant Singh KhalsaThe self-willed manmukhs create karma, and in the Court of the Lord, they receive their punishment. ||1||
Manmohan SinghAn apostate does misdeeds and he suffers punishment in Lord's Court.
Manmohan Singh (Punjabi)ਅਧਰਮੀ ਕੂਕਰਮ ਕਰਦਾ ਹੈ ਅਤੇ ਉਸ ਨੂੰ ਸਾਈਂ ਦੇ ਦਰਬਾਰ ਅੰਦਰ ਦੰਡ ਮਿਲਦਾ ਹੈ।
Fareedkot Teekaਮਨਮੁਖ ਐਸੇ ਕਰਮ ਕਰਤੇ ਹੈਂ ਜਿਨ ਕਰ ਕੇ ਪਰਲੋਕ ਮੇਂ ਸਜਾਇ ਮਿਲੇ, ਕ੍ਯੋਂਕਿ ਦੁਖ ਭੋਗਤੇ ਹੈਂ ਵਹੀ ਮਨਮੁਖੋਂ ਕੋ ਸਜਾਇ ਹੈ॥੧॥
Prof. Sahib Singhਆਪਣੇ ਮਨ ਦੇ ਪਿੱਛੇ ਤੁਰ ਕੇ (ਮਿੱਥੇ ਹੋਏ ਧਾਰਮਿਕ) ਕੰਮ (ਭੀ) ਕੀਤਿਆਂ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ ॥੧॥
SikhNet (Spanish)Los arrogantes Manmukjs andan su propio camino y encuentran para sí las consecuencias de sus acciones en la Corte del Señor. (1)
ਮਨ ਰੇ; ਦੂਜਾ ਭਾਉ ਚੁਕਾਇ ॥
man re; doojaa bhaau chukaae | Ang 33
Sant Singh KhalsaO mind, give up the love of duality.
Manmohan SinghO my Soul! forsake another's love.
Manmohan Singh (Punjabi)ਹੇ ਮੇਰੀ ਆਤਮਾ! ਹੋਰਸੁ ਦੀ ਪ੍ਰੀਤ ਨੂੰ ਤਿਆਗ ਦੇ।
Fareedkot Teekaਹੇ ਭਾਈ ਪ੍ਯਾਰੇ! ਤੂੰ ਦ੍ਵੈਤ ਭਾਵਨਾ ਕੋ ਰਿਦੇ ਸੇ (ਚੁਕਾਇ) ਦੂਰ ਕਰੁ॥
Prof. Sahib Singhਹੇ ਮੇਰੇ ਮਨ! (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ।
SikhNet (Spanish)Oh mi mente, haz a un lado tus dudas.
ਅੰਤਰਿ ਤੇਰੈ ਹਰਿ ਵਸੈ; ਗੁਰ ਸੇਵਾ ਸੁਖੁ ਪਾਇ ॥ ਰਹਾਉ ॥
antar terai har vasai; gur sevaa sukh paae | rahaau | Ang 33
Sant Singh KhalsaThe Lord dwells within you; serving the Guru, you shall find peace. ||Pause||
Manmohan SinghWithin thee abides God. Do thou attain to peace by serving the Guru. Pause.
Manmohan Singh (Punjabi)ਤੇਰੇ ਅੰਦਰ ਵਾਹਿਗੁਰੂ ਨਿਵਾਸ ਰਖਦਾ ਹੈ। ਗੁਰਾਂ ਦੀ ਟਹਿਲ ਕਰਨ ਦੁਆਰਾ ਤੂੰ ਠੰਢ-ਚੈਨ ਪਰਾਪਤ ਕਰ। ਠਹਿਰਾਉ।
Fareedkot Teekaਕ੍ਯੋਂਕਿ ਤੇਰੇ ਅੰਤਰ ਹੀ ਹਰੀ ਬਸਤਾ ਹੈ, ਪਰੰਤੂ ਤਿਸ ਹਰੀ ਕਾ ਸੁਖੁ ਗੁਰੋਂ ਕੀ ਸੇਵਾ ਕਰ ਪ੍ਰਾਪਤਿ ਹੋਤਾ ਹੈ॥ ਰਹਾਉ ॥
Prof. Sahib Singhਪਰਮਾਤਮਾ ਤੇਰੇ ਅੰਦਰ ਵੱਸਦਾ ਹੈ (ਫਿਰ ਭੀ ਤੂੰ ਸੁਖੀ ਨਹੀਂ ਹੈਂ) ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਕ ਸੁੱਖ ਲੱਭਦਾ ਹੈ ॥੧॥ਪਦ ਅਰਥ ਅੰਤਰਿ ਤੇਰੈ = ਤੇਰੇ ਅੰਦਰ।ਰਹਾਉ।
SikhNet (Spanish)Pues el Señor vendrá a ti y lograrás la Paz a través del Servicio del Guru. (Pausa)
ਸਚੁ ਬਾਣੀ ਸਚੁ ਸਬਦੁ ਹੈ; ਜਾ ਸਚਿ ਧਰੇ ਪਿਆਰੁ ॥
sach baanee sach sabad hai; jaa sach dhare piaar | Ang 33
Sant Singh KhalsaWhen you love the Truth, your words are true; they reflect the True Word of the Shabad.
Manmohan SinghIf thou embracest love for the True Lord, true shall be thy speech and true thy faith.
Manmohan Singh (Punjabi)ਜੇਕਰ ਤੂੰ ਸੱਚੇ ਸੁਆਮੀ ਨਾਲ ਪਿਰਹੜੀ ਪਾ ਲਵੇਂ, ਸੱਚੀ ਹੋਵੇਗੀ ਤੇਰੀ ਕਥਨੀ ਤੇ ਸੱਚਾ ਤੇਰਾ ਧਰਮ।
Fareedkot Teekaਹੇ ਮਨ! ਜਬ ਪੁਰਸੁ (ਸਚੁ) ਪਰਮੇਸ੍ਵਰ ਮੇਂ ਪ੍ਯਾਰੁ ਧਾਰਨ ਕਰੇਗਾ, ਤਬ ਇਸ ਕੀ ਜੋ ਸ੍ਵਭਾਵਿਕ ਬਾਣੀ ਹੈ, ਸੋ ਭੀ ਸਚੁ ਰੂਪੁ ਹੈ, ਔਰੁ ਜੋ (ਸਬਦੁ) ਉਪਦੇਸੁ ਕਰਤਾ ਹੈ, ਸੋ ਭੀ ਸੱਚਾ ਹੈ॥
Prof. Sahib Singhਜਦੋਂ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਪਿਆਰ ਜੋੜਦਾ ਹੈ, ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ।ਪਦ ਅਰਥ ਸਚੁ = ਯਥਾਰਥ, ਠੀਕ। ਜਾ = ਜਦੋਂ। ਸਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)Si uno ama la Verdad, uno ama la Palabra Verdadera, pues Ésta es el discurso de la Verdad.
ਹਰਿ ਕਾ ਨਾਮੁ ਮਨਿ ਵਸੈ; ਹਉਮੈ ਕ੍ਰੋਧੁ ਨਿਵਾਰਿ ॥
har kaa naam man vasai; haumai krodh nivaar | Ang 33
Sant Singh KhalsaThe Name of the Lord dwells within the mind; egotism and anger are wiped away.
Manmohan SinghBy abiding God's Name in the mind pride and wrath are wiped off.
Manmohan Singh (Punjabi)ਰੱਬ ਨਾਂ ਨਾਮ ਅੰਤਰ ਆਤਮੇ ਵਸਾਉਣ ਦੁਆਰਾ ਹੰਕਾਰ ਤੇ ਗੁੱਸਾ ਦੂਰ ਹੋ ਜਾਂਦੇ ਹਨ।
Fareedkot Teekaਜਬ ਹਰੀ ਕਾ ਨਾਮੁ ਮਨ ਮੇਂ ਬਸਤਾ ਹੈ ਤਬ ਅਹੰਤਾ ਮਮਤਾ ਤਥਾ ਕ੍ਰੋਧਾਦਿ ਸੰਪੂਰਨ ਬਿਕਾਰੋਂ ਕੋ (ਨਿਵਾਰਿ) ਹਟਾਇ ਦੇਤਾ ਹੈ। ਕਦਾਚਿਤ ਐਸੀ ਆਸੰਕਾ ਹੋਇ ਕਿ ਨਾਮ ਕਾ ਫਲੁ ਇਹੀ ਹੈ ਵਾ ਕਛੂ ਔਰੁ ਹੈ। ਕ੍ਯੋਂਕਿ ਕਾਮਾਦੀ ਬਿਕਾਰ ਤੋ ਰੋਗੀ ਜੀਵੋਂ ਕੇ ਔਰੁ ਜੜੋਂ ਕੇ ਭੀ ਨਿਬ੍ਰਿਤਿ ਰਹਿਤੇ ਹੈਂ, ਤਿਸ ਕਾ ਸਮਾਧਾਨੁ ਕਹਤੇ ਹੈਂ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ ਅੰਦਰੋਂ) ਹਉਮੈ ਤੇ ਕ੍ਰੋਧ ਦੂਰ ਕਰ ਕੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ।ਪਦ ਅਰਥ ਨਿਵਾਰਿ = ਦੂਰ ਕਰ ਕੇ।
SikhNet (Spanish)Deja que el Nombre del Señor habite en tu mente, así te sobrepondrás a tu ego y a tu enojo.
ਮਨਿ ਨਿਰਮਲ ਨਾਮੁ ਧਿਆਈਐ; ਤਾ ਪਾਏ ਮੋਖ ਦੁਆਰੁ ॥੨॥
man niramal naam dhiaaeeai; taa paae mokh duaar |2| Ang 33
Sant Singh KhalsaMeditating on the Naam with a pure mind, the Door of Liberation is found. ||2||
Manmohan SinghIf mortal ponders on the Name with pure mind, then does he reach the door of salvation.
Manmohan Singh (Punjabi)ਜੇਕਰ ਪ੍ਰਾਨੀ ਸ਼ੁੱਧ-ਆਤਮਾ ਨਾਲ ਨਾਮ ਦਾ ਚਿੰਤਨ ਕਰੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਅੱਪੜ ਪੈਦਾ ਹੈ।
Fareedkot Teekaਨਾਮ ਕੇ ਸਿਮਰਨੇ ਕਰ ਮਨੁ ਨਿਰਮਲ ਹੋਤਾ ਹੈ। ਜਬ ਮਨੁ ਨਿਰਮਲ ਹੂਆ, ਤਬ ਮੋਖ ਦ੍ਵਾਰੁ ਜੋ ਗ੍ਯਾਨੁ ਹੈ ਤਿਸ ਕੋ ਪਾਇ ਕਰ ਮੁਕਤਿ ਸ੍ਵਰੂਪ ਹੋ ਜਾਤਾ ਹੈ॥੨॥☬ਯਾਂ ਤੇ ਨਾਮ ਕੇ ਸਿਮਰਨੇ ਕਾ ਫਲੁ ਮੋਖ ਹੀ ਸਿੱਧ ਭਯਾ। ਅਬ ਮਨਮੁਖੋਂ ਕੀ ਗਤੀ ਦਿਖਾਵਤੇ ਹੂਏ ਕਥਨ ਕਰਤੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਪਵਿਤ੍ਰ ਮਨ ਦੇ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ (ਜਦੋਂ ਮਨੁੱਖ ਸਿਮਰਦਾ ਹੈ) ਤਦੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੨॥ਪਦ ਅਰਥ ਮਨਿ = ਮਨ ਦੀ ਰਾਹੀਂ। ਧਿਆਈਐ = ਸਿਮਰਿਆ ਜਾ ਸਕਦਾ ਹੈ॥੨॥
SikhNet (Spanish)Si uno alaba el Nombre del Señor, uno alcanza la Puerta de la Salvación. (2)
ਹਉਮੈ ਵਿਚਿ ਜਗੁ ਬਿਨਸਦਾ; ਮਰਿ ਜੰਮੈ ਆਵੈ ਜਾਇ ॥
haumai vich jag binasadaa; mar jamai aavai jaae | Ang 33
Sant Singh KhalsaEngrossed in egotism, the world perishes. It dies and is re-born; it continues coming and going in reincarnation.
Manmohan SinghIn pride the world perishes. It dies and is reborn and continues coming and going.
Manmohan Singh (Punjabi)ਹੰਕਾਰ ਅੰਦਰ ਜਹਾਨ ਤਬਾਹ ਹੁੰਦਾ ਹੈ। ਇਹ ਮਰਦਾ, ਮੂੜ ਜੰਮਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਅਹੰਤਾ ਔਰੁ ਮਮਤਾ ਵਿਖੈ ਸੰਪੂਰਨ ਜਗਤੁ ਬਿਨਾਸਤਾ ਕੋ ਪ੍ਰਾਪਤਿ ਹੋਤਾ ਹੈ। ਬਿਨਾਸਤਾ ਕਾ ਸ੍ਵਰੂਪੁ ਮ੍ਰਿਤ ਹੋ ਕਰ ਕੇ ਲੋਕਾਂਤ੍ਰ ਮੇਂ ਜਾਨਾ, ਕ੍ਯਾ ਔਰੁ ਦੂਸਰੇ ਸਰੀਰ ਕੋ ਪ੍ਰਾਪਤਿ ਹੋਣਾ ਔਰੁ ਜਨਮ ਕਰ ਕੇ ਆਉਣਾ ਕ੍ਯਾ ਪ੍ਰਗਟ ਹੋਨਾ ਹੈ। ਭਾਵ ਏਹਿ ਕਿ ਅਹੰਤਾ ਮਮਤਾ ਕਰ ਕੇ ਜੀਵੋਂ ਕੋ ਸਦਾ ਹੀ ਆਵਾਗਵਨੁ ਰਹਿਤਾ ਹੈ॥
Prof. Sahib Singhਜਗਤ ਹਉਮੈ ਵਿਚ ਫਸ ਕੇ ਆਤਮਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।ਪਦ ਅਰਥ ਬਿਨਸਦਾ = ਆਤਮਕ ਮੌਤ ਮਰਦਾ ਹੈ।
SikhNet (Spanish)El mundo se ha perdido en la locura del yo y del ego, y así va y viene en vano.
ਮਨਮੁਖ. ਸਬਦੁ ਨ ਜਾਣਨੀ; ਜਾਸਨਿ ਪਤਿ ਗਵਾਇ ॥
manamukh. sabad na jaananee; jaasan pat gavaae | Ang 33
Sant Singh KhalsaThe self-willed manmukhs do not recognize the Shabad; they forfeit their honor, and depart in disgrace.
Manmohan SinghThe perverse recognise not Lord's Name. They depart in disgrace.4
Manmohan Singh (Punjabi)ਪ੍ਰਤੀਕੂਲ ਸੁਆਮੀ ਦੇ ਨਾਮ ਨੂੰ ਨਹੀਂ ਸਿੰਞਾਣਦੇ। ਉਹ ਬੇਇਜ਼ਤ ਹੋ ਕੇ ਟੁਰਦੇ ਹਨ।
Fareedkot Teekaਮਨਮੁਖ ਜੀਵ ਗੁਰ ਉਪਦੇਸ ਦ੍ਵਾਰਾ ਹਰੀ ਨਾਮ ਕੋ ਨਹੀਂ ਜਾਨਤੇ ਹੈਂ, ਯਾਂ ਤੇ ਅਪਨੀ ਪਤਿ ਕੋ (ਗਵਾਇ) ਬਿਗਾੜ ਕਰ ਜਾਵੇਂਗੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ (ਦੀ ਕਦਰ) ਨਹੀਂ ਜਾਣਦੇ, ਉਹ ਆਪਣੀ ਇੱਜ਼ਤ ਗਵਾ ਕੇ ਹੀ (ਜਗਤ ਵਿਚੋਂ) ਜਾਣਗੇ।ਪਦ ਅਰਥ ਜਾਣਨੀ = ਜਾਣਨਿ, ਜਾਣਦੇ। ਜਾਸਨਿ = ਜਾਣਗੇ। ਪਤਿ = ਇੱਜ਼ਤ।
SikhNet (Spanish)El voluntarioso no concibe la Palabra y de esa forma pierde toda su estima.
ਗੁਰ ਸੇਵਾ ਨਾਉ ਪਾਈਐ; ਸਚੇ ਰਹੈ ਸਮਾਇ ॥੩॥
gur sevaa naau paaeeai; sache rahai samaae |3| Ang 33
Sant Singh KhalsaServing the Guru, the Name is obtained, and one remains absorbed in the True Lord. ||3||
Manmohan SinghBy performing the service of the Guru the Name is gained and one remains absorbed in the True Lord.
Manmohan Singh (Punjabi)ਗੁਰਾਂ ਦੀ ਟਹਿਲ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ ਅਤੇ ਜੀਵ ਸੱਚੇ ਸੁਆਮੀ ਅੰਦਰ ਲੀਨ ਰਹਿੰਦਾ ਹੈ।
Fareedkot Teekaਹੇ ਮਨ! ਗੁਰੋਂ ਕੀ ਸੇਵਾ ਕਰਨੇ ਸੇ ਹਰੀ ਕਾ ਨਾਮੁ ਪ੍ਰਾਪਤਿ ਹੋਤਾ ਹੈ। ਜਿਨ ਕੋ ਨਾਮੁ ਪਾਪਤਿ ਭਯਾ ਹੈ, ਸੋ ਪੁਰਸ (ਸਚੈ) ਵਾਹਿਗੁਰੂ ਮੇਂ ਸਮਾਇ ਰਹੇ ਹੈਂ॥੩॥
Prof. Sahib Singhਗੁਰੂ ਦੀ ਦੱਸੀ ਸੇਵਾ-ਭਗਤੀ ਕੀਤਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ (ਜੋ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥ਪਦ ਅਰਥ ਸਚੇ = ਸਚਿ ਹੀ, ਸਦਾ-ਥਿਰ ਪ੍ਰਭੂ ਵਿਚ ਹੀ॥੩॥
SikhNet (Spanish)Obtenemos el Nombre a través del Servicio del Guru y nos fundimos en la Verdad del Señor (3)
ਸਬਦਿ ਮੰਨਿਐ ਗੁਰੁ ਪਾਈਐ; ਵਿਚਹੁ ਆਪੁ ਗਵਾਇ ॥
sabad maniai gur paaeeai; vichahu aap gavaae | Ang 34
Sant Singh KhalsaWith faith in the Shabad, the Guru is found, and selfishness is eradicated from within.
Manmohan SinghBy obeying Guru's directive and eradicating self-conceit from within the Great Lord is obtained.
Manmohan Singh (Punjabi)ਗੁਰ-ਉਪਦੇਸ਼ ਪਾਲਣ ਅਤੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਵੱਡਾ ਪ੍ਰਭੂ ਪਰਾਪਤ ਹੁੰਦਾ ਹੈ।
Fareedkot Teekaਗੁਰੂ ਤਬ ਪ੍ਰਾਪਤਿ ਹੋਤੇ ਹੈਂ ਜਬ (ਸਬਦਿ) ਬੇਦ ਬਚਨੋਂ ਕੋ ਆਸਤਿਕ ਭਾਵਨਾ ਕਰ ਕੇ ਮਾਨੀਏ, ਕ੍ਯੋਂਕਿ ਗੁਰੂ ਔਰੁ ਵਾਹਿਗੁਰੂ ਕੋ ਬੇਦੁ ਏਕ ਸਰੂਪ ਕਰ ਕੇ ਕਥਨੁ ਕਰਤਾ ਹੈ। ਯਥਾ-☬"ਗੁਰੁ ਪਰਮੇਸਰੁ ਏਕੋ ਜਾਣੁ॥"☬ਜਬ ਇਸ ਪ੍ਰਕਾਰ ਕੀ ਪ੍ਰਮੇਸ੍ਵਰ ਭਾਵਨਾ ਕਰ ਗੁਰੂ ਪ੍ਰਾਪਤਿ ਭਏ, ਤਬ ਵਹੁ ਗੁਰੂ ਸੇਵਾ ਕਰਤੇ ਹੂਏ (ਵਿਚਹੁ) ਅੰਤਹਕਰਨ ਕੇ ਅੰਤਰ ਸੇ ਹੰਕਾਰ ਕੋ ਗਵਾਇ ਦੇਤੇ ਹੈਂ॥
Prof. Sahib Singhਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਸਰਧਾ ਬਣਾਂਦਾ ਹੈ ਉਹ ਆਪਣੇ) ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।ਪਦ ਅਰਥ ਸਬਦਿ ਮੰਨਿਐ = ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ। ਆਪੁ = ਆਪਾ-ਭਾਵ।
SikhNet (Spanish)Si tenemos Fe en el Shabd, encontramos al Guru y deponemos nuestro ego negativo.
ਅਨਦਿਨੁ ਭਗਤਿ ਕਰੇ ਸਦਾ; ਸਾਚੇ ਕੀ ਲਿਵ ਲਾਇ ॥
anadin bhagat kare sadaa; saache kee liv laae | Ang 34
Sant Singh KhalsaNight and day, worship the True Lord with devotion and love forever.
Manmohan SinghSuch a person, night and day ever lovingly performs the service of the True One.
Manmohan Singh (Punjabi)ਐਸਾ ਪੁਰਸ਼, ਰੈਣ ਦਿਨਸ, ਹਮੇਸ਼ਾਂ ਹੀ ਪਿਆਰ ਨਾਲ ਸਤਿਪੁਰਖ ਦੀ ਖਿਦਮਤ ਕਰਦਾ ਹੈ।
Fareedkot Teekaਐਸੇ ਗੁਰਮੁਖਿ ਜਨ ਰਾਤ੍ਰਿ ਔਰ ਦਿਨ ਸਦਾ ਹੀ (ਲਿਵ) ਚਿਤ ਕੀ ਬ੍ਰਿਤੀ ਕੋ ਲਗਾਇ ਕਰ, ਭਾਵ ਏਹਿ ਕਿ ਤਦਾਕਾਰ ਹੋ ਕਰ ਸਚੇ ਪਰਮੇਸ੍ਵਰ ਕੀ ਭਗਤੀ ਕਰਤੇ ਹੈਂ॥
Prof. Sahib Singhਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼।
SikhNet (Spanish)Meditemos en Él, el Señor Verdadero, noche y día y nuestra mente se unirá sólo a Él.
ਨਾਮੁ ਪਦਾਰਥੁ ਮਨਿ ਵਸਿਆ; ਨਾਨਕ ਸਹਜਿ ਸਮਾਇ ॥੪॥੧੯॥੫੨॥
naam padaarath man vasiaa; naanak sehaj samaae |4|19|52| Ang 34
Sant Singh KhalsaThe Treasure of the Naam abides in the mind; O Nanak, in the poise of perfect balance, merge into the Lord. ||4||19||52||
Manmohan SinghThe wealth of God's Name abides within his mind and he gets absorbed in the celestial bliss, O Nanak!
Manmohan Singh (Punjabi)ਰੱਬ ਦੇ ਨਾਮ ਦੀ ਦੌਲਤ ਉਸ ਦੇ ਚਿੱਤ ਅੰਦਰ ਵੱਸਦੀ ਹੈ ਅਤੇ ਉਹ ਬੈਕੁੰਠੀ ਪ੍ਰਮ-ਅੰਨਦ ਅੰਦਰ ਸਮਾ ਜਾਂਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਕੀ ਕ੍ਰਿਪਾ ਕਰ ਕੇ ਹੀ ਹਰੀ ਨਾਮੁ ਪਦਾਰਥੁ ਤਿਨ ਕੇ ਮਨ ਮੇਂ ਬਸਿਆ ਹੈ, ਔਰੁ ਤਿਸ ਨਾਮ ਕੇ ਬਸਨੇ ਕਰ ਕੇ ਸੋ (ਸਹਜਿ) ਬ੍ਰਹਮ ਸ੍ਵਰੂਪ ਮੇਂ ਸਮਾਇ ਗਏ ਹੈਂ॥੪॥੧੯॥੫੨॥
Prof. Sahib Singhਹੇ ਨਾਨਕ! ਉਸ ਦੇ ਮਨ ਵਿਚ ਪਰਮਾਤਮਾ ਦਾ ਅਮੋਲਕ ਨਾਮ ਆ ਵੱਸਦਾ ਹੈ। ਉਹ ਆਤਮਕ ਅਡੋਲਤਾ ਵਿਚ (ਭੀ) ਟਿਕਿਆ ਰਹਿੰਦਾ ਹੈ ॥੪॥੧੯॥੫੨॥{33-34}ਪਦ ਅਰਥ ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ॥੪॥
SikhNet (Spanish)Cuando el Tesoro del Nombre del Señor llega a nuestra mente, dice Nanak, nos fundimos en Éxtasis. (4-19-52)