ੴ

ਸਿੱਖਬਾਣੀ · SikhBani

Ang 34

Sri Guru Granth Sahib · Siree Raag · 3 shabads, 40 lines
Translations
Shabad Guru Amardas Ji Siree Raag continued from Ang 33

ਸਬਦਿ ਮੰਨਿਐ ਗੁਰੁ ਪਾਈਐ; ਵਿਚਹੁ ਆਪੁ ਗਵਾਇ ॥

sabad maniai gur paaeeai; vichahu aap gavaae |

Sant Singh KhalsaWith faith in the Shabad, the Guru is found, and selfishness is eradicated from within.
Manmohan SinghBy obeying Guru's directive and eradicating self-conceit from within the Great Lord is obtained.
Manmohan Singh (Punjabi)ਗੁਰ-ਉਪਦੇਸ਼ ਪਾਲਣ ਅਤੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਵੱਡਾ ਪ੍ਰਭੂ ਪਰਾਪਤ ਹੁੰਦਾ ਹੈ।
Fareedkot Teekaਗੁਰੂ ਤਬ ਪ੍ਰਾਪਤਿ ਹੋਤੇ ਹੈਂ ਜਬ (ਸਬਦਿ) ਬੇਦ ਬਚਨੋਂ ਕੋ ਆਸਤਿਕ ਭਾਵਨਾ ਕਰ ਕੇ ਮਾਨੀਏ, ਕ੍ਯੋਂਕਿ ਗੁਰੂ ਔਰੁ ਵਾਹਿਗੁਰੂ ਕੋ ਬੇਦੁ ਏਕ ਸਰੂਪ ਕਰ ਕੇ ਕਥਨੁ ਕਰਤਾ ਹੈ। ਯਥਾ-☬"ਗੁਰੁ ਪਰਮੇਸਰੁ ਏਕੋ ਜਾਣੁ॥"☬ਜਬ ਇਸ ਪ੍ਰਕਾਰ ਕੀ ਪ੍ਰਮੇਸ੍ਵਰ ਭਾਵਨਾ ਕਰ ਗੁਰੂ ਪ੍ਰਾਪਤਿ ਭਏ, ਤਬ ਵਹੁ ਗੁਰੂ ਸੇਵਾ ਕਰਤੇ ਹੂਏ (ਵਿਚਹੁ) ਅੰਤਹਕਰਨ ਕੇ ਅੰਤਰ ਸੇ ਹੰਕਾਰ ਕੋ ਗਵਾਇ ਦੇਤੇ ਹੈਂ॥
Prof. Sahib Singhਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਸਰਧਾ ਬਣਾਂਦਾ ਹੈ ਉਹ ਆਪਣੇ) ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।

ਪਦ ਅਰਥ ਸਬਦਿ ਮੰਨਿਐ = ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ। ਆਪੁ = ਆਪਾ-ਭਾਵ।

SikhNet (Spanish)Si tenemos Fe en el Shabd, encontramos al Guru y deponemos nuestro ego negativo.

ਅਨਦਿਨੁ ਭਗਤਿ ਕਰੇ ਸਦਾ; ਸਾਚੇ ਕੀ ਲਿਵ ਲਾਇ ॥

anadin bhagat kare sadaa; saache kee liv laae |

Sant Singh KhalsaNight and day, worship the True Lord with devotion and love forever.
Manmohan SinghSuch a person, night and day ever lovingly performs the service of the True One.
Manmohan Singh (Punjabi)ਐਸਾ ਪੁਰਸ਼, ਰੈਣ ਦਿਨਸ, ਹਮੇਸ਼ਾਂ ਹੀ ਪਿਆਰ ਨਾਲ ਸਤਿਪੁਰਖ ਦੀ ਖਿਦਮਤ ਕਰਦਾ ਹੈ।
Fareedkot Teekaਐਸੇ ਗੁਰਮੁਖਿ ਜਨ ਰਾਤ੍ਰਿ ਔਰ ਦਿਨ ਸਦਾ ਹੀ (ਲਿਵ) ਚਿਤ ਕੀ ਬ੍ਰਿਤੀ ਕੋ ਲਗਾਇ ਕਰ, ਭਾਵ ਏਹਿ ਕਿ ਤਦਾਕਾਰ ਹੋ ਕਰ ਸਚੇ ਪਰਮੇਸ੍ਵਰ ਕੀ ਭਗਤੀ ਕਰਤੇ ਹੈਂ॥
Prof. Sahib Singhਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)Meditemos en Él, el Señor Verdadero, noche y día y nuestra mente se unirá sólo a Él.

ਨਾਮੁ ਪਦਾਰਥੁ ਮਨਿ ਵਸਿਆ; ਨਾਨਕ ਸਹਜਿ ਸਮਾਇ ॥੪॥੧੯॥੫੨॥

naam padaarath man vasiaa; naanak sehaj samaae |4|19|52|

Sant Singh KhalsaThe Treasure of the Naam abides in the mind; O Nanak, in the poise of perfect balance, merge into the Lord. ||4||19||52||
Manmohan SinghThe wealth of God's Name abides within his mind and he gets absorbed in the celestial bliss, O Nanak!
Manmohan Singh (Punjabi)ਰੱਬ ਦੇ ਨਾਮ ਦੀ ਦੌਲਤ ਉਸ ਦੇ ਚਿੱਤ ਅੰਦਰ ਵੱਸਦੀ ਹੈ ਅਤੇ ਉਹ ਬੈਕੁੰਠੀ ਪ੍ਰਮ-ਅੰਨਦ ਅੰਦਰ ਸਮਾ ਜਾਂਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਕੀ ਕ੍ਰਿਪਾ ਕਰ ਕੇ ਹੀ ਹਰੀ ਨਾਮੁ ਪਦਾਰਥੁ ਤਿਨ ਕੇ ਮਨ ਮੇਂ ਬਸਿਆ ਹੈ, ਔਰੁ ਤਿਸ ਨਾਮ ਕੇ ਬਸਨੇ ਕਰ ਕੇ ਸੋ (ਸਹਜਿ) ਬ੍ਰਹਮ ਸ੍ਵਰੂਪ ਮੇਂ ਸਮਾਇ ਗਏ ਹੈਂ॥੪॥੧੯॥੫੨॥
Prof. Sahib Singhਹੇ ਨਾਨਕ! ਉਸ ਦੇ ਮਨ ਵਿਚ ਪਰਮਾਤਮਾ ਦਾ ਅਮੋਲਕ ਨਾਮ ਆ ਵੱਸਦਾ ਹੈ। ਉਹ ਆਤਮਕ ਅਡੋਲਤਾ ਵਿਚ (ਭੀ) ਟਿਕਿਆ ਰਹਿੰਦਾ ਹੈ ॥੪॥੧੯॥੫੨॥{33-34}

ਪਦ ਅਰਥ ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ॥੪॥

SikhNet (Spanish)Cuando el Tesoro del Nombre del Señor llega a nuestra mente, dice Nanak, nos fundimos en Éxtasis. (4-19-52)

Open this shabad (15 lines, Angs 33-34) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਜਿਨੀ ਪੁਰਖੀ. ਸਤਗੁਰੁ, ਨ ਸੇਵਿਓ; ਸੇ ਦੁਖੀਏ ਜੁਗ ਚਾਰਿ ॥

jinee purakhee. satagur, na sevio; se dukhee jug chaar |

Sant Singh KhalsaThose who do not serve the True Guru shall be miserable throughout the four ages.
Manmohan SinghThe persons who serve not the True Guru; they shall be miserable through the four ages.
Manmohan Singh (Punjabi)ਜਿਹੜੇ ਪੁਰਸ਼ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਉਹ ਚੋਹਾਂ ਹੀ ਯੁਗਾਂ ਅੰਦਰ ਦੁਖੀ ਰਹਿਣਗੇ।
Fareedkot Teekaਜਿਨ ਪੁਰਸ਼ੋਂ ਨੈ ਸਤਿਗੁਰੂ ਕੋ ਸੇਵਨ ਨਹੀਂ ਕੀਆ ਹੈ, ਸੋ ਚਾਰ ਹੀ ਯੁਗੋਂ ਮੇਂ ਦੁਖੀਏ ਰਹਿਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹ ਚੌਹਾਂ ਜੁਗਾਂ ਵਿਚ ਦੁਖੀ ਰਹਿੰਦੇ ਹਨ (ਭਾਵ, ਜੁਗ ਕੋਈ ਭੀ ਹੋਵੇ ਗੁਰੂ ਦੀ ਸਰਨ ਤੋਂ ਬਿਨਾ ਦੁੱਖ ਹੈ)।

ਪਦ ਅਰਥ ਪੁਰਖੀ = ਪੁਰਖੀਂ, ਪੁਰਖਾਂ ਨੇ। ਸੇਵਿਓ = ਸੇਵਿਆ। ਜੁਗ ਚਾਰਿ = ਚੌਹਾਂ ਜੁਗਾਂ ਵਿਚ {ਨੋਟ: ਲਫ਼ਜ਼ 'ਚਾਰਿ' ਅਤੇ 'ਚਾਰ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ: 'ਵਡਿਆਈਆ ਚਾਰਿ' (ਚਾਰਿ = ਸੁੰਦਰ)}।

SikhNet (Spanish)Aquéllos que no sirven al Verdadero Guru, viven en miseria a través de las cuatro épocas.

ਘਰਿ ਹੋਦਾ ਪੁਰਖੁ. ਨ ਪਛਾਣਿਆ; ਅਭਿਮਾਨਿ ਮੁਠੇ ਅਹੰਕਾਰਿ ॥

ghar hodaa purakh. na pachhaaniaa; abhimaan mutthe ahankaar |

Sant Singh KhalsaThe Primal Being is within their own home, but they do not recognize Him. They are plundered by their egotistical pride and arrogance.
Manmohan SinghIn their home is the Guru-Good, whom they recognise not. They are duped by ego and pride.
Manmohan Singh (Punjabi)ਉਨ੍ਹਾਂ ਦੇ ਗ੍ਰਹਿ ਅੰਦਰ ਗੁਰੂ-ਪ੍ਰਮੇਸ਼ਰ ਹੈ, ਜਿਸ ਨੂੰ ਉਹ ਨਹੀਂ ਸਿੰਞਾਣਦੇ। ਉਹ ਹੰਕਾਰ ਤੇ ਗ਼ਰੂਰ ਨੇ ਠੱਗ ਲਏ ਹਨ।
Fareedkot Teekaਤਿਨੋਂ ਨੈ ਅਪਨੇ (ਘਰ) ਅੰਤਹਕਰਨ ਮੇਂ ਸਾਖੀ ਪੁਰਖੁ ਬ੍ਰਹਮਾਤਮ ਸਰੂਪ ਕਰ ਕੇ ਨਹੀਂ ਜਾਨਿਆ ਹੈ, ਵਹੁ ਅਭਿਮਾਨੀ ਪੁਰਸ ਅਪਨੇ ਹੰਕਾਰ ਕਰ ਕੇ ਠਗੇ ਗਏ ਹੈਂ। ਭਾਵ ਏਹਿ ਅਹੰ ਬ੍ਰਹਮਣ, ਅਹੰ ਛੱਤਰੀ, ਇਤਯਾਦਿ ਜੋ ਦੇਹਿ ਅਭਿਮਾਨੁ ਹੈ, ਤਿਸ ਕਰ ਕੇ ਵਾਹਿਗੁਰੂ ਕੋ ਪਹਿਚਾਨ ਨਹੀਂ ਸਕਤੇ ਹੈਂ॥
Prof. Sahib Singhਉਹ ਮਨੁੱਖ ਹਿਰਦੇ-ਘਰ ਵਿਚ ਵੱਸਦੇ ਪਰਮਾਤਮਾ ਨੂੰ ਨਹੀਂ ਪਛਾਣ ਸਕਦੇ, ਉਹ ਅਹੰਕਾਰ ਵਿਚ ਅਭਿਮਾਨ ਵਿਚ (ਫਸੇ ਰਹਿ ਕੇ ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੇ ਹਨ।

ਪਦ ਅਰਥ ਘਰਿ = ਹਿਰਦੇ-ਘਰ ਵਿਚ। ਹੋਦਾ = ਵੱਸਦਾ। ਪੁਰਖੁ = ਪਰਮਾਤਮਾ। ਅਭਿਮਾਨਿ = ਅਭਿਮਾਨ ਵਿਚ। ਮੁਠੇ = ਠੱਗੇ ਗਏ, ਲੁੱਟੇ ਗਏ।

SikhNet (Spanish)No siendo capaces de reconocer la Gran Luna en su propio hogar, se extravían en el ego.

ਸਤਗੁਰੂ ਕਿਆ ਫਿਟਕਿਆ; ਮੰਗਿ ਥਕੇ ਸੰਸਾਰਿ ॥

sataguroo kiaa fittakiaa; mang thake sansaar |

Sant Singh KhalsaCursed by the True Guru, they wander around the world begging, until they are exhausted.
Manmohan SinghAccursed by the True Guru, they have grown weary of begging the world over.
Manmohan Singh (Punjabi)ਸੱਚੇ ਗੁਰਾਂ ਦੇ ਧ੍ਰਿਕਾਰੇ ਹੋਏ ਉਹ ਦੁਨੀਆਂ ਮੂਹਰੇ ਝੋਲੀ ਟੱਡਦੇ ਹੋਏ ਹੰਭ ਗਏ ਹਨ।
Fareedkot Teekaਤਾਂ ਤੇ ਐਸੇ ਬੇਮੁਖ ਪੁਰਸ ਸਤਿਗੁਰੂ ਕੇ (ਫਿਟਕਿਆ) ਧਿਕਾਰੇ ਹੂਏ ਹੈਂ, ਯਾਂ ਤੇ ਸੋ ਸੰਸਾਰ ਮੇਂ ਮਾਂਗਤੇ ਔਰੁ ਭਟਕਤੇ ਤਥਾ ਦੁਖੀ ਹੋਤੇ ਹੀ ਮਰ ਜਾਤੇ ਹੈਂ॥
Prof. Sahib Singhਗੁਰੂ ਵਲੋਂ ਬੇ-ਮੁੱਖ ਮਨੁੱਖ ਜਗਤ ਵਿਚ ਮੰਗਦੇ ਫਿਰਦੇ ਹਨ (ਭਾਵ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ)।

ਪਦ ਅਰਥ ਫਿਟਕਿਆ = ਫਿੱਟੇ ਹੋਏ। ਸਤਗੁਰੂ ਕਿਆ ਫਿਟਕਿਆ = ਗੁਰੂ ਵਲੋਂ ਅਹੰਕਾਰੀ ਹੋਏ ਹੋਏ। ਸੰਸਾਰਿ = ਸੰਸਾਰ ਵਿਚ।

SikhNet (Spanish)Los que no son guiados por el Guru Verdadero, no reciben la Bendición, aunque vaguen por el mundo entero.

ਸਚਾ ਸਬਦੁ. ਨ ਸੇਵਿਓ; ਸਭਿ ਕਾਜ ਸਵਾਰਣਹਾਰੁ ॥੧॥

sachaa sabad. na sevio; sabh kaaj savaaranahaar |1|

Sant Singh KhalsaThey do not serve the True Word of the Shabad, which is the solution to all of their problems. ||1||
Manmohan SinghThey have meditated not on the True Word, which nicely does all the affairs.
Manmohan Singh (Punjabi)ਉਹ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ, ਜੋ ਸਾਰਿਆਂ ਕੰਮਾਂ ਨੂੰ ਰਾਸ ਕਰਨ ਵਾਲਾ ਹੈ।
Fareedkot Teeka(ਸਚਾ ਸਬਦੁ) ਬ੍ਰਹਮੁ ਜੋ ਸਰਬ ਕਾਮਨਾ ਕੇ ਪੂਰਨ ਕਰਨੇ ਵਾਲਾ ਹੈ, ਸੋ ਤੋ ਤਿਨੋਂ ਨੈ ਸੇਵਨ ਨਹੀਂ ਕੀਆ ਹੈ, ਯਾਂ ਤੇ ਤਿਨ ਕੇ ਸਰਬ ਕਾਰਜ ਸਿੱਧ ਨਹੀਂ ਹੋਤੇ ਹੈਂ॥੧॥
Prof. Sahib Singhਉਹ ਬੰਦੇ ਉਸ ਅਟੱਲ ਗੁਰ-ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰੱਥ ਹੈ ॥੧॥

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਸਭਿ ਕਾਜ = ਸਾਰੇ ਕਾਜ {ਨੋਟ: ਕਾਜ 'ਬਹੁ-ਵਚਨ'}॥੧॥

SikhNet (Spanish)No meditan en el Señor Verdadero, Quien es la llave de todas las puertas. (1)

ਮਨ ਮੇਰੇ; ਸਦਾ ਹਰਿ ਵੇਖੁ ਹਦੂਰਿ ॥

man mere; sadaa har vekh hadoor |

Sant Singh KhalsaO my mind, see the Lord ever close at hand.
Manmohan SinghO my Mind! ever see God just close-by.
Manmohan Singh (Punjabi)ਹੇ ਮੇਰੀ ਆਤਮਾ! ਵਾਹਿਗੁਰੂ ਨੂੰ ਹਮੇਸ਼ਾਂ ਅਤੀ ਨੇੜੇ ਦੇਖ।
Fareedkot Teekaਹੇ ਮੇਰੇ ਮਨ ਪ੍ਯਾਰੇ! ਗੁਰੋਂਦ੍ਵਾਰੇ ਹਰੀ ਕੋ ਸਦੀਵਕਾਲ (ਹਦੂਰਿ) ਪ੍ਰਤੱਖ ਹੀ ਦੇਖੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਨੂੰ ਸਦਾ (ਆਪਣੇ) ਅੰਗ-ਸੰਗ ਵੇਖ।

ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)Oh mi mente, reconoce la Presencia de tu Señor por siempre

ਜਨਮ ਮਰਨ ਦੁਖੁ ਪਰਹਰੈ; ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

janam maran dukh paraharai; sabad rahiaa bharapoor |1| rahaau |

Sant Singh KhalsaHe shall remove the pains of death and rebirth; the Word of the Shabad shall fill you to overflowing. ||1||Pause||
Manmohan Singh(Thus) God shall annul thy pain of birth and death and thou shalt remain brimful with His Name. Pause.
Manmohan Singh (Punjabi)(ਇੰਜ) ਹਰੀ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਰਫਾ ਕਰ ਦੇਵੇਗਾ, ਅਤੇ ਤੂੰ ਉਸ ਦੇ ਨਾਮ ਨਾਲ ਪਰੀਪੂਰਨ ਰਹੇਗਾ। ਠਹਿਰਾਉ।
Fareedkot Teekaਜਬ ਤੂੰ ਹਰੀ ਕੋ ਪ੍ਰਤੱਛ ਦੇਖੇਂਗਾ ਤਬ ਜਨਮ ਮਰਨਾਦਿ ਜੋ ਦੁਖ ਹੈਂ ਤਿਨ ਕੋ ਨਿਬ੍ਰਿਤਿ ਕਰੇਂਗਾ। ਕਦਾਚਿਤ ਐਸੀ ਆਸੰਕਾ ਹੋਵੇ ਕਿ ਹਰੀ ਕਾ ਨਿਵਾਸੁ ਕਹਾਂ ਹੈ, ਤਿਸ ਪਰ ਕਹਤੇ ਹੈਂ: ਈਹਾਂ ਸਬਦ ਨਾਮੁ ਸੰਸਾਰ ਕਾ ਗੁਰੂ ਸੰਕੇਤ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜੋ ਵਾਹਿਗੁਰੂ ਸਬਦਿ ਸੰਸਾਰੁ ਮੇਂ ਭਰ ਕਰ ਕੇ ਪੂਰਨ ਹੋ ਰਹਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ॥੧॥ ਰਹਾਉ ॥

ਪਦ ਅਰਥ ਪਰਹਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਵਿਚ, ਸਿਫ਼ਤ-ਸਾਲਾਹ ਦੀ ਬਾਣੀ ਵਿਚ॥੧॥ਰਹਾਉ॥

SikhNet (Spanish)está en ti, así te liberarás del sufrimiento de nacimientos y muertes y la Palabra Shabd llenará tu ser. (1-Pausa)

ਸਚੁ ਸਲਾਹਨਿ ਸੇ ਸਚੇ; ਸਚਾ ਨਾਮੁ ਅਧਾਰੁ ॥

sach salaahan se sache; sachaa naam adhaar |

Sant Singh KhalsaThose who praise the True One are true; the True Name is their Support.
Manmohan SinghThey alone are true who praise the True Lord and whose sustenance is the True Name.
Manmohan Singh (Punjabi)ਕੇਵਲ ਉਹੀ ਸੱਚੇ ਹਨ, ਜਿਹੜੇ ਸੱਚੇ ਸਾਹਿਬ ਦੀ ਸਿਫ਼ਤ ਕਰਦੇ ਹਨ ਤੇ ਜਿਨ੍ਹਾਂ ਦਾ ਅਹਾਰ ਸਤਿਨਾਮ ਹੈ।
Fareedkot Teekaਔਰ ਜੋ ਗੁਰਮੁਖਿ ਪੁਰਸ ਬਾਨੀ ਕਰ ਕੇ ਸਚੇ ਪਰਮੇਸ੍ਵਰ ਕੀ (ਸਲਾਹਨਿ) ਉਪਮਾ ਕਰਤੇ ਹੈਂ, ਔਰੁ ਸੱਚਾ ਨਾਮ ਹੀ ਜਿਨੋਂ ਕੇ ਮਨ ਕਾ ਆਸਰਾ ਹੈ, ਸੋ ਐਸੇ ਗੁਰਮੁਖਿ ਪੁਰਸ ਭੀ ਸੱਚੇ ਹੀ ਹੈਂ। ਭਾਵ ਏਹਿ ਕਿ ਸੋ ਮਹਾਤਮਾ ਜਨ ਹੈਂ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ ਉਸ ਸਦਾ-ਥਿਰ ਦਾ ਰੂਪ ਹੋ ਜਾਂਦੇ ਹਨ। ਪਰਮਾਤਮਾ ਦਾ ਸਦਾ-ਥਿਰ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਲਾਹਨਿ = ਸਲਾਹੁੰਦੇ ਹਨ। ਅਧਾਰੁ = ਆਸਰਾ।

SikhNet (Spanish)Sólo serán puros los que alaben al Uno Verdadero y aquéllos que tomen al Nombre Verdadero como lo primordial en su vida

ਸਚੀ ਕਾਰ ਕਮਾਵਣੀ; ਸਚੇ ਨਾਲਿ ਪਿਆਰੁ ॥

sachee kaar kamaavanee; sache naal piaar |

Sant Singh KhalsaThey act truthfully, in love with the True Lord.
Manmohan SinghThey do the righteous deeds and bear love to the True Name.
Manmohan Singh (Punjabi)ਉਹ ਧਰਮ ਦੇ ਕੰਮ ਕਰਦੇ ਹਨ ਅਤੇ ਸਤਿਪੁਰਖ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਤਿਨ ਪੁਰਸੋਂ ਨੇ ਸੱਚੀਕਾਰ ਜੋ ਪਰਮੇਸ੍ਵਰ ਕੀ ਭਗਤੀ ਹੈ, ਸੋਈ ਕਮਾਵਨੀ ਕਰੀ ਹੈ। ਯਾਂ ਤੇ ਸੱਚੇ ਵਾਹਿਗੁਰੂ ਸੇ ਤਿਨੋਂ ਕਾ ਪ੍ਯਾਰੁ ਭਇਆ ਹੈ ਔਰੁ ਤਿਨ ਕਾ ਨਿਸਚਾ ਦਿਖਾਵਤੇ ਹੈਂ॥
Prof. Sahib Singhਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ- ਥਿਰ ਰਹਿਣ ਵਾਲੀ ਕਾਰ ਕੀਤੀ ਹੈ, ਉਹਨਾਂ ਦਾ ਪਿਆਰ ਸਦਾ-ਥਿਰ ਪ੍ਰਭੂ ਨਾਲ ਬਣ ਜਾਂਦਾ ਹੈ।

ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ।

SikhNet (Spanish)Actúan sagradamente y aman a nadie más que al Señor Verdadero.

ਸਚਾ ਸਾਹੁ ਵਰਤਦਾ; ਕੋਇ. ਨ ਮੇਟਣਹਾਰੁ ॥

sachaa saahu varatadaa; koe. na mettanahaar |

Sant Singh KhalsaThe True King has written His Order, which no one can erase.
Manmohan SinghThe writ of the True Banker runs and there is no eraser of it.
Manmohan Singh (Punjabi)ਸੱਚੇ ਸ਼ਾਹੂਕਾਰ ਦਾ ਹੁਕਮ ਚਲਦਾ ਹੈ, ਇਸ ਨੂੰ ਕੋਈ ਮੇਸਣ ਵਾਲਾ ਨਹੀਂ।
Fareedkot Teeka(ਸਚਾ ਸਾਹੁ) ਪਾਤਿਸਾਹੁ ਜੋ ਪਰਮੇਸਰ ਹੈ, ਸਰਬ ਜਗਤ ਮੇਂ ਏਕ ਤਿਸ ਕਾ ਹੁਕਮੁ ਬਰਤ ਰਹਾ ਹੈ, ਤਿਸ ਕੇ ਮੇਟਨੇ ਵਾਲਾ ਦੂਸਰਾ ਕੋਈ ਭੀ ਸਮਰਥ ਨਹੀਂ ਹੈ। ਇਸ ਪ੍ਰਕਾਰ ਸਮਝ ਕੇ ਸੁਖ ਤਥਾ ਦੁਖ ਮੇਂ ਸਮਾਨ ਚਿਤ ਰਹਿਤੇ ਹੈਂ, ਸੋ ਗੁਰਮੁਖੋਂ ਕੀ ਰੀਤੀ ਹੈ। ਔਰ ਜੋ ਵਾਹਿਗੁਰੂ ਕੇ ਹੁਕਮ ਕੋ ਪ੍ਰਸੰਨ ਹੋ ਕਰ ਨਹੀਂ ਮਾਨਤੇ ਹੈਂ, ਸੋ ਪੁਰਸ ਮਨਮੁਖ ਹੈਂ॥☬ਅਬ ਮਨਮੁਖੋਂ ਕਾ ਪ੍ਰਕਾਰੁ ਕਹਤੇ ਹੈਂ:
Prof. Sahib Singh(ਪਰਮਾਤਮਾ ਹੀ) ਸਦਾ-ਥਿਰ ਰਹਿਣ ਵਾਲਾ ਸ਼ਾਹ ਹੈ (ਜਿਸ ਦਾ ਹੁਕਮ ਜਗਤ ਵਿਚ) ਚੱਲ ਰਿਹਾ ਹੈ, ਕੋਈ ਜੀਵ ਉਸ ਦਾ ਹੁਕਮ ਉਲੰਘ ਨਹੀਂ ਸਕਦਾ।

ਪਦ ਅਰਥ ਵਰਤਦਾ = (ਜਿਸ ਦਾ ਹੁਕਮ) ਚਲਦਾ ਹੈ।

SikhNet (Spanish)La Escritura del Señor Verdadero es lo único que prevalece y nadie lo puede borrar.

ਮਨਮੁਖ. ਮਹਲੁ ਨ ਪਾਇਨੀ; ਕੂੜਿ ਮੁਠੇ. ਕੂੜਿਆਰ ॥੨॥

manamukh. mehal na paaeinee; koorr mutthe. koorriaar |2|

Sant Singh KhalsaThe self-willed manmukhs do not obtain the Mansion of the Lord's Presence. The false are plundered by falsehood. ||2||
Manmohan SinghThe wayward attain not the Lord's palace. Those liars are duped by falsehood.
Manmohan Singh (Punjabi)ਆਪ-ਹੁਦਰੇ ਸਾਹਿਬ ਦੇ ਮਹਲ ਤੱਕ ਨਹੀਂ ਅੱਪੜਦੇ। ਉਹ ਝੂਠੇ, ਝੂਠ ਨੇ ਠੱਗ ਲਏ ਹਨ।
Fareedkot Teekaਜੋ ਮਨਮੁਖ ਪੁਰਸ ਹੈ, ਸੋ (ਮਹਲੁ) ਵਾਹਿਗੁਰੂ ਕੇ ਸ੍ਵਰੂਪੁ ਕੋ ਪ੍ਰਾਪਤਿ ਨਹੀਂ ਹੋਤੇ ਹੈਂ, ਕ੍ਯੋਂਕਿ ਵਹੁ (ਕੂੜਿਆਰ) ਝੂਠੇ ਹੈਂ ਔਰ (ਕੂੜਿ) ਝੂਠੇ ਸੰਸਾਰ ਕਰ ਕੇ ਹੀ (ਮੁਠੇ) ਠਗੇ ਗਏ ਹੈਂ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ। ਉਹ ਨਾਸਵੰਤ ਜਗਤ ਦੇ ਵਪਾਰੀ ਝੂਠੇ ਮੋਹ ਵਿਚ ਹੀ (ਆਤਮਕ ਜੀਵਨ ਦੀ ਰਾਸ-ਪੂੰਜੀ) ਠਗਾ ਬੈਠਦੇ ਹਨ ॥੨॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਇਨੀ = ਪਾਇਨਿ, ਪਾਂਦੇ। ਕੂੜਿ = ਕੂੜ ਵਿਚ, ਕੂੜ ਦੀ ਰਾਹੀਂ। ਕੂੜਿਆਰ = ਕੂੜ ਦੇ ਵਪਾਰੀ, ਨਾਸਵੰਤ ਪਦਾਰਥਾਂ ਦੇ ਵਪਾਰੀ॥੨॥

SikhNet (Spanish)Los arrogantes Manmukjs no llegan hasta Su Castillo, pues son falsos y esa falsedad los engaña. (12)

ਹਉਮੈ ਕਰਤਾ ਜਗੁ ਮੁਆ; ਗੁਰ ਬਿਨੁ. ਘੋਰ ਅੰਧਾਰੁ ॥

haumai karataa jag muaa; gur bin. ghor andhaar |

Sant Singh KhalsaEngrossed in egotism, the world perishes. Without the Guru, there is utter darkness.
Manmohan SinghEngrossed in conceit the world is perishing. Without the Guru, there is pitch dark.
Manmohan Singh (Punjabi)ਮੈਂ ਵਿੱਚ ਖ਼ਚਤ ਹੋਇਆ ਹੋਇਆ ਜਹਾਨ ਮਰ ਰਿਹਾ ਹੈ। ਗੁਰਾਂ ਦੇ ਬਗੈਰ ਅੰਨ੍ਹੇਰ ਘੁੱਪ ਹੈ।
Fareedkot Teekaਤਿਨ ਮਨਮੁਖੋਂ ਕਾ ਜੋ ਸਮੁਦਾਇ ਹੈ, ਸੋ ਅਹੰਤਾ ਔਰੁ ਮਮਤਾ ਕਰਤਾ ਹੀ ਜਗਤ ਮੇਂ ਮ੍ਰਿਤੁ ਕੋ ਪ੍ਰਾਪਤਿ ਭਯਾ ਹੈ, ਕ੍ਯੋਂਕਿ ਗੁਰੋਂ ਸੇ ਬਿਨਾ ਤਿਨ ਕੋ ਅਗ੍ਯਾਨ ਰੂਪੀ ਭ੍ਯਾਨਕ (ਘੋਰ) ਮਹਾਂ ਅੰਧੇਰਾ ਹੋ ਰਹਾ ਹੈ॥
Prof. Sahib Singhਜਗਤ 'ਮੈਂ ਮੈਂ' ਕਰਦਾ ਹੀ (ਭਾਵ, 'ਮੈਂ ਵੱਡਾ ਹਾਂ ਮੈਂ ਵੱਡਾ ਹਾਂ' ਇਸ ਅਹੰਕਾਰ ਵਿਚ) ਆਤਮਕ ਮੌਤ ਸਹੇੜ ਲੈਂਦਾ ਹੈ, ਗੁਰੂ ਦੀ ਸਰਨ ਤੋਂ ਵਾਂਜੇ ਰਹਿ ਕੇ (ਇਸ ਦੇ ਵਾਸਤੇ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ।

ਪਦ ਅਰਥ ਮੁਆ = ਆਤਮਕ ਮੌਤ ਸਹੇੜਦਾ ਹੈ। ਘੋਰ ਅੰਧਾਰੁ = ਘੁੱਪ ਹਨੇਰਾ।

SikhNet (Spanish)El mundo está envuelto sólo en el Yo, y sin el Guru, el mundo vivirá en completa oscuridad.

ਮਾਇਆ ਮੋਹਿ ਵਿਸਾਰਿਆ; ਸੁਖਦਾਤਾ ਦਾਤਾਰੁ ॥

maaeaa mohi visaariaa; sukhadaataa daataar |

Sant Singh KhalsaIn emotional attachment to Maya, they have forgotten the Great Giver, the Giver of Peace.
Manmohan SinghAttached to mammon the world has forgotten, the Great Bestower, the Dispenser of peace.
Manmohan Singh (Punjabi)ਧਨ-ਦੌਲਤ ਦੀ ਲਗਨ ਅੰਦਰ ਜਗਤ ਨੇ ਆਰਾਮ ਦੇਣ ਵਾਲੇ, ਮਹਾਂ ਦਾਤੇ ਨੂੰ ਭੁਲਾ ਛੱਡਿਆ ਹੈ।
Fareedkot Teekaਤਿਸ ਅਗ੍ਯਾਨ ਰੂਪੀ ਅੰਧਕਾਰ ਕਰ ਕੇ ਮਾਯਾ ਕੇ ਮੋਹਿ ਮੇਂ ਬੰਧਾਇਮਾਨ ਹੋ ਰਹੇ ਹੈਂ, ਔਰੁ ਜੋ ਸਰਬ ਸੁਖ ਔਰੁ ਪਦਾਰਥੋਂ ਕਾ (ਦਾਤਾਰੁ) ਪਰਮੇਸਰ ਹੈ, ਸੋ ਬਿਸਾਰ ਦੀਆ ਹੈ। ਕਦਾਚਿਤ ਐਸੇ ਆਸੰਕਾ ਹੋਵੇ ਕਿ ਤਿਨ ਮਨਮੁਖੋਂ ਕਾ ਕਿਸੀ ਪ੍ਰਕਾਰ ਉਧਾਰੁ ਭੀ ਹੋਵੇ?☬ਤਿਸ ਪਰ ਕਹਤੇ ਹੈਂ:
Prof. Sahib Singhਮਾਇਆ ਦੇ ਮੋਹ ਵਿਚ ਫਸ ਕੇ (ਇਸ ਨੇ) ਸੁਖ ਦੇਣ ਵਾਲਾ ਤੇ ਸਭ ਦਾਤਾਂ ਦੇਣ ਵਾਲਾ ਪਰਮਾਤਮਾ ਭੁਲਾ ਦਿੱਤਾ ਹੈ।

ਪਦ ਅਰਥ ਮੋਹਿ = ਮੋਹ ਵਿਚ (ਫਸ ਕੇ)।

SikhNet (Spanish)Vivimos apegados a la Gran Ilusión y se nos olvida el Gran Dador, el Dador de la Paz.

ਸਤਗੁਰੁ ਸੇਵਹਿ ਤਾ ਉਬਰਹਿ; ਸਚੁ ਰਖਹਿ ਉਰ ਧਾਰਿ ॥

satagur seveh taa ubareh; sach rakheh ur dhaar |

Sant Singh KhalsaThose who serve the True Guru are saved; they keep the True One enshrined in their hearts.
Manmohan SinghIf it performs the service of the True Guru and keeps the True Being clasped to its heat, it is saved then.
Manmohan Singh (Punjabi)ਜੇਕਰ ਇਹ ਸੱਚੇ ਗੁਰਾਂ ਦੀ ਟਹਿਲ ਕਮਾਵੇ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖੇ ਤਦ ਇਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।
Fareedkot Teekaਜਬ ਸਤਿਗੁਰੋਂ ਕੋ ਸੇਵਨ ਕਰ ਕੇ ਸੱਤਨਾਮ ਕੋ ਰਿਦੇ ਮੇਂ ਧਾਰਨ ਕਰ ਰਾਖੇਂਗੇ, ਤਬ ਸੰਸਾਰ ਸਮੁੰਦ ਸੇ (ਉਬਰਹਿ) ਨਿਕਸੇਂਗੇ॥
Prof. Sahib Singhਜਦੋਂ ਜੀਵ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤਦੋਂ (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਤੋਂ) ਬਚ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।

ਪਦ ਅਰਥ ਸੇਵਹਿ = ਸੇਵਨਿ, (ਜੇ) ਸੇਵਾ ਕਰਨ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।

SikhNet (Spanish)Estaremos a salvo sólo si servimos al Señor Verdadero y vivimos en la Verdad

ਕਿਰਪਾ ਤੇ. ਹਰਿ ਪਾਈਐ; ਸਚਿ ਸਬਦਿ ਵੀਚਾਰਿ ॥੩॥

kirapaa te. har paaeeai; sach sabad veechaar |3|

Sant Singh KhalsaBy His Grace, we find the Lord, and reflect on the True Word of the Shabad. ||3||
Manmohan SinghBy Guru's grace alone we obtain the Lord and reflect on the True World.
Manmohan Singh (Punjabi)ਕੇਵਲ ਗੁਰਾਂ ਦੀ ਰਹਮਿਤ ਸਦਕਾ ਅਸੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਅਤੇ ਸੱਚੇ ਸ਼ਬਦ ਦਾ ਧਿਆਨ ਧਾਰਦੇ ਹਾਂ।
Fareedkot Teekaਪਰੰਤੂ ਸਤਿਗੁਰੂ ਜਬ ਸੇਵਾ ਕਰਨ ਸੇ ਪ੍ਰਸੰਨ ਹੋਤੇ ਹੈਂ, ਤਬ ਵਹੁ ਅਪਨੀ ਕ੍ਰਿਪਾ ਦ੍ਰਿਸ਼ਟੀ ਕਰਤੇ ਹੈਂ, ਔਰੁ ਤਿਨ ਕੀ ਕ੍ਰਿਪਾ ਸੇ ਜਬ (ਸਚਿ ਸਬਦਿ) ਬ੍ਰਹਮ ਕਾ ਵੀਚਾਰੁ ਪ੍ਰਾਪਤਿ ਹੋਵੇ, ਤਬ ਉਬਰਤੇ ਹੈਂ॥੩॥
Prof. Sahib Singhਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ (ਮਿਹਰ ਨਾਲ ਹੀ) ਸਦਾ-ਥਿਰ ਗੁਰ-ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕੀਤੀ ਜਾ ਸਕਦੀ ਹੈ ॥੩॥

ਪਦ ਅਰਥ ਤੇ = ਤੋਂ, ਨਾਲ। ਸਚਿ ਸਬਦਿ = ਸਦਾ-ਥਿਰ ਸ਼ਬਦ ਦੀ ਰਾਹੀਂ॥੩॥

SikhNet (Spanish)sólo a través de Su Gracia encontraremos al Señor, reflexionando en la Palabra Verdadera. (3)

ਸਤਗੁਰੁ ਸੇਵਿ. ਮਨੁ ਨਿਰਮਲਾ; ਹਉਮੈ ਤਜਿ ਵਿਕਾਰ ॥

satagur sev. man niramalaa; haumai taj vikaar |

Sant Singh KhalsaServing the True Guru, the mind becomes immaculate and pure; egotism and corruption are discarded.
Manmohan SinghIf thou servest the True Guru, thy mind becomest pure and thou sheldest thy ego and evil.
Manmohan Singh (Punjabi)ਜੇਕਰ ਤੂੰ ਸੱਚੇ ਗੁਰਾਂ ਦੀ ਸੇਵਾ ਕਰੇ, ਤੇਰੀ ਆਤਮਾ ਸ਼ੁੱਧ ਹੋ ਜਾਵੇ ਅਤੇ ਤੇਰੀ ਹੰਗਤਾ ਤੇ ਬਦੀ ਦੂਰ ਹੋ ਜਾਏ।
Fareedkot Teekaਜਬ ਸਤਿਗੁਰੋਂ ਕੋ ਸੇਵਨ ਕਰ ਅਹੰਤਾ ਮਮਤਾ ਤਥਾ ਕਾਮਾਦਿ ਬਿਕਾਰ ਸਭ ਛੋਡ ਦੀਏ, ਤਬ ਮਨੁ ਨਿਰਮਲੁ ਹੋਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਕਰ ਕੇ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ (ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਸੇਵਿ = ਸੇਵ ਕੇ, ਸੇਵਾ ਕਰ ਕੇ। ਤਜਿ = ਤਿਆਗ ਕੇ।

SikhNet (Spanish)Si uno sirve al Guru Verdadero, la mente se vuelve pura y uno se libera de la maldad y del ego.

ਆਪੁ ਛੋਡਿ ਜੀਵਤ ਮਰੈ; ਗੁਰ ਕੈ ਸਬਦਿ ਵੀਚਾਰ ॥

aap chhodd jeevat marai; gur kai sabad veechaar |

Sant Singh KhalsaSo abandon your selfishness, and remain dead while yet alive. Contemplate the Word of the Guru's Shabad.
Manmohan SinghLeave thou thy self-conceit remain dead though alive and deliberate over Guru's Word.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ, ਜੀਉਂਦੇ ਜੀ ਮਰਿਆ ਰਹੁ ਅਤੇ ਗੁਰੂ ਦੇ ਸ਼ਬਦ ਦੀ ਸੋਚ ਵੀਚਾਰ ਕਰ।
Fareedkot Teekaਹੇ ਭਾਈ! ਅਹੰ ਭਾਵ ਕੋ ਛੋਡ ਕਰ ਕੇ ਜਬ ਗੁਰੋਂ ਕੇ (ਸਬਦਿ) ਉਪਦੇਸ਼ ਕਰ ਬ੍ਰਹਮ ਬੀਚਾਰ ਕੋ ਪ੍ਰਾਪਤਿ ਹੂਆ, ਤਬ ਜੀਵ ਭਾਵ ਸੇ ਰਹਤ ਹੋਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ (ਹਿਰਦੇ ਵਿਚ ਟਿਕਾ ਕੇ), ਤੇ ਆਪਾ-ਭਾਵ ਦੂਰ ਕਰ ਕੇ ਮਨੁੱਖ ਦੁਨੀਆ ਦੀ ਕਿਰਤ ਕਾਰ ਕਰਦਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ।

ਪਦ ਅਰਥ ਆਪੁ = ਆਪਾ-ਭਾਵ। ਮਰੈ = ਵਿਕਾਰਾਂ ਵਲੋਂ ਹਟ ਜਾਂਦਾ ਹੈ।

SikhNet (Spanish)Abandona tu ego, y encuentra la vida en la muerte del ego, reflexionando en la Palabra del Guru,

ਧੰਧਾ ਧਾਵਤ ਰਹਿ ਗਏ; ਲਾਗਾ ਸਾਚਿ ਪਿਆਰੁ ॥

dhandhaa dhaavat reh ge; laagaa saach piaar |

Sant Singh KhalsaThe pursuit of worldly affairs comes to an end, when you embrace love for the True One.
Manmohan SinghBy embracing affection for the True Being the running after worldly pursuits comes to an end.
Manmohan Singh (Punjabi)ਸਤਿਪੁਰਖ ਨਾਲ ਪ੍ਰੀਤ ਪਾਉਣ ਦੁਆਰਾ ਸੰਸਾਰੀ ਕੰਮਾਂ ਕਾਜਾਂ ਪਿਛੇ ਭੱਜਣਾ ਮੁਕ ਜਾਂਦਾ ਹੈ।
Fareedkot Teekaਔਰੁ ਜੋ ਧੰਧਾ ਰੂਪ ਸੰਸਾਰ ਮੇਂ ਅੰਤਹਕਰਨ ਸੇ ਸੰਕਲਪ ਦੌੜਤੇ ਥੇ, ਸੋ ਸਾਂਤਿ ਹੋ ਗਏ, ਕ੍ਯੋਂਕਿ ਤਿਨ ਕਾ ਪ੍ਯਾਰੁ ਸੱਚ ਸ੍ਵਰੂਪ ਮੇਂ ਲਗ ਰਹਾ ਹੈ।
Prof. Sahib Singhਜਿਨ੍ਹਾਂ ਮਨੁੱਖਾਂ ਦਾ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਪਿਆਰ ਬਣ ਜਾਂਦਾ ਹੈ, ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ।

ਪਦ ਅਰਥ ਧੰਧਾ = ਸੰਸਾਰਕ ਝਮੇਲੇ। ਧਾਵਤ = ਦੌੜ ਭਜ ਕਰਨੀ।

SikhNet (Spanish)así obtendrás la Paz y amarás la Verdad.

ਸਚਿ ਰਤੇ ਮੁਖ ਉਜਲੇ; ਤਿਤੁ ਸਾਚੈ ਦਰਬਾਰਿ ॥੪॥

sach rate mukh ujale; tith saachai darabaar |4|

Sant Singh KhalsaThose who are attuned to Truth-their faces are radiant in the Court of the True Lord. ||4||
Manmohan SinghThe faces of those who are imbued with Truth Become bright in that True Court.
Manmohan Singh (Punjabi)ਜਿਹੜੇ ਸੱਚ ਨਾਲ ਰੰਗੇ ਹਨ, ਉਨ੍ਹਾਂ ਦੇ ਚਿਹਰੇ ਉਸ ਸੱਚੀ ਦਰਗਾਹ ਅੰਦਰ ਰੋਸ਼ਨ ਹੋ ਜਾਂਦੇ ਹਨ।
Fareedkot Teekaਇਸ ਰੀਤੀ ਸੇ ਜੋ ਪੁਰਸ ਸਚ ਸ੍ਵਰੂਪ ਮੇਂ (ਰਤੇ) ਮਸਤ ਹੂਏ ਹੈਂ, ਤਿਨ ਕੇ ਮੁਖੁ ਤਿਸ ਸਚੇ ਦਰਬਾਰ ਅਰਥਾਤ ਸਤਸੰਗ ਮੇਂ ਕਲੰਕ ਰਹਿਤ ਭਏ ਹੈਂ॥੪॥
Prof. Sahib Singhਸਦਾ-ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਬੰਦੇ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੋ ਜਾਂਦੇ ਹਨ ॥੪॥

ਪਦ ਅਰਥ ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਉਜਲੇ = ਨਿਰਮਲ। ਮੁਖ ਉਜਲੇ = ਉਜਲ ਮੁਖ ਵਾਲੇ, ਸੁਰਖ਼ਰੂ॥੪॥

SikhNet (Spanish)Los que se funden en la Verdad, su semblante resplandece en la Corte Verdadera. (4)

ਸਤਗੁਰੁ ਪੁਰਖੁ. ਨ ਮੰਨਿਓ; ਸਬਦਿ. ਨ ਲਗੋ ਪਿਆਰੁ ॥

satagur purakh. na manio; sabad. na lago piaar |

Sant Singh KhalsaThose who do not have faith in the Primal Being, the True Guru, and who do not enshrine love for the Shabad
Manmohan SinghThey, who worship not the Divine True Guru and cherish not love for the Word,
Manmohan Singh (Punjabi)ਜੋ ਰੱਬ-ਰੂਪ ਸੱਚੇ ਗੁਰਾਂ ਨੂੰ ਨਹੀਂ ਪੂਜਦੇ, ਅਤੇ ਗੁਰਬਾਣੀ ਨਾਲ ਪ੍ਰੀਤ ਨਹੀਂ ਪਾਉਂਦੇ,
Fareedkot Teekaਔਰੁ ਜਿਨੋਂ ਨੇ ਸਤਿਗੁਰੂ ਜੋ (ਪੁਰਖੁ) ਪਰਮੇਸ੍ਵਰੁ ਸਰੂਪੁ ਹੈ ਤਿਸ ਕੋ ਨਹੀਂ ਮਾਨਿਆ ਹੈ, ਭਾਵ ਏਹਿ ਕਿ ਪ੍ਰਸੰਨ ਨਹੀਂ ਕੀਆ ਹੈ, ਤਿਨੋਂ ਕਾ ਪਿਆਰੁ ਗੁਰੋਂ ਕੇ ਉਪਦੇਸ ਮੇਂ ਨਹੀ ਲਗਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ (ਆਪਣਾ ਜੀਵਨ-ਰਾਹਬਰ) ਨਹੀਂ ਮੰਨਿਆ, ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਬਣਿਆ।

ਪਦ ਅਰਥ ਮੰਨਿਓ = ਮੰਨਿਆ, ਸਰਧਾ ਬਣਾਈ।

SikhNet (Spanish)Los que no aceptan al Guru Verdadero y no aman la Palabra,.

ਇਸਨਾਨੁ ਦਾਨੁ ਜੇਤਾ ਕਰਹਿ; ਦੂਜੈ ਭਾਇ ਖੁਆਰੁ ॥

eisanaan daan jetaa kareh; doojai bhaae khuaar |

Sant Singh Khalsathey take their cleansing baths, and give to charity again and again, but they are ultimately consumed by their love of duality.
Manmohan Singhin spite of their repeated ablution and almsgiving are ruined by profane love.
Manmohan Singh (Punjabi)ਉਹ ਜਿਤਨਾ ਨ੍ਹਾਉਣ ਪਏ ਕਰਨ ਅਤੇ ਖੈਰਾਤ ਪਏ ਦੇਣ ਇਸਦੇ ਬਾਵਜੂਦ ਸੰਸਾਰੀ ਮੋਹ ਕਾਰਨ ਬਰਬਾਦ ਹੋ ਜਾਂਦੇ ਹਨ!
Fareedkot Teekaਸੋ ਪੁਰਸ ਤੀਰਥਾਦਿਕੋਂ ਕਾ ਸਨਾਨੁ ਔਰ ਦਾਨੁ ਜੇਤਾ ਕਛੁ ਕਰਤੇ ਹੈਂ, ਸੋ ਸਭੁ ਦ੍ਵੈਤ ਭਾਵਨਾ ਕਰ ਕਾਮਨਾ ਨਮਿਤ ਕਰਤੇ ਹੈਂ, ਤਿਸ ਕਰ ਕੇ ਖੁਆਰ ਹੋਤੇ ਹੈਂ। ਭਾਵ ਏਹਿ ਕਿ ਸਦਾ ਜਨਮਤੇ ਔਰੁ ਮਰਤੇ ਰਹਿਤੇ ਹੈਂ॥
Prof. Sahib Singhਉਹ ਜਿਤਨਾ ਭੀ (ਤੀਰਥ-) ਇਸ਼ਨਾਨ ਕਰਦੇ ਹਨ ਜਿਤਨਾ ਭੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖ਼ੁਆਰ ਹੀ ਕਰਦਾ ਹੈ।

ਪਦ ਅਰਥ ਜੇਤਾ = ਜਿਤਨਾ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ।

SikhNet (Spanish)ni sus abluciones ni sus caridades les sirven, ya que en la duda se retuercen

ਹਰਿ ਜੀਉ. ਆਪਣੀ ਕ੍ਰਿਪਾ ਕਰੇ; ਤਾ ਲਾਗੈ ਨਾਮ ਪਿਆਰੁ ॥

har jeeo. aapanee kripaa kare; taa laagai naam piaar |

Sant Singh KhalsaWhen the Dear Lord Himself grants His Grace, they are inspired to love the Naam.
Manmohan SinghIf Sire God shows His mercy then does man come to profess love for the Name.
Manmohan Singh (Punjabi)ਜੇਕਰ ਵਾਹਿਗੁਰੂ ਮਹਾਰਾਜ ਆਪਣੀ ਦਇਆ ਧਾਰੇ ਤਦ ਆਦਮੀ ਦੀ ਪ੍ਰੀਤ ਨਾਮ ਨਾਲ ਲੱਗ ਜਾਂਦੀ ਹੈ।
Fareedkot Teekaਜਬ ਵਾਹਿਗੁਰੂ ਅਪਨੀ ਕ੍ਰਿਪਾ ਕਰੇ, ਤਬ ਨਾਮ ਮੇਂ ਪਿਆਰ ਲਗਤਾ ਹੈ॥
Prof. Sahib Singhਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ, ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ।
SikhNet (Spanish)Si a uno el Señor lo bendice con Su Misericordia, se enamora del Naam, el Nombre del Señor.

ਨਾਨਕ. ਨਾਮੁ ਸਮਾਲਿ ਤੂ; ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥

naanak. naam samaal too; gur kai het apaar |5|20|53|

Sant Singh KhalsaO Nanak, immerse yourself in the Naam, through the Infinite Love of the Guru. ||5||20||53||
Manmohan SinghThrough the infinite Love of the Guru, O Nanak! do thou meditate on Lord's Name.
Manmohan Singh (Punjabi)ਗੁਰਾਂ ਦੇ ਬੇਅੰਤ ਪਿਆਰ ਦੇ ਜ਼ਰੀਏ ਹੈ ਨਾਨਕ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਜੀਵ! ਤੂੰ ਗੁਰੋਂ ਮੇਂ (ਅਪਾਰਿ) ਬਹੁਤ ਹੀ ਪ੍ਰੇਮ ਕਰ ਕੇ ਵਾਹਿਗੁਰੂ ਕੇ ਨਾਮ ਕੋ (ਸਮਾਲਿ) ਸਿਮਰ ॥੫॥੨੦॥੫੩॥
Prof. Sahib Singhਹੇ ਨਾਨਕ! ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤਿ ਨਾਲ ਤੂੰ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੫॥੨੦॥੫੩॥

ਪਦ ਅਰਥ ਸਮਾਲਿ = ਸਾਂਭ ਰੱਖ। ਅਪਾਰਿ ਹੇਤਿ = ਅਤੁੱਟ ਪ੍ਰੇਮ ਨਾਲ॥੫॥

SikhNet (Spanish)Dice Nanak, cultiva el Nombre del Señor a través del Amor Infinito del Guru. (5-20-53)

Open this shabad →

Shabad Guru Amardas Ji Siree Raag continues on Ang 35

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਕਿਸੁ ਹਉ ਸੇਵੀ. ਕਿਆ ਜਪੁ ਕਰੀ; ਸਤਗੁਰ ਪੂਛਉ ਜਾਇ ॥

kis hau sevee. kiaa jap karee; satagur poochhau jaae |

Sant Singh KhalsaWhom shall I serve? What shall I chant? I will go and ask the Guru.
Manmohan SinghWhom shall I serve? What shall I meditate upon? I go and ask the True Guru.
Manmohan Singh (Punjabi)ਮੈਂ ਕੀਹਦੀ ਟਹਿਲ ਕਰਾਂ? ਕਿਸ ਦਾ ਮੈਂ ਅਰਾਧਨ ਕਰਾਂ? ਸੱਚੇ ਗੁਰਾਂ ਕੋਲ ਜਾ ਕੇ ਮੈਂ ਪਤਾ ਕਰਦਾ ਹਾਂ।
Fareedkot Teekaਹੇ ਮਨ! ਜੇ ਕਰ ਤੇਰੇ ਕੋ ਐਸੀ ਆਸੰਕਾ ਹੋਵੈ ਕਿ ਮੈਂ ਕਿਸ ਕੋ ਜਾਇ ਕਰ ਪੂਛੋਂ, ਔਰ ਕਿਸ ਕੋ ਸੇਵਨ ਕਰੂੰ, ਪੁਨਃ ਕਿਸ ਨਾਮ ਕਾ ਜਪੁ ਕਰੂੰ, ਤਿਸ ਕਾ ਉਤਰ ਕਹਤੇ ਹੈਂ: ਸਤਿਗੁਰੋਂ ਸੇ ਜਾਇ ਕਰ ਪੂਛਹੁ॥
Prof. Sahib Singhਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ (ਵਿਕਾਰਾਂ ਤੋਂ ਬਚਣ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕੇਹੜਾ ਜਪ ਕਰਾਂ?

ਪਦ ਅਰਥ ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਕਰੀ = ਕਰੀਂ, ਮੈਂ ਕਰਾਂ। ਜਾਇ = ਜਾ ਕੇ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ।

SikhNet (Spanish)¿A quién voy a servir? ¿En qué voy a meditar? Pregúntale al Guru Verdadero, a tu Dios.

ਸਤਗੁਰ ਕਾ ਭਾਣਾ ਮੰਨਿ ਲਈ; ਵਿਚਹੁ ਆਪੁ ਗਵਾਇ ॥

satagur kaa bhaanaa man lee; vichahu aap gavaae |

Sant Singh KhalsaI will accept the Will of the True Guru, and eradicate selfishness from within.
Manmohan SinghI submit to the will of the True Guru and have expelled my self conceit from within me.
Manmohan Singh (Punjabi)ਮੈਂ ਸੱਚੇ ਗੁਰਾਂ ਦੀ ਰਜ਼ਾ ਮੂਹਰੇ ਸਿਰ ਨਿਵਾਉਂਦਾ ਹਾਂ, ਤੇ ਮੈਂ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿਤਾ ਹੈ।
Fareedkot Teekaਔਰ ਬੀਚ ਸੇ ਹੰਕਾਰ ਕੋ ਗਵਾਇ ਕਰ ਸਤਿਗੁਰੋਂ ਕਾ ਜੋ (ਭਾਣਾ) ਹੁਕਮੁ ਹੈ, ਸੋ ਮਾਨ ਲੈ, ਇਸ ਪ੍ਰਕਾਰ ਸੇਵਨ ਕਰ। ਭਾਵ ਇਹ ਕਿ ਨਿਰਹੰਕਾਰ ਹੋ ਕਰ ਜੋ ਸਤਿਗੁਰੂ ਕੀ ਆਗਿਆ ਕੋ ਪ੍ਰਮਾਨ ਕਰਨਾ ਹੈ, ਸੋ ਮੁਕਤਾਦਿ ਸਰਬ ਪਦਾਰਥੋਂ ਕੇ ਦੇਨਹਾਰਾ ਹੈ, ਤਾਂ ਤੇ ਸੋਈ ਧਾਰਨ ਕਰ॥
Prof. Sahib Singh(ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ) ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਗੁਰੂ ਦਾ ਹੁਕਮ ਮੰਨਾਂ।

ਪਦ ਅਰਥ ਮੰਨਿ ਲਈ = ਮੰਨ ਲਈਂ, ਮੈਂ ਮੰਨ ਲਵਾਂ। ਆਪੁ = ਆਪਾ-ਭਾਵ।

SikhNet (Spanish)Sométete a Su Voluntad y haz a un lado tu ser.

ਏਹਾ ਸੇਵਾ ਚਾਕਰੀ; ਨਾਮੁ ਵਸੈ ਮਨਿ ਆਇ ॥

ehaa sevaa chaakaree; naam vasai man aae |

Sant Singh KhalsaBy this work and service, the Naam shall come to dwell within my mind.
Manmohan SinghThis is the service and meditation of the Lord by which the Name comes and dwells in my mind.
Manmohan Singh (Punjabi)ਇਹ ਹੀ ਸੁਆਮੀ ਦੀ ਟਹਿਲ ਅਤੇ ਅਰਾਧਨਾ ਹੈ, ਜਿਸ ਦੁਆਰਾ ਨਾਮ ਆ ਕੇ ਮੇਰੇ ਚਿੱਤ ਵਿੱਚ ਟਿਕਦਾ ਹੈ।
Fareedkot Teekaਏਹੀ ਸੇਵਾ (ਚਾਕਰੀ) ਜੋ ਚਾਉ ਪੂਰਬਕ ਕਰੀਏ, ਐਸੀ ਸੇਵਾ ਕਰਨੇ ਸੇ ਨਾਮ ਮਨ ਮੇਂ ਆਇ ਕਰ ਇਸਥਿਤ ਹੋਤਾ ਹੈ॥
Prof. Sahib Singh(ਗੁਰੂ ਦਾ ਹੁਕਮ ਮੰਨਣਾ ਹੀ ਇਕ) ਐਸੀ ਸੇਵਾ ਹੈ ਐਸੀ ਚਾਕਰੀ ਹੈ (ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ) ਨਾਮ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)Sólo así entenderás el Verdadero Servicio del Señor y Su Nombre llegará hasta ti.

ਨਾਮੈ ਹੀ ਤੇ ਸੁਖੁ ਪਾਈਐ; ਸਚੈ ਸਬਦਿ ਸੁਹਾਇ ॥੧॥

naamai hee te sukh paaeeai; sachai sabad suhaae |1|

Sant Singh KhalsaThrough the Naam, peace is obtained; I am adorned and embellished by the True Word of the Shabad. ||1||
Manmohan SinghThrough God's Name alone happiness is obtained and the man is adorned by True Word.
Manmohan Singh (Punjabi)ਕੇਵਲ ਰੱਬ ਦੇ ਨਾਮ ਰਾਹੀਂ ਹੀ ਖ਼ੁਸ਼ੀ ਮਿਲਦੀ ਹੈ ਅਤੇ ਬੰਦਾ ਸੱਚੇ ਸ਼ਬਦ ਦੁਆਰਾ ਸੁਭਾਇਮਾਨ ਹੋ ਜਾਂਦਾ ਹੈ।
Fareedkot Teekaਔਰ ਹਰਿ ਨਾਮ ਕਰ ਕੇ ਸੁਖੁ ਪ੍ਰਾਪਤਿ ਹੋਤਾ ਹੈ, ਔਰ ਸਚਾ ਸਬਦਿ ਜੋ ਹਰੀ ਨਾਮ ਕਾ ਉਪਦੇਸ਼ ਹੈ, ਤਿਸ ਕਰ ਕੇ ਹੀ ਜੀਵ ਸੋਭਾਇਮਾਨ ਹੋਤਾ ਹੈ॥੧॥
Prof. Sahib Singhਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੧॥

ਪਦ ਅਰਥ ਸੁਹਾਇ = ਸੋਹਣਾ ਲੱਗੀਦਾ ਹੈ॥੧॥

SikhNet (Spanish)Sólo así lograrás la Paz y a través de la meditación en la Palabra del Shabd del Guru, recibirás la Bienaventuranza. (1)

ਮਨ ਮੇਰੇ. ਅਨਦਿਨੁ ਜਾਗੁ; ਹਰਿ ਚੇਤਿ ॥

man mere. anadin jaag; har chet |

Sant Singh KhalsaO my mind, remain awake and aware night and day, and think of the Lord.
Manmohan SinghMy mind, night and day remain wakeful and ponder over God.
Manmohan Singh (Punjabi)ਮੇਰੀ ਆਤਮਾ ਰੈਣ ਦਿਹੁੰ ਸੁਚੇਤ ਰਹੁ ਅਤੇ ਵਾਹਿਗੁਰੂ ਦਾ ਚਿੰਤਨ ਕਰ।
Fareedkot Teekaਹੇ ਮੇਰੇ ਪ੍ਯਾਰੇ! ਹਰੀ ਕੇ ਸਿਮਰਨੇ ਮੇਂ ਰਾਤ੍ਰਿ ਦਿਨੁ ਜਾਗੁ, ਭਾਵ ਇਹ ਕਿ ਸਾਵਧਾਨ ਹੋ॥
Prof. Sahib Singhਹੇ ਮੇਰੇ ਮਨ! ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੁ, ਤੇ ਪਰਮਾਤਮਾ (ਦਾ ਨਾਮ) ਸਿਮਰ।

ਪਦ ਅਰਥ ਅਨਦਿਨੁ = ਹਰ ਰੋਜ਼। ਜਾਗੁ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ। ਚੇਤਿ = ਸਿਮਰ।

SikhNet (Spanish)Oh mi mente, consérvate despierta noche y día y medita en tu Señor.

ਆਪਣੀ ਖੇਤੀ ਰਖਿ ਲੈ; ਕੂੰਜ ਪੜੈਗੀ ਖੇਤਿ ॥੧॥ ਰਹਾਉ ॥

aapanee khetee rakh lai; koonj parraigee khet |1| rahaau |

Sant Singh KhalsaProtect your crops, or else the birds shall descend on your farm. ||1||Pause||
Manmohan SinghProtect thy crop else the swallow shall descend on the farm. Pause.
Manmohan Singh (Punjabi)ਆਪਣੀ ਫਸਲ ਦਾ ਬਚਾ ਕਰ ਲੈ, ਨਹੀਂ ਤਾਂ ਤੇਰੀ ਪੈਲੀ ਉਤੇ ਕੁਲੰਗ ਆ ਉਤਰੇਗਾ। ਠਹਿਰਾਉ।
Fareedkot Teekaਤਾਂ ਤੇ ਤੂੰ ਪਰਾਣ ਰੂਪ ਅਪਨੀ ਖੇਤੀ ਕੋ ਰਾਖ ਲੈ, ਭਾਵ ਏਹ ਕਿ ਨਾਮ ਸਿਮਰਨੇ ਸੇ ਸਫਲ ਕਰ ਲੈ, ਨਹੀਂ ਤੋ ਮ੍ਰਿਤੂ ਰੂਪੀ ਕੂੰਜ ਸਰੀਰ ਰੂਪੀ ਖੇਤ੍ਰ ਮੇਂ ਪੜੇਗੀ। ਵਾ ਅੰਤਹਕਰਣ ਰੂਪੁ ਜੋ ਖੇਤ੍ਰ ਹੈ ਤਿਸ ਮੇਂ ਤ੍ਰਿਸ਼ਨਾ ਰੂਪੁ ਕੂੰਜ ਪੜੇਗੀ, ਤਿਸ ਤੇ ਸੁਭ ਗੁਣ ਰੂਪੀ ਖੇਤੀ ਕੋ ਬਚਾਇ ਲੈ॥੧॥
Prof. Sahib Singhਇਸ ਤਰ੍ਹਾਂ ਆਪਣੇ ਆਤਮਕ ਜੀਵਨ ਦੀ ਫ਼ਸਲ (ਇਹਨਾਂ ਵਿਕਾਰਾਂ ਤੋਂ) ਬਚਾ ਲੈ। ਅੰਤ ਨੂੰ ਤੇਰੇ ਉਮਰ ਦੇ ਖੇਤ ਵਿਚ ਕੂੰਜ ਆ ਪਏਗੀ (ਭਾਵ, ਬਿਰਧ ਅਵਸਥਾ ਆ ਪਹੁੰਚੇਗੀ) ॥੧॥ ਰਹਾਉ ॥

ਪਦ ਅਰਥ ਖੇਤਿ = ਖੇਤ ਵਿਚ। ਖੇਤੀ = ਫ਼ਸਲ, ਆਤਮਕ ਜੀਵਨ। ਕੂੰਜ = (ਭਾਵ) ਬਿਰਧ ਅਵਸਥਾ॥੧॥ਰਹਾਉ॥

SikhNet (Spanish)Protege la granja, porque si no, las golondrinas se comerán tu cosecha. (1-Pausa)

ਮਨ ਕੀਆ ਇਛਾ ਪੂਰੀਆ; ਸਬਦਿ ਰਹਿਆ ਭਰਪੂਰਿ ॥

man keea ichhaa pooreea; sabad rahiaa bharapoor |

Sant Singh KhalsaThe desires of the mind are fulfilled, when one is filled to overflowing with the Shabad.
Manmohan SinghHe, who is filled with God's Name, has his heart's desires fulfilled.
Manmohan Singh (Punjabi)ਜੋ ਹਰੀ ਦੇ ਨਾਮ ਨਾਲ ਪਰੀ-ਪੂਰਨ ਹੈ, ਉਸ ਦੀਆਂ ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਤਿਸ ਸਬਦਿ ਕਰ ਕੇ ਮਨ ਕੀ ਸਰਬ ਇਛਾ ਪੂਰਨ ਹੂਈ ਹੈਂ, ਭਾਵ ਏਹ ਕਿ ਨਿਬ੍ਰਿਤਿ ਹੋਤੀ ਭਈ ਹੈਂ। ਅਰੁ ਮਨ ਸੁਭ ਗੁਨੋਂ ਕਰ ਭਰਪੂਰ ਹੋ ਰਹਾ ਹੈ, ਭਾਵ ਏਹ ਕਿ ਤ੍ਰਿਪਤਿ ਭਯਾ ਹੈ॥
Prof. Sahib Singhਜੇਹੜੇ ਬੰਦੇ ਪਰਮਾਤਮਾ ਦੇ ਅਦਬ ਵਿਚ ਤੇ ਪ੍ਰੇਮ ਵਿਚ ਰਹਿ ਕੇ ਉਸਦੀ ਭਗਤੀ ਦਿਨ ਰਾਤ ਕਰਦੇ ਹਨ, ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹਨਾਂ ਦਾ ਮਨ ਕਾਮਨਾ-ਰਹਿਤ ਹੋ ਜਾਂਦਾ ਹੈ)।

ਪਦ ਅਰਥ ਇਛਾ = ਭਾਵਨੀਆਂ। ਸਬਦਿ = ਸ਼ਬਦ ਵਿਚ (ਜੁੜਿਆਂ)।

SikhNet (Spanish)Los que viven plenos en la Palabra, satisfechos encuentran los deseos de su mente.

ਭੈ ਭਾਇ. ਭਗਤਿ ਕਰਹਿ ਦਿਨੁ ਰਾਤੀ; ਹਰਿ ਜੀਉ ਵੇਖੈ ਸਦਾ ਹਦੂਰਿ ॥

bhai bhaae. bhagat kareh din raatee; har jeeo vekhai sadaa hadoor |

Sant Singh KhalsaOne who fears, loves, and is devoted to the Dear Lord day and night, sees Him always close at hand.
Manmohan SinghHe, who fears, loves and serves the Lord day and night ever sees the Venerable God just close at hand.
Manmohan Singh (Punjabi)ਜੋ ਸੁਆਮੀ ਦੇ ਡਰ, ਪਿਆਰ ਤੇ ਸੇਵਾ ਅੰਦਰ ਦਿਹੁੰ ਰੈਣ ਵਿਚਰਦਾ ਹੈ, ਉਹ ਮਾਣਨੀਯ ਵਾਹਿਗੁਰੂ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਤੱਕਦਾ ਹੈ।
Fareedkot Teekaਐਸੇ ਪੁਰਸ ਰਿਦੇ ਮੇਂ ਵਾਹਿਗੁਰੂ ਕਾ ਭੈ ਧਾਰਨ ਕਰ ਕੇ ਦਿਨ ਰਾਤ੍ਰੀ ਨਿਰੰਤਰ ਤਿਸ ਕੀ ਪ੍ਰੇਮਾਭਗਤੀ ਕਰਤੇ ਹੈਂ, ਔਰ ਹਰਿ ਜੀਉ ਕੋ ਸਰਬ ਕਾ (ਹਦੂਰਿ) ਪ੍ਰਤੱਛ ਦੇਖਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ।

ਪਦ ਅਰਥ ਭੈ = ਅਦਬ ਵਿਚ (ਰਹਿ ਕੇ)। ਭਾਇ = ਪ੍ਰੇਮ ਵਿਚ। ਹਦੂਰਿ = ਹਾਜ਼ਰ-ਨਾਜ਼ਰ; ਅੰਗ-ਸੰਗ।

SikhNet (Spanish)Reverencia aman al Señor y así meditan en Él, y ven la Presencia contundente del Señor ante ellos.

ਸਚੈ ਸਬਦਿ ਸਦਾ ਮਨੁ ਰਾਤਾ; ਭ੍ਰਮੁ ਗਇਆ ਸਰੀਰਹੁ ਦੂਰਿ ॥

sachai sabad sadaa man raataa; bhram geaa sareerahu door |

Sant Singh KhalsaDoubt runs far away from the bodies of those, whose minds remain forever attuned to the True Word of the Shabad.
Manmohan SinghDoubt flees away from the body of him whose soul ever remains imbued with the True Name.
Manmohan Singh (Punjabi)ਸੰਦੇਹ ਉਸ ਦੀ ਦੇਹਿ ਪਾਸੋਂ ਦੁਰੇਡੇ ਨੱਸ ਜਾਂਦਾ ਹੈ, ਜਿਸ ਦੀ ਆਤਮਾ ਹਮੇਸ਼ਾਂ ਸੱਚੇ ਨਾਮ ਨਾਲ ਰੰਗੀ ਰਹਿੰਦੀ ਹੈ।
Fareedkot Teekaਤਿਨ ਪੁਰਸ਼ੋਂ ਕਾ ਮਨ ਸਚਿ ਬ੍ਰਹਮ ਸਰੂਪ ਮੇਂ ਸਦੀਵ (ਰਾਤਾ) ਰੰਗ ਹੂਆ ਹੈ, ਯਾਂ ਤੇ ਤਿਨ ਕੇ ਸਰੀਰ ਸੇ, ਭਾਵ ਏਹ ਕਿ ਅੰਤਰ ਸੇ ਭ੍ਰਮ ਨਿਬ੍ਰਿਤਿ ਹੋ ਗ੍ਯਾ ਹੈ॥
Prof. Sahib Singhਉਹਨਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗਿਆ ਰਹਿੰਦਾ ਹੈ, ਭਟਕਣਾ ਉਨ੍ਹਾਂ ਦੇ ਸਰੀਰ ਵਿਚੋਂ ਉੱਕਾ ਹੀ ਮਿੱਟ ਜਾਂਦੀ ਹੈ।

ਪਦ ਅਰਥ ਭ੍ਰਮੁ = ਭਟਕਣਾ। ਸਰੀਰਹੁ = ਸਰੀਰ ਵਿਚੋਂ।

SikhNet (Spanish)Su mente es henchida con la Palabra Verdadera y la duda es disipada de sus vidas.

ਨਿਰਮਲੁ ਸਾਹਿਬੁ ਪਾਇਆ; ਸਾਚਾ ਗੁਣੀ ਗਹੀਰੁ ॥੨॥

niramal saahib paaeaa; saachaa gunee gaheer |2|

Sant Singh KhalsaThe Immaculate Lord and Master is found. He is True; He is the Ocean of Excellence. ||2||
Manmohan SinghHe attains to the Immaculate Lord who is True and an Ocean of Excellences.
Manmohan Singh (Punjabi)ਉਹ ਪਵਿੱਤਰ ਪ੍ਰਭੂ ਨੂੰ ਪਾ ਲੈਂਦਾ ਹੈ, ਜੋ ਸੱਚਾ ਅਤੇ ਸ਼੍ਰੇਸ਼ਟਤਾਈਆਂ ਦਾ ਸਮੁੰਦਰ ਹੈ।
Fareedkot Teekaਔਰ ਮਾਇਆ ਔਰ ਅਵਿਦ੍ਯਾ ਰੂਪ ਮਲ ਸੇ ਰਹਿਤ ਜੋ (ਸਾਚਾ) ਮਾਲਕ ਗੁਣੋਂ ਕਾ (ਗਹੀਰੁ) ਸਮੁੰਦ੍ਰ ਪਰਮੇਸ੍ਵਰ ਹੈ, ਸੋ ਉਨ ਕੋ ਪ੍ਰਾਪਤਿ ਭਯਾ ਹੈ॥੨॥
Prof. Sahib Singhਉਹ ਸਦਾ-ਥਿਰ ਰਹਿਣ ਵਾਲੇ ਗੁਣਾਂ ਦੇ ਖ਼ਜ਼ਾਨੇ ਪਵਿੱਤਰ ਸਰੂਪ ਮਾਲਕ-ਪ੍ਰਭੂ ਨੂੰ ਮਿਲ ਪੈਂਦੇ ਹਨ ॥੨॥

ਪਦ ਅਰਥ ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ॥੨॥

SikhNet (Spanish)Ellos obtienen al Maestro, el más Santo de los Santos, el Verdadero, el Tesoro de Bondad. (2)

ਜੋ ਜਾਗੇ ਸੇ ਉਬਰੇ; ਸੂਤੇ ਗਏ ਮੁਹਾਇ ॥

jo jaage se ubare; soote ge muhaae |

Sant Singh KhalsaThose who remain awake and aware are saved, while those who sleep are plundered.
Manmohan SinghThey who remain awake, are saved. They who are asleep, are plundered.
Manmohan Singh (Punjabi)ਜੋ ਖ਼ਬਰਦਾਰ ਰਹਿੰਦੇ ਹਨ, ਉਹ ਬਚ ਜਾਂਦੇ ਹਨ। ਸੁੱਤੇ ਪਏ ਲੁੱਟੇ ਜਾਂਦੇ ਹਨ।
Fareedkot Teekaਹੇ ਮਨ! ਜੋ ਅਵਿਦ੍ਯਾ ਰੂਪੀ ਨਿੰਦ੍ਰਾ ਸੇ ਜਾਗੇ ਅਰਥਾਤ ਸਾਵਧਾਨ ਭਏ ਹੈਂ, ਸੋਈ (ਉਬਰੇ) ਮ੍ਰਿਤੂ ਵਾ ਤ੍ਰਿਸ਼ਨਾ ਰੂਪੀ ਕੂੰਜ ਸੇ ਬਚ ਰਹੇ ਹੈਂ। ਔਰ ਜੋ ਅਗ੍ਯਾਨ ਰੂਪੁ ਨਿੰਦ੍ਰਾ ਕਰ ਅਚੇਤ ਹੋ ਰਹੇ ਹੈਂ, ਸੋ ਪੁਰਸ਼ ਅਪਨੀ ਪ੍ਰਾਣ ਰੂਪੀ ਖੇਤੀ ਕੋ ਮ੍ਰਿਤੂ ਰੂਪੀ ਕੂੰਜ ਸੇ ਲੁਟਾਇ ਕਰ ਚਲੇ ਗਏ ਹੈਂ॥
Prof. Sahib Singhਜੇਹੜੇ ਬੰਦੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ (ਵਿਕਾਰਾਂ ਤੋਂ) ਬਚ ਜਾਂਦੇ ਹਨ। ਜੇਹੜੇ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੌਂ ਜਾਂਦੇ ਹਨ, ਉਹ ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਜਾਂਦੇ ਹਨ।

ਪਦ ਅਰਥ ਗਏ ਮੁਹਾਇ = (ਆਤਮਕ ਜੀਵਨ) ਲੁਟਾ ਕੇ (ਇਥੋਂ) ਗਏ। ਵਿਹਾਇ ਗਇਆ = ਬੀਤ ਗਿਆ।

SikhNet (Spanish)que se conservaron despiertos fueron salvados, los que se durmieron, fueron robados.

ਸਚਾ ਸਬਦੁ. ਨ ਪਛਾਣਿਓ; ਸੁਪਨਾ ਗਇਆ ਵਿਹਾਇ ॥

sachaa sabad. na pachhaanio; supanaa geaa vihaae |

Sant Singh KhalsaThey do not recognize the True Word of the Shabad, and like a dream, their lives fade away.
Manmohan SinghThey recognise not the True Name and their life passes off like a dream.5
Manmohan Singh (Punjabi)ਉਹ ਸੱਚੇ ਨਾਮ ਨੂੰ ਨਹੀਂ ਸਿੰਞਾਣਦੇ ਅਤੇ ਉਨ੍ਹਾਂ ਦੀ ਜਿੰਦਗੀ ਸੁਫਨੇ ਦੀ ਮਾਨਿੰਦ ਬੀਤ ਜਾਂਦੀ ਹੈ।
Fareedkot Teekaਸੱਤ ਜੋ (ਸਬਦੁ) ਬ੍ਰਹਮ ਹੈ, ਸੋ ਜਾਨਿਆ ਨਹੀਂ ਹੈ। ਜਿਸ ਸੰਸਾਰ ਮੇਂ ਲਗ ਕਰ ਤਿਸ ਕੋ ਬਿਸਾਰ ਦੀਆ ਥਾ, ਸੋ ਭੀ ਸ੍ਵਪਨੇ ਵਤ ਬਿਹਾਇ ਗਿਆ। ਭਾਵ ਏਹ ਕਿ ਜਿਨ ਸੰਸਾਰ ਕੇ ਪਦਾਰਥੋਂ ਮੇਂ ਚਿਤ ਲਗਾਇ ਕਰ ਪਰਮੇਸ੍ਵਰ ਸੇ ਭੂਲ ਗਿਆ ਥਾ, ਸੋ ਤਿਨ ਪਦਾਰਥੋਂ ਕਾ ਸਮੂਹ ਭੀ ਸੁਪਨਵਤ ਨਸ਼ਟ ਹੋ ਜਾਤਾ ਹੈ॥
Prof. Sahib Singhਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ (ਵਿਅਰਥ) ਬੀਤ ਜਾਂਦੀ ਹੈ।
SikhNet (Spanish)Pues, al no concebir la Palabra Verdadera, su vida transcurrió como un sueño.

ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਇ ॥

sunye ghar kaa paahunaa; jiau aaeaa tiau jaae |

Sant Singh KhalsaLike guests in a deserted house, they leave just exactly as they have come.
Manmohan SinghLike the guest of a deserted house, as he came so does he go.
Manmohan Singh (Punjabi)ਸੱਖਣੇ ਘਰ ਦੇ ਪਰਾਹੁਣੇ ਦੀ ਤਰ੍ਹਾਂ, ਜਿਸ ਤਰ੍ਹਾਂ ਉਹ ਆਇਆ ਹੈ, ਉਸੇ ਤਰ੍ਹਾਂ ਹੀ ਚਲਿਆ ਜਾਂਦਾ ਹੈ।
Fareedkot Teekaਜੈਸੇ (ਸੁੰਞੇ) ਉਜੜੇ ਹੂਏ ਗ੍ਰਹ ਮੇਂ ਪਰਾਹੁਣਾ, ਜੈਸਾ ਭੂਖਾ ਆਇਆ ਤਹਾਂ ਤੇ ਤੈਸੇ ਭੁਖਾ ਹੀ ਨਿਰਾਸ ਹੋ ਕਰ ਚਲਾ ਜਾਤਾ ਹੈ॥
Prof. Sahib Singhਉਹ ਜਗਤ ਤੋਂ ਤਿਵੇਂ ਹੀ ਖ਼ਾਲੀ-ਹੱਥ ਚਲੇ ਜਾਂਦੇ ਹਨ) ਜਿਵੇਂ ਕਿਸੇਂ ਸੁੰਞੇ ਘਰ ਵਿਚ ਕੋਈ ਪ੍ਰਾਹੁਣਾ ਆ ਕੇ ਚਲਾ ਜਾਂਦਾ ਹੈ।

ਪਦ ਅਰਥ ਪਾਹੁਣਾ = ਪ੍ਰਾਹੁਣਾ।

SikhNet (Spanish)De la misma manera como un invitado que llega a una casa desierta, se va, así como llega.

Open this shabad (19 lines, Angs 34-35) →

Ang 34 of 1430